< 2 ਰਾਜਿਆਂ 10 >
1 ੧ ਸਾਮਰਿਯਾ ਵਿੱਚ ਅਹਾਬ ਦੇ ਸੱਤਰ ਪੁੱਤਰ ਸਨ, ਯੇਹੂ ਨੇ ਸਾਮਰਿਯਾ ਵਿੱਚ ਯਿਜ਼ਰਏਲ ਦੇ ਸਰਦਾਰਾਂ, ਬਜ਼ੁਰਗਾਂ ਅਤੇ ਉਨ੍ਹਾਂ ਨੂੰ ਜੋ ਅਹਾਬ ਦੇ ਪੁੱਤਰਾਂ ਨੂੰ ਪਾਲਣ ਵਾਲੇ ਸਨ, ਪੱਤਰੀਆਂ ਲਿਖ ਕੇ ਭੇਜੀਆਂ।
Il y avait alors en Samarie soixante-dix fils d'Achab: Jéhu écrivit une lettre qu'il envoya dans Samarie aux chefs, aux anciens de la ville et aux gardiens des enfants d'Achab; il leur disait:
2 ੨ ਤੁਹਾਡੇ ਕੋਲ ਤੁਹਾਡੇ ਸੁਆਮੀ ਦੇ ਪੁੱਤਰ ਪੋਤਰੇ ਰਹਿੰਦੇ ਹਨ ਅਤੇ ਤੁਹਾਡੇ ਕੋਲ ਰੱਥ, ਘੋੜੇ, ਸ਼ਹਿਰਪਨਾਹ ਵਾਲੇ ਸ਼ਹਿਰ ਅਤੇ ਹਥਿਆਰ ਵੀ ਹਨ।
Aussitôt que cette lettre vous sera parvenue, vous qui avez avec vous les fils de votre maître, et des chars, et des forteresses, et des armes,
3 ੩ ਇਸ ਲਈ ਜਦ ਇਹ ਚਿੱਠੀ ਤੁਹਾਡੇ ਕੋਲ ਪਹੁੰਚੇ ਤਾਂ ਤੁਸੀਂ ਆਪਣੇ ਸੁਆਮੀ ਦੇ ਵੰਸ਼ਜਾਂ ਵਿੱਚੋਂ ਸਾਰਿਆਂ ਨਾਲੋਂ ਚੰਗੇ ਤੇ ਲਾਇਕ ਨੂੰ ਚੁਣ ਕੇ, ਉਸ ਨੂੰ ਉਸ ਦੇ ਪਿਤਾ ਦੀ ਗੱਦੀ ਉੱਤੇ ਬਿਠਾਓ ਅਤੇ ਤੁਸੀਂ ਆਪਣੇ ਸੁਆਮੀ ਦੇ ਘਰਾਣੇ ਲਈ ਯੁੱਧ ਕਰੋ।
Vous considèrerez quel est le meilleur et le plus droit des fils de votre maître, vous le placerez sur le trône de son père, et vous combattrez pour la maison de votre maître.
4 ੪ ਤਦ ਉਹ ਬਹੁਤ ਡਰ ਕੇ ਆਖਣ ਲੱਗੇ, ਵੇਖੋ, ਦੋ ਰਾਜੇ ਤਾਂ ਉਸ ਦੇ ਅੱਗੇ ਖੜ੍ਹੇ ਨਾ ਹੋ ਸਕੇ ਤਾਂ ਅਸੀਂ ਕਿਵੇਂ ਖੜ੍ਹੇ ਹੋਵਾਂਗੇ?
Or, ils eurent crainte, et ils dirent: Si deux rois n'ont pu tenir devant lui, comment lui résisterons-nous?
5 ੫ ਤਦ ਉਸ ਨੇ ਜਿਹੜਾ ਘਰ ਦਾ ਮੁਖੀਆ ਅਤੇ ਜੋ ਸ਼ਹਿਰ ਉੱਤੇ ਹਾਕਮ ਸੀ, ਉਹਨਾਂ ਨੇ ਅਤੇ ਬਜ਼ੁਰਗਾਂ ਨੇ ਅਤੇ ਪਾਲਣ ਵਾਲਿਆਂ ਨੇ ਯੇਹੂ ਨੂੰ ਇਹ ਸੁਨੇਹਾ ਭੇਜਿਆ ਕਿ ਅਸੀਂ ਤਾਂ ਤੁਹਾਡੇ ਦਾਸ ਹਾਂ ਅਤੇ ਸਭ ਜੋ ਕੁਝ ਤੁਸੀਂ ਆਖੋਗੇ ਅਸੀਂ ਕਰਾਂਗੇ। ਅਸੀਂ ਕਿਸੇ ਆਦਮੀ ਨੂੰ ਰਾਜਾ ਨਹੀਂ ਬਣਾਵਾਂਗੇ। ਜੋ ਕੁਝ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਉਹ ਹੀ ਕਰੋ।
Et les chefs du palais, ceux de la ville, ainsi que les anciens et les gardiens des enfants, envoyèrent des messagers à Jéhu, disant: Nous aussi nous sommes tes serviteurs; tout ce que tu nous diras nous le ferons; nous ne proclamerons point de roi, nous ferons ce que bon te semblera.
6 ੬ ਤਦ ਉਸ ਨੇ ਉਨ੍ਹਾਂ ਨੂੰ ਦੂਜੀ ਚਿੱਠੀ ਵਿੱਚ ਇਹ ਲਿਖਿਆ, ਜੋ ਤੁਸੀਂ ਮੇਰੇ ਹੋ ਅਤੇ ਮੇਰੀ ਅਵਾਜ਼ ਨੂੰ ਸੁਣਨਾ ਚਾਹੁੰਦੇ ਹੋ ਤਾਂ ਉਨ੍ਹਾਂ ਮਨੁੱਖਾਂ ਦੇ ਜੋ ਤੁਹਾਡੇ ਸੁਆਮੀ ਦੇ ਪੁੱਤਰ ਹਨ, ਸਿਰ ਲਾਹ ਛੱਡੋ ਅਤੇ ਕੱਲ ਇਸੇ ਕੁਵੇਲੇ ਮੇਰੇ ਕੋਲ ਯਿਜ਼ਰਏਲ ਵਿੱਚ ਆ ਜਾਓ। ਹੁਣ ਰਾਜਾ ਦੇ ਪੁੱਤਰ ਜੋ ਸੱਤਰ ਪ੍ਰਾਣੀ ਸਨ, ਸ਼ਹਿਰ ਦੇ ਉਨ੍ਹਾਂ ਮਹਾਂ ਪੁਰਸ਼ਾਂ ਦੇ ਨਾਲ ਸਨ ਜੋ ਉਨ੍ਹਾਂ ਨੂੰ ਪਾਲਦੇ ਸਨ।
Jéhu leur écrivit une seconde lettre, où il disait: Si vous êtes à moi, si vous êtes dociles à mes ordres, prenez les têtes des hommes fils de votre maître, et apportez-les-moi demain, à pareille heure, en Jezraël. Or, les fils du roi étaient au nombre de soixante-dix, et les premiers de la ville les élevaient.
7 ੭ ਅਜਿਹਾ ਹੋਇਆ ਕਿ ਜਦ ਚਿੱਠੀ ਉਨ੍ਹਾਂ ਕੋਲ ਪਹੁੰਚੀ ਉਨ੍ਹਾਂ ਨੇ ਰਾਜਾ ਦੇ ਪੁੱਤਰਾਂ ਨੂੰ ਅਰਥਾਤ ਸੱਤਰਾਂ ਜਣਿਆਂ ਨੂੰ ਫੜ੍ਹ ਕੇ ਮਾਰ ਛੱਡਿਆ ਅਤੇ ਉਨ੍ਹਾਂ ਦੇ ਸਿਰਾਂ ਨੂੰ ਟੋਕਰਿਆਂ ਵਿੱਚ ਪਾ ਕੇ ਉਹ ਦੇ ਕੋਲ ਯਿਜ਼ਰਏਲ ਵਿੱਚ ਭੇਜ ਦਿੱਤਾ।
Dès que la lettre leur fut parvenue, ils prirent les fils du roi et ils les égorgèrent au nombre de soixante-dix. Puis, ils mirent les têtes dans des paniers, et ils les envoyèrent à Jéhu en Jezraël.
8 ੮ ਤਦ ਇੱਕ ਸੰਦੇਸ਼ਵਾਹਕ ਨੇ ਆ ਕੇ ਉਸ ਨੂੰ ਦੱਸਿਆ ਕਿ ਉਹ ਰਾਜਾ ਦੇ ਪੁੱਤਰਾਂ ਦੇ ਸਿਰ ਲਿਆਏ ਹਨ ਅਤੇ ਉਸ ਨੇ ਆਖਿਆ, ਉਨ੍ਹਾਂ ਦੇ ਦੋ ਢੇਰ ਲਾ ਕੇ ਕੱਲ ਸਵੇਰ ਤੱਕ ਫਾਟਕ ਦੇ ਕੋਲ ਰੱਖੋ।
Et le messager de Jéhu revint, et il fit son rapport, disant: Ils ont apporté les têtes des fils du roi. Et Jéhu dit: Faites-en deux monceaux, et laissez-les jusqu'à demain matin des deux côtés de la porte de la ville.
9 ੯ ਅਜਿਹਾ ਹੋਇਆ ਕਿ ਸਵੇਰ ਨੂੰ ਉਹ ਬਾਹਰ ਨਿੱਕਲ ਕੇ ਖੜ੍ਹਾ ਹੋ ਗਿਆ ਅਤੇ ਸਾਰਿਆਂ ਲੋਕਾਂ ਨੂੰ ਆਖਣ ਲੱਗਾ, ਤੁਸੀਂ ਧਰਮੀ ਹੋ। ਵੇਖੋ, ਮੈਂ ਆਪਣੇ ਸੁਆਮੀ ਦੇ ਵਿਰੁੱਧ ਯੋਜਨਾ ਬਣਾਈ ਅਤੇ ਉਸ ਨੂੰ ਮਾਰ ਛੱਡਿਆ ਪਰ ਇਨ੍ਹਾਂ ਸਾਰਿਆਂ ਨੂੰ ਕਿਸ ਨੇ ਮਾਰਿਆ?
L'aurore parut, et il sortit; il s'arrêta, et il dit à tout le peuple: Vous êtes justes: voilà que je me suis révolté contre mon maître, je l'ai tué; mais qui donc à frappé tous ceux-ci?
10 ੧੦ ਹੁਣ ਤੁਸੀਂ ਜਾਣ ਲਓ ਕਿ ਜੋ ਗੱਲ ਯਹੋਵਾਹ ਨੇ ਅਹਾਬ ਦੇ ਘਰਾਣੇ ਬਾਰੇ ਆਖੀ ਕਿ ਉਹ ਖਾਲੀ ਨਾ ਜਾਵੇਗੀ ਪਰ ਯਹੋਵਾਹ ਨੇ ਉਹ ਕੁਝ ਕੀਤਾ ਹੈ ਜੋ ਉਸ ਨੇ ਆਪਣੇ ਦਾਸ ਏਲੀਯਾਹ ਦੇ ਰਾਹੀਂ ਆਖਿਆ ਸੀ।
Vous le voyez, nulle des paroles que le Seigneur a dites contre la maison d'Achab ne devait tomber à terre; le Seigneur a exécuté tout ce qu'il nous avait dit par Elie, son serviteur.
11 ੧੧ ਤਦ ਯੇਹੂ ਨੇ ਉਨ੍ਹਾਂ ਸਾਰਿਆਂ ਨੂੰ ਜੋ ਅਹਾਬ ਦੇ ਘਰਾਣੇ ਦੇ ਯਿਜ਼ਰਏਲ ਵਿੱਚ ਬਾਕੀ ਰਹੇ ਸਨ, ਉਹ ਦੇ ਸਾਰੇ ਮਹਾਂ ਪੁਰਸ਼ਾਂ, ਉਹ ਦੇ ਜਾਣ ਪਛਾਣਾਂ ਅਤੇ ਉਹ ਦੇ ਜਾਜਕਾਂ ਨੂੰ ਮਾਰ ਸੁੱਟਿਆ ਇੱਥੋਂ ਤੱਕ ਕਿ ਉਨ੍ਹਾਂ ਵਿੱਚੋਂ ਕੋਈ ਬਾਕੀ ਨਾ ਰਿਹਾ।
Et Jéhu extermina tout ce qu'il y avait encore de la maison d'Achab en Jezraël, et tous ses hommes éminents, tous ses amis et ses prêtres; pas un seul ne fut épargné.
12 ੧੨ ਤਦ ਉਹ ਉੱਠ ਕੇ ਸਾਮਰਿਯਾ ਨੂੰ ਤੁਰ ਪਿਆ। ਉਹ ਅਯਾਲੀਆਂ ਦੀ ਉੱਨ ਕਤਰਣ ਵਾਲੀ ਥਾਂ ਵਿੱਚ ਰਾਹ ਦੇ ਉੱਤੇ ਸੀ।
Puis, il se mit en marche pour Samarie; il était dans la maison des bergers, sur la route,
13 ੧੩ ਅਤੇ ਉੱਥੇ ਯਹੂਦਾਹ ਦੇ ਰਾਜਾ ਅਹਜ਼ਯਾਹ ਦੇ ਭਰਾ ਯੇਹੂ ਨੂੰ ਮਿਲ ਪਏ ਅਤੇ ਉਹ ਬੋਲਿਆ ਤੁਸੀਂ ਕੌਣ ਹੋ? ਅੱਗੋਂ ਉਹ ਬੋਲੇ, ਅਸੀਂ ਅਹਜ਼ਯਾਹ ਦੇ ਭਰਾ ਹਾਂ ਅਸੀਂ ਰਾਜਾ ਦੇ ਪੁੱਤਰਾਂ ਅਤੇ ਰਾਣੀ ਦੇ ਪੁੱਤਰਾਂ ਨੂੰ ਸੁੱਖ-ਸਾਂਦ ਪੁੱਛਣ ਚੱਲੇ ਹਾਂ।
Quand il rencontra les frères d'Ochozias, roi de Juda, et il leur dit: Qui êtes-vous? Ils répondirent: Nous sommes les frères d'Ochozias, et nous sommes partis pour saluer les fils du roi et les fils de la reine.
14 ੧੪ ਤਦ ਉਸ ਨੇ ਆਖਿਆ, ਉਨ੍ਹਾਂ ਨੂੰ ਜੀਉਂਦੇ ਫੜ ਲਵੋ। ਉਨ੍ਹਾਂ ਨੇ ਉਹਨਾਂ ਨੂੰ ਜੀਉਂਦੇ ਫੜ ਲਿਆ ਅਤੇ ਉਨ੍ਹਾਂ ਬਿਆਲੀ ਆਦਮੀਆਂ ਨੂੰ ਉੱਨ ਕਤਰਣ ਵਾਲੀ ਥਾਂ ਦੇ ਘਰ ਦੇ ਟੋਏ ਕੋਲ ਮਾਰ ਸੁੱਟਿਆ। ਉਸ ਨੇ ਉਨ੍ਹਾਂ ਵਿੱਚੋਂ ਇੱਕ ਵੀ ਮਨੁੱਖ ਨਾ ਛੱਡਿਆ।
Aussitôt, il dit: Prenez-les vifs. On les prit, et on les égorgea dans la maison des bergers: quarante-deux hommes! il n'en resta pas un seul.
15 ੧੫ ਫੇਰ ਉਹ ਉੱਥੋਂ ਤੁਰ ਪਿਆ ਅਤੇ ਰੇਕਾਬ ਦੇ ਪੁੱਤਰ ਯਹੋਨਾਦਾਬ ਨੂੰ ਜੋ ਉਹ ਨੂੰ ਮਿਲਣ ਲਈ ਆਉਂਦਾ ਸੀ ਮਿਲਿਆ ਅਤੇ ਉਹ ਨੇ ਉਸ ਨੂੰ ਪਰਨਾਮ ਕਰ ਕੇ ਆਖਿਆ, ਕੀ ਤੇਰਾ ਮਨ ਠੀਕ ਹੈ ਜਿਵੇਂ ਮੇਰਾ ਮਨ ਤੇਰੇ ਮਨ ਦੇ ਨਾਲ ਹੈ? ਅੱਗੋਂ ਯਹੋਨਾਦਾਬ ਬੋਲਿਆ, ਠੀਕ ਹੈ। ਸੋ ਜੇ ਠੀਕ ਹੈ ਤੇ ਆਪਣਾ ਹੱਥ ਮੈਨੂੰ ਦੇ ਅਤੇ ਉਸ ਨੇ ਆਪਣਾ ਹੱਥ ਉਹ ਨੂੰ ਦਿੱਤਾ। ਤਾਂ ਉਹ ਨੇ ਉਸ ਨੂੰ ਆਪਣੇ ਰੱਥ ਉੱਤੇ ਬਿਠਾ ਲਿਆ
Et, s'étant éloigné de ce lieu, il rencontra Jonadab, fils de Rhéchab; celui-ci le bénit, et Jéhu lui dit: Ton cœur est-il sincèrement avec le mien, comme mon cœur est avec le tien? Jonadab répondit: Il l'est. Jéhu reprit: S'il l'est, donne-moi la main. Jonadab lui donna la main, et Jéhu le fit monter à côté de lui sur son char.
16 ੧੬ ਅਤੇ ਆਖਿਆ, ਮੇਰੇ ਨਾਲ ਚੱਲ ਤੇ ਯਹੋਵਾਹ ਦੇ ਲਈ ਮੇਰੇ ਜੋਸ਼ ਨੂੰ ਵੇਖ। ਫਿਰ ਉਨ੍ਹਾਂ ਨੇ ਉਸ ਨੂੰ ਉਹ ਦੇ ਰੱਥ ਵਿੱਚ ਬਿਠਾ ਦਿੱਤਾ।
Et il lui dit: Viens avec moi, tu verras mon zèle pour le Seigneur. Puis, il le fit asseoir sur le siège.
17 ੧੭ ਜਦ ਉਹ ਸਾਮਰਿਯਾ ਵਿੱਚ ਆਇਆ ਤਦ ਅਹਾਬ ਦੇ ਜਿੰਨੇ ਬਚੇ-ਖੁਚੇ ਸਾਮਰਿਯਾ ਵਿੱਚ ਸਨ, ਉਨ੍ਹਾਂ ਸਭਨਾਂ ਨੂੰ ਮਾਰ ਸੁੱਟਿਆ ਇੱਥੋਂ ਤੱਕ ਕਿ ਉਸ ਨੇ ਯਹੋਵਾਹ ਦੇ ਬਚਨ ਅਨੁਸਾਰ ਜੋ ਉਸ ਨੇ ਏਲੀਯਾਹ ਨੂੰ ਆਖਿਆ ਸੀ ਉਸ ਨੂੰ ਨਸ਼ਟ ਕਰ ਛੱਡਿਆ।
Et il entra dans Samarie, et il extermina tout ce qui restait d'Achab, jusqu'à ce qu'il l'eût effacé, selon la parole que le Seigneur avait dite par la bouche d'Elie.
18 ੧੮ ਤਦ ਯੇਹੂ ਨੇ ਸਾਰਿਆਂ ਲੋਕਾਂ ਨੂੰ ਇਕੱਠੇ ਕੀਤਾ ਅਤੇ ਉਹਨਾਂ ਨੂੰ ਆਖਿਆ, ਅਹਾਬ ਨੇ ਬਆਲ ਦੀ ਥੋੜ੍ਹੀ ਜਿਹੀ ਉਪਾਸਨਾ ਕੀਤੀ, ਯੇਹੂ ਉਸ ਦੀ ਬਹੁਤ ਉਪਾਸਨਾ ਕਰੇਗਾ।
Ensuite, Jéhu rassembla tout le peuple, et il leur dit: Achab a servi faiblement Baal, Jéhu le servira magnifiquement.
19 ੧੯ ਇਸ ਲਈ ਹੁਣ ਤੁਸੀਂ ਬਆਲ ਦੇ ਸਾਰੇ ਨਬੀਆਂ, ਸਾਰਿਆਂ ਉਪਾਸਕਾਂ ਅਤੇ ਸਾਰਿਆਂ ਪੁਜਾਰੀਆਂ ਨੂੰ ਮੇਰੇ ਕੋਲ ਬੁਲਾ ਲਿਆਓ। ਕੋਈ ਵੀ ਰਹਿ ਨਾ ਜਾਵੇ ਕਿਉਂ ਜੋ ਬਆਲ ਦੇ ਲਈ ਮੈਂ ਇੱਕ ਵੱਡੀ ਭੇਟ ਚੜ੍ਹਾਉਣੀ ਹੈ ਜੇ ਕੋਈ ਨਾ ਆਵੇ ਤਾਂ ਉਹ ਜੀਉਂਦਾ ਨਾ ਬਚੇਗਾ। ਪਰ ਯੇਹੂ ਨੇ ਬਆਲ ਦੇ ਉਪਾਸਕਾਂ ਦਾ ਨਾਸ ਕਰਨ ਲਈ ਇਹ ਧੋਖਾ ਕੀਤਾ ਸੀ।
Maintenant donc, vous tous prophètes de Baal, convoquez ici tous ses serviteurs et tous ses prêtres, sans qu'il manque un seul homme, car je vais faire un grand sacrifice à Baal; quiconque se cachera sera mis à mort. Or, Jéhu usait d'artifice pour détruire tous les serviteurs de Baal.
20 ੨੦ ਯੇਹੂ ਨੇ ਆਖਿਆ, ਬਆਲ ਦੇ ਲਈ ਤੁਸੀਂ ਇੱਕ ਮਹਾਂ ਸਭਾ ਤਿਆਰ ਕਰੋ ਅਤੇ ਉਹਨਾਂ ਨੇ ਮੁਨਾਦੀ ਕੀਤੀ।
Il ajouta: Sanctifiez le sacerdoce de Baal. Et on fit une proclamation.
21 ੨੧ ਯੇਹੂ ਨੇ ਸਾਰੇ ਇਸਰਾਏਲ ਵਿੱਚ ਸੰਦੇਸ਼ਵਾਹਕ ਭੇਜੇ ਅਤੇ ਬਆਲ ਦੇ ਸਾਰੇ ਉਪਾਸਕ ਆਏ ਇੱਥੋਂ ਤੱਕ ਕਿ ਇੱਕ ਵੀ ਆਦਮੀ ਨਾ ਰਿਹਾ ਜਿਹੜਾ ਨਾ ਆਇਆ ਹੋਵੇ, ਉਹ ਬਆਲ ਦੇ ਮੰਦਰ ਵਿੱਚ ਪਹੁੰਚ ਗਏ ਅਤੇ ਬਆਲ ਦਾ ਮੰਦਰ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਭਰ ਗਿਆ।
Et Jéhu envoya des messagers en tout Israël, disant: Que de tous ses serviteurs, de tous ses prêtres, de tous ses prophètes, aucun ne fasse défaut, car je prépare un grand sacrifice. Celui qui ne viendra point ne restera pas en vie. Et tous les serviteurs de Baal vinrent, ainsi que tous ses prêtres et tous ses prophètes; il n'y eut pas un homme qui ne vînt. Et ils entrèrent dans le temple de Baal, et le temple de Baal fut rempli d'un bout à l'autre.
22 ੨੨ ਤਦ ਉਹ ਨੇ ਉਸ ਨੂੰ ਜਿਹੜਾ ਕੱਪੜਿਆਂ ਦੇ ਭੰਡਾਰ ਦਾ ਮੁਖੀਆ ਸੀ ਆਖਿਆ ਕਿ ਬਆਲ ਦੇ ਸਾਰੇ ਉਪਾਸਕਾਂ ਲਈ ਕੱਪੜੇ ਕੱਢ ਲਿਆ ਅਤੇ ਉਹ ਉਨ੍ਹਾਂ ਦੇ ਲਈ ਕੱਪੜੇ ਕੱਢ ਲਿਆਇਆ।
Et Jéhu dit au gardien des vêtements du temple: Apporte des robes pour tous les serviteurs de Baal. Et le gardien leur en donna.
23 ੨੩ ਤਦ ਯੇਹੂ ਰੇਕਾਬ ਦੇ ਪੁੱਤਰ ਯਹੋਨਾਦਾਬ ਨਾਲ ਬਆਲ ਦੇ ਮੰਦਰ ਵਿੱਚ ਪਹੁੰਚਿਆ ਅਤੇ ਉਹ ਨੇ ਬਆਲ ਦੇ ਉਪਾਸਕਾਂ ਨੂੰ ਆਖਿਆ, ਤੁਸੀਂ ਭਾਲ ਕਰੋ ਤੇ ਵੇਖੋ ਕਿ ਇੱਥੇ ਤੁਹਾਡੇ ਨਾਲ ਕੋਈ ਯਹੋਵਾਹ ਦਾ ਉਪਾਸਕ ਨਾ ਹੋਵੇ। ਕੇਵਲ ਬਆਲ ਦੇ ਹੀ ਉਪਾਸਕ ਹੋਣ।
Et Jéhu, avec Jonadab, fils de Rhéchab, entra dans le temple de Baal, et il dit aux serviteurs de Baal: Cherchez, voyez s'il y a parmi vous des serviteurs du Seigneur, ou seulement des serviteurs de Baal.
24 ੨੪ ਜਦ ਉਹ ਭੇਟਾਂ ਅਤੇ ਹੋਮ ਦੀਆਂ ਬਲੀਆਂ ਚੜ੍ਹਾਉਣ ਲਈ ਅੰਦਰ ਗਏ ਤਦ ਯੇਹੂ ਨੇ ਅੱਸੀ ਆਦਮੀਆਂ ਨੂੰ ਬਾਹਰ ਠਹਿਰਾ ਕੇ ਆਖਿਆ, ਜਿਨ੍ਹਾਂ ਆਦਮੀਆਂ ਨੂੰ ਮੈਂ ਤੁਹਾਡੇ ਹੱਥਾਂ ਵਿੱਚ ਦਿੰਦਾ ਹਾਂ ਜੇ ਉਨ੍ਹਾਂ ਵਿੱਚੋਂ ਕੋਈ ਬਚ ਨਿੱਕਲੇ ਤਾਂ ਜਿਹੜਾ ਉਹ ਨੂੰ ਜਾਣ ਦੇਵੇ ਉਸ ਦੇ ਪ੍ਰਾਣ ਉਹ ਦੇ ਬਦਲੇ ਲਏ ਜਾਣਗੇ।
Puis, il pénétra plus loin pour offrir l'encens et les holocaustes. Or, il avait aposté dehors quatre-vingts de ses hommes, leur disant: Celui qui laissera échapper l'un de ceux que je livre entre vos mains, paiera de sa vie celle qu'il aura sauvée.
25 ੨੫ ਤਦ ਅਜਿਹਾ ਹੋਇਆ ਕਿ ਜਿਵੇਂ ਉਹ ਹੋਮ ਦੀ ਬਲੀ ਚੜ੍ਹਾ ਚੁੱਕਿਆ ਉਸੇ ਤਰ੍ਹਾਂ ਹੀ ਯੇਹੂ ਨੇ ਪਹਿਰੇਦਾਰਾਂ ਅਤੇ ਅਹੁਦੇਦਾਰਾਂ ਨੂੰ ਆਖਿਆ, ਵੜ ਜਾਓ ਅਤੇ ਉਨ੍ਹਾਂ ਨੂੰ ਮਾਰ ਦਿਓ। ਇੱਕ ਵੀ ਮਨੁੱਖ ਨਿੱਕਲ ਨਾ ਸਕੇ। ਉਹਨਾਂ ਨੇ ਉਨ੍ਹਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ, ਪਹਿਰੇਦਾਰਾਂ ਅਤੇ ਅਹੁਦੇਦਾਰਾਂ ਨੇ ਉਨ੍ਹਾਂ ਨੂੰ ਬਾਹਰ ਸੁੱਟ ਦਿੱਤਾ ਅਤੇ ਬਆਲ ਦੇ ਮੰਦਰ ਦੇ ਸ਼ਹਿਰ ਤੱਕ ਗਏ।
Après qu'il eut consumé l'holocauste, Jéhu dit à ses gardes et à ses officiers: Entrez, frappez-les, n'en laissez pas sortir un seul. Et ils les passèrent an fil de l'épée; ils les jetèrent sur le chemin; et, du temple de Baal, ils retournèrent à la ville.
26 ੨੬ ਥੰਮ੍ਹਾਂ ਨੂੰ ਜਿਹੜੇ ਬਆਲ ਦੇ ਮੰਦਰ ਵਿੱਚ ਸਨ ਕੱਢ ਕੇ ਸਾੜ ਦਿੱਤਾ।
Et ils emportèrent la colonne de Baal, et ils la brûlèrent.
27 ੨੭ ਉਹਨਾਂ ਨੇ ਬਆਲ ਦੇ ਥੰਮ੍ਹ ਨੂੰ ਤੋੜ ਛੱਡਿਆ ਅਤੇ ਬਆਲ ਦੇ ਮੰਦਰ ਨੂੰ ਢਾਹ ਕੇ ਪਖ਼ਾਨਾ ਬਣਾ ਦਿੱਤਾ। ਉਹ ਅੱਜ ਦੇ ਦਿਨ ਤੱਕ ਉਸੇ ਤਰ੍ਹਾਂ ਹੀ ਹੈ।
Ils abattirent les colonnes de Baal, et, du temple, ils firent des latrines, qui existent encore de nos jours.
28 ੨੮ ਇਸ ਤਰ੍ਹਾਂ ਯੇਹੂ ਨੇ ਬਆਲ ਨੂੰ ਇਸਰਾਏਲ ਵਿੱਚੋਂ ਮਿਟਾ ਦਿੱਤਾ।
Jéhu effaça Baal de la terre d'Israël.
29 ੨੯ ਤਦ ਵੀ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਤੋਂ ਜਿਹੜੇ ਉਸ ਨੇ ਇਸਰਾਏਲ ਤੋਂ ਕਰਵਾਏ ਸਨ, ਯੇਹੂ ਨੇ ਮੂੰਹ ਨਾ ਮੋੜਿਆ ਅਰਥਾਤ ਉਨ੍ਹਾਂ ਨੇ ਸੋਨੇ ਦੇ ਵੱਛਿਆਂ ਦੀ ਪੂਜਾ ਕੀਤੀ ਜੋ ਬੈਤਏਲ ਦੇ ਦਾਨ ਵਿੱਚ ਸਨ।
Seulement, il ne se retira pas du péché de Jéroboam, fils de Nabat, du péché où il avait fait tomber Israël; il conserva les génisses d'or de Béthel et de Dan.
30 ੩੦ ਤਦ ਯਹੋਵਾਹ ਨੇ ਯੇਹੂ ਨੂੰ ਆਖਿਆ, ਇਸ ਲਈ ਕਿ ਤੂੰ ਉਹ ਕੰਮ ਕਰਕੇ ਜੋ ਮੇਰੀ ਨਿਗਾਹ ਵਿੱਚ ਚੰਗਾ ਸੀ, ਇਹ ਭਲਿਆਈ ਕੀਤੀ ਹੈ ਅਤੇ ਅਹਾਬ ਦੇ ਘਰਾਣੇ ਨਾਲ ਮੇਰੇ ਮਨ ਦੀ ਇੱਛਾ ਅਨੁਸਾਰ ਵਰਤਾਵਾ ਕੀਤਾ, ਤੇਰੇ ਪੁੱਤਰ ਚੌਥੀ ਪੀੜ੍ਹੀ ਤੱਕ ਇਸਰਾਏਲ ਦੀ ਰਾਜ ਗੱਦੀ ਉੱਤੇ ਬੈਠਣਗੇ।
Le Seigneur dit à Jéhu: En récompense de ce que tu as fait d'agréable à mes yeux, de ce que tu as traité selon mon cœur la maison d'Achab, tes fils régneront sur Israël jusqu'à la quatrième génération.
31 ੩੧ ਪਰ ਯੇਹੂ ਨੇ ਇਸਰਾਏਲ ਦੇ ਪਰਮੇਸ਼ੁਰ ਦੀ ਬਿਵਸਥਾ ਉੱਤੇ ਆਪਣੇ ਸਾਰੇ ਮਨ ਨਾਲ ਚੱਲਣ ਦੀ ਕੋਸ਼ਿਸ਼ ਨਾ ਕੀਤੀ, ਉਹ ਨੇ ਯਾਰਾਬੁਆਮ ਦੇ ਪਾਪਾਂ ਤੋਂ ਮੂੰਹ ਨਾ ਮੋੜਿਆ ਜਿਹੜੇ ਉਸ ਨੇ ਇਸਰਾਏਲ ਤੋਂ ਕਰਵਾਏ ਸਨ।
Mais Jéhu ne fut pas attentif à marcher de tout son cœur selon la loi du Seigneur Dieu d'Israël; il ne se retira pas du péché de Jéroboam, du péché où il avait fait tomber tout le peuple.
32 ੩੨ ਉਨ੍ਹਾਂ ਦਿਨਾਂ ਵਿੱਚ ਯਹੋਵਾਹ ਇਸਰਾਏਲ ਨੂੰ ਘਟਾਉਣ ਲੱਗਾ ਅਤੇ ਹਜ਼ਾਏਲ ਨੇ ਉਨ੍ਹਾਂ ਨੂੰ ਇਸਰਾਏਲ ਦੀਆਂ ਸਾਰੀਆਂ ਹੱਦਾਂ ਵਿੱਚ ਮਾਰਿਆ।
Et, en ces jours-là, le Seigneur commença de châtier Israël; Azaël le vainquit sur toutes ses frontières,
33 ੩੩ ਯਰਦਨ ਤੋਂ ਲੈ ਕੇ ਪੂਰਬ ਵੱਲ ਗਿਲਆਦ ਦੇ ਸਾਰੇ ਦੇਸ ਵਿੱਚ ਗਾਦੀਆਂ ਤੇ ਰਊਬੇਨੀਆਂ ਤੇ ਮਨੱਸ਼ੀਆਂ ਨੂੰ ਅਰੋਏਰ ਤੋਂ ਲੈ ਕੇ ਜੋ ਅਰਨੋਨ ਦੀ ਘਾਟੀ ਦੇ ਕੋਲ ਹੈ, ਗਿਲਆਦ ਅਤੇ ਬਾਸ਼ਾਨ ਨੂੰ ਵੀ।
Jusqu'à la rive orientale du Jourdain; il envahit toute la terre de Galaad, savoir: les tribus de Gad et de Ruben, et le territoire de Manassé, à partir d'Aroer, qui est sur les bords du torrent d'Anion, et Galaad et Basan.
34 ੩੪ ਯੇਹੂ ਦੀ ਬਾਕੀ ਘਟਨਾ ਅਤੇ ਸਭ ਕੁਝ ਜੋ ਉਸ ਨੇ ਕੀਤਾ ਅਤੇ ਉਸ ਦੀ ਸਾਮਰਥ, ਕੀ ਉਹ ਇਸਰਾਏਲ ਦੇ ਰਾਜਿਆਂ ਦੀ ਇਤਿਹਾਸ ਦੀ ਪੋਥੀ ਵਿੱਚ ਲਿਖੀ ਹੋਈ ਨਹੀਂ ਹੈ?
Quant au reste de l'histoire de Jéhu, aux actions qu'il fit en sa puissance et à ses combats, ne sont-ils pas écrits au livre des Faits et gestes des rois d'Israël?
35 ੩੫ ਯੇਹੂ ਮਰ ਕੇ ਆਪਣੇ ਪੁਰਖਿਆਂ ਦੇ ਨਾਲ ਜਾ ਮਿਲਿਆ ਅਤੇ ਉਨ੍ਹਾਂ ਨੇ ਉਸ ਨੂੰ ਸਾਮਰਿਯਾ ਵਿੱਚ ਦੱਬਿਆ, ਉਸ ਦਾ ਪੁੱਤਰ ਯਹੋਆਹਾਜ਼ ਉਸ ਦੇ ਥਾਂ ਰਾਜ ਕਰਨ ਲੱਗਾ।
Et Jéhu s'endormit avec ses pères; on l'ensevelit en Samarie, et son fils Joachaz régna à sa place.
36 ੩੬ ਉਹ ਸਮਾਂ ਜਿਹ ਦੇ ਵਿੱਚ ਯੇਹੂ ਨੇ ਇਸਰਾਏਲ ਉੱਤੇ ਸਾਮਰਿਯਾ ਵਿੱਚ ਰਾਜ ਕੀਤਾ, ਅਠਾਈ ਸਾਲ ਦਾ ਸੀ।
Jéhu avait régné vingt ans sur Israël en Samarie.