< 2 ਯੂਹੰਨਾ 1 >
1 ੧ ਕਲੀਸਿਯਾ ਦਾ ਬਜ਼ੁਰਗ, ਅੱਗੇ ਯੋਗ ਚੁਣੀ ਹੋਈ ਔਰਤ ਅਤੇ ਉਹ ਦੇ ਬੱਚਿਆਂ ਨੂੰ ਜਿਨ੍ਹਾਂ ਨੂੰ ਮੈਂ ਸੱਚੀਂ ਮੁੱਚੀਂ ਉਸ ਸਚਿਆਈ ਦੇ ਕਾਰਨ ਪਿਆਰ ਕਰਦਾ ਹਾਂ ਅਤੇ ਕੇਵਲ ਮੈਂ ਹੀ ਨਹੀਂ ਸਗੋਂ ਉਹ ਵੀ ਸੱਭੇ ਪਿਆਰ ਕਰਦੇ ਹਨ ਜਿਨ੍ਹਾਂ ਸਚਿਆਈ ਨੂੰ ਜਾਣਿਆ ਹੈ।
ਹੇ ਅਭਿਰੁਚਿਤੇ ਕੁਰਿਯੇ, ਤ੍ਵਾਂ ਤਵ ਪੁਤ੍ਰਾਂਸ਼੍ਚ ਪ੍ਰਤਿ ਪ੍ਰਾਚੀਨੋ(ਅ)ਹੰ ਪਤ੍ਰੰ ਲਿਖਾਮਿ|
2 ੨ ਇਹ ਉਸ ਸਚਿਆਈ ਦੇ ਕਾਰਨ ਹੈ ਜਿਹੜੀ ਸਾਡੇ ਵਿੱਚ ਰਹਿੰਦੀ ਹੈ ਅਤੇ ਸਦਾ ਹੀ ਸਾਡੇ ਨਾਲ ਰਹੇਗੀ। (aiōn )
ਸਤ੍ਯਮਤਾਦ੍ ਯੁਸ਼਼੍ਮਾਸੁ ਮਮ ਪ੍ਰੇਮਾਸ੍ਤਿ ਕੇਵਲੰ ਮਮ ਨਹਿ ਕਿਨ੍ਤੁ ਸਤ੍ਯਮਤਜ੍ਞਾਨਾਂ ਸਰ੍ੱਵੇਸ਼਼ਾਮੇਵ| ਯਤਃ ਸਤ੍ਯਮਤਮ੍ ਅਸ੍ਮਾਸੁ ਤਿਸ਼਼੍ਠਤ੍ਯਨਨ੍ਤਕਾਲੰ ਯਾਵੱਚਾਸ੍ਮਾਸੁ ਸ੍ਥਾਸ੍ਯਤਿ| (aiōn )
3 ੩ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਸਚਿਆਈ ਅਤੇ ਪਿਆਰ ਸਹਿਤ ਕਿਰਪਾ, ਦਯਾ ਅਤੇ ਸ਼ਾਂਤੀ ਸਾਡੇ ਅੰਗ-ਸੰਗ ਰਹੇਗੀ।
ਪਿਤੁਰੀਸ਼੍ਵਰਾਤ੍ ਤਤ੍ਪਿਤੁਃ ਪੁਤ੍ਰਾਤ੍ ਪ੍ਰਭੋ ਰ੍ਯੀਸ਼ੁਖ੍ਰੀਸ਼਼੍ਟਾੱਚ ਪ੍ਰਾਪ੍ਯੋ (ਅ)ਨੁਗ੍ਰਹਃ ਕ੍ਰੁʼਪਾ ਸ਼ਾਨ੍ਤਿਸ਼੍ਚ ਸਤ੍ਯਤਾਪ੍ਰੇਮਭ੍ਯਾਂ ਸਾਰ੍ੱਧੰ ਯੁਸ਼਼੍ਮਾਨ੍ ਅਧਿਤਿਸ਼਼੍ਠਤੁ|
4 ੪ ਮੈਂ ਬਹੁਤ ਅਨੰਦ ਹੋਇਆ ਜਦ ਮੈਂ ਤੇਰੇ ਬੱਚਿਆਂ ਵਿੱਚੋਂ ਕਈਆਂ ਨੂੰ ਸਚਿਆਈ ਉੱਤੇ ਚਲਦੇ ਵੇਖਿਆ, ਜਿਵੇਂ ਪਿਤਾ ਵੱਲੋਂ ਸਾਨੂੰ ਹੁਕਮ ਮਿਲਿਆ ਸੀ।
ਵਯੰ ਪਿਤ੍ਰੁʼਤੋ ਯਾਮ੍ ਆਜ੍ਞਾਂ ਪ੍ਰਾਪ੍ਤਵਨ੍ਤਸ੍ਤਦਨੁਸਾਰੇਣ ਤਵ ਕੇਚਿਦ੍ ਆਤ੍ਮਜਾਃ ਸਤ੍ਯਮਤਮ੍ ਆਚਰਨ੍ਤ੍ਯੇਤਸ੍ਯ ਪ੍ਰਮਾਣੰ ਪ੍ਰਾਪ੍ਯਾਹੰ ਭ੍ਰੁʼਸ਼ਮ੍ ਆਨਨ੍ਦਿਤਵਾਨ੍|
5 ੫ ਹੁਣ ਹੇ ਔਰਤ, ਮੈਂ ਤੈਨੂੰ ਕੋਈ ਨਵਾਂ ਹੁਕਮ ਨਹੀਂ ਸਗੋਂ ਉਹ ਜਿਹੜਾ ਸ਼ੁਰੂ ਤੋਂ ਸਾਨੂੰ ਮਿਲਿਆ ਹੋਇਆ ਹੈ, ਲਿਖ ਕੇ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਅਸੀਂ ਆਪਸ ਵਿੱਚ ਪਿਆਰ ਰੱਖੀਏ।
ਸਾਮ੍ਪ੍ਰਤਞ੍ਚ ਹੇ ਕੁਰਿਯੇ, ਨਵੀਨਾਂ ਕਾਞ੍ਚਿਦ੍ ਆਜ੍ਞਾਂ ਨ ਲਿਖੰਨਹਮ੍ ਆਦਿਤੋ ਲਬ੍ਧਾਮ੍ ਆਜ੍ਞਾਂ ਲਿਖਨ੍ ਤ੍ਵਾਮ੍ ਇਦੰ ਵਿਨਯੇ ਯਦ੍ ਅਸ੍ਮਾਭਿਃ ਪਰਸ੍ਪਰੰ ਪ੍ਰੇਮ ਕਰ੍ੱਤਵ੍ਯੰ|
6 ੬ ਅਤੇ ਪਿਆਰ ਇਹ ਹੈ ਕਿ ਅਸੀਂ ਉਹ ਦੇ ਹੁਕਮਾਂ ਦੇ ਅਨੁਸਾਰ ਚੱਲੀਏ। ਹੁਕਮ ਇਹ ਹੈ ਜਿਵੇਂ ਤੁਸੀਂ ਸ਼ੁਰੂ ਤੋਂ ਸੁਣਿਆ, ਜਿਸ ਉੱਤੇ ਤੁਹਾਨੂੰ ਚੱਲਣਾ ਚਾਹੀਦਾ ਹੈ।
ਅਪਰੰ ਪ੍ਰੇਮੈਤੇਨ ਪ੍ਰਕਾਸ਼ਤੇ ਯਦ੍ ਵਯੰ ਤਸ੍ਯਾਜ੍ਞਾ ਆਚਰੇਮ| ਆਦਿਤੋ ਯੁਸ਼਼੍ਮਾਭਿ ਰ੍ਯਾ ਸ਼੍ਰੁਤਾ ਸੇਯਮ੍ ਆਜ੍ਞਾ ਸਾ ਚ ਯੁਸ਼਼੍ਮਾਭਿਰਾਚਰਿਤਵ੍ਯਾ|
7 ੭ ਕਿਉਂ ਜੋ ਬਹੁਤ ਧੋਖ਼ੇਬਾਜ਼ ਸੰਸਾਰ ਵਿੱਚ ਨਿੱਕਲ ਆਏ ਹਨ ਜਿਹੜੇ ਯਿਸੂ ਮਸੀਹ ਦੇ ਦੇਹਧਾਰੀ ਹੋ ਕੇ ਆਉਣ ਨੂੰ ਨਹੀਂ ਮੰਨਦੇ ਹਨ। ਇਹੋ ਛਲੇਡਾ ਅਤੇ ਮਸੀਹ ਵਿਰੋਧੀ ਹੈ।
ਯਤੋ ਬਹਵਃ ਪ੍ਰਵਞ੍ਚਕਾ ਜਗਤ੍ ਪ੍ਰਵਿਸ਼੍ਯ ਯੀਸ਼ੁਖ੍ਰੀਸ਼਼੍ਟੋ ਨਰਾਵਤਾਰੋ ਭੂਤ੍ਵਾਗਤ ਏਤਤ੍ ਨਾਙ੍ਗੀਕੁਰ੍ੱਵਨ੍ਤਿ ਸ ਏਵ ਪ੍ਰਵਞ੍ਚਕਃ ਖ੍ਰੀਸ਼਼੍ਟਾਰਿਸ਼੍ਚਾਸ੍ਤਿ|
8 ੮ ਚੌਕਸ ਰਹੋ ਕਿ ਜਿਹੜੇ ਕੰਮ ਅਸੀਂ ਕੀਤੇ ਸੋ ਤੁਸੀਂ ਨਾ ਵਿਗਾੜੋ, ਸਗੋਂ ਪੂਰਾ ਫਲ ਪ੍ਰਾਪਤ ਕਰੋ।
ਅਸ੍ਮਾਕੰ ਸ਼੍ਰਮੋ ਯਤ੍ ਪਣ੍ਡਸ਼੍ਰਮੋ ਨ ਭਵੇਤ੍ ਕਿਨ੍ਤੁ ਸਮ੍ਪੂਰ੍ਣੰ ਵੇਤਨਮਸ੍ਮਾਭਿ ਰ੍ਲਭ੍ਯੇਤ ਤਦਰ੍ਥੰ ਸ੍ਵਾਨਧਿ ਸਾਵਧਾਨਾ ਭਵਤਃ|
9 ੯ ਹਰ ਕੋਈ ਜਿਹੜਾ ਆਗੂ ਬਣ ਕੇ ਮਸੀਹ ਦੀ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ ਪਰਮੇਸ਼ੁਰ ਉਹ ਦੇ ਕੋਲ ਨਹੀਂ ਹੈ, ਜਿਹੜਾ ਉਸ ਸਿੱਖਿਆ ਉੱਤੇ ਕਾਇਮ ਰਹਿੰਦਾ ਹੈ ਉਹ ਦੇ ਕੋਲ ਪਿਤਾ ਅਤੇ ਪੁੱਤਰ ਵੀ ਹਨ।
ਯਃ ਕਸ਼੍ਚਿਦ੍ ਵਿਪਥਗਾਮੀ ਭੂਤ੍ਵਾ ਖ੍ਰੀਸ਼਼੍ਟਸ੍ਯ ਸ਼ਿਕ੍ਸ਼਼ਾਯਾਂ ਨ ਤਿਸ਼਼੍ਠਤਿ ਸ ਈਸ਼੍ਵਰੰ ਨ ਧਾਰਯਤਿ ਖ੍ਰੀਸ਼਼੍ਟਸ੍ਯ ਸ਼ਿਜ੍ਞਾਯਾਂ ਯਸ੍ਤਿਸ਼਼੍ਠਤਿ ਸ ਪਿਤਰੰ ਪੁਤ੍ਰਞ੍ਚ ਧਾਰਯਤਿ|
10 ੧੦ ਜੇ ਕੋਈ ਤੁਹਾਡੇ ਕੋਲ ਆਵੇ ਅਤੇ ਇਹ ਸਿੱਖਿਆ ਨਾ ਲਿਆਵੇ ਤਾਂ ਉਸ ਨੂੰ ਘਰ ਵਿੱਚ ਨਾ ਉਤਾਰੋ, ਨਾ ਉਸ ਦੀ ਸੁੱਖ-ਸਾਂਦ ਮਨਾਓ।
ਯਃ ਕਸ਼੍ਚਿਦ੍ ਯੁਸ਼਼੍ਮਤ੍ਸੰਨਿਧਿਮਾਗੱਛਨ੍ ਸ਼ਿਕ੍ਸ਼਼ਾਮੇਨਾਂ ਨਾਨਯਤਿ ਸ ਯੁਸ਼਼੍ਮਾਭਿਃ ਸ੍ਵਵੇਸ਼੍ਮਨਿ ਨ ਗ੍ਰੁʼਹ੍ਯਤਾਂ ਤਵ ਮਙ੍ਗਲੰ ਭੂਯਾਦਿਤਿ ਵਾਗਪਿ ਤਸ੍ਮੈ ਨ ਕਥ੍ਯਤਾਂ|
11 ੧੧ ਕਿਉਂਕਿ ਜਿਹੜਾ ਉਸ ਦੀ ਸੁੱਖ-ਸਾਂਦ ਮਨਾਉਂਦਾ ਹੈ ਉਹ ਉਸ ਦੇ ਬੁਰੇ ਕੰਮਾਂ ਦਾ ਭਾਗੀ ਬਣਦਾ ਹੈ।
ਯਤਸ੍ਤਵ ਮਙ੍ਗਲੰ ਭੂਯਾਦਿਤਿ ਵਾਚੰ ਯਃ ਕਸ਼੍ਚਿਤ੍ ਤਸ੍ਮੈ ਕਥਯਤਿ ਸ ਤਸ੍ਯ ਦੁਸ਼਼੍ਕਰ੍ੰਮਣਾਮ੍ ਅੰਸ਼ੀ ਭਵਤਿ|
12 ੧੨ ਲਿਖਣਾ ਤਾਂ ਤੁਹਾਨੂੰ ਬਹੁਤ ਕੁਝ ਸੀ ਪਰ ਮੈਂ ਨਾ ਚਾਹਿਆ ਜੋ ਕਾਗਜ਼ ਅਤੇ ਸਿਆਹੀ ਨਾਲ ਲਿਖਾਂ, ਪਰ ਮੈਨੂੰ ਆਸ ਹੈ ਕਿ ਤੁਹਾਡੇ ਕੋਲ ਆਵਾਂ ਅਤੇ ਆਹਮਣੇ ਸਾਹਮਣੇ ਗੱਲਾਂ ਕਰਾਂ ਤਾਂ ਕਿ ਤੁਹਾਡਾ ਅਨੰਦ ਪੂਰਾ ਹੋਵੇ।
ਯੁਸ਼਼੍ਮਾਨ੍ ਪ੍ਰਤਿ ਮਯਾ ਬਹੂਨਿ ਲੇਖਿਤਵ੍ਯਾਨਿ ਕਿਨ੍ਤੁ ਪਤ੍ਰਮਸੀਭ੍ਯਾਂ ਤਤ੍ ਕਰ੍ੱਤੁੰ ਨੇੱਛਾਮਿ, ਯਤੋ (ਅ)ਸ੍ਮਾਕਮ੍ ਆਨਨ੍ਦੋ ਯਥਾ ਸਮ੍ਪੂਰ੍ਣੋ ਭਵਿਸ਼਼੍ਯਤਿ ਤਥਾ ਯੁਸ਼਼੍ਮਤ੍ਸਮੀਪਮੁਪਸ੍ਥਾਯਾਹੰ ਸੰਮੁਖੀਭੂਯ ਯੁਸ਼਼੍ਮਾਭਿਃ ਸਮ੍ਭਾਸ਼਼ਿਸ਼਼੍ਯ ਇਤਿ ਪ੍ਰਤ੍ਯਾਸ਼ਾ ਮਮਾਸ੍ਤੇ|
13 ੧੩ ਤੇਰੀ ਚੁਣੀ ਹੋਈ ਭੈਣ ਦੇ ਬੱਚੇ ਤੇਰੀ ਸੁੱਖ-ਸਾਂਦ ਪੁੱਛਦੇ ਹਨ।
ਤਵਾਭਿਰੁਚਿਤਾਯਾ ਭਗਿਨ੍ਯਾ ਬਾਲਕਾਸ੍ਤ੍ਵਾਂ ਨਮਸ੍ਕਾਰੰ ਜ੍ਞਾਪਯਨ੍ਤਿ| ਆਮੇਨ੍|