< 2 ਕੁਰਿੰਥੀਆਂ ਨੂੰ 8 >
1 ੧ ਹੇ ਭਰਾਵੋ, ਅਸੀਂ ਤੁਹਾਨੂੰ ਪਰਮੇਸ਼ੁਰ ਦੀ ਉਸ ਕਿਰਪਾ ਦੀ ਖ਼ਬਰ ਲਿਖਦੇ ਹਾਂ ਜਿਹੜੀ ਮਕਦੂਨਿਯਾ ਦੀਆਂ ਕਲੀਸਿਯਾਵਾਂ ਉੱਤੇ ਕੀਤੀ ਹੋਈ ਹੈ।
Priopćujemo vam, braćo, milost Božju koja je dana crkvama makedonskim:
2 ੨ ਜੋ ਕਿਸ ਤਰ੍ਹਾਂ ਨਾਲ ਉਸ ਕਲੇਸ਼ ਦੇ ਵੱਡੇ ਪਰਤਾਵੇ ਵਿੱਚ ਉਨ੍ਹਾਂ ਦੇ ਅਨੰਦ ਦੀ ਬਹੁਤਾਇਤ ਅਤੇ ਉਨ੍ਹਾਂ ਦੀ ਭਾਰੀ ਗਰੀਬੀ ਨੇ ਉਨ੍ਹਾਂ ਦੀ ਅੱਤ ਵੱਡੀ ਖੁੱਲ੍ਹ ਦਿਲੀ ਨੂੰ ਵਧਾ ਦਿੱਤਾ।
unatoč mnogim kušnjama i nevoljama izobilna njihova radost i skrajnje siromaštvo preli se u bogatstvo darežljivosti.
3 ੩ ਕਿਉਂ ਜੋ ਮੈਂ ਇਹ ਗਵਾਹੀ ਦਿੰਦਾ ਹਾਂ ਜੋ ਉਨ੍ਹਾਂ ਨੇ ਆਪਣੇ ਸਮਰੱਥ ਦੇ ਅਨੁਸਾਰ ਸਗੋਂ ਆਪਣੀ ਸਮਰੱਥਾ ਤੋਂ ਵੱਧ ਕੇ ਦਾਨ ਦਿੱਤਾ।
Svjedočim uistinu: oni su nas dragovoljno - po svojim mogućnostima i preko mogućnosti -
4 ੪ ਅਤੇ ਉਨ੍ਹਾਂ ਨੇ ਵੱਡੀਆਂ ਮਿੰਨਤਾਂ ਨਾਲ ਸਾਡੇ ਅੱਗੇ ਇਹ ਬੇਨਤੀ ਕੀਤੀ ਜੋ ਸਾਡੀ ਵੀ ਉਸ ਪੁੰਨ ਦੇ ਕੰਮ ਅਤੇ ਉਸ ਸੇਵਾ ਵਿੱਚ ਜਿਹੜੀ ਸੰਤਾਂ ਦੇ ਲਈ ਹੈ ਭਾਗੀਦਾਰੀ ਹੋਵੇ।
veoma usrdno molili za milost zajedništva u ovom posluživanju svetih.
5 ੫ ਅਤੇ ਜਿਸ ਤਰ੍ਹਾਂ ਸਾਨੂੰ ਆਸ ਸੀ ਉਸ ਤਰ੍ਹਾਂ ਹੀ ਨਹੀਂ ਸਗੋਂ ਪਹਿਲਾਂ ਪਰਮੇਸ਼ੁਰ ਦੀ ਇੱਛਾ ਨਾਲ ਉਨ੍ਹਾਂ ਆਪਣੇ ਆਪ ਨੂੰ ਪ੍ਰਭੂ ਦੇ ਅਤੇ ਨਾਲ ਸਾਡੇ ਲਈ ਵੀ ਅਰਪਣ ਕੀਤਾ।
I to ne samo kako se nadasmo, nego same sebe predadoše najprvo Gospodinu, a onda nama, po volji Božjoj.
6 ੬ ਐਥੋਂ ਤੱਕ ਜੋ ਅਸੀਂ ਤੀਤੁਸ ਦੇ ਅੱਗੇ ਬੇਨਤੀ ਕੀਤੀ ਭਈ ਜਿਸ ਤਰ੍ਹਾਂ ਉਹ ਨੇ ਅੱਗੇ ਸ਼ੁਰੂ ਕੀਤਾ ਸੀ, ਉਸੇ ਤਰ੍ਹਾਂ ਇਸ ਪੁੰਨ ਦੇ ਕੰਮ ਨੂੰ ਤੁਹਾਡੇ ਵਿੱਚ ਸਿਰੇ ਵੀ ਚਾੜ੍ਹੇ।
Zato zamolismo Tita da kao što je započeo, tako i dovrši među vama i to djelo darežljivosti.
7 ੭ ਪਰ ਜਿਵੇਂ ਤੁਸੀਂ ਹਰੇਕ ਗੱਲ ਵਿੱਚ ਅਰਥਾਤ ਵਿਸ਼ਵਾਸ, ਬਚਨ, ਗਿਆਨ ਅਤੇ ਸਾਰੇ ਜੋਸ਼ ਅਤੇ ਉਸ ਪਿਆਰ ਵਿੱਚ ਜੋ ਤੁਹਾਨੂੰ ਸਾਡੇ ਨਾਲ ਹੈ ਵੱਧ ਗਏ ਹੋ ਉਸੇ ਤਰ੍ਹਾਂ ਤੁਸੀਂ ਪੁੰਨ ਦੇ ਕੰਮ ਵਿੱਚ ਵੀ ਵੱਧਦੇ ਜਾਓ।
Stoga kao što se u svemu odlikujete - u vjeri, i riječi, i spoznanju, i svakoj gorljivosti, i u ljubavi svojoj prema nama - odlikujte se i u ovoj darežljivosti.
8 ੮ ਮੈਂ ਹੁਕਮ ਦੀ ਰੀਤ ਅਨੁਸਾਰ ਨਹੀਂ ਪਰ ਹੋਰਨਾਂ ਦੇ ਜੋਸ਼ ਨਾਲ ਤੁਹਾਡੇ ਪਿਆਰ ਦੀ ਸਚਿਆਈ ਨੂੰ ਪਰਖਣ ਲਈ ਇਹ ਆਖਦਾ ਹਾਂ।
Ne zapovijedam, nego gorljivošću drugih prokušavam istinitost vaše ljubavi.
9 ੯ ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ ਜੋ ਧਨੀ ਸੀ ਪਰ ਤੁਹਾਡੇ ਲਈ ਗਰੀਬ ਬਣਿਆ ਕਿ ਤੁਸੀਂ ਉਸ ਦੀ ਗਰੀਬੀ ਤੋਂ ਧਨੀ ਹੋ ਜਾਓ।
Ta poznate darežljivost Gospodina našega Isusa Krista! Premda bogat, radi vas posta siromašan, da se vi njegovim siromaštvom obogatite.
10 ੧੦ ਅਤੇ ਮੈਂ ਇਸ ਗੱਲ ਵਿੱਚ ਸਲਾਹ ਦਿੰਦਾ ਹਾਂ ਕਿ ਇਹੋ ਤੁਹਾਡੇ ਲਈ ਚੰਗਾ ਹੈ ਜੋ ਤੁਸੀਂ ਅੱਗੇ ਤੋਂ ਨਿਰਾ ਇਹ ਕੰਮ ਕਰਨ ਵਿੱਚ ਨਹੀਂ ਸਗੋਂ ਇਹ ਦੀ ਇੱਛਾ ਕਰਨ ਵਿੱਚ ਵੀ ਅੱਗੇ ਸੀ।
Time dajem samo savjet: to doista dolikuje vama koji već prošle godine prvi to započeste, ne samo činom nego i odlukom.
11 ੧੧ ਸੋ ਹੁਣ ਤੁਸੀਂ ਉਸ ਕੰਮ ਨੂੰ ਸਿਰੇ ਵੀ ਚਾੜ੍ਹੋ ਅਤੇ ਜਿਸ ਤਰ੍ਹਾਂ ਇੱਛਾ ਕਰਨ ਦੀ ਤਿਆਰੀ ਸੀ ਉਸੇ ਤਰ੍ਹਾਂ ਆਪਣੇ ਵਾਧੇ ਦੇ ਅਨੁਸਾਰ ਚਾੜ੍ਹਨਾ ਵੀ ਹੋਵੇ।
Sada dovršite to djelo da kao što spremno odlučiste, tako prema mogućnostima i dovršite.
12 ੧੨ ਜੇ ਮਨ ਦੀ ਤਿਆਰੀ ਪਹਿਲਾਂ ਹੋਵੇ ਤਾਂ ਉਹ ਉਸ ਦੇ ਅਨੁਸਾਰ ਜੋ ਕਿਸੇ ਕੋਲ ਹੈ, ਪਰਵਾਨ ਹੁੰਦੀ ਹੈ ਨਾ ਉਸ ਦੇ ਅਨੁਸਾਰ ਜੋ ਉਸ ਦੇ ਕੋਲ ਨਹੀਂ ਹੈ।
Jer ima li spremnosti, mila je po onom što ima, a ne po onom čega nema.
13 ੧੩ ਕਿਉਂ ਜੋ ਮੈਂ ਇਹ ਇਸ ਲਈ ਨਹੀਂ ਆਖਦਾ ਜੋ ਹੋਰਨਾਂ ਨੂੰ ਸੌਖਾ ਅਤੇ ਤੁਹਾਨੂੰ ਔਖਾ ਹੋਵੇ।
Ne dakako: drugima olakšica, vama oskudica, nego - jednakost!
14 ੧੪ ਸਗੋਂ ਬਰਾਬਰੀ ਹੋਵੇ ਜੋ ਇਸ ਵਾਰ ਤੁਹਾਡਾ ਵਾਧਾ ਉਨ੍ਹਾਂ ਦੇ ਘਾਟੇ ਨੂੰ ਪੂਰਾ ਕਰੇ ਤਾਂ ਜੋ ਉਨ੍ਹਾਂ ਦਾ ਵਾਧਾ ਵੀ ਤੁਹਾਡੇ ਘਾਟੇ ਨੂੰ ਪੂਰਾ ਕਰੇ ਤਾਂ ਜੋ ਬਰਾਬਰੀ ਰਹੇ।
U sadašnjem trenutku vaš suvišak za njihovu oskudicu da jednom njihov suvišak bude za vašu oskudicu - te bude jednakost,
15 ੧੫ ਜਿਸ ਪ੍ਰਕਾਰ ਲਿਖਿਆ ਹੋਇਆ ਹੈ - ਜਿਸ ਨੇ ਵੱਧ ਲਿਆ ਸੀ ਉਸ ਦਾ ਵੱਧ ਨਾ ਨਿੱਕਲਿਆ ਅਤੇ ਜਿਸ ਨੇ ਘੱਟ ਲਿਆ ਸੀ ਉਸ ਦਾ ਘੱਟ ਨਾ ਨਿੱਕਲਿਆ।
kao što je pisano: Nije ništa preteklo onome koji bijaše nakupio mnogo, a niti je nedostajalo onome koji bijaše nakupio manje.
16 ੧੬ ਪਰ ਧੰਨਵਾਦ ਹੈ ਪਰਮੇਸ਼ੁਰ ਦਾ ਜਿਹੜਾ ਤੀਤੁਸ ਦੇ ਦਿਲ ਵਿੱਚ ਤੁਹਾਡੇ ਲਈ ਉਹੋ ਜੋਸ਼ ਪਾਉਂਦਾ ਹੈ।
A hvala Bogu koji je stavio jednaku gorljivost za vas u srce Titovo.
17 ੧੭ ਕਿਉਂਕਿ ਉਸ ਨੇ ਨਾ ਕੇਵਲ ਸਾਡੀ ਉਸ ਬੇਨਤੀ ਨੂੰ ਮੰਨਿਆ ਸਗੋਂ ਵੱਡੇ ਜੋਸ਼ ਨਾਲ ਆਪਣੇ ਆਪ ਤੁਹਾਡੇ ਵੱਲ ਤੁਰ ਪਿਆ।
On je prihvatio i molbu, ali budući da je veoma revan, otiđe k vama i dragovoljno.
18 ੧੮ ਅਤੇ ਅਸੀਂ ਉਸ ਦੇ ਨਾਲ ਉਸ ਭਰਾ ਨੂੰ ਭੇਜਿਆ ਜਿਸ ਦਾ ਮਾਣ ਖੁਸ਼ਖਬਰੀ ਦੇ ਵਿਖੇ ਸਾਰੀਆਂ ਕਲੀਸਿਯਾਵਾਂ ਵਿੱਚ ਹੁੰਦਾ ਹੈ।
S njime pak šaljemo brata kojega s evanđelja slave sve crkve.
19 ੧੯ ਪਰ ਕੇਵਲ ਇਹੋ ਨਹੀਂ ਸਗੋਂ ਉਹ ਕਲੀਸਿਯਾਵਾਂ ਦੀ ਵੱਲੋਂ ਥਾਪਿਆ ਹੋਇਆ ਵੀ ਹੈ ਤਾਂ ਜੋ ਇਸ ਪੁੰਨ ਦੇ ਕੰਮ ਲਈ ਜਿਸ ਦੀ ਅਸੀਂ ਸੇਵਾ ਕਰਦੇ ਹਾਂ ਸਾਡੇ ਨਾਲ ਯਾਤਰਾ ਕਰੇ ਤਾਂ ਜੋ ਪ੍ਰਭੂ ਦੀ ਵਡਿਆਈ, ਨਾਲੇ ਸਾਡੇ ਮਨ ਦੀ ਤਿਆਰੀ ਪ੍ਰਗਟ ਹੋਵੇ।
Štoviše, crkve ga izabraše za našeg suputnika u ovom djelu darežljivosti kojemu služimo - na slavu samoga Gospodina i na našu želju
20 ੨੦ ਕਿਉਂ ਜੋ ਅਸੀਂ ਇਸ ਤੋਂ ਸਾਵਧਾਨ ਰਹਿੰਦੇ ਹਾਂ ਜੋ ਇਸ ਵੱਡੀ ਦਾਤ ਦੇ ਵਿਖੇ ਜਿਸ ਦੀ ਅਸੀਂ ਸੇਵਾ ਕਰਦੇ ਹਾਂ ਕੋਈ ਸਾਡੇ ਉੱਤੇ ਦੋਸ਼ ਨਾ ਲਾਵੇ।
kako bismo izbjegli da nas tko ne prekori zbog ovog obilja kojim raspolažemo.
21 ੨੧ ਕਿਉਂਕਿ ਜਿਹੜੀਆਂ ਗੱਲਾਂ ਕੇਵਲ ਪ੍ਰਭੂ ਦੇ ਸਨਮੁਖ ਹੀ ਨਹੀਂ ਸਗੋਂ ਮਨੁੱਖਾਂ ਦੇ ਸਨਮੁਖ ਵੀ ਚੰਗੀਆਂ ਹਨ ਅਸੀਂ ਉਨ੍ਹਾਂ ਦਾ ਧਿਆਨ ਰੱਖਦੇ ਹਾਂ।
Doista, revno nastojimo oko dobra ne samo pred Gospodinom nego i pred ljudima.
22 ੨੨ ਅਤੇ ਅਸੀਂ ਉਨ੍ਹਾਂ ਦੇ ਨਾਲ ਆਪਣੇ ਉਸ ਭਰਾ ਨੂੰ ਭੇਜਿਆ ਜਿਸ ਨੂੰ ਅਸੀਂ ਬਹੁਤ ਸਾਰੀਆਂ ਗੱਲਾਂ ਵਿੱਚ ਕਈ ਵਾਰੀ ਪਰਖ ਕੇ ਉੱਦਮੀ ਵੇਖਿਆ ਪਰ ਹੁਣ ਉਸ ਵੱਡੇ ਭਰੋਸੇ ਕਰਕੇ ਜਿਹੜਾ ਉਸ ਨੂੰ ਤੁਹਾਡੇ ਉੱਤੇ ਹੈ ਉਹ ਹੋਰ ਵੀ ਬਹੁਤ ਉੱਦਮੀ ਜਾਪਦਾ ਹੈ।
Šaljemo s njima i našega brata koji je, kako smo u mnogome često iskusili, gorljiv, a sada je još mnogo gorljiviji zbog velikoga pouzdanja u vas.
23 ੨੩ ਜੇਕਰ ਕੋਈ ਤੀਤੁਸ ਦੀ ਪੁੱਛੇ ਤਾਂ ਉਹ ਮੇਰਾ ਸਾਥੀ ਹੈ ਅਤੇ ਤੁਹਾਡੇ ਲਈ ਮੇਰੇ ਸਹਿਕਰਮੀ ਹੈ, ਜੇ ਸਾਡੇ ਭਰਾਵਾਂ ਦੀ ਪੁੱਛੇ ਤਾਂ ਉਹ ਕਲੀਸਿਯਾਵਾਂ ਦੇ ਭੇਜੇ ਹੋਏ ਅਤੇ ਮਸੀਹ ਦੀ ਮਹਿਮਾ ਹਨ।
A Tito? Moj je drug i suradnik za vas. A braća naša? Poslanici su crkava, slava Kristova.
24 ੨੪ ਇਸ ਲਈ ਤੁਸੀਂ ਕਲੀਸਿਯਾਵਾਂ ਦੇ ਸਨਮੁਖ ਉਨ੍ਹਾਂ ਨੂੰ ਆਪਣੇ ਪਿਆਰ ਦਾ ਪ੍ਰਮਾਣ ਦਿਉ, ਅਤੇ ਉਸ ਮਾਣ ਦਾ ਜਿਹੜਾ ਅਸੀਂ ਤੁਹਾਡੇ ਲਈ ਕਰਦੇ ਹਾਂ।
Pružite im dakle pred crkvama dokaz svoje ljubavi i toga da se s pravom vama ponosimo.