< 2 ਕੁਰਿੰਥੀਆਂ ਨੂੰ 7 >
1 ੧ ਸੋ ਹੇ ਪਿਆਰਿਓ, ਜਦੋਂ ਇਹ ਬਚਨ ਸਾਨੂੰ ਦਿੱਤੇ ਹੋਏ ਹਨ ਤਾਂ ਆਓ, ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਅਸ਼ੁੱਧਤਾ ਤੋਂ ਸ਼ੁੱਧ ਕਰ ਕੇ ਪਰਮੇਸ਼ੁਰ ਦੇ ਡਰ ਨਾਲ ਪਵਿੱਤਰਤਾਈ ਨੂੰ ਸੰਪੂਰਨ ਕਰੀਏ।
Toronoo susue nggara e! Huu Lamatuaꞌ helu-fuli basa dalaꞌ ia ra fee neu nggita, naeni de ata musi tao tameu rala tara ma masodꞌa tara. Afi hela manggenggeoꞌ mbei boe, leo sia ao tara. Huu hita nau dadꞌi meuꞌ parsen natun esa fee neu Lamatuaꞌ, fo tatudꞌu tae, hita tamatau ma fee hadꞌa-hormat neu E.
2 ੨ ਆਪਣੇ ਦਿਲਾਂ ਵਿੱਚ ਸਾਨੂੰ ਥਾਂ ਦਿਓ। ਅਸੀਂ ਕਿਸੇ ਉੱਤੇ ਜ਼ੁਲਮ ਨਹੀਂ ਕੀਤਾ, ਕਿਸੇ ਨੂੰ ਵਿਗਾੜਿਆ ਨਹੀਂ, ਕਿਸੇ ਨੂੰ ਠੱਗਿਆ ਨਹੀਂ।
Toronoo nggara, e! Fee hai kakaꞌeꞌ. Soi rala mara fo simbo hai no malole. Afiꞌ miꞌiteme rala mara. Huu dalahulun, leleꞌ hai sia hei taladꞌa mara, hai nda tao mita salaꞌ neu atahori esa sa boe. Hai nda kokoe mita atahori fo tao salaꞌ sa. Hai o nda laka-ese mita atahori fo sangga hahambuꞌ mia se sa.
3 ੩ ਇਹ ਤਾਂ ਮੈਂ ਦੋਸ਼ ਲਾਉਣ ਨੂੰ ਨਹੀਂ ਆਖਦਾ ਹਾਂ ਕਿਉਂ ਜੋ ਮੈਂ ਅੱਗੇ ਹੀ ਕਿਹਾ ਹੈ ਕਿ ਤੁਸੀਂ ਸਾਡੇ ਦਿਲਾਂ ਵਿੱਚ ਹੋ ਅਤੇ ਸਾਡਾ ਮਰਨਾ ਜੀਣਾ ਇਕੱਠਾ ਹੋਵੇ।
Au masud ngga, nda fua salaꞌ neu nggi sa. Te au ufadꞌe basa ena, ae hai sue nggi. De mae taꞌo bee o, itaꞌ hai mate do masodꞌaꞌ o, hai nenefutu-paꞌaꞌ mo nggi.
4 ੪ ਤੁਹਾਡੇ ਉੱਤੇ ਮੇਰਾ ਬਹੁਤ ਭਰੋਸਾ ਹੈ, ਤੁਹਾਡੇ ਵਿਖੇ ਮੇਰਾ ਬਹੁਤ ਮਾਣ ਹੈ। ਮੈਂ ਦਿਲਾਸੇ ਨਾਲ ਭਰਿਆ ਹੋਇਆ ਹਾਂ। ਮੈਂ ਆਪਣੇ ਅਤੇ ਤੁਹਾਡੇ ਹਰ ਕਸ਼ਟ ਵਿੱਚ ਅਨੰਦ ਨਾਲ ਫੁੱਲਿਆ ਨਹੀਂ ਸਮਾਉਦਾ।
Ia naa au nda dudꞌuꞌa sa ena, huu umuhere neu nggi. Au o olaꞌ koao soꞌal hei. Hei o tao manggatee rala ngga boe. Dadꞌi itaꞌ mae hai hambu sususaꞌ mataꞌ-mataꞌ o, au rala ngga namahoꞌo nakandooꞌ a, huu hei.
5 ੫ ਜਦ ਅਸੀਂ ਮਕਦੂਨਿਯਾ ਵਿੱਚ ਆਏ ਤਦ ਵੀ ਸਾਡੇ ਸਰੀਰ ਨੂੰ ਕੁਝ ਚੈਨ ਨਹੀਂ ਸੀ ਸਗੋਂ ਅਸੀਂ ਹਰ ਪਾਸਿਓਂ ਕਸ਼ਟ ਵਿੱਚ ਪਏ ਸੀ, ਬਾਹਰੋਂ ਝਗੜੇ ਅੰਦਰੋਂ ਭਿਆਨਕ ਗੱਲਾਂ।
Maꞌahulun leleꞌ hai ima sia profinsi Makedonia, hai bengge mitaꞌ mamate mara. Huu hai hambu sususaꞌ dii-onaꞌ na. Hai o mireresi mo atahori deaꞌ ra boe. Hai mimedꞌa nemetaus sia rala mara.
6 ੬ ਤਾਂ ਵੀ ਉਸ ਨੇ ਜਿਹੜਾ ਅਧੀਨਾਂ ਨੂੰ ਦਿਲਾਸਾ ਦੇਣ ਵਾਲਾ ਹੈ ਅਰਥਾਤ ਪਰਮੇਸ਼ੁਰ ਨੇ ਤੀਤੁਸ ਦੇ ਆਉਣ ਨਾਲ ਸਾਨੂੰ ਦਿਲਾਸਾ ਦਿੱਤਾ।
Te Lamatualain, mana fee bebꞌeꞌi-baraꞌaiꞌ neu atahori mana mopo nemehena nara, ma mana namedꞌa baraat. Dadꞌi Ana tao manggatee hai rala mara leleꞌ Ana haitua Titus nema.
7 ੭ ਅਤੇ ਨਿਰੇ ਉਸ ਦੇ ਆਉਣ ਕਰਕੇ ਹੀ ਨਹੀਂ ਸਗੋਂ ਉਸ ਦਿਲਾਸੇ ਤੋਂ ਵੀ ਜਿਹੜਾ ਉਸ ਨੂੰ ਤੁਹਾਡੇ ਵਿੱਚ ਪ੍ਰਾਪਤ ਹੋਇਆ ਅਤੇ ਸਾਨੂੰ ਤੁਹਾਡੀ ਚਾਹਤ, ਤੁਹਾਡੇ ਸੋਗ, ਤੁਹਾਡੀ ਅਣਖ ਦਾ ਜੋ ਮੇਰੇ ਲਈ ਹੈ ਸਮਾਚਾਰ ਦੱਸਿਆ ਜਿਸ ਕਰਕੇ ਮੈਂ ਹੋਰ ਵੀ ਅਨੰਦ ਹੋਇਆ।
Titus neneman naa tao manggatee hai rala mara. Huu ana nafadꞌe nae, leleꞌ eni feꞌe sia naa, hei tao manggatee eni ralan. Rena taꞌo naa, naa tao manggatee hai rala mara. Ana o dui nae, hei hii mae mita au, ma hei fale rala mara tebꞌe huu hei nda ena-ai mana hohonggeꞌ a sa. Ana o dui soꞌal hei tao saa fo tulu-fali au. Naa de au rala ngga namahoꞌo.
8 ੮ ਕਿਉਂ ਜੋ ਭਾਵੇਂ ਮੈਂ ਆਪਣੀ ਪੱਤ੍ਰੀ ਨਾਲ ਤੁਹਾਨੂੰ ਉਦਾਸ ਕੀਤਾ ਤਾਂ ਵੀ ਮੈਂ ਪਛਤਾਉਂਦਾ ਨਹੀਂ ਭਾਵੇਂ ਮੈਂ ਪਹਿਲਾਂ ਪਛਤਾਉਂਦਾ ਸੀ ਕਿਉਂਕਿ ਮੈਂ ਵੇਖਦਾ ਹਾਂ ਜੋ ਉਸ ਪੱਤ੍ਰੀ ਨੇ ਤੁਹਾਨੂੰ ਉਦਾਸ ਕੀਤਾ ਸੀ ਭਾਵੇਂ ਥੋੜ੍ਹੇ ਸਮੇਂ ਤੱਕ।
Naa, au bubꞌuluꞌ ae, susura dalahulu ngga mana ena-ai nggi seli, memaꞌ tao nggi susa. Te au nda fale-rala ngga suraꞌ susura naa sa. (Tao-tao te leleꞌ naa, au fale rala ngga mbei, leleꞌ au bubꞌuluꞌ, susura ngga naa, tao nggi susa, mae losaꞌ a o.)
9 ੯ ਹੁਣ ਮੈਂ ਅਨੰਦ ਕਰਦਾ ਹਾਂ ਇਸ ਲਈ ਨਹੀਂ ਜੋ ਤੁਸੀਂ ਉਦਾਸ ਹੋਏ ਸਗੋਂ ਇਸ ਲਈ ਜੋ ਤੁਹਾਡੀ ਉਦਾਸੀ ਦਾ ਫਲ ਤੋਬਾ ਹੋਇਆ ਕਿਉਂ ਜੋ ਤੁਸੀਂ ਪਰਮੇਸ਼ੁਰ ਯੋਗ ਉਦਾਸ ਹੋਏ ਜੋ ਸਾਡੇ ਤੋਂ ਕਿਸੇ ਗੱਲ ਵਿੱਚ ਤੁਹਾਡਾ ਨੁਕਸਾਨ ਨਾ ਹੋ ਜਾਏ।
Te aleꞌ ia, au rala ngga namahoꞌo. Au nda maꞌahee sa huu leleꞌ naa hei susa. Hokoꞌ! Au umuhoꞌo, huu leleꞌ naa, susura ngga kokoe nggi fo doaꞌ leo. Basa ma mitaa sala-kiluꞌ naa, ma lao hela tatao-nonoꞌi nda maloleꞌ naa sa, fo heoꞌ baliꞌ tungga Lamatuaꞌ dala masodꞌa ndoo-tetun. Te Lamatuaꞌ mana tao nggi fale rala mara taꞌo naa. No taꞌo naa, hai susuram tao nggi dadꞌi maloleꞌ.
10 ੧੦ ਕਿਉਂ ਜੋ ਪਰਮੇਸ਼ੁਰ ਯੋਗ ਉਦਾਸੀ ਮੁਕਤੀ ਲਈ ਅਜਿਹੀ ਤੋਬਾ ਪੈਦਾ ਕਰਦੀ ਹੈ ਜਿਸ ਤੋਂ ਕੋਈ ਪਛਤਾਉਂਦਾ ਨਹੀਂ ਪਰ ਸੰਸਾਰ ਦੀ ਉਦਾਸੀ ਮੌਤ ਨੂੰ ਪੈਦਾ ਕਰਦੀ ਹੈ।
Huu mete ma hita fale rala tara tungga Lamatuaꞌ hihii-nanaun, na hita taloeꞌ tao dala deꞌulakaꞌ ra, fo heoꞌ baliꞌ tao dala ndoo-tetuꞌ ra. Naa mana mboꞌi nggita mia Lamatuaꞌ huku-dokin, naa fo hita o sudi boe fale rala tara takandooꞌ a. Te mete ma tae hita fale rala tara te siaꞌ a bafa tara, onaꞌ atahori raefafoꞌ ia biasa nara, dei fo hita tambalutu.
11 ੧੧ ਵੇਖੋ, ਤੁਹਾਡੀ ਉਸ ਪਰਮੇਸ਼ੁਰ ਯੋਗ ਉਦਾਸੀ ਨੇ ਤੁਹਾਡੇ ਵਿੱਚ ਕਿੰਨਾਂ ਹੀ ਜੋਸ਼, ਕਿੰਨਾਂ ਹੀ ਉੱਤਰ ਦੇਣਾ, ਕਿੰਨਾਂ ਹੀ ਕ੍ਰੋਧ, ਕਿੰਨਾਂ ਹੀ ਡਰ, ਕਿੰਨੀ ਹੀ ਚਾਹਤ, ਕਿੰਨੀ ਹੀ ਅਣਖ, ਕਿੰਨੀ ਹੀ ਲਗਨ ਪੈਦਾ ਕੀਤੀ! ਤੁਸੀਂ ਹਰ ਤਰ੍ਹਾਂ ਨਾਲ ਆਪਣੇ ਲਈ ਪਰਮਾਣ ਦਿੱਤਾ ਜੋ ਅਸੀਂ ਇਸ ਗੱਲ ਵਿੱਚ ਸਾਫ਼ ਹਾਂ।
Hei dudꞌuꞌa sobꞌa! Leleꞌ hei baca au susura ngga, au bubꞌuluꞌ hei fale rala mara boe. Naa tungga Lamatuaꞌ hihii-nanaun. Huu naa tao nggi tao ues mitaꞌ mamate mara fo ena-ai mana hohonggeꞌ a. Hei bengge mo deꞌulakaꞌ naa. Hei o mimitau boe, afiꞌ losa ana tao nakandoo deꞌulakaꞌ naa. Hei hii mae mita au fai, ma mihehere fo taoꞌ a maloleꞌ. Hei o mihehere fo mae huku-doki atahori mana tao salaꞌ a. Huu hei tao ndoo-tetuꞌ taꞌo naa, naa de hei meuꞌ. No taꞌo naa, nda hambu esa fee salaꞌ neu nggi sa boe.
12 ੧੨ ਗੱਲ ਕਾਹਦੀ ਭਾਵੇਂ ਮੈਂ ਤੁਹਾਨੂੰ ਲਿਖਿਆ ਪਰ ਮੈਂ ਨਾ ਉਸ ਦੇ ਕਾਰਨ ਲਿਖਿਆ ਜਿਸ ਨੇ ਅਪਰਾਧ ਕੀਤਾ, ਨਾ ਉਸ ਦੇ ਕਾਰਨ ਜਿਸ ਦੇ ਨਾਲ ਅਪਰਾਧ ਹੋਇਆ ਸਗੋਂ ਇਸ ਕਾਰਨ ਜੋ ਤੁਹਾਡਾ ਜੋਸ਼ ਜਿਹੜਾ ਸਾਡੇ ਲਈ ਹੈ ਸੋ ਪਰਮੇਸ਼ੁਰ ਦੇ ਹਜ਼ੂਰ ਤੁਹਾਡੇ ਉੱਤੇ ਪ੍ਰਗਟ ਹੋਵੇ।
Dadꞌi au nda suraꞌ susura dalahulu ngga na, fee neu atahori mana tao deꞌulakaꞌ a sa. Au o nda suraꞌ fee neu atahori mana hambu deꞌulakaꞌ mia atahori naa deꞌulakan sa. Te au suraꞌ susura naa fee neu nggi, fo utudꞌu ae, hei dedꞌea-oꞌolam sia Lamatuaꞌ matan naa, tetebꞌes. Ma ama sue hai no tetebꞌes.
13 ੧੩ ਇਸ ਲਈ ਅਸੀਂ ਦਿਲਾਸਾ ਪਾਇਆ ਹੈ ਪਰ ਆਪਣੇ ਦਿਲਾਸੇ ਤੋਂ ਬਿਨ੍ਹਾਂ ਅਸੀਂ ਤੀਤੁਸ ਦੇ ਅਨੰਦ ਦੇ ਕਾਰਨ ਹੋਰ ਵੀ ਬਹੁਤ ਵੱਧ ਕੇ ਅਨੰਦ ਕੀਤਾ ਕਿਉਂ ਜੋ ਉਸ ਦਾ ਆਤਮਾ ਤੁਹਾਡੇ ਸਾਰਿਆਂ ਤੋਂ ਤਾਜ਼ਾ ਹੋਇਆ ਹੈ।
Basa ia ra, tao manggatee hai rala mara. Hei o tao manggatee Titus ralan boe, naa fo ralan o teer boe. Naa o tao hai rala mara boe maꞌahee.
14 ੧੪ ਕਿਉਂਕਿ ਜੇ ਮੈਂ ਉਸ ਦੇ ਅੱਗੇ ਤੁਹਾਡੇ ਲਈ ਕਿਸੇ ਗੱਲ ਦਾ ਮਾਣ ਕੀਤਾ ਹੋਵੇ ਤਾਂ ਲੱਜਿਆਵਾਨ ਨਹੀਂ ਹੋਣਾ ਪਿਆ ਪਰ ਜਿਵੇਂ ਅਸੀਂ ਤੁਹਾਡੇ ਨਾਲ ਸਾਰੀਆਂ ਗੱਲਾਂ ਸੱਚ ਆਖੀਆਂ ਉਸੇ ਤਰ੍ਹਾਂ ਸਾਡਾ ਮਾਣ ਵੀ ਜਿਹੜਾ ਮੈਂ ਤੀਤੁਸ ਦੇ ਅੱਗੇ ਕੀਤਾ ਸੱਚਾ ਨਿੱਕਲਿਆ।
Au soꞌu-soꞌuꞌ ita nggi sia Titus matan soꞌal hei tatao-nonoꞌi malole mara. Au o ufadꞌe e ae, hei nda tao miꞌimamaeꞌ mita au sa. Huu basa dalaꞌ fo hai dui mita neu hei, naa tebꞌe. Ma, basa dalaꞌ fo hai dui soꞌal hei neu Titus, naa o tebꞌe.
15 ੧੫ ਅਤੇ ਉਹ ਤੁਹਾਡੇ ਸਭ ਦੀ ਆਗਿਆ-ਕਾਰਤਾ ਨੂੰ ਚੇਤੇ ਰੱਖ ਕੇ ਜੋ ਤੁਸੀਂ ਕਿਸ ਪ੍ਰਕਾਰ ਡਰਦੇ ਅਤੇ ਕੰਬਦੇ ਹੋਏ ਕਬੂਲ ਕੀਤਾ ਸੀ ਇਸ ਕਰਕੇ ਉਸ ਦਾ ਮਨ ਤੁਹਾਡੇ ਵੱਲ ਬਹੁਤ ਲੱਗਿਆ ਹੋਇਆ ਹੈ।
Dadꞌi mete ma Titus nasanedꞌa hei tao tungga au parenda ngga, naa ana boe sue nggi. Ana o nasanedꞌa leleꞌ eni naa neti, ama simbo e no hadꞌa-hormat.
16 ੧੬ ਮੈਂ ਅਨੰਦ ਹਾਂ ਜੋ ਹਰੇਕ ਗੱਲ ਵਿੱਚ ਤੁਹਾਡੀ ਵੱਲੋਂ ਮੇਰੀ ਖ਼ਾਤਰ ਦਲੇਰੀ ਹੈ।
Au rala ngga namahoꞌo, huu au umuhere nggi sia basa dalaꞌ ra. De au nda duꞌa-duꞌaꞌ nggi sa ena.