< 2 ਕੁਰਿੰਥੀਆਂ ਨੂੰ 5 >

1 ਕਿਉਂ ਜੋ ਅਸੀਂ ਜਾਣਦੇ ਹਾਂ ਕਿ ਜੇ ਸਾਡਾ ਤੰਬੂ ਜਿਹਾ ਘਰ ਜੋ ਧਰਤੀ ਤੇ ਹੈ ਡਿੱਗ ਪਵੇ ਤਾਂ ਪਰਮੇਸ਼ੁਰ ਤੋਂ ਇੱਕ ਘਰ ਸਾਨੂੰ ਮਿਲੇਗਾ ਜੋ ਬਿਨ੍ਹਾਂ ਹੱਥ ਲਾਏ ਅਟੱਲ ਅਤੇ ਸਵਰਗ ਵਿੱਚ ਬਣਿਆ ਹੈ। (aiōnios g166)
ਅਪਰਮ੍ ਅਸ੍ਮਾਕਮ੍ ਏਤਸ੍ਮਿਨ੍ ਪਾਰ੍ਥਿਵੇ ਦੂਸ਼਼੍ਯਰੂਪੇ ਵੇਸ਼੍ਮਨਿ ਜੀਰ੍ਣੇ ਸਤੀਸ਼੍ਵਰੇਣ ਨਿਰ੍ੰਮਿਤਮ੍ ਅਕਰਕ੍ਰੁʼਤਮ੍ ਅਸ੍ਮਾਕਮ੍ ਅਨਨ੍ਤਕਾਲਸ੍ਥਾਯਿ ਵੇਸ਼੍ਮੈਕੰ ਸ੍ਵਰ੍ਗੇ ਵਿਦ੍ਯਤ ਇਤਿ ਵਯੰ ਜਾਨੀਮਃ| (aiōnios g166)
2 ਕਿਉਂ ਜੋ ਇਸ ਵਿੱਚ ਅਸੀਂ ਤਾਂ ਹਾਉਂਕੇ ਭਰਦੇ ਅਤੇ ਤਰਸਦੇ ਹਾਂ ਕਿ ਆਪਣੇ ਬਸੇਰੇ ਨੂੰ ਜਿਹੜਾ ਸਵਰਗੋਂ ਹੈ ਪਹਿਨ ਲਈਏ।
ਯਤੋ ਹੇਤੋਰੇਤਸ੍ਮਿਨ੍ ਵੇਸ਼੍ਮਨਿ ਤਿਸ਼਼੍ਠਨ੍ਤੋ ਵਯੰ ਤੰ ਸ੍ਵਰ੍ਗੀਯੰ ਵਾਸੰ ਪਰਿਧਾਤੁਮ੍ ਆਕਾਙ੍ਕ੍ਸ਼਼੍ਯਮਾਣਾ ਨਿਃਸ਼੍ਵਸਾਮਃ|
3 ਤਾਂ ਜੋ ਅਸੀਂ ਇਸ ਨੂੰ ਪਹਿਨ ਕੇ ਨੰਗੇ ਨਾ ਪਾਏ ਜਾਈਏ।
ਤਥਾਪੀਦਾਨੀਮਪਿ ਵਯੰ ਤੇਨ ਨ ਨਗ੍ਨਾਃ ਕਿਨ੍ਤੁ ਪਰਿਹਿਤਵਸਨਾ ਮਨ੍ਯਾਮਹੇ|
4 ਕਿਉਂਕਿ ਅਸੀਂ ਜਿਹੜੇ ਇਸ ਤੰਬੂ ਵਿੱਚ ਹਾਂ ਭਾਰ ਦੇ ਹੇਠ ਦੱਬੇ ਹੋਏ ਹਾਉਂਕੇ ਭਰਦੇ ਹਾਂ! ਅਸੀਂ ਇਹ ਤਾਂ ਨਹੀਂ ਚਾਹੁੰਦੇ ਜੋ ਇਸ ਨੂੰ ਉਤਾਰ ਦੇਈਏ ਸਗੋਂ ਇਹ ਜੋ ਉਸ ਨੂੰ ਬਦਲ ਲਈਏ ਤਾਂ ਕਿ ਜਿਹੜਾ ਮਰਨਹਾਰ ਹੈ ਉਹ ਜੀਵਨ ਰਾਹੀਂ ਨਿਗਲ ਲਿਆ ਜਾਵੇ।
ਏਤਸ੍ਮਿਨ੍ ਦੂਸ਼਼੍ਯੇ ਤਿਸ਼਼੍ਠਨਤੋ ਵਯੰ ਕ੍ਲਿਸ਼੍ਯਮਾਨਾ ਨਿਃਸ਼੍ਵਸਾਮਃ, ਯਤੋ ਵਯੰ ਵਾਸੰ ਤ੍ਯਕ੍ਤੁਮ੍ ਇੱਛਾਮਸ੍ਤੰਨਹਿ ਕਿਨ੍ਤੁ ਤੰ ਦ੍ਵਿਤੀਯੰ ਵਾਸੰ ਪਰਿਧਾਤੁਮ੍ ਇੱਛਾਮਃ, ਯਤਸ੍ਤਥਾ ਕ੍ਰੁʼਤੇ ਜੀਵਨੇਨ ਮਰ੍ਤ੍ਯੰ ਗ੍ਰਸਿਸ਼਼੍ਯਤੇ|
5 ਅਤੇ ਜਿਸ ਨੇ ਸਾਨੂੰ ਇਸ ਗੱਲ ਲਈ ਤਿਆਰ ਕੀਤਾ ਸੋ ਪਰਮੇਸ਼ੁਰ ਹੈ ਜਿਸ ਨੇ ਸਾਨੂੰ ਆਤਮਾ ਦੀ ਸਾਈ ਦਿੱਤੀ ਹੈ।
ਏਤਦਰ੍ਥੰ ਵਯੰ ਯੇਨ ਸ੍ਰੁʼਸ਼਼੍ਟਾਃ ਸ ਈਸ਼੍ਵਰ ਏਵ ਸ ਚਾਸ੍ਮਭ੍ਯੰ ਸਤ੍ਯਙ੍ਕਾਰਸ੍ਯ ਪਣਸ੍ਵਰੂਪਮ੍ ਆਤ੍ਮਾਨੰ ਦੱਤਵਾਨ੍|
6 ਸੋ ਅਸੀਂ ਸਦਾ ਹੌਂਸਲਾ ਰੱਖਦੇ ਅਤੇ ਜਾਣਦੇ ਹਾਂ ਕਿ ਜਿੰਨੀ ਦੇਰ ਅਸੀਂ ਸਰੀਰ ਦੇ ਘਰ ਵਿੱਚ ਹਾਂ ਉਨ੍ਹੀਂ ਦੇਰ ਪ੍ਰਭੂ ਤੋਂ ਵਿਛੜੇ ਹੋਏ ਹਾਂ।
ਅਤਏਵ ਵਯੰ ਸਰ੍ੱਵਦੋਤ੍ਸੁਕਾ ਭਵਾਮਃ ਕਿਞ੍ਚ ਸ਼ਰੀਰੇ ਯਾਵਦ੍ ਅਸ੍ਮਾਭਿ ਰ੍ਨ੍ਯੁਸ਼਼੍ਯਤੇ ਤਾਵਤ੍ ਪ੍ਰਭੁਤੋ ਦੂਰੇ ਪ੍ਰੋਸ਼਼੍ਯਤ ਇਤਿ ਜਾਨੀਮਃ,
7 ਕਿਉਂ ਜੋ ਅਸੀਂ ਵੇਖਣ ਨਾਲ ਨਹੀਂ ਪ੍ਰੰਤੂ ਵਿਸ਼ਵਾਸ ਨਾਲ ਚੱਲਦੇ ਹਾਂ।
ਯਤੋ ਵਯੰ ਦ੍ਰੁʼਸ਼਼੍ਟਿਮਾਰ੍ਗੇ ਨ ਚਰਾਮਃ ਕਿਨ੍ਤੁ ਵਿਸ਼੍ਵਾਸਮਾਰ੍ਗੇ|
8 ਅਸੀਂ ਹੌਂਸਲਾ ਰੱਖਦੇ ਹਾਂ ਅਤੇ ਇਹ ਚਾਹੁੰਦੇ ਹਾਂ ਜੋ ਇਸ ਸਰੀਰ ਦਾ ਘਰ ਛੱਡ ਦੇਈਏ ਅਤੇ ਪ੍ਰਭੂ ਕੋਲ ਜਾ ਵੱਸੀਏ।
ਅਪਰਞ੍ਚ ਸ਼ਰੀਰਾਦ੍ ਦੂਰੇ ਪ੍ਰਵਸ੍ਤੁੰ ਪ੍ਰਭੋਃ ਸੰਨਿਧੌ ਨਿਵਸ੍ਤੁਞ੍ਚਾਕਾਙ੍ਕ੍ਸ਼਼੍ਯਮਾਣਾ ਉਤ੍ਸੁਕਾ ਭਵਾਮਃ|
9 ਇਸੇ ਲਈ ਸਾਡਾ ਉਦੇਸ਼ ਇਹ ਹੈ ਕਿ ਭਾਵੇਂ ਅਸੀਂ ਦੇਸ ਭਾਵੇਂ ਪਰਦੇਸ ਵਿੱਚ ਹੋਈਏ ਪਰ ਉਸ ਨੂੰ ਭਾਉਂਦੇ ਰਹੀਏ।
ਤਸ੍ਮਾਦੇਵ ਕਾਰਣਾਦ੍ ਵਯੰ ਤਸ੍ਯ ਸੰਨਿਧੌ ਨਿਵਸਨ੍ਤਸ੍ਤਸ੍ਮਾਦ੍ ਦੂਰੇ ਪ੍ਰਵਸਨ੍ਤੋ ਵਾ ਤਸ੍ਮੈ ਰੋਚਿਤੁੰ ਯਤਾਮਹੇ|
10 ੧੦ ਕਿਉਂ ਜੋ ਅਸੀਂ ਸਭਨਾਂ ਨੇ ਮਸੀਹ ਦੇ ਨਿਆਂ ਦੇ ਸਿੰਘਾਸਣ ਦੇ ਅੱਗੇ ਪ੍ਰਗਟ ਹੋਣਾ ਹੈ ਕਿ ਹਰੇਕ ਜੋ ਕੁਝ ਅਸੀਂ ਸਰੀਰ ਵਿੱਚ ਕੀਤਾ ਭਾਵੇਂ ਭਲਾ ਭਾਵੇਂ ਬੁਰਾ ਆਪੋ ਆਪਣੀਆਂ ਕਰਨੀਆਂ ਦੇ ਅਨੁਸਾਰ ਉਸ ਦਾ ਫਲ ਭੋਗੇ।
ਯਸ੍ਮਾਤ੍ ਸ਼ਰੀਰਾਵਸ੍ਥਾਯਾਮ੍ ਏਕੈਕੇਨ ਕ੍ਰੁʼਤਾਨਾਂ ਕਰ੍ੰਮਣਾਂ ਸ਼ੁਭਾਸ਼ੁਭਫਲਪ੍ਰਾਪ੍ਤਯੇ ਸਰ੍ੱਵੈਸ੍ਮਾਭਿਃ ਖ੍ਰੀਸ਼਼੍ਟਸ੍ਯ ਵਿਚਾਰਾਸਨਸੰਮੁਖ ਉਪਸ੍ਥਾਤਵ੍ਯੰ|
11 ੧੧ ਉਪਰੰਤ ਅਸੀਂ ਪ੍ਰਭੂ ਦਾ ਡਰ ਜਾਣ ਕੇ ਮਨੁੱਖਾਂ ਨੂੰ ਮਨਾਉਂਦੇ ਹਾਂ, ਪਰ ਅਸੀਂ ਪਰਮੇਸ਼ੁਰ ਦੇ ਅੱਗੇ ਪ੍ਰਗਟ ਹੋਏ ਹਾਂ ਅਤੇ ਮੈਨੂੰ ਆਸ ਹੈ ਜੋ ਤੁਹਾਡੇ ਵਿਵੇਕ ਵਿੱਚ ਵੀ ਪਰਗਟ ਹੋਏ ਹਾਂ।
ਅਤਏਵ ਪ੍ਰਭੋ ਰ੍ਭਯਾਨਕਤ੍ਵੰ ਵਿਜ੍ਞਾਯ ਵਯੰ ਮਨੁਜਾਨ੍ ਅਨੁਨਯਾਮਃ ਕਿਞ੍ਚੇਸ਼੍ਵਰਸ੍ਯ ਗੋਚਰੇ ਸਪ੍ਰਕਾਸ਼ਾ ਭਵਾਮਃ, ਯੁਸ਼਼੍ਮਾਕੰ ਸੰਵੇਦਗੋਚਰੇ(ਅ)ਪਿ ਸਪ੍ਰਕਾਸ਼ਾ ਭਵਾਮ ਇਤ੍ਯਾਸ਼ੰਸਾਮਹੇ|
12 ੧੨ ਅਸੀਂ ਫੇਰ ਆਪਣੀ ਸ਼ੋਭਾ ਤੁਹਾਡੇ ਅੱਗੇ ਨਹੀਂ ਕਰਦੇ ਸਗੋਂ ਤੁਹਾਨੂੰ ਸਾਡੇ ਵਿਖੇ ਮਾਣ ਕਰਨ ਦਾ ਸਮਾਂ ਦਿੰਦੇ ਤਾਂ ਜੋ ਤੁਸੀਂ ਉਨ੍ਹਾਂ ਨੂੰ ਉੱਤਰ ਦੇ ਸਕੋ ਜਿਹੜੇ ਵਿਖਾਵੇ ਤੇ ਮਾਣ ਕਰਦੇ ਹਨ ਅਤੇ ਹਿਰਦੇ ਤੇ ਨਹੀਂ।
ਅਨੇਨ ਵਯੰ ਯੁਸ਼਼੍ਮਾਕੰ ਸੰਨਿਧੌ ਪੁਨਃ ਸ੍ਵਾਨ੍ ਪ੍ਰਸ਼ੰਸਾਮ ਇਤਿ ਨਹਿ ਕਿਨ੍ਤੁ ਯੇ ਮਨੋ ਵਿਨਾ ਮੁਖੈਃ ਸ਼੍ਲਾਘਨ੍ਤੇ ਤੇਭ੍ਯਃ ਪ੍ਰਤ੍ਯੁੱਤਰਦਾਨਾਯ ਯੂਯੰ ਯਥਾਸ੍ਮਾਭਿਃ ਸ਼੍ਲਾਘਿਤੁੰ ਸ਼ਕ੍ਨੁਥ ਤਾਦ੍ਰੁʼਸ਼ਮ੍ ਉਪਾਯੰ ਯੁਸ਼਼੍ਮਭ੍ਯੰ ਵਿਤਰਾਮਃ|
13 ੧੩ ਜੇ ਅਸੀਂ ਬੇਸੁਰਤ ਹਾਂ ਤਾਂ ਪਰਮੇਸ਼ੁਰ ਦੇ ਲਈ ਹਾਂ ਅਤੇ ਜੇ ਸੁਰਤ ਵਿੱਚ ਹਾਂ ਤਾਂ ਤੁਹਾਡੇ ਲਈ ਹਾਂ।
ਯਦਿ ਵਯੰ ਹਤਜ੍ਞਾਨਾ ਭਵਾਮਸ੍ਤਰ੍ਹਿ ਤਦ੍ ਈਸ਼੍ਵਰਾਰ੍ਥਕੰ ਯਦਿ ਚ ਸਜ੍ਞਾਨਾ ਭਵਾਮਸ੍ਤਰ੍ਹਿ ਤਦ੍ ਯੁਸ਼਼੍ਮਦਰ੍ਥਕੰ|
14 ੧੪ ਮਸੀਹ ਦਾ ਪਿਆਰ ਸਾਨੂੰ ਮਜ਼ਬੂਰ ਕਰ ਲੈਂਦਾ ਹੈ ਕਿਉਂ ਜੋ ਅਸੀਂ ਇਹ ਵਿਚਾਰ ਕਰਦੇ ਹਾਂ ਕਿ ਇੱਕ ਨੇ ਸਭ ਦੇ ਲਈ ਆਪਣੀ ਜਾਨ ਦਿੱਤੀ ਇਸੇ ਕਰਕੇ ਸਾਰੇ ਮੋਏ।
ਵਯੰ ਖ੍ਰੀਸ਼਼੍ਟਸ੍ਯ ਪ੍ਰੇਮ੍ਨਾ ਸਮਾਕ੍ਰੁʼਸ਼਼੍ਯਾਮਹੇ ਯਤਃ ਸਰ੍ੱਵੇਸ਼਼ਾਂ ਵਿਨਿਮਯੇਨ ਯਦ੍ਯੇਕੋ ਜਨੋ(ਅ)ਮ੍ਰਿਯਤ ਤਰ੍ਹਿ ਤੇ ਸਰ੍ੱਵੇ ਮ੍ਰੁʼਤਾ ਇਤ੍ਯਾਸ੍ਮਾਭਿ ਰ੍ਬੁਧ੍ਯਤੇ|
15 ੧੫ ਅਤੇ ਉਹ ਸਭਨਾਂ ਦੇ ਲਈ ਮਰਿਆ ਕਿ ਜਿਹੜੇ ਜਿਉਂਦੇ ਹਨ ਉਹ ਅੱਗੇ ਤੋਂ ਆਪਣੇ ਲਈ ਨਹੀਂ ਸਗੋਂ ਉਹ ਦੇ ਲਈ ਜੀਉਣ, ਜਿਹੜਾ ਉਨ੍ਹਾਂ ਦੇ ਲਈ ਮਰਿਆ ਅਤੇ ਫੇਰ ਜੀ ਉੱਠਿਆ।
ਅਪਰਞ੍ਚ ਯੇ ਜੀਵਨ੍ਤਿ ਤੇ ਯਤ੍ ਸ੍ਵਾਰ੍ਥੰ ਨ ਜੀਵਨ੍ਤਿ ਕਿਨ੍ਤੁ ਤੇਸ਼਼ਾਂ ਕ੍ਰੁʼਤੇ ਯੋ ਜਨੋ ਮ੍ਰੁʼਤਃ ਪੁਨਰੁੱਥਾਪਿਤਸ਼੍ਚ ਤਮੁੱਦਿਸ਼੍ਯ ਯਤ੍ ਜੀਵਨ੍ਤਿ ਤਦਰ੍ਥਮੇਵ ਸ ਸਰ੍ੱਵੇਸ਼਼ਾਂ ਕ੍ਰੁʼਤੇ ਮ੍ਰੁʼਤਵਾਨ੍|
16 ੧੬ ਸੋ ਅਸੀਂ ਹੁਣ ਤੋਂ ਕਿਸੇ ਨੂੰ ਸਰੀਰ ਦੇ ਅਨੁਸਾਰ ਨਹੀਂ ਪਛਾਣਦੇ ਹਾਂ ਭਾਵੇਂ ਅਸੀਂ ਮਸੀਹ ਨੂੰ ਸਰੀਰ ਦੇ ਅਨੁਸਾਰ ਜਾਣਿਆ ਹੈ ਪਰ ਹੁਣ ਉਸ ਤਰ੍ਹਾਂ ਉਹ ਨੂੰ ਫੇਰ ਨਹੀਂ ਜਾਣਦੇ।
ਅਤੋ ਹੇਤੋਰਿਤਃ ਪਰੰ ਕੋ(ਅ)ਪ੍ਯਸ੍ਮਾਭਿ ਰ੍ਜਾਤਿਤੋ ਨ ਪ੍ਰਤਿਜ੍ਞਾਤਵ੍ਯਃ| ਯਦ੍ਯਪਿ ਪੂਰ੍ੱਵੰ ਖ੍ਰੀਸ਼਼੍ਟੋ ਜਾਤਿਤੋ(ਅ)ਸ੍ਮਾਭਿਃ ਪ੍ਰਤਿਜ੍ਞਾਤਸ੍ਤਥਾਪੀਦਾਨੀਂ ਜਾਤਿਤਃ ਪੁਨ ਰ੍ਨ ਪ੍ਰਤਿਜ੍ਞਾਯਤੇ|
17 ੧੭ ਸੋ ਜੋ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸਰਿਸ਼ਟੀ ਹੈ। ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ, ਉਹ ਨਵੀਆਂ ਹੋ ਗਈਆਂ ਹਨ।
ਕੇਨਚਿਤ੍ ਖ੍ਰੀਸ਼਼੍ਟ ਆਸ਼੍ਰਿਤੇ ਨੂਤਨਾ ਸ੍ਰੁʼਸ਼਼੍ਟਿ ਰ੍ਭਵਤਿ ਪੁਰਾਤਨਾਨਿ ਲੁਪ੍ਯਨ੍ਤੇ ਪਸ਼੍ਯ ਨਿਖਿਲਾਨਿ ਨਵੀਨਾਨਿ ਭਵਨ੍ਤਿ|
18 ੧੮ ਪਰ ਸਾਰੀਆਂ ਗੱਲਾਂ ਪਰਮੇਸ਼ੁਰ ਤੋਂ ਹਨ, ਜਿਸ ਨੇ ਮਸੀਹ ਦੇ ਰਾਹੀਂ ਸਾਨੂੰ ਆਪਣੇ ਨਾਲ ਮਿਲਾ ਲਿਆ ਅਤੇ ਮੇਲ-ਮਿਲਾਪ ਦੇ ਸੇਵਕਾਈ ਸਾਨੂੰ ਦਿੱਤੀ।
ਸਰ੍ੱਵਞ੍ਚੈਤਦ੍ ਈਸ਼੍ਵਰਸ੍ਯ ਕਰ੍ੰਮ ਯਤੋ ਯੀਸ਼ੁਖ੍ਰੀਸ਼਼੍ਟੇਨ ਸ ਏਵਾਸ੍ਮਾਨ੍ ਸ੍ਵੇਨ ਸਾਰ੍ੱਧੰ ਸੰਹਿਤਵਾਨ੍ ਸਨ੍ਧਾਨਸਮ੍ਬਨ੍ਧੀਯਾਂ ਪਰਿਚਰ੍ੱਯਾਮ੍ ਅਸ੍ਮਾਸੁ ਸਮਰ੍ਪਿਤਵਾਂਸ਼੍ਚ|
19 ੧੯ ਅਰਥਾਤ ਪਰਮੇਸ਼ੁਰ ਮਸੀਹ ਵਿੱਚ ਹੋ ਕੇ ਸੰਸਾਰ ਨੂੰ ਆਪਣੇ ਨਾਲ ਮਿਲਾ ਰਿਹਾ ਸੀ ਅਤੇ ਉਨ੍ਹਾਂ ਦੇ ਪਾਪਾਂ ਦਾ ਲੇਖਾ ਨਹੀਂ ਸੀ ਕਰਦਾ ਅਤੇ ਉਸ ਨੇ ਮੇਲ-ਮਿਲਾਪ ਦਾ ਬਚਨ ਸਾਨੂੰ ਸੌਂਪ ਦਿੱਤਾ।
ਯਤਃ ਈਸ਼੍ਵਰਃ ਖ੍ਰੀਸ਼਼੍ਟਮ੍ ਅਧਿਸ਼਼੍ਠਾਯ ਜਗਤੋ ਜਨਾਨਾਮ੍ ਆਗਾਂਸਿ ਤੇਸ਼਼ਾਮ੍ ਰੁʼਣਮਿਵ ਨ ਗਣਯਨ੍ ਸ੍ਵੇਨ ਸਾਰ੍ੱਧੰ ਤਾਨ੍ ਸੰਹਿਤਵਾਨ੍ ਸਨ੍ਧਿਵਾਰ੍ੱਤਾਮ੍ ਅਸ੍ਮਾਸੁ ਸਮਰ੍ਪਿਤਵਾਂਸ਼੍ਚ|
20 ੨੦ ਅਸੀਂ ਮਸੀਹ ਦੇ ਰਾਜਦੂਤ ਹਾਂ, ਤੁਸੀਂ ਸਮਝੋ ਪਰਮੇਸ਼ੁਰ ਸਾਡੇ ਰਾਹੀਂ ਮਿੰਨਤ ਕਰਦਾ ਹੈ, ਸੋ ਅਸੀਂ ਮਸੀਹ ਵੱਲੋਂ ਬੇਨਤੀ ਕਰਦੇ ਹਾਂ ਜੋ ਤੁਸੀਂ ਪਰਮੇਸ਼ੁਰ ਨਾਲ ਮੇਲ-ਮਿਲਾਪ ਕਰ ਲਓ।
ਅਤੋ ਵਯੰ ਖ੍ਰੀਸ਼਼੍ਟਸ੍ਯ ਵਿਨਿਮਯੇਨ ਦੌਤ੍ਯੰ ਕਰ੍ੰਮ ਸਮ੍ਪਾਦਯਾਮਹੇ, ਈਸ਼੍ਵਰਸ਼੍ਚਾਸ੍ਮਾਭਿ ਰ੍ਯੁਸ਼਼੍ਮਾਨ੍ ਯਾਯਾਚ੍ਯਤੇ ਤਤਃ ਖ੍ਰੀਸ਼਼੍ਟਸ੍ਯ ਵਿਨਿਮਯੇਨ ਵਯੰ ਯੁਸ਼਼੍ਮਾਨ੍ ਪ੍ਰਾਰ੍ਥਯਾਮਹੇ ਯੂਯਮੀਸ਼੍ਵਰੇਣ ਸਨ੍ਧੱਤ|
21 ੨੧ ਪਰਮੇਸ਼ੁਰ ਨੇ ਯਿਸੂ ਨੂੰ ਜਿਹੜਾ ਪਾਪ ਨੂੰ ਜਾਣਦਾ ਤੱਕ ਨਹੀਂ ਸੀ ਸਾਡੀ ਖ਼ਾਤਰ ਪਾਪ ਠਹਿਰਾਇਆ ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ੁਰ ਦੀ ਧਾਰਮਿਕਤਾ ਬਣੀਏ।
ਯਤੋ ਵਯੰ ਤੇਨ ਯਦ੍ ਈਸ਼੍ਵਰੀਯਪੁਣ੍ਯੰ ਭਵਾਮਸ੍ਤਦਰ੍ਥੰ ਪਾਪੇਨ ਸਹ ਯਸ੍ਯ ਜ੍ਞਾਤੇਯੰ ਨਾਸੀਤ੍ ਸ ਏਵ ਤੇਨਾਸ੍ਮਾਕੰ ਵਿਨਿਮਯੇਨ ਪਾਪਃ ਕ੍ਰੁʼਤਃ|

< 2 ਕੁਰਿੰਥੀਆਂ ਨੂੰ 5 >