< 2 ਕੁਰਿੰਥੀਆਂ ਨੂੰ 2 >
1 ੧ ਪਰ ਮੈਂ ਆਪਣੇ ਆਪ ਵਿੱਚ ਮਜ਼ਬੂਤ ਇਰਾਦਾ ਕਰ ਲਿਆ ਹੈ ਕਿ ਤੁਹਾਡੇ ਕੋਲ ਫੇਰ ਦੁੱਖ ਨਾਲ ਨਾ ਆਵਾਂ।
ⲁ̅ⲁⲓⲕⲣⲓⲛⲉ ⲅⲁⲣ ⲙⲡⲁⲓ ⲛⲁⲓ ⲉⲧⲙⲉⲓ ⲟⲛ ϣⲁⲣⲱⲧⲛ ϩⲛ ⲟⲩⲗⲩⲡⲏ
2 ੨ ਜੇ ਮੈਂ ਤੁਹਾਨੂੰ ਦੁੱਖੀ ਕਰਾਂ ਤਾਂ ਉਸ ਦੇ ਬਿਨ੍ਹਾਂ ਜਿਸ ਨੂੰ ਮੈਂ ਦੁੱਖੀ ਕੀਤਾ ਮੈਨੂੰ ਅਨੰਦ ਕਰਨ ਵਾਲਾ ਕੌਣ ਹੈ?
ⲃ̅ⲉϣϫⲉ ⲁⲛⲟⲕ ⲅⲁⲣ ⲡⲉⲧⲛⲁⲗⲩⲡⲉⲓ ⲙⲙⲱⲧⲛ ⲉⲓⲉ ⲛⲓⲙ ⲡⲉⲧⲛⲁⲉⲩⲫⲣⲁⲛⲉ ⲙⲙⲟⲓ ⲉⲓ ⲙⲏⲧⲓ ⲡⲉⲧⲛⲁⲗⲩⲡⲉⲓ ⲉⲃⲟⲗ ϩⲓⲧⲟⲟⲧ
3 ੩ ਅਤੇ ਮੈਂ ਇਹੋ ਗੱਲ ਲਿਖੀ ਸੀ ਜੋ ਇਸ ਤਰ੍ਹਾਂ ਨਾ ਹੋਵੇ ਕਿ ਮੈਂ ਆਣ ਕੇ ਉਨ੍ਹਾਂ ਵੱਲੋਂ ਦੁੱਖੀ ਹੋਵਾਂ ਜਿਨ੍ਹਾਂ ਵੱਲੋਂ ਮੈਨੂੰ ਅਨੰਦ ਹੋਣਾ ਚਾਹੀਦਾ ਹੈ ਕਿਉਂ ਜੋ ਮੈਨੂੰ ਤੁਹਾਡੇ ਸਭ ਤੇ ਭਰੋਸਾ ਹੈ ਕਿ ਮੇਰਾ ਅਨੰਦ ਤੁਹਾਡਾ ਸਭ ਦਾ ਅਨੰਦ ਹੈ।
ⲅ̅ⲕⲁⲓⲅⲁⲣ ⲉⲛⲧⲁⲓⲥⲉϩ ⲡⲁⲓ ϫⲉⲕⲁⲥ ⲉⲛⲛⲁⲉⲓ ⲧⲁⲗⲩⲡⲉⲓ ⲛⲧⲟⲟⲧⲟⲩ ⲛⲛⲉⲧⲉϣϣⲉ ⲉⲧⲣⲁⲣⲁϣⲉ ⲉⲃⲟⲗ ϩⲓⲧⲟⲟⲧⲟⲩ ⲉⲓⲕⲱ ⲛϩⲧⲏⲓ ⲉⲣⲱⲧⲛ ⲧⲏⲣⲧⲛ ϫⲉ ⲡⲁⲣⲁϣⲉ ⲡⲱⲧⲛ ⲧⲏⲣⲧⲛ ⲡⲉ
4 ੪ ਕਿਉਂ ਜੋ ਮੈਂ ਵੱਡੀ ਬਿਪਤਾ ਅਤੇ ਮਨ ਦੇ ਕਸ਼ਟ ਨਾਲ ਬਹੁਤ ਹੰਝੂ ਬਹਾ ਕੇ ਤੁਹਾਨੂੰ ਲਿਖਿਆ, ਸੋ ਇਸ ਲਈ ਨਹੀਂ ਜੋ ਤੁਸੀਂ ਦੁੱਖੀ ਹੋਵੋ ਸਗੋਂ ਇਸ ਲਈ ਜੋ ਤੁਸੀਂ ਉਸ ਪਿਆਰ ਨੂੰ ਜਾਣੋ ਜਿਹੜਾ ਮੈਂ ਤੁਹਾਡੇ ਨਾਲ ਬਹੁਤ ਕਰਦਾ ਹਾਂ।
ⲇ̅ⲉⲃⲟⲗ ⲅⲁⲣ ϩⲛ ⲟⲩⲛⲟϭ ⲛⲑⲗⲓⲯⲓⲥ ⲙⲛ ⲟⲩⲗⲱϫϩ ⲛϩⲏⲧ ⲁⲓⲥϩⲁⲓ ⲛⲏⲧⲛ ϩⲓⲧⲛ ϩⲁϩ ⲛⲣⲙⲉⲓⲏ ϫⲉⲕⲁⲥ ⲁⲛ ⲉⲧⲉⲧⲛⲉⲗⲩⲡⲉⲓ ⲁⲗⲗⲁ ϫⲉ ⲉⲧⲉⲧⲛⲉⲉⲓⲙⲉ ⲉⲧⲁⲅⲁⲡⲏ ⲉⲧⲉⲩⲛⲧⲁⲉⲓⲥ ⲛϩⲟⲩⲟ ⲉϩⲟⲩⲛ ⲉⲣⲱⲧⲛ
5 ੫ ਪਰ ਜੇ ਕਿਸੇ ਨੇ ਦੁੱਖ ਦਿੱਤਾ ਹੈ ਤਾਂ ਮੈਨੂੰ ਨਹੀਂ ਸਗੋਂ ਕੁਝ ਕੁ (ਜੋ ਉਸ ਨਾਲ ਬਹੁਤ ਧੱਕਾ ਨਾ ਕਰਾਂ) ਤੁਹਾਨੂੰ ਸਭਨਾਂ ਨੂੰ ਦੁੱਖ ਦਿੱਤਾ।
ⲉ̅ⲉϣϫⲉ ⲁⲟⲩⲁ ⲇⲉ ⲗⲩⲡⲉⲓ ⲛⲧⲁϥⲗⲩⲡⲉⲓ ⲙⲙⲟⲓ ⲁⲛ ⲁⲗⲗⲁ ⲁⲡⲟ ⲙⲉⲣⲟⲩⲥ ϫⲉ ⲉⲛⲛⲁⲉⲡⲓⲃⲁⲣⲉⲓ ⲙⲙⲱⲧⲛ ⲧⲏⲣⲧⲛ
6 ੬ ਇਹੋ ਜਿਹੇ ਮਨੁੱਖ ਲਈ ਇਹ ਤਾੜਨਾ ਜੋ ਬਹੁਤ ਲੋਕਾਂ ਨੇ ਕੀਤੀ ਸੋ ਬਥੇਰੀ ਹੈ।
ⲋ̅ⲧⲉⲓⲉⲡⲓⲧⲓⲙⲓⲁ ϭⲉ ⲣⲱϣⲉ ⲉⲡⲁⲓ ⲧⲉⲃⲟⲗ ϩⲓⲧⲙ ⲡⲉϩⲟⲩⲟ
7 ੭ ਸਗੋਂ ਤੁਹਾਨੂੰ ਚਾਹੀਦਾ ਹੈ ਜੋ ਉਸ ਨੂੰ ਮਾਫ਼ ਕਰੋ ਅਤੇ ਦਿਲਾਸਾ ਦਿਓ। ਇਸ ਤਰ੍ਹਾਂ ਨਾ ਹੋਵੇ ਬਹੁਤਾ ਗ਼ਮ ਇਹੋ ਜਿਹੇ ਮਨੁੱਖ ਨੂੰ ਖਾ ਜਾਵੇ।
ⲍ̅ϩⲱⲥⲧⲉ ⲛⲧⲟϥ ⲛⲧⲉⲧⲛⲕⲱ ⲛⲁϥ ⲉⲃⲟⲗ ⲁⲩⲱ ⲛⲧⲉⲧⲛⲥⲉⲡⲥⲱⲡϥ ⲙⲏⲡⲟⲧⲉ ϩⲣⲁⲓ ϩⲙ ⲡϩⲟⲩⲉ ⲗⲩⲡⲉⲓ ⲛⲥⲉⲱⲙⲕ ⲙⲡⲁⲓ ⲛⲧⲉⲉⲓⲙⲓⲛⲉ
8 ੮ ਉਪਰੰਤ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਤੁਸੀਂ ਉਸ ਨੂੰ ਆਪਣੇ ਪਿਆਰ ਦਾ ਸਬੂਤ ਦਿਓ।
ⲏ̅ⲉⲧⲃⲉ ⲡⲁⲓ ϯⲡⲁⲣⲁⲕⲁⲗⲉⲓ ⲙⲙⲱⲧⲛ ⲙⲁⲧⲁϫⲣⲟ ⲛⲟⲩⲁⲅⲁⲡⲏ ⲉϩⲟⲩⲛ ⲉⲣⲟϥ
9 ੯ ਕਿਉਂ ਜੋ ਮੈਂ ਇਸ ਲਈ ਵੀ ਲਿਖਿਆ ਸੀ ਜੋ ਤੁਹਾਨੂੰ ਪਰਖ ਕੇ ਵੇਖਾਂ ਕਿ ਤੁਸੀਂ ਸਾਰੀਆਂ ਗੱਲਾਂ ਵਿੱਚ ਆਗਿਆਕਾਰ ਹੋ ਜਾਂ ਨਹੀਂ।
ⲑ̅ⲉⲧⲃⲉ ⲡⲁⲓ ⲅⲁⲣ ⲛⲧⲁⲓⲥϩⲁⲓ ⲛⲏⲧⲛ ϫⲉ ⲉⲓⲉⲉⲓⲙⲉ ⲉⲧⲉⲧⲛⲇⲟⲕⲓⲙⲏ ϫⲉ ⲛⲧⲉⲧⲛ ϩⲉⲛⲥⲧⲙⲏⲧ ϩⲛ ϩⲱⲃ ⲛⲓⲙ
10 ੧੦ ਪਰ ਜਿਹ ਨੂੰ ਤੁਸੀਂ ਕੁਝ ਮਾਫ਼ ਕਰਦੇ ਹੋ ਮੈਂ ਵੀ ਮਾਫ਼ ਕਰਦਾ ਹਾਂ ਕਿਉਂ ਜੋ ਮੈਂ ਵੀ ਜੋ ਕੁਝ ਮਾਫ਼ ਕੀਤਾ ਹੈ, ਤਾਂ ਮੈਂ ਤੁਹਾਡੇ ਕਾਰਨ ਮਸੀਹ ਦੀ ਹਜ਼ੂਰੀ ਵਿੱਚ ਮਾਫ਼ ਕੀਤਾ ਹੈ।
ⲓ̅ⲡⲉⲧⲉⲧⲛⲁⲕⲱ ⲇⲉ ⲛⲁϥ ⲉⲃⲟⲗ ϯⲕⲱ ϩⲱ ⲕⲁⲓⲅⲁⲣ ⲁⲛⲟⲕ ⲛⲧⲁⲓⲕⲱ ⲉⲃⲟⲗ ⲙⲡⲉⲛⲧⲁⲓ ⲕⲁⲁϥ ⲉⲃⲟⲗ ⲉⲧⲃⲉ ⲧⲏⲩⲧⲛ ϩⲙ ⲡϩⲟ ⲙⲡⲉⲭⲥ
11 ੧੧ ਤਾਂ ਕਿ ਸ਼ੈਤਾਨ ਸਾਡੇ ਨਾਲ ਕੋਈ ਚਾਲ ਨਾ ਚੱਲੇ ਕਿਉਂ ਜੋ ਅਸੀਂ ਉਸ ਦੀਆਂ ਚਲਾਕੀਆਂ ਤੋਂ ਅਣਜਾਣ ਨਹੀਂ।
ⲓ̅ⲁ̅ϫⲉⲕⲁⲥ ⲉⲛⲛⲉⲩϩⲟⲩⲣⲱⲱⲛ ⲉⲃⲟⲗ ϩⲓⲧⲙ ⲡⲥⲁⲧⲁⲛⲁⲥ ⲛⲧⲛⲟⲃϣ ⲅⲁⲣ ⲁⲛ ⲉⲛⲉϥⲙⲉⲉⲩⲉ
12 ੧੨ ਜਦੋਂ ਮੈਂ ਮਸੀਹ ਦੀ ਖੁਸ਼ਖਬਰੀ ਸੁਣਾਉਣ ਲਈ ਤ੍ਰੋਆਸ ਵਿੱਚ ਪਹੁੰਚਿਆ ਅਤੇ ਪ੍ਰਭੂ ਦੀ ਵੱਲੋਂ ਇੱਕ ਦਰਵਾਜ਼ਾ ਮੇਰੇ ਲਈ ਖੋਲ੍ਹਿਆ ਗਿਆ।
ⲓ̅ⲃ̅ⲛⲧⲉⲣⲓⲉⲓ ⲇⲉ ⲉϩⲣⲁⲓ ⲉⲧⲉⲧⲣⲱⲁⲥ ⲉⲡⲉⲩⲁⲅⲅⲉⲗⲓⲟⲛ ⲙⲡⲉⲭⲥ ⲁⲩⲱ ⲛⲧⲉⲣⲉⲟⲩⲛⲟϭ ⲛⲣⲟ ⲟⲩⲟⲛ ⲛⲁⲓ ϩⲙ ⲡϫⲟⲉⲓⲥ
13 ੧੩ ਤਾਂ ਜਦੋਂ ਆਪਣੇ ਭਾਈ ਤੀਤੁਸ ਨੂੰ ਉੱਥੇ ਨਾ ਵੇਖਿਆ ਮੇਰੇ ਆਤਮਾ ਨੂੰ ਚੈਨ ਨਾ ਮਿਲਿਆ ਪਰ ਉਨ੍ਹਾਂ ਤੋਂ ਵਿਦਿਆ ਹੋ ਕੇ ਮੈਂ ਮਕਦੂਨਿਯਾ ਨੂੰ ਗਿਆ।
ⲓ̅ⲅ̅ⲙⲡⲓⲙⲧⲟⲛ ϩⲙ ⲡⲁⲡⲛⲁ ϫⲉ ⲙⲡⲓϩⲉ ⲉⲧⲓⲧⲟⲥ ⲡⲁⲥⲟⲛ ⲁⲗⲗⲁ ⲛⲧⲉⲣⲓ ⲁⲡⲟⲧⲁⲥⲥⲉ ⲛⲁⲩ ⲁⲓⲉⲓ ⲉⲃⲟⲗ ⲉⲧⲙⲁⲕⲉⲇⲟⲛⲓⲁ
14 ੧੪ ਪਰ ਧੰਨਵਾਦ ਹੈ ਪਰਮੇਸ਼ੁਰ ਦਾ ਜੋ ਮਸੀਹ ਵਿੱਚ ਸਾਨੂੰ ਸਦਾ ਜਿੱਤ ਦੇ ਕੇ ਲਈ ਫਿਰਦਾ ਹੈ ਅਤੇ ਉਸ ਦੇ ਗਿਆਨ ਦੀ ਖੁਸ਼ਬੂ ਸਾਡੇ ਰਾਹੀਂ ਜਗ੍ਹਾ-ਜਗ੍ਹਾ ਖਿਲਾਰਦਾ ਹੈ।
ⲓ̅ⲇ̅ⲡⲉϩⲙⲟⲧ ⲇⲉ ⲙⲡⲛⲟⲩⲧⲉ ϣⲏⲡ ⲡⲁⲓ ⲉⲧϫⲁⲓⲟ ⲙⲙⲟⲛ ⲉⲃⲟⲗ ⲛⲟⲩⲟⲉⲓϣ ⲛⲓⲙ ϩⲙ ⲡⲉⲭⲥ ⲁⲩⲱ ⲉⲧⲟⲩⲱⲛϩ ⲉⲃⲟⲗ ⲙⲡⲉⲥⲧⲟⲓ ⲙⲡⲉϥⲥⲟⲟⲩⲛ ⲉⲃⲟⲗ ϩⲓⲧⲟⲟⲧⲛ ϩⲙ ⲙⲁ ⲛⲓⲙ
15 ੧੫ ਕਿਉਂ ਜੋ ਅਸੀਂ ਪਰਮੇਸ਼ੁਰ ਦੇ ਲਈ ਉਨ੍ਹਾਂ ਵਿੱਚ ਜਿਹੜੇ ਮੁਕਤੀ ਨੂੰ ਪ੍ਰਾਪਤ ਹੋ ਰਹੇ ਹਨ ਅਤੇ ਉਨ੍ਹਾਂ ਵਿੱਚ ਜਿਹੜੇ ਨਾਸ ਹੋ ਰਹੇ ਹਨ, ਮਸੀਹ ਦੀ ਖੁਸ਼ਬੂ ਹਾਂ।
ⲓ̅ⲉ̅ϫⲉ ⲁⲛⲟⲛ ⲟⲩⲥϯⲛⲟⲩϥⲉ ⲛⲧⲉ ⲡⲉⲭⲥ ⲙⲡⲛⲟⲩⲧⲉ ϩⲛ ⲛⲉⲧⲛⲁⲟⲩϫⲁⲓ ⲙⲛ ⲛⲉⲧⲛⲁⲧⲁⲕⲟ
16 ੧੬ ਇਨ੍ਹਾਂ ਨੂੰ ਮੌਤ ਲਈ ਮੌਤ ਦੀ ਬੋ ਪਰ ਉਨ੍ਹਾਂ ਨੂੰ ਜੀਵਨ ਲਈ ਜੀਵਨ ਦੀ ਖੁਸ਼ਬੂ ਹਾਂ ਅਤੇ ਇਨ੍ਹਾਂ ਗੱਲਾਂ ਜੋਗ ਕੌਣ ਹੈ?
ⲓ̅ⲋ̅ⲛϩⲟⲓⲛⲉ ⲙⲉⲛ ⲛⲥⲧⲟⲓ ⲉⲃⲟⲗ ϩⲙ ⲡⲙⲟⲩ ⲉⲡⲙⲟⲩ ⲛϩⲟⲓⲛⲉ ⲇⲉ ⲛⲥⲧⲟⲓ ⲉⲃⲟⲗ ϩⲙ ⲡⲱⲛϩ ⲉⲡⲱⲛϩ ⲁⲩⲱ ⲛⲛⲁϩⲣⲛ ⲛⲁⲓ ⲛⲓⲙ ⲡⲉⲧⲙⲡϣⲁ
17 ੧੭ ਅਸੀਂ ਤਾਂ ਬਹੁਤਿਆਂ ਦੀ ਤਰ੍ਹਾਂ ਪਰਮੇਸ਼ੁਰ ਦੀ ਬਾਣੀ ਵਿੱਚ ਮਿਲਾਵਟ ਨਹੀਂ ਕਰਦੇ, ਪਰ ਨਿਸ਼ਕਪਟਤਾ ਨਾਲ ਪਰਮੇਸ਼ੁਰ ਦੀ ਵੱਲੋਂ ਪਰਮੇਸ਼ੁਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਹਾਂ।
ⲓ̅ⲍ̅ⲛⲛⲉⲛⲟ ⲅⲁⲣ ⲁⲛ ⲛⲑⲉ ⲛϩⲁϩ ⲉⲧⲟ ⲛⲉϣⲱⲧ ϩⲙ ⲡϣⲁϫⲉ ⲙⲡⲛⲟⲩⲧⲉ ⲁⲗⲗⲁ ϩⲱⲥ ⲉⲃⲟⲗ ϩⲛ ⲟⲩⲧⲃⲃⲟ ⲁⲗⲗⲁ ϩⲱⲥ ⲉⲃⲟⲗ ϩⲓⲧⲙ ⲡⲛⲟⲩⲧⲉ ⲙⲡⲉⲙⲧⲟ ⲉⲃⲟⲗ ⲙⲡⲛⲟⲩⲧⲉ ⲉⲛϣⲁϫⲉ ϩⲙ ⲡⲉⲭⲥ