< 2 ਕੁਰਿੰਥੀਆਂ ਨੂੰ 13 >

1 ਮੈਂ ਤੀਜੀ ਵਾਰ ਤੁਹਾਡੇ ਕੋਲ ਆਉਣ ਲੱਗਾ ਹਾਂ। ਦੋ ਜਾਂ ਤਿੰਨ ਗਵਾਹਾਂ ਦੇ ਮੂੰਹੋਂ ਹਰ ਇੱਕ ਗੱਲ ਪੱਕੀ ਅਤੇ ਸਾਬਤ ਹੋ ਜਾਵੇਗੀ।
ܗܕܐ ܕܬܠܬ ܗܝ ܙܒܢܝܢ ܕܐܬܐ ܐܢܐ ܠܘܬܟܘܢ ܕܥܠ ܦܘܡ ܬܪܝܢ ܘܬܠܬܐ ܤܗܕܝܢ ܬܩܘܡ ܟܠ ܡܠܐ
2 ਮੈਂ ਪਹਿਲਾਂ ਕਹਿ ਚੁੱਕਿਆ ਅਤੇ ਜਿਸ ਤਰ੍ਹਾਂ ਮੈਂ ਦੂਜੀ ਵਾਰ ਸਾਹਮਣੇ ਹੋ ਕੇ ਕਿਹਾ ਸੀ ਉਸੇ ਤਰ੍ਹਾਂ ਹੁਣ ਵੀ ਅਣਜਾਣ ਹੋ ਕੇ, ਉਨ੍ਹਾਂ ਨੂੰ ਜਿਨ੍ਹਾਂ ਨੇ ਅੱਗੇ ਪਾਪ ਕੀਤਾ ਅਤੇ ਰਹਿੰਦਿਆਂ ਸਭਨਾਂ ਨੂੰ ਫਿਰ ਆਖਦਾ ਹਾਂ ਕਿ ਜੇ ਮੈਂ ਫੇਰ ਆਵਾਂ ਤਾਂ ਛੱਡਾਂਗਾ ਨਹੀਂ!
ܡܢ ܩܕܝܡ ܐܡܪܬ ܗܘܝܬ ܠܟܘܢ ܘܬܘܒ ܡܩܕܡ ܐܢܐ ܐܡܪ ܐܢܐ ܠܟܘܢ ܐܝܟ ܕܐܦ ܬܪܬܝܢ ܙܒܢܝܢ ܕܗܘܝܬ ܠܘܬܟܘܢ ܐܡܪܬ ܠܟܘܢ ܘܐܦ ܗܫܐ ܟܕ ܪܚܝܩ ܐܢܐ ܟܬܒܢܐ ܠܗܠܝܢ ܕܚܛܘ ܘܠܫܪܟܐ ܕܐܚܪܢܐ ܕܐܢ ܐܬܐ ܬܘܒ ܠܐ ܐܚܘܤ
3 ਇਸ ਲਈ ਜੋ ਤੁਸੀਂ ਇਹ ਦਾ ਸਬੂਤ ਚਾਹੁੰਦੇ ਹੋ ਕਿ ਮਸੀਹ ਮੇਰੇ ਵਿੱਚ ਬੋਲਦਾ ਹੈ ਜਿਹੜਾ ਤੁਹਾਡੇ ਲਈ ਕਮਜ਼ੋਰ ਨਹੀਂ ਸਗੋਂ ਤੁਹਾਡੇ ਵਿੱਚ ਸਮਰੱਥੀ ਹੈ।
ܡܛܠ ܕܒܘܩܝܐ ܒܥܝܬܘܢ ܕܡܫܝܚܐ ܕܡܡܠܠ ܒܝ ܗܘ ܕܠܐ ܗܘܐ ܡܚܝܠ ܒܟܘܢ ܐܠܐ ܚܝܠܬܢ ܗܘ ܒܟܘܢ
4 ਉਹ ਤਾਂ ਕਮਜ਼ੋਰੀ ਕਰਕੇ ਸਲੀਬ ਉੱਤੇ ਚੜ੍ਹਾਇਆ ਗਿਆ ਤਾਂ ਵੀ ਪਰਮੇਸ਼ੁਰ ਦੀ ਸਮਰੱਥ ਕਰਕੇ ਉਹ ਜਿਉਂਦਾ ਕੀਤਾ ਗਿਆ। ਕਿਉਂ ਜੋ ਅਸੀਂ ਵੀ ਉਸ ਵਿੱਚ ਕਮਜ਼ੋਰ ਹਾਂ ਪਰ ਉਸ ਦੇ ਸੰਗ ਪਰਮੇਸ਼ੁਰ ਦੀ ਸਮਰੱਥਾ ਕਰਕੇ ਜੀਵਾਂਗੇ ਜਿਹੜੀ ਸਾਰਿਆਂ ਲਈ ਹੈ।
ܐܦܢ ܐܙܕܩܦ ܓܝܪ ܒܡܚܝܠܘܬܐ ܐܠܐ ܚܝ ܗܘ ܒܚܝܠܐ ܕܐܠܗܐ ܘܐܦ ܚܢܢ ܡܚܝܠܝܢܢ ܥܡܗ ܐܠܐ ܚܝܝܢ ܚܢܢ ܥܡܗ ܒܚܝܠܐ ܕܐܠܗܐ ܕܒܟܘܢ
5 ਆਪਣੇ ਆਪ ਨੂੰ ਪਰਖੋ ਕਿ ਤੁਸੀਂ ਵਿਸ਼ਵਾਸ ਵਿੱਚ ਹੋ ਜਾਂ ਨਹੀਂ। ਕੀ ਤੁਸੀਂ ਆਪਣੇ ਆਪ ਨੂੰ ਨਹੀਂ ਜਾਣਦੇ ਜੋ ਯਿਸੂ ਮਸੀਹ ਤੁਹਾਡੇ ਵਿੱਚ ਹੈ, ਜੇ ਤੁਸੀਂ ਨਿਕੰਮੇ ਨਾ ਹੋਵੇ!
ܢܦܫܟܘܢ ܒܩܘ ܐܢ ܒܗ ܒܗܝܡܢܘܬܐ ܩܝܡܝܢ ܐܢܬܘܢ ܢܦܫܟܘܢ ܐܤܘ ܐܘ ܠܐ ܡܫܬܘܕܥܝܬܘܢ ܕܝܫܘܥ ܡܫܝܚܐ ܒܟܘܢ ܗܘ ܘܐܢ ܠܐ ܡܤܠܝܐ ܐܢܬܘܢ
6 ਪਰ ਮੈਂਨੂੰ ਆਸ ਹੈ ਜੋ ਤੁਸੀਂ ਜਾਣ ਲਵੋਂਗੇ ਜੋ ਅਸੀਂ ਨਿਕੰਮੇ ਨਹੀਂ।
ܡܤܒܪ ܐܢܐ ܕܝܢ ܕܬܕܥܘܢ ܕܚܢܢ ܠܐ ܗܘܝܢ ܡܤܠܝܢ
7 ਅਤੇ ਅਸੀਂ ਪਰਮੇਸ਼ੁਰ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਤੁਸੀਂ ਕੁਝ ਬੁਰੇ ਕੰਮ ਨਾ ਕਰੋ ਇਸ ਲਈ ਨਹੀਂ ਜੋ ਅਸੀਂ ਗ੍ਰਹਿਣਯੋਗ ਮਲੂਮ ਹੋਈਏ ਪਰ ਇਸ ਲਈ ਜੋ ਤੁਸੀਂ ਭਲੇ ਕੰਮ ਕਰੋ ਭਾਵੇਂ ਅਸੀਂ ਨਿਕੰਮੇ ਵਰਗੇ ਹੋਈਏ।
ܒܥܐ ܐܢܐ ܕܝܢ ܡܢ ܐܠܗܐ ܕܠܐ ܢܗܘܐ ܒܟܘܢ ܡܕܡ ܕܒܝܫ ܐܝܟ ܕܒܘܩܝܢ ܕܝܠܢ ܢܬܚܙܐ ܐܠܐ ܕܐܢܬܘܢ ܬܗܘܘܢ ܤܥܪܝܢ ܛܒܬܐ ܘܚܢܢ ܢܗܘܐ ܐܝܟ ܡܤܠܝܐ
8 ਅਸੀਂ ਸਚਿਆਈ ਦੇ ਖਿਲਾਫ਼ ਕੁਝ ਨਹੀਂ ਸਗੋਂ ਸਚਿਆਈ ਦੇ ਲਈ ਤਾਂ ਕੁਝ ਕਰ ਸਕਦੇ ਹਾਂ।
ܠܐ ܓܝܪ ܡܫܟܚܝܢܢ ܕܢܥܒܕ ܡܕܡ ܠܘܩܒܠ ܩܘܫܬܐ ܐܠܐ ܚܠܦ ܩܘܫܬܐ
9 ਜਦ ਅਸੀਂ ਨਿਰਬਲ ਹਾਂ ਅਤੇ ਤੁਸੀਂ ਬਲਵੰਤ ਹੋ ਤਾਂ ਅਸੀਂ ਖੁਸ਼ ਹੁੰਦੇ ਹਾਂ ਅਤੇ ਇਹ ਬੇਨਤੀ ਵੀ ਕਰਦੇ ਹਾਂ ਜੋ ਤੁਸੀਂ ਸਿੱਧ ਹੋ ਜਾਓ।
ܚܕܝܢܢ ܕܝܢ ܡܐ ܕܚܢܢ ܟܪܝܗܝܢ ܘܐܢܬܘܢ ܚܝܠܬܢܝܢ ܗܕܐ ܓܝܪ ܐܦ ܡܨܠܝܢܢ ܕܐܢܬܘܢ ܬܬܓܡܪܘܢ
10 ੧੦ ਇਸ ਕਰਕੇ ਮੈਂ ਤੁਹਾਡੇ ਬਾਝੋਂ ਹੋ ਕੇ ਇਹ ਗੱਲਾਂ ਲਿਖਦਾ ਹਾਂ ਕਿ ਮੈਂ ਸਨਮੁਖ ਹੋ ਕੇ ਉਸ ਅਧਿਕਾਰ ਦੇ ਅਨੁਸਾਰ ਜੋ ਪ੍ਰਭੂ ਨੇ ਮੈਨੂੰ ਨਾਸ ਲਈ ਨਹੀਂ ਸਗੋਂ ਬਣਾਉਣ ਲਈ ਦਿੱਤਾ ਹੈ ਸਖਤੀ ਨਾ ਕਰਾਂ।
ܡܛܠ ܗܢܐ ܟܕ ܪܚܝܩ ܐܢܐ ܗܠܝܢ ܟܬܒ ܐܢܐ ܕܠܐ ܡܐ ܕܐܬܝܬ ܩܫܝܐܝܬ ܐܤܥܘܪ ܐܝܟ ܫܘܠܛܢܐ ܕܝܗܒ ܠܝ ܡܪܝ ܠܒܢܝܢܟܘܢ ܘܠܐ ܠܤܘܚܦܟܘܢ
11 ੧੧ ਮੁਕਦੀ ਗੱਲ ਹੇ ਭਰਾਵੋ, ਖੁਸ਼ ਰਹੋ, ਸਿੱਧ ਹੋਵੋ, ਸ਼ਾਂਤ ਰਹੋ, ਇੱਕ ਮਨ ਹੋਵੋ, ਇਕੱਠੇ ਰਹੋ ਅਤੇ ਪਰਮੇਸ਼ੁਰ ਜੋ ਪਿਆਰ ਅਤੇ ਸ਼ਾਂਤੀ ਦਾ ਦਾਤਾ ਹੈ ਤੁਹਾਡੇ ਨਾਲ-ਨਾਲ ਹੋਵੇਗਾ।
ܡܟܝܠ ܐܚܝ ܚܕܘ ܘܐܬܓܡܪܘ ܘܐܬܒܝܐܘ ܘܐܘܝܘܬܐ ܘܫܝܢܐ ܢܗܘܐ ܒܟܘܢ ܘܐܠܗܐ ܕܚܘܒܐ ܘܕܫܠܡܘܬܐ ܢܗܘܐ ܥܡܟܘܢ
12 ੧੨ ਤੁਸੀਂ ਪਵਿੱਤਰ ਚੁਮੰਨ ਨਾਲ ਇੱਕ ਦੂਜੇ ਨੂੰ ਨਮਸਕਾਰ ਕਰੋ।
ܫܐܠܘ ܒܫܠܡܐ ܚܕ ܕܚܕ ܒܢܘܫܩܬܐ ܩܕܝܫܬܐ
13 ੧੩ ਸਾਰੇ ਸੰਤ ਤੁਹਾਨੂੰ ਨਮਸਕਾਰ ਕਰਦੇ ਹਨ।
ܫܐܠܝܢ ܒܫܠܡܟܘܢ ܟܠܗܘܢ ܩܕܝܫܐ
14 ੧੪ ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਪਰਮੇਸ਼ੁਰ ਦਾ ਪਿਆਰ ਅਤੇ ਪਵਿੱਤਰ ਆਤਮਾ ਦੀ ਸੰਗਤ ਤੁਹਾਡੇ ਸਾਰਿਆਂ ਦੇ ਨਾਲ ਹੋਵੇ।
ܫܠܡܗ ܕܡܪܢ ܝܫܘܥ ܡܫܝܚܐ ܘܚܘܒܗ ܕܐܠܗܐ ܘܫܘܬܦܘܬܐ ܕܪܘܚܐ ܕܩܘܕܫܐ ܥܡ ܟܠܟܘܢ ܐܡܝܢ

< 2 ਕੁਰਿੰਥੀਆਂ ਨੂੰ 13 >