< 2 ਕੁਰਿੰਥੀਆਂ ਨੂੰ 12 >
1 ੧ ਮੈਂ ਤਾਂ ਮਾਣ ਕਰਨਾ ਹੀ ਹੈ ਭਾਵੇਂ ਮੇਰੇ ਲਈ ਠੀਕ ਨਹੀਂ ਪਰ ਮੈਂ ਹੁਣ ਪ੍ਰਭੂ ਦੇ ਦਰਸ਼ਣਾਂ ਅਤੇ ਪ੍ਰਕਾਸ਼ਣ ਦੇ ਬਚਨਾਂ ਦੀ ਚਰਚਾ ਕਰਨ ਆਇਆ ਹਾਂ।
ਆਤ੍ਮਸ਼੍ਲਾਘਾ ਮਮਾਨੁਪਯੁਕ੍ਤਾ ਕਿਨ੍ਤ੍ਵਹੰ ਪ੍ਰਭੋ ਰ੍ਦਰ੍ਸ਼ਨਾਦੇਸ਼ਾਨਾਮ੍ ਆਖ੍ਯਾਨੰ ਕਥਯਿਤੁੰ ਪ੍ਰਵਰ੍ੱਤੇ|
2 ੨ ਮੈਂ ਮਸੀਹ ਵਿੱਚ ਇੱਕ ਮਨੁੱਖ ਨੂੰ ਜਾਣਦਾ ਹਾਂ ਜਿਹੜਾ ਚੌਦਾਂ ਸਾਲ ਪਹਿਲਾਂ ਤੀਜੇ ਅਕਾਸ਼ ਉੱਤੇ ਅਚਾਨਕ ਚੁੱਕਿਆ ਗਿਆ। ਮੈਂ ਨਹੀਂ ਜਾਣਦਾ ਕੀ ਉਹ ਸਰੀਰ ਸਹਿਤ ਜਾਂ ਸਰੀਰ ਰਹਿਤ ਚੁੱਕਿਆ ਗਿਆ ਪਰ ਪਰਮੇਸ਼ੁਰ ਜਾਣਦਾ ਹੈ।
ਇਤਸ਼੍ਚਤੁਰ੍ਦਸ਼ਵਤ੍ਸਰੇਭ੍ਯਃ ਪੂਰ੍ੱਵੰ ਮਯਾ ਪਰਿਚਿਤ ਏਕੋ ਜਨਸ੍ਤ੍ਰੁʼਤੀਯੰ ਸ੍ਵਰ੍ਗਮਨੀਯਤ, ਸ ਸਸ਼ਰੀਰੇਣ ਨਿਃਸ਼ਰੀਰੇਣ ਵਾ ਤਤ੍ ਸ੍ਥਾਨਮਨੀਯਤ ਤਦਹੰ ਨ ਜਾਨਾਮਿ ਕਿਨ੍ਤ੍ਵੀਸ਼੍ਵਰੋ ਜਾਨਾਤਿ|
3 ੩ ਅਤੇ ਮੈਂ ਅਜਿਹੇ ਮਨੁੱਖ ਨੂੰ ਜਾਣਦਾ ਹਾਂ ਜੋ ਉਹ ਸਰੀਰ ਦੇ ਨਾਲ ਜਾਂ ਸਰੀਰ ਤੋਂ ਵੱਖਰਾ ਮੈਂ ਨਹੀਂ ਜਾਣਦਾ, ਪਰਮੇਸ਼ੁਰ ਜਾਣਦਾ ਹੈ!
ਸ ਮਾਨਵਃ ਸ੍ਵਰ੍ਗੰ ਨੀਤਃ ਸਨ੍ ਅਕਥ੍ਯਾਨਿ ਮਰ੍ੱਤ੍ਯਵਾਗਤੀਤਾਨਿ ਚ ਵਾਕ੍ਯਾਨਿ ਸ਼੍ਰੁਤਵਾਨ੍|
4 ੪ ਉਹ ਸਵਰਗ ਉੱਤੇ ਅਚਾਨਕ ਚੁੱਕਿਆ ਗਿਆ ਅਤੇ ਉਸ ਨੇ ਉਹ ਗੱਲਾਂ ਸੁਣੀਆਂ ਜੋ ਆਖਣ ਵਾਲੀਆਂ ਨਹੀਂ ਅਤੇ ਜਿਨ੍ਹਾਂ ਦਾ ਬੋਲਣਾ ਮਨੁੱਖ ਲਈ ਚੰਗਾ ਨਹੀਂ।
ਕਿਨ੍ਤੁ ਤਦਾਨੀਂ ਸ ਸਸ਼ਰੀਰੋ ਨਿਃਸ਼ਰੀਰੋ ਵਾਸੀਤ੍ ਤਨ੍ਮਯਾ ਨ ਜ੍ਞਾਯਤੇ ਤਦ੍ ਈਸ਼੍ਵਰੇਣੈਵ ਜ੍ਞਾਯਤੇ|
5 ੫ ਅਜਿਹੇ ਮਨੁੱਖ ਉੱਤੇ ਮੈਂ ਮਾਣ ਕਰਾਂਗਾ ਪਰ ਮੈਂ ਆਪਣੇ ਉੱਤੇ ਆਪਣੀਆਂ ਨਿਰਬਲਤਾਈਆਂ ਉੱਤੇ ਮਾਣ ਨਹੀਂ ਕਰਾਂਗਾ।
ਤਮਧ੍ਯਹੰ ਸ਼੍ਲਾਘਿਸ਼਼੍ਯੇ ਮਾਮਧਿ ਨਾਨ੍ਯੇਨ ਕੇਨਚਿਦ੍ ਵਿਸ਼਼ਯੇਣ ਸ਼੍ਲਾਘਿਸ਼਼੍ਯੇ ਕੇਵਲੰ ਸ੍ਵਦੌਰ੍ੱਬਲ੍ਯੇਨ ਸ਼੍ਲਾਘਿਸ਼਼੍ਯੇ|
6 ੬ ਕਿਉਂਕਿ ਜੇ ਮੈਂ ਮਾਣ ਕਰਨਾ ਚਾਹਾਂ ਤਾਂ ਵੀ ਮੂਰਖ ਨਾ ਬਣਾਂਗਾ ਇਸ ਲਈ ਜੋ ਮੈਂ ਸੱਚ ਬੋਲਾਂਗਾ। ਪਰ ਮੈਂ ਆਪਣੇ ਆਪ ਨੂੰ ਰੋਕ ਰੱਖਦਾ ਹਾਂ ਅਜਿਹਾ ਨਾ ਹੋਵੇ ਕਿ ਕੋਈ ਮੈਨੂੰ ਉਸ ਤੋਂ ਵੱਧ ਨਾ ਸਮਝ ਲਵੇ ਜੋ ਮੈਨੂੰ ਵੇਖਦਾ ਜਾਂ ਮੇਰੇ ਕੋਲੋਂ ਸੁਣਦਾ ਹੈ।
ਯਦ੍ਯਹਮ੍ ਆਤ੍ਮਸ਼੍ਲਾਘਾਂ ਕਰ੍ੱਤੁਮ੍ ਇੱਛੇਯੰ ਤਥਾਪਿ ਨਿਰ੍ੱਬੋਧ ਇਵ ਨ ਭਵਿਸ਼਼੍ਯਾਮਿ ਯਤਃ ਸਤ੍ਯਮੇਵ ਕਥਯਿਸ਼਼੍ਯਾਮਿ, ਕਿਨ੍ਤੁ ਲੋਕਾ ਮਾਂ ਯਾਦ੍ਰੁʼਸ਼ੰ ਪਸ਼੍ਯਨ੍ਤਿ ਮਮ ਵਾਕ੍ਯੰ ਸ਼੍ਰੁਤ੍ਵਾ ਵਾ ਯਾਦ੍ਰੁʼਸ਼ੰ ਮਾਂ ਮਨ੍ਯਤੇ ਤਸ੍ਮਾਤ੍ ਸ਼੍ਰੇਸ਼਼੍ਠੰ ਮਾਂ ਯੰਨ ਗਣਯਨ੍ਤਿ ਤਦਰ੍ਥਮਹੰ ਤਤੋ ਵਿਰੰਸ੍ਯਾਮਿ|
7 ੭ ਅਤੇ ਇਸ ਲਈ ਜੋ ਮੈਂ ਪ੍ਰਕਾਸ਼ ਬਾਣੀਆਂ ਦੀ ਬਹੁਤਾਇਤ ਦੇ ਕਾਰਨ ਹੱਦੋਂ ਬਾਹਰ ਫੁੱਲ ਨਾ ਜਾਂਵਾਂ ਇਸ ਲਈ ਮੇਰੇ ਸਰੀਰ ਵਿੱਚ ਇੱਕ ਕੰਡਾ ਚੋਭਿਆ ਗਿਆ ਅਰਥਾਤ ਸ਼ੈਤਾਨ ਦਾ ਭੇਜਿਆ ਹੋਇਆ, ਜੋ ਉਹ ਮੈਨੂੰ ਹੂਰੇ ਮਾਰੇ ਤਾਂ ਜੋ ਮੈਂ ਹੱਦੋਂ ਬਾਹਰ ਫੁੱਲ ਨਾ ਜਾਂਵਾਂ।
ਅਪਰਮ੍ ਉਤ੍ਕ੍ਰੁʼਸ਼਼੍ਟਦਰ੍ਸ਼ਨਪ੍ਰਾਪ੍ਤਿਤੋ ਯਦਹਮ੍ ਆਤ੍ਮਾਭਿਮਾਨੀ ਨ ਭਵਾਮਿ ਤਦਰ੍ਥੰ ਸ਼ਰੀਰਵੇਧਕਮ੍ ਏਕੰ ਸ਼ੂਲੰ ਮਹ੍ਯਮ੍ ਅਦਾਯਿ ਤਤ੍ ਮਦੀਯਾਤ੍ਮਾਭਿਮਾਨਨਿਵਾਰਣਾਰ੍ਥੰ ਮਮ ਤਾਡਯਿਤਾ ਸ਼ਯਤਾਨੋ ਦੂਤਃ|
8 ੮ ਇਸ ਦੇ ਲਈ ਮੈਂ ਪ੍ਰਭੂ ਦੇ ਅੱਗੇ ਤਿੰਨ ਵਾਰ ਬੇਨਤੀ ਕੀਤੀ ਜੋ ਇਹ ਮੇਰੇ ਕੋਲੋਂ ਦੂਰ ਹੋ ਜਾਵੇ।
ਮੱਤਸ੍ਤਸ੍ਯ ਪ੍ਰਸ੍ਥਾਨੰ ਯਾਚਿਤੁਮਹੰ ਤ੍ਰਿਸ੍ਤਮਧਿ ਪ੍ਰਭੁਮੁੱਦਿਸ਼੍ਯ ਪ੍ਰਾਰ੍ਥਨਾਂ ਕ੍ਰੁʼਤਵਾਨ੍|
9 ੯ ਅਤੇ ਉਸ ਨੇ ਮੈਨੂੰ ਆਖਿਆ ਕਿ ਮੇਰੀ ਕਿਰਪਾ ਹੀ ਤੇਰੇ ਲਈ ਬਹੁਤ ਹੈ ਕਿਉਂ ਜੋ ਮੇਰੀ ਸ਼ਕਤੀ ਕਮਜ਼ੋਰੀਆਂ ਵਿੱਚ ਸਿੱਧ ਹੁੰਦੀ ਹੈ। ਇਸ ਲਈ ਮੈਂ ਆਪਣੀਆਂ ਕਮਜ਼ੋਰੀਆਂ ਉੱਤੇ ਵੱਡੇ ਅਨੰਦ ਨਾਲ ਮਾਣ ਕਰਾਂਗਾ ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਬਣੀ ਰਹੇ।
ਤਤਃ ਸ ਮਾਮੁਕ੍ਤਵਾਨ੍ ਮਮਾਨੁਗ੍ਰਹਸ੍ਤਵ ਸਰ੍ੱਵਸਾਧਕਃ, ਯਤੋ ਦੌਰ੍ੱਬਲ੍ਯਾਤ੍ ਮਮ ਸ਼ਕ੍ਤਿਃ ਪੂਰ੍ਣਤਾਂ ਗੱਛਤੀਤਿ| ਅਤਃ ਖ੍ਰੀਸ਼਼੍ਟਸ੍ਯ ਸ਼ਕ੍ਤਿ ਰ੍ਯਨ੍ਮਾਮ੍ ਆਸ਼੍ਰਯਤਿ ਤਦਰ੍ਥੰ ਸ੍ਵਦੌਰ੍ੱਬਲ੍ਯੇਨ ਮਮ ਸ਼੍ਲਾਘਨੰ ਸੁਖਦੰ|
10 ੧੦ ਇਸ ਕਾਰਨ ਮੈਂ ਮਸੀਹ ਦੇ ਲਈ ਕਮਜ਼ੋਰੀਆਂ ਵਿੱਚ, ਮਿਹਣਿਆਂ ਵਿੱਚ, ਤੰਗੀਆਂ ਵਿੱਚ, ਸਤਾਏ ਜਾਣ ਵਿੱਚ, ਸੰਕਟਾਂ ਵਿੱਚ ਪ੍ਰਸੰਨ ਹਾਂ ਕਿਉਂਕਿ ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦ ਹੀ ਮੈਂ ਸਮਰੱਥੀ ਹੁੰਦਾ ਹਾਂ।
ਤਸ੍ਮਾਤ੍ ਖ੍ਰੀਸ਼਼੍ਟਹੇਤੋ ਰ੍ਦੌਰ੍ੱਬਲ੍ਯਨਿਨ੍ਦਾਦਰਿਦ੍ਰਤਾਵਿਪਕ੍ਸ਼਼ਤਾਕਸ਼਼੍ਟਾਦਿਸ਼਼ੁ ਸਨ੍ਤੁਸ਼਼੍ਯਾਮ੍ਯਹੰ| ਯਦਾਹੰ ਦੁਰ੍ੱਬਲੋ(ਅ)ਸ੍ਮਿ ਤਦੈਵ ਸਬਲੋ ਭਵਾਮਿ|
11 ੧੧ ਮੈਂ ਮੂਰਖ ਬਣਿਆ ਹਾਂ ਪਰ ਤੁਸੀਂ ਹੀ ਮੈਨੂੰ ਮਜ਼ਬੂਰ ਕੀਤਾ ਕਿਉਂਕਿ ਚਾਹੀਦਾ ਹੈ ਕਿ ਤੁਸੀਂ ਮੇਰੀ ਵਡਿਆਈ ਕਰੋ ਭਾਵੇਂ ਮੈਂ ਕੁਝ ਵੀ ਨਹੀਂ ਹਾਂ ਤਾਂ ਵੀ ਉਹਨਾਂ ਮਹਾਨ ਰਸੂਲਾਂ ਤੋਂ ਕੁਝ ਘੱਟ ਨਹੀਂ ਹਾਂ।
ਏਤੇਨਾਤ੍ਮਸ਼੍ਲਾਘਨੇਨਾਹੰ ਨਿਰ੍ੱਬੋਧ ਇਵਾਭਵੰ ਕਿਨ੍ਤੁ ਯੂਯੰ ਤਸ੍ਯ ਕਾਰਣੰ ਯਤੋ ਮਮ ਪ੍ਰਸ਼ੰਸਾ ਯੁਸ਼਼੍ਮਾਭਿਰੇਵ ਕਰ੍ੱਤਵ੍ਯਾਸੀਤ੍| ਯਦ੍ਯਪ੍ਯਮ੍ ਅਗਣ੍ਯੋ ਭਵੇਯੰ ਤਥਾਪਿ ਮੁਖ੍ਯਤਮੇਭ੍ਯਃ ਪ੍ਰੇਰਿਤੇਭ੍ਯਃ ਕੇਨਾਪਿ ਪ੍ਰਕਾਰੇਣ ਨਾਹੰ ਨ੍ਯੂਨੋ(ਅ)ਸ੍ਮਿ|
12 ੧੨ ਰਸੂਲਾਂ ਦੇ ਚਿੰਨ੍ਹ ਪੂਰੀ ਧੀਰਜ ਨਾਲ ਨਿਸ਼ਾਨੀਆਂ, ਚਮਤਕਾਰਾਂ ਅਤੇ ਕਰਾਮਾਤਾਂ ਤੋਂ ਤੁਹਾਡੇ ਵਿੱਚ ਠੀਕ ਵਿਖਾਏ ਗਏ।
ਸਰ੍ੱਵਥਾਦ੍ਭੁਤਕ੍ਰਿਯਾਸ਼ਕ੍ਤਿਲਕ੍ਸ਼਼ਣੈਃ ਪ੍ਰੇਰਿਤਸ੍ਯ ਚਿਹ੍ਨਾਨਿ ਯੁਸ਼਼੍ਮਾਕੰ ਮਧ੍ਯੇ ਸਧੈਰ੍ੱਯੰ ਮਯਾ ਪ੍ਰਕਾਸ਼ਿਤਾਨਿ|
13 ੧੩ ਕਿਉਂ ਜੋ ਉਹ ਕਿਹੜੀ ਗੱਲ ਹੈ ਜਿਸ ਦੇ ਵਿੱਚ ਤੁਸੀਂ ਹੋਰਨਾਂ ਕਲੀਸਿਯਾਵਾਂ ਨਾਲੋਂ ਘੱਟ ਹੋ, ਬਿਨ੍ਹਾਂ ਇਸ ਦੇ ਜੋ ਮੈਂ ਆਪ ਤੁਹਾਡੇ ਉੱਤੇ ਭਾਰ ਨਾ ਪਾਇਆ। ਤੁਸੀਂ ਮੇਰੀ ਗਲਤੀਆਂ ਨੂੰ ਮਾਫ਼ ਕਰੋ!
ਮਮ ਪਾਲਨਾਰ੍ਥੰ ਯੂਯੰ ਮਯਾ ਭਾਰਾਕ੍ਰਾਨ੍ਤਾ ਨਾਭਵਤੈਤਦ੍ ਏਕੰ ਨ੍ਯੂਨਤ੍ਵੰ ਵਿਨਾਪਰਾਭ੍ਯਃ ਸਮਿਤਿਭ੍ਯੋ ਯੁਸ਼਼੍ਮਾਕੰ ਕਿੰ ਨ੍ਯੂਨਤ੍ਵੰ ਜਾਤੰ? ਅਨੇਨ ਮਮ ਦੋਸ਼਼ੰ ਕ੍ਸ਼਼ਮਧ੍ਵੰ|
14 ੧੪ ਵੇਖੋ, ਇਹ ਤੀਜੀ ਵਾਰ ਮੈਂ ਤੁਹਾਡੇ ਕੋਲ ਆਉਣ ਨੂੰ ਤਿਆਰ ਹਾਂ ਅਤੇ ਤੁਹਾਡੇ ਉੱਤੇ ਭਾਰ ਨਾ ਪਾਵਾਂਗਾ ਕਿਉਂ ਜੋ ਮੈਂ ਤੁਹਾਡਾ ਧਨ ਨਹੀਂ ਸਗੋਂ ਤੁਹਾਨੂੰ ਚਾਹੁੰਦਾ ਹਾਂ। ਬਾਲ ਬੱਚਿਆਂ ਨੂੰ ਮਾਤਾ-ਪਿਤਾ ਲਈ ਨਹੀਂ ਸਗੋਂ ਮਾਤਾ-ਪਿਤਾ ਨੂੰ ਬਾਲ ਬੱਚਿਆਂ ਲਈ ਜੋੜਨਾ ਚਾਹੀਦਾ ਹੈ।
ਪਸ਼੍ਯਤ ਤ੍ਰੁʼਤੀਯਵਾਰੰ ਯੁਸ਼਼੍ਮਤ੍ਸਮੀਪੰ ਗਨ੍ਤੁਮੁਦ੍ਯਤੋ(ਅ)ਸ੍ਮਿ ਤਤ੍ਰਾਪ੍ਯਹੰ ਯੁਸ਼਼੍ਮਾਨ੍ ਭਾਰਾਕ੍ਰਾਨ੍ਤਾਨ੍ ਨ ਕਰਿਸ਼਼੍ਯਾਮਿ| ਯੁਸ਼਼੍ਮਾਕੰ ਸਮ੍ਪੱਤਿਮਹੰ ਨ ਮ੍ਰੁʼਗਯੇ ਕਿਨ੍ਤੁ ਯੁਸ਼਼੍ਮਾਨੇਵ, ਯਤਃ ਪਿਤ੍ਰੋਃ ਕ੍ਰੁʼਤੇ ਸਨ੍ਤਾਨਾਨਾਂ ਧਨਸਞ੍ਚਯੋ(ਅ)ਨੁਪਯੁਕ੍ਤਃ ਕਿਨ੍ਤੁ ਸਨ੍ਤਾਨਾਨਾਂ ਕ੍ਰੁʼਤੇ ਪਿਤ੍ਰੋ ਰ੍ਧਨਸਞ੍ਚਯ ਉਪਯੁਕ੍ਤਃ|
15 ੧੫ ਮੈਂ ਤੁਹਾਡੇ ਆਤਮਾ ਲਈ ਬਹੁਤ ਅਨੰਦ ਨਾਲ ਖ਼ਰਚ ਕਰਾਂਗਾ ਅਤੇ ਆਪ ਹੀ ਤੁਹਾਡੇ ਲਈ ਖ਼ਰਚ ਹੋ ਜਾਂਵਾਂਗਾ। ਜੇ ਮੈਂ ਤੁਹਾਡੇ ਨਾਲ ਵੱਧ ਪਿਆਰ ਕਰਦਾ ਹਾਂ ਤਾਂ ਭਲਾ, ਕਿ ਤੁਸੀਂ ਮੇਰੇ ਨਾਲ ਘੱਟ ਪਿਆਰ ਕਰੋਗੇ?
ਅਪਰਞ੍ਚ ਯੁਸ਼਼੍ਮਾਸੁ ਬਹੁ ਪ੍ਰੀਯਮਾਣੋ(ਅ)ਪ੍ਯਹੰ ਯਦਿ ਯੁਸ਼਼੍ਮੱਤੋ(ਅ)ਲ੍ਪੰ ਪ੍ਰਮ ਲਭੇ ਤਥਾਪਿ ਯੁਸ਼਼੍ਮਾਕੰ ਪ੍ਰਾਣਰਕ੍ਸ਼਼ਾਰ੍ਥੰ ਸਾਨਨ੍ਦੰ ਬਹੁ ਵ੍ਯਯੰ ਸਰ੍ੱਵਵ੍ਯਯਞ੍ਚ ਕਰਿਸ਼਼੍ਯਾਮਿ|
16 ੧੬ ਭਲਾ, ਇਹ ਹੋ ਸਕਦਾ ਹੈ, ਮੈਂ ਆਪੇ ਤੁਹਾਡੇ ਉੱਤੇ ਭਾਰ ਨਾ ਪਾਇਆ ਪਰ ਚਤੁਰ ਹੋ ਕੇ ਮੈਂ ਤੁਹਾਨੂੰ ਛਲ ਨਾਲ ਫੜਿਆ!
ਯੂਯੰ ਮਯਾ ਕਿਞ੍ਚਿਦਪਿ ਨ ਭਾਰਾਕ੍ਰਾਨ੍ਤਾ ਇਤਿ ਸਤ੍ਯੰ, ਕਿਨ੍ਤ੍ਵਹੰ ਧੂਰ੍ੱਤਃ ਸਨ੍ ਛਲੇਨ ਯੁਸ਼਼੍ਮਾਨ੍ ਵਞ੍ਚਿਤਵਾਨ੍ ਏਤਤ੍ ਕਿੰ ਕੇਨਚਿਦ੍ ਵਕ੍ਤਵ੍ਯੰ?
17 ੧੭ ਜਿਨ੍ਹਾਂ ਨੂੰ ਮੈਂ ਤੁਹਾਡੇ ਕੋਲ ਭੇਜਿਆ, ਕੀ ਉਨ੍ਹਾਂ ਵਿੱਚੋਂ ਕਿਸੇ ਦੇ ਰਾਹੀਂ ਮੈਂ ਤੁਹਾਡੇ ਕੋਲੋਂ ਕੋਈ ਮੁਨਾਫਾ ਕੀਤਾ?
ਯੁਸ਼਼੍ਮਤ੍ਸਮੀਪੰ ਮਯਾ ਯੇ ਲੋਕਾਃ ਪ੍ਰਹਿਤਾਸ੍ਤੇਸ਼਼ਾਮੇਕੇਨ ਕਿੰ ਮਮ ਕੋ(ਅ)ਪ੍ਯਰ੍ਥਲਾਭੋ ਜਾਤਃ?
18 ੧੮ ਮੈਂ ਤੀਤੁਸ ਦੇ ਅੱਗੇ ਬੇਨਤੀ ਕੀਤੀ ਅਤੇ ਉਸ ਦੇ ਨਾਲ ਉਸ ਭਰਾ ਨੂੰ ਭੇਜਿਆ। ਕੀ ਤੀਤੁਸ ਨੇ ਤੁਹਾਡੇ ਕੋਲੋਂ ਕੋਈ ਮੁਨਾਫਾ ਕੀਤਾ? ਭਲਾ, ਅਸੀਂ ਇੱਕੋ ਆਤਮਾ ਤੋਂ, ਇੱਕੋ ਕਦਮਾਂ ਉੱਤੇ ਨਹੀਂ ਚੱਲੇ?।
ਅਹੰ ਤੀਤੰ ਵਿਨੀਯ ਤੇਨ ਸਾਰ੍ੱਧੰ ਭ੍ਰਾਤਰਮੇਕੰ ਪ੍ਰੇਸ਼਼ਿਤਵਾਨ੍ ਯੁਸ਼਼੍ਮੱਤਸ੍ਤੀਤੇਨ ਕਿਮ੍ ਅਰ੍ਥੋ ਲਬ੍ਧਃ? ਏਕਸ੍ਮਿਨ੍ ਭਾਵ ਏਕਸ੍ਯ ਪਦਚਿਹ੍ਨੇਸ਼਼ੁ ਚਾਵਾਂ ਕਿੰ ਨ ਚਰਿਤਵਨ੍ਤੌ?
19 ੧੯ ਭਲਾ, ਤੁਸੀਂ ਅਜੇ ਤੱਕ ਸਮਝਦੇ ਹੋ ਜੋ ਅਸੀਂ ਤੁਹਾਡੇ ਅੱਗੇ ਬਹਾਨੇ ਕਰਦੇ ਹਾਂ? ਅਸੀਂ ਪਰਮੇਸ਼ੁਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਹਾਂ। ਪਰ ਹੇ ਪਿਆਰਿਓ, ਇਹ ਸਾਰੀਆਂ ਗੱਲਾਂ ਤੁਹਾਡੇ ਹੀ ਲਾਭ ਲਈ ਹਨ।
ਯੁਸ਼਼੍ਮਾਕੰ ਸਮੀਪੇ ਵਯੰ ਪੁਨ ਰ੍ਦੋਸ਼਼ਕ੍ਸ਼਼ਾਲਨਕਥਾਂ ਕਥਯਾਮ ਇਤਿ ਕਿੰ ਬੁਧ੍ਯਧ੍ਵੇ? ਹੇ ਪ੍ਰਿਯਤਮਾਃ, ਯੁਸ਼਼੍ਮਾਕੰ ਨਿਸ਼਼੍ਠਾਰ੍ਥੰ ਵਯਮੀਸ਼੍ਵਰਸ੍ਯ ਸਮਕ੍ਸ਼਼ੰ ਖ੍ਰੀਸ਼਼੍ਟੇਨ ਸਰ੍ੱਵਾਣ੍ਯੇਤਾਨਿ ਕਥਯਾਮਃ|
20 ੨੦ ਕਿਉਂ ਜੋ ਮੈਂ ਡਰਦਾ ਹਾਂ ਕਿ ਕਿਤੇ ਇਹ ਨਾ ਹੋਵੇ ਜੋ ਮੈਂ ਆਣ ਕੇ ਜਿਸ ਤਰ੍ਹਾਂ ਦਾ ਤੁਹਾਨੂੰ ਚਾਹੁੰਦਾ ਹਾਂ ਉਸ ਤਰ੍ਹਾਂ ਨਾ ਪਾਵਾਂ ਅਤੇ ਤੁਸੀਂ ਮੈਨੂੰ ਵੀ ਉਸ ਤਰ੍ਹਾਂ ਪਾਓ ਜਿਸ ਤਰ੍ਹਾਂ ਨਹੀਂ ਚਾਹੁੰਦੇ ਹੋ ਅਤੇ ਝਗੜਾ, ਈਰਖਾ, ਕ੍ਰੋਧ, ਧੜੇਬਾਜ਼ੀਆਂ, ਚੁਗਲੀਆਂ, ਵਿਰੋਧ, ਆਕੜਾਂ ਅਤੇ ਘਮਸਾਣ ਹੋਣ।
ਅਹੰ ਯਦਾਗਮਿਸ਼਼੍ਯਾਮਿ, ਤਦਾ ਯੁਸ਼਼੍ਮਾਨ੍ ਯਾਦ੍ਰੁʼਸ਼ਾਨ੍ ਦ੍ਰਸ਼਼੍ਟੁੰ ਨੇੱਛਾਮਿ ਤਾਦ੍ਰੁʼਸ਼ਾਨ੍ ਦ੍ਰਕ੍ਸ਼਼੍ਯਾਮਿ, ਯੂਯਮਪਿ ਮਾਂ ਯਾਦ੍ਰੁʼਸ਼ੰ ਦ੍ਰਸ਼਼੍ਟੁੰ ਨੇੱਛਥ ਤਾਦ੍ਰੁʼਸ਼ੰ ਦ੍ਰਕ੍ਸ਼਼੍ਯਥ, ਯੁਸ਼਼੍ਮਨ੍ਮਧ੍ਯੇ ਵਿਵਾਦ ਈਰ੍ਸ਼਼੍ਯਾ ਕ੍ਰੋਧੋ ਵਿਪਕ੍ਸ਼਼ਤਾ ਪਰਾਪਵਾਦਃ ਕਰ੍ਣੇਜਪਨੰ ਦਰ੍ਪਃ ਕਲਹਸ਼੍ਚੈਤੇ ਭਵਿਸ਼਼੍ਯਨ੍ਤਿ;
21 ੨੧ ਅਤੇ ਅਜਿਹਾ ਨਾ ਹੋਵੇ ਕਿ ਜਦ ਮੈਂ ਫਿਰ ਆਵਾਂ ਤਾਂ ਮੇਰਾ ਪਰਮੇਸ਼ੁਰ ਮੈਨੂੰ ਤੁਹਾਡੇ ਅੱਗੇ ਹਲਕਾ ਪਾਵੇ ਅਤੇ ਮੈਂ ਉਨ੍ਹਾਂ ਵਿੱਚੋਂ ਬਹੁਤਿਆਂ ਦੇ ਲਈ ਦੁੱਖ ਕਰਾਂ, ਜਿਨ੍ਹਾਂ ਨੇ ਅੱਗੇ ਪਾਪ ਕੀਤਾ ਹੈ ਅਤੇ ਮੁੜ ਆਪਣੇ ਗੰਦੇ ਕੰਮਾਂ ਅਤੇ ਹਰਾਮਕਾਰੀ ਅਤੇ ਲੁੱਚਪੁਣੇ ਤੋਂ ਤੋਬਾ ਨਾ ਕੀਤੀ ਹੋਵੇ।
ਤੇਨਾਹੰ ਯੁਸ਼਼੍ਮਤ੍ਸਮੀਪੰ ਪੁਨਰਾਗਤ੍ਯ ਮਦੀਯੇਸ਼੍ਵਰੇਣ ਨਮਯਿਸ਼਼੍ਯੇ, ਪੂਰ੍ੱਵੰ ਕ੍ਰੁʼਤਪਾਪਾਨ੍ ਲੋਕਾਨ੍ ਸ੍ਵੀਯਾਸ਼ੁਚਿਤਾਵੇਸ਼੍ਯਾਗਮਨਲਮ੍ਪਟਤਾਚਰਣਾਦ੍ ਅਨੁਤਾਪਮ੍ ਅਕ੍ਰੁʼਤਵਨ੍ਤੋ ਦ੍ਰੁʼਸ਼਼੍ਟ੍ਵਾ ਚ ਤਾਨਧਿ ਮਮ ਸ਼ੋਕੋ ਜਨਿਸ਼਼੍ਯਤ ਇਤਿ ਬਿਭੇਮਿ|