< 2 ਇਤਿਹਾਸ 35 >

1 ਯੋਸ਼ੀਯਾਹ ਨੇ ਯਰੂਸ਼ਲਮ ਵਿੱਚ ਯਹੋਵਾਹ ਲਈ ਪਸਾਹ ਕੀਤੀ ਅਤੇ ਉਨ੍ਹਾਂ ਨੇ ਪਹਿਲੇ ਮਹੀਨੇ ਦੀ ਚੌਧਵੀਂ ਤਾਰੀਖ਼ ਨੂੰ ਪਸਾਹ ਕੱਟਿਆ।
యోషీయా యెరూషలేములో యెహోవాకు పస్కాపండగ ఆచరించాడు. మొదటి నెల 14 వ రోజున ప్రజలు పస్కా పశువును వధించారు.
2 ਉਸ ਨੇ ਜਾਜਕਾਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਉੱਤੇ ਖੜ੍ਹਾ ਕੀਤਾ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਭਵਨ ਦੀ ਸੇਵਾ ਲਈ ਤਕੜਾ ਕੀਤਾ
అతడు యాజకులను వారి వారి పనులకు నిర్ణయించి, యెహోవా మందిరసేవను జరిగించడానికి వారిని ధైర్యపరచి
3 ਅਤੇ ਉਸ ਨੇ ਲੇਵੀਆਂ ਨੂੰ ਜਿਹੜੇ ਯਹੋਵਾਹ ਲਈ ਪਵਿੱਤਰ ਹੋ ਕੇ ਸਾਰੇ ਇਸਰਾਏਲ ਨੂੰ ਸਿੱਖਿਆ ਦਿੰਦੇ ਸਨ ਕਿ ਪਵਿੱਤਰ ਸੰਦੂਕ ਨੂੰ ਉਸ ਭਵਨ ਵਿੱਚ ਜਿਸ ਨੂੰ ਦਾਊਦ ਦੇ ਪੁੱਤਰ ਸੁਲੇਮਾਨ ਇਸਰਾਏਲ ਦੇ ਪਾਤਸ਼ਾਹ ਨੇ ਬਣਾਇਆ ਹੈ ਰੱਖੋ ਤਾਂ ਅੱਗੇ ਨੂੰ ਤੁਹਾਡਿਆਂ ਮੋਢਿਆਂ ਉੱਤੇ ਕੋਈ ਭਾਰ ਨਹੀਂ ਹੋਵੇਗਾ। ਸੋ ਹੁਣ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਅਤੇ ਉਸ ਦੀ ਪਰਜਾ ਇਸਰਾਏਲ ਦੀ ਸੇਵਾ ਕਰੋ।
ఇశ్రాయేలీయులందరికి బోధిస్తూ, యెహోవాకు ప్రతిష్ఠితులైన లేవీయులకు ఇలా ఆజ్ఞాపించాడు “పరిశుద్ధ మందసాన్ని మీరిక మీ భుజాల మీద మోయకుండా, ఇశ్రాయేలీయుల రాజు దావీదు కొడుకు సొలొమోను కట్టించిన మందిరంలో దాన్ని ఉంచండి. మీ దేవుడైన యెహోవాకు ఆయన ప్రజలైన ఇశ్రాయేలీయులకు సేవ చేయండి.
4 ਆਪਣੇ ਪੁਰਖਿਆਂ ਦੇ ਘਰਾਣਿਆਂ ਅਤੇ ਆਪਣੀਆਂ ਵਾਰੀਆਂ ਅਨੁਸਾਰ ਜਿਵੇਂ ਇਸਰਾਏਲ ਦੇ ਪਾਤਸ਼ਾਹ ਦਾਊਦ ਨੂੰ ਲਿਖਿਆ ਹੈ ਅਤੇ ਉਸ ਦੇ ਪੁੱਤਰ ਸੁਲੇਮਾਨ ਨੇ ਲਿਖਿਆ ਹੈ ਆਪਣੇ ਆਪ ਨੂੰ ਤਿਆਰ ਕਰ ਲਵੋ
ఇశ్రాయేలీయుల రాజు దావీదు రాసి ఇచ్చిన క్రమం ప్రకారం, అతని కొడుకు సొలొమోను రాసి ఇచ్చిన క్రమం ప్రకారం మీ మీ పూర్వీకుల కుటుంబాలకు ఏర్పాటైన వరసలనుబట్టి మిమ్మల్ని సిద్ధం చేసుకోండి.”
5 ਅਤੇ ਤੁਸੀਂ ਪਵਿੱਤਰ ਸਥਾਨ ਵਿੱਚ ਪੁਰਖਿਆਂ ਦੇ ਘਰਾਣਿਆਂ ਦੀ ਵੰਡ ਅਨੁਸਾਰ ਅਤੇ ਆਪਣੇ ਭਰਾਵਾਂ ਆਮ ਲੋਕਾਂ ਦੇ ਅਨੁਸਾਰ ਖੜ੍ਹੇ ਹੋਵੋ ਅਤੇ ਲੇਵੀਆਂ ਦੇ ਪੁਰਖਿਆਂ ਦੇ ਘਰਾਣੇ ਦਾ ਹਿੱਸਾ ਹਰੇਕ ਲਈ ਹੋਵੇ
మీరు పరిశుద్ధ స్థలం లో నిలిచి, ప్రజల, పూర్వీకుల కుటుంబాల వరసలను బట్టి లేవీయుల పూర్వీకుల కుటుంబాల్లో ఉన్న వంతుల ప్రకారం సేవకు నిలబడండి.
6 ਅਤੇ ਪਸਾਹ ਨੂੰ ਵੱਢੋ ਅਤੇ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਯਹੋਵਾਹ ਦੇ ਵਾਕ ਅਨੁਸਾਰ ਜੋ ਮੂਸਾ ਦੇ ਰਾਹੀਂ ਆਇਆ ਸੀ ਆਪਣੇ ਭਰਾਵਾਂ ਨੂੰ ਪੂਰਾ ਕਰਨ ਲਈ ਤਿਆਰ ਕਰੋ।
పస్కా గొర్రె పిల్లను వధించి మిమ్మల్ని ప్రతిష్ఠించుకొనండి. మోషే ద్వారా యెహోవా ఇచ్చిన ఆజ్ఞల ప్రకారం దాన్ని మీ సోదరుల కోసం సిద్ధపరచండి.
7 ਯੋਸ਼ੀਯਾਹ ਨੇ ਆਮ ਲੋਕਾਂ ਲਈ ਜਿੰਨੇ ਉੱਥੇ ਸਨ ਇੱਜੜ ਵਿੱਚੋਂ ਛੱਤਰੇ ਲੇਲੇ ਪਸਾਹ ਲਈ ਦਿੱਤੇ ਜਿਹੜੇ ਗਿਣਤੀ ਵਿੱਚ ਤੀਹ ਹਜ਼ਾਰ ਸਨ ਅਤੇ ਤਿੰਨ ਹਜ਼ਾਰ ਵਹਿੜੇ। ਇਹ ਸਾਰੇ ਸ਼ਾਹੀ ਮਾਲ ਵਿੱਚੋਂ ਸਨ।
యోషీయా తన సొంత మందలో 30,000 గొర్రెపిల్లలనూ మేకపిల్లలనూ 3,000 కోడెదూడలనూ అక్కడ ఉన్న ప్రజలందరికీ పస్కాబలికోసం ఇచ్చాడు.
8 ਉਸ ਦੇ ਸਰਦਾਰਾਂ ਨੇ ਖੁਸ਼ੀ ਦੇ ਚੜ੍ਹਾਵੇ ਲੋਕਾਂ ਲਈ ਅਤੇ ਜਾਜਕਾਂ ਅਤੇ ਲੇਵੀਆਂ ਲਈ ਦਿੱਤੇ ਅਤੇ ਹਿਲਕੀਯਾਹ ਅਤੇ ਜ਼ਕਰਯਾਹ ਅਤੇ ਯਹੀਏਲ ਨੇ ਜਿਹੜੇ ਪਰਮੇਸ਼ੁਰ ਦੇ ਭਵਨ ਦੇ ਹਾਕਮ ਸਨ ਜਾਜਕਾਂ ਨੂੰ ਪਸਾਹ ਲਈ ਦੋ ਹਜ਼ਾਰ ਛੇ ਸੌ ਭੇਡਾਂ ਬੱਕਰੀਆਂ ਅਤੇ ਤਿੰਨ ਸੌ ਵਹਿੜੇ ਦਿੱਤੇ
అతని అధికారులు ప్రజలకూ, యాజకులకూ, లేవీయులకూ మనసారా ఇచ్చారు. యెహోవా మందిరపు అధికారులైన హిల్కీయా, జెకర్యా, యెహీయేలూ పస్కాబలి కోసం యాజకులకు 2, 600 చిన్న పశువులనూ 300 కోడెదూడలనూ ఇచ్చారు.
9 ਅਤੇ ਕਾਨਨਯਾਹ, ਸ਼ਮਅਯਾਹ ਅਤੇ ਨਥਨਏਲ, ਉਸ ਦੇ ਭਰਾ ਅਤੇ ਹਸ਼ਬਯਾਹ ਅਤੇ ਯਹੀਏਲ ਅਤੇ ਯੋਜ਼ਾਬਾਦ ਲੇਵੀਆਂ ਦੇ ਸਰਦਾਰਾਂ ਨੇ ਪਸਾਹ ਲਈ ਲੇਵੀਆਂ ਨੂੰ ਪੰਜ ਹਜ਼ਾਰ ਭੇਡਾਂ ਬੱਕਰੀਆਂ ਅਤੇ ਪੰਜ ਸੌ ਵਹਿੜੇ ਦਿੱਤੇ।
కొనన్యా, అతని సోదరులైన షెమయా, నెతనేలూ, లేవీయుల్లో ముఖ్యులు హషబ్యా యెహీయేలూ యోజాబాదూ పస్కాబలి కోసం లేవీయులకు 5,000 గొర్రెలనూ 500 కోడెదూడలనూ ఇచ్చారు.
10 ੧੦ ਸੋ ਉਪਾਸਨਾ ਦਾ ਕੰਮ ਪੂਰਾ ਹੋਇਆ, ਤਾਂ ਜਾਜਕ ਆਪਣੇ ਥਾਂ ਅਤੇ ਲੇਵੀ ਆਪਣੀ-ਆਪਣੀ ਵਾਰੀ ਉੱਤੇ ਪਾਤਸ਼ਾਹ ਦੇ ਹੁਕਮ ਅਨੁਸਾਰ ਖੜ੍ਹੇ ਹੋ ਗਏ।
౧౦సేవకు అంతా సిద్ధంగా ఉన్నప్పుడు రాజాజ్ఞనుబట్టి యాజకులు తమ స్థలం లోనూ, లేవీయులు తమ వరసల్లోనూ నిలబడ్డారు.
11 ੧੧ ਉਨ੍ਹਾਂ ਨੇ ਪਸਾਹ ਨੂੰ ਕੱਟਿਆ ਅਤੇ ਜਾਜਕਾਂ ਨੇ ਉਨ੍ਹਾਂ ਦੇ ਹੱਥੋਂ ਲਹੂ ਲੈ ਕੇ ਛਿੜਕਿਆ ਅਤੇ ਲੇਵੀਆਂ ਨੇ ਖੱਲਾਂ ਲਾਹੀਆਂ
౧౧లేవీయులు పస్కాపశువులను వధించి రక్తాన్ని యాజకులకిచ్చారు. వారు దాన్ని చల్లారు. లేవీయులు జంతువుల చర్మాలను ఒలిచారు.
12 ੧੨ ਤਾਂ ਉਹ ਹੋਮ ਬਲੀਆਂ ਨੂੰ ਲੈ ਗਏ ਅਤੇ ਆਮ ਲੋਕਾਂ ਦੇ ਪੁਰਖਿਆਂ ਦੇ ਘਰਾਣਿਆਂ ਦੀ ਵੰਡ ਅਨੁਸਾਰ ਯਹੋਵਾਹ ਦੇ ਹਜ਼ੂਰ ਭੇਟ ਚੜ੍ਹਾਉਣ ਲਈ ਉਨ੍ਹਾਂ ਨੂੰ ਦਿੱਤਾ ਜਿਵੇਂ ਮੂਸਾ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ਅਤੇ ਇਸੇ ਤਰ੍ਹਾਂ ਹੀ ਉਨ੍ਹਾਂ ਨੇ ਵਹਿੜਿਆਂ ਨਾਲ ਕੀਤਾ।
౧౨మోషే గ్రంథంలో రాసినట్టు ప్రజల వంశాల ప్రకారం పంచిపెట్టడానికీ యెహోవాకు అర్పణగా ఇవ్వడానికీ దహనబలి మాంసాన్ని యాజకులు పక్కన ఉంచారు. వారు ఎడ్లను కూడా అలాగే చేశారు.
13 ੧੩ ਉਨ੍ਹਾਂ ਨੇ ਪਸਾਹ ਨੂੰ ਬਿਧੀ ਦੇ ਅਨੁਸਾਰ ਅੱਗ ਉੱਤੇ ਭੁੰਨਿਆ ਅਤੇ ਪਵਿੱਤਰ ਭੇਟਾਂ ਉਨ੍ਹਾਂ ਨੇ ਦੇਗਾਂ, ਤਉੜੀਆਂ ਅਤੇ ਕੜਾਹੀਆਂ ਵਿੱਚ ਪਕਾਈਆਂ ਅਤੇ ਉਨ੍ਹਾਂ ਨੂੰ ਆਮ ਲੋਕਾਂ ਤੱਕ ਛੇਤੀ ਨਾਲ ਪਹੁੰਚਾ ਦਿੱਤਾ।
౧౩వారు యధావిధిగా పస్కా గొర్రెపిల్లలను నిప్పుమీద కాల్చారు. ఇతర ప్రతిష్ఠార్పణలను కుండల్లో భాండీల్లో పెద్ద బిందెల్లో ఉడికించి ప్రజలందరికీ త్వరగా వడ్డించారు.
14 ੧੪ ਇਸ ਦੇ ਮਗਰੋਂ ਉਨ੍ਹਾਂ ਨੇ ਆਪਣੇ ਲਈ ਅਤੇ ਜਾਜਕਾਂ ਲਈ ਤਿਆਰ ਕੀਤਾ ਕਿਉਂ ਜੋ ਹਾਰੂਨ ਦੀ ਵੰਸ਼ ਦੇ ਜਾਜਕ ਹੋਮ ਬਲੀਆਂ ਅਤੇ ਚਰਬੀ ਚੜ੍ਹਾਉਣ ਲਈ ਰਾਤ ਤੱਕ ਲੱਗੇ ਰਹੇ ਸੋ ਲੇਵੀਆਂ ਨੇ ਆਪਣੇ ਲਈ ਅਤੇ ਹਾਰੂਨ ਦੀ ਵੰਸ਼ ਦੇ ਜਾਜਕਾਂ ਲਈ ਤਿਆਰ ਕੀਤਾ,
౧౪తరువాత లేవీయులు తమ కోసం, యాజకుల కోసం అర్పణ సిద్ధం చేశారు. అహరోను సంతతివారైన యాజకులు దహనబలి అర్పణలనూ కొవ్వునూ రాత్రి వరకూ అర్పించ వలసి వచ్చింది కాబట్టి లేవీయులు తమ కోసం అహరోను సంతతివారైన యాజకుల కోసం అర్పణలను సిద్ధపరిచారు.
15 ੧੫ ਅਤੇ ਆਸਾਫ਼ ਦੀ ਵੰਸ਼ ਦੇ ਗਵੱਯੇ ਦਾਊਦ ਅਤੇ ਆਸਾਫ਼ ਅਤੇ ਹੇਮਾਨ ਅਤੇ ਪਾਤਸ਼ਾਹ ਦੇ ਗੈਬਦਾਨ ਯਦੂਥੂਨ ਦੇ ਹੁਕਮ ਅਨੁਸਾਰ ਆਪਣੀ-ਆਪਣੀ ਥਾਂ ਉੱਤੇ ਖੜ੍ਹੇ ਸਨ ਅਤੇ ਹਰ ਫਾਟਕ ਉੱਤੇ ਦਰਬਾਨ ਸਨ ਅਤੇ ਉਨ੍ਹਾਂ ਨੂੰ ਆਪਣੀ ਟਹਿਲ ਸੇਵਾ ਤੋਂ ਅੱਡ ਹੋਣਾ ਨਾ ਪਿਆ ਕਿਉਂ ਜੋ ਉਨ੍ਹਾਂ ਦੇ ਭਰਾਵਾਂ ਲੇਵੀਆਂ ਨੇ ਉਨ੍ਹਾਂ ਲਈ ਤਿਆਰ ਕੀਤਾ।
౧౫ఆసాపు సంతతివారైన గాయకులు, తమ స్థలాల్లో ఉన్నారు. ఆసాపూ, హేమానూ, రాజుకు దార్శనికుడైన యెదూతూనూ దావీదు నియమించినట్టుగా తమ స్థలం లో ఉన్నారు. ప్రతి గుమ్మం దగ్గరా ద్వారపాలకులున్నారు. వారు తమ పని విడిచి రాకుండా వారి సోదరులైన లేవీయులు వారి కోసం అర్పణ సిద్ధపరిచారు.
16 ੧੬ ਸੋ ਉਸ ਦਿਨ ਯੋਸ਼ੀਯਾਹ ਪਾਤਸ਼ਾਹ ਦੇ ਹੁਕਮ ਅਨੁਸਾਰ ਪਸਾਹ ਕਰਨ ਲਈ ਅਤੇ ਯਹੋਵਾਹ ਦੀ ਜਗਵੇਦੀ ਉੱਤੇ ਹੋਮ ਬਲੀ ਚੜ੍ਹਾਉਣ ਲਈ ਯਹੋਵਾਹ ਦੀ ਉਪਾਸਨਾ ਦਾ ਸਾਰਾ ਕੰਮ ਪੂਰਾ ਕੀਤਾ ਗਿਆ।
౧౬కాబట్టి రాజైన యోషీయా ఆజ్ఞాపించిన ప్రకారం వారు పస్కాపండగ ఆచరించి, యెహోవా బలిపీఠం మీద దహన బలులను అర్పించడం వలన ఆ రోజు ఏ లోపం లేకుండా యెహోవా సేవ జరిగింది.
17 ੧੭ ਇਸਰਾਏਲੀਆਂ ਨੇ ਜਿਹੜੇ ਹਾਜ਼ਰ ਸਨ ਉਸ ਵੇਲੇ ਪਸਾਹ ਨੂੰ ਅਤੇ ਪਤੀਰੀ ਰੋਟੀ ਦੇ ਪਰਬ ਨੂੰ ਸੱਤਾਂ ਦਿਨਾਂ ਤੱਕ ਮਨਾਇਆ।
౧౭అక్కడ ఉన్న ఇశ్రాయేలీయులు, ఆ సమయంలో పస్కా అనే పొంగని రొట్టెల పండగను ఏడు రోజులు ఆచరించారు.
18 ੧੮ ਇਹੋ ਜਿਹੀ ਪਸਾਹ ਇਸਰਾਏਲ ਵਿੱਚ ਸਮੂਏਲ ਨਬੀ ਦੇ ਦਿਨਾਂ ਤੋਂ ਨਹੀਂ ਮਨਾਈ ਗਈ ਅਤੇ ਇਸਰਾਏਲ ਦੇ ਕਿਸੇ ਪਾਤਸ਼ਾਹ ਨੇ ਇਹੋ ਜਿਹੀ ਪਸਾਹ ਨਹੀਂ ਮਨਾਈ ਜਿਹੜੀ ਯੋਸ਼ੀਯਾਹ ਅਤੇ ਜਾਜਕਾਂ ਅਤੇ ਲੇਵੀਆਂ ਅਤੇ ਸਾਰੇ ਯਹੂਦਾਹ ਅਤੇ ਇਸਰਾਏਲ ਜਿਹੜੇ ਹਾਜ਼ਰ ਸਨ ਅਤੇ ਯਰੂਸ਼ਲਮ ਦੇ ਵਾਸੀਆਂ ਨੇ ਮਨਾਈ।
౧౮సమూయేలు ప్రవక్త రోజులనుంచి ఇశ్రాయేలులో పస్కాపండగ ఆచరించడం అంత ఘనంగా జరగలేదు. యాజకులూ, లేవీయులూ, అక్కడ ఉన్న యూదా, ఇశ్రాయేలువారూ, యెరూషలేము నివాసులతో కలసి యోషీయా పస్కా పండగ ఆచరించినట్టు ఇశ్రాయేలు రాజుల్లో ఏ రాజూ పస్కా పండగ ఆచరించ లేదు.
19 ੧੯ ਇਹ ਪਸਾਹ ਯੋਸ਼ੀਯਾਹ ਰਾਜਾ ਦੇ ਰਾਜ ਦੇ ਅਠਾਰਵੇਂ ਸਾਲ ਮਨਾਈ ਗਈ।
౧౯యోషీయా పాలనలో 18 వ సంవత్సరం ఈ పస్కా పండగ జరిగింది.
20 ੨੦ ਇਸ ਸਾਰੇ ਦੇ ਮਗਰੋਂ ਜਦ ਯੋਸ਼ੀਯਾਹ ਭਵਨ ਨੂੰ ਪੂਰਾ ਕਰ ਚੁੱਕਿਆ ਤਾਂ ਮਿਸਰ ਦੇ ਰਾਜੇ ਨਕੋਹ ਨੇ ਕਰਕਮੀਸ਼ ਦੇ ਵਿਰੁੱਧ ਜੋ ਫ਼ਰਾਤ ਉੱਤੇ ਹੈ ਲੜਨ ਲਈ ਚੜ੍ਹਾਈ ਕੀਤੀ ਤਾਂ ਯੋਸ਼ੀਯਾਹ ਉਸ ਦਾ ਸਾਹਮਣਾ ਕਰਨ ਲਈ ਬਾਹਰ ਨਿੱਕਲਿਆ।
౨౦ఇదంతా అయిన తరువాత, యోషీయా మందిరాన్ని చక్కపెట్టిన తరువాత ఐగుప్తు రాజైన నెకో యూఫ్రటీసు నది ఒడ్డున ఉన్న కర్కెమీషు మీద యుద్ధం చేయడానికి బయలుదేరాడు. యోషీయా అతనితో పోరాడడానికి వెళ్ళాడు.
21 ੨੧ ਪਰ ਉਸ ਨੇ ਉਹ ਦੇ ਕੋਲ ਦੂਤਾਂ ਦੇ ਰਾਹੀਂ ਸੰਦੇਸ਼ ਭੇਜਿਆ ਕਿ ਹੇ ਯਹੂਦਾਹ ਦੇ ਪਾਤਸ਼ਾਹ, ਤੇਰੇ ਨਾਲ ਮੇਰਾ ਕੀ ਕੰਮ? ਮੈਂ ਅੱਜ ਦੇ ਦਿਨ ਤੇਰੇ ਉੱਤੇ ਨਹੀਂ, ਸਗੋਂ ਇੱਕ ਹੋਰ ਘਰਾਣੇ ਉੱਤੇ ਚੜ੍ਹਾਈ ਕਰ ਰਿਹਾ ਹਾਂ ਅਤੇ ਪਰਮੇਸ਼ੁਰ ਨੇ ਮੈਨੂੰ ਛੇਤੀ ਕਰਨ ਦਾ ਹੁਕਮ ਦਿੱਤਾ ਹੈ, ਸੋ ਤੂੰ ਪਰਮੇਸ਼ੁਰ ਦੇ ਵਿਰੁੱਧ ਜਿਹੜਾ ਮੇਰੇ ਅੰਗ-ਸੰਗ ਹੈ ਟਾਕਰਾ ਨਾ ਕਰ ਮਤੇ ਉਹ ਤੈਨੂੰ ਮਾਰ ਸੁੱਟੇ
౨౧అయితే నెకో అతని దగ్గరికి రాయబారులను పంపి “యూదా రాజా, నాకూ నీకూ విరోధమేంటి? నేను ఇప్పుడు నీతో యుద్ధం చేయడానికి రాలేదు, కానీ నేను యుద్ధం చేయబోతున్న వాడి పైకి వెళ్తున్నాను. త్వరపడమని దేవుడు నాకు ఆజ్ఞాపించాడు, కాబట్టి దేవుని జోలికి నీవు రావద్దు. ఆయన నాతో ఉన్నాడు. లేకపోతే ఆయన మిమ్మల్ని నాశనం చేస్తాడు” అని చెప్పాడు.
22 ੨੨ ਪਰ ਤਾਂ ਵੀ ਯੋਸ਼ੀਯਾਹ ਨੇ ਉਸ ਵੱਲੋਂ ਮੂੰਹ ਨਾ ਮੋੜਿਆ ਸਗੋਂ ਉਹ ਦੇ ਨਾਲ ਲੜਨ ਲਈ ਆਪਣਾ ਭੇਸ ਬਦਲਿਆ ਅਤੇ ਨਕੋਹ ਦੀ ਗੱਲ ਜਿਹੜੀ ਪਰਮੇਸ਼ੁਰ ਦੇ ਮੂੰਹੋਂ ਨਿੱਕਲੀ ਸੀ ਨਾ ਸੁਣੀ ਸਗੋਂ ਲੜਾਈ ਲਈ ਮਗਿੱਦੋ ਦੀ ਵਾਦੀ ਵਿੱਚ ਗਿਆ
౨౨అయినా యోషీయా అతని దగ్గరనుంచి వెళ్ళిపోడానికి ఇష్టపడలేదు. అతనితో యుద్ధం చేయడానికి మారువేషం వేసుకుని, యెహోవా నోటిమాటగా నెకో చెప్పింది వినలేదు. మెగిద్దో లోయలో యుద్ధం చేయడానికి వెళ్ళాడు.
23 ੨੩ ਤਾਂ ਤੀਰ-ਅੰਦਾਜ਼ਾਂ ਨੇ ਯੋਸ਼ੀਯਾਹ ਪਾਤਸ਼ਾਹ ਨੂੰ ਤੀਰ ਮਾਰਿਆ ਤਾਂ ਪਾਤਸ਼ਾਹ ਨੇ ਆਪਣੇ ਨੌਕਰਾਂ ਨੂੰ ਆਖਿਆ ਕਿ ਮੈਨੂੰ ਕੱਢ ਲੈ ਚੱਲੋ ਕਿਉਂ ਜੋ ਮੈਂ ਵੱਡਾ ਫੱਟੜ ਹੋ ਗਿਆ ਹਾਂ
౨౩విలుకాండ్రు రాజైన యోషీయా మీద బాణాలు వేశారు. రాజు తన సేవకులతో “నాకు పెద్ద గాయం అయింది. ఇక్కడ నుంచి నన్ను తీసుకు వెళ్ళండి” అన్నాడు.
24 ੨੪ ਸੋ ਉਸ ਦੇ ਨੌਕਰਾਂ ਨੇ ਉਸ ਨੂੰ ਰਥ ਤੋਂ ਲਾਹ ਕੇ ਉਸ ਦੇ ਦੂਜੇ ਰਥ ਵਿੱਚ ਚੜ੍ਹਾਇਆ ਅਤੇ ਉਹ ਨੂੰ ਯਰੂਸ਼ਲਮ ਨੂੰ ਲੈ ਗਏ ਜਿੱਥੇ ਉਹ ਮਰ ਗਿਆ ਅਤੇ ਆਪਣੇ ਪੁਰਖਿਆਂ ਦੀਆਂ ਕਬਰਾਂ ਵਿੱਚ ਦੱਬਿਆ ਗਿਆ। ਤਾਂ ਸਾਰੇ ਯਹੂਦਾਹ ਅਤੇ ਯਰੂਸ਼ਲਮ ਨੇ ਯੋਸ਼ੀਯਾਹ ਲਈ ਦੇ ਸੋਗ ਕੀਤਾ।
౨౪కాబట్టి అతని సేవకులు రథం మీదనుంచి అతని దింపి, అతనికున్న వేరే రథం మీద అతని ఉంచి యెరూషలేము తీసుకువచ్చారు. అక్కడ అతడు చనిపోయాడు. అతని పూర్వీకుల సమాధుల్లో అతణ్ణి పాతిపెట్టారు. యూదా యెరూషలేము వారంతా యోషీయా మృతికి విలపించారు.
25 ੨੫ ਯਿਰਮਿਯਾਹ ਨੇ ਯੋਸ਼ੀਯਾਹ ਉੱਤੇ ਵੈਣ ਪਾਏ ਅਤੇ ਰਾਗੀ ਅਤੇ ਰਾਗਣਾਂ ਸਾਰੇ ਆਪਣੇ ਸੋਗ ਦੇ ਗਾਉਣ ਵਿੱਚ ਅੱਜ ਦੇ ਦਿਨ ਤੱਕ ਯੋਸ਼ੀਯਾਹ ਦਾ ਨਾਮ ਲੈਂਦੇ ਹਨ ਅਤੇ ਉਨ੍ਹਾਂ ਨੇ ਇਸਰਾਏਲ ਵਿੱਚ ਇਸ ਨੂੰ ਇੱਕ ਦਸਤੂਰ ਬਣਾ ਲਿਆ ਹੈ ਅਤੇ ਵੇਖੋ, ਉਹ ਸਿਆਪਿਆਂ ਦੀ ਪੋਥੀ ਵਿੱਚ ਲਿਖੀਆਂ ਹਨ
౨౫యిర్మీయా యోషీయాను గురించి శోక గీతం రాశాడు. గాయకులూ గాయకురాండ్రంతా ఇప్పటికీ యోషీయా కోసం ఆ పాట పాడుతూ దుఃఖిస్తారు. ఈ గీతాలు ఇశ్రాయేలులో వాడుక అయ్యాయి. విలాప వాక్యాల్లో అలాంటివి రాసి ఉన్నాయి.
26 ੨੬ ਅਤੇ ਯੋਸ਼ੀਯਾਹ ਦੇ ਬਾਕੀ ਕੰਮ ਅਤੇ ਉਸ ਦੀ ਦਯਾ ਉਸ ਦੇ ਅਨੁਸਾਰ ਜੋ ਯਹੋਵਾਹ ਦੀ ਬਿਵਸਥਾ ਵਿੱਚ ਲਿਖਿਆ ਹੈ
౨౬యోషీయాను గురించిన ఇతర విషయాలు, యెహోవా ధర్మశాస్త్రంలో రాసిన మాటలు బట్టి అతడు చూపిన భయభక్తులు,
27 ੨੭ ਅਤੇ ਉਸ ਦੀਆਂ ਗੱਲਾਂ ਆਦ ਤੋਂ ਅੰਤ ਤੱਕ, ਵੇਖੋ, ਉਹ ਇਸਰਾਏਲ ਅਤੇ ਯਹੂਦਾਹ ਦੇ ਪਾਤਸ਼ਾਹਾਂ ਦੀ ਪੋਥੀ ਉੱਤੇ ਲਿਖੀਆਂ ਹਨ ।
౨౭అతడు చేసిన పనులన్నీ ఇశ్రాయేలు యూదా రాజుల గ్రంథంలో రాసి ఉన్నాయి.

< 2 ਇਤਿਹਾਸ 35 >