< 2 ਇਤਿਹਾਸ 30 >

1 ਹਿਜ਼ਕੀਯਾਹ ਨੇ ਸਾਰੇ ਇਸਰਾਏਲ ਅਤੇ ਯਹੂਦਾਹ ਨੂੰ ਸੰਦੇਸ਼ ਭੇਜਿਆ, ਨਾਲੇ ਇਫ਼ਰਾਈਮ ਅਤੇ ਮਨੱਸ਼ਹ ਵੱਲ ਵੀ ਪੱਤ੍ਰ ਲਿਖ ਭੇਜੇ ਕਿ ਯਹੋਵਾਹ ਦੇ ਭਵਨ ਲਈ ਯਰੂਸ਼ਲਮ ਵਿੱਚ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਪਸਾਹ ਕਰਨ ਨੂੰ ਆਉਣਾ
וַיִּשְׁלַח יְחִזְקִיָּהוּ עַל־כׇּל־יִשְׂרָאֵל וִיהוּדָה וְגַֽם־אִגְּרוֹת כָּתַב עַל־אֶפְרַיִם וּמְנַשֶּׁה לָבוֹא לְבֵית־יְהֹוָה בִּירוּשָׁלָ͏ִם לַעֲשׂוֹת פֶּסַח לַיהֹוָה אֱלֹהֵי יִשְׂרָאֵֽל׃
2 ਕਿਉਂ ਜੋ ਪਾਤਸ਼ਾਹ ਅਤੇ ਸਰਦਾਰਾਂ ਅਤੇ ਯਰੂਸ਼ਲਮ ਦੀ ਸਾਰੀ ਸਭਾ ਨੇ ਦੂਜੇ ਮਹੀਨੇ ਵਿੱਚ ਪਸਾਹ ਮਨਾਉਣ ਦੀ ਸਲਾਹ ਕਰ ਲਈ ਸੀ
וַיִּוָּעַץ הַמֶּלֶךְ וְשָׂרָיו וְכׇל־הַקָּהָל בִּירוּשָׁלָ͏ִם לַעֲשׂוֹת הַפֶּסַח בַּחֹדֶשׁ הַשֵּׁנִֽי׃
3 ਉਹ ਉਸ ਵੇਲੇ ਉਹ ਨੂੰ ਨਾ ਮਨਾ ਸਕੇ ਇਸ ਲਈ ਕਿ ਜਾਜਕਾਂ ਨੇ ਕਾਫੀ ਗਿਣਤੀ ਵਿੱਚ ਆਪਣੇ ਆਪ ਨੂੰ ਪਵਿੱਤਰ ਨਹੀਂ ਕੀਤਾ ਸੀ ਅਤੇ ਲੋਕੀ ਵੀ ਯਰੂਸ਼ਲਮ ਵਿੱਚ ਇਕੱਠੇ ਨਹੀਂ ਹੋਏ ਸਨ
כִּי לֹא יָכְלוּ לַעֲשֹׂתוֹ בָּעֵת הַהִיא כִּי הַכֹּֽהֲנִים לֹֽא־הִתְקַדְּשׁוּ לְמַדַּי וְהָעָם לֹא־נֶאֶסְפוּ לִירוּשָׁלָֽ͏ִם׃
4 ਇਹ ਗੱਲ ਪਾਤਸ਼ਾਹ ਦੀ ਨਿਗਾਹ ਵਿੱਚ ਅਤੇ ਸਾਰੀ ਸਭਾ ਦੀ ਨਿਗਾਹ ਵਿੱਚ ਠੀਕ ਸੀ
וַיִּישַׁר הַדָּבָר בְּעֵינֵי הַמֶּלֶךְ וּבְעֵינֵי כׇּל־הַקָּהָֽל׃
5 ਸੋ ਉਨ੍ਹਾਂ ਨੇ ਇੱਕ ਹੁਕਮ ਜਾਰੀ ਕੀਤਾ ਕਿ ਬਏਰਸ਼ਬਾ ਤੋਂ ਦਾਨ ਤੱਕ ਸਾਰੇ ਇਸਰਾਏਲ ਵਿੱਚ ਡੌਂਡੀ ਪਿਟਵਾਈ ਜਾਵੇ ਕਿ ਯਰੂਸ਼ਲਮ ਵਿੱਚ ਆ ਕੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਲਈ ਪਸਾਹ ਮਨਾਈ ਜਾਵੇ ਕਿਉਂ ਜੋ ਉਨ੍ਹਾਂ ਨੇ ਬਹੁਤਿਆਂ ਦਿਨਾਂ ਤੋਂ ਜਿਵੇਂ ਲਿਖਿਆ ਹੈ ਉਸ ਨੂੰ ਨਹੀਂ ਮਨਾਇਆ ਸੀ
וַיַּעֲמִידוּ דָבָר לְהַעֲבִיר קוֹל בְּכׇל־יִשְׂרָאֵל מִבְּאֵֽר־שֶׁבַע וְעַד־דָּן לָבוֹא לַעֲשׂוֹת פֶּסַח לַיהֹוָה אֱלֹהֵֽי־יִשְׂרָאֵל בִּירוּשָׁלָ͏ִם כִּי לֹא לָרֹב עָשׂוּ כַּכָּתֽוּב׃
6 ਸੋ ਹਲਕਾਰੇ ਪਾਤਸ਼ਾਹ ਅਤੇ ਉਸ ਦੇ ਸਰਦਾਰਾਂ ਦੇ ਹੱਥਾਂ ਦੇ ਪਰਵਾਨੇ ਲੈ ਕੇ ਸਾਰੇ ਇਸਰਾਏਲ ਅਤੇ ਯਹੂਦਾਹ ਵਿੱਚ ਗਏ ਅਤੇ ਪਾਤਸ਼ਾਹ ਦੇ ਹੁਕਮ ਅਨੁਸਾਰ ਇਹ ਆਖਿਆ ਕਿ ਹੇ ਇਸਰਾਏਲੀਓ, ਤੁਸੀਂ ਯਹੋਵਾਹ ਵੱਲ ਮੁੜੋ ਜਿਹੜਾ ਅਬਰਾਹਾਮ ਅਤੇ ਇਸਹਾਕ ਅਤੇ ਇਸਰਾਏਲ ਦਾ ਪਰਮੇਸ਼ੁਰ ਹੈ ਤਾਂ ਉਹ ਤੁਹਾਡੇ ਬਕੀਏ ਵੱਲ ਜਿਹੜਾ ਅੱਸ਼ੂਰ ਦੇ ਪਾਤਸ਼ਾਹਾਂ ਦੇ ਹੱਥੋਂ ਬਚ ਗਿਆ ਹੈ ਫੇਰ ਮੁੜੇ
וַיֵּלְכוּ הָרָצִים בָּאִגְּרוֹת מִיַּד הַמֶּלֶךְ וְשָׂרָיו בְּכׇל־יִשְׂרָאֵל וִֽיהוּדָה וּכְמִצְוַת הַמֶּלֶךְ לֵאמֹר בְּנֵי יִשְׂרָאֵל שׁוּבוּ אֶל־יְהֹוָה אֱלֹהֵי אַבְרָהָם יִצְחָק וְיִשְׂרָאֵל וְיָשֹׁב אֶל־הַפְּלֵיטָה הַנִּשְׁאֶרֶת לָכֶם מִכַּף מַלְכֵי אַשּֽׁוּר׃
7 ਅਤੇ ਤੁਸੀਂ ਆਪਣੇ ਪੁਰਖਿਆਂ ਅਤੇ ਭਰਾਵਾਂ ਵਰਗੇ ਨਾ ਬਣੋ ਜਿਨ੍ਹਾਂ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਨਾਲ ਬੇਈਮਾਨੀ ਕੀਤੀ ਅਤੇ ਉਸ ਨੇ ਉਨ੍ਹਾਂ ਨੂੰ ਭੈਜਲ ਵਿੱਚ ਪਾ ਦਿੱਤਾ ਜਿਵੇਂ ਤੁਸੀਂ ਵੇਖਦੇ ਹੋ
וְאַל־תִּֽהְיוּ כַּאֲבֽוֹתֵיכֶם וְכַאֲחֵיכֶם אֲשֶׁר מָעֲלוּ בַּיהֹוָה אֱלֹהֵי אֲבוֹתֵיהֶם וַיִּתְּנֵם לְשַׁמָּה כַּאֲשֶׁר אַתֶּם רֹאִֽים׃
8 ਹੁਣ ਤੁਸੀਂ ਆਪਣੇ ਪੁਰਖਿਆਂ ਵਾਂਗੂੰ ਹੱਠੀਏ ਨਾ ਬਣੋ ਸਗੋਂ ਯਹੋਵਾਹ ਦੇ ਅਧੀਨ ਹੋ ਜਾਓ ਅਤੇ ਉਸ ਦੇ ਪਵਿੱਤਰ ਸਥਾਨ ਵਿੱਚ ਆਓ ਜਿਸ ਨੂੰ ਉਸ ਨੇ ਸਦਾ ਲਈ ਪਵਿੱਤਰ ਕੀਤਾ ਹੈ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਭਗਤੀ ਕਰੋ ਤਾਂ ਜੋ ਉਸ ਦਾ ਭਾਰੀ ਕਹਿਰ ਤੁਹਾਡੇ ਉੱਤੋਂ ਟਲ ਜਾਵੇ
עַתָּה אַל־תַּקְשׁוּ עׇרְפְּכֶם כַּאֲבוֹתֵיכֶם תְּנוּ־יָד לַיהֹוָה וּבֹאוּ לְמִקְדָּשׁוֹ אֲשֶׁר הִקְדִּישׁ לְעוֹלָם וְעִבְדוּ אֶת־יְהֹוָה אֱלֹהֵיכֶם וְיָשֹׁב מִכֶּם חֲרוֹן אַפּֽוֹ׃
9 ਜੇ ਤੁਸੀਂ ਯਹੋਵਾਹ ਵੱਲ ਫੇਰ ਮੁੜੋ ਤਾਂ ਤੁਹਾਡੇ ਭਰਾ ਅਤੇ ਤੁਹਾਡੇ ਪੁੱਤਰ ਆਪਣੇ ਗ਼ੁਲਾਮ ਕਰਨ ਵਾਲਿਆਂ ਦੇ ਅੱਗੇ ਤਰਸ ਜੋਗ ਬਣਨਗੇ ਅਤੇ ਇਸ ਦੇਸ ਵਿੱਚ ਫੇਰ ਮੁੜ ਆਉਣਗੇ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਦਿਆਲੂ ਤੇ ਕਿਰਪਾਲੂ ਹੈ, ਉਹ ਆਪਣਾ ਮੂੰਹ ਤੁਹਾਡੇ ਤੋਂ ਨਹੀਂ ਫੇਰੇਗਾ ਜੇ ਤੁਸੀਂ ਉਹ ਦੀ ਵੱਲ ਮੁੜੋ
כִּי בְשׁוּבְכֶם עַל־יְהֹוָה אֲחֵיכֶם וּבְנֵיכֶם לְרַֽחֲמִים לִפְנֵי שֽׁוֹבֵיהֶם וְלָשׁוּב לָאָרֶץ הַזֹּאת כִּֽי־חַנּוּן וְרַחוּם יְהֹוָה אֱלֹהֵיכֶם וְלֹֽא־יָסִיר פָּנִים מִכֶּם אִם־תָּשׁוּבוּ אֵלָֽיו׃
10 ੧੦ ਸੋ ਹਲਕਾਰੇ ਇਫ਼ਰਾਈਮ ਅਤੇ ਮਨੱਸ਼ਹ ਦੇ ਦੇਸ ਵਿੱਚ ਸ਼ਹਿਰੋਂ ਸ਼ਹਿਰ ਘੁੰਮਦੇ ਹੋਏ ਜ਼ਬੂਲੁਨ ਤੱਕ ਪਹੁੰਚੇ ਪਰ ਉਹ ਉਨ੍ਹਾਂ ਨੂੰ ਤੁੱਛ ਜਾਣ ਕੇ ਹੱਸਦੇ ਅਤੇ ਉਨ੍ਹਾਂ ਨੂੰ ਠੱਠੇ ਮਾਰਦੇ ਸਨ
וַיִּהְיוּ הָרָצִים עֹבְרִים מֵעִיר ׀ לָעִיר בְּאֶרֶץ־אֶפְרַיִם וּמְנַשֶּׁה וְעַד־זְבֻלוּן וַיִּֽהְיוּ מַשְׂחִיקִים עֲלֵיהֶם וּמַלְעִגִים בָּֽם׃
11 ੧੧ ਤਾਂ ਵੀ ਆਸ਼ੇਰ ਅਤੇ ਮਨੱਸ਼ਹ ਅਤੇ ਜ਼ਬੂਲੁਨ ਵਿੱਚੋਂ ਕਈ ਮਨੁੱਖ ਅਧੀਨ ਹੋ ਕੇ ਯਰੂਸ਼ਲਮ ਵਿੱਚ ਆਉਣ ਲੱਗ ਪਏ
אַךְ־אֲנָשִׁים מֵאָשֵׁר וּמְנַשֶּׁה וּמִזְּבֻלוּן נִֽכְנְעוּ וַיָּבֹאוּ לִירוּשָׁלָֽ͏ִם׃
12 ੧੨ ਨਾਲੇ ਯਹੂਦਾਹ ਉੱਤੇ ਪਰਮੇਸ਼ੁਰ ਦਾ ਹੱਥ ਸੀ ਕਿ ਉਨ੍ਹਾਂ ਨੂੰ ਇੱਕ ਦਿਲ ਕਰ ਦੇਵੇ ਤਾਂ ਜੋ ਉਹ ਪਾਤਸ਼ਾਹ ਅਤੇ ਸਰਦਾਰਾਂ ਦਾ ਹੁਕਮ ਜੋ ਯਹੋਵਾਹ ਦੇ ਵਾਕ ਅਨੁਸਾਰ ਸੀ ਮੰਨ ਲੈਣ।
גַּם בִּיהוּדָה הָֽיְתָה יַד הָאֱלֹהִים לָתֵת לָהֶם לֵב אֶחָד לַעֲשׂוֹת מִצְוַת הַמֶּלֶךְ וְהַשָּׂרִים בִּדְבַר יְהֹוָֽה׃
13 ੧੩ ਸੋ ਬਹੁਤ ਸਾਰੇ ਲੋਕ ਯਰੂਸ਼ਲਮ ਵਿੱਚ ਇਕੱਠੇ ਹੋਏ ਤਾਂ ਜੋ ਦੂਜੇ ਮਹੀਨੇ ਵਿੱਚ ਪਤੀਰੀ ਰੋਟੀ ਦਾ ਪਰਬ ਮਨਾਉਣ, ਇਸ ਤਰ੍ਹਾਂ ਬਹੁਤ ਹੀ ਵੱਡੀ ਸਭਾ ਇਕੱਠੀ ਹੋ ਗਈ
וַיֵּאָסְפוּ יְרוּשָׁלַ͏ִם עַם־רָב לַעֲשׂוֹת אֶת־חַג הַמַּצּוֹת בַּחֹדֶשׁ הַשֵּׁנִי קָהָל לָרֹב מְאֹֽד׃
14 ੧੪ ਤਾਂ ਉਹ ਉੱਠੇ ਅਤੇ ਉਨ੍ਹਾਂ ਨੇ ਜਗਵੇਦੀਆਂ ਨੂੰ ਜੋ ਯਰੂਸ਼ਲਮ ਵਿੱਚ ਸਨ ਅਤੇ ਧੂਪ ਦੀਆਂ ਸਾਰੀਆਂ ਜਗਵੇਦੀਆਂ ਨੂੰ ਦੂਰਦਫ਼ਾ ਕੀਤਾ ਅਤੇ ਉਨ੍ਹਾਂ ਨੂੰ ਕਿਦਰੋਨ ਦੇ ਨਾਲੇ ਵਿੱਚ ਸੁੱਟ ਦਿੱਤਾ
וַיָּקֻמוּ וַיָּסִירוּ אֶת־הַֽמִּזְבְּחוֹת אֲשֶׁר בִּירוּשָׁלָ͏ִם וְאֵת כׇּל־הַֽמְקַטְּרוֹת הֵסִירוּ וַיַּשְׁלִיכוּ לְנַחַל קִדְרֽוֹן׃
15 ੧੫ ਫੇਰ ਦੂਜੇ ਮਹੀਨੇ ਦੀ ਚੌਦਵੀਂ ਤਾਰੀਖ਼ ਨੂੰ ਉਨ੍ਹਾਂ ਨੇ ਪਸਾਹ ਨੂੰ ਕੱਟਿਆ ਤਾਂ ਜਾਜਕਾਂ ਅਤੇ ਲੇਵੀਆਂ ਨੇ ਸ਼ਰਮਿੰਦਿਆਂ ਹੋ ਕੇ ਆਪਣੇ ਆਪ ਨੂੰ ਪਵਿੱਤਰ ਕੀਤਾ ਅਤੇ ਯਹੋਵਾਹ ਦੇ ਭਵਨ ਵਿੱਚ ਹੋਮ ਬਲੀਆਂ ਲਿਆਏ
וַיִּשְׁחֲטוּ הַפֶּסַח בְּאַרְבָּעָה עָשָׂר לַחֹדֶשׁ הַשֵּׁנִי וְהַכֹּהֲנִים וְהַלְוִיִּם נִכְלְמוּ וַיִּֽתְקַדְּשׁוּ וַיָּבִיאוּ עֹלוֹת בֵּית יְהֹוָֽה׃
16 ੧੬ ਉਹ ਆਪਣੇ ਦਸਤੂਰ ਅਨੁਸਾਰ ਪਰਮੇਸ਼ੁਰ ਦੇ ਜਨ ਮੂਸਾ ਦੀ ਬਿਵਸਥਾ ਅਨੁਸਾਰ ਆਪਣੇ-ਆਪਣੇ ਥਾਂ ਖੜ੍ਹੇ ਹੋ ਗਏ ਅਤੇ ਜਾਜਕਾਂ ਨੇ ਲੇਵੀਆਂ ਦੇ ਹੱਥੋਂ ਲਹੂ ਲੈ ਕੇ ਛਿੜਕਿਆ
וַיַּעַמְדוּ עַל־עׇמְדָם כְּמִשְׁפָּטָם כְּתוֹרַת מֹשֶׁה אִישׁ־הָאֱלֹהִים הַכֹּֽהֲנִים זֹרְקִים אֶת־הַדָּם מִיַּד הַלְוִיִּֽם׃
17 ੧੭ ਕਿਉਂ ਜੋ ਸਭਾ ਵਿੱਚ ਬਥੇਰੇ ਅਜਿਹੇ ਸਨ ਜਿਨ੍ਹਾਂ ਨੇ ਆਪਣੇ ਆਪ ਨੂੰ ਪਵਿੱਤਰ ਨਹੀਂ ਕੀਤਾ ਸੀ ਇਸ ਲਈ ਇਹ ਕੰਮ ਲੇਵੀਆਂ ਦੇ ਜੁੰਮੇ ਹੋਇਆ ਕਿ ਉਹ ਸਾਰੇ ਅਸ਼ੁੱਧਾਂ ਲਈ ਪਸਾਹ ਦੀਆਂ ਬਲੀਆਂ ਕੱਟਣ ਤਾਂ ਜੋ ਉਹ ਯਹੋਵਾਹ ਲਈ ਪਵਿੱਤਰ ਹੋਣ
כִּי־רַבַּת בַּקָּהָל אֲשֶׁר לֹא־הִתְקַדָּשׁוּ וְהַלְוִיִּם עַל־שְׁחִיטַת הַפְּסָחִים לְכֹל לֹא טָהוֹר לְהַקְדִּישׁ לַיהֹוָֽה׃
18 ੧੮ ਕਿਉਂ ਜੋ ਇਫ਼ਰਾਈਮ ਅਤੇ ਮਨੱਸ਼ਹ ਅਤੇ ਯਿੱਸਾਕਾਰ ਅਤੇ ਜ਼ਬੂਲੁਨ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਸਾਫ਼ ਨਹੀਂ ਕੀਤਾ ਸੀ ਤਾਂ ਵੀ ਉਨ੍ਹਾਂ ਨੇ ਪਸਾਹ ਨੂੰ ਲਿਖਤ ਦੇ ਅਨੁਸਾਰ ਨਾ ਖਾਧਾ ਕਿਉਂ ਜੋ ਹਿਜ਼ਕੀਯਾਹ ਨੇ ਉਨ੍ਹਾਂ ਲਈ ਇਹ ਪ੍ਰਾਰਥਨਾ ਕੀਤੀ ਸੀ
כִּי מַרְבִּית הָעָם רַבַּת מֵאֶפְרַיִם וּמְנַשֶּׁה יִשָּׂשכָר וּזְבֻלוּן לֹא הִטֶּהָרוּ כִּֽי־אָכְלוּ אֶת־הַפֶּסַח בְּלֹא כַכָּתוּב כִּי הִתְפַּלֵּל יְחִזְקִיָּהוּ עֲלֵיהֶם לֵאמֹר יְהֹוָה הַטּוֹב יְכַפֵּר בְּעַֽד׃
19 ੧੯ ਕਿ ਯਹੋਵਾਹ ਜੋ ਨੇਕ ਹੈ ਹਰ ਇੱਕ ਨੂੰ ਮਾਫ਼ ਕਰੇ ਜਿਸ ਨੇ ਪਰਮੇਸ਼ੁਰ ਦੀ ਭਾਲ ਲਈ ਆਪਣਾ ਦਿਲ ਲਾਇਆ ਹੈ ਅਰਥਾਤ ਯਹੋਵਾਹ ਉਸ ਦੇ ਪੁਰਖਿਆਂ ਦਾ ਪਰਮੇਸ਼ੁਰ, ਭਾਵੇਂ ਹੀ ਉਹ ਪਵਿੱਤਰ ਸਥਾਨ ਦੀ ਪਵਿੱਤਰਤਾਈ ਅਨੁਸਾਰ ਸਾਫ਼ ਨਾ ਹੋਇਆ ਹੋਵੇ
כׇּל־לְבָבוֹ הֵכִין לִדְרוֹשׁ הָאֱלֹהִים ׀ יְהֹוָה אֱלֹהֵי אֲבוֹתָיו וְלֹא כְּטׇהֳרַת הַקֹּֽדֶשׁ׃
20 ੨੦ ਯਹੋਵਾਹ ਨੇ ਹਿਜ਼ਕੀਯਾਹ ਦੀ ਸੁਣ ਲਈ ਅਤੇ ਲੋਕਾਂ ਨੂੰ ਚੰਗਾ ਕੀਤਾ
וַיִּשְׁמַע יְהֹוָה אֶל־יְחִזְקִיָּהוּ וַיִּרְפָּא אֶת־הָעָֽם׃
21 ੨੧ ਅਤੇ ਜਿਹੜੇ ਇਸਰਾਏਲੀ ਯਰੂਸ਼ਲਮ ਵਿੱਚ ਮੌਜੂਦ ਸਨ ਉਨ੍ਹਾਂ ਨੇ ਵੱਡੀ ਖੁਸ਼ੀ ਨਾਲ ਸੱਤ ਦਿਨ ਪਤੀਰੀ ਰੋਟੀ ਦਾ ਪਰਬ ਮਨਾਇਆ ਅਤੇ ਲੇਵੀ ਅਤੇ ਜਾਜਕ ਉੱਚੀ ਸੁਰ ਦੇ ਵਾਜਿਆਂ ਨਾਲ ਯਹੋਵਾਹ ਦੇ ਦਰਬਾਰ ਵਿੱਚ ਗਾ-ਗਾ ਕੇ ਨਿੱਤ-ਨਿੱਤ ਯਹੋਵਾਹ ਦੀ ਉਸਤਤ ਕਰਦੇ ਰਹੇ
וַיַּעֲשׂוּ בְנֵֽי־יִשְׂרָאֵל הַנִּמְצְאִים בִּירוּשָׁלַ͏ִם אֶת־חַג הַמַּצּוֹת שִׁבְעַת יָמִים בְּשִׂמְחָה גְדוֹלָה וּֽמְהַלְלִים לַיהֹוָה יוֹם ׀ בְּיוֹם הַלְוִיִּם וְהַכֹּהֲנִים בִּכְלֵי־עֹז לַיהֹוָֽה׃
22 ੨੨ ਤਾਂ ਹਿਜ਼ਕੀਯਾਹ ਨੇ ਉਨ੍ਹਾਂ ਲੇਵੀਆਂ ਨਾਲ ਤਸੱਲੀ ਦੀਆਂ ਗੱਲਾਂ ਕੀਤੀਆਂ ਜੋ ਦਿਲੋਂ ਯਹੋਵਾਹ ਦੇ ਜਾਣਨ ਵਾਲੇ ਸਨ ਸੋ ਉਹ ਪਰਬ ਦੇ ਸੱਤਾਂ ਦਿਨਾਂ ਤੱਕ ਖਾਂਦੇ ਅਤੇ ਸੁੱਖ-ਸਾਂਦ ਦੀਆਂ ਬਲੀਆਂ ਚੜ੍ਹਾਉਂਦੇ ਅਤੇ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਯਹੋਵਾਹ ਲਈ ਧੰਨਵਾਦ ਕਰਦੇ ਰਹੇ।
וַיְדַבֵּר יְחִזְקִיָּהוּ עַל־לֵב כׇּל־הַלְוִיִּם הַמַּשְׂכִּילִים שֵֽׂכֶל־טוֹב לַיהֹוָה וַיֹּאכְלוּ אֶת־הַמּוֹעֵד שִׁבְעַת הַיָּמִים מְזַבְּחִים זִבְחֵי שְׁלָמִים וּמִתְוַדִּים לַיהֹוָה אֱלֹהֵי אֲבוֹתֵיהֶֽם׃
23 ੨੩ ਫੇਰ ਸਾਰੀ ਸਭਾ ਨੇ ਸਲਾਹ ਕੀਤੀ ਕਿ ਸੱਤ ਦਿਨ ਹੋਰ ਪਰਬ ਮਨਾਈਏ ਤਾਂ ਉਨ੍ਹਾਂ ਨੇ ਖੁਸ਼ੀ ਨਾਲ ਸੱਤ ਦਿਨ ਹੋਰ ਪਰਬ ਮਨਾਇਆ
וַיִּוָּֽעֲצוּ כׇּל־הַקָּהָל לַעֲשׂוֹת שִׁבְעַת יָמִים אֲחֵרִים וַיַּעֲשׂוּ שִׁבְעַת־יָמִים שִׂמְחָֽה׃
24 ੨੪ ਕਿਉਂ ਜੋ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਨੇ ਸਭਾ ਨੂੰ ਇੱਕ ਹਜ਼ਾਰ ਵਹਿੜੇ ਅਤੇ ਸੱਤ ਹਜ਼ਾਰ ਭੇਡਾਂ ਦਿੱਤੀਆਂ ਅਤੇ ਸਰਦਾਰਾਂ ਨੇ ਵੀ ਸਭਾ ਨੂੰ ਇੱਕ ਹਜ਼ਾਰ ਵਹਿੜੇ ਅਤੇ ਦੱਸ ਹਜ਼ਾਰ ਭੇਡਾਂ ਦਿੱਤੀਆਂ ਅਤੇ ਬਹੁਤ ਸਾਰੇ ਜਾਜਕਾਂ ਨੇ ਆਪਣੇ ਆਪ ਨੂੰ ਪਵਿੱਤਰ ਕੀਤਾ
כִּי חִזְקִיָּהוּ מֶֽלֶךְ־יְהוּדָה הֵרִים לַקָּהָל אֶלֶף פָּרִים וְשִׁבְעַת אֲלָפִים צֹאן וְהַשָּׂרִים הֵרִימוּ לַקָּהָל פָּרִים אֶלֶף וְצֹאן עֲשֶׂרֶת אֲלָפִים וַיִּֽתְקַדְּשׁוּ כֹהֲנִים לָרֹֽב׃
25 ੨੫ ਅਤੇ ਯਹੂਦਾਹ ਦੀ ਸਾਰੀ ਸਭਾ ਨੇ ਜਾਜਕਾਂ ਅਤੇ ਲੇਵੀਆਂ ਸਣੇ ਅਤੇ ਉਸ ਸਾਰੀ ਸਭਾ ਨੇ ਜੋ ਇਸਰਾਏਲ ਵਿੱਚੋਂ ਆਈ ਸੀ ਅਤੇ ਉਨ੍ਹਾਂ ਪਰਦੇਸੀਆਂ ਨੇ ਜੋ ਇਸਰਾਏਲ ਦੇ ਦੇਸ ਵਿੱਚੋਂ ਆਏ ਸਨ ਅਤੇ ਜਿਹੜੇ ਯਹੂਦਾਹ ਵਿੱਚ ਰਹਿੰਦੇ ਸਨ ਖੁਸ਼ੀ ਮਨਾਈ
וַֽיִּשְׂמְחוּ ׀ כׇּל־קְהַל יְהוּדָה וְהַכֹּֽהֲנִים וְהַלְוִיִּם וְכׇל־הַקָּהָל הַבָּאִים מִיִּשְׂרָאֵל וְהַגֵּרִים הַבָּאִים מֵאֶרֶץ יִשְׂרָאֵל וְהַיּוֹשְׁבִים בִּיהוּדָֽה׃
26 ੨੬ ਸੋ ਯਰੂਸ਼ਲਮ ਵਿੱਚ ਵੱਡੀ ਖੁਸ਼ੀ ਹੋਈ ਕਿਉਂ ਜੋ ਇਸਰਾਏਲ ਦੇ ਪਾਤਸ਼ਾਹ ਦਾਊਦ ਦੇ ਪੁੱਤਰ ਸੁਲੇਮਾਨ ਦੇ ਦਿਨਾਂ ਤੋਂ ਯਰੂਸ਼ਲਮ ਵਿੱਚ ਅਜਿਹਾ ਨਹੀਂ ਹੋਇਆ ਸੀ
וַתְּהִי שִׂמְחָֽה־גְדוֹלָה בִּירוּשָׁלָ͏ִם כִּי מִימֵי שְׁלֹמֹה בֶן־דָּוִיד מֶלֶךְ יִשְׂרָאֵל לֹא כָזֹאת בִּירוּשָׁלָֽ͏ִם׃
27 ੨੭ ਤਾਂ ਜਾਜਕਾਂ ਅਤੇ ਲੇਵੀਆਂ ਨੇ ਉੱਠ ਕੇ ਲੋਕਾਂ ਨੂੰ ਅਸੀਸਾਂ ਦਿੱਤੀਆਂ ਅਤੇ ਉਨ੍ਹਾਂ ਦੀ ਅਵਾਜ਼ ਸੁਣੀ ਗਈ ਅਤੇ ਉਨ੍ਹਾਂ ਦੀ ਪ੍ਰਾਰਥਨਾ ਉਸ ਦੇ ਪਵਿੱਤਰ ਧਾਮ ਅਰਥਾਤ ਅਕਾਸ਼ ਤੱਕ ਪਹੁੰਚੀ।
וַיָּקֻמוּ הַכֹּהֲנִים הַלְוִיִּם וַיְבָרְכוּ אֶת־הָעָם וַיִּשָּׁמַע בְּקוֹלָם וַתָּבוֹא תְפִלָּתָם לִמְעוֹן קׇדְשׁוֹ לַשָּׁמָֽיִם׃

< 2 ਇਤਿਹਾਸ 30 >