< 2 ਇਤਿਹਾਸ 2 >
1 ੧ ਤਦ ਸੁਲੇਮਾਨ ਨੇ ਆਖਿਆ ਕਿ ਇੱਕ ਭਵਨ ਯਹੋਵਾਹ ਦੇ ਨਾਮ ਲਈ ਅਤੇ ਇੱਕ ਮਹਿਲ ਆਪਣੀ ਪਾਤਸ਼ਾਹੀ ਲਈ ਬਣਾਵਾਂ
Salomo hyɛɛ sɛ wonsi Awurade Asɔredan ne nʼankasa nʼahemfi.
2 ੨ ਅਤੇ ਸੁਲੇਮਾਨ ਨੇ ਸੱਤਰ ਹਜ਼ਾਰ ਮਨੁੱਖ ਭਾਰ ਢੋਣ ਲਈ, ਅੱਸੀ ਹਜ਼ਾਰ ਮਨੁੱਖ ਪਰਬਤ ਦੇ ਪੱਥਰ ਕੱਟਣ ਲਈ ਅਤੇ ਤਿੰਨ ਹਜ਼ਾਰ ਛੇ ਸੌ ਉਨ੍ਹਾਂ ਦੀ ਦੇਖਭਾਲ ਲਈ ਗਿਣ ਲਏ।
Ɔfaa apaafo mpem aduɔson ne abotwafo mpem aduɔwɔtwe fii bepɔw so aman mu ne nnipa mpem abiɛsa ne ahansia a wodi adwuma no anim.
3 ੩ ਸੁਲੇਮਾਨ ਨੇ ਸੂਰ ਦੇ ਰਾਜਾ ਹੀਰਾਮ ਨੂੰ ਇਸ ਤਰ੍ਹਾਂ ਆਖ ਭੇਜਿਆ ਕਿ ਇਸ ਲਈ ਕਿ ਤੂੰ ਮੇਰੇ ਪਿਤਾ ਦਾਊਦ ਦੇ ਨਾਲ ਵਰਤਾਓ ਕੀਤਾ ਅਤੇ ਉਹ ਦੇ ਰਹਿਣ ਲਈ ਉਸ ਨੂੰ ਦਿਆਰ ਦੀ ਲੱਕੜੀ ਭੇਜੀ।
Salomo de nkra yi kɔmaa Tirohene Huram: “Brɛ me sida nnua te sɛ nea wɔde brɛɛ mʼagya Dawid, bere a na ɔresi nʼahemfi no.
4 ੪ ਵੇਖ, ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦੇ ਲਈ ਇੱਕ ਭਵਨ ਬਣਾਉਣ ਲੱਗਾ ਹਾਂ ਕਿ ਉਹ ਦੇ ਲਈ ਪਵਿੱਤਰ ਕਰਾਂ ਤੇ ਉਹ ਦੇ ਸਨਮੁਖ ਸੁਗੰਧੀ ਧੂਪ ਧੁਖਾਵਾਂ ਅਤੇ ਉਹ ਸਬਤਾਂ ਅਤੇ ਅਮੱਸਿਆ ਅਤੇ ਯਹੋਵਾਹ ਸਾਡੇ ਪਰਮੇਸ਼ੁਰ ਦੇ ਠਹਿਰਾਏ ਹੋਏ ਪਰਬਾਂ ਉੱਤੇ ਹਮੇਸ਼ਾਂ ਦੀ ਰੋਟੀ ਤੇ ਸੰਝ ਸਵੇਰ ਦੀਆਂ ਹੋਮ ਬਲੀਆਂ ਦੇ ਲਈ ਹੋਵੇ। ਇਹ ਇਸਰਾਏਲ ਉੱਤੇ ਸਦੀਪਕਾਲ ਹੈ
Merebesi Asɔredan ahyɛ Awurade, me Nyankopɔn din anuonyam. Ɛbɛyɛ baabi bi a wɔayi asi hɔ sɛ wɔnhyew nnuhuam ne kurobow wɔ nʼanim, nna afɔrebɔde brodo sononko no adi, na wɔmmɔ ɔhyew afɔre ahorow homeda biara, anɔpa ne anwummere, Ɔsram Foforo biara afahyɛ ahorow ne Awurade yɛn Nyankopɔn nnapɔnna biara. Ɔno na wahyɛ Israel sɛ wɔnyɛ saa nneɛma yi daa daa.
5 ੫ ਅਤੇ ਜਿਹੜਾ ਭਵਨ ਮੈਂ ਬਣਾਉਣ ਵਾਲਾ ਹਾਂ ਉਹ ਵੱਡਾ ਹੋਵੇਗਾ ਕਿਉਂ ਜੋ ਸਾਡਾ ਪਰਮੇਸ਼ੁਰ ਸਾਰਿਆਂ ਦੇਵਤਿਆਂ ਨਾਲੋਂ ਵੱਡਾ ਹੈ
“Eyi bɛyɛ Asɔredan a ɛso na ɛyɛ fɛ, efisɛ yɛn Nyankopɔn no yɛ ɔnwonwani a ɔso kyɛn ɔfoforo biara.
6 ੬ ਪਰੰਤੂ ਕੌਣ ਉਹ ਦੇ ਲਈ ਭਵਨ ਬਣਾਉਣ ਜੋਗ ਹੈ ਜਦ ਉਹ ਸਵਰਗ ਵਿੱਚ ਸਗੋਂ ਸਵਰਗਾਂ ਦੇ ਸਵਰਗ ਵਿੱਚ ਨਹੀਂ ਹੋ ਸਕਦਾ? ਤਾਂ ਮੈਂ ਕੌਣ ਹਾਂ ਜੋ ਉਹ ਦੇ ਸਨਮੁਖ ਧੂਪ ਧੁਖਾਉਣ ਨੂੰ ਛੱਡ, ਉਹ ਦੇ ਲਈ ਭਵਨ ਬਣਾਉਣ ਦੇ ਜੋਗ ਹੋਵਾਂ?
Hena na obetumi asi ofi a ɛfata ama no? Ɔsorosoro mpo ntumi nkora no. Na me sɛɛ ne hena a mesi asɔredan ama no? Nea metumi ayɛ ara ne sɛ mesi baabi a wɔbɛbɔ afɔre ama no.
7 ੭ ਹੁਣ ਤੂੰ ਮੇਰੇ ਕੋਲ ਇੱਕ ਮਨੁੱਖ ਨੂੰ ਭੇਜ ਜੋ ਸੋਨੇ ਤੇ ਚਾਂਦੀ ਤੇ ਪਿੱਤਲ ਤੇ ਲੋਹੇ ਦਾ ਕੰਮ ਕਰਨ ਵਿੱਚ ਅਤੇ ਨੀਲੇ, ਬੈਂਗਣੀ ਤੇ ਕਿਰਮਚੀ ਕੱਪੜੇ ਦੇ ਕੰਮ ਵਿੱਚ ਸਿਆਣਾ ਤੇ ਉੱਕਰਨ ਦੇ ਕੰਮ ਦਾ ਕਾਰੀਗਰ ਹੋਵੇ ਤੇ ਉਨ੍ਹਾਂ ਕਾਰੀਗਰਾਂ ਦੇ ਨਾਲ ਰਹੇ ਜੋ ਮੇਰੇ ਪਿਤਾ ਦਾਊਦ ਨੇ ਯਹੂਦਾਹ ਤੇ ਯਰੂਸ਼ਲਮ ਵਿੱਚ ਮੇਰੇ ਕੋਲ ਠਹਿਰਾਏ ਹਨ
“Enti ma me odwumfo a ne nsa ano adwuma yɛ fɛ a obetumi de sikakɔkɔɔ, dwetɛ, kɔbere mfrafrae ne nnade adi adwinni; obi a onim sɛnea wɔhyɛ ntama aduru ma ɛyɛ bibiri, kɔkɔɔ ne tuntum ma ɛyɛ fɛ yiye ne sika dwumfo a wakwadaw adwuma mu, a ɔne Yuda ne Yerusalem adwumfo a mʼagya Dawid yii wɔn no bɛyɛ adwuma.
8 ੮ ਅਤੇ ਦਿਆਰ, ਸਰੂ ਅਤੇ ਚੰਦਨ ਦੀਆਂ ਗੇਲੀਆਂ ਲਬਾਨੋਨ ਵਿੱਚੋਂ ਮੈਨੂੰ ਭੇਜੀ ਕਿਉਂ ਜੋ ਮੈਂ ਜਾਣਦਾ ਹਾਂ ਕਿ ਤੇਰੇ ਸੇਵਕ ਲਬਾਨੋਨ ਦੀਆਂ ਗੇਲੀਆਂ ਵੱਢਣ ਵਿੱਚ ਕਾਰੀਗਰ ਹਨ ਅਤੇ ਵੇਖ, ਮੇਰੇ ਸੇਵਕ ਤੇਰੇ ਸੇਵਕਾਂ ਨਾਲ ਰਹਿਣਗੇ
“Afei, fa sida, ɔpepaw ne ɔbako nnua fi Lebanon brɛ me, efisɛ, minim sɛ wo mmarima no akyi no, obi nni hɔ wɔ nnuabu mu; na mɛsoma me mmarima na wɔabɛboa wɔn.
9 ੯ ਕਿ ਮੇਰੇ ਲਈ ਬਹੁਤ ਸਾਰੀਆਂ ਸ਼ਤੀਰੀਆਂ ਤਿਆਰ ਕਰਨ ਕਿਉਂ ਜੋ ਜਿਹੜਾ ਭਵਨ ਮੈਂ ਬਣਾਉਣ ਵਾਲਾ ਹਾਂ ਉਹ ਮਹਾਨ ਤੇ ਅੱਤ ਅਚਰਜ਼ ਹੋਵੇਗਾ
Asɔredan a merebesi no kɛse ne ne fɛ a ɛbɛyɛ nti, nnua bebree ho behia me.
10 ੧੦ ਅਤੇ ਵੇਖ, ਲੱਕੜ ਕੱਟਣ ਵਾਲਿਆਂ ਨੂੰ ਜੋ ਤੇਰੇ ਸੇਵਕ ਹਨ ਮੈਂ ਭੋਜਨ ਲਈ ਇੱਕ ਲੱਖ ਪੰਜਾਹ ਹਜ਼ਾਰ ਮਣ ਝਾੜਵੀਂ ਕਣਕ, ਇੱਕ ਲੱਖ ਪੰਜਾਹ ਹਜ਼ਾਰ ਮਣ ਜੌਂ, ਪੰਦਰਾਂ ਹਜ਼ਾਰ ਮਣ ਦਾਖ਼ਰਸ ਅਤੇ ਪੰਦਰਾਂ ਹਜ਼ਾਰ ਮਣ ਤੇਲ ਦਿਆਂਗਾ।
Mede atoko susukoraa mpem aduonu, nsa gyare mpem aduonu ne du ne ngo mpem aduonu betua wo mmarima no ka.”
11 ੧੧ ਤਦ ਸੂਰ ਦੇ ਰਾਜਾ ਹੀਰਾਮ ਨੇ ਉੱਤਰ ਲਿਖ ਕੇ ਸੁਲੇਮਾਨ ਦੇ ਕੋਲ ਭੇਜਿਆ ਕਿ ਯਹੋਵਾਹ ਨੂੰ ਆਪਣੇ ਲੋਕਾਂ ਨਾਲ ਪ੍ਰੇਮ ਹੈ ਇਸ ਲਈ ਉਸ ਨੇ ਤੈਨੂੰ ਉਨ੍ਹਾਂ ਦੇ ਉੱਤੇ ਪਾਤਸ਼ਾਹ ਬਣਾਇਆ ਹੈ।
Ɛnna ɔhene Huram kyerɛw saa mmuae yi de kɔmaa Salomo: “Esiane sɛ Awurade dɔ ne nkurɔfo nti na ɔde wo asi wɔn so hene.
12 ੧੨ ਹੀਰਾਮ ਨੇ ਆਖਿਆ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਜਿਸ ਨੇ ਅਕਾਸ਼ ਤੇ ਧਰਤੀ ਨੂੰ ਰਚਿਆ ਧੰਨ ਹੋਵੇ ਕਿ ਉਹ ਨੇ ਦਾਊਦ ਪਾਤਸ਼ਾਹ ਨੂੰ ਇੱਕ ਪੁੱਤਰ ਬੁੱਧਵਾਨ ਤੇ ਗਿਆਨ ਵਾਲਾ ਦਿੱਤਾ ਹੈ ਕਿ ਉਹ ਇੱਕ ਭਵਨ ਯਹੋਵਾਹ ਦੇ ਲਈ ਤੇ ਇੱਕ ਮਹਿਲ ਆਪਣੀ ਪਾਤਸ਼ਾਹੀ ਲਈ ਬਣਾਵੇ
“Nhyira nka Awurade, Israel Nyankopɔn a ɔbɔɔ ɔsoro ne asase! Wama Dawid ɔba nyansafo a wadom no adwene ne ntease a obesi Asɔredan ama Awurade ne ahemfi ama nʼankasa ho.
13 ੧੩ ਸੋ ਹੁਣ ਮੈਂ ਆਪਣੇ ਪਿਤਾ ਹੂਰਾਮ ਦੇ ਇੱਕ ਸਿਆਣੇ ਤੇ ਮੱਤ ਦੇ ਧਨੀ ਮਨੁੱਖ ਨੂੰ ਭੇਜ ਦਿੱਤਾ ਹੈ
“Merebrɛ wo odwumfo a ne nsa ano adwuma yɛ fɛ a wɔfrɛ no Huram-Abi. Ɔyɛ onyansafo ankasa
14 ੧੪ ਉਹ ਦਾਨ ਦੀਆਂ ਧੀਆਂ ਵਿੱਚੋਂ ਇੱਕ ਔਰਤ ਦਾ ਪੁੱਤਰ ਹੈ। ਉਹ ਦਾ ਪਿਤਾ ਸੂਰ ਦਾ ਇੱਕ ਮਨੁੱਖ ਸੀ। ਉਹ ਸੋਨੇ ਅਤੇ ਚਾਂਦੀ ਅਤੇ ਪਿੱਤਲ ਅਤੇ ਲੋਹੇ ਅਤੇ ਪੱਥਰ ਅਤੇ ਲੱਕੜੀ ਦਾ ਕੰਮ ਕਰਨ ਵਿੱਚ ਤੇ ਨੀਲੇ, ਬੈਂਗਣੀ ਤੇ ਕਿਰਮਚੀ ਤੇ ਮਹੀਨ ਕਤਾਨੀ ਕੱਪੜੇ ਦੇ ਕੰਮ ਵਿੱਚ ਅਤੇ ਹਰ ਪਰਕਾਰ ਦੇ ਉੱਕਰਨ ਦੇ ਕੰਮ ਵਿੱਚ ਅਤੇ ਹਰ ਪਰਕਾਰ ਦੀ ਕਾਰੀਗਰੀ ਦੇ ਲਈ ਜੋ ਉਹ ਨੂੰ ਸੌਂਪੀ ਜਾਵੇ ਕਾਰੀਗਰ ਹੈ। ਉਹ ਤੇਰੇ ਸਿਆਣੇ ਮਨੁੱਖਾਂ ਤੇ ਮੇਰੇ ਸੁਆਮੀ ਤੇਰੇ ਪਿਤਾ ਦਾਊਦ ਦੇ ਸਿਆਣਿਆਂ ਮਨੁੱਖਾਂ ਨਾਲ ਹੋਵੇ।
a ɔyɛ ɔbea bi a ofi Dan a ɛwɔ Israel babarima; nʼagya nso fi Tiro. Ɔyɛ sikakɔkɔɔ, dwetɛ, kɔbere mfrafrae ne nnade dwumfo ankasa. Na ɔwɔ abotwa, nnua adwinni ne ntamanwen ho nyansa nso. Ɔyɛ ɔbenfo wɔ ntama bibiri, tuntum ne kɔkɔɔ hyɛ mu. Na otumi de sirikyitam di dwuma nso. Afei nso, ɔyɛ sika dwumfo a otumi di adwinni biara a wɔde ma no. Ɔne wʼadwumfo ne wɔn a me wura Dawid a ɔyɛ wʼagya no yii wɔn no bɛyɛ adwuma.
15 ੧੫ ਸੋ ਹੁਣ ਕਣਕ ਤੇ ਜੌਂ ਤੇ ਤੇਲ ਤੇ ਦਾਖ ਮਧ ਜਿਸ ਦਾ ਵੇਰਵਾ ਮੇਰੇ ਸੁਆਮੀ ਨੇ ਪਾਇਆ ਹੈ ਉਹ ਆਪਣੇ ਦਾਸਾਂ ਨੂੰ ਭੇਜ ਦੇਵੇ
“Fa atoko, ngo ne nsa a wokaa ho asɛm no bra.
16 ੧੬ ਅਤੇ ਜਿੰਨੀ ਲੱਕੜ ਤੈਨੂੰ ਲੋੜੀਂਦੀ ਹੈ ਅਸੀਂ ਲਬਾਨੋਨ ਵਿੱਚੋਂ ਵੱਢਾਂਗੇ ਤੇ ਉਹ ਨੂੰ ਸਾਗਰ ਦੇ ਰਾਹੀਂ ਉਤਾਰ ਕੇ ਯਾਫ਼ਾ ਵਿੱਚ ਤੇਰੇ ਕੋਲ ਲਿਆਵਾਂਗੇ ਅਤੇ ਤੂੰ ਉਹ ਨੂੰ ਯਰੂਸ਼ਲਮ ਤੱਕ ਲੈ ਜਾਵੀਂ।
Nnua biara a ɛho hia no, yebetwa afi Lebanon mmepɔw so, na yɛde ayɛ mpata agu asu ani, fi Ntam Po no mpoano akosi Yopa. Na efi hɔ no, wubetumi de akɔ Yerusalem.”
17 ੧੭ ਸੁਲੇਮਾਨ ਨੇ ਇਸਰਾਏਲ ਦੇ ਸਾਰੇ ਪਰਦੇਸੀਆਂ ਦੀ ਗਿਣਤੀ ਕੀਤੀ ਜਿਵੇਂ ਉਹ ਦੇ ਪਿਤਾ ਦਾਊਦ ਨੇ ਉਨ੍ਹਾਂ ਨੂੰ ਗਿਣਿਆ ਸੀ ਅਤੇ ਉਹ ਇੱਕ ਲੱਖ ਤਿਰਵੰਜਾ ਹਜ਼ਾਰ ਛੇ ਸੌ ਨਿੱਕਲੇ
Salomo kan ahɔho dodow a wɔwɔ Israel asase so, te sɛ nea nʼagya kenkan nnipa no. Onyaa nnipa mpem ɔha aduonum abiɛsa ne ahansia.
18 ੧੮ ਅਤੇ ਉਸ ਨੇ ਉਨ੍ਹਾਂ ਵਿੱਚੋਂ ਸੱਤਰ ਹਜ਼ਾਰ ਨੂੰ ਭਾਰ ਢੋਣ ਲਈ ਅਤੇ ਅੱਸੀ ਹਜ਼ਾਰ ਨੂੰ ਪਰਬਤ ਦੇ ਪੱਥਰ ਕੱਟਣ ਲਈ ਅਤੇ ਤਿੰਨ ਹਜ਼ਾਰ ਨੂੰ ਛੇ ਸੌ ਲੋਕਾਂ ਤੋਂ ਕੰਮ ਲੈਣ ਤੇ ਦੇਖਭਾਲ ਕਰਨ ਲਈ ਠਹਿਰਾਇਆ।
Ɔmaa wɔn mu mpem aduɔson yɛɛ apaafo. Wɔn mu mpem aduɔwɔtwe yɛɛ abotwafo wɔ wɔn mmepɔw nkurow no so, na wɔn mu mpem abiɛsa ne ahansia yɛɛ wɔn a wodi nnwuma no anim.