< 2 ਇਤਿਹਾਸ 19 >

1 ਯਹੂਦਾਹ ਦਾ ਪਾਤਸ਼ਾਹ ਯਹੋਸ਼ਾਫ਼ਾਤ ਯਰੂਸ਼ਲਮ ਨੂੰ ਆਪਣੇ ਮਹਿਲ ਵਿੱਚ ਸਲਾਮਤੀ ਨਾਲ ਮੁੜਿਆ।
و یهوشافاط پادشاه یهودا به خانه خودبه اورشلیم به سلامتی برگشت.۱
2 ਤਦ ਹਨਾਨੀ ਗੈਬਦਾਨ ਦਾ ਪੁੱਤਰ ਯੇਹੂ ਉਸ ਦੇ ਮਿਲਣ ਲਈ ਨਿੱਕਲਿਆ ਅਤੇ ਯਹੋਸ਼ਾਫ਼ਾਤ ਪਾਤਸ਼ਾਹ ਨੂੰ ਆਖਿਆ, ਕੀ ਤੂੰ ਦੁਸ਼ਟਾਂ ਦੀ ਸਹਾਇਤਾ ਅਤੇ ਯਹੋਵਾਹ ਤੋਂ ਘਿਣ ਕਰਨ ਵਾਲਿਆਂ ਦੇ ਨਾਲ ਪਿਆਰ ਕਰੇ? ਇਸ ਗੱਲ ਦੇ ਕਾਰਨ ਯਹੋਵਾਹ ਤੇਰੇ ਉੱਤੇ ਕਹਿਰਵਾਨ ਹੈ
و ییهوابن حنانی رایی برای ملاقات وی بیرون آمده، به یهوشافاط پادشاه گفت: «آیا شریران را می‌بایست اعانت نمایی و دشمنان خداوند را دوست داری؟ پس از این جهت غضب از جانب خداوند بر توآمده است.۲
3 ਤਾਂ ਵੀ ਤੇਰੇ ਵਿੱਚ ਗੁਣ ਹਨ ਕਿਉਂ ਜੋ ਤੂੰ ਟੁੰਡਾਂ ਨੂੰ ਦੇਸ ਵਿੱਚੋਂ ਦਫ਼ਾ ਕੀਤਾ ਅਤੇ ਪਰਮੇਸ਼ੁਰ ਦੀ ਖੋਜ ਵਿੱਚ ਆਪਣਾ ਦਿਲ ਲਾਇਆ ਹੈ।
لیکن در تو اعمال نیکو یافت شده است چونکه اشیره‌ها را از زمین دور کرده، و دل خود را به طلب خدا تصمیم نموده‌ای.»۳
4 ਯਹੋਸ਼ਾਫ਼ਾਤ ਯਰੂਸ਼ਲਮ ਵਿੱਚ ਰਹਿੰਦਾ ਸੀ ਅਤੇ ਉਸ ਨੇ ਫੇਰ ਬਏਰਸ਼ਬਾ ਤੋਂ ਇਫ਼ਰਾਈਮ ਦੇ ਪਹਾੜਾਂ ਤੱਕ ਲੋਕਾਂ ਦੇ ਵਿਚਕਾਰ ਫਿਰ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਪੁਰਖਿਆਂ ਦੇ ਪਰਮੇਸ਼ੁਰ ਯਹੋਵਾਹ ਵੱਲ ਮੋੜਿਆ
و چون یهوشافاط در اورشلیم ساکن شد، باردیگر به میان قوم از بئرشبع تا کوهستان افرایم بیرون رفته، ایشان را به سوی یهوه خدای پدران ایشان برگردانید.۴
5 ਅਤੇ ਉਸ ਨੇ ਯਹੂਦਾਹ ਦੇ ਸਾਰੇ ਗੜਾਂ ਵਾਲੇ ਸ਼ਹਿਰਾਂ ਵਿੱਚ ਨਿਆਈਂ ਸ਼ਹਿਰ ਸ਼ਹਿਰ ਨਿਯੁਕਤ ਕੀਤੇ
و داوران در ولایت یعنی درتمام شهرهای حصاردار یهودا شهر به شهر قرارداد.۵
6 ਅਤੇ ਨਿਆਂਈਆਂ ਨੂੰ ਆਖਿਆ ਕਿ ਜੋ ਕੁਝ ਕਰੋ ਸਮਝ ਨਾਲ ਕਰੋ ਕਿਉਂ ਜੋ ਤੁਸੀਂ ਆਦਮੀਆਂ ਵੱਲੋਂ ਨਹੀਂ ਸਗੋਂ ਯਹੋਵਾਹ ਵੱਲੋਂ ਨਿਆਂ ਕਰਦੇ ਹੋ ਅਤੇ ਉਹ ਨਿਆਂ ਦੀ ਗੱਲ ਵਿੱਚ ਤੁਹਾਡੇ ਨਾਲ ਹੈ
و به داوران گفت: «باحذر باشید که به چه طور رفتار می‌نمایید زیرا که برای انسان داوری نمی نمایید بلکه برای خداوند، و او در حکم نمودن با شما خواهد بود.۶
7 ਹੁਣ ਯਹੋਵਾਹ ਦਾ ਭੈਅ ਤੁਹਾਡੇ ਮਨ ਵਿੱਚ ਰਹੇ ਸੋ ਸੰਭਲ ਕੇ ਕੰਮ ਕਰਨਾ ਕਿਉਂ ਜੋ ਸਾਡੇ ਪਰਮੇਸ਼ੁਰ ਯਹੋਵਾਹ ਵਿੱਚ ਬੇ ਨਿਆਈਂ ਨਹੀਂ ਅਤੇ ਨਾ ਕਿਸੇ ਦੀ ਪੱਖਵਾਦੀ ਅਤੇ ਨਾ ਹੀ ਵੱਢੀ ਚੱਲਦੀ ਹੈ
و حال خوف خداوندبر شما باشد و این را با احتیاط به عمل آورید زیراکه با یهوه خدای ما بی‌انصافی و طرفداری ورشوه خواری نیست.»۷
8 ਅਤੇ ਯਰੂਸ਼ਲਮ ਵਿੱਚ ਵੀ ਯਹੋਸ਼ਾਫ਼ਾਤ ਨੇ ਲੇਵੀਆਂ ਅਤੇ ਜਾਜਕਾਂ ਅਤੇ ਇਸਰਾਏਲ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਆਂ ਵਿੱਚੋਂ ਲੋਕਾਂ ਨੂੰ ਯਹੋਵਾਹ ਦੇ ਨਿਆਂਵਾਂ ਅਤੇ ਝਗੜਿਆਂ ਲਈ ਨਿਯੁਕਤ ਕੀਤਾ, ਤਾਂ ਉਹ ਯਰੂਸ਼ਲਮ ਨੂੰ ਮੁੜੇ
و در اورشلیم نیز یهوشافاط بعضی از لاویان و کاهنان را و بعضی از روسای آبای اسرائیل را به جهت داوری خداوند و مرافعه‌ها قرار داد پس به اورشلیم برگشتند.۸
9 ਅਤੇ ਉਸ ਨੇ ਉਨ੍ਹਾਂ ਨੂੰ ਤਗੀਦ ਕੀਤੀ ਅਤੇ ਆਖਿਆ, ਕਿ ਤੁਸੀਂ ਯਹੋਵਾਹ ਦੇ ਭੈਅ ਸਚਿਆਈ ਅਤੇ ਪੂਰੇ ਦਿਲ ਨਾਲ ਅਜਿਹਾ ਕਰਨਾ।
و ایشان را امر فرموده، گفت: «شما بدینطور با امانت و دل کامل در ترس خداوند رفتار نمایید.۹
10 ੧੦ ਜਦ ਕਦੀ ਤੁਹਾਡੇ ਭਰਾਵਾਂ ਵੱਲੋਂ ਜਿਹੜੇ ਉਨ੍ਹਾਂ ਦੇ ਸ਼ਹਿਰਾਂ ਵਿੱਚ ਰਹਿੰਦੇ ਹਨ ਕੋਈ ਝਗੜਾ ਤੁਹਾਡੇ ਸਾਹਮਣੇ ਆਵੇ ਜੋ ਆਪਸ ਦੇ ਖੂਨ ਜਾਂ ਬਿਵਸਥਾ ਅਤੇ ਹੁਕਮਨਾਮੇ ਜਾਂ ਬਿਧੀਆਂ ਜਾਂ ਨਿਆਂਵਾਂ ਨਾਲ ਵਾਸਤਾ ਰੱਖਦਾ ਹੋਵੇ ਤਾਂ ਤੁਸੀਂ ਉਨ੍ਹਾਂ ਨੂੰ ਸਮਝਾਉਣਾ ਕਿ ਉਹ ਯਹੋਵਾਹ ਦੇ ਵਿਰੁੱਧ ਪਾਪ ਨਾ ਕਰਨ ਜਿਸ ਨਾਲ ਤੁਹਾਡੇ ਉੱਤੇ ਅਤੇ ਤੁਹਾਡੇ ਭਰਾਵਾਂ ਉੱਤੇ ਕਹਿਰ ਉਤਰੇ। ਇਹ ਕਰੋ ਤਾਂ ਤੁਸੀਂ ਦੋਸ਼ੀ ਨਹੀਂ ਹੋਵੋਗੇ
و در هر دعوی‌ای که ازبرادران شما که ساکن شهرهای خود می‌باشند، میان خون و خون و میان شرایع و اوامر و فرایض و احکام پیش شما آید، ایشان را انذار نمایید تانزد خداوند مجرم نشوند، مبادا غضب بر شما و بربرادران شما بیاید. اگر به این طور رفتار نمایید، مجرم نخواهید شد.۱۰
11 ੧੧ ਅਤੇ ਵੇਖੋ, ਯਹੋਵਾਹ ਦੇ ਸਾਰੇ ਕੰਮਾਂ ਵਿੱਚ ਅਮਰਯਾਹ ਪ੍ਰਧਾਨ ਜਾਜਕ ਤੁਹਾਡਾ ਮੁਖੀਆ ਹੈ ਅਤੇ ਪਾਤਸ਼ਾਹ ਦੇ ਸਾਰੇ ਕੰਮਾਂ ਵਿੱਚ ਇਸਮਾਏਲ ਦਾ ਪੁੱਤਰ ਜ਼ਬਦਯਾਹ ਹੈ ਜੋ ਯਹੂਦਾਹ ਦੇ ਘਰਾਣੇ ਦਾ ਹਾਕਮ ਹੈ ਅਤੇ ਲੇਵੀ ਵੀ ਤੁਹਾਡੇ ਅੱਗੇ ਹੁੱਦੇਦਾਰ ਹੋਣਗੇ। ਤਕੜੇ ਹੋ ਕੇ ਕੰਮ ਕਰੋ ਅਤੇ ਯਹੋਵਾਹ ਭਲੇ ਪੁਰਸ਼ਾਂ ਦੇ ਨਾਲ ਹੋਵੇ।
و اینک امریا، رئیس کهنه، برای همه امور خداوند و زبدیا ابن اسمعئیل که رئیس خاندان یهودا می‌باشد، برای همه امور پادشاه بر سر شما هستند و لاویان همراه شما در خدمت مشغولند. پس به دلیری عمل نمایید و خداوند با نیکان باشد.»۱۱

< 2 ਇਤਿਹਾਸ 19 >