< 2 ਇਤਿਹਾਸ 18 >
1 ੧ ਯਹੋਸ਼ਾਫ਼ਾਤ ਦਾ ਧਨ ਅਤੇ ਇੱਜ਼ਤ ਬਹੁਤ ਸੀ ਅਤੇ ਉਸ ਨੇ ਅਹਾਬ ਦੇ ਨਾਲ ਰਿਸ਼ਤਾ ਜੋੜਿਆ
Fuit ergo Iosaphat dives et inclytus multum, et affinitate coniunctus est Achab.
2 ੨ ਅਤੇ ਕੁਝ ਸਾਲਾਂ ਤੋਂ ਮਗਰੋਂ ਉਹ ਅਹਾਬ ਦੇ ਕੋਲ ਸਾਮਰਿਯਾ ਨੂੰ ਗਿਆ ਅਤੇ ਅਹਾਬ ਨੇ ਉਸ ਦੇ ਤੇ ਉਸ ਦੇ ਸਾਥੀਆਂ ਲਈ ਭੇਡਾਂ ਬੱਕਰੇ ਤੇ ਬਹੁਤ ਸਾਰੇ ਢਗੇ ਕੱਟੇ ਅਤੇ ਉਹ ਨੂੰ ਆਪਣੇ ਨਾਲ ਰਾਮੋਥ ਗਿਲਆਦ ਉੱਤੇ ਚੜ੍ਹਾਈ ਕਰਨ ਲਈ ਪਰੇਰਿਆ
Descenditque post annos ad eum in Samariam: ad cuius adventum mactavit Achab arietes, et boves plurimos ipsi, et populo qui venerat cum eo: persuasitque illi ut ascenderet in Ramoth Galaad.
3 ੩ ਤਾਂ ਇਸਰਾਏਲ ਦੇ ਪਾਤਸ਼ਾਹ ਅਹਾਬ ਨੇ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫ਼ਾਤ ਨੂੰ ਆਖਿਆ, ਕੀ ਤੂੰ ਮੇਰੇ ਨਾਲ ਰਾਮੋਥ ਗਿਲਆਦ ਨੂੰ ਚੱਲੇਂਗਾ? ਉਸ ਨੇ ਉਹ ਨੂੰ ਆਖਿਆ, ਜੇਹਾ ਤੂੰ ਤੇਹਾ ਮੈਂ, ਜਿਹੇ ਤੇਰੇ ਲੋਕ ਤਿਹੇ ਮੇਰੇ ਲੋਕ। ਅਸੀਂ ਲੜਾਈ ਵਿੱਚ ਤੇਰੇ ਨਾਲ ਹੋਵਾਂਗੇ
Dixitque Achab rex Israel ad Iosaphat regem Iuda: Veni mecum in Ramoth Galaad. Cui ille respondit: Ut ego, et tu: sicut populus tuus, sic et populus meus: tecumque erimus in bello.
4 ੪ ਇਸ ਤੋਂ ਬਾਅਦ ਯਹੋਸ਼ਾਫ਼ਾਤ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਆਖਿਆ, ਪਹਿਲਾਂ ਜ਼ਰਾ ਯਹੋਵਾਹ ਦੇ ਬਚਨ ਦੀ ਤਾਂ ਪੁੱਛ ਕਰੀਂ
Dixitque Iosaphat ad regem Israel: Consule obsecro impræsentiarum sermonem Domini.
5 ੫ ਤਾਂ ਇਸਰਾਏਲ ਦੇ ਪਾਤਸ਼ਾਹ ਨੇ ਨਬੀਆਂ ਨੂੰ ਜੋ ਲੱਗਭੱਗ ਚਾਰ ਸੌ ਮਨੁੱਖ ਸਨ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਆਖਿਆ, ਕੀ ਅਸੀਂ ਰਾਮੋਥ ਗਿਲਆਦ ਦੇ ਵਿਰੁੱਧ ਲੜਾਈ ਲਈ ਚੜ੍ਹਾਈ ਕਰੀਏ ਜਾਂ ਜਾਣ ਦੇਈਏ? ਉਨ੍ਹਾਂ ਨੇ ਆਖਿਆ, ਚੜ੍ਹ ਜਾਓ ਕਿਉਂ ਜੋ ਪਰਮੇਸ਼ੁਰ ਉਹ ਨੂੰ ਪਾਤਸ਼ਾਹ ਦੇ ਹੱਥ ਵਿੱਚ ਦੇ ਦੇਵੇਗਾ
Congregavit igitur rex Israel prophetarum quadringentos viros, et dixit ad eos: In Ramoth Galaad ad bellandum ire debemus an quiescere? At illi, Ascende, inquiunt, et tradet Deus in manu regis.
6 ੬ ਤਾਂ ਯਹੋਸ਼ਾਫ਼ਾਤ ਨੇ ਆਖਿਆ, ਇਨ੍ਹਾਂ ਤੋਂ ਬਿਨ੍ਹਾਂ ਯਹੋਵਾਹ ਦਾ ਕੋਈ ਹੋਰ ਨਬੀ ਵੀ ਹੈ ਤਾਂ ਜੋ ਅਸੀਂ ਉਹ ਦੇ ਕੋਲੋਂ ਵੀ ਪੁੱਛੀਏ?
Dixitque Iosaphat: Numquid non est hic prophetes Domini, ut ab illo etiam requiramus?
7 ੭ ਤਾਂ ਇਸਰਾਏਲ ਦੇ ਪਾਤਸ਼ਾਹ ਨੇ ਯਹੋਸ਼ਾਫ਼ਾਤ ਨੂੰ ਆਖਿਆ, ਅਜੇ ਇੱਕ ਮਨੁੱਖ ਹੈ ਜਿਸ ਦੇ ਰਾਹੀਂ ਅਸੀਂ ਯਹੋਵਾਹ ਤੋਂ ਪੁੱਛੀਏ ਪਰ ਮੈਨੂੰ ਉਸ ਤੋਂ ਕਿੜ ਹੈ ਕਿਉਂ ਜੋ ਉਹ ਮੇਰੇ ਵਿਖੇ ਭਲਿਆਈ ਦਾ ਨਹੀਂ ਸਗੋਂ ਬੁਰਿਆਈ ਦਾ ਅਗੰਮ ਵਾਚਦਾ ਹੈ। ਉਹ ਯਿਮਲਾਹ ਦਾ ਪੁੱਤਰ ਮੀਕਾਯਾਹ ਹੈ। ਯਹੋਸ਼ਾਫ਼ਾਤ ਨੇ ਆਖਿਆ, ਪਾਤਸ਼ਾਹ ਇਸ ਤਰ੍ਹਾਂ ਨਾ ਆਖੇ
Et ait rex Israel ad Iosaphat: Est vir unus, a quo possumus quærere Domini voluntatem: sed ego odi eum, quia non prophetat mihi bonum, sed malum omni tempore: est autem Michæas filius Iemla. Dixitque Iosaphat: Ne loquaris rex hoc modo.
8 ੮ ਤਦ ਇਸਰਾਏਲ ਦੇ ਪਾਤਸ਼ਾਹ ਨੇ ਇੱਕ ਖੁਸਰੇ ਨੂੰ ਬੁਲਾ ਕੇ ਆਖਿਆ, ਯਿਮਲਾਹ ਦੇ ਪੁੱਤਰ ਮੀਕਾਯਾਹ ਨੂੰ ਛੇਤੀ ਲੈ ਆ
Vocavit ergo rex Israel unum de eunuchis, et dixit ei: Voca cito Michæam filium Iemla.
9 ੯ ਇਸਰਾਏਲ ਦਾ ਪਾਤਸ਼ਾਹ ਅਤੇ ਯਹੂਦਾਹ ਦਾ ਪਾਤਸ਼ਾਹ ਯਹੋਸ਼ਾਫ਼ਾਤ ਆਪੋ ਆਪਣੀਆਂ ਰਾਜ ਗੱਦੀਆਂ ਉੱਤੇ ਪਾਤਸ਼ਾਹੀ ਬਸਤਰ ਪਹਿਨੇ ਹੋਏ ਇੱਕ ਪਿੜ ਵਿੱਚ ਜੋ ਸਾਮਰਿਯਾ ਦੇ ਫਾਟਕ ਅੱਗੇ ਸੀ ਬੈਠੇ ਹੋਏ ਸਨ ਅਤੇ ਸਾਰੇ ਨਬੀ ਉਨ੍ਹਾਂ ਦੇ ਅੱਗੇ ਅਗੰਮ ਵਾਚ ਰਹੇ ਸਨ
Porro rex Israel, et Iosaphat rex Iuda uterque sedebant in solio suo, vestiti cultu regio: sedebant autem in area iuxta portam Samariæ, omnesque prophetæ vaticinabantur coram eis.
10 ੧੦ ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਆਪਣੇ ਲਈ ਲੋਹੇ ਦੇ ਸਿੰਗ ਬਣਾਏ ਅਤੇ ਆਖਿਆ, ਯਹੋਵਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ ਕਿ ਇਨ੍ਹਾਂ ਨਾਲ ਤੁਸੀਂ ਅਰਾਮੀਆਂ ਨੂੰ ਜਦ ਤੱਕ ਉਹ ਮੁੱਕ ਨਾ ਜਾਣ, ਧੱਸੀ ਜਾਓਗੇ!
Sedecias vero filius Chanaana fecit sibi cornua ferrea, et ait: Hæc dicit Dominus: His ventilabis Syriam, donec conteras eam.
11 ੧੧ ਅਤੇ ਸਾਰੇ ਨਬੀ ਇਸ ਤਰ੍ਹਾਂ ਅਗੰਮ ਵਾਚ ਰਹੇ ਸਨ ਕਿ ਰਾਮੋਥ ਗਿਲਆਦ ਉੱਤੇ ਚੜ੍ਹ ਜਾਓ ਅਤੇ ਫਤਹ ਪਾਓ ਕਿਉਂ ਜੋ ਯਹੋਵਾਹ ਉਸ ਨੂੰ ਪਾਤਸ਼ਾਹ ਦੇ ਹੱਥ ਵਿੱਚ ਕਰ ਦੇਵੇਗਾ।
Omnesque prophetæ similiter prophetabant, atque dicebant: Ascende in Ramoth Galaad, et prosperaberis, et tradet eos Dominus in manu regis.
12 ੧੨ ਉਹ ਹਲਕਾਰਾ ਜੋ ਮੀਕਾਯਾਹ ਨੂੰ ਸੱਦਣ ਗਿਆ ਸੀ ਉਹ ਨੂੰ ਬੋਲਿਆ, ਜ਼ਰਾ ਵੇਖੀਂ ਕਿ ਨਬੀ ਇੱਕ ਮੂੰਹ ਹੋ ਕੇ ਪਾਤਸ਼ਾਹ ਲਈ ਭਲਿਆਈ ਦੀਆਂ ਗੱਲਾਂ ਦੱਸਦੇ ਹਨ। ਤੇਰੀ ਗੱਲ ਵੀ ਉਨ੍ਹਾਂ ਦੀਆਂ ਗੱਲਾਂ ਵਰਗੀ ਹੋਵੇ ਅਤੇ ਤੂੰ ਭਲਿਆਈ ਬੋਲੀਂ।
Nuntius autem, qui ierat ad vocandum Michæam, ait illi: En verba omnium prophetarum uno ore bona regi annunciant: quæso ergo te ut et sermo tuus ab eis non dissentiat, loquarisque prospera.
13 ੧੩ ਅੱਗੋਂ ਮੀਕਾਯਾਹ ਨੇ ਆਖਿਆ, ਜਿਉਂਦੇ ਯਹੋਵਾਹ ਦੀ ਸਹੁੰ ਜੋ ਕੁਝ ਮੇਰਾ ਪਰਮੇਸ਼ੁਰ ਫ਼ਰਮਾਏਗਾ ਮੈਂ ਉਹੋ ਹੀ ਬੋਲਾਂਗਾ
Cui respondit Michæas: Vivit Dominus, quia quodcumque dixerit mihi Deus meus, hoc loquar.
14 ੧੪ ਸੋ ਉਹ ਪਾਤਸ਼ਾਹ ਕੋਲ ਆਇਆ, ਤਾਂ ਪਾਤਸ਼ਾਹ ਨੇ ਉਸ ਨੂੰ ਆਖਿਆ, ਹੇ ਮੀਕਾਯਾਹ, ਭਲਾ, ਅਸੀਂ ਰਾਮੋਥ ਗਿਲਆਦ ਉੱਤੇ ਚੜ੍ਹਾਈ ਕਰਨ ਜਾਈਏ ਜਾਂ ਰੁਕੇ ਰਹੀਏ? ਤਾਂ ਉਸ ਨੇ ਆਖਿਆ, ਚੜ੍ਹ ਜਾਓ ਅਤੇ ਫ਼ਤਹ ਪਾਓ ਅਤੇ ਉਹ ਤੁਹਾਡੇ ਹੱਥ ਵਿੱਚ ਦਿੱਤੇ ਜਾਣਗੇ
Venit ergo ad regem. Cui rex ait: Michæa, ire debemus in Ramoth Galaad ad bellandum, an quiescere? Cui ille respondit: Ascendite: cuncta enim prospera evenient, et tradentur hostes in manus vestras.
15 ੧੫ ਤਾਂ ਪਾਤਸ਼ਾਹ ਨੇ ਉਹ ਨੂੰ ਆਖਿਆ, ਮੈਂ ਤੈਨੂੰ ਕਿੰਨੀ ਕੁ ਵਾਰ ਸਹੁੰ ਚੁਕਾਵਾਂ ਕਿ ਤੂੰ ਮੈਨੂੰ ਯਹੋਵਾਹ ਦੇ ਨਾਮ ਉੱਤੇ ਸਚਿਆਈ ਤੋਂ ਬਿਨ੍ਹਾਂ ਕੁਝ ਹੋਰ ਨਾ ਦੱਸੀਂ?
Dixitque rex: Iterum, atque iterum te adiuro, ut mihi non loquaris, nisi quod verum est in nomine Domini.
16 ੧੬ ਤਦ ਉਸ ਨੇ ਆਖਿਆ, ਮੈਂ ਸਾਰੇ ਇਸਰਾਏਲ ਨੂੰ ਉਨ੍ਹਾਂ ਭੇਡਾਂ ਵਾਂਗੂੰ ਜਿਨ੍ਹਾਂ ਦਾ ਅਯਾਲੀ ਨਹੀਂ ਪਹਾੜਾਂ ਉੱਤੇ ਖਿੰਡ ਜਾਣਾ ਦੇਖਿਆ ਅਤੇ ਯਹੋਵਾਹ ਨੇ ਫ਼ਰਮਾਇਆ ਕਿ ਇਨ੍ਹਾਂ ਦਾ ਮਾਲਕ ਨਹੀਂ, ਉਨ੍ਹਾਂ ਦਾ ਹਰ ਮਨੁੱਖ ਆਪਣੇ ਘਰ ਨੂੰ ਸੁਲਾਹ ਵਿੱਚ ਜਾਵੇ
At ille ait: Vidi universum Israel dispersum in montibus, sicut oves absque pastore: et dixit Dominus: Non habent isti dominos: revertatur unusquisque in domum suam in pace.
17 ੧੭ ਇਸ ਤੋਂ ਬਾਅਦ ਇਸਰਾਏਲ ਦੇ ਪਾਤਸ਼ਾਹ ਨੇ ਯਹੋਸ਼ਾਫ਼ਾਤ ਨੂੰ ਆਖਿਆ, ਭਲਾ, ਮੈਂ ਤੈਨੂੰ ਨਹੀਂ ਆਖਿਆ ਸੀ ਕਿ ਉਹ ਮੇਰੀ ਭਲਿਆਈ ਨਹੀਂ ਸਗੋਂ ਬੁਰਿਆਈ ਵਾਚੇਗਾ?
Et ait rex Israel ad Iosaphat: Nonne dixi tibi, quod non prophetaret iste mihi quidquam boni, sed ea, quæ mala sunt?
18 ੧੮ ਉਸ ਨੇ ਫੇਰ ਆਖਿਆ, ਇਸ ਲਈ ਤੁਸੀਂ ਯਹੋਵਾਹ ਦਾ ਬਚਨ ਸੁਣੋ! ਮੈਂ ਯਹੋਵਾਹ ਨੂੰ ਆਪਣੇ ਸਿੰਘਾਸਣ ਉੱਤੇ ਬੈਠਿਆਂ ਦੇਖਿਆ ਅਤੇ ਸਵਰਗ ਦੀ ਸਾਰੀ ਸੈਨਾਂ ਉਹ ਦੇ ਸੱਜੇ ਅਤੇ ਖੱਬੇ ਖੜ੍ਹੀ ਸੀ
At ille, Idcirco, ait, audite verbum Domini: Vidi Dominum sedentem in solio suo, et omnem exercitum cæli assistentem ei a dextris et a sinistris.
19 ੧੯ ਤਾਂ ਯਹੋਵਾਹ ਨੇ ਆਖਿਆ, ਇਸਰਾਏਲ ਦੇ ਰਾਜਾ ਅਹਾਬ ਨੂੰ ਕੌਣ ਭਰਮਾਵੇਗਾ ਜੋ ਉਹ ਚੜ੍ਹ ਕੇ ਰਾਮੋਥ ਗਿਲਆਦ ਕੋਲ ਡਿੱਗ ਮਰੇ? ਤਾਂ ਇੱਕ ਇਸ ਤਰ੍ਹਾਂ ਬੋਲਿਆ ਅਤੇ ਇੱਕ ਉਸ ਤਰ੍ਹਾਂ ਬੋਲਿਆ
Et dixit Dominus: Quis decipiet Achab regem Israel ut ascendat et corruat in Ramoth Galaad? Cumque diceret unus hoc modo, et alter alio:
20 ੨੦ ਤਦ ਇੱਕ ਆਤਮਾ ਨਿੱਕਲ ਕੇ ਯਹੋਵਾਹ ਦੇ ਅੱਗੇ ਜਾ ਖੜ੍ਹਾ ਹੋਇਆ ਅਤੇ ਆਖਿਆ, ਮੈਂ ਉਸ ਨੂੰ ਭਰਮਾਵਾਂਗਾ। ਤਾਂ ਯਹੋਵਾਹ ਨੇ ਪੁੱਛਿਆ, ਕਿਸ ਤਰ੍ਹਾਂ?
processit spiritus, et stetit coram Domino, et ait: Ego decipiam eum. Cui Dominus, In quo, inquit, decipies?
21 ੨੧ ਉਸ ਆਖਿਆ, ਮੈਂ ਜਾ ਕੇ ਇੱਕ ਝੂਠਾ ਆਤਮਾ ਉਸ ਦੇ ਸਾਰੇ ਨਬੀਆਂ ਦੇ ਮੂੰਹਾਂ ਵਿੱਚ ਬਣਾਂਗਾ ਤਦ ਉਹ ਨੇ ਆਖਿਆ, ਤੂੰ ਉਸ ਨੂੰ ਭਰਮਾ ਲਏਂਗਾ ਅਤੇ ਜਿੱਤੇਂਗਾ, ਜਾ ਅਤੇ ਇਸ ਤਰ੍ਹਾਂ ਕਰ।
At ille respondit: Egrediar, et ero spiritus mendax in ore omnium prophetarum eius. Dixitque Dominus: Decipies, et prævalebis: egredere, et fac ita.
22 ੨੨ ਹੁਣ ਵੇਖੋ, ਯਹੋਵਾਹ ਨੇ ਤੁਹਾਡੇ ਇਨ੍ਹਾਂ ਨਬੀਆਂ ਦੇ ਮੂੰਹਾਂ ਵਿੱਚ ਇੱਕ ਝੂਠਾ ਆਤਮਾ ਪਾ ਦਿੱਤਾ ਹੈ, ਪਰ ਯਹੋਵਾਹ ਤੁਹਾਡੇ ਲਈ ਬੁਰਿਆਈ ਬੋਲਿਆ ਹੈ!
Nunc igitur, ecce Dominus dedit spiritum mendacii in ore omnium prophetarum tuorum, et Dominus locutus est de te mala.
23 ੨੩ ਤਾਂ ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਨੇੜੇ ਆਣ ਕੇ ਮੀਕਾਯਾਹ ਦੀ ਗੱਲ੍ਹ ਉੱਤੇ ਮਾਰਿਆ ਅਤੇ ਆਖਿਆ, ਯਹੋਵਾਹ ਦਾ ਆਤਮਾ ਕਿਸ ਰਾਹ ਥਾਣੀ ਮੇਰੇ ਕੋਲੋਂ ਦੀ ਲੰਘਿਆ ਜੋ ਤੈਨੂੰ ਬੋਲੇ?
Accessit autem Sedecias filius Chanaana, et percussit Michææ maxillam, et ait: Per quam viam transivit Spiritus Domini a me, ut loqueretur tibi?
24 ੨੪ ਪਰ ਮੀਕਾਯਾਹ ਨੇ ਆਖਿਆ, ਵੇਖ, ਤੂੰ ਉਸ ਦਿਨ ਜਦ ਤੂੰ ਅੰਦਰਲੀ ਕੋਠੜੀ ਵਿੱਚ ਲੁੱਕਣ ਨੂੰ ਵੜੇਂਗਾ ਤਦ ਤੂੰ ਵੇਖੇਂਗਾ!
Dixitque Michæas: Tu ipse videbis in die illo, quando ingressus fueris cubiculum de cubiculo ut abscondaris.
25 ੨੫ ਤਦ ਇਸਰਾਏਲ ਦੇ ਪਾਤਸ਼ਾਹ ਨੇ ਆਖਿਆ, ਮੀਕਾਯਾਹ ਨੂੰ ਫੜ੍ਹ ਕੇ ਸ਼ਹਿਰ ਦੇ ਸਰਦਾਰ ਆਮੋਨ ਕੋਲ ਅਤੇ ਪਾਤਸ਼ਾਹ ਦੇ ਪੁੱਤਰ ਯੋਆਸ਼ ਕੋਲ ਮੋੜ ਲੈ ਜਾ ।
Præcepit autem rex Israel, dicens: Tollite Michæam, et ducite eum ad Amon principem civitatis, et ad Ioas filium Amelech.
26 ੨੬ ਅਤੇ ਆਖ ਕਿ ਪਾਤਸ਼ਾਹ ਇਹ ਫ਼ਰਮਾਉਂਦਾ ਹੈ ਕਿ ਮੇਰੇ ਸੁੱਖ-ਸਾਂਦ ਨਾਲ ਆਉਣ ਤੋੜੀ ਇਸ ਨੂੰ ਕੈਦ ਵਿੱਚ ਰੱਖੋ ਅਤੇ ਉਹ ਨੂੰ ਤੰਗੀ ਦੀ ਰੋਟੀ ਅਤੇ ਤੰਗੀ ਦਾ ਪਾਣੀ ਦਿਓ!
Et dicetis: Hæc dicit rex: Mittite hunc in carcerem, et date ei panis modicum, et aquæ pauxillum, donec revertar in pace.
27 ੨੭ ਪਰ ਮੀਕਾਯਾਹ ਨੇ ਆਖਿਆ, ਜੇਕਰ ਤੁਸੀਂ ਕਦੀ ਸੁੱਖ-ਸਾਂਦ ਨਾਲ ਮੁੜ ਆਓ ਤਾਂ ਯਹੋਵਾਹ ਮੇਰੇ ਰਾਹੀਂ ਨਹੀਂ ਬੋਲਿਆ, ਨਾਲੇ ਉਹ ਨੇ ਆਖਿਆ, ਹੇ ਲੋਕੋ, ਤੁਸੀਂ ਸਭ ਦੇ ਸਭ ਸੁਣ ਲਓ!।
Dixitque Michæas: Si reversus fueris in pace, non est locutus Dominus in me. Et ait: Audite omnes populi.
28 ੨੮ ਤਾਂ ਇਸਰਾਏਲ ਦਾ ਪਾਤਸ਼ਾਹ ਅਤੇ ਯਹੂਦਾਹ ਦਾ ਪਾਤਸ਼ਾਹ ਯਹੋਸ਼ਾਫ਼ਾਤ ਰਾਮੋਥ ਗਿਲਆਦ ਨੂੰ ਚੜ੍ਹੇ
Igitur ascenderunt rex Israel et Iosaphat rex Iuda in Ramoth Galaad.
29 ੨੯ ਅਤੇ ਇਸਰਾਏਲ ਦੇ ਪਾਤਸ਼ਾਹ ਨੇ ਯਹੋਸ਼ਾਫ਼ਾਤ ਨੂੰ ਆਖਿਆ, ਮੈਂ ਆਪਣਾ ਭੇਸ ਵਟਾਕੇ ਲੜਾਈ ਵਿੱਚ ਜਾਂਵਾਂਗਾ ਪਰ ਤੂੰ ਆਪਣੇ ਬਸਤਰ ਪਾਈ ਰੱਖ। ਸੋ ਇਸਰਾਏਲ ਦਾ ਪਾਤਸ਼ਾਹ ਭੇਸ ਵਟਾਕੇ ਲੜਾਈ ਵਿੱਚ ਗਿਆ
Dixitque rex Israel ad Iosaphat: Mutabo habitum, et sic ad pugnam vadam, tu autem induere vestibus tuis. Mutatoque rex Israel habitu, venit ad bellum.
30 ੩੦ ਪਰ ਅਰਾਮ ਦੇ ਰਾਜੇ ਨੇ ਰਥਾਂ ਦੇ ਸਰਦਾਰਾਂ ਨੂੰ ਜੋ ਉਹ ਦੇ ਨਾਲ ਸਨ ਹੁਕਮ ਦਿੱਤਾ ਕਿ ਇਸਰਾਏਲ ਦੇ ਪਾਤਸ਼ਾਹ ਤੋਂ ਛੁੱਟ ਹੋਰ ਕਿਸੇ ਛੋਟੇ ਵੱਡੇ ਨਾਲ ਨਾ ਲੜਿਓ
Rex autem Syriæ præceperat ducibus equitatus sui, dicens: Ne pugnetis contra minimum, aut contra maximum, nisi contra solum regem Israel.
31 ੩੧ ਜਦ ਰਥਾਂ ਦੇ ਸਰਦਾਰਾਂ ਨੇ ਯਹੋਸ਼ਾਫ਼ਾਤ ਨੂੰ ਦੇਖਿਆ ਤਾਂ ਉਨ੍ਹਾਂ ਨੇ ਆਖਿਆ, ਇਸਰਾਏਲ ਦਾ ਰਾਜਾ ਜ਼ਰੂਰ ਇਹੋ ਹੀ ਹੋਵੇਗਾ ਅਤੇ ਉਹ ਉਸ ਦੇ ਨਾਲ ਲੜਨ ਨੂੰ ਮੁੜੇ ਪਰ ਯਹੋਸ਼ਾਫ਼ਾਤ ਚਿੱਲਾਇਆ ਅਤੇ ਯਹੋਵਾਹ ਨੇ ਉਹ ਦੀ ਮਦਦ ਕੀਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਸ ਤੋਂ ਹਟਾਇਆ
Itaque cum vidissent principes equitatus Iosaphat, dixerunt: Rex Israel est iste. Et circumdederunt eum dimicantes: at ille clamavit ad Dominum, et auxiliatus est ei, atque avertit eos ab illo.
32 ੩੨ ਅਤੇ ਇਸ ਤਰ੍ਹਾਂ ਹੋਇਆ ਕਿ ਜਦ ਰੱਥਾਂ ਦੇ ਸਰਦਾਰਾਂ ਨੇ ਵੇਖਿਆ ਕਿ ਇਹ ਇਸਰਾਏਲ ਦਾ ਪਾਤਸ਼ਾਹ ਨਹੀਂ ਹੈ ਤਾਂ ਉਹ ਉਸ ਦਾ ਪਿੱਛਾ ਕਰਨ ਤੋਂ ਹਟ ਗਏ
Cum enim vidissent duces equitatus, quod non esset rex Israel, reliquerunt eum.
33 ੩੩ ਅਤੇ ਕਿਸੇ ਮਨੁੱਖ ਨੇ ਅਟਕਲ ਪੱਚੂ ਆਪਣਾ ਧਣੁੱਖ ਖਿੱਚ ਕੇ ਇਸਰਾਏਲ ਦੇ ਪਾਤਸ਼ਾਹ ਨੂੰ ਸੰਜੋ ਦੇ ਜੋੜ ਵਿੱਚ ਤੀਰ ਮਾਰਿਆ ਤਾਂ ਉਸ ਆਪਣੇ ਸਾਰਥੀ ਨੂੰ ਆਖਿਆ, ਮੋੜ ਲੈ ਅਤੇ ਮੈਨੂੰ ਦਲ ਵਿੱਚੋਂ ਕੱਢ ਲੈ ਚੱਲ ਕਿਉਂ ਜੋ ਮੈਂ ਫੱਟੜ ਹੋ ਗਿਆ ਹਾਂ
Accidit autem ut unus e populo sagittam in incertum iaceret, et percuteret regem Israel inter cervicem et scapulas, at ille aurigæ suo ait: Converte manum tuam, et educ me de acie, quia vulneratus sum.
34 ੩੪ ਅਤੇ ਲੜਾਈ ਉਸ ਦਿਨ ਵੱਧ ਗਈ ਪਰ ਤਾਂ ਵੀ ਇਸਰਾਏਲ ਦਾ ਪਾਤਸ਼ਾਹ ਅਰਾਮੀਆਂ ਦੇ ਸਾਹਮਣੇ ਰਥ ਉੱਤੇ ਥੰਮਿਆ ਰਿਹਾ ਅਤੇ ਸੂਰਜ ਦੇ ਡੁੱਬਣ ਦੇ ਸਮੇਂ ਉਹ ਮਰ ਗਿਆ।
Et finita est pugna in die illo: porro rex Israel stabat in curru suo contra Syros usque ad vesperam, et mortuus est occidente sole.