< 1 ਤਿਮੋਥਿਉਸ 3 >
1 ੧ ਇਹ ਬਚਨ ਸੱਚ ਹੈ ਕਿ ਜੇ ਕੋਈ ਨਿਗਾਹਬਾਨ ਦੀ ਪਦਵੀ ਨੂੰ ਚਾਹੁੰਦਾ ਹੈ, ਉਹ ਚੰਗੇ ਕੰਮ ਨੂੰ ਚਾਹੁੰਦਾ ਹੈ।
ⲁ̅ϤⲈⲚϨⲞⲦ ⲚϪⲈⲠⲤⲀϪⲒ ⲪⲎ ⲈⲐⲞⲨⲰϢ ⲈⲞⲨⲘⲈⲦⲈⲠⲒⲤⲔⲞⲠⲞⲤ ⲞⲨϨⲰⲂ ⲈⲚⲀⲚⲈϤ ⲈⲦⲈⲢⲈⲠⲒⲐⲨⲘⲒⲚ ⲈⲢⲞϤ.
2 ੨ ਇਸ ਲਈ ਚਾਹੀਦਾ ਹੈ ਜੋ ਨਿਗਾਹਬਾਨ ਨਿਰਦੋਸ਼, ਇੱਕੋ ਹੀ ਪਤਨੀ ਦਾ ਪਤੀ, ਪਰਹੇਜ਼ਗਾਰ, ਸੁਰਤ ਵਾਲਾ, ਨੇਕ ਚਲਣ, ਪਰਾਹੁਣਚਾਰ ਅਤੇ ਸਿੱਖਿਆ ਦੇਣ ਯੋਗ ਹੋਵੇ,
ⲃ̅ⲤⲈⲘⲠϢⲀ ⲞⲨⲚ ⲚⲦⲈⲠⲒⲈⲠⲒⲤⲔⲞⲠⲞⲤ ϢⲰⲠⲒ ⲚⲀⲦⲖⲰⲒϪⲒ ⲈⲀϤⲈⲢϨⲀⲒ ⲚⲞⲨⲤϨⲒⲘⲒ ⲚⲞⲨⲰⲦ ⲈϤⲢⲎ ⲤⲚⲤⲀⲂⲈ ⲚⲤⲈⲖⲤⲒⲖ ⲘⲘⲀⲒϢⲈⲘⲘⲞ ⲚⲢⲈϤϮⲤⲂⲰ ⲈⲚⲀⲚⲈϤ.
3 ੩ ਨਾ ਸ਼ਰਾਬੀ, ਨਾ ਕੁੱਟਮਾਰ ਕਰਨ ਵਾਲਾ, ਨਾ ਝਗੜਾਲੂ, ਨਾ ਪੈਸੇ ਦਾ ਲੋਭੀ, ਸਗੋਂ ਸੀਲ ਸੁਭਾਓ ਹੋਵੇ।
ⲅ̅ⲚⲞⲨⲢⲈϤⲤⲈ ϨⲞⲨⲞ ⲎⲢⲠ ⲀⲚ ⲠⲈ ⲚⲞⲨⲢⲈϤϮ ⲦⲈⲚϢⲒ ⲀⲚ ⲀⲖⲖⲀ ⲞⲨⲈⲠⲒⲔⲎⲤ ⲠⲈ ⲚⲞⲨⲢⲈϤⲘⲖⲀϦ ⲀⲚ ⲠⲈ ⲚⲞⲨⲘⲀⲒϨⲀⲦ ⲀⲚ ⲠⲈ.
4 ੪ ਆਪਣੇ ਘਰ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਨ ਵਾਲਾ, ਆਪਣੇ ਬੱਚਿਆਂ ਨੂੰ ਪੂਰੀ ਗੰਭੀਰਤਾਈ ਨਾਲ ਅਧੀਨ ਰੱਖਣ ਵਾਲਾ ਹੋਵੇ।
ⲇ̅ⲈϤϤⲒⲪⲢⲰⲞⲨϢ ⲘⲠⲈϤⲎⲒ ⲚⲔⲀⲖⲰⲤ ⲈⲞⲨⲞⲚⲦⲀϤ ⲚϨⲀⲚϢⲎⲢⲒ ⲈⲦϦⲈⲚ ⲞⲨϬⲚⲈϪⲰϤ ⲚⲈⲘ ⲞⲨⲘⲈⲦⲤⲈⲘⲚⲞⲤ ⲚⲒⲂⲈⲚ.
5 ੫ ਜੇ ਕੋਈ ਆਪਣੇ ਹੀ ਘਰ ਦਾ ਪ੍ਰਬੰਧ ਕਰਨਾ ਨਾ ਜਾਣਦਾ ਹੋਵੇ, ਉਹ ਪਰਮੇਸ਼ੁਰ ਦੀ ਕਲੀਸਿਯਾ ਦੀ ਰਖਵਾਲੀ ਕਿਵੇਂ ਕਰੇਗਾ?
ⲉ̅ⲒⲤϪⲈ ⲆⲈ ⲞⲨⲞⲚ ⲞⲨⲀⲒ ⲚϤⲤⲰⲞⲨⲚ ⲀⲚ ⲈϤⲒⲪⲢⲰⲞⲨϢ ⲈⲠⲈϤⲎⲒ ⲘⲘⲒⲚ ⲘⲘⲞϤ ⲠⲰⲤ ϤⲚⲀϤⲒⲪⲢⲰⲞⲨϢ ⲚϮⲈⲔⲔⲖⲎⲤⲒⲀ ⲚⲦⲈⲪⲚⲞⲨϮ.
6 ੬ ਉਹ ਨਵਾਂ ਚੇਲਾ ਨਾ ਹੋਵੇ, ਕਿ ਕਿਤੇ ਘਮੰਡ ਵਿੱਚ ਆ ਕੇ ਸ਼ੈਤਾਨ ਦੀ ਤਰ੍ਹਾਂ ਸਜ਼ਾ ਪਾਵੇ।
ⲋ̅ⲚⲞⲨⲦⲰϪⲒ ⲘⲂⲈⲢⲒ ⲀⲚ ⲠⲈ ϨⲒⲚⲀ ⲚⲦⲈϤϢⲦⲈⲘϬ ⲒⲤⲒ ⲚϨⲎⲦ ⲚⲦⲈϤϨⲈⲒ ⲈϦⲢⲎⲒ ⲈⲨϨⲀⲠ ⲚⲦⲈⲠⲒⲆⲒⲀⲂⲞⲖⲞⲤ.
7 ੭ ਅਤੇ ਚਾਹੀਦਾ ਹੈ ਜੋ ਬਾਹਰ ਵਾਲਿਆਂ ਦੇ ਕੋਲੋਂ ਉਹ ਦੀ ਨੇਕਨਾਮੀ ਹੋਵੇ, ਕਿ ਉਹ ਦੋਸ਼ ਹੇਠ ਨਾ ਜਾਵੇ ਅਤੇ ਸ਼ੈਤਾਨ ਦੀ ਫ਼ਾਹੀ ਵਿੱਚ ਨਾ ਫਸ ਜਾਵੇ।
ⲍ̅ⲤⲈⲘⲠϢⲀ ⲆⲈ ⲞⲚ ⲚⲦⲈⲔⲈⲘⲈⲦⲘⲈⲐⲢⲈ ⲈⲚⲀⲚⲈϤ ϢⲰⲠⲒ ϦⲀⲢⲞϤ ⲚⲦⲈⲚⲎ ⲈⲦⲤⲀⲂⲞⲖ ϨⲒⲚⲀ ⲚⲦⲈϤϢⲦⲈⲘϨⲈⲒ ⲈⲞⲨϢⲰϢ ⲚⲈⲘ ⲞⲨⲪⲀϢ ⲚⲦⲈⲠⲒⲆⲒⲀⲂⲞⲖⲞⲤ.
8 ੮ ਇਸੇ ਤਰ੍ਹਾਂ ਸੇਵਕਾਂ ਨੂੰ ਚਾਹੀਦਾ ਹੈ ਜੋ ਗੰਭੀਰ ਹੋਣ, ਨਾ ਦੋ ਜ਼ਬਾਨੇ, ਨਾ ਸ਼ਰਾਬ ਪੀਣ ਵਾਲੇ, ਨਾ ਝੂਠੀ ਕਮਾਈ ਦੇ ਲੋਭੀ।
ⲏ̅ϨⲀⲚⲆⲒⲀⲔⲰⲚ ⲞⲚ ⲘⲠⲀⲒⲢⲎϮ ⲈⲨⲞⲒ ⲚⲤⲈⲘⲚⲞⲤ ⲈϨⲀⲚⲢⲈϤⲤⲀϪⲒ ⲂⲀⲚ ⲚⲈⲚⲤⲈϮ ⲚϨⲐⲎ ⲞⲨ ⲀⲚ ⲈⲞⲨⲘⲎϢ ⲚⲎⲢⲠ ⲈϨⲀⲚⲀϤϪⲒⲢ ⲀⲚ ⲚⲈⲈϨⲀⲚⲘⲀⲒϨⲎⲞⲨ ⲈϤϢⲎϢ ⲀⲚ ⲚⲈ.
9 ੯ ਪਰ ਵਿਸ਼ਵਾਸ ਦੇ ਭੇਤ ਨੂੰ ਸ਼ੁੱਧ ਵਿਵੇਕ ਨਾਲ ਮੰਨਣ।
ⲑ̅ⲈϤⲈⲚⲦⲞⲦⲞⲨ ⲚϪⲈⲠⲒⲘⲨⲤⲦⲎⲢⲒⲞⲚ ⲚⲦⲈⲪⲚⲀϨϮ ϦⲈⲚⲞⲨⲤⲨⲚⲎⲆⲈⲤⲒⲤ ⲈⲤⲦⲞⲨⲂⲎⲞⲨⲦ.
10 ੧੦ ਅਤੇ ਇਹ ਵੀ ਪਹਿਲਾਂ ਪਰਖੇ ਜਾਣ, ਜੇ ਨਿਰਦੋਸ਼ ਨਿੱਕਲਣ ਤਾਂ ਫੇਰ ਸੇਵਕਾਈ ਕਰਨ।
ⲓ̅ⲚⲀⲒⲔⲈⲬⲰⲞⲨⲚⲒ ⲘⲀⲢⲞⲨⲈⲢⲆⲞⲔⲒⲘⲀⲌⲒⲚ ⲘⲘⲰⲞⲨ ⲚϢⲞⲢⲠ ⲒⲦⲀ ⲘⲀⲢⲞⲨϢⲈⲘϢⲒ ⲈⲨⲞⲒ ⲚⲀⲦⲀⲢⲒⲔⲒ.
11 ੧੧ ਇਸੇ ਤਰ੍ਹਾਂ, ਔਰਤਾਂ ਨੂੰ ਚਾਹੀਦਾ ਹੈ ਜੋ ਗੰਭੀਰ ਹੋਣ, ਨਾ ਦੋਸ਼ ਲਾਉਣ ਵਾਲੀਆਂ, ਸਗੋਂ ਪਰਹੇਜ਼ਗਾਰ ਅਤੇ ਸਾਰੀਆਂ ਗੱਲਾਂ ਵਿੱਚ ਵਿਸ਼ਵਾਸਯੋਗ ਹੋਣ।
ⲓ̅ⲁ̅ϨⲀⲚϨⲒⲞⲘⲒ ⲞⲚ ⲘⲠⲀⲒⲢⲎϮ ⲈⲨⲞⲒ ⲚⲤⲈⲘⲚⲒ ⲈϨⲀⲚⲆⲒⲀⲂⲞⲖⲞⲤ ⲀⲚ ⲚⲈⲈⲨⲢⲎⲤ ⲈⲨⲈⲚϨⲞⲦ ϦⲈⲚϨⲰⲂ ⲚⲒⲂⲈⲚ.
12 ੧੨ ਸੇਵਕ ਇੱਕੋ ਹੀ ਪਤਨੀ ਦੇ ਪਤੀ ਹੋਣ, ਆਪਣਿਆਂ ਬੱਚਿਆਂ ਅਤੇ ਆਪਣੇ ਘਰਾਂ ਦਾ ਚੰਗੀ ਤਰ੍ਹਾਂ ਨਾਲ ਪ੍ਰੰਬੰਧ ਕਰਨ ਵਾਲੇ ਹੋਣ।
ⲓ̅ⲃ̅ϨⲀⲚⲆⲒⲀⲔⲰⲚ ⲘⲀⲢⲞⲨϢⲰⲠⲒ ⲈⲀⲨⲈⲢϨⲀⲒ ⲚⲞⲨⲤϨⲒⲘⲒ ⲚⲞⲨⲰⲦ ⲈⲨϤⲒⲪⲢⲰⲞⲨϢ ⲚⲚⲞⲨϢⲎⲢⲒ ⲚⲔⲀⲖⲰⲤ ⲚⲈⲘ ⲠⲞⲨⲎⲒ.
13 ੧੩ ਕਿਉਂਕਿ ਜਿਹਨਾਂ ਨੇ ਸੇਵਕਾਈ ਦਾ ਕੰਮ ਚੰਗੀ ਤਰ੍ਹਾਂ ਨਾਲ ਕੀਤਾ, ਉਹ ਆਪਣੇ ਲਈ ਚੰਗੀ ਪਦਵੀ ਅਤੇ ਵੱਡੀ ਦਲੇਰੀ ਉਸ ਵਿਸ਼ਵਾਸ ਵਿੱਚ ਪ੍ਰਾਪਤ ਕਰਦੇ ਹਨ ਜਿਹੜੀ ਮਸੀਹ ਯਿਸੂ ਉੱਤੇ ਹੈ।
ⲓ̅ⲅ̅ⲚⲎ ⲄⲀⲢ ⲈⲦⲀⲨϢⲈⲘϢⲒ ⲚⲔⲀⲖⲰⲤ ⲞⲨⲦⲰⲦⲈⲢ ⲈⲚⲀⲚⲈϤ ⲠⲈⲦⲞⲨⲐⲀⲘⲒⲞ ⲘⲘⲞϤ ⲚⲰⲞⲨ ⲚⲈⲘ ⲞⲨⲚⲒϢϮ ⲘⲠⲀⲢⲢⲎⲤⲒⲀ ϦⲈⲚⲠⲒⲚⲀϨϮ ⲪⲎ ⲈⲦϦⲈⲚ ⲠⲬⲢⲒⲤⲦⲞⲤ ⲒⲎⲤⲞⲨⲤ.
14 ੧੪ ਭਾਵੇਂ ਮੈਨੂੰ ਤੇਰੇ ਕੋਲ ਛੇਤੀ ਆਉਣ ਦੀ ਆਸ ਹੈ, ਫਿਰ ਵੀ ਮੈਂ ਤੈਨੂੰ ਇਹ ਗੱਲਾਂ ਲਿਖਦਾ ਹਾਂ।
ⲓ̅ⲇ̅ⲚⲀⲒ ϮⲤϦⲀⲒ ⲘⲘⲰⲞⲨ ⲚⲀⲔ ⲈⲒⲈⲢϨⲈⲖⲠⲒⲤ ⲈⲒ ϨⲀⲢⲞⲔ ⲚⲬⲰⲖⲈⲘ.
15 ੧੫ ਪਰ ਜੇ ਮੇਰੇ ਆਉਣ ਵਿੱਚ ਦੇਰੀ ਹੋ ਜਾਵੇ, ਤਾਂ ਤੂੰ ਜਾਣ ਲਵੇਂ ਜੋ ਪਰਮੇਸ਼ੁਰ ਦੇ ਘਰ ਵਿੱਚ ਕਿਹੋ ਜਿਹਾ ਵਿਹਾਰ ਕਰਨਾ ਚਾਹੀਦਾ ਹੈ, ਜਿਹੜਾ ਜਿਉਂਦੇ ਪਰਮੇਸ਼ੁਰ ਦੀ ਕਲੀਸਿਯਾ, ਸਚਿਆਈ ਦਾ ਥੰਮ੍ਹ ਅਤੇ ਨੀਂਹ ਹੈ।
ⲓ̅ⲉ̅ⲈϢⲰⲠ ⲆⲈ ⲀⲒϢⲀⲚⲰⲤⲔ ϨⲒⲚⲀ ⲚⲦⲈⲔⲈⲘⲒ ⲘⲪⲢⲎϮ ⲈⲦⲤⲈⲘⲠϢⲀ ⲚϢⲰⲠⲒ ϦⲈⲚⲠⲎⲒ ⲘⲪⲚⲞⲨϮ ⲈⲦⲈ ϮⲈⲔⲔⲖⲎⲤⲒⲀ ⲚⲦⲈⲪⲚⲞⲨϮ ⲈⲦⲞⲚϦ ⲦⲈ ⲈⲨⲤⲦⲨⲖⲞⲤ ⲚⲈⲘ ⲞⲨⲦⲀϪⲢⲞ ⲚⲦⲈⲐⲘⲎⲒ.
16 ੧੬ ਅਤੇ ਯਕੀਨਨ ਭਗਤੀ ਦਾ ਭੇਤ ਵੱਡਾ ਹੈ, ਉਹ ਸਰੀਰ ਵਿੱਚ ਪਰਗਟ ਹੋਇਆ, ਆਤਮਾ ਵਿੱਚ ਧਰਮੀ ਠਹਿਰਾਇਆ ਗਿਆ, ਦੂਤਾਂ ਦੁਆਰਾ ਵੇਖਿਆ ਗਿਆ, ਕੌਮਾਂ ਵਿੱਚ ਉਹਦਾ ਪਰਚਾਰ ਕੀਤਾ ਗਿਆ, ਸੰਸਾਰ ਵਿੱਚ ਉਸ ਉੱਤੇ ਵਿਸ਼ਵਾਸ ਕੀਤੀ ਗਈ, ਮਹਿਮਾ ਵਿੱਚ ਉੱਪਰ ਉੱਠਾ ਲਿਆ ਗਿਆ।
ⲓ̅ⲋ̅ⲞⲨⲞϨ ϦⲈⲚⲞⲨⲞⲚϨ ⲈⲂⲞⲖ ⲞⲨⲚⲒϢϮ ⲠⲈ ⲠⲒⲘⲨⲤⲦⲎⲢⲒⲞⲚ ⲚⲦⲈϮⲘⲈⲦⲈⲨⲤⲈⲂⲎⲤ ⲪⲎ ⲈⲦⲀϤⲞⲨⲞⲚϨϤ ϦⲈⲚⲦⲤⲀⲢⲜ ⲀⲨⲐⲀⲘⲒⲞϤ ϦⲈⲚⲠⲒⲠⲚⲈⲨⲘⲀⲀϤⲞⲨⲞⲚϨϤ ⲈⲚⲒⲀⲄⲄⲈⲖⲞⲤ ⲀⲨϨⲒⲰⲒϢ ⲘⲘⲞϤ ϦⲈⲚⲚⲒⲈⲐⲚⲞⲤ ⲀⲨⲚⲀϨϮ ⲈⲢⲞϤ ϦⲈⲚⲠⲒⲔⲞⲤⲘⲞⲤ ⲀⲨⲞⲖϤ ⲈⲠϢⲰⲒ ϦⲈⲚⲞⲨⲰⲞⲨ.