< 1 ਤਿਮੋਥਿਉਸ 1 >

1 ਪੌਲੁਸ, ਜਿਹੜਾ ਸਾਡੇ ਮੁਕਤੀਦਾਤਾ ਪਰਮੇਸ਼ੁਰ ਅਤੇ ਸਾਡੀ ਆਸ ਪ੍ਰਭੂ ਯਿਸੂ ਮਸੀਹ ਦੀ ਆਗਿਆ ਅਨੁਸਾਰ ਉਸਦਾ ਰਸੂਲ ਹਾਂ।
ਅਸ੍ਮਾਕੰ ਤ੍ਰਾਣਕਰ੍ੱਤੁਰੀਸ਼੍ਵਰਸ੍ਯਾਸ੍ਮਾਕੰ ਪ੍ਰਤ੍ਯਾਸ਼ਾਭੂਮੇਃ ਪ੍ਰਭੋ ਰ੍ਯੀਸ਼ੁਖ੍ਰੀਸ਼਼੍ਟਸ੍ਯ ਚਾਜ੍ਞਾਨੁਸਾਰਤੋ ਯੀਸ਼ੁਖ੍ਰੀਸ਼਼੍ਟਸ੍ਯ ਪ੍ਰੇਰਿਤਃ ਪੌਲਃ ਸ੍ਵਕੀਯੰ ਸਤ੍ਯੰ ਧਰ੍ੰਮਪੁਤ੍ਰੰ ਤੀਮਥਿਯੰ ਪ੍ਰਤਿ ਪਤ੍ਰੰ ਲਿਖਤਿ|
2 ਅੱਗੇ ਯੋਗ ਤਿਮੋਥਿਉਸ ਨੂੰ ਜਿਹੜਾ ਵਿਸ਼ਵਾਸ ਵਿੱਚ ਮੇਰਾ ਸੱਚਾ ਪੁੱਤਰ ਹੈ, ਪਿਤਾ ਪਰਮੇਸ਼ੁਰ ਅਤੇ ਮਸੀਹ ਯਿਸੂ ਸਾਡੇ ਪ੍ਰਭੂ ਦੀ ਵੱਲੋਂ ਕਿਰਪਾ, ਦਯਾ ਅਤੇ ਸ਼ਾਂਤੀ ਮਿਲਦੀ ਰਹੇ।
ਅਸ੍ਮਾਕੰ ਤਾਤ ਈਸ਼੍ਵਰੋ(ਅ)ਸ੍ਮਾਕੰ ਪ੍ਰਭੁ ਰ੍ਯੀਸ਼ੁਖ੍ਰੀਸ਼਼੍ਟਸ਼੍ਚ ਤ੍ਵਯਿ ਅਨੁਗ੍ਰਹੰ ਦਯਾਂ ਸ਼ਾਨ੍ਤਿਞ੍ਚ ਕੁਰ੍ੱਯਾਸ੍ਤਾਂ|
3 ਜਿਵੇਂ ਮੈਂ ਮਕਦੂਨਿਯਾ ਜਾਣ ਵੇਲੇ ਤੈਨੂੰ ਬੇਨਤੀ ਕੀਤੀ ਸੀ ਕਿ ਤੂੰ ਅਫ਼ਸੁਸ ਵਿੱਚ ਰਹੀਂ, ਤਿਵੇਂ ਹੁਣ ਵੀ ਕਰਦਾ ਹਾਂ ਕਿ ਤੂੰ ਕਈਆਂ ਨੂੰ ਹੁਕਮ ਕਰੀਂ ਜੋ ਹੋਰ ਪ੍ਰਕਾਰ ਦੀ ਸਿੱਖਿਆ ਨਾ ਦੇਣ।
ਮਾਕਿਦਨਿਯਾਦੇਸ਼ੇ ਮਮ ਗਮਨਕਾਲੇ ਤ੍ਵਮ੍ ਇਫਿਸ਼਼ਨਗਰੇ ਤਿਸ਼਼੍ਠਨ੍ ਇਤਰਸ਼ਿਕ੍ਸ਼਼ਾ ਨ ਗ੍ਰਹੀਤਵ੍ਯਾ, ਅਨਨ੍ਤੇਸ਼਼ੂਪਾਖ੍ਯਾਨੇਸ਼਼ੁ ਵੰਸ਼ਾਵਲਿਸ਼਼ੁ ਚ ਯੁਸ਼਼੍ਮਾਭਿ ਰ੍ਮਨੋ ਨ ਨਿਵੇਸ਼ਿਤਵ੍ਯਮ੍
4 ਅਤੇ ਕਹਾਣੀਆਂ ਅਤੇ ਅਸੀਮਿਤ ਕੁੱਲਪੱਤ੍ਰੀਆਂ ਉੱਤੇ ਮਨ ਨਾ ਲਾਉਣ, ਜਿਹੜੀਆਂ ਸਵਾਲਾਂ ਨੂੰ ਵਧਾਉਂਦੀਆਂ ਹਨ ਪਰਮੇਸ਼ੁਰ ਦੇ ਉਸ ਪ੍ਰਬੰਧ ਨੂੰ ਨਹੀਂ ਜਿਹੜਾ ਵਿਸ਼ਵਾਸ ਉੱਤੇ ਬਣਿਆ ਹੋਇਆ ਹੈ।
ਇਤਿ ਕਾਂਸ਼੍ਚਿਤ੍ ਲੋਕਾਨ੍ ਯਦ੍ ਉਪਦਿਸ਼ੇਰੇਤਤ੍ ਮਯਾਦਿਸ਼਼੍ਟੋ(ਅ)ਭਵਃ, ਯਤਃ ਸਰ੍ੱਵੈਰੇਤੈ ਰ੍ਵਿਸ਼੍ਵਾਸਯੁਕ੍ਤੇਸ਼੍ਵਰੀਯਨਿਸ਼਼੍ਠਾ ਨ ਜਾਯਤੇ ਕਿਨ੍ਤੁ ਵਿਵਾਦੋ ਜਾਯਤੇ|
5 ਪਰ ਆਗਿਆ ਦਾ ਮੇਲ ਉਹ ਪਿਆਰ ਹੈ ਜਿਹੜਾ ਸ਼ੁੱਧ ਮਨ ਅਤੇ ਸਾਫ਼ ਵਿਵੇਕ ਅਤੇ ਨਿਸ਼ਕਪਟ ਵਿਸ਼ਵਾਸ ਤੋਂ ਹੁੰਦਾ ਹੈ।
ਉਪਦੇਸ਼ਸ੍ਯ ਤ੍ਵਭਿਪ੍ਰੇਤੰ ਫਲੰ ਨਿਰ੍ੰਮਲਾਨ੍ਤਃਕਰਣੇਨ ਸਤ੍ਸੰਵੇਦੇਨ ਨਿਸ਼਼੍ਕਪਟਵਿਸ਼੍ਵਾਸੇਨ ਚ ਯੁਕ੍ਤੰ ਪ੍ਰੇਮ|
6 ਅਤੇ ਕਈ ਇੰਨ੍ਹਾਂ ਗੱਲਾਂ ਤੋਂ ਭਟਕ ਕੇ ਵਿਅਰਥ ਗੱਲਾਂ ਵੱਲ ਮੁੜ ਗਏ ਹਨ।
ਕੇਚਿਤ੍ ਜਨਾਸ਼੍ਚ ਸਰ੍ੱਵਾਣ੍ਯੇਤਾਨਿ ਵਿਹਾਯ ਨਿਰਰ੍ਥਕਕਥਾਨਾਮ੍ ਅਨੁਗਮਨੇਨ ਵਿਪਥਗਾਮਿਨੋ(ਅ)ਭਵਨ੍,
7 ਜਿਹੜੇ ਉਪਦੇਸ਼ਕ ਹੋਣਾ ਚਾਹੁੰਦੇ ਹਨ, ਭਾਵੇਂ ਉਹ ਸਮਝਦੇ ਹੀ ਨਹੀਂ ਕਿ, ਕੀ ਬੋਲਦੇ ਅਤੇ ਕਿਸ ਦੇ ਬਾਰੇ ਯਕੀਨ ਨਾਲ ਆਖਦੇ ਹਨ।
ਯਦ੍ ਭਾਸ਼਼ਨ੍ਤੇ ਯੱਚ ਨਿਸ਼੍ਚਿਨ੍ਵਨ੍ਤਿ ਤੰਨ ਬੁਧ੍ਯਮਾਨਾ ਵ੍ਯਵਸ੍ਥੋਪਦੇਸ਼਼੍ਟਾਰੋ ਭਵਿਤੁਮ੍ ਇੱਛਨ੍ਤਿ|
8 ਪਰ ਅਸੀਂ ਜਾਣਦੇ ਹਾਂ ਕਿ ਜੇ ਕੋਈ ਉਸ ਨੂੰ ਸਹੀ ਢੰਗ ਨਾਲ ਕੰਮ ਵਿੱਚ ਲਿਆਵੇ ਤਦ ਇਹ ਬਿਵਸਥਾ ਚੰਗੀ ਹੈ।
ਸਾ ਵ੍ਯਵਸ੍ਥਾ ਯਦਿ ਯੋਗ੍ਯਰੂਪੇਣ ਗ੍ਰੁʼਹ੍ਯਤੇ ਤਰ੍ਹ੍ਯੁੱਤਮਾ ਭਵਤੀਤਿ ਵਯੰ ਜਾਨੀਮਃ|
9 ਇਹ ਜਾਣ ਕੇ ਜੋ ਬਿਵਸਥਾ ਧਰਮੀ ਦੇ ਲਈ ਨਹੀਂ ਸਗੋਂ ਕੁਧਰਮੀਆਂ ਅਤੇ ਢੀਠਾਂ ਲਈ, ਪਾਪੀਆਂ ਲਈ, ਪਲੀਤਾਂ ਅਤੇ ਅਸ਼ੁੱਧਾਂ ਲਈ, ਮਾਂ-ਪਿਓ ਦੇ ਮਾਰਨ ਵਾਲਿਆਂ ਲਈ, ਮਨੁੱਖ ਘਾਤੀਆਂ।
ਅਪਰੰ ਸਾ ਵ੍ਯਵਸ੍ਥਾ ਧਾਰ੍ੰਮਿਕਸ੍ਯ ਵਿਰੁੱਧਾ ਨ ਭਵਤਿ ਕਿਨ੍ਤ੍ਵਧਾਰ੍ੰਮਿਕੋ (ਅ)ਵਾਧ੍ਯੋ ਦੁਸ਼਼੍ਟਃ ਪਾਪਿਸ਼਼੍ਠੋ (ਅ)ਪਵਿਤ੍ਰੋ (ਅ)ਸ਼ੁਚਿਃ ਪਿਤ੍ਰੁʼਹਨ੍ਤਾ ਮਾਤ੍ਰੁʼਹਨ੍ਤਾ ਨਰਹਨ੍ਤਾ
10 ੧੦ ਹਰਾਮਕਾਰਾਂ, ਮੁੰਡੇਬਾਜ਼ਾਂ, ਅਗਵਾ ਕਰਨ ਵਾਲਿਆਂ, ਝੂਠ ਬੋਲਣ ਵਾਲਿਆਂ, ਝੂਠੀ ਸਹੁੰ ਖਾਣ ਵਾਲਿਆਂ ਦੇ ਲਈ ਥਾਪੀ ਹੋਈ ਹੈ ਨਾਲੇ ਜੇ ਹੋਰ ਕੁਝ ਖਰੀ ਸਿੱਖਿਆ ਦੇ ਵਿਰੁੱਧ ਹੋਵੇ ਤਾਂ ਉਹ ਦੇ ਲਈ ਵੀ ਹੈ।
ਵੇਸ਼੍ਯਾਗਾਮੀ ਪੁੰਮੈਥੁਨੀ ਮਨੁਸ਼਼੍ਯਵਿਕ੍ਰੇਤਾ ਮਿਥ੍ਯਾਵਾਦੀ ਮਿਥ੍ਯਾਸ਼ਪਥਕਾਰੀ ਚ ਸਰ੍ੱਵੇਸ਼਼ਾਮੇਤੇਸ਼਼ਾਂ ਵਿਰੁੱਧਾ,
11 ੧੧ ਇਹ ਉਸ ਮੁਬਾਰਕ ਪਰਮੇਸ਼ੁਰ ਦੀ ਮਹਿਮਾ ਦੀ ਖੁਸ਼ਖਬਰੀ ਅਨੁਸਾਰ ਹੈ, ਜਿਹੜੀ ਮੈਨੂੰ ਸੌਂਪੀ ਗਈ ਸੀ।
ਤਥਾ ਸੱਚਿਦਾਨਨ੍ਦੇਸ਼੍ਵਰਸ੍ਯ ਯੋ ਵਿਭਵਯੁਕ੍ਤਃ ਸੁਸੰਵਾਦੋ ਮਯਿ ਸਮਰ੍ਪਿਤਸ੍ਤਦਨੁਯਾਯਿਹਿਤੋਪਦੇਸ਼ਸ੍ਯ ਵਿਪਰੀਤੰ ਯਤ੍ ਕਿਞ੍ਚਿਦ੍ ਭਵਤਿ ਤਦ੍ਵਿਰੁੱਧਾ ਸਾ ਵ੍ਯਵਸ੍ਥੇਤਿ ਤਦ੍ਗ੍ਰਾਹਿਣਾ ਜ੍ਞਾਤਵ੍ਯੰ|
12 ੧੨ ਮੈਂ ਮਸੀਹ ਯਿਸੂ ਸਾਡੇ ਪ੍ਰਭੂ ਦਾ, ਜਿਸ ਨੇ ਮੈਨੂੰ ਬਲ ਦਿੱਤਾ ਧੰਨਵਾਦ ਕਰਦਾ ਹਾਂ ਇਸ ਲਈ ਜੋ ਉਹ ਨੇ ਮੈਨੂੰ ਵਿਸ਼ਵਾਸਯੋਗ ਸਮਝ ਕੇ ਇਹ ਸੇਵਾ ਦਿੱਤੀਆਂ।
ਮਹ੍ਯੰ ਸ਼ਕ੍ਤਿਦਾਤਾ ਯੋ(ਅ)ਸ੍ਮਾਕੰ ਪ੍ਰਭੁਃ ਖ੍ਰੀਸ਼਼੍ਟਯੀਸ਼ੁਸ੍ਤਮਹੰ ਧਨ੍ਯੰ ਵਦਾਮਿ|
13 ੧੩ ਭਾਵੇਂ ਮੈਂ ਪਹਿਲਾਂ ਨਿੰਦਿਆ ਕਰਨ ਵਾਲਾ, ਸਤਾਉਣ ਵਾਲਾ ਅਤੇ ਧੱਕੇਖੋਰਾ ਸੀ ਪਰ ਮੇਰੇ ਉੱਤੇ ਰਹਿਮ ਹੋਇਆ ਇਸ ਲਈ ਜੋ ਮੈਂ ਇਹ ਅਵਿਸ਼ਵਾਸ ਵਿੱਚ ਅਣਜਾਣਪੁਣੇ ਨਾਲ ਕੀਤਾ।
ਯਤਃ ਪੁਰਾ ਨਿਨ੍ਦਕ ਉਪਦ੍ਰਾਵੀ ਹਿੰਸਕਸ਼੍ਚ ਭੂਤ੍ਵਾਪ੍ਯਹੰ ਤੇਨ ਵਿਸ਼੍ਵਾਸ੍ਯੋ (ਅ)ਮਨ੍ਯੇ ਪਰਿਚਾਰਕਤ੍ਵੇ ਨ੍ਯਯੁਜ੍ਯੇ ਚ| ਤਦ੍ ਅਵਿਸ਼੍ਵਾਸਾਚਰਣਮ੍ ਅਜ੍ਞਾਨੇਨ ਮਯਾ ਕ੍ਰੁʼਤਮਿਤਿ ਹੇਤੋਰਹੰ ਤੇਨਾਨੁਕਮ੍ਪਿਤੋ(ਅ)ਭਵੰ|
14 ੧੪ ਅਤੇ ਸਾਡੇ ਪ੍ਰਭੂ ਦੀ ਕਿਰਪਾ, ਵਿਸ਼ਵਾਸ ਅਤੇ ਪਿਆਰ ਨਾਲ ਜੋ ਮਸੀਹ ਯਿਸੂ ਵਿੱਚ ਹੈ ਅੱਤ ਵਧੇਰੇ ਹੋਈ।
ਅਪਰੰ ਖ੍ਰੀਸ਼਼੍ਟੇ ਯੀਸ਼ੌ ਵਿਸ਼੍ਵਾਸਪ੍ਰੇਮਭ੍ਯਾਂ ਸਹਿਤੋ(ਅ)ਸ੍ਮਤ੍ਪ੍ਰਭੋਰਨੁਗ੍ਰਹੋ (ਅ)ਤੀਵ ਪ੍ਰਚੁਰੋ(ਅ)ਭਤ੍|
15 ੧੫ ਇਹ ਬਚਨ ਪੱਕਾ ਹੈ ਅਤੇ ਪੂਰੀ ਤਰ੍ਹਾਂ ਮੰਨਣ ਯੋਗ ਹੈ ਕਿ ਮਸੀਹ ਯਿਸੂ ਪਾਪੀਆਂ ਨੂੰ ਬਚਾਉਣ ਲਈ ਸੰਸਾਰ ਵਿੱਚ ਆਇਆ, ਜਿੰਨ੍ਹਾ ਵਿੱਚੋਂ ਮਹਾਂ ਪਾਪੀ ਮੈਂ ਹਾਂ।
ਪਾਪਿਨਃ ਪਰਿਤ੍ਰਾਤੁੰ ਖ੍ਰੀਸ਼਼੍ਟੋ ਯੀਸ਼ੁ ਰ੍ਜਗਤਿ ਸਮਵਤੀਰ੍ਣੋ(ਅ)ਭਵਤ੍, ਏਸ਼਼ਾ ਕਥਾ ਵਿਸ਼੍ਵਾਸਨੀਯਾ ਸਰ੍ੱਵੈ ਗ੍ਰਹਣੀਯਾ ਚ|
16 ੧੬ ਪਰ ਮੇਰੇ ਉੱਤੇ ਇਸ ਕਾਰਨ ਦਯਾ ਹੋਈ ਕਿ ਮੇਰੇ ਕਾਰਨ ਜਿਹੜਾ ਮਹਾਂ ਪਾਪੀ ਹਾਂ, ਯਿਸੂ ਮਸੀਹ ਆਪਣੇ ਪੂਰੇ ਧੀਰਜ ਨੂੰ ਪਰਗਟ ਕਰੇ ਤਾਂ ਜੋ ਇਹ ਉਨ੍ਹਾਂ ਦੇ ਨਮਿੱਤ ਜਿਹੜੇ ਉਸ ਉੱਤੇ ਸਦੀਪਕ ਜੀਵਨ ਲਈ ਵਿਸ਼ਵਾਸ ਕਰਨਗੇ ਇੱਕ ਆਦਰਸ਼ ਹੋਵੇ। (aiōnios g166)
ਤੇਸ਼਼ਾਂ ਪਾਪਿਨਾਂ ਮਧ੍ਯੇ(ਅ)ਹੰ ਪ੍ਰਥਮ ਆਸੰ ਕਿਨ੍ਤੁ ਯੇ ਮਾਨਵਾ ਅਨਨ੍ਤਜੀਵਨਪ੍ਰਾਪ੍ਤ੍ਯਰ੍ਥੰ ਤਸ੍ਮਿਨ੍ ਵਿਸ਼੍ਵਸਿਸ਼਼੍ਯਨ੍ਤਿ ਤੇਸ਼਼ਾਂ ਦ੍ਰੁʼਸ਼਼੍ਟਾਨ੍ਤੇ ਮਯਿ ਪ੍ਰਥਮੇ ਯੀਸ਼ੁਨਾ ਖ੍ਰੀਸ਼਼੍ਟੇਨ ਸ੍ਵਕੀਯਾ ਕ੍ਰੁʼਤ੍ਸ੍ਨਾ ਚਿਰਸਹਿਸ਼਼੍ਣੁਤਾ ਯਤ੍ ਪ੍ਰਕਾਸ਼੍ਯਤੇ ਤਦਰ੍ਥਮੇਵਾਹਮ੍ ਅਨੁਕਮ੍ਪਾਂ ਪ੍ਰਾਪ੍ਤਵਾਨ੍| (aiōnios g166)
17 ੧੭ ਹੁਣ ਸਦੀਪਕ ਮਹਾਰਾਜ, ਅਵਿਨਾਸ਼, ਅਦਿੱਖ, ਅਦੁੱਤੀ ਪਰਮੇਸ਼ੁਰ ਦਾ ਆਦਰ ਅਤੇ ਮਹਿਮਾ ਜੁੱਗੋ-ਜੁੱਗ ਹੋਵੇ। ਆਮੀਨ। (aiōn g165)
ਅਨਾਦਿਰਕ੍ਸ਼਼ਯੋ(ਅ)ਦ੍ਰੁʼਸ਼੍ਯੋ ਰਾਜਾ ਯੋ(ਅ)ਦ੍ਵਿਤੀਯਃ ਸਰ੍ੱਵਜ੍ਞ ਈਸ਼੍ਵਰਸ੍ਤਸ੍ਯ ਗੌਰਵੰ ਮਹਿਮਾ ਚਾਨਨ੍ਤਕਾਲੰ ਯਾਵਦ੍ ਭੂਯਾਤ੍| ਆਮੇਨ੍| (aiōn g165)
18 ੧੮ ਹੇ ਪੁੱਤਰ ਤਿਮੋਥਿਉਸ, ਮੈਂ ਉਨ੍ਹਾਂ ਅਗੰਮ ਵਾਕਾਂ ਦੇ ਅਨੁਸਾਰ ਜਿਹੜੇ ਪਹਿਲਾਂ ਤੋਂ ਤੇਰੇ ਵਿਖੇ ਕੀਤੇ ਗਏ, ਤੈਨੂੰ ਇਹ ਹੁਕਮ ਦਿੰਦਾ ਹਾਂ ਕਿ ਤੂੰ ਉਨ੍ਹਾਂ ਦੇ ਸਹਾਰੇ ਚੰਗੀ ਲੜਾਈ ਲੜੀਂ।
ਹੇ ਪੁਤ੍ਰ ਤੀਮਥਿਯ ਤ੍ਵਯਿ ਯਾਨਿ ਭਵਿਸ਼਼੍ਯਦ੍ਵਾਕ੍ਯਾਨਿ ਪੁਰਾ ਕਥਿਤਾਨਿ ਤਦਨੁਸਾਰਾਦ੍ ਅਹਮ੍ ਏਨਮਾਦੇਸ਼ੰ ਤ੍ਵਯਿ ਸਮਰ੍ਪਯਾਮਿ, ਤਸ੍ਯਾਭਿਪ੍ਰਾਯੋ(ਅ)ਯੰ ਯੱਤ੍ਵੰ ਤੈ ਰ੍ਵਾਕ੍ਯੈਰੁੱਤਮਯੁੱਧੰ ਕਰੋਸ਼਼ਿ
19 ੧੯ ਅਤੇ ਵਿਸ਼ਵਾਸ ਅਤੇ ਸ਼ੁੱਧ ਵਿਵੇਕ ਨੂੰ ਤਕੜਿਆਂ ਰੱਖੀਂ ਜਿਹ ਨੂੰ ਕਈਆਂ ਨੇ ਛੱਡ ਕੇ ਵਿਸ਼ਵਾਸ ਦੀ ਬੇੜੀ ਡੋਬ ਦਿੱਤੀ।
ਵਿਸ਼੍ਵਾਸੰ ਸਤ੍ਸੰਵੇਦਞ੍ਚ ਧਾਰਯਸਿ ਚ| ਅਨਯੋਃ ਪਰਿਤ੍ਯਾਗਾਤ੍ ਕੇਸ਼਼ਾਞ੍ਚਿਦ੍ ਵਿਸ਼੍ਵਾਸਤਰੀ ਭਗ੍ਨਾਭਵਤ੍|
20 ੨੦ ਉਨ੍ਹਾਂ ਵਿੱਚੋਂ ਹੁਮਿਨਾਯੁਸ ਅਤੇ ਸਿਕੰਦਰ ਹਨ, ਜਿਨ੍ਹਾਂ ਨੂੰ ਮੈਂ ਸ਼ੈਤਾਨ ਦੇ ਸਪੁਰਦ ਕਰ ਦਿੱਤਾ ਕਿ ਤਾੜਨਾ ਪਾ ਕੇ ਉਹ ਵਿਰੁੱਧ ਨਾ ਬੋਲਣ।
ਹੁਮਿਨਾਯਸਿਕਨ੍ਦਰੌ ਤੇਸ਼਼ਾਂ ਯੌ ਦ੍ਵੌ ਜਨੌ, ਤੌ ਯਦ੍ ਧਰ੍ੰਮਨਿਨ੍ਦਾਂ ਪੁਨ ਰ੍ਨ ਕਰ੍ੱਤੁੰ ਸ਼ਿਕ੍ਸ਼਼ੇਤੇ ਤਦਰ੍ਥੰ ਮਯਾ ਸ਼ਯਤਾਨਸ੍ਯ ਕਰੇ ਸਮਰ੍ਪਿਤੌ|

< 1 ਤਿਮੋਥਿਉਸ 1 >