< 1 ਥੱਸਲੁਨੀਕੀਆ ਨੂੰ 3 >
1 ੧ ਇਸ ਲਈ ਅਸੀਂ ਹੋਰ ਆਪਣੇ ਆਪ ਨੂੰ ਰੋਕ ਨਾ ਸਕੇ, ਤਾਂ ਅਥੇਨੈ ਵਿੱਚ ਇਕੱਲੇ ਹੀ ਰਹਿਣ ਨੂੰ ਚੰਗਾ ਸਮਝਿਆ।
Темже уже не терпяще, благоволихом остатися во Афинех едини,
2 ੨ ਅਤੇ ਤਿਮੋਥਿਉਸ ਨੂੰ ਭੇਜਿਆ ਜਿਹੜਾ ਸਾਡਾ ਭਰਾ ਅਤੇ ਮਸੀਹ ਦੀ ਖੁਸ਼ਖਬਰੀ ਦੇ ਕੰਮ ਵਿੱਚ ਪਰਮੇਸ਼ੁਰ ਦਾ ਸੇਵਕ ਹੈ ਕਿ ਉਹ ਤੁਹਾਨੂੰ ਤਕੜਿਆਂ ਕਰੇ ਅਤੇ ਤੁਹਾਡੀ ਵਿਸ਼ਵਾਸ ਦੇ ਵਿਖੇ ਤੁਹਾਨੂੰ ਤਸੱਲੀ ਦੇਵੇ।
и послахом Тимофеа, брата нашего и служителя Божия и споспешника нашего во благовестии Христове, утвердити вас и утешити о вере вашей,
3 ੩ ਤਾਂ ਜੋ ਇਨ੍ਹਾਂ ਬਿਪਤਾਂਵਾਂ ਦੇ ਕਾਰਨ ਕੋਈ ਡੋਲ ਨਾ ਜਾਵੇ, ਕਿਉਂ ਜੋ ਤੁਸੀਂ ਆਪ ਜਾਣਦੇ ਹੋ ਕਿ ਅਸੀਂ ਇਸੇ ਲਈ ਠਹਿਰਾਏ ਹੋਏ ਹਾਂ।
яко ни единому смущатися в скорбех сих: сами бо весте, яко на сие истое лежим.
4 ੪ ਸਗੋਂ ਜਦੋਂ ਅਸੀਂ ਤੁਹਾਡੇ ਕੋਲ ਸੀ ਤਾਂ ਤੁਹਾਨੂੰ ਪਹਿਲਾਂ ਹੀ ਆਖਦੇ ਹੁੰਦੇ ਸੀ ਕਿ ਅਸੀਂ ਦੁੱਖ ਝੱਲਣੇ ਹਨ ਅਤੇ ਉਹੀ ਹੋਇਆ ਅਤੇ ਤੁਸੀਂ ਜਾਣਦੇ ਵੀ ਹੋ।
Ибо егда у вас бехом, предрекохом вам, яко имамы скорбети, еже и бысть, и весте.
5 ੫ ਇਸ ਕਾਰਨ, ਮੈਂ ਵੀ ਜਦੋਂ ਹੋਰ ਝੱਲ ਨਾ ਸਕਿਆ ਤਾਂ ਤੁਹਾਡੀ ਵਿਸ਼ਵਾਸ ਦੇਖਣ ਲਈ ਭੇਜਿਆ ਕਿ ਕਿਤੇ ਇਹ ਨਾ ਹੋਵੇ ਜੋ ਪਰਤਾਉਣ ਵਾਲੇ ਨੇ ਤੁਹਾਨੂੰ ਕਿਵੇਂ ਨਾ ਕਿਵੇਂ ਪਰਤਾਇਆ ਹੋਵੇ ਅਤੇ ਸਾਡੀ ਮਿਹਨਤ ਵਿਅਰਥ ਹੋ ਗਈ ਹੋਵੇ।
Сего ради и аз ктому не терпя, послах разумети веру вашу, да не како искусил вы искушаяй, и вотще будет труд наш.
6 ੬ ਪਰ ਹੁਣ ਜਦ ਤੁਹਾਡੇ ਵੱਲੋਂ ਤਿਮੋਥਿਉਸ ਸਾਡੇ ਕੋਲ ਆਇਆ ਅਤੇ ਤੁਹਾਡੀ ਵਿਸ਼ਵਾਸ ਅਤੇ ਪਿਆਰ ਦੀ ਖੁਸ਼ਖਬਰੀ ਲਿਆਇਆ, ਨਾਲੇ ਇਸ ਗੱਲ ਦੀ ਕਿ ਤੁਸੀਂ ਸਾਨੂੰ ਹਮੇਸ਼ਾਂ ਚੰਗੀ ਤਰ੍ਹਾਂ ਚੇਤੇ ਰੱਖਦੇ ਹੋ ਅਤੇ ਸਾਡੇ ਦਰਸ਼ਣ ਨੂੰ ਲੋਚਦੇ ਹੋ ਜਿਵੇਂ ਅਸੀਂ ਵੀ ਤੁਹਾਡੇ ਦਰਸ਼ਣ ਨੂੰ ਲੋਚਦੇ ਹਾਂ।
Ныне же пришедшу Тимофею к нам от вас и благовестившу нам веру вашу и любовь, и яко имате память о нас благу, всегда желающе нас видети, якоже и мы вас:
7 ੭ ਇਸ ਲਈ ਹੇ ਭਰਾਵੋ, ਸਾਨੂੰ ਆਪਣੇ ਸਾਰੇ ਕਸ਼ਟ ਅਤੇ ਦੁੱਖ ਵਿੱਚ, ਤੁਹਾਡੇ ਬਾਰੇ ਤੁਹਾਡੀ ਵਿਸ਼ਵਾਸ ਦੇ ਕਾਰਨ ਤਸੱਲੀ ਹੋ ਗਈ।
сего ради утешихомся, братие, о вас, во всякой скорби и нужде нашей, вашею верою:
8 ੮ ਕਿਉਂ ਜੋ ਹੁਣ ਸਾਡੀ ਜਾਨ ਵਿੱਚ ਜਾਨ ਪੈ ਗਈ ਹੈ ਕੀ ਤੁਸੀਂ ਪ੍ਰਭੂ ਵਿੱਚ ਪੱਕੇ ਹੋ।
яко мы ныне живи есмы, аще вы стоите о Господе.
9 ੯ ਉਸ ਸਾਰੇ ਅਨੰਦ ਲਈ ਜਿਸ ਕਰਕੇ ਅਸੀਂ ਆਪਣੇ ਪਰਮੇਸ਼ੁਰ ਦੇ ਅੱਗੇ ਤੁਹਾਡੇ ਕਾਰਨ ਅਨੰਦ ਕਰਦੇ ਹਾਂ ਅਸੀਂ ਤੁਹਾਡੇ ਬਾਰੇ ਕਿਹੜੇ ਮੂੰਹ ਨਾਲ ਪਰਮੇਸ਼ੁਰ ਦਾ ਧੰਨਵਾਦ ਕਰੀਏ?
Кое бо благодарение Богу можем воздати о вас, о всякой радости, еюже радуемся вас ради пред Богом нашим,
10 ੧੦ ਅਸੀਂ ਰਾਤ-ਦਿਨ ਬਹੁਤ ਹੀ ਪ੍ਰਾਰਥਨਾ ਕਰਦੇ ਰਹਿੰਦੇ ਹਾਂ ਜੋ ਤੁਹਾਡਾ ਦਰਸ਼ਣ ਕਰੀਏ ਅਤੇ ਤੁਹਾਡੀ ਵਿਸ਼ਵਾਸ ਦੀ ਘਾਟ ਨੂੰ ਪੂਰਾ ਕਰ ਦੇਈਏ।
нощь и день преизлиха молящеся видети лице ваше и совершити лишение веры вашея?
11 ੧੧ ਹੁਣ ਸਾਡਾ ਪਰਮੇਸ਼ੁਰ ਅਤੇ ਪਿਤਾ, ਅਤੇ ਸਾਡਾ ਪ੍ਰਭੂ ਯਿਸੂ, ਤੁਹਾਡੇ ਕੋਲ ਆਉਣ ਨੂੰ ਸਾਡੇ ਲਈ ਆਪ ਰਾਹ ਤਿਆਰ ਕਰੇ।
Сам же Бог и Отец наш и Господь наш Иисус Христос да исправит путь наш к вам.
12 ੧੨ ਅਤੇ ਪ੍ਰਭੂ ਤੁਹਾਨੂੰ ਇੱਕ ਦੂਜੇ ਨਾਲ ਅਤੇ ਸਭਨਾਂ ਮਨੁੱਖਾਂ ਨਾਲ ਪਿਆਰ ਵਿੱਚ ਵਧਾਵੇ ਅਤੇ ਤੁਸੀਂ ਤਰੱਕੀ ਕਰੋ, ਜਿਵੇਂ ਅਸੀਂ ਵੀ ਤੁਹਾਡੇ ਨਾਲ ਕਰਦੇ ਹਾਂ।
Вас же Господь да умножит и да избыточествит любовию друг ко другу и ко всем, якоже и мы к вам,
13 ੧੩ ਤਾਂ ਜੋ ਤੁਹਾਡਿਆਂ ਮਨਾਂ ਨੂੰ ਤਕੜਿਆਂ ਕਰੇ ਕਿ ਜਿਸ ਵੇਲੇ ਸਾਡਾ ਪ੍ਰਭੂ ਯਿਸੂ ਆਪਣੇ ਸਾਰਿਆਂ ਸੰਤਾਂ ਨਾਲ ਆਵੇਗਾ ਤਾਂ ਉਹ ਸਾਡੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਪਵਿੱਤਰਤਾਈ ਵਿੱਚ ਨਿਰਦੋਸ਼ ਹੋਣ।
во еже утвердити сердца ваша непорочна в святыни пред Богом и Отцем нашим, в пришествие Господа нашего Иисуса Христа со всеми святыми Его. Аминь.