< 1 ਸਮੂਏਲ 9 >
1 ੧ ਬਿਨਯਾਮੀਨ ਦੇ ਗੋਤ ਦਾ ਇੱਕ ਮਨੁੱਖ ਸੀ ਜਿਸ ਦਾ ਨਾਮ ਕੀਸ਼ ਜੋ ਅਬੀਏਲ ਦਾ ਪੁੱਤਰ ਜੋ ਸਰੂਰ ਦਾ ਪੁੱਤਰ ਜੋ ਬਕੋਰਥ ਦਾ ਪੁੱਤਰ ਜੋ ਅਫਿਆਹ ਦਾ ਪੁੱਤਰ ਸੀ ਅਤੇ ਇਹ ਬਿਨਯਾਮੀਨੀ ਵੱਡਾ ਤਕੜਾ ਸੂਰਮਾ ਸੀ।
Był pewien człowiek z [pokolenia] Beniamina, któremu na imię było Kisz – syn Abiela, syna Cerora, syna Bekorata, syna Afiacha, Beniaminita, dzielny mąż.
2 ੨ ਉਹ ਦਾ ਇੱਕ ਸ਼ਾਊਲ ਨਾਮਕ ਇੱਕ ਜੁਆਨ ਪੁੱਤਰ ਸੀ ਜੋ ਬਹੁਤ ਸੋਹਣਾ ਸੀ ਅਤੇ ਇਸਰਾਏਲੀਆਂ ਵਿੱਚ ਉਸ ਨਾਲੋਂ ਵੱਧ ਸੋਹਣਾ ਹੋਰ ਕੋਈ ਮਨੁੱਖ ਨਹੀਂ ਸੀ। ਉਹ ਸਾਰਿਆਂ ਮਨੁੱਖਾਂ ਵਿੱਚ ਸਭਨਾਂ ਨਾਲੋਂ ਉੱਚਾ ਸੀ।
Miał on syna imieniem Saul, urodziwego młodzieńca. Nie [było] nikogo spośród synów Izraela przystojniejszego niż on. Wzrostem o głowę przewyższał cały lud.
3 ੩ ਸ਼ਾਊਲ ਦੇ ਪਿਤਾ ਕੀਸ਼ ਦੀਆਂ ਗਧੀਆਂ ਗੁਆਚ ਗਈਆਂ ਇਸ ਲਈ ਕੀਸ਼ ਨੇ ਆਪਣੇ ਪੁੱਤਰ ਸ਼ਾਊਲ ਨੂੰ ਆਖਿਆ, ਸੇਵਕਾਂ ਵਿੱਚੋਂ ਇੱਕ ਨੂੰ ਆਪਣੇ ਨਾਲ ਲੈ ਅਤੇ ਜਾ ਕੇ ਗਧੀਆਂ ਨੂੰ ਲੱਭ।
A zaginęły oślice Kisza, ojca Saula. Wtedy Kisz powiedział do swego syna Saula: Weź teraz ze sobą jednego ze sług i wstań, idź, poszukaj oślic.
4 ੪ ਸੋ ਉਹ ਇਫ਼ਰਾਈਮ ਦੇ ਪਰਬਤ ਵੱਲ ਦੀ ਲੰਘਿਆ ਅਤੇ ਸ਼ਲੀਸ਼ਾਹ ਦੇ ਦੇਸ ਵਿੱਚੋਂ ਦੀ ਹੋ ਕੇ ਨਿੱਕਲ ਗਿਆ, ਪਰ ਉਹ ਨਾ ਲੱਭੀਆਂ ਤਦ ਉਹ ਸ਼ਾਲੀਮ ਦੇ ਦੇਸ ਵਿੱਚ ਗਏ ਅਤੇ ਉਹ ਉੱਥੇ ਵੀ ਨਾ ਸਨ। ਫੇਰ ਉਹ ਬਿਨਯਾਮੀਨੀਆਂ ਦੇ ਦੇਸ ਵਿੱਚ ਦੀ ਆਏ ਤਾਂ ਉੱਥੇ ਵੀ ਉਹਨਾਂ ਨੂੰ ਨਾ ਲੱਭੀਆਂ।
Przeszedł więc przez górę Efraim i przez ziemię Szalisza, lecz [ich] nie znaleźli. Przeszli także przez ziemię Szaalim, ale [ich] nie [znaleźli]. Przeszli też przez ziemię Beniamina i [ich] nie znaleźli.
5 ੫ ਜਦ ਉਹ ਸੂਫ਼ ਦੇ ਦੇਸ ਵਿੱਚ ਆਏ ਤਦ ਸ਼ਾਊਲ ਨੇ ਆਪਣੇ ਨਾਲ ਦੇ ਸੇਵਕ ਨੂੰ ਆਖਿਆ, ਚੱਲ, ਅਸੀਂ ਮੁੜ ਜਾਈਏ ਕਿਤੇ ਅਜਿਹਾ ਨਾ ਹੋਵੇ ਜੋ ਮੇਰਾ ਪਿਤਾ ਗਧੀਆਂ ਦੀ ਚਿੰਤਾ ਛੱਡ ਕੇ ਸਾਡੇ ਲਈ ਚਿੰਤਾ ਕਰੇ।
Kiedy przyszli do ziemi Suf, Saul powiedział do swego sługi, który z nim był: Chodź, wracajmy, by czasem mój ojciec nie zaniechał [troski] o oślice i nie martwił się o nas.
6 ੬ ਸੇਵਕ ਨੇ ਆਖਿਆ, ਵੇਖ, ਇਸ ਸ਼ਹਿਰ ਦੇ ਵਿੱਚ ਇੱਕ ਪਰਮੇਸ਼ੁਰ ਦਾ ਦਾਸ ਹੈ ਅਤੇ ਉਹ ਬਹੁਤ ਆਦਰਯੋਗ ਹੈ ਅਤੇ ਜਿਵੇਂ ਉਹ ਆਖੇ ਸਭ ਕੁਝ ਉਸੇ ਤਰ੍ਹਾਂ ਹੁੰਦਾ ਹੈ। ਚੱਲੋ ਉਸ ਕੋਲ ਚੱਲੀਏ। ਹੋ ਸਕਦਾ ਹੈ, ਜਿਸ ਰਾਹ ਦੇ ਵਿੱਚ ਜਾਣਾ ਚੰਗਾ ਹੈ ਉਹ ਰਾਹ ਸਾਨੂੰ ਦੱਸੋ?
Ten mu odpowiedział: Oto teraz w tym mieście [jest] mąż Boży, człowiek szanowany; wszystko, co mówi, spełnia się. Pójdźmy więc tam, może wskaże nam drogę, którą mamy iść.
7 ੭ ਸ਼ਾਊਲ ਨੇ ਆਪਣੇ ਸੇਵਕ ਨੂੰ ਆਖਿਆ, ਜੇਕਰ ਅਸੀਂ ਉੱਥੇ ਜਾਈਏ ਤਾਂ ਅਸੀਂ ਉਸ ਲਈ ਕੀ ਲੈ ਜਾਈਏ? ਰੋਟੀਆਂ ਤਾਂ ਸਾਡੇ ਭਾਂਡਿਆਂ ਵਿੱਚੋਂ ਮੁੱਕ ਗਈਆਂ ਹਨ ਅਤੇ ਪਰਮੇਸ਼ੁਰ ਦੇ ਦਾਸ ਲਈ ਸਾਡੇ ਕੋਲ ਕੋਈ ਸੁਗ਼ਾਤ ਨਹੀਂ ਹੈ। ਸਾਡੇ ਕੋਲ ਹੈ ਕੀ?
Wtedy Saul odpowiedział swemu słudze: Jeśli pójdziemy, cóż przyniesiemy temu człowiekowi? Chleb bowiem wyczerpał się już w naszych torbach i nie mamy podarunku, który moglibyśmy przynieść mężowi Bożemu. Cóż mamy?
8 ੮ ਟਹਿਲੂਏ ਨੇ ਸ਼ਾਊਲ ਨੂੰ ਫੇਰ ਉੱਤਰ ਦਿੱਤਾ ਅਤੇ ਆਖਿਆ ਵੇਖ, ਇੱਕ ਚੁਆਨੀ ਮੇਰੇ ਕੋਲ ਹੈ ਸੋ ਮੈਂ ਉਸ ਪਰਮੇਸ਼ੁਰ ਦੇ ਜਨ ਨੂੰ ਦਿਆਂਗਾ ਕਿ ਉਹ ਸਾਨੂੰ ਸਾਡਾ ਰਾਹ ਦੱਸੇ।
Sługa znowu odpowiedział Saulowi: Oto mam przy sobie ćwierć srebrnego sykla. Dam to mężowi Bożemu, aby oznajmił nam naszą drogę.
9 ੯ ਪੁਰਾਣੇ ਸਮਿਆਂ ਵਿੱਚ, ਇਸਰਾਏਲ ਵਿੱਚ ਜਦ ਕੋਈ ਮਨੁੱਖ ਪਰਮੇਸ਼ੁਰ ਕੋਲ ਸਲਾਹ ਕਰਨ ਦੇ ਲਈ ਜਾਂਦਾ ਸੀ ਤਾਂ ਇਉਂ ਆਖਦਾ ਸੀ ਕਿ ਆਓ ਅਸੀਂ ਦਰਸ਼ੀ ਕੋਲ ਜਾਈਏ ਕਿਉਂ ਜੋ ਉਹ ਜਿਹੜਾ ਹੁਣ ਨਬੀ ਕਹਾਉਂਦਾ ਹੈ, ਪਹਿਲਾਂ ਉਸ ਨੂੰ ਦਰਸ਼ੀ ਆਖਦੇ ਸਨ।
Dawniej w Izraelu, kiedy ktoś szedł poradzić się Boga, tak mówił: Chodźcie, pójdziemy do widzącego. Dzisiejszego proroka bowiem dawniej nazywano widzącym.
10 ੧੦ ਤਦ ਸ਼ਾਊਲ ਨੇ ਆਪਣੇ ਟਹਿਲੂਏ ਨੂੰ ਆਖਿਆ, ਚੰਗੀ ਗੱਲ ਹੈ। ਚੱਲ ਚੱਲੀਏ। ਸੋ ਉਹ ਸ਼ਹਿਰ ਨੂੰ ਆਏ, ਜਿੱਥੇ ਉਹ ਪਰਮੇਸ਼ੁਰ ਦਾ ਬੰਦਾ ਸੀ।
Wtedy Saul powiedział do swego sługi: Słuszne [jest] twoje słowo, chodź, pójdziemy. I udali się do miasta, w którym był mąż Boży.
11 ੧੧ ਸ਼ਹਿਰ ਵੱਲ ਟਿੱਲੇ ਉੱਤੇ ਚੜ੍ਹਦਿਆਂ ਉਹਨਾਂ ਨੂੰ ਕਈ ਕੁੜੀਆਂ ਮਿਲ ਪਈਆਂ ਜੋ ਪਾਣੀ ਭਰਨ ਚੱਲੀਆਂ ਸਨ ਅਤੇ ਉਹਨਾਂ ਨੇ ਉਨ੍ਹਾਂ ਨੂੰ ਪੁੱਛਿਆ, ਕੀ ਇੱਥੇ ਦਰਸ਼ੀ ਹੈ?
A gdy wchodzili na górę do miasta, spotkali dziewczęta, które wyszły naczerpać wody. I zapytali je: Czy jest tu widzący?
12 ੧੨ ਉਨ੍ਹਾਂ ਨੇ ਉਹਨਾਂ ਨੂੰ ਉੱਤਰ ਦੇ ਕੇ ਆਖਿਆ, ਹਾਂ ਜੀ, ਹੈ, ਵੇਖੋ, ਉਹ ਤੁਹਾਡੇ ਸਾਹਮਣੇ ਹੈ। ਛੇਤੀ ਜਾਓ ਕਿਉਂ ਜੋ ਉਹ ਅੱਜ ਹੀ ਸ਼ਹਿਰ ਵਿੱਚ ਆਇਆ ਹੈ ਇਸ ਲਈ ਜੋ ਅੱਜ ਦੇ ਦਿਨ ਲੋਕ ਉੱਚੇ ਥਾਂ ਵਿੱਚ ਬਲੀ ਚੜ੍ਹਾਉਂਦੇ ਹਨ।
One odpowiedziały im: Tak, oto jest przed tobą. Pośpiesz się, dziś bowiem przyszedł do miasta, gdyż dziś lud [składa] ofiary na wyżynie.
13 ੧੩ ਜਦ ਤੁਸੀਂ ਸ਼ਹਿਰ ਵਿੱਚ ਵੜੋਂਗੇ ਤਾਂ ਤੁਸੀਂ ਉਹ ਨੂੰ ਉੱਚੇ ਥਾਂ ਵਿੱਚ ਰੋਟੀ ਖਾਣ ਲਈ ਜਾਣ ਤੋਂ ਪਹਿਲਾ ਤੁਰੰਤ ਮਿਲ ਲਵੋ ਕਿਉਂ ਜੋ ਜਦ ਤੱਕ ਉਹ ਨਾ ਜਾਵੇ ਲੋਕ ਖਾਂਦੇ ਨਹੀਂ ਇਸ ਜੋ ਉਹ ਬਲੀ ਨੂੰ ਅਸੀਸ ਦਿੰਦਾ ਹੈ ਤਾਂ ਉਹ ਦੇ ਪਿੱਛੋਂ ਪਰਾਹੁਣੇ ਖਾਂਦੇ ਹਨ। ਸੋ ਹੁਣ ਤੁਸੀਂ ਚੜ੍ਹੋ ਕਿਉਂ ਜੋ ਅੱਜ ਹੀ ਤੁਸੀਂ ਉਹ ਨੂੰ ਮਿਲੋਗੇ।
Gdy wejdziecie do miasta, znajdziecie go, zanim pójdzie na wyżynę na posiłek. Lud bowiem nie będzie jadł, dopóki [on] nie przyjdzie, gdyż on błogosławi ofiarę. Dopiero potem jedzą zaproszeni. Idźcie więc, bo właśnie teraz go spotkacie.
14 ੧੪ ਸੋ ਉਹ ਸ਼ਹਿਰ ਨੂੰ ਗਏ ਅਤੇ ਜਦ ਸ਼ਹਿਰ ਵਿੱਚ ਵੜੇ ਤਾਂ ਵੇਖੋ ਸਮੂਏਲ ਉੱਚੇ ਥਾਂ ਨੂੰ ਜਾਣ ਲਈ ਉਹਨਾਂ ਦੇ ਸਾਹਮਣੇ ਬਾਹਰ ਨਿੱਕਲਿਆ।
Ruszyli więc do miasta. A gdy wchodzili do miasta, oto Samuel wychodził im naprzeciw, udając się na wyżynę.
15 ੧੫ ਯਹੋਵਾਹ ਨੇ ਸ਼ਾਊਲ ਦੇ ਆਉਣ ਤੋਂ ਇੱਕ ਦਿਨ ਪਹਿਲਾਂ ਹੀ ਸਮੂਏਲ ਨੂੰ ਆਖ ਦਿੱਤਾ ਸੀ।
A PAN wyjawił Samuelowi na dzień przed przybyciem Saula, mówiąc mu:
16 ੧੬ ਜੋ ਇਸੇ ਸਮੇਂ ਇੱਕ ਮਨੁੱਖ ਨੂੰ ਬਿਨਯਾਮੀਨ ਦੇ ਇਲਾਕੇ ਤੋਂ ਹੈ ਮੈਂ ਤੇਰੇ ਕੋਲ ਘੱਲਾਂਗਾ, ਸੋ ਤੂੰ ਉਹ ਨੂੰ ਅਭਿਸ਼ੇਕ ਕਰੀਂ ਜੋ ਉਹ ਮੇਰੀ ਪਰਜਾ ਇਸਰਾਏਲ ਦਾ ਪ੍ਰਧਾਨ ਬਣੇ ਅਤੇ ਮੇਰੀ ਪਰਜਾ ਨੂੰ ਫ਼ਲਿਸਤੀਆਂ ਦੇ ਹੱਥੋਂ ਛੁਡਾਵੇ ਕਿਉਂ ਜੋ ਮੈਂ ਆਪਣੀ ਪਰਜਾ ਵੱਲ ਧਿਆਨ ਕੀਤਾ ਹੈ ਇਸ ਲਈ ਜੋ ਉਨ੍ਹਾਂ ਦੀ ਦੁਹਾਈ ਮੇਰੇ ਤੱਕ ਪਹੁੰਚ ਗਈ ਹੈ।
Jutro w tym czasie wyślę do ciebie człowieka z ziemi Beniamina. Jego namaścisz na wodza nad moim ludem Izraelem; a on wybawi mój lud z rąk Filistynów. Wejrzałem bowiem na swój lud, gdyż jego lament dotarł do mnie.
17 ੧੭ ਸੋ ਜਦ ਸਮੂਏਲ ਨੇ ਵੇਖਿਆ ਉਸੇ ਵੇਲੇ ਯਹੋਵਾਹ ਨੇ ਉਹ ਨੂੰ ਆਖਿਆ, ਵੇਖ ਇਹੋ ਉਹ ਮਨੁੱਖ ਹੈ ਜਿਸ ਦੇ ਲਈ ਮੈਂ ਤੈਨੂੰ ਕਿਹਾ ਸੀ, ਇਹੋ ਮੇਰੀ ਪਰਜਾ ਉੱਤੇ ਰਾਜ ਕਰੇਗਾ।
A gdy Samuel zobaczył Saula, PAN mu powiedział: Oto człowiek, o którym ci powiedziałem. Właśnie on będzie panował nad moim ludem.
18 ੧੮ ਇਸ ਲਈ ਸ਼ਾਊਲ ਡਿਉੜ੍ਹੀ ਵਿੱਚ ਸਮੂਏਲ ਕੋਲ ਪਹੁੰਚਿਆ ਅਤੇ ਉਹ ਨੂੰ ਆਖਿਆ, ਜੀ ਮੈਨੂੰ ਦੱਸੋ ਜੋ ਦਰਸ਼ੀ ਦਾ ਘਰ ਕਿੱਥੇ ਹੈ?
Wtedy Saul zbliżył się do Samuela w bramie i powiedział: Proszę, powiedz mi, gdzie jest dom widzącego?
19 ੧੯ ਸਮੂਏਲ ਨੇ ਸ਼ਾਊਲ ਨੂੰ ਉੱਤਰ ਦਿੱਤਾ, ਦਰਸ਼ੀ ਤਾਂ ਮੈਂ ਹੀ ਹਾਂ। ਮੇਰੇ ਅੱਗੇ-ਅੱਗੇ ਉੱਚੇ ਥਾਂ ਵੱਲ ਚੜ੍ਹ, ਜੋ ਤੁਸੀਂ ਅੱਜ ਮੇਰੇ ਨਾਲ ਭੋਜਨ ਕਰੋ ਅਤੇ ਸਵੇਰੇ ਮੈਂ ਤੈਨੂੰ ਵਿਦਾ ਕਰਾਂਗਾ ਅਤੇ ਜੋ ਕੁਝ ਤੇਰੇ ਮਨ ਵਿੱਚ ਹੈ ਉਹ ਸਭ ਤੈਨੂੰ ਦੱਸਾਂਗਾ।
Samuel odpowiedział Saulowi: Ja jestem widzący. Idź przede mną na wyżynę. Dziś będziecie jeść ze mną, a jutro rano odprawię cię i powiem ci wszystko, co jest w twoim sercu.
20 ੨੦ ਅਤੇ ਤੇਰੀਆਂ ਗਧੀਆਂ ਜਿਨ੍ਹਾਂ ਨੂੰ ਗਵਾਚਿਆਂ ਤਿੰਨ ਦਿਨ ਹੋ ਗਏ ਹਨ ਉਨ੍ਹਾਂ ਦੀ ਚਿੰਤਾ ਨਾ ਕਰ ਕਿਉਂ ਜੋ ਉਹ ਲੱਭ ਗਈਆਂ ਹਨ ਅਤੇ ਇਸਰਾਏਲ ਕਿਸ ਦੇ ਮੂੰਹ ਵੱਲ ਵੇਖਦਾ ਹੈ? ਭਲਾ, ਤੇਰੇ ਅਤੇ ਤੇਰੇ ਪਿਤਾ ਦੇ ਸਾਰੇ ਟੱਬਰ ਵੱਲ ਨਹੀਂ?
A co do oślic, które ci zaginęły trzy dni temu, nie martw się, bo już się znalazły. I na kogo jest zwrócone wszelkie pragnienie Izraela? Czy nie na ciebie i na cały dom twego ojca?
21 ੨੧ ਸੋ ਸ਼ਾਊਲ ਨੇ ਉੱਤਰ ਦਿੱਤਾ, ਭਲਾ, ਮੈਂ ਬਿਨਯਾਮੀਨੀ ਨਹੀਂ ਜੋ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਛੋਟੇ ਗੋਤ ਦਾ ਹਾਂ ਅਤੇ ਮੇਰਾ ਟੱਬਰ ਬਿਨਯਾਮੀਨ ਦੇ ਗੋਤ ਦੇ ਸਾਰਿਆਂ ਟੱਬਰਾਂ ਵਿੱਚ ਸਭਨਾਂ ਨਾਲੋਂ ਬਹੁਤ ਛੋਟਾ ਨਹੀਂ? ਫੇਰ ਕੀ ਕਾਰਨ ਜੋ ਤੁਸੀਂ ਮੈਨੂੰ ਇਉਂ ਆਖਦੇ ਹੋ?
Saul odpowiedział: Czyż nie jestem Beniaminitą – z najmniejszego pokolenia Izraela? I czyż moja rodzina nie jest najmniejsza ze wszystkich rodzin pokolenia Beniamina? Dlaczego więc mówisz do mnie takie słowa?
22 ੨੨ ਤਦ ਸਮੂਏਲ ਨੇ ਸ਼ਾਊਲ ਨੂੰ ਅਤੇ ਉਹ ਦੇ ਦਾਸ ਨੂੰ ਚੁਬਾਰੇ ਵਿੱਚ ਲੈ ਆਂਦਾ ਅਤੇ ਉਹਨਾਂ ਨੂੰ ਪਰਾਹੁਣਿਆਂ ਦੇ ਵਿੱਚ ਜੋ ਲੱਗਭੱਗ ਤੀਹ ਲੋਕ ਸਨ ਉੱਚੇ ਥਾਂ ਵਿੱਚ ਬਿਠਾਇਆ।
I Samuel zabrał Saula i jego sługę, zaprowadził ich do sali i dał im pierwsze miejsce wśród zaproszonych, a było ich około trzydziestu ludzi.
23 ੨੩ ਸਮੂਏਲ ਨੇ ਲਾਂਗਰੀ ਨੂੰ ਆਖਿਆ, ਉਹ ਟੁੱਕੜਾ ਜੋ ਮੈਂ ਤੈਨੂੰ ਆਖਿਆ ਸੀ, ਰੱਖ ਛੱਡੀਂ, ਉਸ ਨੂੰ ਲੈ ਆ।
Wtedy Samuel powiedział do kucharza: Podaj tę część, którą ci dałem i o której ci mówiłem: Zatrzymaj ją u siebie;
24 ੨੪ ਲਾਂਗਰੀ ਨੇ ਇੱਕ ਮਾਸ ਦਾ ਵੱਡਾ ਟੁੱਕੜਾ ਜੋ ਉਹ ਦੇ ਉੱਤੇ ਸੀ, ਚੁੱਕ ਕੇ ਸ਼ਾਊਲ ਦੇ ਅੱਗੇ ਲਿਆ ਕੇ ਰੱਖਿਆ ਅਤੇ ਸਮੂਏਲ ਨੇ ਆਖਿਆ ਵੇਖ, ਇਹ ਜੋ ਰੱਖਿਆ ਹੋਇਆ ਹੈ ਸੋ ਆਪਣੇ ਅੱਗੇ ਰੱਖ ਕੇ ਖਾ ਇਸ ਲਈ ਕਿ ਉਹ ਠਹਿਰਾਏ ਹੋਏ ਸਮੇਂ ਦਾ ਤੇਰੇ ਲਈ ਰੱਖਿਆ ਹੋਇਆ ਹੈ ਕਿਉਂ ਜੋ ਮੈਂ ਆਖਿਆ, ਮੈਂ ਲੋਕਾਂ ਨੂੰ ਨਿਉਂਦਾ ਦਿੱਤਾ ਹੈ। ਸੋ ਸ਼ਾਊਲ ਨੇ ਉਸ ਦਿਨ ਸਮੂਏਲ ਨਾਲ ਭੋਜਨ ਕੀਤਾ।
Kucharz przyniósł łopatkę i to, co było na niej, i położył przed Saulem, a [Samuel] powiedział: Oto co zostało, połóż to przed sobą i jedz, bo [kiedy] powiedziałem: Wezwałem lud – zostało [to] zachowane dla ciebie na tę chwilę. I Saul jadł razem z Samuelem tego dnia.
25 ੨੫ ਜਦ ਉਹ ਉੱਚੇ ਥਾਂ ਤੋਂ ਸ਼ਹਿਰ ਨੂੰ ਗਏ ਤਾਂ ਉਸ ਨੇ ਘਰ ਦੀ ਛੱਤ ਉੱਤੇ ਸ਼ਾਊਲ ਨਾਲ ਗੱਲਾਂ ਕੀਤੀਆਂ।
A gdy zeszli z wyżyny do miasta, Samuel rozmawiał z Saulem na dachu.
26 ੨੬ ਅਤੇ ਉਹ ਸਵੇਰੇ ਹੀ ਉੱਠੇ ਅਤੇ ਅਜਿਹਾ ਹੋਇਆ ਜਾਂ ਦਿਨ ਚੜ੍ਹਨ ਲੱਗਾ ਤਾਂ ਸਮੂਏਲ ਨੇ ਸ਼ਾਊਲ ਨੂੰ ਘਰ ਦੀ ਛੱਤ ਉੱਤੇ ਫੇਰ ਸੱਦਿਆ ਅਤੇ ਆਖਿਆ, ਉੱਠ ਜੋ ਮੈਂ ਤੈਨੂੰ ਵਿਦਾ ਕਰਾਂ। ਸੋ ਸ਼ਾਊਲ ਉੱਠਿਆ, ਉਹ ਅਤੇ ਸਮੂਏਲ ਬਾਹਰ ਚੱਲੇ ਗਏ।
Potem wstali wcześnie rano. I gdy zaczęło świtać, Samuel zawołał Saula na dach, mówiąc: Wstań, a wyprawię cię. Saul wstał więc i obaj wyszli z domu, on i Samuel.
27 ੨੭ ਜਦ ਉਹ ਸ਼ਹਿਰ ਦੇ ਸਿਰੇ ਵੱਲ ਉੱਤਰਦੇ ਪਏ ਸਨ ਤਾਂ ਸਮੂਏਲ ਨੇ ਸ਼ਾਊਲ ਨੂੰ ਆਖਿਆ, ਆਪਣੇ ਦਾਸ ਨੂੰ ਆਗਿਆ ਦੇ ਜੋ ਸਾਡੇ ਤੋਂ ਅੱਗੇ-ਅੱਗੇ ਹੋ ਤੁਰੇ, ਸੋ ਉਹ ਅੱਗੇ ਹੋ ਗਿਆ, ਪਰ ਤੂੰ ਹੁਣ ਖੜ੍ਹਾ ਰਹਿ ਤਾਂ ਜੋ ਮੈਂ ਪਰਮੇਸ਼ੁਰ ਦਾ ਬਚਨ ਤੈਨੂੰ ਸੁਣਾਵਾਂ।
A gdy schodzili ku granicy miasta, Samuel odezwał się do Saula: Powiedz słudze, aby poszedł przed nami. I gdy ten poszedł, [dodał]: Ty zaś zatrzymaj się na chwilę, abym ci oznajmił słowo Boże.