< 1 ਸਮੂਏਲ 31 >
1 ੧ ਫੇਰ ਫ਼ਲਿਸਤੀਆਂ ਨੇ ਇਸਰਾਏਲ ਨਾਲ ਲੜਾਈ ਕੀਤੀ ਅਤੇ ਇਸਰਾਏਲੀ ਮਨੁੱਖ ਫ਼ਲਿਸਤੀਆਂ ਦੇ ਅੱਗੋਂ ਭੱਜ ਗਏ, ਅਤੇ ਗਿਲਬੋਆ ਦੇ ਪਰਬਤ ਵਿੱਚ ਮਾਰੇ ਗਏ।
А филистимците воюваха против Израиля; и Израилевите мъже побягнаха от филистимците и паднаха убити в хълма Гелвуе.
2 ੨ ਫ਼ਲਿਸਤੀਆਂ ਨੇ ਸ਼ਾਊਲ ਅਤੇ ਉਹ ਦੇ ਪੁੱਤਰਾਂ ਦਾ ਬਹੁਤ ਪਿੱਛਾ ਕੀਤਾ, ਅਤੇ ਯੋਨਾਥਾਨ ਅਤੇ ਅਬੀਨਾਦਾਬ ਅਤੇ ਮਲਕੀਸ਼ੂਆ, ਸ਼ਾਊਲ ਦੇ ਪੁੱਤਰਾਂ ਨੂੰ ਮਾਰ ਸੁੱਟਿਆ।
И филистимците настигнаха Саула и синовете му; и филистимците убиха Сауловите синове Ионатана, Авинадава и Мелхусия.
3 ੩ ਸ਼ਾਊਲ ਉੱਤੇ ਲੜਾਈ ਬਹੁਤ ਵਧ ਗਈ ਅਤੇ ਤੀਰ-ਅੰਦਾਜ਼ਾਂ ਨੇ ਉਹ ਨੂੰ ਲੱਭਿਆ ਅਤੇ ਤੀਰ-ਅੰਦਾਜ਼ਾਂ ਦੇ ਹੱਥੋਂ ਉਹ ਬਹੁਤ ਜ਼ਖਮੀ ਕੀਤਾ ਗਿਆ
И битката се засилваше против Саула, и стрелците го улучиха; и той бе тежко ранен от стрелците.
4 ੪ ਤਦ ਸ਼ਾਊਲ ਨੇ ਆਪਣੇ ਸ਼ਸਤਰ ਚੁੱਕਣ ਵਾਲੇ ਨੂੰ ਆਖਿਆ, ਆਪਣੀ ਤਲਵਾਰ ਕੱਢ ਕੇ ਮੈਨੂੰ ਮਾਰ ਦੇ ਕਿਤੇ ਅਜਿਹਾ ਨਾ ਹੋਵੇ ਜੋ ਇਹ ਅਸੁੰਨਤੀ ਆਉਣ ਅਤੇ ਮੈਨੂੰ ਮਾਰਨ ਅਤੇ ਮੇਰੇ ਨਾਲ ਮਖ਼ੌਲ ਕਰਨ। ਪਰ ਇਹ ਗੱਲ ਉਹ ਦੇ ਸ਼ਸਤਰ ਚੁੱਕਣ ਵਾਲੇ ਨੇ ਨਾ ਮੰਨੀ ਕਿਉਂ ਜੋ ਉਹ ਬਹੁਤ ਘਬਰਾ ਗਿਆ। ਤਦ ਸ਼ਾਊਲ ਤਲਵਾਰ ਫੜ੍ਹ ਕੇ ਉਹ ਦੇ ਉੱਤੇ ਡਿੱਗ ਪਿਆ।
Тогава Саул каза на оръженосеца си: Изтегли меча си, та ме прободи с него, за да не дойдат тия необрязани та ме прободат и се поругаят с мене. Но оръженосецът му не прие, защото много се боеше. Затова Саул взе меча си та падна върху него.
5 ੫ ਜਦ ਉਹ ਦੇ ਸ਼ਸਤਰ ਚੁੱਕਣ ਵਾਲੇ ਨੇ ਵੇਖਿਆ ਜੋ ਸ਼ਾਊਲ ਮਰ ਗਿਆ ਹੈ ਤਾਂ ਉਹ ਵੀ ਆਪਣੀ ਤਲਵਾਰ ਉੱਤੇ ਡਿੱਗ ਪਿਆ ਅਤੇ ਉਹ ਦੇ ਨਾਲ ਹੀ ਮਰ ਗਿਆ।
И като видя оръженосецът му, че Саул умря, падна и той на меча си и умря с него.
6 ੬ ਸੋ ਸ਼ਾਊਲ ਅਤੇ ਉਹ ਦੇ ਤਿੰਨੇ ਪੁੱਤਰ ਅਤੇ ਉਹ ਦਾ ਸ਼ਸਤਰ ਚੁੱਕਣ ਵਾਲਾ ਅਤੇ ਉਹ ਦਾ ਸਾਰਾ ਘਰਾਣਾ ਉਸ ਦਿਨ ਇਕੱਠੇ ਹੀ ਮਰ ਗਏ।
Така умря Саул, тримата му сина, оръженосецът му, и всичките му мъже заедно в същия онзи ден.
7 ੭ ਜਦ ਉਨ੍ਹਾਂ ਇਸਰਾਏਲੀ ਮਨੁੱਖਾਂ ਨੇ ਜੋ ਉਸ ਵਾਦੀ ਦੇ ਦੂਜੀ ਵੱਲ ਸਨ ਅਤੇ ਉਨ੍ਹਾਂ ਨੇ ਜੋ ਯਰਦਨੋਂ ਪਾਰ ਸਨ ਇਹ ਡਿੱਠਾ ਜੋ ਇਸਰਾਏਲ ਦੇ ਲੋਕ ਨੱਠੇ ਅਤੇ ਸ਼ਾਊਲ ਅਤੇ ਉਹ ਦੇ ਪੁੱਤਰ ਮਰੇ ਪਏ ਹਨ ਤਾਂ ਉਹ ਵੀ ਸ਼ਹਿਰਾਂ ਨੂੰ ਛੱਡ ਕੇ ਭੱਜ ਗਏ ਅਤੇ ਫ਼ਲਿਸਤੀ ਉਨ੍ਹਾਂ ਵਿੱਚ ਆਣ ਵੱਸੇ।
Тогава Израилевите мъже, които бяха оттатък долината и отвъд Иордан, като видяха, че Израилевите мъже бягаха, и че Саул и синовете му измряха, напуснаха градовете, та побягнаха; а филистимците дойдоха и се заселиха в тях.
8 ੮ ਅਗਲੇ ਦਿਨ ਜਿਸ ਵੇਲੇ ਫ਼ਲਿਸਤੀ ਉਨ੍ਹਾਂ ਮਰਿਆਂ ਹੋਇਆਂ ਦੇ ਸ਼ਸਤਰ ਬਸਤਰ ਉਤਾਰਨ ਆਏ ਤਾਂ ਉਨ੍ਹਾਂ ਨੂੰ ਸ਼ਾਊਲ ਅਤੇ ਉਹ ਦੇ ਤਿੰਨੇ ਪੁੱਤਰ ਗਿਲਬੋਆ ਪਰਬਤ ਵਿੱਚ ਡਿੱਗੇ ਲੱਭੇ।
А на следния ден, когато филистимците дойдоха да съблекат убитите, намериха Саула и тримата му сина паднали на хълма Гелвуе.
9 ੯ ਸੋ ਉਨ੍ਹਾਂ ਨੇ ਉਸ ਦਾ ਸਿਰ ਵੱਢ ਸੁੱਟਿਆ ਅਤੇ ਉਹ ਦੇ ਸ਼ਸਤਰ ਲਾਹ ਕੇ ਫ਼ਲਿਸਤੀਆਂ ਦੇ ਦੇਸ ਵਿੱਚ ਘੱਲ ਦਿੱਤੇ ਜੋ ਉਨ੍ਹਾਂ ਦੇਵਤਿਆਂ ਦੇ ਮੰਦਰਾਂ ਵਿੱਚ ਅਤੇ ਲੋਕਾਂ ਵਿੱਚ ਉਸ ਦੀ ਖ਼ਬਰ ਦੇਣ।
И отсякоха главата му и снеха оръжията му, и изпратиха човеци навред из филистимската земя, за да разнесат известие в капищата на идолите си и между людете.
10 ੧੦ ਸੋ ਉਨ੍ਹਾਂ ਨੇ ਉਹ ਦੇ ਸ਼ਸਤਰਾਂ ਨੂੰ ਅਸ਼ਤਾਰੋਥ ਦੇਵੀ ਦੇ ਮੰਦਰ ਵਿੱਚ ਰੱਖਿਆ ਅਤੇ ਉਹ ਦੀ ਲਾਸ਼ ਨੂੰ ਬੈਤ ਸ਼ਾਨ ਦੀ ਕੰਧ ਉੱਤੇ ਟੰਗ ਦਿੱਤਾ।
И оръжията му положиха в капището на астартите, а тялото му обесиха на стената на Ветсан.
11 ੧੧ ਜਦ ਯਾਬੇਸ਼ ਗਿਲਆਦ ਦੇ ਵਾਸੀਆਂ ਨੇ ਸੁਣਿਆ ਜੋ ਫ਼ਲਿਸਤੀਆਂ ਨੇ ਸ਼ਾਊਲ ਨਾਲ ਇਹ ਸਭ ਕੁਝ ਕੀਤਾ,
А като чуха жителите на Явис-галаад това, което филистимците направиха на Саула,
12 ੧੨ ਤਾਂ ਉਨ੍ਹਾਂ ਵਿੱਚੋਂ ਸਭ ਸੂਰਮੇ ਉੱਠੇ, ਸਾਰੀ ਰਾਤ ਤੁਰੇ ਗਏ ਅਤੇ ਬੈਤ ਸ਼ਾਨ ਦੀ ਕੰਧ ਉੱਤੋਂ ਉਹ ਦੇ ਪੁੱਤਰਾਂ ਦੀਆਂ ਲਾਸ਼ਾਂ ਸਮੇਤ ਉਹ ਦੀ ਲਾਸ਼ ਉਤਾਰ ਕੇ ਯਾਬੇਸ਼ ਵਿੱਚ ਮੁੜ ਆਏ ਅਤੇ ਉੱਥੇ ਉਨ੍ਹਾਂ ਨੂੰ ਸਾੜ ਦਿੱਤਾ।
всичките храбри мъже станаха и, като ходиха цялата нощ, снеха тялото на Саула и телата на синовете му от стената на Ветсан, и като дойдоха в Явис, там ги изгориха.
13 ੧੩ ਤਦ ਉਨ੍ਹਾਂ ਦੀਆਂ ਹੱਡੀਆਂ ਨੂੰ ਲਿਆ ਅਤੇ ਉਨ੍ਹਾਂ ਨੂੰ ਯਾਬੇਸ਼ ਵਿੱਚ ਇੱਕ ਝਾਊ ਦੇ ਰੁੱਖ ਹੇਠ ਦੱਬ ਦਿੱਤਾ ਅਤੇ ਸੱਤ ਦਿਨ ਤੱਕ ਵਰਤ ਰੱਖਿਆ।
И взеха костите им та ги закопаха под дървото в Явис, и постиха седем дена.