< 1 ਸਮੂਏਲ 26 >
1 ੧ ਜ਼ੀਫੀ ਲੋਕ ਗਿਬਆਹ ਨੂੰ ਸ਼ਾਊਲ ਕੋਲ ਆਣ ਕੇ ਬੋਲੇ, ਕੀ, ਦਾਊਦ ਹਕੀਲਾਹ ਦੇ ਪਰਬਤ ਵਿੱਚ ਜੋ ਯਸ਼ੀਮੋਨ ਦੇ ਸਾਹਮਣੇ ਹੈ ਲੁਕਿਆ ਨਹੀਂ ਰਹਿੰਦਾ?
Jöttek a Zífbeliek Sáulhoz Gibeába, mondván: Nemde Dávid Ckakhíla dombján rejtőzködik, a sivatag előtt.
2 ੨ ਸੋ ਸ਼ਾਊਲ ਉੱਠਿਆ ਅਤੇ ਤਿੰਨ ਹਜ਼ਾਰ ਚੁਣਵੇਂ ਇਸਰਾਏਲੀ ਜੁਆਨ ਆਪਣੇ ਨਾਲ ਲੈ ਕੇ ਜ਼ੀਫ ਦੀ ਉਜਾੜ ਵਿੱਚ ਦਾਊਦ ਨੂੰ ਭਾਲਣ ਉਤਰਿਆ।
Ekkor fölkelt Sául és lement Zíf pusztájába és vele háromezer ember, Izrael válogatottjai, hogy keresse Dávidot Zíf pusztájában.
3 ੩ ਸ਼ਾਊਲ ਨੇ ਹਕੀਲਾਹ ਦੇ ਪਰਬਤ ਵਿੱਚ ਜੋ ਯਸ਼ੀਮੋਨ ਦੇ ਸਾਹਮਣੇ ਹੈ ਰਾਹ ਉੱਤੇ ਡੇਰੇ ਲਾਏ ਪਰ ਦਾਊਦ ਉਜਾੜ ਦੇ ਵਿੱਚ ਠਹਿਰਿਆ ਸੋ ਉਸ ਨੇ ਵੇਖਿਆ ਜੋ ਸ਼ਾਊਲ ਮੇਰੇ ਮਗਰੇ ਮਗਰ ਉਜਾੜ ਵਿੱਚ ਤੁਰਿਆ ਆਉਂਦਾ ਹੈ।
És táborozott Sául Chakhíla dombján, mely a sivatag előtt az út mellett van; Dávid pedig a pusztában lakott, és látta, hogy Sául utána ment a pusztába.
4 ੪ ਤਾਂ ਦਾਊਦ ਨੇ ਭੇਤੀਆਂ ਨੂੰ ਭੇਜਿਆ ਅਤੇ ਜਾਣਿਆ ਜੋ ਸ਼ਾਊਲ ਸੱਚ-ਮੁੱਚ ਆਇਆ ਹੈ।
Erre küldött Dávid kémeket és megtudta, hogy eljött Sául a megállapított helyre.
5 ੫ ਤਦ ਦਾਊਦ ਉੱਠ ਕੇ ਸ਼ਾਊਲ ਦੇ ਡੇਰਿਆਂ ਕੋਲ ਆਇਆ, ਦਾਊਦ ਨੇ ਉਸ ਥਾਂ ਨੂੰ ਜਿੱਥੇ ਸ਼ਾਊਲ ਲੰਮਾ ਪਿਆ ਹੋਇਆ ਸੀ ਅਤੇ ਨੇਰ ਦਾ ਪੁੱਤਰ ਅਬਨੇਰ ਵੀ ਜੋ ਉਹ ਦਾ ਸੈਨਾਪਤੀ ਸੀ ਵੇਖਿਆ ਅਤੇ ਸ਼ਾਊਲ ਗੱਡੀਆਂ ਦੇ ਥਾਂ ਵਿੱਚ ਸੁੱਤਾ ਪਿਆ ਸੀ ਅਤੇ ਲੋਕਾਂ ਨੇ ਉਹ ਦੇ ਆਲੇ-ਦੁਆਲੇ ਡੇਰੇ ਲਾਏ ਹੋਏ ਸਨ।
Ekkor fölkelt Dávid és elment azon helyre, ahol Sául táborozott, és látta Dávid a helyet, ahol feküdt Sául meg Abnér, Nér fia, az ő hadvezére; Sául ugyanis a táborgyűrűben feküdt és a nép táborozott körülötte.
6 ੬ ਤਦ ਦਾਊਦ ਨੇ ਹਿੱਤੀ ਅਹੀਮਲਕ ਅਤੇ ਸਰੂਯਾਹ ਦੇ ਪੁੱਤਰ ਅਬੀਸ਼ਈ ਨੂੰ ਜੋ ਯੋਆਬ ਦਾ ਭਰਾ ਸੀ ਆਖਿਆ, ਸ਼ਾਊਲ ਦੇ ਡੇਰਿਆਂ ਵੱਲ ਮੇਰੇ ਨਾਲ ਕੌਣ ਉਤਰੇਗਾ? ਅਬੀਸ਼ਈ ਬੋਲਿਆ, ਤੁਹਾਡੇ ਨਾਲ ਮੈਂ ਉਤਰਾਂਗਾ।
Megszólalt Dávid és szólt a chittita Achímélekhez és Abisájhoz, Czerúja fiához, Jóáb testvéréhez, mondván: Ki jön le velem Sáulhoz a táborba? Mondta Abisáj: Lemegyek én veled.
7 ੭ ਸੋ ਦਾਊਦ ਅਤੇ ਅਬੀਸ਼ਈ ਰਾਤ ਨੂੰ ਉਨ੍ਹਾਂ ਲੋਕਾਂ ਵਿੱਚ ਜਾ ਪਏ ਅਤੇ ਵੇਖੋ, ਉਸ ਵੇਲੇ ਸ਼ਾਊਲ ਗੱਡੀਆਂ ਦੇ ਥਾਂ ਵਿੱਚ ਸੁੱਤਾ ਪਿਆ ਸੀ ਅਤੇ ਉਹ ਦੀ ਬਰਛੀ ਉਹ ਦੀ ਸਿਰਹਾਣੇ ਧਰਤੀ ਵਿੱਚ ਗੱਡੀ ਹੋਈ ਸੀ ਅਤੇ ਅਬਨੇਰ ਅਤੇ ਸਿਪਾਹੀ ਉਹ ਦੇ ਉਦਾਲੇ ਪਏ ਹੋਏ ਸਨ।
Odament Dávid meg Abisáj a néphez éjjel, és íme Sául alva fekszik a táborgyűrűben és dárdája a földbe szúrva fejtől neki, Abnér pedig és a nép feküsznek körülötte.
8 ੮ ਤਦ ਅਬੀਸ਼ਈ ਨੇ ਦਾਊਦ ਨੂੰ ਆਖਿਆ, ਪਰਮੇਸ਼ੁਰ ਨੇ ਅੱਜ ਤੁਹਾਡੇ ਵੈਰੀ ਨੂੰ ਤੁਹਾਡੇ ਹੱਥ ਕਰ ਦਿੱਤਾ। ਜੇ ਹੁਣ ਆਗਿਆ ਕਰੋ ਤਾਂ ਮੈਂ ਉਹ ਨੂੰ ਬਰਛੀ ਦਾ ਇੱਕੋ ਵਾਰ ਮਾਰ ਕੇ ਧਰਤੀ ਨਾਲ ਵਿੰਨ੍ਹਾਂ ਅਤੇ ਮੈਂ ਉਹ ਨੂੰ ਦੂਜੀ ਵਾਰ ਨਾ ਮਾਰਾਂਗਾ!
És szólt Abísáj Dávidhoz: Kiszolgáltatta ma kezedbe az Isten ellenségedet; most tehát hadd szegezem őt a dárdával a földhöz egy ütéssel s tovább nem bántom.
9 ੯ ਪਰ ਦਾਊਦ ਨੇ ਅਬੀਸ਼ਈ ਨੂੰ ਆਖਿਆ, ਉਹ ਨੂੰ ਨਾ ਮਾਰ ਕਿਉਂ ਜੋ ਯਹੋਵਾਹ ਦੇ ਅਭਿਸ਼ੇਕ ਹੋਏ ਉੱਤੇ ਕਿਹੜਾ ਹੈ ਜੋ ਹੱਥ ਚੁੱਕੇ ਅਤੇ ਬੇਦੋਸ਼ਾ ਠਹਿਰੇ?
De szólt Dávid Abisájhoz: Ne pusztítsd el; mert kinyújtotta ki a kezét az Örökkévaló fölkentje ellen és büntetlen maradt?
10 ੧੦ ਦਾਊਦ ਨੇ ਇਹ ਵੀ ਆਖਿਆ, ਜਿਉਂਦੇ ਯਹੋਵਾਹ ਦੀ ਸਹੁੰ, ਜਾਂ ਤਾਂ ਉਹ ਨੂੰ ਯਹੋਵਾਹ ਆਪ ਮਾਰੇਗਾ ਉਹ ਦੇ ਮਰਨ ਦਾ ਦਿਨ ਆਵੇਗਾ ਜਾਂ ਉਹ ਲੜਾਈ ਵਿੱਚ ਜਾ ਕੇ ਮਾਰਿਆ ਜਾਵੇਗਾ।
Mondta Dávid: Él az Örökkévaló, hacsak az Örökkévaló nem veri meg őt: vagy napja eljön és meghal, vagy háborúba vonul és elpusztul.
11 ੧੧ ਪਰ ਯਹੋਵਾਹ ਨਾ ਕਰੇ ਜੋ ਮੈਂ ਯਹੋਵਾਹ ਦੇ ਅਭਿਸ਼ੇਕ ਹੋਏ ਉੱਤੇ ਹੱਥ ਚਲਾਵਾਂ ਪਰ ਤੂੰ ਉਸ ਦੇ ਸਿਰਹਾਣੇ ਇਹ ਬਰਛੀ ਅਤੇ ਪਾਣੀ ਦੀ ਗੜਵੀ ਨੂੰ ਚੁੱਕ ਲੈ ਅਤੇ ਅਸੀਂ ਤੁਰ ਪਈਏ।
Távol legyen tőlem, az Örökkévalóért, hogy kinyújtsam kezemet az Örökkévaló fölkentje ellen. Most tehát vedd el, kérlek, a dárdát, mely neki fejtől van, és a vizeskancsót és menjünk el.
12 ੧੨ ਸੋ ਦਾਊਦ ਨੇ ਬਰਛੀ ਅਤੇ ਪਾਣੀ ਦੀ ਗੜਵੀ ਨੂੰ ਸ਼ਾਊਲ ਦੇ ਸਿਰਹਾਣੇ ਤੋਂ ਲੈ ਲਿਆ ਅਤੇ ਉਹ ਤੁਰ ਗਏ ਅਤੇ ਕਿਸੇ ਮਨੁੱਖ ਨੇ ਵੀ ਇਹ ਨਾ ਵੇਖਿਆ ਅਤੇ ਨਾ ਹੀ ਜਾਣਿਆ ਅਤੇ ਕੋਈ ਨਾ ਜਾਗਿਆ ਕਿਉਂ ਜੋ ਉਹ ਸਭ ਸੁੱਤੇ ਪਏ ਸਨ ਇਸ ਕਰਕੇ ਜੋ ਯਹੋਵਾਹ ਵੱਲੋਂ ਉਨ੍ਹਾਂ ਉੱਤੇ ਘੂਕ ਨੀਂਦ ਆਈ ਹੋਈ ਸੀ।
Vette Dávid a dárdát és a vizeskancsót Sául feje mellől és elmentek; de senki sem látta, sem nem tudta, sem föl nem ébredt, mert mindnyájan aludtak, mert az Örökkévalótól mély álom esett rájuk.
13 ੧੩ ਫੇਰ ਦਾਊਦ ਪਰਲੇ ਪਾਸੇ ਲੰਘ ਕੇ ਦੂਰ ਇੱਕ ਪਰਬਤ ਦੀ ਟੀਸੀ ਉੱਤੇ ਜਾ ਖੜ੍ਹਾ ਹੋਇਆ ਅਤੇ ਉਨ੍ਹਾਂ ਦੇ ਵਿੱਚਕਾਰ ਵੱਡੀ ਵਿੱਥ ਸੀ
Erre átment Dávid a túloldalra és állt a hegy csúcsán, messziről; nagy volt a térség közöttük.
14 ੧੪ ਦਾਊਦ ਨੇ ਲੋਕਾਂ ਵੱਲ ਅਤੇ ਨੇਰ ਦੇ ਪੁੱਤਰ ਅਬਨੇਰ ਵੱਲ ਹਾਕਾਂ ਮਾਰ ਕੇ ਆਖਿਆ, ਹੇ ਅਬੀਨੇਰ ਉੱਤਰ ਨਹੀਂ ਦਿੰਦਾ? ਤਦ ਅਬਨੇਰ ਨੇ ਉੱਤਰ ਦੇ ਕੇ ਆਖਿਆ, ਤੂੰ ਕੌਣ ਹੈਂ ਜੋ ਰਾਜਾ ਨੂੰ ਹਾਕਾਂ ਮਾਰਦਾ ਹੈਂ?
És kiáltott Dávid a népnek és Abnérnak, Nér fiának, mondván: Nem felelsz-e Abnér? Felelt Abnér és mondta: Ki vagy te, aki kiáltottál a királynak.
15 ੧੫ ਤਦ ਦਾਊਦ ਨੇ ਅਬਨੇਰ ਨੂੰ ਆਖਿਆ, ਭਲਾ, ਤੂੰ ਵੱਡਾ ਸੂਰਮਾ ਨਹੀਂ ਅਤੇ ਇਸਰਾਏਲ ਵਿੱਚ ਤੇਰੇ ਸਮਾਨ ਕੌਣ ਹੈ? ਫੇਰ ਕੀ ਹੋਇਆ ਜੋ ਤੂੰ ਆਪਣੇ ਸੁਆਮੀ ਰਾਜਾ ਦੀ ਰਾਖੀ ਨਹੀਂ ਕੀਤੀ? ਕਿਉਂ ਜੋ ਲੋਕਾਂ ਵਿੱਚੋਂ ਇੱਕ ਜਣਾ ਤੇਰੇ ਮਾਲਕ ਰਾਜਾ ਦੇ ਮਾਰਨ ਨੂੰ ਵੜ ਗਿਆ ਸੀ
És szólt Dávid Abnérhez: Nem férfi vagy-e és ki olyan mint te Izraelben? Miért nem vigyáztál hát uradra, a királyra? Mert odament egy a nép közül, hogy elpusztítsa a királyt, uradat.
16 ੧੬ ਸੋ ਇਹ ਕੰਮ ਤਾਂ ਤੂੰ ਕੁਝ ਚੰਗਾ ਨਹੀਂ ਕੀਤਾ। ਜਿਉਂਦੇ ਯਹੋਵਾਹ ਦੀ ਸਹੁੰ, ਤੁਸੀਂ ਵੱਢੇ ਜਾਣ ਦੇ ਯੋਗ ਹੋ ਕਿਉਂ ਜੋ ਤੁਸੀਂ ਆਪਣੇ ਮਾਲਕ ਦੀ ਜੋ ਯਹੋਵਾਹ ਦਾ ਅਭਿਸ਼ੇਕ ਹੋਇਆ ਹੈ ਰਾਖੀ ਨਹੀਂ ਕੀਤੀ ਅਤੇ ਹੁਣ ਵੇਖੋ, ਰਾਜਾ ਦੀ ਬਰਛੀ ਅਤੇ ਪਾਣੀ ਦੀ ਗੜਵੀ ਜੋ ਉਹ ਦੇ ਸਿਰਹਾਣੇ ਕੋਲ ਸੀ ਕਿੱਥੇ ਹੈ?
Nem jó ez a dolog, melyet cselekedtél; él az Örökkévaló, bizony halál fiai vagytok, mivel nem vigyáztatok uratokra, az Örökkévaló fölkentjére. Most tehát lásd, hol a király dárdája meg a vizeskancsó, melyek neki fejtől voltak?
17 ੧੭ ਤਦ ਸ਼ਾਊਲ ਨੇ ਦਾਊਦ ਦੀ ਅਵਾਜ਼ ਪਹਿਚਾਣ ਕੇ ਆਖਿਆ, ਹੇ ਮੇਰੇ ਪੁੱਤਰ ਦਾਊਦ, ਇਹ ਤੇਰੀ ਅਵਾਜ਼ ਹੈ? ਦਾਊਦ ਬੋਲਿਆ ਜੀ, ਮੇਰੇ ਮਹਾਰਾਜ ਅਤੇ ਰਾਜਾ, ਇਹ ਮੇਰੀ ਹੀ ਅਵਾਜ਼ ਹੈ
És fölismerte Sául Dávid hangját és mondta: A te hangod ez; fiam Dávid? Mondta Dávid: Az én hangom, uram király.
18 ੧੮ ਤਾਂ ਉਸ ਨੇ ਆਖਿਆ, ਮੇਰਾ ਮਹਾਰਾਜ ਆਪਣੇ ਸੇਵਕ ਦੇ ਪਿਛੇ ਇਸ ਤਰ੍ਹਾਂ ਕਾਹਨੂੰ ਲੱਗਾ ਹੋਇਆ ਹੈ? ਮੈਂ ਕੀ ਕੀਤਾ ਹੈ ਅਤੇ ਮੇਰੇ ਹੱਥ ਵਿੱਚ ਕੀ ਖੋਟ ਹੈ?
Mondta: Miért is üldözi uram az ő szolgáját? Hisz mit tettem és mi rossz van kezemben?
19 ੧੯ ਸੋ ਹੁਣ ਹੇ ਮਹਾਰਾਜ ਰਾਜਾ, ਆਪਣੇ ਸੇਵਕ ਦੀ ਸੁਣ। ਜੇ ਕਦੀ ਯਹੋਵਾਹ ਨੇ ਮੇਰੇ ਵਿਰੁੱਧ ਤੈਨੂੰ ਉਕਸਾਇਆ ਹੋਵੇ ਤਾਂ ਉਹ ਭੇਟ ਮੰਨ ਲਵੇ ਅਤੇ ਜੇ ਕਦੀ ਮਨੁੱਖਾਂ ਨੇ ਅਜਿਹਾ ਕੀਤਾ ਹੋਵੇ ਤਾਂ ਯਹੋਵਾਹ ਦੇ ਅੱਗੋਂ ਉਨ੍ਹਾਂ ਉੱਤੇ ਸਰਾਪ ਹੋਵੇ ਕਿਉਂ ਜੋ ਅੱਜ ਉਨ੍ਹਾਂ ਨੇ ਯਹੋਵਾਹ ਦੀ ਦਿੱਤੀ ਹੋਈ ਮਿਲਖ਼ ਵਿੱਚ ਰਹਿਣ ਤੋਂ ਮੈਨੂੰ ਧੱਕ ਦਿੱਤਾ ਅਤੇ ਮੈਨੂੰ ਆਖਦੇ ਹਨ, ਜਾ, ਹੋਰਨਾਂ ਦੇਵਤਿਆਂ ਦੀ ਪੂਜਾ ਕਰ
Most hallja csak uram a király szolgája szavait: ha az Örökkévaló ingerelt föl téged ellenem, jusson neki illatáldozat; de ha emberfiai, átkozva legyenek az Örökkévaló előtt, mert elűztek ma engem, hogy be ne fogadtassam az Örökkévaló birtokába, mondván: menj, szolgálj más isteneket.
20 ੨੦ ਸੋ ਹੁਣ ਯਹੋਵਾਹ ਦੇ ਸਾਹਮਣੇ ਮੇਰਾ ਲਹੂ ਧਰਤੀ ਉੱਤੇ ਨਾ ਵਹੇ ਕਿਉਂ ਜੋ ਇਸਰਾਏਲ ਦਾ ਰਾਜਾ ਇੱਕ ਪਿੱਸੂ ਲੱਭਣ ਨੂੰ ਨਿੱਕਲਿਆ ਹੈ ਜਿਵੇਂ ਕੋਈ ਪਹਾੜਾਂ ਉੱਤੇ ਤਿੱਤਰ ਦਾ ਸ਼ਿਕਾਰ ਖੇਡਦਾ ਹੈ।
Most pedig, ne hulljon vérem földre messze az Örökkévaló színétől! Hiszen kivonult Izrael királya, hogy keressen egy bolhát, amint üldöznek egy fogolymadarat a hegyekben.
21 ੨੧ ਤਦ ਸ਼ਾਊਲ ਨੇ ਆਖਿਆ, ਮੈਂ ਪਾਪ ਕੀਤਾ, ਹੇ ਮੇਰੇ ਪੁੱਤਰ ਦਾਊਦ, ਮੁੜ ਆ ਕਿਉਂ ਜੋ ਮੈਂ ਤੈਨੂੰ ਫੇਰ ਨਾ ਦੁਖਾਵਾਂਗਾ, ਅੱਜ ਜੋ ਮੇਰੀ ਜਿੰਦ ਤੇਰੀ ਨਿਗਾਹ ਵਿੱਚ ਕੀਮਤੀ ਹੋਈ। ਵੇਖ, ਮੈਂ ਮੂਰਖ ਬਣਿਆ ਅਤੇ ਵੱਡੀ ਭੁੱਲ ਕੀਤੀ!
És mondta. Sául: Vétkeztem, térj vissza, fiam Dávid, mert nem fogok többé rosszat cselekedni veled, azért hogy drága volt a lelkem szemeidben a mai napon: íme balga voltam és fölötte nagyon tévedtem.
22 ੨੨ ਦਾਊਦ ਨੇ ਉੱਤਰ ਦੇ ਕੇ ਆਖਿਆ, ਵੇਖ, ਰਾਜਾ ਦੀ ਬਰਛੀ ਹੈ ਸੋ ਜੁਆਨਾਂ ਵਿੱਚੋਂ ਕੋਈ ਆਣ ਕੇ ਉਹ ਨੂੰ ਲੈ ਜਾਵੇ
Felelt Dávid és mondta: Itt a király dárdája, jöjjön át egy a legények közül és vegye el.
23 ੨੩ ਅਤੇ ਯਹੋਵਾਹ ਸਾਰੇ ਮਨੁੱਖਾਂ ਨੂੰ ਆਪੋ-ਆਪਣੀ ਨੀਤ ਅਤੇ ਭਲਮਾਣਸੀ ਦੇ ਅਨੁਸਾਰ ਫਲ ਦੇਵੇ ਕਿਉਂ ਜੋ ਯਹੋਵਾਹ ਨੇ ਤੈਨੂੰ ਅੱਜ ਮੇਰੇ ਹੱਥ ਵਿੱਚ ਸੌਂਪ ਦਿੱਤਾ ਪਰ ਮੈਂ ਨਹੀਂ ਚਾਹਿਆ ਜੋ ਯਹੋਵਾਹ ਦੇ ਅਭਿਸ਼ੇਕ ਹੋਏ ਉੱਤੇ ਹੱਥ ਚਲਾਵਾਂ
Az Örökkévaló pedig visszatéríti kinek kinek igazságát és hűségét hogy kézbe adott ma téged az Örökkévaló s nem akartam kinyújtani kezemet az Örökkévaló fölkentje ellen.
24 ੨੪ ਵੇਖ, ਜਿਵੇਂ ਤੇਰੀ ਜਾਨ ਮੇਰੀਆਂ ਅੱਖੀਆਂ ਵਿੱਚ ਅੱਜ ਦੁਰਲੱਭ ਦਿੱਸੀ ਹੈ ਤੇਹੀ ਹੀ ਮੇਰੀ ਜਿੰਦ ਯਹੋਵਾਹ ਦੀ ਨਿਗਾਹ ਵਿੱਚ ਕੀਮਤ ਹੋਵੇ ਅਤੇ ਉਹ ਮੈਨੂੰ ਸਾਰਿਆਂ ਦੁੱਖਾਂ ਵਿੱਚੋਂ ਛੁਟਕਾਰਾ ਦੇਵੇ
És íme, valamint nagy volt a lelked a mai napon szemeimben, akképpen nagy legyen az én lelkem az Örökkévaló szemeiben, és mentsen meg engem minden szorongatástól.
25 ੨੫ ਤਦ ਸ਼ਾਊਲ ਨੇ ਦਾਊਦ ਨੂੰ ਆਖਿਆ, ਮੁਬਾਰਕ ਹੈ ਤੂੰ, ਹੇ ਮੇਰੇ ਪੁੱਤਰ ਦਾਊਦ ਤੂੰ ਵੱਡੇ-ਵੱਡੇ ਕੰਮ ਕਰੇਂਗਾ ਅਤੇ ਤੂੰ ਭਾਗਵਾਨ ਵੀ ਹੋਵੇਂਗਾ। ਸੋ ਦਾਊਦ ਆਪਣੇ ਰਾਹ ਤੁਰ ਗਿਆ ਅਤੇ ਸ਼ਾਊਲ ਆਪਣੇ ਥਾਂ ਨੂੰ ਮੁੜ ਗਿਆ।
És szólt Sául Dávidhoz: Áldott légy fiam Dávid, cselekedni is fogsz, győzni is fogsz! Erre elment Dávid az útjára, Sául pedig visszatért helyére.