< 1 ਸਮੂਏਲ 20 >

1 ਤਦ ਦਾਊਦ ਰਾਮਾਹ ਦੇ ਨਾਯੋਥ ਵਿੱਚੋਂ ਭੱਜ ਕੇ ਯੋਨਾਥਾਨ ਕੋਲ ਆਇਆ ਅਤੇ ਬੋਲਿਆ, ਮੈਂ ਕੀ ਕੀਤਾ ਹੈ? ਮੇਰਾ ਕੀ ਅਪਰਾਧ ਹੈ? ਮੈਂ ਤੇਰੇ ਪਿਤਾ ਦੇ ਵਿਰੁੱਧ ਕੀ ਪਾਪ ਕੀਤਾ ਹੈ ਜੋ ਉਹ ਮੈਨੂੰ ਮਾਰਨਾ ਚਾਹੁੰਦਾ ਹੈ?
Then David fled from Naioth in Ramah. He came to Jonathan and asked, “What have I done? What is my iniquity? How have I sinned against your father, that he wants to take my life?”
2 ਤਦ ਉਸ ਨੇ ਉਹ ਨੂੰ ਆਖਿਆ, ਪਰਮੇਸ਼ੁਰ ਇਸ ਤਰ੍ਹਾਂ ਨਾ ਕਰੇ! ਤੂੰ ਨਾ ਮਾਰਿਆ ਜਾਵੇਂਗਾ। ਵੇਖ, ਮੇਰਾ ਪਿਤਾ ਮੈਨੂੰ ਦੱਸੇ ਬਿਨ੍ਹਾਂ ਕੋਈ ਵੀ ਵੱਡਾ ਜਾਂ ਛੋਟਾ ਕੰਮ ਨਹੀਂ ਕਰਦਾ ਅਤੇ ਇਹ ਗੱਲ ਮੇਰਾ ਪਿਤਾ ਮੇਰੇ ਤੋਂ ਕਿਵੇਂ ਲੁਕਾਵੇਗਾ? ਅਜਿਹਾ ਨਾ ਹੋਵੇਗਾ।
“Far from it!” Jonathan replied. “You will not die. Indeed, my father does nothing, great or small, without telling me. So why would he hide this matter from me? This cannot be true!”
3 ਤਦ ਦਾਊਦ ਨੇ ਸਹੁੰ ਖਾ ਕੇ ਆਖਿਆ, ਤੇਰਾ ਪਿਤਾ ਚੰਗੀ ਤਰ੍ਹਾਂ ਜਾਣਦਾ ਹੈ ਜੋ ਮੇਰੇ ਉੱਤੇ ਤੇਰੀ ਦਯਾ ਦੀ ਨਿਗਾਹ ਹੈ ਅਤੇ ਉਸ ਨੇ ਆਖਿਆ, ਜੋ ਯੋਨਾਥਾਨ ਇਹ ਨਾ ਜਾਣੇ ਕਿ ਉਹ ਦੁੱਖੀ ਹੋਵੇ ਪਰ ਜਿਉਂਦੇ ਪਰਮੇਸ਼ੁਰ ਅਤੇ ਤੇਰੀ ਜਾਨ ਦੀ ਸਹੁੰ, ਮੇਰੇ ਅਤੇ ਮੌਤ ਦੇ ਵਿੱਚ ਸਿਰਫ਼ ਇੱਕ ਹੀ ਕਦਮ ਦੀ ਦੂਰੀ ਹੈ।
But David again vowed, “Your father knows very well that I have found favor in your eyes, and he has said, ‘Jonathan must not know of this, or he will be grieved.’ As surely as the LORD lives and as you yourself live, there is but a step between me and death.”
4 ਤਦ ਯੋਨਾਥਾਨ ਨੇ ਦਾਊਦ ਨੂੰ ਆਖਿਆ, ਜੋ ਕੁਝ ਤੇਰਾ ਜੀ ਚਾਹੇ ਉਹੋ ਮੈਂ ਤੇਰੇ ਲਈ ਕਰਾਂਗਾ।
Then Jonathan said to David, “Whatever you desire, I will do for you.”
5 ਦਾਊਦ ਨੇ ਯੋਨਾਥਾਨ ਨੂੰ ਆਖਿਆ, ਵੇਖ, ਕੱਲ ਨਵੇਂ ਚੰਨ ਦਾ ਤਿਉਹਾਰ ਹੈ ਅਤੇ ਮੇਰੇ ਲਈ ਜ਼ਰੂਰੀ ਹੈ ਜੋ ਉਸ ਦਿਨ ਮੈਂ ਰਾਜੇ ਨਾਲ ਭੋਜਨ ਕਰਾਂ ਪਰ ਤੂੰ ਮੈਨੂੰ ਇਜ਼ਾਜਤ ਦੇ ਜੋ ਮੈਂ ਤੀਜੇ ਦਿਨ ਦੀ ਸ਼ਾਮ ਤੱਕ ਖੇਤਾਂ ਵਿੱਚ ਲੁਕਿਆ ਰਹਾਂ।
So David told him, “Look, tomorrow is the New Moon, and I am supposed to dine with the king. Instead, let me go and hide in the field until the third evening from now.
6 ਜੇ ਕਦੀ ਤੇਰਾ ਪਿਤਾ ਮੈਨੂੰ ਉੱਥੇ ਨਾ ਵੇਖੇ ਤਾਂ ਉਹ ਨੂੰ ਆਖੀਂ ਜੋ ਦਾਊਦ ਨੇ ਮੇਰੇ ਕੋਲੋਂ ਛੇਤੀ ਹੀ ਆਪਣੇ ਸ਼ਹਿਰ ਬੈਤਲਹਮ ਨੂੰ ਜਾਣ ਲਈ ਮਿੰਨਤ ਕਰ ਕੇ ਛੁੱਟੀ ਲਈ ਹੈ ਕਿਉਂ ਜੋ ਉੱਥੇ ਸਾਰੇ ਪਰਿਵਾਰ ਦੇ ਲਈ ਸਾਲ ਦੀ ਬਲੀ ਭੇਂਟ ਹੈ।
If your father misses me at all, tell him, ‘David urgently requested my permission to hurry to Bethlehem, his hometown, because there is an annual sacrifice for his whole clan.’
7 ਸੋ ਜੇ ਉਹ ਬੋਲੇ, “ਠੀਕ ਹੈ” ਤਾਂ ਸਮਝੀ ਸਭ ਕੁਝ ਠੀਕ-ਠਾਕ ਹੈ, ਪਰ ਜੇ ਇਹ ਸੁਣ ਕੇ ਉਹ ਨੂੰ ਕ੍ਰੋਧ ਆਵੇ, ਤਾਂ ਸਮਝੀ ਕਿ ਉਸ ਨੇ ਮੈਨੂੰ ਮਾਰਨ ਦਾ ਪੱਕਾ ਫੈਸਲਾ ਕਰ ਲਿਆ ਹੈ।
If he says, ‘Good,’ then your servant is safe, but if he is enraged, you will know he has evil intentions.
8 ਫੇਰ ਤੈਨੂੰ ਆਪਣੇ ਦਾਸ ਉੱਤੇ ਕਿਰਪਾ ਕਰਨ ਦੀ ਲੋੜ ਪਏਗੀ ਕਿਉਂ ਜੋ ਤੂੰ ਆਪਣੇ ਦਾਸ ਨੂੰ ਯਹੋਵਾਹ ਦੇ ਨੇਮ ਵਿੱਚ ਆਪਣੇ ਨਾਲ ਮਿਲਾਇਆ ਹੈ। ਤਦ ਵੀ ਜੇ ਕਦੀ ਮੇਰੇ ਵਿੱਚ ਕਮੀ ਹੋਵੇ ਤਾਂ ਤੂੰ ਆਪ ਹੀ ਮੈਨੂੰ ਮਾਰ ਸੁੱਟ ਪਰ ਤੂੰ ਆਪਣੇ ਪਿਤਾ ਦੇ ਹੱਥੋਂ ਕਿਉਂ ਮਰਨ ਦੇਵੇਂ?
Therefore deal faithfully with your servant, for you have brought me into a covenant with you before the LORD. If there is iniquity in me, then kill me yourself; why should you bring me to your father?”
9 ਤਦ ਯੋਨਾਥਾਨ ਬੋਲਿਆ, ਇਹ ਗੱਲ ਤੇਰੇ ਉੱਤੋਂ ਟਲ ਜਾਵੇ ਜੇ ਕਦੀ ਮੈਨੂੰ ਖ਼ਬਰ ਹੁੰਦੀ ਮੇਰਾ ਪਿਤਾ ਤੇਰੀ ਬੁਰਿਆਈ ਕਰਨਾ ਚਾਹੁੰਦਾ ਹੈ, ਕੀ ਮੈਂ ਤੈਨੂੰ ਖ਼ਬਰ ਨਾ ਕਰਦਾ?
“Never!” Jonathan replied. “If I ever found out that my father had evil intentions against you, would I not tell you?”
10 ੧੦ ਫੇਰ ਦਾਊਦ ਨੇ ਯੋਨਾਥਾਨ ਨੂੰ ਆਖਿਆ, ਮੈਨੂੰ ਕੌਣ ਖ਼ਬਰ ਦੇਵੇ? ਕੀ ਜਾਣੀਏ, ਤੇਰਾ ਪਿਤਾ ਤੈਨੂੰ ਅੱਗੋਂ ਸਖ਼ਤ ਜਵਾਬ ਦੇਵੇ।
Then David asked Jonathan, “Who will tell me if your father answers you harshly?”
11 ੧੧ ਤਦ ਯੋਨਾਥਾਨ ਨੇ ਦਾਊਦ ਨੂੰ ਆਖਿਆ, ਅਸੀਂ ਖੇਤ ਵਿੱਚ ਚੱਲੀਏ ਸੋ ਉਹ ਦੋਵੇਂ ਖੇਤ ਵਿੱਚ ਗਏ।
“Come,” he replied, “let us go out to the field.” So the two of them went out into the field,
12 ੧੨ ਤਦ ਯੋਨਾਥਾਨ ਨੇ ਦਾਊਦ ਨੂੰ ਆਖਿਆ, ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਜਿਸ ਵੇਲੇ ਮੈਂ ਕੱਲ ਜਾਂ ਪਰਸੋਂ ਆਪਣੇ ਪਿਤਾ ਨੂੰ ਨਿਤਾਰਾਂ ਅਤੇ ਵੇਖ, ਜੇ ਉਹ ਦੀ ਨੀਤ ਦਾਊਦ ਦੇ ਭਲੇ ਵਿੱਚ ਹੋਵੇ ਅਤੇ ਤੇਰੇ ਕੋਲ ਖ਼ਬਰ ਨਾ ਘੱਲਾਂ ਅਤੇ ਤੈਨੂੰ ਨਾ ਦੱਸਾਂ।
and Jonathan said, “By the LORD, the God of Israel, I will sound out my father by this time tomorrow or the next day. If he is favorable toward you, will I not send for you and tell you?
13 ੧੩ ਤਦ ਯਹੋਵਾਹ ਯੋਨਾਥਾਨ ਨਾਲ ਵੀ ਤੇਹਾ ਹੀ ਕਰੇ ਸਗੋਂ ਉਸ ਨਾਲੋਂ ਵੀ ਵੱਧ ਅਤੇ ਜੇ ਕਦੀ ਮੇਰੇ ਪਿਤਾ ਦੀ ਨੀਤ ਤੇਰੇ ਵੱਲ ਮਾੜੀ ਹੋਵੇ ਤਦ ਵੀ ਮੈਂ ਤੈਨੂੰ ਦੱਸਾਂਗਾ ਅਤੇ ਵਿਦਾ ਕਰ ਦਿਆਂਗਾ ਜੋ ਤੂੰ ਸੁੱਖ ਨਾਲ ਤੁਰਿਆ ਜਾਵੇਂ ਅਤੇ ਯਹੋਵਾਹ ਤੇਰੇ ਨਾਲ ਹੋਵੇ ਜਿਵੇਂ ਮੇਰੇ ਪਿਤਾ ਦੇ ਨਾਲ ਸੀ
But if my father intends to bring evil on you, then may the LORD punish me, and ever so severely, if I do not tell you and send you on your way in safety. May the LORD be with you, just as He has been with my father.
14 ੧੪ ਅਤੇ ਤੂੰ ਸਿਰਫ਼ ਮੇਰੇ ਜਿਉਂਦੇ ਜੀ ਮੇਰੇ ਉੱਤੇ ਯਹੋਵਾਹ ਦੀ ਕਿਰਪਾ ਕਰੇ, ਜੋ ਮੈਂ ਮਰ ਨਾ ਜਾਂਵਾਂ।
And as long as I live, treat me with the LORD’s loving devotion, that I may not die,
15 ੧੫ ਸਗੋਂ ਜਿਸ ਵੇਲੇ ਯਹੋਵਾਹ ਤੇਰੇ ਸਾਰੇ ਵੈਰੀਆਂ ਨੂੰ ਧਰਤੀ ਉੱਤੋਂ ਨਾਸ ਕਰ ਦੇਵੇ ਤਾਂ ਸਦੀਪਕ ਕਾਲ ਦੇ ਲਈ ਮੇਰੀ ਸੰਤਾਨ ਉੱਤੋਂ ਵੀ ਆਪਣੀ ਕਿਰਪਾ ਨਾ ਹਟਾਵੀਂ।
and do not ever cut off your loving devotion from my household—not even when the LORD cuts off every one of David’s enemies from the face of the earth.”
16 ੧੬ ਸੋ ਯੋਨਾਥਾਨ ਨੇ ਦਾਊਦ ਦੇ ਪਰਿਵਾਰ ਨਾਲ ਇਹ ਵਾਇਦਾ ਕੀਤਾ ਅਤੇ ਆਖਿਆ, ਭਈ ਯਹੋਵਾਹ ਦਾਊਦ ਦੇ ਵੈਰੀਆਂ ਕੋਲੋਂ ਬਦਲਾ ਲਵੇ।
So Jonathan made a covenant with the house of David, saying, “May the LORD hold David’s enemies accountable.”
17 ੧੭ ਯੋਨਾਥਾਨ ਨੇ ਦਾਊਦ ਕੋਲੋਂ ਦੋ ਵਾਰੀ ਸਹੁੰ ਚੁਕਾਈ ਇਸ ਲਈ ਜੋ ਉਸ ਨਾਲ ਉਹ ਦਾ ਬਹੁਤ ਪਿਆਰ ਸੀ ਅਤੇ ਉਸ ਨਾਲ ਆਪਣੇ ਪ੍ਰਾਣਾਂ ਦੇ ਸਮਾਨ ਪ੍ਰੀਤ ਰੱਖਦਾ ਸੀ।
And Jonathan had David reaffirm his vow out of love for him, for Jonathan loved David as he loved himself.
18 ੧੮ ਤਦ ਯੋਨਾਥਾਨ ਨੇ ਦਾਊਦ ਨੂੰ ਆਖਿਆ ਕੱਲ ਨਵੇਂ ਚੰਨ ਦਾ ਤਿਉਹਾਰ ਹੋਵੇਗਾ ਅਤੇ ਤੈਨੂੰ ਯਾਦ ਕੀਤਾ ਜਾਵੇਗਾ ਕਿਉਂ ਜੋ ਤੇਰੀ ਜਗ੍ਹਾ ਖਾਲੀ ਰਹੇਗੀ।
Then Jonathan said to David, “Tomorrow is the New Moon, and you will be missed if your seat is empty.
19 ੧੯ ਤੂੰ ਤਿੰਨਾਂ ਦਿਨਾਂ ਤੋਂ ਬਾਅਦ ਜ਼ਰੂਰ ਆਵੀਂ, ਜਿੱਥੇ ਤੂੰ ਉਸ ਦਿਨ ਲੁਕਿਆ ਸੀ, ਅੱਜਲ ਦੀ ਗੁਫਾ ਵਿੱਚ ਰਹੀ।
When you have stayed three days, hurry down to the place you hid on the day this trouble began, and remain beside the stone Ezel.
20 ੨੦ ਮੈਂ ਆ ਕੇ ਉਸ ਵੱਲ ਤਿੰਨ ਤੀਰ ਚਲਾਵਾਂਗਾ ਜਿਵੇਂ ਕਿਸੇ ਨਿਸ਼ਾਨੇ ਤੇ ਚਲਾਈਦਾ ਹੈ।
I will shoot three arrows to the side of it, as if I were aiming at a target.
21 ੨੧ ਅਤੇ ਵੇਖ, ਉਸ ਵੇਲੇ ਮੈਂ ਇੱਕ ਮੁੰਡੇ ਨੂੰ ਭੇਜਾਂਗਾ ਜੋ ਤੀਰ ਲੱਭ ਕੇ ਲੈ ਆਵੇ। ਉਸ ਵੇਲੇ ਜੇ ਮੈਂ ਮੁੰਡੇ ਨੂੰ ਆਖਾਂ, ਵੇਖ, ਤੀਰ ਤੇਰੇ ਇਸ ਪਾਸੇ ਹਨ ਲੱਭ ਕੇ ਲਿਆ ਤਾਂ ਤੂੰ ਨਿੱਕਲ ਆਵੀਂ ਕਿਉਂ ਜੋ ਤੇਰੇ ਲਈ ਸੁੱਖ ਹੈ ਅਤੇ ਜਿਉਂਦੇ ਪਰਮੇਸ਼ੁਰ ਦੀ ਸਹੁੰ, ਔਖ ਨਹੀਂ ਹੈ।
Then I will send a boy and say, ‘Go, find the arrows!’ Now, if I expressly say to him, ‘Look, the arrows are on this side of you; bring them,’ then come, because as surely as the LORD lives, it is safe for you and there is no danger.
22 ੨੨ ਪਰ ਜੇ ਮੈਂ ਮੁੰਡੇ ਨੂੰ ਇਹ ਆਖਾਂ, ਵੇਖ, ਤੀਰ ਤੇਰੇ ਤੋਂ ਦੂਰ ਹਨ ਤਾਂ ਤੂੰ ਨਿੱਕਲ ਜਾ ਕਿਉਂ ਜੋ ਯਹੋਵਾਹ ਨੇ ਤੈਨੂੰ ਵਿਦਾ ਕੀਤਾ ਹੈ।
But if I say to the young man, ‘Look, the arrows are beyond you,’ then you must go, for the LORD has sent you away.
23 ੨੩ ਉਸ ਗੱਲ ਦੇ ਉੱਤੇ ਜਿਹੜੀ ਮੈਂ ਅਤੇ ਤੂੰ ਕੀਤੀ ਹੈ ਵੇਖ, ਯਹੋਵਾਹ ਤੇਰੇ ਅਤੇ ਮੇਰੇ ਵਿਚਕਾਰ ਸਦਾ ਹੋਵੇ।
And as for the matter you and I have discussed, the LORD is a witness between you and me forever.”
24 ੨੪ ਸੋ ਦਾਊਦ ਮੈਦਾਨ ਦੇ ਵਿੱਚ ਲੁਕਿਆ ਅਤੇ ਜਦ ਨਵਾਂ ਚੰਦ ਹੋਇਆ ਤਾਂ ਰਾਜਾ ਰੋਟੀ ਖਾਣ ਲਈ ਬੈਠਾ,
So David hid in the field, and when the New Moon had come, the king sat down to eat.
25 ੨੫ ਅਤੇ ਰਾਜਾ ਆਪਣੀ ਰੀਤ ਅਨੁਸਾਰ ਉਸ ਚੌਂਕੀ ਉੱਤੇ ਬੈਠਾ ਜੋ ਕੰਧ ਦੇ ਲਾਗੇ ਸੀ ਅਤੇ ਯੋਨਾਥਾਨ ਉੱਠਿਆ ਅਤੇ ਅਬਨੇਰ ਸ਼ਾਊਲ ਦੇ ਇੱਕ ਪਾਸੇ ਵੱਲ ਬੈਠਾ, ਪਰ ਦਾਊਦ ਦੀ ਜਗ੍ਹਾ ਖਾਲੀ ਸੀ।
He sat in his usual place by the wall, opposite Jonathan and beside Abner, but David’s place was empty.
26 ੨੬ ਉਸ ਦਿਨ ਸ਼ਾਊਲ ਨੇ ਕੁਝ ਨਾ ਆਖਿਆ, ਕਿਉਂ ਜੋ ਉਸ ਨੇ ਵਿਚਾਰਿਆ ਕਿ ਇਸ ਦਾ ਕੋਈ ਨਾ ਕੋਈ ਕਾਰਨ ਹੋਵੇਗਾ। ਅਸ਼ੁੱਧ ਹੋਣਾ ਹੈ, ਜ਼ਰੂਰ ਹੀ ਅਸ਼ੁੱਧ ਹੋਵੇਗਾ।
Saul said nothing that day because he thought, “Something has happened to David to make him ceremonially unclean—surely he is unclean.”
27 ੨੭ ਪਰ ਅਗਲੇ ਦਿਨ ਜੋ ਮਹੀਨੇ ਦਾ ਦੂਜਾ ਦਿਨ ਸੀ ਤਾਂ ਅਜਿਹਾ ਹੋਇਆ ਜੋ ਦਾਊਦ ਦਾ ਥਾਂ ਫੇਰ ਖਾਲੀ ਰਹੀ। ਤਦ ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਨੂੰ ਆਖਿਆ, ਇਹ ਕੀ ਕਾਰਨ ਜੋ ਯੱਸੀ ਦਾ ਪੁੱਤਰ ਨਾ ਕੱਲ ਖਾਣ ਆਇਆ ਸੀ, ਨਾ ਅੱਜ?
But on the day after the New Moon, the second day, David’s place was still empty, and Saul asked his son Jonathan, “Why hasn’t the son of Jesse come to the meal either yesterday or today?”
28 ੨੮ ਤਦ ਯੋਨਾਥਾਨ ਨੇ ਸ਼ਾਊਲ ਨੂੰ ਉੱਤਰ ਦਿੱਤਾ ਜੋ ਦਾਊਦ ਨੇ ਮਿੰਨਤ ਕਰ ਕੇ ਬੈਤਲਹਮ ਨੂੰ ਜਾਣ ਦੀ ਛੁੱਟੀ ਮੈਥੋਂ ਲਈ ਹੈ।
Jonathan answered, “David urgently requested my permission to go to Bethlehem,
29 ੨੯ ਅਤੇ ਉਸ ਨੇ ਆਖਿਆ, ਮੈਨੂੰ ਛੁੱਟੀ ਦੇ ਕਿਉਂ ਜੋ ਸ਼ਹਿਰ ਵਿੱਚ ਸਾਡੇ ਪਰਿਵਾਰ ਦੀ ਇੱਕ ਬਲੀ ਭੇਟ ਹੈ ਅਤੇ ਮੇਰੇ ਭਰਾ ਨੇ ਮੈਨੂੰ ਉੱਥੇ ਹਾਜ਼ਿਰ ਹੋਣ ਲਈ ਆਖਿਆ ਹੈ ਅਤੇ ਹੁਣ ਜੇ ਕਦੀ ਮੈਂ ਤੁਹਾਡੇ ਵੇਖਣ ਵਿੱਚ ਕਿਰਪਾ ਜੋਗ ਹਾਂ ਤਾਂ ਮੈਨੂੰ ਛੁੱਟੀ ਦਿਉ ਕਿ ਮੈਂ ਆਪਣੇ ਭਰਾਵਾਂ ਨੂੰ ਜਾ ਮਿਲਾਂ। ਇਸ ਕਰਕੇ ਉਹ ਰਾਜੇ ਨਾਲ ਭੋਜਨ ਲਈ ਨਹੀਂ ਆਇਆ।
saying, ‘Please let me go, because our clan is holding a sacrifice in the city, and my brother has told me to be there. So now, if I have found favor in your eyes, please let me go and see my brothers.’ That is why he did not come to the king’s table.”
30 ੩੦ ਤਦ ਸ਼ਾਊਲ ਨੂੰ ਯੋਨਾਥਾਨ ਉੱਤੇ ਕ੍ਰੋਧ ਆਇਆ ਅਤੇ ਉਸ ਨੇ ਉਹ ਨੂੰ ਆਖਿਆ, ਹੇ ਦੁਸ਼ਟ ਦੇਸ਼ਧ੍ਰੋਹੀ ਦੇ ਪੁੱਤਰ! ਭਲਾ, ਮੈਨੂੰ ਖ਼ਬਰ ਨਹੀਂ ਜੋ ਤੂੰ ਆਪਣੀ ਲੱਜ ਅਤੇ ਆਪਣੀ ਮਾਂ ਦੇ ਨੰਗੇਜ਼ ਦੀ ਲੱਜ ਲਈ ਯੱਸੀ ਦੇ ਪੁੱਤਰ ਨੂੰ ਚੁਣ ਲਿਆ ਹੈ?
Then Saul’s anger burned against Jonathan, and he said to him, “You son of a perverse and rebellious woman! Do I not know that you have chosen the son of Jesse to your own shame and to the disgrace of the mother who bore you?
31 ੩੧ ਜਦ ਤੱਕ ਇਹ ਯੱਸੀ ਦਾ ਪੁੱਤਰ ਧਰਤੀ ਉੱਤੇ ਜੀਉਂਦਾ ਹੈ ਤਦ ਤੱਕ ਨਾ ਤੂੰ ਸਥਿਰ ਹੋਵੇਂਗਾ ਨਾ ਤੇਰਾ ਰਾਜ। ਹੁਣੇ ਮਨੁੱਖ ਘੱਲ ਅਤੇ ਉਹ ਨੂੰ ਮੇਰੇ ਕੋਲ ਲਿਆ ਕਿਉਂ ਜੋ ਉਹ ਜ਼ਰੂਰ ਮਾਰਿਆ ਜਾਵੇ।
For as long as the son of Jesse lives on this earth, neither you nor your kingship shall be established. Now send for him and bring him to me, for he must surely die!”
32 ੩੨ ਤਦ ਯੋਨਾਥਾਨ ਨੇ ਆਪਣੇ ਪਿਤਾ ਸ਼ਾਊਲ ਨੂੰ ਉੱਤਰ ਦਿੱਤਾ, ਉਹ ਕਿਉਂ ਮਾਰਿਆ ਜਾਵੇ? ਉਸ ਨੇ ਅਜਿਹਾ ਕੀ ਕੀਤਾ ਹੈ?
“Why must he be put to death?” Jonathan replied. “What has he done?”
33 ੩੩ ਤਦ ਸ਼ਾਊਲ ਨੇ ਉਸ ਦੇ ਮਾਰਨ ਲਈ ਭਾਲਾ ਚਲਾਇਆ। ਤਦ ਯੋਨਾਥਾਨ ਨੂੰ ਖ਼ਬਰ ਹੋਈ ਜੋ ਉਹ ਦੇ ਪਿਤਾ ਨੇ ਦਾਊਦ ਨੂੰ ਮਾਰਨ ਦਾ ਮਨ ਬਣਾ ਲਿਆ ਹੈ।
Then Saul hurled his spear at Jonathan to kill him; so Jonathan knew that his father was determined to kill David.
34 ੩੪ ਸੋ ਯੋਨਾਥਾਨ ਵੱਡੇ ਕ੍ਰੋਧ ਨਾਲ ਭੋਜਨ ਦੀ ਮੇਜ਼ ਤੋਂ ਉੱਠ ਗਿਆ ਅਤੇ ਮਹੀਨੇ ਦੇ ਦੂਜੇ ਦਿਨ ਕੁਝ ਭੋਜਨ ਨਾ ਖਾਧਾ ਕਿਉਂ ਜੋ ਉਹ ਦਾਊਦ ਦੇ ਕਾਰਨ ਵੱਡਾ ਦੁਖੀ ਹੋਇਆ ਕਿ ਉਹ ਦੇ ਪਿਤਾ ਨੇ ਦਾਊਦ ਦਾ ਬਹੁਤ ਨਿਰਾਦਰ ਕੀਤਾ ਸੀ।
Jonathan got up from the table in fierce anger and did not eat any food that second day of the month, for he was grieved by his father’s shameful treatment of David.
35 ੩੫ ਸਵੇਰ ਨੂੰ ਯੋਨਾਥਾਨ ਉਸੇ ਵੇਲੇ ਜੋ ਦਾਊਦ ਨਾਲ ਠਹਿਰਾਇਆ ਹੋਇਆ ਸੀ ਮੈਦਾਨ ਵੱਲ ਗਿਆ ਅਤੇ ਇੱਕ ਛੋਟਾ ਮੁੰਡਾ ਉਹ ਦੇ ਨਾਲ ਸੀ।
In the morning Jonathan went out to the field for the appointment with David, and a small boy was with him.
36 ੩੬ ਉਹ ਨੇ ਆਪਣੇ ਮੁੰਡੇ ਨੂੰ ਆਗਿਆ ਕੀਤੀ ਕਿ ਇਹ ਤੀਰ ਜੋ ਮੈਂ ਚਲਾਉਂਦਾ ਹਾਂ ਭੱਜ ਕੇ ਲੱਭ ਲਿਆ ਅਤੇ ਜਿਸ ਵੇਲੇ ਉਹ ਭੱਜਾ ਤਾਂ ਉਸ ਨੇ ਅਜਿਹਾ ਤੀਰ ਮਾਰਿਆ ਜੋ ਉਸ ਮੁੰਡੇ ਤੋਂ ਪਰੇ ਜਾ ਡਿੱਗਾ।
He said to the boy, “Run and find the arrows I shoot.” And as the boy ran, Jonathan shot an arrow beyond him.
37 ੩੭ ਅਤੇ ਜਦ ਉਹ ਮੁੰਡਾ ਉਸ ਤੀਰ ਕੋਲ ਜੋ ਯੋਨਾਥਾਨ ਨੇ ਮਾਰਿਆ ਸੀ ਪਹੁੰਚ ਗਿਆ ਤਾਂ ਯੋਨਾਥਾਨ ਨੇ ਮੁੰਡੇ ਨੂੰ ਪੁਕਾਰ ਕੇ ਕਿਹਾ, ਕੀ, ਤੀਰ ਤੇਰੇ ਤੋਂ ਪਰੇ ਨਹੀਂ?
When the boy reached the place where Jonathan’s arrow had fallen, Jonathan called to him, “Isn’t the arrow beyond you?”
38 ੩੮ ਨਾਲੇ ਯੋਨਾਥਾਨ ਨੇ ਮੁੰਡੇ ਨੂੰ ਪੁਕਾਰ ਕੇ ਆਖਿਆ, ਛੇਤੀ ਕਰ, ਛੇਤੀ ਹੋ ਢਿੱਲ ਨਾ ਲਾ! ਸੋ ਯੋਨਾਥਾਨ ਦਾ ਮੁੰਡਾ ਤੀਰਾਂ ਨੂੰ ਇਕੱਠਾ ਕਰ ਕੇ ਆਪਣੇ ਮਾਲਕ ਕੋਲ ਲੈ ਆਇਆ।
Then Jonathan cried out, “Hurry! Make haste! Do not delay!” So the boy picked up the arrow and returned to his master.
39 ੩੯ ਪਰ ਉਸ ਮੁੰਡੇ ਨੇ ਕੁਝ ਨਾ ਸਮਝਿਆ, ਸਿਰਫ਼ ਦਾਊਦ ਅਤੇ ਯੋਨਾਥਾਨ ਹੀ ਇਸ ਗੱਲ ਨੂੰ ਜਾਣਦੇ ਸਨ।
But the boy did not know anything; only Jonathan and David knew the arrangement.
40 ੪੦ ਫੇਰ ਯੋਨਾਥਾਨ ਨੇ ਆਪਣੇ ਹਥਿਆਰ ਉਸ ਮੁੰਡੇ ਨੂੰ ਦੇ ਕੇ ਆਖਿਆ, ਜਾ ਸ਼ਹਿਰ ਵੱਲ ਲੈ ਜਾ।
Then Jonathan gave his equipment to the boy and said, “Go, take it back to the city.”
41 ੪੧ ਜਦ ਉਹ ਮੁੰਡਾ ਚੱਲਿਆ ਗਿਆ ਤਾਂ ਦਾਊਦ ਦੱਖਣ ਵੱਲੋਂ ਨਿੱਕਲਿਆ ਅਤੇ ਧਰਤੀ ਉੱਤੇ ਮੂੰਹ ਦੇ ਭਾਰ ਡਿੱਗ ਪਿਆ ਅਤੇ ਤਿੰਨ ਵਾਰੀ ਮੱਥਾ ਟੇਕਿਆ ਅਤੇ ਉਹਨਾਂ ਨੇ ਆਪੋ ਵਿੱਚ ਇੱਕ ਦੂਜੇ ਨੂੰ ਚੁੰਮਿਆ ਅਤੇ ਦੋਵੇਂ ਇਕੱਠੇ ਰੋਏ, ਪਰ ਦਾਊਦ ਵੱਧ ਰੋਇਆ।
When the young man had gone, David got up from the south side of the stone, fell facedown, and bowed three times. Then he and Jonathan kissed each other and wept together—though David wept more.
42 ੪੨ ਯੋਨਾਥਾਨ ਨੇ ਦਾਊਦ ਨੂੰ ਆਖਿਆ, ਉਸ ਬਚਨ ਦੇ ਕਾਰਨ ਜੋ ਅਸੀਂ ਦੋਹਾਂ ਨੇ ਯਹੋਵਾਹ ਦੇ ਨਾਮ ਦੀ ਸਹੁੰ ਚੁੱਕ ਕੇ ਕੀਤਾ ਕਿ ਮੇਰੇ ਤੇਰੇ ਵਿੱਚ ਅਤੇ ਮੇਰੀ ਤੇਰੀ ਸੰਤਾਨ ਦੇ ਵਿੱਚ ਸਦਾ ਦੇ ਲਈ ਯਹੋਵਾਹ ਰਹੇ, ਤੂੰ ਸੁੱਖ ਨਾਲ ਜਾ। ਸੋ ਉਹ ਉੱਠ ਕੇ ਵਿਦਾ ਹੋਇਆ ਅਤੇ ਯੋਨਾਥਾਨ ਸ਼ਹਿਰ ਨੂੰ ਗਿਆ।
And Jonathan said to David, “Go in peace, for the two of us have sworn in the name of the LORD, saying, ‘May the LORD be a witness between you and me, and between your descendants and mine forever.’” Then David got up and departed, and Jonathan went back into the city.

< 1 ਸਮੂਏਲ 20 >