< 1 ਸਮੂਏਲ 2 >
1 ੧ ਹੰਨਾਹ ਨੇ ਪ੍ਰਾਰਥਨਾ ਕਰ ਕੇ ਆਖਿਆ, ਮੇਰਾ ਮਨ ਯਹੋਵਾਹ ਦੇ ਕਾਰਨ ਮਗਨ ਹੈ। ਯਹੋਵਾਹ ਨੇ ਮੇਰਾ ਸਿੰਗ ਉੱਚਾ ਕੀਤਾ ਹੈ। ਮੇਰਾ ਮੂੰਹ ਮੇਰੇ ਵੈਰੀਆਂ ਦੇ ਸਾਹਮਣੇ ਖੋਲ੍ਹਿਆ ਗਿਆ, ਕਿਉਂ ਜੋ ਮੈਂ ਤੇਰੀ ਮੁਕਤੀ ਤੋਂ ਅਨੰਦ ਹੋਈ।
Тогава Анна се помоли, като казваше: - Развесели се сърцето ми в Господа; Въздигна се рога ми чрез Господа; Разшириха се устата ми срещу неприятелите ми, Защото се развеселих в спасението Ти.
2 ੨ ਯਹੋਵਾਹ ਵਰਗਾ ਕੋਈ ਪਵਿੱਤਰ ਨਹੀਂ, ਤੇਰੇ ਬਿਨ੍ਹਾਂ ਕੋਈ ਪਰਮੇਸ਼ੁਰ ਨਹੀਂ, ਕੋਈ ਸਾਡੇ ਪਰਮੇਸ਼ੁਰ ਵਰਗੀ ਚੱਟਾਨ ਨਹੀਂ।
Няма свет какъвто е Господ; Защото няма друг освен Тебе, Нито канара като нашия Бог.
3 ੩ ਹੰਕਾਰ ਦੀਆਂ ਗੱਲਾਂ ਹੋਰ ਨਾ ਆਖ, ਅਤੇ ਆਕੜ ਦੀ ਗੱਲ ਤੇਰੇ ਮੂੰਹੋਂ ਨਾ ਨਿੱਕਲੇ, ਯਹੋਵਾਹ ਤਾਂ ਗਿਆਨ ਦਾ ਪਰਮੇਸ਼ੁਰ ਹੈ, ਅਤੇ ਉਹ ਕਰਨੀਆਂ ਦੇ ਅਨੁਸਾਰ ਹਿਸਾਬ ਕਰਦਾ ਹੈ।
Не продължавайте да говорите горделиво; Да не излезе високомерие из устата ви; Защото Господ е Бог на знания, И от него се претеглят делата.
4 ੪ ਸੂਰਬੀਰਾਂ ਦੇ ਤੀਰ ਟੁੱਟ ਗਏ, ਅਤੇ ਉਹ ਜੋ ਠੇਡੇ ਖਾਂਦੇ ਸਨ ਉਨ੍ਹਾਂ ਦੇ ਲੱਕ ਬਲ ਨਾਲ ਕੱਸੇ ਗਏ।
Лъковете на силните се строшиха; И немощните се препасаха със сила.
5 ੫ ਉਹ ਜੋ ਰੱਜੇ ਹੋਏ ਸਨ ਆਪ ਹੀ ਰੋਟੀ ਦੇ ਲਈ ਮਜ਼ਦੂਰ ਹੋ ਗਏ, ਅਤੇ ਉਹ ਜੋ ਭੁੱਖੇ ਸਨ ਉਨ੍ਹਾਂ ਦੀ ਭੁੱਖ ਮਿਟ ਗਈ, ਇਥੋਂ ਤੱਕ ਜੋ ਬੇ-ਔਲਾਦ ਸਨ ਉਹਨਾਂ ਦੇ ਸੱਤ ਜੰਮੇ, ਅਤੇ ਜਿਹ ਦੇ ਢੇਰ ਸਾਰੇ ਬਾਲ ਬੱਚੇ ਸਨ ਉਹ ਕਮਜ਼ੋਰ ਪੈ ਗਈ।
Ситите се пазариха за хляб; А гладните престанаха да гладуват. Ей, и не плодната роди седем, А многодетната изнемощя.
6 ੬ ਯਹੋਵਾਹ ਮਾਰਦਾ ਹੈ ਅਤੇ ਜਿਵਾਉਂਦਾ ਹੈ, ਉਹੋ ਪਤਾਲ ਵਿੱਚ ਉਤਾਰਦਾ ਹੈ ਅਤੇ ਉਹੋ ਹੀ ਉੱਪਰ ਚੁੱਕਦਾ ਹੈ। (Sheol )
Господ умъртвява, и съживява; Сваля в ада, и възвежда. (Sheol )
7 ੭ ਯਹੋਵਾਹ ਹੀ ਕੰਗਾਲ ਕਰਦਾ ਹੈ ਅਤੇ ਧਨਵਾਨ ਕਰਦਾ ਹੈ, ਉਹੀ ਨੀਵਾਂ ਕਰਦਾ ਹੈ ਅਤੇ ਉੱਚਾ ਕਰਦਾ ਹੈ।
Господ осиромашава човека, и обогатява; Смирява човека, и въздига.
8 ੮ ਗਰੀਬ ਨੂੰ ਮਿੱਟੀ ਵਿੱਚੋਂ ਚੁੱਕਦਾ ਹੈ, ਅਤੇ ਕੰਗਾਲ ਨੂੰ ਰੂੜ੍ਹੀ ਵਿੱਚੋਂ ਕੱਢਦਾ ਹੈ, ਤਾਂ ਜੋ ਉਹ ਨੂੰ ਪਤਵੰਤਾਂ ਵਿੱਚ ਬਿਠਾਵੇ, ਅਤੇ ਮਹਿਮਾ ਦੀ ਗੱਦੀ ਦਾ ਅਧਿਕਾਰੀ ਬਣਾਵੇ। ਧਰਤੀ ਦੇ ਥੰਮ੍ਹ ਤਾਂ ਯਹੋਵਾਹ ਦੇ ਹੀ ਹਨ, ਅਤੇ ਉਸ ਨੇ ਸੰਸਾਰ ਦੀ ਨੀਂਹ ਉਨ੍ਹਾਂ ਉੱਤੇ ਰੱਖੀ ਹੈ।
Въздига бедния от пръстта, И възвишава сиромаха от бунището, За да ги направи да седнат между князете, И да наследят славен престол; Защото стълбовете на земята са на Господа, Който и постави на тях вселената.
9 ੯ ਉਹ ਆਪਣੇ ਸੰਤਾਂ ਦੇ ਪੈਰਾਂ ਦੀ ਰਾਖੀ ਕਰੇਗਾ, ਪਰ ਦੁਸ਼ਟ ਚੁੱਪ-ਚੁਪੀਤੇ ਅੰਧਕਾਰ ਵਿੱਚ ਪਏ ਰਹਿਣਗੇ, ਕਿਉਂ ਜੋ ਕੋਈ ਵੀ ਮਨੁੱਖ ਆਪਣੇ ਬਲ ਨਾਲ ਨਹੀਂ ਜਿੱਤਦਾ।
Ще пази нозете на светиите Си; А нечестивите ще погинат в тъмнината; Понеже със сила не ще надделее човек.
10 ੧੦ ਯਹੋਵਾਹ ਦੇ ਵਿਰੋਧੀ ਮਿਟਾਏ ਜਾਣਗੇ, ਉਹ ਸਵਰਗ ਵੱਲੋਂ ਉਨ੍ਹਾਂ ਉੱਤੇ ਗੱਜੇਗਾ, ਯਹੋਵਾਹ ਧਰਤੀ ਦੀਆਂ ਹੱਦਾਂ ਦਾ ਨਿਆਂ ਕਰੇਗਾ, ਉਹ ਆਪਣੇ ਰਾਜੇ ਨੂੰ ਜ਼ੋਰ ਦੇਵੇਗਾ, ਅਤੇ ਆਪਣੇ ਮਸੀਹ ਦੇ ਸਿੰਗ ਨੂੰ ਉੱਚਾ ਕਰੇਗਾ।
Противниците на Господа ще се сломят; Ще гръмне от небето против тях; Господ ще съди краищата на земята, И ще даде сила на царя Си, И ще въздигне рога на помазаника Си.
11 ੧੧ ਤਦ ਅਲਕਾਨਾਹ ਰਾਮਾਹ ਵੱਲ ਆਪਣੇ ਘਰ ਗਿਆ ਅਤੇ ਉਹ ਬਾਲਕ ਏਲੀ ਜਾਜਕ ਦੇ ਅੱਗੇ ਯਹੋਵਾਹ ਦੀ ਸੇਵਾ ਕਰਦਾ ਰਿਹਾ।
Тогава Елкана си отида у дома си в Рама. А детето слугуваше Господу пред свещеника Илия.
12 ੧੨ ਹੁਣ ਏਲੀ ਦੇ ਪੁੱਤਰ ਦੁਸ਼ਟ ਸਨ। ਉਨ੍ਹਾਂ ਨੇ ਯਹੋਵਾਹ ਨੂੰ ਨਾ ਜਾਣਿਆ।
А Илиевите синове бяха лоши човеци, които не познаваха Господа.
13 ੧੩ ਜਾਜਕਾਂ ਦੀ ਰੀਤ ਇਹ ਸੀ ਕਿ ਜਦ ਕੋਈ ਮਨੁੱਖ ਭੇਟ ਚੜ੍ਹਾਉਂਦਾ ਸੀ ਤਾਂ ਜਾਜਕ ਦਾ ਸੇਵਕ ਮਾਸ ਪਕਾਉਣ ਦੇ ਵੇਲੇ ਇੱਕ ਤ੍ਰਿਸੂਲ ਹੱਥ ਦੇ ਵਿੱਚ ਲੈ ਕੇ ਆਉਂਦਾ ਸੀ
Тия свещеници постъпваха към людете така: когато някой принасяше жертва, като се вареше месото, слугата на свещеника дохождаше с тризъбна вилица в ръка
14 ੧੪ ਅਤੇ ਉਹ ਨੂੰ ਮਾਸ ਵਿੱਚ ਜੋ ਕੜਾਹੇ, ਦੇਕਚੇ, ਵਲਟੋਹੀ ਜਾਂ ਸਗਲੇ ਵਿੱਚ ਹੋਵੇ ਖੋਭਦਾ ਸੀ ਅਤੇ ਜਿਨ੍ਹਾਂ ਤ੍ਰਿਸੂਲ ਨਾਲ ਨਿੱਕਲੇ ਸੋ ਸਾਰਾ ਜਾਜਕ ਆਪ ਲੈਂਦਾ ਸੀ ਅਤੇ ਉਹ ਸ਼ੀਲੋਹ ਵਿੱਚ ਸਭਨਾਂ ਇਸਰਾਏਲੀਆਂ ਨਾਲ ਜੋ ਉੱਥੇ ਜਾਂਦੇ ਸਨ ਅਜਿਹਾ ਹੀ ਕਰਦੇ ਸਨ।
и забождаше я в тенджерата или в котела, или в котлето, или в гърнето; и каквото издигаше вилицата, свещеникът го вземаше за себе си. Така постъпваха в Сило с всичките израилтяни, които дохождаха там.
15 ੧੫ ਅਜਿਹਾ ਵੀ ਹੁੰਦਾ ਸੀ ਜੋ ਉਨ੍ਹਾਂ ਦੀ ਚਰਬੀ ਸੜਨ ਤੋਂ ਪਹਿਲਾਂ ਜਾਜਕ ਦਾ ਸੇਵਕ ਆਉਂਦਾ ਸੀ ਅਤੇ ਜਿਸ ਨੇ ਭੇਟ ਚੜ੍ਹਾਈ ਹੋਵੇ ਉਸ ਮਨੁੱਖ ਨੂੰ ਆਖਦਾ ਸੀ ਕਿ ਜਾਜਕ ਨੂੰ ਭੁੰਨਣ ਲਈ ਮਾਸ ਦੇ ਕਿਉਂ ਜੋ ਉਹ ਤੈਥੋਂ ਬਣਿਆ ਹੋਇਆ ਮਾਸ ਨਹੀਂ ਸਗੋਂ ਕੱਚਾ ਮਾਸ ਹੀ ਲਵੇਗਾ।
Даже и преди да изгорят тлъстината, слугата на свещеника дохождаше та казваше на човека, който принасяше жертвата: Дай на свещеника месото за печене, защото няма да приеме от тебе варено месо, но сурово.
16 ੧੬ ਅਤੇ ਜੇ ਉਹ ਨੂੰ ਕੋਈ ਆਖੇ ਕਿ ਅਜੇ ਉਸ ਚਰਬੀ ਨੂੰ ਸੜ ਲੈਣ ਦੇ ਤਾਂ ਫੇਰ ਜਿੰਨਾਂ ਤੇਰਾ ਜੀ ਕਰੇ ਲੈ ਜਾਈਂ ਤਾਂ ਉਹ ਉਸ ਨੂੰ ਅੱਗੋਂ ਆਖਦਾ, ਨਹੀਂ, ਤੂੰ ਮੈਨੂੰ ਹੁਣੇ ਦੇਹ! ਨਹੀਂ ਤਾਂ ਮੈਂ ਖੋਹ ਲਵਾਂਗਾ!
И ако човекът му речеше: Нека изгорят първо тлъстината, и сетне си вземи колкото желае душата ти, тогава казваше: Не, но сега ще дадеш, и ако не, ще взема на сила.
17 ੧੭ ਇਸ ਕਰਕੇ ਉਨ੍ਹਾਂ ਜੁਆਨਾਂ ਦਾ ਪਾਪ ਯਹੋਵਾਹ ਦੇ ਅੱਗੇ ਬਹੁਤ ਵੱਡਾ ਸੀ, ਕਿਉਂ ਜੋ ਲੋਕ ਯਹੋਵਾਹ ਦੀ ਭੇਟ ਨੂੰ ਤੁੱਛ ਜਾਣਦੇ ਸਨ।
Така грехът на тия младежи беше твърде голям пред Господа; защото човеците се отвращаваха от Господната жертва.
18 ੧੮ ਪਰ ਸਮੂਏਲ ਜੋ ਬਾਲਕ ਸੀ, ਸੂਤੀ ਏਫ਼ੋਦ ਪਹਿਨ ਕੇ ਯਹੋਵਾਹ ਦੇ ਅੱਗੇ ਸੇਵਾ ਕਰਦਾ ਹੁੰਦਾ ਸੀ।
А Самуил слугуваше пред Господа, дете препасано с ленен ефод.
19 ੧੯ ਅਤੇ ਉਹ ਦੀ ਮਾਤਾ ਉਹ ਦੇ ਲਈ ਇੱਕ ਨਿੱਕਾ ਜਿਹਾ ਚੋਗਾ ਬਣਾ ਕੇ ਹਰੇਕ ਸਾਲ ਲਿਆਉਂਦੀ ਸੀ, ਜਦ ਉਹ ਆਪਣੇ ਪਤੀ ਦੇ ਨਾਲ ਸਾਲ ਭਰ ਦੀ ਭੇਟ ਚੜ੍ਹਾਉਣ ਆਉਂਦੀ ਸੀ।
И майка му правеше за него горна дрешка та му донасяше всяка година, когато дохождаше с мъжа си, за да принесе годишната жертва.
20 ੨੦ ਸੋ ਏਲੀ ਨੇ ਅਲਕਾਨਾਹ ਤੇ ਉਸ ਦੀ ਪਤਨੀ ਨੂੰ ਅਸੀਸ ਦੇ ਕੇ ਆਖਿਆ, ਯਹੋਵਾਹ ਤੈਨੂੰ ਇਸ ਇਸਤਰੀ ਤੋਂ, ਉਸ ਬੇਨਤੀ ਦੇ ਬਦਲੇ ਜੋ ਯਹੋਵਾਹ ਤੋਂ ਮੰਗੀ ਸੀ ਅੰਸ ਦੇਵੇ। ਸੋ ਉਹ ਆਪਣੇ ਘਰ ਗਏ
И Илий благослови Елкана и жена му, като каза: Господ да ти даде рожба от тая жена вместо заема, който дадохте на Господа. И те отидоха на мястото си.
21 ੨੧ ਫੇਰ ਹੰਨਾਹ ਉੱਤੇ ਯਹੋਵਾਹ ਨੇ ਕਿਰਪਾ ਕੀਤੀ ਅਤੇ ਉਹ ਗਰਭਵਤੀ ਹੋਈ ਅਤੇ ਉਹ ਨੇ ਤਿੰਨ ਪੁੱਤਰ ਤੇ ਦੋ ਧੀਆਂ ਨੂੰ ਜਨਮ ਦਿੱਤਾ ਅਤੇ ਉਹ ਦਾ ਬਾਲਕ ਸਮੂਏਲ ਯਹੋਵਾਹ ਦੇ ਅੱਗੇ ਵੱਡਾ ਹੁੰਦਾ ਗਿਆ।
И Господ посети Анна; и тя зачна и роди три сина и две дъщери. А детето Самуил растеше пред Господа.
22 ੨੨ ਏਲੀ ਵੱਡੀ ਉਮਰ ਦਾ ਹੋ ਗਿਆ ਅਤੇ ਉਸ ਨੇ ਉਹ ਸਭ ਕੁਝ ਸੁਣਿਆ ਜੋ ਉਸ ਦੇ ਪੁੱਤਰ ਇਸਰਾਏਲ ਨਾਲ ਕਿਹੋ ਜਿਹਾ ਵਿਵਹਾਰ ਕਰਦੇ ਸਨ ਅਤੇ ਕਿਵੇਂ ਉਨ੍ਹਾਂ ਇਸਤਰੀਆਂ ਨਾਲ ਜੋ ਮੰਡਲੀ ਦੇ ਡੇਰੇ ਦੇ ਬੂਹੇ ਕੋਲ ਸੇਵਾ ਕਰਨ ਲਈ ਇਕੱਠੀਆਂ ਹੁੰਦੀਆਂ ਸਨ, ਉਹਨਾਂ ਨਾਲ ਸੰਗ ਕਰਦੇ ਸਨ।
А като беше Илий много стар, чу всичко, що прави синовете му на целия Израил, и как лежали с жените, които слугували при входа на шатъра за срещане.
23 ੨੩ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਅਜਿਹੇ ਕੰਮ ਕਿਉਂ ਕਰਦੇ ਹੋ? ਕਿਉਂ ਮੈਂ ਤੁਹਾਡੀ ਬਦੀ ਸਭਨਾਂ ਲੋਕਾਂ ਕੋਲੋਂ ਸੁਣਦਾ ਹਾਂ,
И той им рече: Защо правите такива работи? понеже слушам лоши работи за вас от всички тия люде.
24 ੨੪ ਨਾ ਮੇਰੇ ਪੁੱਤਰੋ। ਕਿਉਂ ਜੋ ਇਹ ਚੰਗੀ ਖ਼ਬਰ ਨਹੀਂ, ਜਿਹੜੀ ਮੈਂ ਸੁਣਦਾ ਹਾਂ ਕਿ ਤੁਸੀਂ ਯਹੋਵਾਹ ਦੀ ਪਰਜਾ ਦੇ ਪਾਪ ਦਾ ਕਾਰਨ ਬਣਦੇ ਹੋ।
Недейте, чада мои; защото не е добър слухът, който чувам; вие правите Господните люде да стават престъпници.
25 ੨੫ ਜੇ ਇੱਕ ਮਨੁੱਖ ਦੂਜੇ ਮਨੁੱਖ ਦਾ ਪਾਪ ਕਰੇ ਤਾਂ ਨਿਆਈਂ ਉਹ ਦਾ ਨਿਆਂ ਕਰੇਗਾ ਪਰ ਜੇ ਕੋਈ ਮਨੁੱਖ ਯਹੋਵਾਹ ਦਾ ਪਾਪ ਕਰੇ ਤਾਂ ਉਹ ਦੀ ਸਿਫ਼ਾਰਸ਼ ਕੌਣ ਕਰੇਗਾ? ਫਿਰ ਵੀ ਉਨ੍ਹਾਂ ਨੇ ਆਪਣੇ ਪਿਤਾ ਦਾ ਕਹਿਣਾ ਨਾ ਮੰਨਿਆ ਕਿਉਂ ਜੋ ਯਹੋਵਾਹ ਉਨ੍ਹਾਂ ਨੂੰ ਮਾਰਨਾ ਚਾਹੁੰਦਾ ਸੀ।
Ако сгреши човек на човека ще стане моление Богу за него; но ако съгреши някой Господу, кой ще се моли за него? Но те не послушаха гласа на баща си, защото Господ щеше да ги погуби.
26 ੨੬ ਉਹ ਬਾਲਕ ਸਮੂਏਲ ਵਧਦਾ ਗਿਆ ਅਤੇ ਯਹੋਵਾਹ ਅਤੇ ਮਨੁੱਖਾਂ ਦੇ ਅੱਗੇ ਉਸ ਦੀ ਚੰਗੀ ਪਹਿਚਾਣ ਸੀ।
А детето Самуил растеше и придобиваше благоволението и на Господа и на човеците.
27 ੨੭ ਤਦ ਇੱਕ ਪਰਮੇਸ਼ੁਰ ਦੇ ਬੰਦੇ ਨੇ ਏਲੀ ਕੋਲ ਆ ਕੇ ਆਖਿਆ, ਯਹੋਵਾਹ ਇਉਂ ਆਖਦਾ ਹੈ, ਭਲਾ, ਮੈਂ ਤੇਰੇ ਪਿਤਾ ਦੇ ਘਰਾਣੇ ਉੱਤੇ ਜਦ ਉਹ ਮਿਸਰ ਵਿੱਚ ਫ਼ਿਰਊਨ ਦੇ ਘਰਾਣੇ ਦੀ ਗ਼ੁਲਾਮੀ ਵਿੱਚ ਸਨ, ਪਰਗਟ ਨਹੀਂ ਹੋਇਆ?
Тогава дойде един Божий човек при Илия та му рече: Така казва Господ: Не съм ли Се открил явно на бащиния ти дом когато те бяха в Египет у Фараоновия дом?
28 ੨੮ ਕੀ ਮੈਂ ਉਸ ਨੂੰ ਇਸਰਾਏਲ ਦੇ ਸਾਰਿਆਂ ਗੋਤਾਂ ਵਿੱਚੋਂ ਨਹੀਂ ਚੁਣ ਲਿਆ ਕਿ ਉਹ ਮੇਰਾ ਜਾਜਕ ਬਣੇ ਅਤੇ ਮੇਰੀ ਜਗਵੇਦੀ ਉੱਤੇ ਭੇਟ ਚੜ੍ਹਾਵੇ, ਧੂਪ ਧੁਖਾਵੇ, ਮੇਰੇ ਅੱਗੇ ਏਫ਼ੋਦ ਪਹਿਨੇ ਅਤੇ ਮੈਂ ਸਾਰੀਆਂ ਭੇਟਾਂ ਜੋ ਇਸਰਾਏਲੀ ਅੱਗ ਨਾਲ ਚੜ੍ਹਾਉਂਦੇ ਹਨ ਤੇਰੇ ਪਿਤਾ ਦੇ ਟੱਬਰ ਨੂੰ ਨਹੀਂ ਦਿੱਤੀਆਂ?
И не съм ли избрал него измежду всичките Израилеви племена за Мой свещеник, за да принесе жертвата на олтара Ми, да гори темян и да носи ефод пред Мене? И не съм ли дал на бащиния ти дом всичките приноси чрез огън от израилтяните?
29 ੨੯ ਫੇਰ ਤੁਸੀਂ ਕਿਉਂ ਮੇਰੀ ਉਸ ਕੁਰਬਾਨੀ ਅਤੇ ਮੇਰੀ ਭੇਟ ਨੂੰ ਜੋ ਮੇਰੀ ਆਗਿਆ ਨਾਲ ਮੇਰੇ ਘਰ ਵਿੱਚ ਚੜ੍ਹਾਈ ਜਾਂਦੀ ਹੈ ਲਾਲਚ ਕਰਦੇ ਹੋ ਅਤੇ ਤੂੰ ਕਿਉਂ ਆਪਣੇ ਪੁੱਤਰਾਂ ਦਾ ਮੇਰੇ ਨਾਲੋਂ ਵੱਧ ਆਦਰ ਕਰਦਾ ਹੈਂ, ਤੁਸੀਂ ਮੇਰੀ ਪਰਜਾ ਇਸਰਾਏਲ ਦੀਆਂ ਚੰਗੀਆਂ-ਚੰਗੀਆਂ ਭੇਟਾਂ ਨੂੰ ਖਾ ਕੇ ਮੋਟੇ ਬਣੇ?
Защо, прочее, ритате жертвата Ми и приноса Ми, който съм заповядал да принасят в жилището Ми, и почитат синовете си повече от Мене, за да се гоите с по-доброто от всичките приноси на людете Ми Израиля?
30 ੩੦ ਸੋ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦਾ ਵਾਕ ਹੈ ਕਿ ਮੈਂ ਆਖਿਆ ਸੀ ਕਿ ਤੇਰਾ ਟੱਬਰ ਅਤੇ ਤੇਰੇ ਪਿਤਾ ਦਾ ਟੱਬਰ ਸਦਾ ਮੇਰੇ ਅੱਗੇ ਤੁਰੇ, ਪਰ ਹੁਣ ਯਹੋਵਾਹ ਦਾ ਵਾਕ ਹੈ ਕਿ ਇਹ ਮੈਥੋਂ ਦੂਰ ਹੋਵੇ ਕਿਉਂ ਜੋ ਉਹ ਜਿਹੜੇ ਮੇਰਾ ਆਦਰ ਕਰਦੇ ਹਨ, ਮੈਂ ਉਨ੍ਹਾਂ ਦਾ ਆਦਰ ਕਰਾਂਗਾ ਪਰ ਉਹ ਜੋ ਮੇਰੀ ਨਿੰਦਿਆ ਕਰਦੇ ਹਨ ਸੋ ਤੁੱਛ ਸਮਝੇ ਜਾਣਗੇ।
Затова Господ Израилевият Бог каза: Аз наистина думах, че твоят дом и домът на баща ти ще да ходят пред Мене до века; но сега Господ каза: Далеч от Мене! защото ония, които славят Мене, тях ще прославя Аз, а ония, които Ме презират, ще бъдат презрени.
31 ੩੧ ਵੇਖ, ਉਹ ਦਿਨ ਆਉਂਦੇ ਹਨ, ਜੋ ਮੈਂ ਤੇਰੀ ਬਾਂਹ ਅਤੇ ਤੇਰੇ ਪਿਤਾ ਦੇ ਟੱਬਰ ਦੀ ਬਾਂਹ ਨੂੰ ਅਜਿਹੀ ਵੱਢ ਸੁੱਟਾਂਗਾ ਜੋ ਤੇਰੇ ਘਰ ਵਿੱਚ ਕੋਈ ਵੱਡੀ ਉਮਰ ਦਾ ਨਾ ਹੋਵੇਗਾ।
Ето, идат дните, когато ще пресека мишцата на бащиния ти дом, така щото да няма старец в дома ти.
32 ੩੨ ਅਤੇ ਉਸ ਸਾਰੀ ਭਲਿਆਈ ਦੇ ਵਿੱਚ ਜੋ ਉਹ ਇਸਰਾਏਲ ਨਾਲ ਕਰੇਗਾ ਤੂੰ ਘਰ ਵਿੱਚ ਦੁੱਖ ਵੇਖੇਂਗਾ ਅਤੇ ਤੇਰੀ ਸੰਤਾਨ ਵਿੱਚ ਕੋਈ ਬੁੱਢਾ ਨਾ ਹੋਵੇਗਾ।
И според всичките блага, които ще се дадат на Израиля, в жилището Ми ще видиш утеснение; и не ще има старец в дома ти до века.
33 ੩੩ ਵੇਖ, ਮੈਂ ਤੇਰੇ ਘਰਾਣੇ ਵਿੱਚੋਂ ਹਰੇਕ ਤੋਂ ਜਗਵੇਦੀ ਦੀ ਸੇਵਾ ਨਾ ਖੋਵਾਂਗਾ, ਪਰ ਤੇਰੀਆਂ ਅੱਖਾਂ ਵੇਖਦੀਆਂ ਰਹਿ ਜਾਣਗੀਆਂ ਅਤੇ ਤੇਰਾ ਮਨ ਦੁਖੀ ਹੋਵੇਗਾ, ਤੇਰੇ ਘਰ ਦਾ ਸਾਰਾ ਵਾਧਾ ਜੁਆਨੀ ਵਿੱਚ ਹੀ ਮਰ-ਖੱਪ ਜਾਵੇਗਾ।
И оня от твоите, когото не отсека от олтара Си, ще бъде за изнуряване на очите ти и за огорчаване на душата ти; и всичките внуци на дома ти ще умират в средна възраст.
34 ੩੪ ਜੋ ਤੇਰੇ ਦੋਹਾਂ ਪੁੱਤਰਾਂ ਹਾਫ਼ਨੀ ਅਤੇ ਫ਼ੀਨਹਾਸ ਉੱਤੇ ਬੀਤੇਗਾ ਸੋ ਤੇਰੇ ਲਈ ਇਹ ਇੱਕ ਨਿਸ਼ਾਨੀ ਹੋਵੇਗੀ, ਉਹ ਦੋਵੇਂ ਦੇ ਦੋਵੇਂ ਇੱਕੋ ਦਿਨ ਹੀ ਮਰ ਜਾਣਗੇ।
И това, което ще дойде върху двамата ти сина, върху Офния и Финееса, ще ти бъде знамение: в един ден и двамата ще умрат.
35 ੩੫ ਮੈਂ ਆਪਣੇ ਲਈ ਇੱਕ ਧਰਮੀ ਜਾਜਕ ਖੜ੍ਹਾ ਕਰਾਂਗਾ, ਜੋ ਮੇਰੇ ਮਨ ਅਤੇ ਜੀਅ ਦੇ ਅਨੁਸਾਰ ਕਰੇਗਾ ਅਤੇ ਮੈਂ ਉਹ ਦੇ ਲਈ ਇੱਕ ਪੱਕਾ ਘਰ ਬਣਾਵਾਂਗਾ ਅਤੇ ਉਹ ਸਦਾ ਮੇਰੇ ਅਭਿਸ਼ੇਕ ਕੀਤੇ ਹੋਏ ਦੇ ਅੱਗੇ-ਅੱਗੇ ਤੁਰੇਗਾ।
И Аз ще си въздигна верен свещеник, който ще постъпва според това, което е в сърцето Ми и в душата Ми; и ще съградя непоколебим дом; и той ще ходи пред помазаника Ми до века.
36 ੩੬ ਅਤੇ ਅਜਿਹਾ ਹੋਵੇਗਾ ਕਿ ਜਿਹੜਾ ਮਨੁੱਖ ਤੇਰੇ ਘਰ ਵਿੱਚ ਬਚ ਜਾਵੇਗਾ ਉਹ ਇੱਕ ਟੁੱਕੜਾ ਚਾਂਦੀ ਅਤੇ ਇੱਕ ਟੁੱਕੜੇ ਰੋਟੀ ਦੇ ਲਈ ਉਹ ਦੇ ਅੱਗੇ ਮੱਥਾ ਟੇਕੇਗਾ ਅਤੇ ਉਹ ਆਖੇਗਾ, ਜਾਜਕਾਈ ਦਾ ਕੋਈ ਕੰਮ ਮੈਨੂੰ ਦੇ, ਤਾਂ ਜੋ ਮੈਨੂੰ ਇੱਕ ਟੁੱਕੜਾ ਰੋਟੀ ਮਿਲ ਜਾਵੇ।
А всеки, който остане в твоя дом, ще дохожда да му се кланя за малко пари и за един хляб, и ще казва: Назначи ме, моля, на някоя от свещеническите служби, за да ям едно късче хляб.