< 1 ਰਾਜਿਆਂ 5 >

1 ਸੂਰ ਦੇ ਰਾਜੇ ਹੀਰਾਮ ਨੇ ਆਪਣੇ ਸੇਵਕ ਸੁਲੇਮਾਨ ਦੇ ਕੋਲ ਭੇਜੇ ਕਿਉਂ ਜੋ ਉਸ ਨੇ ਸੁਣਿਆ ਸੀ ਕਿ ਉਨ੍ਹਾਂ ਨੇ ਉਹ ਨੂੰ ਮਸਹ ਕੀਤਾ ਕਿ ਆਪਣੇ ਪਿਤਾ ਦੇ ਥਾਂ ਪਾਤਸ਼ਾਹ ਹੋਵੇ ਅਤੇ ਹੀਰਾਮ ਆਪਣੀ ਸਾਰੀ ਉਮਰ ਦਾਊਦ ਦਾ ਮਿੱਤਰ ਰਿਹਾ।
וישלח חירם מלך צור את עבדיו אל שלמה כי שמע כי אתו משחו למלך תחת אביהו כי אהב היה חירם לדוד כל הימים׃
2 ਤਦ ਸੁਲੇਮਾਨ ਨੇ ਹੀਰਾਮ ਨੂੰ ਸੁਨੇਹਾ ਭੇਜਿਆ ਕਿ
וישלח שלמה אל חירם לאמר׃
3 ਤੂੰ ਜਾਣਦਾ ਹੈਂ ਕਿ ਮੇਰਾ ਪਿਤਾ ਦਾਊਦ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦੇ ਲਈ ਇੱਕ ਭਵਨ ਨਾ ਬਣਾ ਸਕਿਆ, ਕਿਉਂ ਜੋ ਉਸ ਦੇ ਆਲੇ-ਦੁਆਲੇ ਲੜਾਈਆਂ ਹੁੰਦੀਆਂ ਰਹੀਆਂ ਜਦ ਤੱਕ ਕਿ ਯਹੋਵਾਹ ਨੇ ਉਨ੍ਹਾਂ ਸਭਨਾਂ ਨੂੰ ਉਹ ਦੇ ਪੈਰਾਂ ਹੇਠ ਨਾ ਕੀਤਾ।
אתה ידעת את דוד אבי כי לא יכל לבנות בית לשם יהוה אלהיו מפני המלחמה אשר סבבהו עד תת יהוה אתם תחת כפות רגלו׃
4 ਪਰ ਹੁਣ ਯਹੋਵਾਹ ਮੇਰੇ ਪਰਮੇਸ਼ੁਰ ਨੇ ਮੈਨੂੰ ਚੁਫ਼ੇਰਿਓਂ ਆਰਾਮ ਦਿੱਤਾ ਹੈ, ਕਿਉਂ ਜੋ ਨਾ ਕੋਈ ਵਿਰੋਧੀ ਹੈ ਅਤੇ ਨਾ ਹੀ ਕੋਈ ਬੁਰਿਆਈ ਹੋਣ ਵਾਲੀ ਹੈ।
ועתה הניח יהוה אלהי לי מסביב אין שטן ואין פגע רע׃
5 ਇਸ ਲਈ ਮੈਂ ਆਖਦਾ ਹਾਂ ਕਿ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦਾ ਭਵਨ ਬਣਾਵਾਂ, ਜਿਵੇਂ ਯਹੋਵਾਹ ਮੇਰੇ ਪਿਤਾ ਦਾਊਦ ਨੂੰ ਬੋਲਿਆ ਸੀ ਕਿ ਤੇਰਾ ਪੁੱਤਰ ਜਿਹ ਨੂੰ ਮੈਂ ਤੇਰੀ ਰਾਜ ਗੱਦੀ ਉੱਤੇ ਤੇਰੇ ਥਾਂ ਬਿਠਾਵਾਂਗਾ, ਉਹੋ ਮੇਰੇ ਨਾਮ ਦਾ ਭਵਨ ਬਣਾਵੇਗਾ।
והנני אמר לבנות בית לשם יהוה אלהי כאשר דבר יהוה אל דוד אבי לאמר בנך אשר אתן תחתיך על כסאך הוא יבנה הבית לשמי׃
6 ਹੁਣ ਤੂੰ ਹੁਕਮ ਦੇ ਕਿ ਉਹ ਮੇਰੇ ਲਈ ਲਬਾਨੋਨ ਤੋਂ ਦਿਆਰ ਦੇ ਬਿਰਛ ਵੱਢਣ ਅਤੇ ਮੇਰੇ ਸੇਵਕ ਤੇਰੇ ਸੇਵਕਾਂ ਦੇ ਨਾਲ ਹੋਣਗੇ ਅਤੇ ਜੋ ਮਜ਼ਦੂਰੀ ਤੂੰ ਠਹਿਰਾਵੇਂ ਮੈਂ ਤੇਰੇ ਸੇਵਕਾਂ ਲਈ ਤੈਨੂੰ ਦੇ ਦਿਆਂਗਾ, ਕਿਉਂ ਜੋ ਤੂੰ ਜਾਣਦਾ ਹੈਂ ਕਿ ਸਾਡੇ ਵਿੱਚੋਂ ਕਿਸੇ ਮਨੁੱਖ ਨੂੰ ਸੀਦੋਨੀਆਂ ਵਾਂਗੂੰ ਲੱਕੜੀ ਵੱਢਣ ਦਾ ਢੰਗ ਨਹੀਂ ਆਉਂਦਾ।
ועתה צוה ויכרתו לי ארזים מן הלבנון ועבדי יהיו עם עבדיך ושכר עבדיך אתן לך ככל אשר תאמר כי אתה ידעת כי אין בנו איש ידע לכרת עצים כצדנים׃
7 ਤਦ ਇਸ ਤਰ੍ਹਾਂ ਹੋਇਆ ਕਿ ਜਦ ਹੀਰਾਮ ਨੇ ਸੁਲੇਮਾਨ ਦੀਆਂ ਗੱਲਾਂ ਸੁਣੀਆਂ, ਤਾਂ ਉਹ ਬਹੁਤ ਖੁਸ਼ ਹੋਇਆ ਅਤੇ ਆਖਿਆ, ਅੱਜ ਦੇ ਦਿਨ ਯਹੋਵਾਹ ਮੁਬਾਰਕ ਹੈ ਜਿਸ ਨੇ ਦਾਊਦ ਨੂੰ ਇਨ੍ਹਾਂ ਬਹੁਤਿਆਂ ਲੋਕਾਂ ਉੱਤੇ ਇੱਕ ਬੁੱਧਵਾਨ ਪੁੱਤਰ ਦਿੱਤਾ ਹੈ।
ויהי כשמע חירם את דברי שלמה וישמח מאד ויאמר ברוך יהוה היום אשר נתן לדוד בן חכם על העם הרב הזה׃
8 ਹੀਰਾਮ ਨੇ ਸੁਲੇਮਾਨ ਨੂੰ ਸੁਨੇਹਾ ਭੇਜਿਆ ਕਿ ਜੋ ਤੂੰ ਸੁਨੇਹਾ ਭੇਜਿਆ ਉਹ ਮੈਂ ਸੁਣਿਆ। ਮੈਂ ਤੇਰੀ ਸਾਰੀ ਇੱਛਾ ਦੇ ਅਨੁਸਾਰ ਦਿਆਰ ਦੀ ਲੱਕੜੀ ਅਤੇ ਚੀਲ ਦੀ ਲੱਕੜ ਲਈ ਕਰਾਂਗਾ।
וישלח חירם אל שלמה לאמר שמעתי את אשר שלחת אלי אני אעשה את כל חפצך בעצי ארזים ובעצי ברושים׃
9 ਮੇਰੇ ਕਾਮੇ ਉਨ੍ਹਾਂ ਨੂੰ ਲਬਾਨੋਨ ਤੋਂ ਸਮੁੰਦਰ ਤੱਕ ਲਾਹੁਣਗੇ ਅਤੇ ਮੈਂ ਉਨ੍ਹਾਂ ਦਾ ਬੇੜਾ ਬੰਨਵਾ ਕੇ ਸਮੁੰਦਰ ਦੇ ਰਾਹੀਂ ਉਸ ਥਾਂ ਜਿਹੜਾ ਤੂੰ ਠਹਿਰਾਵੇਂ ਪਹੁੰਚਾ ਦੇਵਾਂਗਾ ਅਤੇ ਉੱਥੇ ਉਨ੍ਹਾਂ ਨੂੰ ਖੋਲ੍ਹ ਕੇ ਸੁੱਟਵਾ ਦਿਆਂਗਾ, ਤਾਂ ਜੋ ਤੈਨੂੰ ਮਿਲ ਜਾਣ ਅਤੇ ਤੂੰ ਮੇਰੇ ਘਰਾਣੇ ਨੂੰ ਰੋਟੀ ਦੇ ਕੇ ਮੇਰੀ ਇੱਛਿਆ ਨੂੰ ਪੂਰਾ ਕਰੀਂ।
עבדי ירדו מן הלבנון ימה ואני אשימם דברות בים עד המקום אשר תשלח אלי ונפצתים שם ואתה תשא ואתה תעשה את חפצי לתת לחם ביתי׃
10 ੧੦ ਤਦ ਹੀਰਾਮ ਨੇ ਦਿਆਰ ਦੀ ਲੱਕੜ ਅਤੇ ਚੀਲ ਦੀ ਲੱਕੜ ਸੁਲੇਮਾਨ ਨੂੰ ਉਸ ਦੀ ਸਾਰੀ ਇੱਛਿਆ ਅਨੁਸਾਰ ਦਿੱਤੀ।
ויהי חירום נתן לשלמה עצי ארזים ועצי ברושים כל חפצו׃
11 ੧੧ ਸੁਲੇਮਾਨ ਇੱਕ ਲੱਖ ਪੰਜਾਹ ਹਜ਼ਾਰ ਮਣ ਕਣਕ ਅਤੇ ਚਾਰ ਹਜ਼ਾਰ ਲੀਟਰ ਕੁਟਵਾਂ ਤੇਲ ਹੀਰਾਮ ਨੂੰ ਉਸ ਦੇ ਘਰਾਣੇ ਦੇ ਖਾਣ ਲਈ ਹਰ ਸਾਲ ਦਿੰਦਾ ਸੀ।
ושלמה נתן לחירם עשרים אלף כר חטים מכלת לביתו ועשרים כר שמן כתית כה יתן שלמה לחירם שנה בשנה׃
12 ੧੨ ਯਹੋਵਾਹ ਨੇ ਸੁਲੇਮਾਨ ਨੂੰ ਬੁੱਧੀ ਦਿੱਤੀ, ਜਿਵੇਂ ਉਸ ਉਹ ਦੇ ਨਾਲ ਬਚਨ ਕੀਤਾ ਸੀ ਅਤੇ ਹੀਰਾਮ ਅਤੇ ਸੁਲੇਮਾਨ ਦੇ ਵਿੱਚ ਸੁਲਾਹ ਸੀ ਅਤੇ ਉਨ੍ਹਾਂ ਨੇ ਇੱਕ ਦੂਜੇ ਨਾਲ ਨੇਮ ਬੰਨਿਆ।
ויהוה נתן חכמה לשלמה כאשר דבר לו ויהי שלם בין חירם ובין שלמה ויכרתו ברית שניהם׃
13 ੧੩ ਸੁਲੇਮਾਨ ਪਾਤਸ਼ਾਹ ਨੇ ਸਾਰੇ ਇਸਰਾਏਲ ਤੋਂ ਬੇਗਾਰ ਲਈ ਅਤੇ ਬੇਗਾਰੀ ਤੀਹ ਹਜ਼ਾਰ ਮਨੁੱਖ ਸਨ।
ויעל המלך שלמה מס מכל ישראל ויהי המס שלשים אלף איש׃
14 ੧੪ ਉਹ ਉਨ੍ਹਾਂ ਵਿੱਚੋਂ ਮਹੀਨੇ ਭਰ ਲਈ ਦਸ ਹਜ਼ਾਰ ਵਾਰੀ ਨਾਲ ਲਬਾਨੋਨ ਨੂੰ ਭੇਜਦਾ ਸੀ। ਇਸ ਤਰ੍ਹਾਂ ਉਹ ਇੱਕ ਮਹੀਨਾ ਲਬਾਨੋਨ ਵਿੱਚ ਰਹਿੰਦੇ ਸਨ ਅਤੇ ਦੋ ਮਹੀਨੇ ਆਪਣੇ ਘਰੀਂ ਅਤੇ ਅਦੋਨੀਰਾਮ ਉਨ੍ਹਾਂ ਬੇਗ਼ਾਰੀਆਂ ਉੱਤੇ ਸੀ।
וישלחם לבנונה עשרת אלפים בחדש חליפות חדש יהיו בלבנון שנים חדשים בביתו ואדנירם על המס׃
15 ੧੫ ਸੁਲੇਮਾਨ ਦੇ ਸੱਤਰ ਹਜ਼ਾਰ ਪਾਂਡੀ ਅਤੇ ਅੱਸੀ ਹਜ਼ਾਰ ਪਰਬਤ ਵਿੱਚ ਕੱਟਣ ਵਾਲੇ ਸਨ।
ויהי לשלמה שבעים אלף נשא סבל ושמנים אלף חצב בהר׃
16 ੧੬ ਇਨ੍ਹਾਂ ਸਰਦਾਰਾਂ ਤੋਂ ਬਿਨਾਂ ਜਿਨ੍ਹਾਂ ਨੂੰ ਸੁਲੇਮਾਨ ਨੇ ਕੰਮ ਉੱਤੇ ਲਾਇਆ ਹੋਇਆ ਸੀ ਹੋਰ ਤਿੰਨ ਹਜ਼ਾਰ ਤਿੰਨ ਸੌ ਸਨ ਜੋ ਇਨ੍ਹਾਂ ਕੰਮ ਕਰਨ ਵਾਲਿਆਂ ਲੋਕਾਂ ਦੇ ਉੱਤੇ ਹੁਕਮ ਚਲਾਉਂਦੇ ਸਨ।
לבד משרי הנצבים לשלמה אשר על המלאכה שלשת אלפים ושלש מאות הרדים בעם העשים במלאכה׃
17 ੧੭ ਤਦ ਉਹ ਪਾਤਸ਼ਾਹ ਦੇ ਹੁਕਮ ਨਾਲ ਵੱਡੇ ਪੱਥਰ ਅਤੇ ਬਹੁਮੁੱਲੇ ਪੱਥਰ ਕੱਢ ਲਿਆਏ ਕਿ ਭਵਨ ਦੀ ਨੀਂਹ ਘੜੇ ਹੋਏ ਪੱਥਰਾਂ ਨਾਲ ਰੱਖੀ ਜਾਵੇ।
ויצו המלך ויסעו אבנים גדלות אבנים יקרות ליסד הבית אבני גזית׃
18 ੧੮ ਸੁਲੇਮਾਨ ਦੇ ਰਾਜ ਮਿਸਤਰੀਆਂ, ਹੀਰਾਮ ਦੇ ਰਾਜ ਮਿਸਤਰੀਆਂ ਅਤੇ ਗਿਬਲੀਆਂ ਨੇ ਉਨ੍ਹਾਂ ਨੂੰ ਘੜਿਆ ਅਤੇ ਉਨ੍ਹਾਂ ਨੇ ਭਵਨ ਬਣਾਉਣ ਲਈ ਲੱਕੜ ਅਤੇ ਪੱਥਰ ਤਿਆਰ ਕੀਤੇ।
ויפסלו בני שלמה ובני חירום והגבלים ויכינו העצים והאבנים לבנות הבית׃

< 1 ਰਾਜਿਆਂ 5 >