< 1 ਰਾਜਿਆਂ 2 >

1 ਜਦ ਦਾਊਦ ਦੇ ਮਰਨ ਦੇ ਦਿਨ ਨੇੜੇ ਆਏ, ਤਾਂ ਉਸ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਇਹ ਆਗਿਆ ਦਿੱਤੀ
زمان وفات داوود پادشاه نزدیک می‌شد، پس به پسرش سلیمان اینطور وصیت کرد:
2 ਕਿ ਮੈਂ ਸਾਰੀ ਸਰਿਸ਼ਟੀ ਦੀ ਤਰ੍ਹਾਂ ਮਰਨ ਨੂੰ ਹਾਂ, ਤੂੰ ਤਕੜਾ ਹੋ ਤੇ ਮਰਦ ਬਣ।
«چیزی از عمرم باقی نمانده است. تو قوی و شجاع باش
3 ਯਹੋਵਾਹ ਆਪਣੇ ਪਰਮੇਸ਼ੁਰ ਦੀ ਆਗਿਆ ਨੂੰ ਮੰਨ ਕੇ ਉਹ ਦੇ ਮਾਰਗ ਉੱਤੇ ਚੱਲ ਅਤੇ ਉਹ ਦੀਆਂ ਬਿਧੀਆਂ, ਹੁਕਮਾਂ, ਨਿਯਮਾਂ, ਅਤੇ ਸਾਖੀਆਂ ਦੀ ਪਾਲਨਾ ਕਰ ਕੇ ਰਾਖੀ ਕਰ, ਜਿਵੇਂ ਮੂਸਾ ਦੀ ਬਿਵਸਥਾ ਵਿੱਚ ਲਿਖਿਆ ਹੈ। ਇਸ ਕਾਰਨ ਤੂੰ ਉਸ ਸਾਰੇ ਕੰਮ ਵਿੱਚ ਜਿਹੜਾ ਤੂੰ ਕਰੇਂ ਅਤੇ ਉਸ ਸਭ ਕਾਸੇ ਵੱਲ ਜਿੱਧਰ ਤੂੰ ਮੂੰਹ ਕਰੇਂ, ਸਫ਼ਲ ਹੋਵੇਂਗਾ।
و همواره از فرمانهای خداوند، خدایت پیروی کن و به تمام احکام و قوانینش که در شریعت موسی نوشته شده‌اند عمل نما تا به هر کاری دست می‌زنی و به هر جایی که می‌روی کامیاب شوی.
4 ਜਿਸ ਕਰਕੇ ਯਹੋਵਾਹ ਆਪਣੇ ਉਸ ਬਚਨ ਉੱਤੇ ਬਣਿਆ ਰਹੇ, ਜੋ ਉਸ ਨੇ ਮੇਰੇ ਬਾਰੇ ਆਖਿਆ ਸੀ ਕਿ ਜੇਕਰ ਤੇਰੀ ਸੰਤਾਨ ਆਪਣੇ ਮਾਰਗ ਉੱਤੇ ਧਿਆਨ ਰੱਖੇ ਅਤੇ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਮੇਰੇ ਅੱਗੇ ਸਚਿਆਈ ਨਾਲ ਚਲੇ, ਤਾਂ ਤੇਰੇ ਵੰਸ਼ ਵਿੱਚ ਇਸਰਾਏਲ ਦੀ ਰਾਜ ਗੱਦੀ ਦੇ ਲਈ ਮਨੁੱਖ ਦੀ ਕਮੀ ਨਾ ਹੋਵੇਗੀ।
اگر چنین کنی، آنگاه خداوند به وعده‌ای که به من داده وفا خواهد کرد. خداوند فرموده است: اگر نسل تو با تمام وجود احکام مرا حفظ کنند و نسبت به من وفادار بمانند، همیشه یکی از ایشان بر مملکت اسرائیل سلطنت خواهد کرد.
5 ਤੂੰ ਜਾਣਦਾ ਵੀ ਹੈਂ, ਜੋ ਕੁਝ ਸਰੂਯਾਹ ਦੇ ਪੁੱਤਰ ਯੋਆਬ ਨੇ ਮੇਰੇ ਨਾਲ ਅਤੇ ਇਸਰਾਏਲ ਦੇ ਦੋਹਾਂ ਸੈਨਾਪਤੀਆਂ ਅਰਥਾਤ ਨੇਰ ਦੇ ਪੁੱਤਰ ਅਬਨੇਰ ਅਤੇ ਯਥਰ ਦੇ ਪੁੱਤਰ ਅਮਾਸਾ ਨਾਲ ਕੀਤਾ, ਜਿਨ੍ਹਾਂ ਨੂੰ ਉਸ ਨੇ ਵੱਢ ਸੁੱਟਿਆ ਅਤੇ ਸੁਲਾਹ ਦੇ ਵਿੱਚ ਯੁੱਧ ਦਾ ਲਹੂ ਵਹਾਇਆ ਅਤੇ ਯੁੱਧ ਦੇ ਲਹੂ ਨੂੰ ਆਪਣੀ ਪੇਟੀ ਉੱਤੇ ਜਿਹੜੀ ਉਹ ਦੇ ਲੱਕ ਨਾਲ ਸੀ ਅਤੇ ਆਪਣੀ ਜੁੱਤੀ ਉੱਤੇ ਜਿਹੜੀ ਉਹ ਦੇ ਪੈਰਾਂ ਵਿੱਚ ਸੀ, ਛਿੜਕਿਆ।
«در ضمن تو می‌دانی که یوآب چه بر سر من آورد و چطور دو سردار مرا یعنی ابنیر پسر نیر و عماسا پسر یِتِر را کشت. یوآب وانمود کرد که آنها را در جنگ کشته ولی حقیقت این است که در زمان صلح ایشان را کشت و کمربندی را که به کمر بسته بود و کفشهایی را که به پا داشت، به خون آلوده بود.
6 ਤੂੰ ਆਪਣੀ ਬੁੱਧ ਦੇ ਅਨੁਸਾਰ ਕਰੀਂ ਅਤੇ ਉਹ ਦਾ ਧੌਲਾ ਸਿਰ ਸਲਾਮਤੀ ਨਾਲ ਅਧੋਲੋਕ ਵਿੱਚ ਨਾ ਜਾਣ ਦੇਵੀਂ। (Sheol h7585)
تو مردی حکیم هستی و می‌دانی چه باید کرد. اجازه نده او با موی سفید در آرامش به گور فرو رود. (Sheol h7585)
7 ਪਰ ਬਰਜ਼ਿੱਲਈ ਗਿਲਆਦੀ ਦੇ ਪੁੱਤਰਾਂ ਉੱਤੇ ਦਯਾ ਕਰੀਂ ਅਤੇ ਉਨ੍ਹਾਂ ਨੂੰ ਉਹਨਾਂ ਦੇ ਵਿੱਚ ਜੋ ਤੇਰੀ ਮੇਜ਼ ਵਿੱਚੋਂ ਖਾਂਦੇ ਹਨ ਰਲਾ ਦੇਈਂ, ਕਿਉਂ ਜੋ ਜਿਸ ਵੇਲੇ ਮੈਂ ਤੇਰੇ ਭਰਾ ਅਬਸ਼ਾਲੋਮ ਦੇ ਅੱਗੋਂ ਭੱਜਿਆ ਸੀ, ਤਾਂ ਉਹ ਉਵੇਂ ਹੀ ਮੇਰੇ ਕੋਲ ਆਏ ਸਨ।
اما با پسران برزلائی جلعادی با محبت رفتار کن و بگذار همیشه از سفرهٔ شاهانهٔ تو نان بخورند. چون وقتی از ترس برادرت ابشالوم فرار می‌کردم، آنها از من پذیرایی کردند.
8 ਵੇਖ ਬਹੁਰੀਮ ਦੇ ਬਿਨਯਾਮੀਨੀ ਗੇਰਾ ਦਾ ਪੁੱਤਰ ਸ਼ਿਮਈ ਤੇਰੇ ਨਾਲ ਹੈ। ਜਿਸ ਦਿਨ ਮੈਂ ਮਹਨਇਮ ਨੂੰ ਜਾਂਦਾ ਸੀ, ਤਾਂ ਉਸ ਮੈਨੂੰ ਸੜਿਆ ਹੋਇਆ ਸਰਾਪ ਦਿੱਤਾ ਸੀ ਪਰ ਉਹ ਯਰਦਨ ਉੱਤੇ ਮੈਨੂੰ ਲੈਣ ਲਈ ਆਇਆ ਅਤੇ ਮੈਂ ਉਹ ਨੂੰ ਯਹੋਵਾਹ ਦੀ ਸਹੁੰ ਖਾ ਕੇ ਆਖਿਆ ਸੀ ਕਿ ਮੈਂ ਤੈਨੂੰ ਤਲਵਾਰ ਨਾਲ ਨਾ ਵੱਢਾਂਗਾ।
شِمعی پسر جیرای بنیامینی را هم که از اهالی بحوریم است به یاد داشته باش. وقتی من به محنایم می‌رفتم او به من اهانت کرد و ناسزا گفت. اما وقتی او برای استقبال از من به کنار رود اردن آمد، من برای او به خداوند قسم خوردم که او را نکشم؛
9 ਹੁਣ ਤੂੰ ਉਸ ਨੂੰ ਸਜ਼ਾ ਦਿੱਤੇ ਬਿਨਾਂ ਨਾ ਛੱਡੀ ਕਿਉਂ ਜੋ ਤੂੰ ਬੁੱਧਵਾਨ ਮਨੁੱਖ ਹੈਂ ਅਤੇ ਜੋ ਕੁਝ ਉਸ ਦੇ ਨਾਲ ਕਰਨ ਦੀ ਜ਼ਰੂਰਤ ਹੈ ਉਸ ਨੂੰ ਤੂੰ ਜਾਣਦਾ ਹੈਂ, ਇਸ ਲਈ ਤੂੰ ਉਸ ਦਾ ਧੌਲਾ ਸਿਰ ਲਹੂ ਨਾਲ ਕਬਰ ਵਿੱਚ ਉਤਾਰੀ। (Sheol h7585)
ولی تو او را بی‌گناه نشمار. تو مردی حکیم هستی و می‌دانی با او چه باید کرد. موی سفیدش را خون‌آلود به گور بفرست.» (Sheol h7585)
10 ੧੦ ਦਾਊਦ ਆਪਣੇ ਪੁਰਖਿਆਂ ਨਾਲ ਸੌਂ ਗਿਆ ਅਤੇ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ।
وقتی داوود درگذشت او را در شهر اورشلیم به خاک سپردند.
11 ੧੧ ਦਾਊਦ ਨੇ ਇਸਰਾਏਲ ਉੱਤੇ ਚਾਲ੍ਹੀ ਸਾਲ ਰਾਜ ਕੀਤਾ। ਸੱਤ ਸਾਲ ਉਸ ਨੇ ਹਬਰੋਨ ਵਿੱਚ ਰਾਜ ਕੀਤਾ ਅਤੇ ਤੇਤੀ ਸਾਲ ਉਸ ਨੇ ਯਰੂਸ਼ਲਮ ਵਿੱਚ ਰਾਜ ਕੀਤਾ।
داوود چهل سال بر اسرائیل سلطنت نمود. از این چهل سال، هفت سال در شهر حبرون سلطنت کرد و سی و سه سال در اورشلیم.
12 ੧੨ ਸੁਲੇਮਾਨ ਆਪਣੇ ਪਿਤਾ ਦਾਊਦ ਦੀ ਰਾਜ ਗੱਦੀ ਉੱਤੇ ਬੈਠਾ ਅਤੇ ਉਸ ਦਾ ਰਾਜ ਬਹੁਤ ਹੀ ਦ੍ਰਿੜ੍ਹ ਹੋ ਗਿਆ।
سپس سلیمان به جای پدر خود داوود بر تخت نشست و پایه‌های سلطنت خود را استوار کرد.
13 ੧੩ ਇਸ ਤੋਂ ਬਾਅਦ ਹੱਗੀਥ ਦਾ ਪੁੱਤਰ ਅਦੋਨੀਯਾਹ ਸੁਲੇਮਾਨ ਦੀ ਮਾਤਾ ਬਥ-ਸ਼ਬਾ ਕੋਲ ਆਇਆ। ਅੱਗੋਂ ਉਸ ਨੇ ਆਖਿਆ, ਤੂੰ ਸੁਲਾਹ ਨਾਲ ਆਇਆ ਹੈਂ? ਤਾਂ ਉਸ ਨੇ ਉੱਤਰ ਦਿੱਤਾ, ਸੁਲਾਹ ਨਾਲ।
یک روز ادونیا پسر حَجّیت به دیدن بَتشِبَع مادر سلیمان رفت. بَتشِبَع از او پرسید: «آیا به قصد صلح و صفا به اینجا آمده‌ای؟» ادونیا گفت: «بله، به قصد صلح و صفا آمده‌ام.
14 ੧੪ ਫਿਰ ਉਸ ਨੇ ਆਖਿਆ, ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈਂ? ਉਸ ਆਖਿਆ, ਬੋਲ।
آمده‌ام تا از تو درخواستی بکنم.» بَتشِبَع پرسید: «چه می‌خواهی؟»
15 ੧੫ ਤਦ ਉਸ ਨੇ ਆਖਿਆ, ਤੂੰ ਜਾਣਦੀ ਹੈਂ ਕਿ ਰਾਜ ਤਾਂ ਮੇਰਾ ਸੀ ਅਤੇ ਉਸ ਵੇਲੇ ਸਾਰੇ ਇਸਰਾਏਲ ਦਾ ਮੂੰਹ ਮੇਰੇ ਉੱਤੇ ਸੀ ਕਿ ਮੈਂ ਰਾਜ ਕਰਾਂ, ਪਰ ਰਾਜ ਉਲਟ ਗਿਆ ਅਤੇ ਮੇਰੇ ਭਰਾ ਦਾ ਹੋ ਗਿਆ, ਕਿਉਂ ਜੋ ਉਹ ਯਹੋਵਾਹ ਦੀ ਵੱਲੋਂ ਉਹ ਦਾ ਹੀ ਸੀ।
ادونیا گفت: «تو می‌دانی که سلطنت مال من شده بود و تمام مردم هم انتظار داشتند که بعد از پدرم، من به پادشاهی برسم؛ ولی وضع دگرگون شد و برادرم سلیمان به پادشاهی رسید، چون این خواست خداوند بود.
16 ੧੬ ਹੁਣ ਮੈਂ ਤੇਰੇ ਕੋਲੋਂ ਇੱਕ ਗੱਲ ਮੰਗਦਾ ਹਾਂ। ਤੂੰ ਮੈਨੂੰ ਨਾਂਹ ਨਾ ਕਰੀਂ। ਉਸ ਨੇ ਆਖਿਆ, ਬੋਲ।
اکنون خواهشی دارم و امیدوارم که این خواهش مرا رد نکنی.» بَتشِبَع پرسید: «چه می‌خواهی؟»
17 ੧੭ ਤਦ ਉਸ ਨੇ ਆਖਿਆ, ਦਯਾ ਕਰਕੇ ਸੁਲੇਮਾਨ ਪਾਤਸ਼ਾਹ ਨੂੰ ਆਖ ਕਿ ਉਹ ਅਬੀਸ਼ਗ ਸ਼ੂਨੰਮੀ ਨੂੰ ਮੇਰੀ ਪਤਨੀ ਹੋਣ ਲਈ ਦੇਵੇ, ਕਿਉਂ ਜੋ ਉਹ ਤੇਰੀ ਗੱਲ ਨਾ ਮੋੜੇਗਾ।
ادونیا گفت: «از طرف من با برادرم سلیمانِ پادشاه، گفتگو کن چون می‌دانم هر چه تو از او بخواهی انجام می‌دهد. به او بگو که ابیشگ شونَمی را به من به زنی بدهد.»
18 ੧੮ ਬਥ-ਸ਼ਬਾ ਆਖਿਆ, ਚੰਗਾ ਮੈਂ ਤੇਰੇ ਬਾਰੇ ਪਾਤਸ਼ਾਹ ਨਾਲ ਗੱਲ ਕਰਾਂਗੀ।
بَتشِبَع گفت: «بسیار خوب، من این خواهش را از او خواهم کرد.»
19 ੧੯ ਬਥ-ਸ਼ਬਾ ਸੁਲੇਮਾਨ ਪਾਤਸ਼ਾਹ ਕੋਲ ਅੰਦਰ ਗਈ ਕਿ ਅਦੋਨੀਯਾਹ ਲਈ ਉਹ ਦੇ ਨਾਲ ਗੱਲ ਕਰੇ, ਤਾਂ ਪਾਤਸ਼ਾਹ ਉਸ ਦੇ ਮਿਲਣ ਲਈ ਉੱਠ ਖੜ੍ਹਾ ਹੋਇਆ ਅਤੇ ਉਸ ਨੂੰ ਮੱਥਾ ਟੇਕਿਆ, ਅਤੇ ਆਪਣੀ ਰਾਜ ਗੱਦੀ ਉੱਤੇ ਬੈਠ ਗਿਆ ਅਤੇ ਆਪਣੀ ਮਾਤਾ ਲਈ ਇੱਕ ਸ਼ਾਹੀ ਕੁਰਸੀ ਲਗਵਾਈ। ਉਹ ਉਸ ਦੇ ਸੱਜੇ ਪਾਸੇ ਵੱਲ ਬੈਠ ਗਈ।
پس بَتشِبَع به همین منظور نزد سلیمان پادشاه رفت. وقتی او داخل شد، پادشاه به پیشوازش برخاست و به او تعظیم کرد و دستور داد تا برای مادرش یک صندلی مخصوص بیاورند و کنار تخت او بگذارند. پس بَتشِبَع در طرف راست سلیمان پادشاه نشست.
20 ੨੦ ਅੱਗੋਂ ਉਸ ਆਖਿਆ, ਮੈਂ ਤੇਰੇ ਕੋਲੋਂ ਇੱਕ ਛੋਟੀ ਜਿਹੀ ਮੰਗ ਮੰਗਦੀ ਹਾਂ। ਮੈਨੂੰ ਖਾਲੀ ਨਾ ਮੋੜੀਂ, ਤਾਂ ਪਾਤਸ਼ਾਹ ਨੇ ਆਖਿਆ, ਮਾਤਾ ਜੀ ਮੰਗੋ ਮੈਂ ਤੁਹਾਡੇ ਬੋਲ ਨੂੰ ਨਾ ਮੋੜਾਂਗਾ।
آنگاه بَتشِبَع گفت: «من یک خواهش کوچک از تو دارم؛ امیدوارم آن را رد نکنی.» سلیمان گفت: «مادر، خواهش تو چیست؟ می‌دانی که من هرگز خواست تو را رد نمی‌کنم.»
21 ੨੧ ਉਸ ਨੇ ਆਖਿਆ ਕਿ ਅਬੀਸ਼ਗ ਸ਼ੂਨੰਮੀ ਨੂੰ ਆਪਣੇ ਭਰਾ ਅਦੋਨੀਯਾਹ ਦੀ ਪਤਨੀ ਹੋਣ ਲਈ ਦੇ।
بَتشِبَع گفت: «خواهش من این است که بگذاری برادرت ادونیا با ابیشَگِ شونَمی ازدواج کند.»
22 ੨੨ ਸੁਲੇਮਾਨ ਪਾਤਸ਼ਾਹ ਨੇ ਉੱਤਰ ਦੇ ਕੇ ਆਪਣੀ ਮਾਤਾ ਜੀ ਨੂੰ ਆਖਿਆ, ਤੂੰ ਅਦੋਨੀਯਾਹ ਲਈ ਅਬੀਸ਼ਗ ਸ਼ੂਨੰਮੀ ਨੂੰ ਹੀ ਕਿਉਂ ਮੰਗਦੀ ਹੈਂ? ਸਗੋਂ ਉਸ ਦੇ ਲਈ ਰਾਜ ਵੀ ਮੰਗ ਕਿਉਂ ਜੋ ਉਹ ਮੇਰਾ ਵੱਡਾ ਭਰਾ ਹੈ, ਸਗੋਂ ਉਹ ਦੇ ਲਈ ਅਤੇ ਅਬਯਾਥਾਰ ਜਾਜਕ ਅਤੇ ਸਰੂਯਾਹ ਦੇ ਪੁੱਤਰ ਯੋਆਬ ਲਈ ਵੀ।
سلیمان در جواب بَتشِبَع گفت: «چطور است همراه اَبیشَگ، سلطنت را هم به او بدهم، چون او برادر بزرگ من است! تا او با یوآب پسر صِرویه و اَبیّاتار کاهن روی کار بیایند و قدرت فرمانروایی را به دست بگیرند!»
23 ੨੩ ਸੁਲੇਮਾਨ ਪਾਤਸ਼ਾਹ ਨੇ ਯਹੋਵਾਹ ਦੀ ਸਹੁੰ ਖਾ ਕੇ ਆਖਿਆ, ਜੇ ਕਦੇ ਅਦੋਨੀਯਾਹ ਨੇ ਇਹ ਗੱਲ ਆਪਣੇ ਪ੍ਰਾਣਾਂ ਦੇ ਵਿਰੋਧ ਵਿੱਚ ਨਹੀਂ ਬੋਲੀ, ਤਾਂ ਪਰਮੇਸ਼ੁਰ ਮੇਰੇ ਨਾਲ ਵੀ ਅਜਿਹਾ ਹੀ ਕਰੇ ਸਗੋਂ ਇਸ ਤੋਂ ਵੀ ਵੱਧ।
سپس سلیمان به خداوند قسم خورد و گفت: «خدا مرا نابود کند اگر همین امروز ادونیا را به سبب این توطئه که علیه من چیده است نابود نکنم! به خداوند زنده که تخت و تاج پدرم را به من بخشیده و طبق وعده‌اش این سلطنت را نصیب من کرده است قسم، که او را زنده نخواهم گذاشت.»
24 ੨੪ ਹੁਣ ਜੀਉਂਦੇ ਯਹੋਵਾਹ ਦੀ ਸਹੁੰ ਜਿਸ ਮੈਨੂੰ ਕਾਇਮ ਕੀਤਾ ਹੈ, ਮੈਨੂੰ ਮੇਰੇ ਪਿਤਾ ਦਾਊਦ ਦੀ ਰਾਜ ਗੱਦੀ ਉੱਤੇ ਬਿਠਾਇਆ ਹੈ ਅਤੇ ਮੇਰੇ ਲਈ ਆਪਣੇ ਬਚਨ ਅਨੁਸਾਰ ਇੱਕ ਘਰ ਬਣਾਇਆ ਹੈ, ਅਦੋਨੀਯਾਹ ਅੱਜ ਦੇ ਦਿਨ ਹੀ ਵੱਢਿਆ ਜਾਵੇਗਾ।
25 ੨੫ ਸੁਲੇਮਾਨ ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਭੇਜਿਆ ਅਤੇ ਉਹ ਨੇ ਜਾ ਕੇ ਉਸ ਉੱਤੇ ਅਜਿਹਾ ਹਮਲਾ ਕੀਤਾ ਕਿ ਉਹ ਮਰ ਗਿਆ।
پس سلیمان پادشاه به بنایا پسر یهویاداع دستور داد که ادونیا را بکشد، و او نیز چنین کرد.
26 ੨੬ ਫੇਰ ਪਾਤਸ਼ਾਹ ਨੇ ਅਬਯਾਥਾਰ ਜਾਜਕ ਨੂੰ ਆਖਿਆ ਕਿ ਤੂੰ ਅਨਾਥੋਥ ਨੂੰ ਆਪਣੇ ਖੇਤਾਂ ਵੱਲ ਚਲਾ ਜਾ, ਕਿਉਂ ਜੋ ਤੂੰ ਮਰਨ ਜੋਗ ਮਨੁੱਖ ਹੈ ਪਰ ਮੈਂ ਤੈਨੂੰ ਅੱਜ ਦੇ ਦਿਨ ਨਹੀਂ ਮਾਰਦਾ ਕਿਉਂ ਜੋ ਤੂੰ ਮੇਰੇ ਪਿਤਾ ਦਾਊਦ ਦੇ ਸਨਮੁਖ ਯਹੋਵਾਹ ਪ੍ਰਭੂ ਦਾ ਸੰਦੂਕ ਚੁੱਕਦਾ ਹੁੰਦਾ ਸੀ ਅਤੇ ਤੂੰ ਉਨ੍ਹਾਂ ਸਭਨਾਂ ਦੁੱਖਾਂ ਵਿੱਚ ਸਾਂਝੀ ਰਿਹਾ, ਜੋ ਮੇਰੇ ਪਿਤਾ ਉੱਤੇ ਆਏ ਸਨ।
سپس پادشاه به اَبیّاتار کاهن گفت: «به خانهٔ خود در عناتوت برگرد. سزای تو نیز مرگ است، ولی من اکنون تو را نمی‌کشم، زیرا در زمان پدرم مسئولیت نگهداری صندوق عهد خداوند با تو بود و تو در تمام زحمات پدرم با او شریک بودی.»
27 ੨੭ ਸੁਲੇਮਾਨ ਨੇ ਅਬਯਾਥਾਰ ਨੂੰ ਕੱਢ ਦਿੱਤਾ ਕਿ ਉਹ ਯਹੋਵਾਹ ਦਾ ਜਾਜਕ ਨਾ ਰਹੇ ਇਸ ਲਈ ਕਿ ਉਹ ਯਹੋਵਾਹ ਦਾ ਉਹ ਬਚਨ ਪੂਰਾ ਕਰੇ, ਜਿਹੜਾ ਉਸ ਨੂੰ ਸ਼ੀਲੋਹ ਵਿੱਚ ਏਲੀ ਦੇ ਘਰਾਣੇ ਦੇ ਦੁਆਰਾ ਬੋਲਿਆ ਸੀ।
پس سلیمان پادشاه، اَبیّاتار را از مقام کاهنی برکنار نموده و بدین وسیله هر چه خداوند در شهر شیلوه دربارهٔ فرزندان عیلی فرموده بود، عملی شد.
28 ੨੮ ਇਹ ਖ਼ਬਰ ਯੋਆਬ ਤੱਕ ਪਹੁੰਚੀ, ਕਿਉਂ ਜੋ ਯੋਆਬ ਅਦੋਨੀਯਾਹ ਦੇ ਪਿੱਛੇ ਤਾਂ ਲੱਗਾ ਹੀ ਸੀ, ਭਾਵੇਂ ਉਹ ਅਬਸ਼ਾਲੋਮ ਦੇ ਪਿੱਛੇ ਨਹੀਂ ਸੀ ਲੱਗਾ। ਯੋਆਬ ਯਹੋਵਾਹ ਦੇ ਤੰਬੂ ਵੱਲ ਨੂੰ ਭੱਜਾ ਅਤੇ ਜਗਵੇਦੀ ਦੇ ਸਿੰਗਾਂ ਨੂੰ ਘੁੱਟ ਕੇ ਜਾ ਫੜਿਆ।
وقتی خبر این وقایع به گوش یوآب رسید، او به خیمهٔ عبادت پناه برد و شاخهای مذبح را به دست گرفت. (یوآب هر چند در توطئهٔ ابشالوم دست نداشت اما در توطئهٔ ادونیا شرکت کرده بود.)
29 ੨੯ ਸੁਲੇਮਾਨ ਨੇ ਪਾਤਸ਼ਾਹ ਨੂੰ ਦੱਸਿਆ ਗਿਆ ਕਿ ਯੋਆਬ ਯਹੋਵਾਹ ਦੇ ਤੰਬੂ ਨੂੰ ਭੱਜ ਗਿਆ ਹੈ ਅਤੇ ਵੇਖੋ ਉਹ ਜਗਵੇਦੀ ਦੇ ਕੋਲ ਹੈ, ਤਾਂ ਸੁਲੇਮਾਨ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਭੇਜਿਆ ਕਿ ਉਸ ਉੱਤੇ ਜਾ ਪਓ।
وقتی به سلیمان پادشاه خبر رسید که یوآب به خیمهٔ عبادت پناه برده است، بنایا را فرستاد تا او را بکشد.
30 ੩੦ ਬਨਾਯਾਹ ਯਹੋਵਾਹ ਦੇ ਤੰਬੂ ਵਿੱਚ ਗਿਆ ਅਤੇ ਉਸ ਨੂੰ ਆਖਿਆ ਕਿ ਪਾਤਸ਼ਾਹ ਇਸ ਤਰ੍ਹਾਂ ਆਖਦਾ ਹੈ ਕਿ ਨਿੱਕਲ ਆ। ਅੱਗੋਂ ਉਸ ਨੇ ਆਖਿਆ, ਨਹੀਂ, ਮੈਂ ਤਾਂ ਇੱਥੇ ਹੀ ਮਰਾਂਗਾ। ਫੇਰ ਇਸ ਗੱਲ ਲਈ ਬਨਾਯਾਹ ਪਾਤਸ਼ਾਹ ਵੱਲ ਮੁੜ ਆਇਆ ਅਤੇ ਆਖਿਆ, ਯੋਆਬ ਇਸ ਤਰ੍ਹਾਂ ਬੋਲਿਆ ਹੈ ਅਤੇ ਮੈਨੂੰ ਇਸ ਤਰ੍ਹਾਂ ਉੱਤਰ ਦਿੱਤਾ ਹੈ।
بنایا به خیمهٔ عبادت داخل شد و به یوآب گفت: «پادشاه دستور می‌دهد که از اینجا بیرون بیایی.» یوآب گفت: «بیرون نمی‌آیم و همین جا می‌میرم.» بنایا نزد پادشاه برگشت و آنچه یوآب گفته بود به او اطلاع داد.
31 ੩੧ ਪਾਤਸ਼ਾਹ ਨੇ ਉਹ ਨੂੰ ਆਖਿਆ, ਉਸ ਦੇ ਬੋਲ ਅਨੁਸਾਰ ਕਰ ਅਤੇ ਉਸ ਦੇ ਉੱਤੇ ਜਾ ਪਓ ਪਰ ਉਸ ਨੂੰ ਦੱਬ ਦੇਵੀਂ ਅਤੇ ਉਨ੍ਹਾਂ ਬੇਦੋਸ਼ਿਆਂ ਦੇ ਖ਼ੂਨ ਨੂੰ ਜੋ ਯੋਆਬ ਨੇ ਵਹਾਇਆ ਮੇਰੇ ਤੋਂ ਅਤੇ ਮੇਰੇ ਪਿਤਾ ਦੇ ਘਰ ਤੋਂ ਮਿਟਾ ਦੇਵੀਂ।
پادشاه گفت: «همان‌طور که می‌گوید، عمل کن. او را بکش و دفن کن. کشتن او، لکه‌های خون اشخاص بی‌گناهی را که او ریخته است از دامن من و خاندان پدرم پاک می‌کند.
32 ੩੨ ਯਹੋਵਾਹ ਉਸ ਦਾ ਖ਼ੂਨ ਉਸ ਦੇ ਸਿਰ ਉੱਤੇ ਰੱਖੇ, ਕਿਉਂ ਜੋ ਉਹ ਦੋਹਾਂ ਮਨੁੱਖਾਂ ਉੱਤੇ ਜਾ ਪਿਆ ਜਿਹੜੇ ਉਸ ਨਾਲੋਂ ਵੱਧ ਸੱਚੇ ਅਤੇ ਭਲੇ ਸਨ ਅਤੇ ਉਨ੍ਹਾਂ ਨੂੰ ਤਲਵਾਰ ਨਾਲ ਵੱਢ ਸੁੱਟਿਆ ਸੀ ਅਤੇ ਮੇਰੇ ਪਿਤਾ ਦਾਊਦ ਨੂੰ ਨਾ ਦੱਸਿਆ ਗਿਆ, ਅਰਥਾਤ ਨੇਰ ਦਾ ਪੁੱਤਰ ਅਬਨੇਰ ਜੋ ਇਸਰਾਏਲ ਦਾ ਸੈਨਾਪਤੀ ਸੀ ਅਤੇ ਯਥਰ ਦਾ ਪੁੱਤਰ ਅਮਾਸਾ ਜੋ ਯਹੂਦਾਹ ਦਾ ਸੈਨਾਪਤੀ ਸੀ।
او بدون اطلاع پدرم، ابنیر فرماندهٔ سپاه اسرائیل و عماسا پسر یِتِر فرماندهٔ سپاه یهودا را که بهتر از وی بودند کشت. پس خداوند هم انتقام این دو بی‌گناه را از او خواهد گرفت
33 ੩੩ ਇਸ ਲਈ ਉਨ੍ਹਾਂ ਦਾ ਖ਼ੂਨ ਯੋਆਬ ਦੇ ਸਿਰ ਉੱਤੇ ਅਤੇ ਉਸ ਦੀ ਅੰਸ ਦੇ ਸਿਰ ਉੱਤੇ ਸਦਾ ਤੱਕ ਰਹੇ, ਪਰ ਦਾਊਦ ਉੱਤੇ, ਉਹ ਦੀ ਅੰਸ ਉੱਤੇ, ਉਹ ਦੇ ਘਰ ਉੱਤੇ ਅਤੇ ਉਹ ਦੀ ਰਾਜ ਗੱਦੀ ਉੱਤੇ ਸਦਾ ਤੱਕ ਯਹੋਵਾਹ ਵੱਲੋਂ ਸੁੱਖ-ਸਾਂਦ ਰਹੇਗੀ।
و خون ایشان تا به ابد بر گردن یوآب و فرزندان او خواهد بود. اما خداوند نسل داوود را که بر تخت او می‌نشینند تا به ابد سلامتی خواهد داد.»
34 ੩੪ ਯਹੋਯਾਦਾ ਦਾ ਪੁੱਤਰ ਬਨਾਯਾਹ ਉਤਾਹਾਂ ਚੜ੍ਹ ਗਿਆ, ਉਸ ਦੇ ਉੱਤੇ ਹਮਲਾ ਕਰਕੇ ਉਸ ਨੂੰ ਮਾਰ ਸੁੱਟਿਆ ਅਤੇ ਉਸ ਨੂੰ ਉਸੇ ਦੇ ਘਰ ਵਿੱਚ ਦੱਬ ਦਿੱਤਾ।
پس بنایا پسر یهویاداع به خیمهٔ عبادت برگشت و یوآب را کشت. بعد او را در خانه‌اش که در صحرا بود دفن کردند.
35 ੩੫ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਪਾਤਸ਼ਾਹ ਨੇ ਉਸ ਦੇ ਥਾਂ ਸੈਨਾਪਤੀ ਬਣਾਇਆ ਅਤੇ ਸਾਦੋਕ ਜਾਜਕ ਨੂੰ ਪਾਤਸ਼ਾਹ ਨੇ ਅਬਯਾਥਾਰ ਦਾ ਥਾਂ ਦਿੱਤਾ।
آنگاه پادشاه، بنایا را به جای یوآب به فرماندهی سپاه منصوب کرد و صادوق را به جای اَبیّاتار به مقام کاهنی گماشت.
36 ੩੬ ਫੇਰ ਪਾਤਸ਼ਾਹ ਨੇ ਸ਼ਿਮਈ ਨੂੰ ਸੱਦਾ ਭੇਜਿਆ ਅਤੇ ਉਹ ਨੂੰ ਆਖਿਆ, ਤੂੰ ਯਰੂਸ਼ਲਮ ਵਿੱਚ ਇੱਕ ਘਰ ਬਣਾ ਕੇ ਉੱਥੇ ਹੀ ਰਹਿ ਅਤੇ ਉੱਥੋਂ ਕਿਤੇ ਬਾਹਰ ਨਾ ਜਾਈਂ।
سپس پادشاه، شِمعی را احضار کرد. وقتی شِمعی آمد، پادشاه به او گفت: «خانه‌ای برای خود در اورشلیم بساز و از اورشلیم خارج نشو.
37 ੩੭ ਕਿਉਂ ਜੋ ਅਜਿਹਾ ਹੋਵੇਗਾ ਕਿ ਜਿਸ ਦਿਨ ਤੂੰ ਬਾਹਰ ਨਿੱਕਲ ਕੇ ਕਿਦਰੋਨ ਦੀ ਵਾਦੀ ਤੋਂ ਲੰਘੇਗਾ, ਤਾਂ ਤੂੰ ਸੱਚ-ਮੁੱਚ ਚੇਤੇ ਰੱਖੀਂ ਕਿ ਤੂੰ ਮਾਰਿਆ ਜਾਵੇਂਗਾ ਅਤੇ ਤੇਰਾ ਖ਼ੂਨ ਤੇਰੇ ਹੀ ਸਿਰ ਉੱਤੇ ਹੋਵੇਗਾ।
اگر شهر را ترک کنی و از رود قدرون بگذری، بدان که کشته خواهی شد و خونت به گردن خودت خواهد بود.»
38 ੩੮ ਸ਼ਿਮਈ ਨੇ ਪਾਤਸ਼ਾਹ ਨੂੰ ਆਖਿਆ, ਸੱਚ ਬਚਨ। ਜਿਵੇਂ ਮੇਰੇ ਮਾਲਕ ਪਾਤਸ਼ਾਹ ਨੇ ਆਖਿਆ, ਤਿਵੇਂ ਹੀ ਤੁਹਾਡਾ ਸੇਵਕ ਕਰੇਗਾ। ਸ਼ਿਮਈ ਬਹੁਤ ਦਿਨਾਂ ਤੱਕ ਯਰੂਸ਼ਲਮ ਵਿੱਚ ਟਿਕਿਆ ਰਿਹਾ।
شِمعی عرض کرد: «هر چه بگویید اطاعت می‌کنم.» پس در اورشلیم ماند و مدتها از شهر بیرون نرفت.
39 ੩੯ ਤੀਜੇ ਸਾਲ ਦੇ ਅੰਤ ਵਿੱਚ ਇਸ ਤਰ੍ਹਾਂ ਹੋਇਆ ਕਿ ਸ਼ਿਮਈ ਦੇ ਸੇਵਕਾਂ ਵਿੱਚੋਂ ਦੋ ਗਥ ਦੇ ਰਾਜਾ ਮਅਕਾਹ ਦੇ ਪੁੱਤਰ ਆਕੀਸ਼ ਦੇ ਕੋਲ ਭੱਜ ਗਏ, ਤਦ ਸ਼ਿਮਈ ਨੂੰ ਦੱਸਿਆ ਗਿਆ ਕਿ ਵੇਖ ਤੇਰੇ ਸੇਵਕ ਗਥ ਵਿੱਚ ਹਨ।
ولی بعد از سه سال، دو نفر از غلامان شمعی پیش اخیش پسر مَعَکاه، پادشاه جَت فرار کردند. وقتی به شمعی خبر دادند که غلامانش در جت هستند،
40 ੪੦ ਸ਼ਿਮਈ ਨੇ ਉੱਠ ਕੇ ਆਪਣੇ ਗਧੇ ਉੱਤੇ ਕਾਠੀ ਪਾਈ ਅਤੇ ਆਪਣੇ ਸੇਵਕਾਂ ਦੀ ਖ਼ੋਜ ਵਿੱਚ ਗਥ ਵਿੱਚ ਆਕੀਸ਼ ਨੂੰ ਗਿਆ। ਇਸ ਤੋਂ ਬਾਅਦ ਸ਼ਿਮਈ ਗਿਆ ਅਤੇ ਗਥ ਸ਼ਹਿਰ ਤੋਂ ਆਪਣੇ ਸੇਵਕਾਂ ਨੂੰ ਮੋੜ ਲਿਆਇਆ।
او الاغ خود را آماده کرده، به جت نزد اخیش رفت. او غلامانش را در آنجا یافت و آنها را به اورشلیم باز آورد.
41 ੪੧ ਤਦ ਸੁਲੇਮਾਨ ਨੂੰ ਦੱਸਿਆ ਗਿਆ ਕਿ ਸ਼ਿਮਈ ਯਰੂਸ਼ਲਮ ਵਿੱਚੋਂ ਗਥ ਨੂੰ ਗਿਆ ਅਤੇ ਮੁੜ ਆਇਆ।
سلیمان پادشاه وقتی شنید که شمعی از اورشلیم به جت رفته و برگشته است،
42 ੪੨ ਪਾਤਸ਼ਾਹ ਨੇ ਸ਼ਿਮਈ ਨੂੰ ਸੱਦ ਭੇਜਿਆ ਅਤੇ ਉਹ ਨੂੰ ਆਖਿਆ ਕੀ ਮੈਂ ਤੈਨੂੰ ਯਹੋਵਾਹ ਦੀ ਸਹੁੰ ਨਹੀਂ ਖਵਾਈ ਸੀ ਅਤੇ ਤੈਨੂੰ ਸਖ਼ਤੀ ਨਾਲ ਨਹੀਂ ਸੀ ਆਖਿਆ ਕਿ ਤੂੰ ਸੱਚ ਜਾਣੀ ਕਿ ਜਿਸ ਦਿਨ ਤੂੰ ਬਾਹਰ ਜਾਵੇਂਗਾ, ਉਸ ਦਿਨ ਤੂੰ ਸੱਚ-ਮੁੱਚ ਮਾਰਿਆ ਜਾਵੇਂਗਾ? ਅਤੇ ਤੂੰ ਮੈਨੂੰ ਆਖਿਆ ਸੱਚ ਬਚਨ। ਮੈਂ ਗੱਲ ਸੁਣ ਲਈ ਹੈ।
او را احضار کرد و گفت: «مگر تو را به خداوند قسم ندادم و به تأکید نگفتم که اگر از اورشلیم بیرون بروی تو را می‌کشم؟ مگر تو نگفتی هر چه بگویید اطاعت می‌کنم؟
43 ੪੩ ਫੇਰ ਤੂੰ ਕਿਉਂ ਯਹੋਵਾਹ ਦੀ ਸਹੁੰ ਦੀ ਪਾਲਨਾ ਨਾ ਕੀਤੀ ਅਤੇ ਉਸ ਹੁਕਮ ਉੱਤੇ ਜਿਹੜਾ ਮੈਂ ਤੈਨੂੰ ਦਿੱਤਾ ਸੀ ਨਾ ਚੱਲਿਆ?
پس چرا سوگند خود را به خداوند نگاه نداشتی و دستور مرا اطاعت نکردی؟
44 ੪੪ ਤਦ ਪਾਤਸ਼ਾਹ ਨੇ ਸ਼ਿਮਈ ਨੂੰ ਆਖਿਆ, ਤੂੰ ਉਸ ਸਾਰੀ ਬੁਰਿਆਈ ਨੂੰ ਜਾਣਦਾ ਹੈਂ ਜਿਹੜੀ ਤੇਰੇ ਮਨ ਵਿੱਚ ਹੈ ਅਤੇ ਜਿਹੜੀ ਤੂੰ ਮੇਰੇ ਪਿਤਾ ਦਾਊਦ ਨਾਲ ਕੀਤੀ, ਯਹੋਵਾਹ ਉਸ ਬੁਰਿਆਈ ਨੂੰ ਤੇਰੇ ਸਿਰ ਮੋੜ ਲਿਆਵੇਗਾ।
تو خوب می‌دانی چه بدی‌هایی در حق پدرم داوود پادشاه کردی. پس امروز خداوند تو را به سزای اعمالت رسانده است.
45 ੪੫ ਪਰ ਸੁਲੇਮਾਨ ਪਾਤਸ਼ਾਹ ਮੁਬਾਰਕ ਹੋਵੇਗਾ ਅਤੇ ਦਾਊਦ ਦੀ ਰਾਜ ਗੱਦੀ ਯਹੋਵਾਹ ਅੱਗੇ ਸਦਾ ਤੱਕ ਕਾਇਮ ਰਹੇਗੀ।
اما من، سلیمان پادشاه، مبارک خواهم بود و سلطنت داوود در حضور خداوند تا ابد پایدار خواهد ماند.»
46 ੪੬ ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਹੁਕਮ ਦਿੱਤਾ, ਤਾਂ ਉਹ ਬਾਹਰ ਗਿਆ ਅਤੇ ਉਸ ਉੱਤੇ ਹਮਲਾ ਕੀਤਾ ਕਿ ਉਹ ਮਰ ਗਿਆ, ਸੋ ਰਾਜ ਸੁਲੇਮਾਨ ਦੇ ਹੱਥ ਵਿੱਚ ਪੱਕਾ ਹੋ ਗਿਆ।
آنگاه به فرمان پادشاه، بنایا شمعی را بیرون برد و او را کشت. به این ترتیب، سلطنت سلیمان برقرار ماند.

< 1 ਰਾਜਿਆਂ 2 >