< 1 ਰਾਜਿਆਂ 2 >
1 ੧ ਜਦ ਦਾਊਦ ਦੇ ਮਰਨ ਦੇ ਦਿਨ ਨੇੜੇ ਆਏ, ਤਾਂ ਉਸ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਇਹ ਆਗਿਆ ਦਿੱਤੀ
१जब दाऊद के मरने का समय निकट आया, तब उसने अपने पुत्र सुलैमान से कहा,
2 ੨ ਕਿ ਮੈਂ ਸਾਰੀ ਸਰਿਸ਼ਟੀ ਦੀ ਤਰ੍ਹਾਂ ਮਰਨ ਨੂੰ ਹਾਂ, ਤੂੰ ਤਕੜਾ ਹੋ ਤੇ ਮਰਦ ਬਣ।
२“मैं संसार की रीति पर कूच करनेवाला हूँ इसलिए तू हियाव बाँधकर पुरुषार्थ दिखा।
3 ੩ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਗਿਆ ਨੂੰ ਮੰਨ ਕੇ ਉਹ ਦੇ ਮਾਰਗ ਉੱਤੇ ਚੱਲ ਅਤੇ ਉਹ ਦੀਆਂ ਬਿਧੀਆਂ, ਹੁਕਮਾਂ, ਨਿਯਮਾਂ, ਅਤੇ ਸਾਖੀਆਂ ਦੀ ਪਾਲਨਾ ਕਰ ਕੇ ਰਾਖੀ ਕਰ, ਜਿਵੇਂ ਮੂਸਾ ਦੀ ਬਿਵਸਥਾ ਵਿੱਚ ਲਿਖਿਆ ਹੈ। ਇਸ ਕਾਰਨ ਤੂੰ ਉਸ ਸਾਰੇ ਕੰਮ ਵਿੱਚ ਜਿਹੜਾ ਤੂੰ ਕਰੇਂ ਅਤੇ ਉਸ ਸਭ ਕਾਸੇ ਵੱਲ ਜਿੱਧਰ ਤੂੰ ਮੂੰਹ ਕਰੇਂ, ਸਫ਼ਲ ਹੋਵੇਂਗਾ।
३और जो कुछ तेरे परमेश्वर यहोवा ने तुझे सौंपा है, उसकी रक्षा करके उसके मार्गों पर चला करना और जैसा मूसा की व्यवस्था में लिखा है, वैसा ही उसकी विधियों तथा आज्ञाओं, और नियमों, और चितौनियों का पालन करते रहना; जिससे जो कुछ तू करे और जहाँ कहीं तू जाए, उसमें तू सफल होए;
4 ੪ ਜਿਸ ਕਰਕੇ ਯਹੋਵਾਹ ਆਪਣੇ ਉਸ ਬਚਨ ਉੱਤੇ ਬਣਿਆ ਰਹੇ, ਜੋ ਉਸ ਨੇ ਮੇਰੇ ਬਾਰੇ ਆਖਿਆ ਸੀ ਕਿ ਜੇਕਰ ਤੇਰੀ ਸੰਤਾਨ ਆਪਣੇ ਮਾਰਗ ਉੱਤੇ ਧਿਆਨ ਰੱਖੇ ਅਤੇ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਮੇਰੇ ਅੱਗੇ ਸਚਿਆਈ ਨਾਲ ਚਲੇ, ਤਾਂ ਤੇਰੇ ਵੰਸ਼ ਵਿੱਚ ਇਸਰਾਏਲ ਦੀ ਰਾਜ ਗੱਦੀ ਦੇ ਲਈ ਮਨੁੱਖ ਦੀ ਕਮੀ ਨਾ ਹੋਵੇਗੀ।
४और यहोवा अपना वह वचन पूरा करे जो उसने मेरे विषय में कहा था, ‘यदि तेरी सन्तान अपनी चाल के विषय में ऐसे सावधान रहें, कि अपने सम्पूर्ण हृदय और सम्पूर्ण प्राण से सच्चाई के साथ नित मेरे सम्मुख चलते रहें तब तो इस्राएल की राजगद्दी पर विराजनेवाले की, तेरे कुल परिवार में घटी कभी न होगी।’
5 ੫ ਤੂੰ ਜਾਣਦਾ ਵੀ ਹੈਂ, ਜੋ ਕੁਝ ਸਰੂਯਾਹ ਦੇ ਪੁੱਤਰ ਯੋਆਬ ਨੇ ਮੇਰੇ ਨਾਲ ਅਤੇ ਇਸਰਾਏਲ ਦੇ ਦੋਹਾਂ ਸੈਨਾਪਤੀਆਂ ਅਰਥਾਤ ਨੇਰ ਦੇ ਪੁੱਤਰ ਅਬਨੇਰ ਅਤੇ ਯਥਰ ਦੇ ਪੁੱਤਰ ਅਮਾਸਾ ਨਾਲ ਕੀਤਾ, ਜਿਨ੍ਹਾਂ ਨੂੰ ਉਸ ਨੇ ਵੱਢ ਸੁੱਟਿਆ ਅਤੇ ਸੁਲਾਹ ਦੇ ਵਿੱਚ ਯੁੱਧ ਦਾ ਲਹੂ ਵਹਾਇਆ ਅਤੇ ਯੁੱਧ ਦੇ ਲਹੂ ਨੂੰ ਆਪਣੀ ਪੇਟੀ ਉੱਤੇ ਜਿਹੜੀ ਉਹ ਦੇ ਲੱਕ ਨਾਲ ਸੀ ਅਤੇ ਆਪਣੀ ਜੁੱਤੀ ਉੱਤੇ ਜਿਹੜੀ ਉਹ ਦੇ ਪੈਰਾਂ ਵਿੱਚ ਸੀ, ਛਿੜਕਿਆ।
५“फिर तू स्वयं जानता है, कि सरूयाह के पुत्र योआब ने मुझसे क्या-क्या किया! अर्थात् उसने नेर के पुत्र अब्नेर, और येतेर के पुत्र अमासा, इस्राएल के इन दो सेनापतियों से क्या-क्या किया। उसने उन दोनों को घात किया, और मेल के समय युद्ध का लहू बहाकर उससे अपनी कमर का कमरबन्द और अपने पाँवों की जूतियाँ भिगो दीं।
6 ੬ ਤੂੰ ਆਪਣੀ ਬੁੱਧ ਦੇ ਅਨੁਸਾਰ ਕਰੀਂ ਅਤੇ ਉਹ ਦਾ ਧੌਲਾ ਸਿਰ ਸਲਾਮਤੀ ਨਾਲ ਅਧੋਲੋਕ ਵਿੱਚ ਨਾ ਜਾਣ ਦੇਵੀਂ। (Sheol )
६इसलिए तू अपनी बुद्धि से काम लेना और उस पक्के बाल वाले को अधोलोक में शान्ति से उतरने न देना। (Sheol )
7 ੭ ਪਰ ਬਰਜ਼ਿੱਲਈ ਗਿਲਆਦੀ ਦੇ ਪੁੱਤਰਾਂ ਉੱਤੇ ਦਯਾ ਕਰੀਂ ਅਤੇ ਉਨ੍ਹਾਂ ਨੂੰ ਉਹਨਾਂ ਦੇ ਵਿੱਚ ਜੋ ਤੇਰੀ ਮੇਜ਼ ਵਿੱਚੋਂ ਖਾਂਦੇ ਹਨ ਰਲਾ ਦੇਈਂ, ਕਿਉਂ ਜੋ ਜਿਸ ਵੇਲੇ ਮੈਂ ਤੇਰੇ ਭਰਾ ਅਬਸ਼ਾਲੋਮ ਦੇ ਅੱਗੋਂ ਭੱਜਿਆ ਸੀ, ਤਾਂ ਉਹ ਉਵੇਂ ਹੀ ਮੇਰੇ ਕੋਲ ਆਏ ਸਨ।
७फिर गिलादी बर्जिल्लै के पुत्रों पर कृपा रखना, और वे तेरी मेज पर खानेवालों में रहें, क्योंकि जब मैं तेरे भाई अबशालोम के सामने से भागा जा रहा था, तब उन्होंने मेरे पास आकर वैसा ही किया था।
8 ੮ ਵੇਖ ਬਹੁਰੀਮ ਦੇ ਬਿਨਯਾਮੀਨੀ ਗੇਰਾ ਦਾ ਪੁੱਤਰ ਸ਼ਿਮਈ ਤੇਰੇ ਨਾਲ ਹੈ। ਜਿਸ ਦਿਨ ਮੈਂ ਮਹਨਇਮ ਨੂੰ ਜਾਂਦਾ ਸੀ, ਤਾਂ ਉਸ ਮੈਨੂੰ ਸੜਿਆ ਹੋਇਆ ਸਰਾਪ ਦਿੱਤਾ ਸੀ ਪਰ ਉਹ ਯਰਦਨ ਉੱਤੇ ਮੈਨੂੰ ਲੈਣ ਲਈ ਆਇਆ ਅਤੇ ਮੈਂ ਉਹ ਨੂੰ ਯਹੋਵਾਹ ਦੀ ਸਹੁੰ ਖਾ ਕੇ ਆਖਿਆ ਸੀ ਕਿ ਮੈਂ ਤੈਨੂੰ ਤਲਵਾਰ ਨਾਲ ਨਾ ਵੱਢਾਂਗਾ।
८फिर सुन, तेरे पास बिन्यामीनी गेरा का पुत्र बहूरीमी शिमी रहता है, जिस दिन मैं महनैम को जाता था उस दिन उसने मुझे कड़ाई से श्राप दिया था पर जब वह मेरी भेंट के लिये यरदन को आया, तब मैंने उससे यहोवा की यह शपथ खाई, कि मैं तुझे तलवार से न मार डालूँगा।
9 ੯ ਹੁਣ ਤੂੰ ਉਸ ਨੂੰ ਸਜ਼ਾ ਦਿੱਤੇ ਬਿਨਾਂ ਨਾ ਛੱਡੀ ਕਿਉਂ ਜੋ ਤੂੰ ਬੁੱਧਵਾਨ ਮਨੁੱਖ ਹੈਂ ਅਤੇ ਜੋ ਕੁਝ ਉਸ ਦੇ ਨਾਲ ਕਰਨ ਦੀ ਜ਼ਰੂਰਤ ਹੈ ਉਸ ਨੂੰ ਤੂੰ ਜਾਣਦਾ ਹੈਂ, ਇਸ ਲਈ ਤੂੰ ਉਸ ਦਾ ਧੌਲਾ ਸਿਰ ਲਹੂ ਨਾਲ ਕਬਰ ਵਿੱਚ ਉਤਾਰੀ। (Sheol )
९परन्तु अब तू इसे निर्दोष न ठहराना, तू तो बुद्धिमान पुरुष है; तुझे मालूम होगा कि उसके साथ क्या करना चाहिये, और उस पक्के बाल वाले का लहू बहाकर उसे अधोलोक में उतार देना।” (Sheol )
10 ੧੦ ਦਾਊਦ ਆਪਣੇ ਪੁਰਖਿਆਂ ਨਾਲ ਸੌਂ ਗਿਆ ਅਤੇ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ।
१०तब दाऊद अपने पुरखाओं के संग जा मिला और दाऊदपुर में उसे मिट्टी दी गई।
11 ੧੧ ਦਾਊਦ ਨੇ ਇਸਰਾਏਲ ਉੱਤੇ ਚਾਲ੍ਹੀ ਸਾਲ ਰਾਜ ਕੀਤਾ। ਸੱਤ ਸਾਲ ਉਸ ਨੇ ਹਬਰੋਨ ਵਿੱਚ ਰਾਜ ਕੀਤਾ ਅਤੇ ਤੇਤੀ ਸਾਲ ਉਸ ਨੇ ਯਰੂਸ਼ਲਮ ਵਿੱਚ ਰਾਜ ਕੀਤਾ।
११दाऊद ने इस्राएल पर चालीस वर्ष राज्य किया, सात वर्ष तो उसने हेब्रोन में और तैंतीस वर्ष यरूशलेम में राज्य किया था।
12 ੧੨ ਸੁਲੇਮਾਨ ਆਪਣੇ ਪਿਤਾ ਦਾਊਦ ਦੀ ਰਾਜ ਗੱਦੀ ਉੱਤੇ ਬੈਠਾ ਅਤੇ ਉਸ ਦਾ ਰਾਜ ਬਹੁਤ ਹੀ ਦ੍ਰਿੜ੍ਹ ਹੋ ਗਿਆ।
१२तब सुलैमान अपने पिता दाऊद की गद्दी पर विराजमान हुआ और उसका राज्य बहुत दृढ़ हुआ।
13 ੧੩ ਇਸ ਤੋਂ ਬਾਅਦ ਹੱਗੀਥ ਦਾ ਪੁੱਤਰ ਅਦੋਨੀਯਾਹ ਸੁਲੇਮਾਨ ਦੀ ਮਾਤਾ ਬਥ-ਸ਼ਬਾ ਕੋਲ ਆਇਆ। ਅੱਗੋਂ ਉਸ ਨੇ ਆਖਿਆ, ਤੂੰ ਸੁਲਾਹ ਨਾਲ ਆਇਆ ਹੈਂ? ਤਾਂ ਉਸ ਨੇ ਉੱਤਰ ਦਿੱਤਾ, ਸੁਲਾਹ ਨਾਲ।
१३तब हग्गीत का पुत्र अदोनिय्याह, सुलैमान की माता बतशेबा के पास आया, बतशेबा ने पूछा, “क्या तू मित्रभाव से आता है?”
14 ੧੪ ਫਿਰ ਉਸ ਨੇ ਆਖਿਆ, ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈਂ? ਉਸ ਆਖਿਆ, ਬੋਲ।
१४उसने उत्तर दिया, “हाँ, मित्रभाव से!” फिर वह कहने लगा, “मुझे तुझ से एक बात कहनी है।” उसने कहा, “कह!”
15 ੧੫ ਤਦ ਉਸ ਨੇ ਆਖਿਆ, ਤੂੰ ਜਾਣਦੀ ਹੈਂ ਕਿ ਰਾਜ ਤਾਂ ਮੇਰਾ ਸੀ ਅਤੇ ਉਸ ਵੇਲੇ ਸਾਰੇ ਇਸਰਾਏਲ ਦਾ ਮੂੰਹ ਮੇਰੇ ਉੱਤੇ ਸੀ ਕਿ ਮੈਂ ਰਾਜ ਕਰਾਂ, ਪਰ ਰਾਜ ਉਲਟ ਗਿਆ ਅਤੇ ਮੇਰੇ ਭਰਾ ਦਾ ਹੋ ਗਿਆ, ਕਿਉਂ ਜੋ ਉਹ ਯਹੋਵਾਹ ਦੀ ਵੱਲੋਂ ਉਹ ਦਾ ਹੀ ਸੀ।
१५उसने कहा, “तुझे तो मालूम है कि राज्य मेरा हो गया था, और समस्त इस्राएली मेरी ओर मुँह किए थे, कि मैं राज्य करूँ; परन्तु अब राज्य पलटकर मेरे भाई का हो गया है, क्योंकि वह यहोवा की ओर से उसको मिला है।
16 ੧੬ ਹੁਣ ਮੈਂ ਤੇਰੇ ਕੋਲੋਂ ਇੱਕ ਗੱਲ ਮੰਗਦਾ ਹਾਂ। ਤੂੰ ਮੈਨੂੰ ਨਾਂਹ ਨਾ ਕਰੀਂ। ਉਸ ਨੇ ਆਖਿਆ, ਬੋਲ।
१६इसलिए अब मैं तुझ से एक बात माँगता हूँ, मुझ को मना न करना।” उसने कहा, “कहे जा।”
17 ੧੭ ਤਦ ਉਸ ਨੇ ਆਖਿਆ, ਦਯਾ ਕਰਕੇ ਸੁਲੇਮਾਨ ਪਾਤਸ਼ਾਹ ਨੂੰ ਆਖ ਕਿ ਉਹ ਅਬੀਸ਼ਗ ਸ਼ੂਨੰਮੀ ਨੂੰ ਮੇਰੀ ਪਤਨੀ ਹੋਣ ਲਈ ਦੇਵੇ, ਕਿਉਂ ਜੋ ਉਹ ਤੇਰੀ ਗੱਲ ਨਾ ਮੋੜੇਗਾ।
१७उसने कहा, “राजा सुलैमान तुझे इन्कार नहीं करेगा; इसलिए उससे कह, कि वह मुझे शूनेमिन अबीशग को ब्याह दे।”
18 ੧੮ ਬਥ-ਸ਼ਬਾ ਆਖਿਆ, ਚੰਗਾ ਮੈਂ ਤੇਰੇ ਬਾਰੇ ਪਾਤਸ਼ਾਹ ਨਾਲ ਗੱਲ ਕਰਾਂਗੀ।
१८बतशेबा ने कहा, “अच्छा, मैं तेरे लिये राजा से कहूँगी।”
19 ੧੯ ਬਥ-ਸ਼ਬਾ ਸੁਲੇਮਾਨ ਪਾਤਸ਼ਾਹ ਕੋਲ ਅੰਦਰ ਗਈ ਕਿ ਅਦੋਨੀਯਾਹ ਲਈ ਉਹ ਦੇ ਨਾਲ ਗੱਲ ਕਰੇ, ਤਾਂ ਪਾਤਸ਼ਾਹ ਉਸ ਦੇ ਮਿਲਣ ਲਈ ਉੱਠ ਖੜ੍ਹਾ ਹੋਇਆ ਅਤੇ ਉਸ ਨੂੰ ਮੱਥਾ ਟੇਕਿਆ, ਅਤੇ ਆਪਣੀ ਰਾਜ ਗੱਦੀ ਉੱਤੇ ਬੈਠ ਗਿਆ ਅਤੇ ਆਪਣੀ ਮਾਤਾ ਲਈ ਇੱਕ ਸ਼ਾਹੀ ਕੁਰਸੀ ਲਗਵਾਈ। ਉਹ ਉਸ ਦੇ ਸੱਜੇ ਪਾਸੇ ਵੱਲ ਬੈਠ ਗਈ।
१९तब बतशेबा अदोनिय्याह के लिये राजा सुलैमान से बातचीत करने को उसके पास गई, और राजा उसकी भेंट के लिये उठा, और उसे दण्डवत् करके अपने सिंहासन पर बैठ गया: फिर राजा ने अपनी माता के लिये एक सिंहासन रख दिया, और वह उसकी दाहिनी ओर बैठ गई।
20 ੨੦ ਅੱਗੋਂ ਉਸ ਆਖਿਆ, ਮੈਂ ਤੇਰੇ ਕੋਲੋਂ ਇੱਕ ਛੋਟੀ ਜਿਹੀ ਮੰਗ ਮੰਗਦੀ ਹਾਂ। ਮੈਨੂੰ ਖਾਲੀ ਨਾ ਮੋੜੀਂ, ਤਾਂ ਪਾਤਸ਼ਾਹ ਨੇ ਆਖਿਆ, ਮਾਤਾ ਜੀ ਮੰਗੋ ਮੈਂ ਤੁਹਾਡੇ ਬੋਲ ਨੂੰ ਨਾ ਮੋੜਾਂਗਾ।
२०तब वह कहने लगी, “मैं तुझ से एक छोटा सा वरदान माँगती हूँ इसलिए मुझ को मना न करना,” राजा ने कहा, “हे माता माँग; मैं तुझे इन्कार नहीं करूँगा।”
21 ੨੧ ਉਸ ਨੇ ਆਖਿਆ ਕਿ ਅਬੀਸ਼ਗ ਸ਼ੂਨੰਮੀ ਨੂੰ ਆਪਣੇ ਭਰਾ ਅਦੋਨੀਯਾਹ ਦੀ ਪਤਨੀ ਹੋਣ ਲਈ ਦੇ।
२१उसने कहा, “वह शूनेमिन अबीशग तेरे भाई अदोनिय्याह को ब्याह दी जाए।”
22 ੨੨ ਸੁਲੇਮਾਨ ਪਾਤਸ਼ਾਹ ਨੇ ਉੱਤਰ ਦੇ ਕੇ ਆਪਣੀ ਮਾਤਾ ਜੀ ਨੂੰ ਆਖਿਆ, ਤੂੰ ਅਦੋਨੀਯਾਹ ਲਈ ਅਬੀਸ਼ਗ ਸ਼ੂਨੰਮੀ ਨੂੰ ਹੀ ਕਿਉਂ ਮੰਗਦੀ ਹੈਂ? ਸਗੋਂ ਉਸ ਦੇ ਲਈ ਰਾਜ ਵੀ ਮੰਗ ਕਿਉਂ ਜੋ ਉਹ ਮੇਰਾ ਵੱਡਾ ਭਰਾ ਹੈ, ਸਗੋਂ ਉਹ ਦੇ ਲਈ ਅਤੇ ਅਬਯਾਥਾਰ ਜਾਜਕ ਅਤੇ ਸਰੂਯਾਹ ਦੇ ਪੁੱਤਰ ਯੋਆਬ ਲਈ ਵੀ।
२२राजा सुलैमान ने अपनी माता को उत्तर दिया, “तू अदोनिय्याह के लिये शूनेमिन अबीशग ही को क्यों माँगती है? उसके लिये राज्य भी माँग, क्योंकि वह तो मेरा बड़ा भाई है, और उसी के लिये क्या! एब्यातार याजक और सरूयाह के पुत्र योआब के लिये भी माँग।”
23 ੨੩ ਸੁਲੇਮਾਨ ਪਾਤਸ਼ਾਹ ਨੇ ਯਹੋਵਾਹ ਦੀ ਸਹੁੰ ਖਾ ਕੇ ਆਖਿਆ, ਜੇ ਕਦੇ ਅਦੋਨੀਯਾਹ ਨੇ ਇਹ ਗੱਲ ਆਪਣੇ ਪ੍ਰਾਣਾਂ ਦੇ ਵਿਰੋਧ ਵਿੱਚ ਨਹੀਂ ਬੋਲੀ, ਤਾਂ ਪਰਮੇਸ਼ੁਰ ਮੇਰੇ ਨਾਲ ਵੀ ਅਜਿਹਾ ਹੀ ਕਰੇ ਸਗੋਂ ਇਸ ਤੋਂ ਵੀ ਵੱਧ।
२३और राजा सुलैमान ने यहोवा की शपथ खाकर कहा, “यदि अदोनिय्याह ने यह बात अपने प्राण पर खेलकर न कही हो तो परमेश्वर मुझसे वैसा ही क्या वरन् उससे भी अधिक करे।
24 ੨੪ ਹੁਣ ਜੀਉਂਦੇ ਯਹੋਵਾਹ ਦੀ ਸਹੁੰ ਜਿਸ ਮੈਨੂੰ ਕਾਇਮ ਕੀਤਾ ਹੈ, ਮੈਨੂੰ ਮੇਰੇ ਪਿਤਾ ਦਾਊਦ ਦੀ ਰਾਜ ਗੱਦੀ ਉੱਤੇ ਬਿਠਾਇਆ ਹੈ ਅਤੇ ਮੇਰੇ ਲਈ ਆਪਣੇ ਬਚਨ ਅਨੁਸਾਰ ਇੱਕ ਘਰ ਬਣਾਇਆ ਹੈ, ਅਦੋਨੀਯਾਹ ਅੱਜ ਦੇ ਦਿਨ ਹੀ ਵੱਢਿਆ ਜਾਵੇਗਾ।
२४अब यहोवा जिसने मुझे स्थिर किया, और मेरे पिता दाऊद की राजगद्दी पर विराजमान किया है और अपने वचन के अनुसार मेरा घर बसाया है, उसके जीवन की शपथ आज ही अदोनिय्याह मार डाला जाएगा।”
25 ੨੫ ਸੁਲੇਮਾਨ ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਭੇਜਿਆ ਅਤੇ ਉਹ ਨੇ ਜਾ ਕੇ ਉਸ ਉੱਤੇ ਅਜਿਹਾ ਹਮਲਾ ਕੀਤਾ ਕਿ ਉਹ ਮਰ ਗਿਆ।
२५अतः राजा सुलैमान ने यहोयादा के पुत्र बनायाह को भेज दिया और उसने जाकर, उसको ऐसा मारा कि वह मर गया।
26 ੨੬ ਫੇਰ ਪਾਤਸ਼ਾਹ ਨੇ ਅਬਯਾਥਾਰ ਜਾਜਕ ਨੂੰ ਆਖਿਆ ਕਿ ਤੂੰ ਅਨਾਥੋਥ ਨੂੰ ਆਪਣੇ ਖੇਤਾਂ ਵੱਲ ਚਲਾ ਜਾ, ਕਿਉਂ ਜੋ ਤੂੰ ਮਰਨ ਜੋਗ ਮਨੁੱਖ ਹੈ ਪਰ ਮੈਂ ਤੈਨੂੰ ਅੱਜ ਦੇ ਦਿਨ ਨਹੀਂ ਮਾਰਦਾ ਕਿਉਂ ਜੋ ਤੂੰ ਮੇਰੇ ਪਿਤਾ ਦਾਊਦ ਦੇ ਸਨਮੁਖ ਯਹੋਵਾਹ ਪ੍ਰਭੂ ਦਾ ਸੰਦੂਕ ਚੁੱਕਦਾ ਹੁੰਦਾ ਸੀ ਅਤੇ ਤੂੰ ਉਨ੍ਹਾਂ ਸਭਨਾਂ ਦੁੱਖਾਂ ਵਿੱਚ ਸਾਂਝੀ ਰਿਹਾ, ਜੋ ਮੇਰੇ ਪਿਤਾ ਉੱਤੇ ਆਏ ਸਨ।
२६तब एब्यातार याजक से राजा ने कहा, “अनातोत में अपनी भूमि को जा; क्योंकि तू भी प्राणदण्ड के योग्य है। आज के दिन तो मैं तुझे न मार डालूँगा, क्योंकि तू मेरे पिता दाऊद के सामने प्रभु यहोवा का सन्दूक उठाया करता था; और उन सब दुःखों में जो मेरे पिता पर पड़े थे तू भी दुःखी था।”
27 ੨੭ ਸੁਲੇਮਾਨ ਨੇ ਅਬਯਾਥਾਰ ਨੂੰ ਕੱਢ ਦਿੱਤਾ ਕਿ ਉਹ ਯਹੋਵਾਹ ਦਾ ਜਾਜਕ ਨਾ ਰਹੇ ਇਸ ਲਈ ਕਿ ਉਹ ਯਹੋਵਾਹ ਦਾ ਉਹ ਬਚਨ ਪੂਰਾ ਕਰੇ, ਜਿਹੜਾ ਉਸ ਨੂੰ ਸ਼ੀਲੋਹ ਵਿੱਚ ਏਲੀ ਦੇ ਘਰਾਣੇ ਦੇ ਦੁਆਰਾ ਬੋਲਿਆ ਸੀ।
२७और सुलैमान ने एब्यातार को यहोवा के याजक होने के पद से उतार दिया, इसलिए कि जो वचन यहोवा ने एली के वंश के विषय में शीलो में कहा था, वह पूरा हो जाए।
28 ੨੮ ਇਹ ਖ਼ਬਰ ਯੋਆਬ ਤੱਕ ਪਹੁੰਚੀ, ਕਿਉਂ ਜੋ ਯੋਆਬ ਅਦੋਨੀਯਾਹ ਦੇ ਪਿੱਛੇ ਤਾਂ ਲੱਗਾ ਹੀ ਸੀ, ਭਾਵੇਂ ਉਹ ਅਬਸ਼ਾਲੋਮ ਦੇ ਪਿੱਛੇ ਨਹੀਂ ਸੀ ਲੱਗਾ। ਯੋਆਬ ਯਹੋਵਾਹ ਦੇ ਤੰਬੂ ਵੱਲ ਨੂੰ ਭੱਜਾ ਅਤੇ ਜਗਵੇਦੀ ਦੇ ਸਿੰਗਾਂ ਨੂੰ ਘੁੱਟ ਕੇ ਜਾ ਫੜਿਆ।
२८इसका समाचार योआब तक पहुँचा; योआब अबशालोम के पीछे तो नहीं हो लिया था, परन्तु अदोनिय्याह के पीछे हो लिया था। तब योआब यहोवा के तम्बू को भाग गया, और वेदी के सींगों को पकड़ लिया।
29 ੨੯ ਸੁਲੇਮਾਨ ਨੇ ਪਾਤਸ਼ਾਹ ਨੂੰ ਦੱਸਿਆ ਗਿਆ ਕਿ ਯੋਆਬ ਯਹੋਵਾਹ ਦੇ ਤੰਬੂ ਨੂੰ ਭੱਜ ਗਿਆ ਹੈ ਅਤੇ ਵੇਖੋ ਉਹ ਜਗਵੇਦੀ ਦੇ ਕੋਲ ਹੈ, ਤਾਂ ਸੁਲੇਮਾਨ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਭੇਜਿਆ ਕਿ ਉਸ ਉੱਤੇ ਜਾ ਪਓ।
२९जब राजा सुलैमान को यह समाचार मिला, “योआब यहोवा के तम्बू को भाग गया है, और वह वेदी के पास है,” तब सुलैमान ने यहोयादा के पुत्र बनायाह को यह कहकर भेज दिया, कि तू जाकर उसे मार डाल।
30 ੩੦ ਬਨਾਯਾਹ ਯਹੋਵਾਹ ਦੇ ਤੰਬੂ ਵਿੱਚ ਗਿਆ ਅਤੇ ਉਸ ਨੂੰ ਆਖਿਆ ਕਿ ਪਾਤਸ਼ਾਹ ਇਸ ਤਰ੍ਹਾਂ ਆਖਦਾ ਹੈ ਕਿ ਨਿੱਕਲ ਆ। ਅੱਗੋਂ ਉਸ ਨੇ ਆਖਿਆ, ਨਹੀਂ, ਮੈਂ ਤਾਂ ਇੱਥੇ ਹੀ ਮਰਾਂਗਾ। ਫੇਰ ਇਸ ਗੱਲ ਲਈ ਬਨਾਯਾਹ ਪਾਤਸ਼ਾਹ ਵੱਲ ਮੁੜ ਆਇਆ ਅਤੇ ਆਖਿਆ, ਯੋਆਬ ਇਸ ਤਰ੍ਹਾਂ ਬੋਲਿਆ ਹੈ ਅਤੇ ਮੈਨੂੰ ਇਸ ਤਰ੍ਹਾਂ ਉੱਤਰ ਦਿੱਤਾ ਹੈ।
३०तब बनायाह ने यहोवा के तम्बू के पास जाकर उससे कहा, “राजा की यह आज्ञा है, कि निकल आ।” उसने कहा, “नहीं, मैं यहीं मर जाऊँगा।” तब बनायाह ने लौटकर यह सन्देश राजा को दिया “योआब ने मुझे यह उत्तर दिया।”
31 ੩੧ ਪਾਤਸ਼ਾਹ ਨੇ ਉਹ ਨੂੰ ਆਖਿਆ, ਉਸ ਦੇ ਬੋਲ ਅਨੁਸਾਰ ਕਰ ਅਤੇ ਉਸ ਦੇ ਉੱਤੇ ਜਾ ਪਓ ਪਰ ਉਸ ਨੂੰ ਦੱਬ ਦੇਵੀਂ ਅਤੇ ਉਨ੍ਹਾਂ ਬੇਦੋਸ਼ਿਆਂ ਦੇ ਖ਼ੂਨ ਨੂੰ ਜੋ ਯੋਆਬ ਨੇ ਵਹਾਇਆ ਮੇਰੇ ਤੋਂ ਅਤੇ ਮੇਰੇ ਪਿਤਾ ਦੇ ਘਰ ਤੋਂ ਮਿਟਾ ਦੇਵੀਂ।
३१राजा ने उससे कहा, “उसके कहने के अनुसार उसको मार डाल, और उसे मिट्टी दे; ऐसा करके निर्दोषों का जो खून योआब ने किया है, उसका दोष तू मुझ पर से और मेरे पिता के घराने पर से दूर करेगा।
32 ੩੨ ਯਹੋਵਾਹ ਉਸ ਦਾ ਖ਼ੂਨ ਉਸ ਦੇ ਸਿਰ ਉੱਤੇ ਰੱਖੇ, ਕਿਉਂ ਜੋ ਉਹ ਦੋਹਾਂ ਮਨੁੱਖਾਂ ਉੱਤੇ ਜਾ ਪਿਆ ਜਿਹੜੇ ਉਸ ਨਾਲੋਂ ਵੱਧ ਸੱਚੇ ਅਤੇ ਭਲੇ ਸਨ ਅਤੇ ਉਨ੍ਹਾਂ ਨੂੰ ਤਲਵਾਰ ਨਾਲ ਵੱਢ ਸੁੱਟਿਆ ਸੀ ਅਤੇ ਮੇਰੇ ਪਿਤਾ ਦਾਊਦ ਨੂੰ ਨਾ ਦੱਸਿਆ ਗਿਆ, ਅਰਥਾਤ ਨੇਰ ਦਾ ਪੁੱਤਰ ਅਬਨੇਰ ਜੋ ਇਸਰਾਏਲ ਦਾ ਸੈਨਾਪਤੀ ਸੀ ਅਤੇ ਯਥਰ ਦਾ ਪੁੱਤਰ ਅਮਾਸਾ ਜੋ ਯਹੂਦਾਹ ਦਾ ਸੈਨਾਪਤੀ ਸੀ।
३२और यहोवा उसके सिर वह खून लौटा देगा क्योंकि उसने मेरे पिता दाऊद के बिना जाने अपने से अधिक धर्मी और भले दो पुरुषों पर, अर्थात् इस्राएल के प्रधान सेनापति नेर के पुत्र अब्नेर और यहूदा के प्रधान सेनापति येतेर के पुत्र अमासा पर टूटकर उनको तलवार से मार डाला था।
33 ੩੩ ਇਸ ਲਈ ਉਨ੍ਹਾਂ ਦਾ ਖ਼ੂਨ ਯੋਆਬ ਦੇ ਸਿਰ ਉੱਤੇ ਅਤੇ ਉਸ ਦੀ ਅੰਸ ਦੇ ਸਿਰ ਉੱਤੇ ਸਦਾ ਤੱਕ ਰਹੇ, ਪਰ ਦਾਊਦ ਉੱਤੇ, ਉਹ ਦੀ ਅੰਸ ਉੱਤੇ, ਉਹ ਦੇ ਘਰ ਉੱਤੇ ਅਤੇ ਉਹ ਦੀ ਰਾਜ ਗੱਦੀ ਉੱਤੇ ਸਦਾ ਤੱਕ ਯਹੋਵਾਹ ਵੱਲੋਂ ਸੁੱਖ-ਸਾਂਦ ਰਹੇਗੀ।
३३अतः योआब के सिर पर और उसकी सन्तान के सिर पर खून सदा तक रहेगा, परन्तु दाऊद और उसके वंश और उसके घराने और उसके राज्य पर यहोवा की ओर से शान्ति सदैव तक रहेगी।”
34 ੩੪ ਯਹੋਯਾਦਾ ਦਾ ਪੁੱਤਰ ਬਨਾਯਾਹ ਉਤਾਹਾਂ ਚੜ੍ਹ ਗਿਆ, ਉਸ ਦੇ ਉੱਤੇ ਹਮਲਾ ਕਰਕੇ ਉਸ ਨੂੰ ਮਾਰ ਸੁੱਟਿਆ ਅਤੇ ਉਸ ਨੂੰ ਉਸੇ ਦੇ ਘਰ ਵਿੱਚ ਦੱਬ ਦਿੱਤਾ।
३४तब यहोयादा के पुत्र बनायाह ने जाकर योआब को मार डाला; और उसको जंगल में उसी के घर में मिट्टी दी गई।
35 ੩੫ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਪਾਤਸ਼ਾਹ ਨੇ ਉਸ ਦੇ ਥਾਂ ਸੈਨਾਪਤੀ ਬਣਾਇਆ ਅਤੇ ਸਾਦੋਕ ਜਾਜਕ ਨੂੰ ਪਾਤਸ਼ਾਹ ਨੇ ਅਬਯਾਥਾਰ ਦਾ ਥਾਂ ਦਿੱਤਾ।
३५तब राजा ने उसके स्थान पर यहोयादा के पुत्र बनायाह को प्रधान सेनापति ठहराया; और एब्यातार के स्थान पर सादोक याजक को ठहराया।
36 ੩੬ ਫੇਰ ਪਾਤਸ਼ਾਹ ਨੇ ਸ਼ਿਮਈ ਨੂੰ ਸੱਦਾ ਭੇਜਿਆ ਅਤੇ ਉਹ ਨੂੰ ਆਖਿਆ, ਤੂੰ ਯਰੂਸ਼ਲਮ ਵਿੱਚ ਇੱਕ ਘਰ ਬਣਾ ਕੇ ਉੱਥੇ ਹੀ ਰਹਿ ਅਤੇ ਉੱਥੋਂ ਕਿਤੇ ਬਾਹਰ ਨਾ ਜਾਈਂ।
३६तब राजा ने शिमी को बुलवा भेजा, और उससे कहा, “तू यरूशलेम में अपना एक घर बनाकर वहीं रहना और नगर से बाहर कहीं न जाना।
37 ੩੭ ਕਿਉਂ ਜੋ ਅਜਿਹਾ ਹੋਵੇਗਾ ਕਿ ਜਿਸ ਦਿਨ ਤੂੰ ਬਾਹਰ ਨਿੱਕਲ ਕੇ ਕਿਦਰੋਨ ਦੀ ਵਾਦੀ ਤੋਂ ਲੰਘੇਗਾ, ਤਾਂ ਤੂੰ ਸੱਚ-ਮੁੱਚ ਚੇਤੇ ਰੱਖੀਂ ਕਿ ਤੂੰ ਮਾਰਿਆ ਜਾਵੇਂਗਾ ਅਤੇ ਤੇਰਾ ਖ਼ੂਨ ਤੇਰੇ ਹੀ ਸਿਰ ਉੱਤੇ ਹੋਵੇਗਾ।
३७तू निश्चय जान रख कि जिस दिन तू निकलकर किद्रोन नाले के पार उतरे, उसी दिन तू निःसन्देह मार डाला जाएगा, और तेरा लहू तेरे ही सिर पर पड़ेगा।”
38 ੩੮ ਸ਼ਿਮਈ ਨੇ ਪਾਤਸ਼ਾਹ ਨੂੰ ਆਖਿਆ, ਸੱਚ ਬਚਨ। ਜਿਵੇਂ ਮੇਰੇ ਮਾਲਕ ਪਾਤਸ਼ਾਹ ਨੇ ਆਖਿਆ, ਤਿਵੇਂ ਹੀ ਤੁਹਾਡਾ ਸੇਵਕ ਕਰੇਗਾ। ਸ਼ਿਮਈ ਬਹੁਤ ਦਿਨਾਂ ਤੱਕ ਯਰੂਸ਼ਲਮ ਵਿੱਚ ਟਿਕਿਆ ਰਿਹਾ।
३८शिमी ने राजा से कहा, “बात अच्छी है; जैसा मेरे प्रभु राजा ने कहा है, वैसा ही तेरा दास करेगा।” तब शिमी बहुत दिन यरूशलेम में रहा।
39 ੩੯ ਤੀਜੇ ਸਾਲ ਦੇ ਅੰਤ ਵਿੱਚ ਇਸ ਤਰ੍ਹਾਂ ਹੋਇਆ ਕਿ ਸ਼ਿਮਈ ਦੇ ਸੇਵਕਾਂ ਵਿੱਚੋਂ ਦੋ ਗਥ ਦੇ ਰਾਜਾ ਮਅਕਾਹ ਦੇ ਪੁੱਤਰ ਆਕੀਸ਼ ਦੇ ਕੋਲ ਭੱਜ ਗਏ, ਤਦ ਸ਼ਿਮਈ ਨੂੰ ਦੱਸਿਆ ਗਿਆ ਕਿ ਵੇਖ ਤੇਰੇ ਸੇਵਕ ਗਥ ਵਿੱਚ ਹਨ।
३९परन्तु तीन वर्ष के व्यतीत होने पर शिमी के दो दास, गत नगर के राजा माका के पुत्र आकीश के पास भाग गए, और शिमी को यह समाचार मिला, “तेरे दास गत में हैं।”
40 ੪੦ ਸ਼ਿਮਈ ਨੇ ਉੱਠ ਕੇ ਆਪਣੇ ਗਧੇ ਉੱਤੇ ਕਾਠੀ ਪਾਈ ਅਤੇ ਆਪਣੇ ਸੇਵਕਾਂ ਦੀ ਖ਼ੋਜ ਵਿੱਚ ਗਥ ਵਿੱਚ ਆਕੀਸ਼ ਨੂੰ ਗਿਆ। ਇਸ ਤੋਂ ਬਾਅਦ ਸ਼ਿਮਈ ਗਿਆ ਅਤੇ ਗਥ ਸ਼ਹਿਰ ਤੋਂ ਆਪਣੇ ਸੇਵਕਾਂ ਨੂੰ ਮੋੜ ਲਿਆਇਆ।
४०तब शिमी उठकर अपने गदहे पर काठी कसकर, अपने दास को ढूँढ़ने के लिये गत को आकीश के पास गया, और अपने दासों को गत से ले आया।
41 ੪੧ ਤਦ ਸੁਲੇਮਾਨ ਨੂੰ ਦੱਸਿਆ ਗਿਆ ਕਿ ਸ਼ਿਮਈ ਯਰੂਸ਼ਲਮ ਵਿੱਚੋਂ ਗਥ ਨੂੰ ਗਿਆ ਅਤੇ ਮੁੜ ਆਇਆ।
४१जब सुलैमान राजा को इसका समाचार मिला, “शिमी यरूशलेम से गत को गया, और फिर लौट आया है,”
42 ੪੨ ਪਾਤਸ਼ਾਹ ਨੇ ਸ਼ਿਮਈ ਨੂੰ ਸੱਦ ਭੇਜਿਆ ਅਤੇ ਉਹ ਨੂੰ ਆਖਿਆ ਕੀ ਮੈਂ ਤੈਨੂੰ ਯਹੋਵਾਹ ਦੀ ਸਹੁੰ ਨਹੀਂ ਖਵਾਈ ਸੀ ਅਤੇ ਤੈਨੂੰ ਸਖ਼ਤੀ ਨਾਲ ਨਹੀਂ ਸੀ ਆਖਿਆ ਕਿ ਤੂੰ ਸੱਚ ਜਾਣੀ ਕਿ ਜਿਸ ਦਿਨ ਤੂੰ ਬਾਹਰ ਜਾਵੇਂਗਾ, ਉਸ ਦਿਨ ਤੂੰ ਸੱਚ-ਮੁੱਚ ਮਾਰਿਆ ਜਾਵੇਂਗਾ? ਅਤੇ ਤੂੰ ਮੈਨੂੰ ਆਖਿਆ ਸੱਚ ਬਚਨ। ਮੈਂ ਗੱਲ ਸੁਣ ਲਈ ਹੈ।
४२तब उसने शिमी को बुलवा भेजा, और उससे कहा, “क्या मैंने तुझे यहोवा की शपथ न खिलाई थी? और तुझ से चिताकर न कहा था, ‘यह निश्चय जान रख कि जिस दिन तू निकलकर कहीं चला जाए, उसी दिन तू निःसन्देह मार डाला जाएगा?’ और क्या तूने मुझसे न कहा था, ‘जो बात मैंने सुनी, वह अच्छी है?’
43 ੪੩ ਫੇਰ ਤੂੰ ਕਿਉਂ ਯਹੋਵਾਹ ਦੀ ਸਹੁੰ ਦੀ ਪਾਲਨਾ ਨਾ ਕੀਤੀ ਅਤੇ ਉਸ ਹੁਕਮ ਉੱਤੇ ਜਿਹੜਾ ਮੈਂ ਤੈਨੂੰ ਦਿੱਤਾ ਸੀ ਨਾ ਚੱਲਿਆ?
४३फिर तूने यहोवा की शपथ और मेरी दृढ़ आज्ञा क्यों नहीं मानी?”
44 ੪੪ ਤਦ ਪਾਤਸ਼ਾਹ ਨੇ ਸ਼ਿਮਈ ਨੂੰ ਆਖਿਆ, ਤੂੰ ਉਸ ਸਾਰੀ ਬੁਰਿਆਈ ਨੂੰ ਜਾਣਦਾ ਹੈਂ ਜਿਹੜੀ ਤੇਰੇ ਮਨ ਵਿੱਚ ਹੈ ਅਤੇ ਜਿਹੜੀ ਤੂੰ ਮੇਰੇ ਪਿਤਾ ਦਾਊਦ ਨਾਲ ਕੀਤੀ, ਯਹੋਵਾਹ ਉਸ ਬੁਰਿਆਈ ਨੂੰ ਤੇਰੇ ਸਿਰ ਮੋੜ ਲਿਆਵੇਗਾ।
४४और राजा ने शिमी से कहा, “तू आप ही अपने मन में उस सब दुष्टता को जानता है, जो तूने मेरे पिता दाऊद से की थी? इसलिए यहोवा तेरे सिर पर तेरी दुष्टता लौटा देगा।
45 ੪੫ ਪਰ ਸੁਲੇਮਾਨ ਪਾਤਸ਼ਾਹ ਮੁਬਾਰਕ ਹੋਵੇਗਾ ਅਤੇ ਦਾਊਦ ਦੀ ਰਾਜ ਗੱਦੀ ਯਹੋਵਾਹ ਅੱਗੇ ਸਦਾ ਤੱਕ ਕਾਇਮ ਰਹੇਗੀ।
४५परन्तु राजा सुलैमान धन्य रहेगा, और दाऊद का राज्य यहोवा के सामने सदैव दृढ़ रहेगा।”
46 ੪੬ ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਹੁਕਮ ਦਿੱਤਾ, ਤਾਂ ਉਹ ਬਾਹਰ ਗਿਆ ਅਤੇ ਉਸ ਉੱਤੇ ਹਮਲਾ ਕੀਤਾ ਕਿ ਉਹ ਮਰ ਗਿਆ, ਸੋ ਰਾਜ ਸੁਲੇਮਾਨ ਦੇ ਹੱਥ ਵਿੱਚ ਪੱਕਾ ਹੋ ਗਿਆ।
४६तब राजा ने यहोयादा के पुत्र बनायाह को आज्ञा दी, और उसने बाहर जाकर, उसको ऐसा मारा कि वह भी मर गया। इस प्रकार सुलैमान के हाथ में राज्य दृढ़ हो गया।