< 1 ਰਾਜਿਆਂ 15 >
1 ੧ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਰਾਜ ਦੇ ਅਠਾਰਵੇਂ ਸਾਲ ਤੋਂ ਅਬਿਯਾਹ ਯਹੂਦਾਹ ਉੱਤੇ ਰਾਜ ਕਰਨ ਲੱਗਾ।
Then, in the eighteenth year of the reign of Jeroboam, the son of Nebat, Abijam reigned over Judah.
2 ੨ ਉਸ ਨੇ ਯਰੂਸ਼ਲਮ ਵਿੱਚ ਤਿੰਨ ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਮ ਮਅਕਾਹ ਸੀ ਜੋ ਅਬੀਸ਼ਾਲੋਮ ਦੀ ਧੀ ਸੀ।
He reigned for three years in Jerusalem. The name of his mother was Maacah, the daughter of Abishalom.
3 ੩ ਉਹ ਆਪਣੇ ਪਿਤਾ ਦੇ ਉਨ੍ਹਾਂ ਸਭਨਾਂ ਪਾਪਾਂ ਦੇ ਪਿੱਛੇ ਲੱਗਾ ਜੋ ਉਹ ਅੱਗੇ ਕਰਦਾ ਸੀ ਅਤੇ ਉਹ ਦਾ ਮਨ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਲ ਠੀਕ ਨਹੀਂ ਸੀ ਜਿਵੇਂ ਉਹ ਦੇ ਪਿਤਾ ਦਾਊਦ ਦਾ ਮਨ ਸੀ।
And he walked in all the sins of his father, which he had done before him. Neither was his heart perfect with the Lord his God, as was the heart of David, his father.
4 ੪ ਤਾਂ ਵੀ ਦਾਊਦ ਦੇ ਕਾਰਨ ਯਹੋਵਾਹ ਉਸ ਦੇ ਪਰਮੇਸ਼ੁਰ ਨੇ ਯਰੂਸ਼ਲਮ ਵਿੱਚ ਇੱਕ ਚਿਰਾਗ ਦਿੱਤਾ ਅਰਥਾਤ ਉਸ ਦੇ ਪੁੱਤਰ ਨੂੰ ਉਸ ਦੇ ਪਿੱਛੋਂ ਠਹਿਰਾਇਆ ਅਤੇ ਯਰੂਸ਼ਲਮ ਵਿੱਚ ਕਾਇਮ ਰੱਖਿਆ।
But for the sake of David, the Lord his God gave to him a lamp in Jerusalem, so that he might raise up his son after him, and so that he might establish Jerusalem.
5 ੫ ਕਿਉਂ ਜੋ ਦਾਊਦ ਨੇ ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਅਤੇ ਆਪਣੇ ਜੀਵਨ ਦੇ ਸਭ ਦਿਨ ਉਸ ਸਾਰੇ ਤੋਂ ਜਿਸ ਦਾ ਉਸ ਨੂੰ ਹੁਕਮ ਸੀ ਹਿੱਤੀ ਊਰਿੱਯਾਹ ਦੀ ਗੱਲ ਤੋਂ ਬਿਨਾਂ ਕਿਸੇ ਪਾਸੇ ਨਾ ਫਿਰਿਆ।
For David had done what was right in the eyes of the Lord, and he had not declined from all of the things that he had instructed to him, during all the days of his life, except the matter of Uriah, the Hittite.
6 ੬ ਰਹਬੁਆਮ ਅਤੇ ਯਾਰਾਬੁਆਮ ਦੇ ਵਿੱਚ ਉਹ ਦੇ ਸਾਰੇ ਜੀਵਨ ਭਰ ਲੜਾਈ ਰਹੀ।
Now there was war between Rehoboam and Jeroboam during the entire time of his life.
7 ੭ ਅਤੇ ਅਬੀਯਾਮ ਦੀਆਂ ਬਾਕੀ ਗੱਲਾਂ ਅਤੇ ਉਹ ਸਭ ਜੋ ਉਸ ਕੀਤਾ ਕੀ ਉਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਨਹੀਂ ਹਨ? ਅਬੀਯਾਮ ਤੇ ਯਾਰਾਬੁਆਮ ਵਿੱਚ ਵੀ ਲੜਾਈ ਰਹੀ।
And the rest of the words of Abijam, and all that he did, were these not written in the book of the words of the days of the kings of Judah? And there was fighting between Abijam and Jeroboam.
8 ੮ ਤਦ ਅਬਿਯਾਹ ਮਰ ਗਿਆ ਅਤੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦੱਬ ਦਿੱਤਾ ਤਦ ਉਸ ਦਾ ਪੁੱਤਰ ਆਸਾ ਉਸ ਦੇ ਥਾਂ ਰਾਜ ਕਰਨ ਲੱਗਾ।
And Abijam slept with his fathers, and they buried him in the city of David. And Asa, his son, reigned in his place.
9 ੯ ਇਸਰਾਏਲ ਦੇ ਪਾਤਸ਼ਾਹ ਯਾਰਾਬੁਆਮ ਦੇ ਰਾਜ ਦੇ ਵੀਹਵੇਂ ਸਾਲ ਆਸਾ ਯਹੂਦਾਹ ਉੱਤੇ ਰਾਜ ਕਰਨ ਲੱਗਾ।
Then, in the twentieth year of Jeroboam, the king of Israel, Asa reigned as king of Judah.
10 ੧੦ ਅਤੇ ਉਸ ਨੇ ਇੱਕਤਾਲੀ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ। ਉਸ ਦੀ ਦਾਦੀ ਦਾ ਨਾਮ ਮਅਕਾਹ ਸੀ ਜੋ ਅਬੀਸ਼ਾਲੋਮ ਦੀ ਧੀ ਸੀ।
And he reigned for forty-one years in Jerusalem. The name of his mother was Maacah, the daughter of Abishalom.
11 ੧੧ ਅਤੇ ਆਸਾ ਨੇ ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਜਿਵੇਂ ਉਸ ਦੇ ਪਿਤਾ ਦਾਊਦ ਨੇ ਕੀਤਾ ਸੀ।
And Asa did what was right before the sight of the Lord, just as his father David did.
12 ੧੨ ਉਸ ਨੇ ਦੇਸ ਵਿੱਚੋਂ ਸਮਲਿੰਗੀਆਂ ਨੂੰ ਕੱਢ ਦਿੱਤਾ ਅਤੇ ਉਹ ਮੂਰਤਾਂ ਜੋ ਉਸ ਦੇ ਪੁਰਖਿਆਂ ਨੇ ਬਣਾਈਆਂ ਸਨ, ਦੂਰ ਦਫ਼ਾ ਕਰ ਦਿੱਤੀਆਂ ਕਰ ਦਿੱਤੀਆਂ।
And he took away the effeminate from the land. And he purged all the filth of the idols, which his fathers had made.
13 ੧੩ ਉਸ ਨੇ ਆਪਣੀ ਦਾਦੀ ਮਅਕਾਹ ਨੂੰ ਵੀ ਰਾਜ ਮਾਤਾ ਦੀ ਪਦਵੀ ਤੋਂ ਹਟਾ ਦਿੱਤਾ ਕਿਉਂ ਜੋ ਉਸ ਨੇ ਅਸ਼ੇਰਾਹ ਦੇਵੀ ਲਈ ਇੱਕ ਅੱਤ ਘਿਣਾਉਣੀ ਮੂਰਤ ਬਣਾਈ ਜਿਸ ਨੂੰ ਆਸਾ ਨੇ ਭੰਨ ਕੇ ਕਿਦਰੋਨ ਦੀ ਵਾਦੀ ਵਿੱਚ ਸਾੜ ਦਿੱਤਾ।
Moreover, he also removed his mother, Maacah, from being the leader in the sacrifices of Priapus, and in his sacred grove which she had consecrated. And he destroyed his grotto. And he shattered the very indecent idol, and he burned it at the torrent Kidron.
14 ੧੪ ਪਰ ਉੱਚੇ ਥਾਂ ਢਾਹੇ ਨਾ ਗਏ ਤਾਂ ਵੀ ਆਸਾ ਦਾ ਮਨ ਸਾਰੀ ਉਮਰ ਪੂਰੀ ਤਰ੍ਹਾਂ ਦੇ ਨਾਲ ਪਰਮੇਸ਼ੁਰ ਨੂੰ ਸਮਰਪਿਤ ਰਿਹਾ।
But the high places, he did not take away. Yet truly, the heart of Asa was perfect with the Lord during all his days.
15 ੧੫ ਅਤੇ ਉਹ ਉਨ੍ਹਾਂ ਚੀਜ਼ਾਂ ਨੂੰ ਜੋ ਉਸ ਦੇ ਪਿਤਾ ਨੇ ਪਵਿੱਤਰ ਠਹਿਰਾਈਆਂ ਸਨ ਨਾਲੇ ਉਨ੍ਹਾਂ ਨੂੰ ਜੋ ਉਸ ਨੇ ਆਪ ਪਵਿੱਤਰ ਠਹਿਰਾਈਆਂ ਸਨ ਯਹੋਵਾਹ ਦੇ ਭਵਨ ਵਿੱਚ ਲਿਆਇਆ ਅਰਥਾਤ ਚਾਂਦੀ, ਸੋਨਾ ਅਤੇ ਭਾਂਡੇ।
And he brought the things that his father had sanctified and vowed back to the house of the Lord: the silver, and the gold, and the vessels.
16 ੧੬ ਆਸਾ ਅਤੇ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਵਿੱਚ ਉਨ੍ਹਾਂ ਦੇ ਸਾਰੇ ਦਿਨ ਲੜਾਈ ਹੁੰਦੀ ਰਹੀ।
Now there was war between Asa and Baasha, the king of Israel, during all their days.
17 ੧੭ ਤਾਂ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨੇ ਯਹੂਦਾਹ ਉੱਤੇ ਚੜ੍ਹਾਈ ਕੀਤੀ ਅਤੇ ਰਾਮਾਹ ਨੂੰ ਬਣਾਇਆ ਤਾਂ ਜੋ ਯਹੂਦਾਹ ਦੇ ਪਾਤਸ਼ਾਹ ਕੋਲ ਨਾ ਕੋਈ ਜਾਵੇ ਨਾ ਕੋਈ ਆਵੇ।
And Baasha, the king of Israel, ascended against Judah. And he built up Ramah, so that no one would be able to exit or enter from the side of Asa, the king of Judah.
18 ੧੮ ਤਾਂ ਆਸਾ ਨੇ ਯਹੋਵਾਹ ਦੇ ਭਵਨ ਦੇ ਖਜ਼ਾਨਿਆਂ ਦੀ ਬਾਕੀ ਚਾਂਦੀ ਅਤੇ ਸੋਨਾ ਅਤੇ ਸ਼ਾਹੀ ਮਹਿਲ ਦੇ ਖਜ਼ਾਨੇ ਤੋਂ ਲੈ ਕੇ ਆਪਣੇ ਟਹਿਲੂਆਂ ਦੇ ਹੱਥਾਂ ਵਿੱਚ ਦੇ ਦਿੱਤੇ ਅਤੇ ਆਸਾ ਪਾਤਸ਼ਾਹ ਨੇ ਉਨ੍ਹਾਂ ਨੂੰ ਅਰਾਮ ਦੇ ਪਾਤਸ਼ਾਹ ਬਨ-ਹਦਦ ਕੋਲ ਜੋ ਹਜ਼ਯੋਨ ਦਾ ਪੋਤਾ ਅਤੇ ਟਬਰਿੰਮੋਨ ਦਾ ਪੁੱਤਰ ਸੀ ਜੋ ਦੰਮਿਸ਼ਕ ਵਿੱਚ ਵੱਸਦਾ ਸੀ ਇਹ ਆਖ ਕੇ ਭੇਜ ਦਿੱਤਾ ਕਿ
And so, Asa took all the silver and the gold which had remained in the treasuries of the house of the Lord, and in the treasuries of the house of the king, and he gave it into the hands of his servants. And he sent them to Benhadad, the son of Tabrimmon, the son of Hezion, the king of Syria, who was living in Damascus, saying:
19 ੧੯ ਉਹ ਨੇਮ ਜੋ ਮੇਰੇ ਤੇਰੇ ਵਿੱਚ ਹੈ ਅਤੇ ਮੇਰੇ ਪਿਤਾ ਅਤੇ ਤੇਰੇ ਪਿਤਾ ਦੇ ਵਿੱਚ ਸੀ ਵੇਖ ਮੈਂ ਤੇਰੇ ਕੋਲ ਚਾਂਦੀ ਅਤੇ ਸੋਨੇ ਦਾ ਗੱਫ਼ਾ ਭੇਜਦਾ ਹਾਂ ਕਿ ਤੂੰ ਜਾ ਕੇ ਆਪਣਾ ਨੇਮ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨਾਲੋਂ ਤੋੜ ਲਵੇਂ ਤਾਂ ਜੋ ਉਹ ਮੇਰੇ ਕੋਲੋਂ ਮੁੜ ਜਾਵੇ।
“There is a pact between me and you, and between my father and your father. For this reason, I have sent to you gifts of silver and of gold. And I ask you to go and break your pact with Baasha, the king of Israel, so that he may withdraw from me.”
20 ੨੦ ਤਾਂ ਬਨ-ਹਦਦ ਨੇ ਆਸਾ ਪਾਤਸ਼ਾਹ ਦੀ ਗੱਲ ਮੰਨੀ ਅਤੇ ਆਪਣੀਆਂ ਫੌਜਾਂ ਦੇ ਸਰਦਾਰਾਂ ਨੂੰ ਇਸਰਾਏਲੀ ਸ਼ਹਿਰਾਂ ਦੇ ਵਿਰੁੱਧ ਭੇਜਿਆ ਅਤੇ ਉਨ੍ਹਾਂ ਨੇ ਈਯੋਨ ਨੂੰ, ਦਾਨ ਨੂੰ, ਆਬੇਲ ਬੈਤ ਮਆਕਾਹ ਨੂੰ ਅਤੇ ਸਾਰੇ ਕਿੰਨਰਥ ਨੂੰ ਨਫ਼ਤਾਲੀ ਦੇ ਸਾਰੇ ਦੇਸ ਸਣੇ ਮਾਰ ਸੁੱਟਿਆ।
Benhadad, acquiescing to king Asa, sent the leaders of his army against the cities of Israel. And they struck Ijon, and Dan, and Abel, the house of Maacah, and all of Chinneroth, that is, all the land of Naphtali.
21 ੨੧ ਤਾਂ ਇਸ ਤਰ੍ਹਾਂ ਹੋਇਆ ਕਿ ਜਦ ਬਆਸ਼ਾ ਨੇ ਇਹ ਸੁਣਿਆ ਤਾਂ ਰਾਮਾਹ ਦਾ ਬਣਾਉਣਾ ਛੱਡ ਕੇ ਤਿਰਸਾਹ ਵਿੱਚ ਜਾ ਵੱਸਿਆ।
And when Baasha had heard this, he ceased from fortifying Ramah, and he returned to Tirzah.
22 ੨੨ ਤਾਂ ਆਸਾ ਪਾਤਸ਼ਾਹ ਨੇ ਸਾਰੇ ਯਹੂਦਾਹ ਨੂੰ ਇਹ ਸੁਣਾਇਆ ਅਤੇ ਕੋਈ ਬਾਕੀ ਨਾ ਰਹਿਣ ਦਿੱਤਾ ਤਾਂ ਉਹ ਰਾਮਾਹ ਦੇ ਪੱਥਰਾਂ ਅਤੇ ਲੱਕੜੀਆਂ ਨੂੰ ਚੁੱਕ ਕੇ ਲੈ ਗਏ ਜਿਨ੍ਹਾਂ ਨਾਲ ਬਆਸ਼ਾ ਨੇ ਰਾਮਾਹ ਨੂੰ ਬਣਾਇਆ ਸੀ। ਉਨ੍ਹਾਂ ਨਾਲ ਆਸਾ ਪਾਤਸ਼ਾਹ ਨੇ ਬਿਨਯਾਮੀਨ ਦਾ ਗਬਾ ਅਤੇ ਮਿਸਪਾਹ ਬਣਾਏ।
Then king Asa sent an announcement to all of Judah, saying, “Let no one be excused.” And they took away the stones from Ramah, and its timber, with which Baasha had fortified it. And from these things, king Asa built up Geba of Benjamin and Mizpah.
23 ੨੩ ਅਤੇ ਆਸਾ ਦੇ ਬਾਕੀ ਕੰਮ ਅਤੇ ਉਹ ਦਾ ਸਾਰਾ ਬਲ ਅਤੇ ਉਹ ਸਭ ਜੋ ਉਸ ਕੀਤਾ ਅਤੇ ਸ਼ਹਿਰ ਜੋ ਉਸਨੇ ਬਣਾਏ ਕੀ ਉਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਨਹੀਂ ਹਨ? ਪਰ ਉਸ ਦੇ ਬੁਢੇਪੇ ਵਿੱਚ ਉਸ ਦੇ ਪੈਰਾਂ ਦਾ ਰੋਗ ਲੱਗ ਗਿਆ।
Now all the rest of the words of Asa, and his entire strength, and all that he did, and the cities that he built, were these not written in the book of the words of the days of the kings of Judah? Yet truly, in the time of his old age, he was afflicted in his feet.
24 ੨੪ ਤਾਂ ਆਸਾ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਨ੍ਹਾਂ ਨੇ ਉਸ ਨੂੰ ਉਸ ਦੇ ਪੁਰਖਿਆਂ ਦੇ ਨਾਲ ਦਾਊਦ ਦੇ ਸ਼ਹਿਰ ਵਿੱਚ ਦੱਬ ਦਿੱਤਾ ਤਾਂ ਉਸ ਦੇ ਥਾਂ ਉਸ ਦਾ ਪੁੱਤਰ ਯਹੋਸ਼ਾਫ਼ਾਤ ਰਾਜ ਕਰਨ ਲੱਗਾ।
And he slept with his fathers, and he was buried with them in the city of David, his father. And Jehoshaphat, his son, reigned in his place.
25 ੨੫ ਅਤੇ ਯਾਰਾਬੁਆਮ ਦਾ ਪੁੱਤਰ ਨਾਦਾਬ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਦੂਜੇ ਸਾਲ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਉਸ ਨੇ ਦੋ ਸਾਲ ਇਸਰਾਏਲ ਉੱਤੇ ਰਾਜ ਕੀਤਾ।
Yet truly, Nadab, the son of Jeroboam, reigned over Israel, in the second year of Asa, the king of Judah. And he reigned over Israel for two years.
26 ੨੬ ਪਰ ਉਸ ਨੇ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ ਅਤੇ ਆਪਣੇ ਪਿਤਾ ਦੇ ਰਾਹ ਵਿੱਚ ਚੱਲਿਆ ਅਤੇ ਆਪਣੇ ਪਾਪਾਂ ਨਾਲ ਉਸ ਨੇ ਇਸਰਾਏਲ ਨੂੰ ਪਾਪੀ ਬਣਾਇਆ।
And he did what is evil in the sight of the Lord. And he walked in the ways of his father and in his sins, by which he caused Israel to sin.
27 ੨੭ ਅਤੇ ਯਿੱਸਾਕਾਰ ਦੇ ਘਰਾਣੇ ਦੇ ਅਹੀਯਾਹ ਦੇ ਪੁੱਤਰ ਬਆਸ਼ਾ ਉਸ ਦੇ ਵਿਰੁੱਧ ਗੋਸ਼ਟ ਕੀਤੀ ਅਤੇ ਬਆਸ਼ਾ ਨੇ ਉਸ ਨੂੰ ਫ਼ਲਿਸਤੀਆਂ ਦੇ ਸ਼ਹਿਰ ਗਿਬਥੋਨ ਵਿੱਚ ਵੱਢ ਸੁੱਟਿਆ ਜਦ ਨਾਦਾਬ ਅਤੇ ਸਾਰਾ ਇਸਰਾਏਲ ਗਿਬਥੋਨ ਨੂੰ ਘੇਰੀਂ ਬੈਠਾ ਸੀ।
Then Baasha, the son of Ahijah, from the house of Issachar, set an ambush against him, and he struck him down at Gibbethon, which is a city of the Philistines. For indeed, Nadab and all of Israel were laying siege to Gibbethon.
28 ੨੮ ਸੋ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਤੀਜੇ ਸਾਲ ਬਆਸ਼ਾ ਨੇ ਉਹ ਨੂੰ ਮਾਰ ਲਿਆ ਅਤੇ ਉਸ ਦੇ ਥਾਂ ਰਾਜ ਕਰਨ ਲੱਗਾ।
And so Baasha killed him in the third year of Asa, the king of Judah, and he reigned in his place.
29 ੨੯ ਤਾਂ ਇਸ ਤਰ੍ਹਾਂ ਹੋਇਆ ਕਿ ਜਦ ਉਹ ਰਾਜ ਕਰਨ ਲੱਗਾ ਤਾਂ ਉਹ ਨੇ ਯਾਰਾਬੁਆਮ ਦੇ ਸਾਰੇ ਘਰਾਣੇ ਨੂੰ ਵੱਢ ਸੁੱਟਿਆ ਅਤੇ ਯਾਰਾਬੁਆਮ ਦਾ ਇੱਕ ਵੀ ਸਾਹ ਲੈਣ ਵਾਲਾ ਬਲੀ ਨਾ ਛੱਡਿਆ। ਜਦ ਤੱਕ ਉਹ ਨੇ ਉਨ੍ਹਾਂ ਦਾ ਨਾਸ ਨਾ ਕਰ ਲਿਆ ਅਤੇ ਇਹ ਯਹੋਵਾਹ ਦੇ ਉਸ ਬਚਨ ਅਨੁਸਾਰ ਜੋ ਉਹ ਆਪਣੇ ਦਾਸ ਅਹੀਯਾਹ ਸ਼ੀਲੋਨੀ ਦੇ ਰਾਹੀਂ ਬੋਲਿਆ ਸੀ।
And when he had reigned, he struck down the entire house of Jeroboam. He did not leave behind even one soul from his offspring, until he had wiped him away, in accord with the word of the Lord, which he had spoken by the hand of Ahijah, the Shilonite,
30 ੩੦ ਯਾਰਾਬੁਆਮ ਦੇ ਪਾਪਾਂ ਦੇ ਕਾਰਨ ਇਹ ਹੋਇਆ ਜੋ ਉਸ ਆਪ ਕੀਤੇ ਅਤੇ ਇਸਰਾਏਲ ਤੋਂ ਵੀ ਕਰਾਏ ਅਤੇ ਉਸ ਭੜਕਾਉਣ ਦੇ ਨਾਲ ਜਿਸ ਤੋਂ ਉਸ ਨੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੂੰ ਗੁੱਸੇ ਕੀਤਾ।
because of the sin of Jeroboam, which he had committed, and by which he had caused Israel to sin, and because of the offense by which he had provoked the Lord, the God of Israel.
31 ੩੧ ਨਾਦਾਬ ਦੇ ਬਾਕੀ ਕੰਮ ਅਤੇ ਉਹ ਸਭ ਜੋ ਉਸ ਕੀਤਾ ਕੀ ਉਹ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਨਹੀਂ?
But the rest of the words of Nadab, and all that he did, were these not written in the book of the words of the days of the kings of Israel?
32 ੩੨ ਆਸਾ ਅਤੇ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਵਿੱਚ ਉਨ੍ਹਾਂ ਦੇ ਸਾਰੇ ਦਿਨ ਲੜਾਈ ਹੁੰਦੀ ਰਹੀ।
And there was war between Asa and Baasha, the king of Israel, during all their days.
33 ੩੩ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਤੀਜੇ ਸਾਲ, ਅਹੀਯਾਹ ਦਾ ਪੁੱਤਰ ਬਆਸ਼ਾ ਤਿਰਸਾਹ ਵਿੱਚ ਰਾਜ ਕਰਨ ਲੱਗਾ ਅਤੇ ਉਸ ਨੇ ਚੌਵੀ ਸਾਲ ਰਾਜ ਕੀਤਾ।
In the third year of Asa, the king of Judah, Baasha, the son of Ahijah, reigned over all of Israel, at Tirzah, for twenty-four years.
34 ੩੪ ਉਸ ਨੇ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਯਾਰਾਬੁਆਮ ਦੇ ਰਾਹ ਵਿੱਚ ਚੱਲਿਆ ਅਤੇ ਉਹ ਦੇ ਪਾਪ ਵਿੱਚ ਜਿਸ ਨਾਲ ਉਹ ਨੇ ਇਸਰਾਏਲ ਨੂੰ ਪਾਪੀ ਬਣਾਇਆ ਲੱਗਾ ਰਿਹਾ।
And he did evil in the sight of the Lord. And he walked in the ways of Jeroboam, and in his sins, by which he caused Israel to sin.