< 1 ਰਾਜਿਆਂ 10 >

1 ਜਦ ਸ਼ਬਾ ਦੀ ਰਾਣੀ ਨੇ ਸੁਲੇਮਾਨ ਦੀ ਧੁੰਮ ਯਹੋਵਾਹ ਦੇ ਨਾਮ ਦੇ ਕਾਰਨ ਸੁਣੀ ਤਾਂ ਉਸ ਨੂੰ ਬੁਝਾਰਤਾਂ ਵਿੱਚ ਪਰਖਣ ਲਈ ਆਈ।
And when the queen of Sheba heard of the fame of Solomon concerning the name of the LORD, she came to try him with hard questions.
2 ਉਹ ਵੱਡੇ ਭਾਰੇ ਕਾਫ਼ਲੇ ਅਤੇ ਮਸਾਲੇ ਅਤੇ ਢੇਰ ਸਾਰਾ ਸੋਨਾ ਅਤੇ ਬਹੁਮੁੱਲੇ ਪੱਥਰ ਨਾਲ ਲੱਦੇ ਹੋਏ ਊਠ ਲੈਕੇ ਯਰੂਸ਼ਲਮ ਵਿੱਚ ਆਈ। ਜਦ ਉਹ ਸੁਲੇਮਾਨ ਕੋਲ ਆਈ ਤਾਂ ਜੋ ਕੁਝ ਉਹ ਦੇ ਮਨ ਵਿੱਚ ਸੀ ਉਸ ਨਾਲ ਗੱਲ ਕੀਤੀ।
And she came to Jerusalem with a very great train, with camels that bore spices, and very much gold, and precious stones: and when she had come to Solomon, she talked with him of all that was in her heart.
3 ਸੁਲੇਮਾਨ ਨੇ ਉਹ ਦੇ ਸਾਰੇ ਸਵਾਲਾਂ ਦਾ ਉੱਤਰ ਉਹ ਨੂੰ ਦਿੱਤਾ ਅਤੇ ਪਾਤਸ਼ਾਹ ਤੋਂ ਕੋਈ ਗੱਲ ਗੁੱਝੀ ਨਾ ਸੀ, ਜਿਹ ਦਾ ਉਸ ਨੇ ਉੱਤਰ ਨਾ ਦਿੱਤਾ ਹੋਵੇ।
And Solomon answered all her questions: there was not any thing hid from the king, which he told her not.
4 ਜਦ ਸ਼ਬਾ ਦੀ ਰਾਣੀ ਨੇ ਸੁਲੇਮਾਨ ਦੀ ਸਾਰੀ ਬੁੱਧ ਅਤੇ ਉਸ ਮਹਿਲ ਨੂੰ ਜਿਹੜਾ ਉਸ ਨੇ ਬਣਾਇਆ ਸੀ ਵੇਖਿਆ,
And when the queen of Sheba had seen all Solomon’s wisdom, and the house that he had built,
5 ਨਾਲੇ ਉਸ ਦੀ ਮੇਜ਼ ਦੇ ਉੱਤੇ ਦਾ ਖਾਣਾ, ਉਸ ਦੇ ਕਰਮਚਾਰੀਆਂ ਦੇ ਬੈਠਣ ਦਾ ਤਰੀਕਾ, ਉਸ ਦੇ ਸੇਵਕਾਂ ਦੀ ਆਗਿਆਕਾਰੀ, ਉਨ੍ਹਾਂ ਦਾ ਪਹਿਰਾਵਾ, ਉਸ ਦੇ ਪਿਲਾਉਣ ਵਾਲੇ ਅਤੇ ਉਸ ਦੀਆਂ ਹੋਮ ਦੀਆਂ ਬਲੀਆਂ ਜਿਹੜੀਆਂ ਉਹ ਯਹੋਵਾਹ ਦੇ ਭਵਨ ਵਿੱਚ ਚੜ੍ਹਾਉਂਦਾ ਸੀ ਤਾਂ ਉਹ ਦੇ ਹੋਸ਼ ਉੱਡ ਗਏ।
And the food of his table, and the sitting of his servants, and the attendance of his ministers, and their apparel, and his cupbearers, and his ascent by which he went up to the house of the LORD; there was no more spirit in her.
6 ਤਦ ਉਹ ਨੇ ਪਾਤਸ਼ਾਹ ਨੂੰ ਆਖਿਆ ਕਿ ਉਹ ਸੱਚੀ ਖ਼ਬਰ ਸੀ ਜੋ ਮੈਂ ਤੇਰੇ ਕੰਮਾਂ ਅਤੇ ਤੇਰੀ ਬੁੱਧੀ ਦੇ ਵਿਖੇ ਆਪਣੇ ਦੇਸ ਵਿੱਚ ਸੁਣੀ ਸੀ।
And she said to the king, It was a true report that I heard in my own land of thy acts and of thy wisdom.
7 ਪਰ ਜਦ ਤੱਕ ਮੈਂ ਆ ਕੇ ਆਪਣੀਆਂ ਅੱਖਾਂ ਨਾਲ ਨਾ ਵੇਖਿਆ ਤਦ ਤੱਕ ਮੈਂ ਉਨ੍ਹਾਂ ਗੱਲਾਂ ਦੀ ਪਰਤੀਤ ਨਾ ਕੀਤੀ ਅਤੇ ਵੇਖੋ ਉਹ ਮੈਨੂੰ ਅੱਧੀਆਂ ਵੀ ਨਹੀਂ ਦੱਸੀਆਂ ਗਈਆਂ। ਤੂੰ ਆਪਣੀ ਬੁੱਧੀ ਤੇ ਨੇਕੀ ਨੂੰ ਜਿਹੜੀ ਮੈਂ ਸੁਣੀ ਆਪਣੀ ਧੁੰਮ ਨਾਲੋਂ ਵਧਾਇਆ ਹੋਇਆ ਹੈ।
However I believed not the words, until I came, and my eyes had seen it: and, behold, the half was not told me: thy wisdom and prosperity exceed the fame which I heard.
8 ਧੰਨ ਹਨ ਤੇਰੇ ਮਨੁੱਖ ਅਤੇ ਧੰਨ ਹਨ ਤੇਰੇ ਇਹ ਸੇਵਕ ਜੋ ਸਦਾ ਤੇਰੇ ਸਨਮੁਖ ਖੜ੍ਹੇ ਰਹਿੰਦੇ ਹਨ ਅਤੇ ਤੇਰੀ ਬੁੱਧੀ ਨੂੰ ਸੁਣਦੇ ਹਨ।
Happy are thy men, happy are these thy servants, who stand continually before thee, and that hear thy wisdom.
9 ਯਹੋਵਾਹ ਤੇਰਾ ਪਰਮੇਸ਼ੁਰ ਮੁਬਾਰਕ ਹੋਵੇ ਜਿਹੜਾ ਤੇਰੇ ਉੱਤੇ ਰੀਝਵਾਨ ਹੈ ਅਤੇ ਤੈਨੂੰ ਇਸਰਾਏਲ ਦੀ ਰਾਜ ਗੱਦੀ ਉੱਤੇ ਬਿਠਾਇਆ ਹੈ ਇਸ ਲਈ ਕਿ ਯਹੋਵਾਹ ਨੇ ਇਸਰਾਏਲ ਨਾਲ ਸਦਾ ਪ੍ਰੇਮ ਕੀਤਾ ਅਤੇ ਤੈਨੂੰ ਪਾਤਸ਼ਾਹ ਬਣਾਇਆ ਕਿ ਤੂੰ ਧਰਮ ਦੇ ਨਿਆਂ ਕਰੇਂ।
Blessed be the LORD thy God, who delighted in thee, to set thee on the throne of Israel: because the LORD loved Israel for ever, therefore he made thee king, to do judgment and justice.
10 ੧੦ ਤਦ ਉਸ ਨੇ ਪਾਤਸ਼ਾਹ ਨੂੰ ਚਾਰ ਸੌ ਕਿੱਲੋ ਦੇ ਲੱਗਭੱਗ ਸੋਨਾ ਅਤੇ ਢੇਰ ਸਾਰਾ ਮਸਾਲਾ ਅਤੇ ਬਹੁਮੁੱਲੇ ਪੱਥਰ ਦਿੱਤੇ ਅਤੇ ਜਿੰਨਾਂ ਮਸਾਲਾ ਸ਼ਬਾ ਦੀ ਰਾਣੀ ਨੇ ਸੁਲੇਮਾਨ ਪਾਤਸ਼ਾਹ ਲਈ ਦਿੱਤਾ ਫੇਰ ਕਦੀ ਐਨਾ ਨਾ ਆਇਆ।
And she gave the king an hundred and twenty talents of gold, and of spices a very great quantity, and precious stones: there came no more such abundance of spices as these which the queen of Sheba gave to king Solomon.
11 ੧੧ ਹੀਰਾਮ ਦਾ ਬੇੜਾ ਵੀ ਜਿਹੜੀ ਓਫੀਰ ਤੋਂ ਸੋਨਾ ਲਿਆਉਂਦਾ ਸੀ ਉਹ ਵੀ ਓਫੀਰ ਤੋਂ ਚੰਦਨ ਦੀ ਢੇਰ ਸਾਰੀ ਲੱਕੜੀ ਤੇ ਬਹੁਮੁੱਲੇ ਪੱਥਰ ਲਿਆਇਆ।
And the navy also of Hiram, that brought gold from Ophir, brought in from Ophir great plenty of almug trees, and precious stones.
12 ੧੨ ਪਾਤਸ਼ਾਹ ਨੇ ਯਹੋਵਾਹ ਦੇ ਭਵਨ ਲਈ ਅਤੇ ਸ਼ਾਹੀ ਮਹਿਲ ਲਈ ਚੰਦਨ ਦੀ ਲੱਕੜ ਦੀਆਂ ਥੰਮ੍ਹੀਆਂ ਅਤੇ ਰਾਗੀਆਂ ਲਈ ਬਰਬਤਾਂ ਤੇ ਰਬਾਬ ਬਣਾਏ ਅਤੇ ਫੇਰ ਅਜਿਹੇ ਚੰਦਨ ਦੀ ਲੱਕੜੀ ਅੱਜ ਤੱਕ ਕਦੀ ਵੇਖਣ ਵਿੱਚ ਨਹੀਂ ਆਈ।
And the king made of the almug trees pillars for the house of the LORD, and for the king’s house, harps also and psalteries for singers: there came no such almug trees, nor have they been seen to this day.
13 ੧੩ ਇਸ ਤੋਂ ਬਾਅਦ ਸੁਲੇਮਾਨ ਪਾਤਸ਼ਾਹ ਨੇ ਸ਼ਬਾ ਦੀ ਰਾਣੀ ਨੂੰ ਉਸ ਦੀ ਸਾਰੀ ਇੱਛਿਆ ਦੇ ਅਨੁਸਾਰ ਜੋ ਉਸ ਨੇ ਮੰਗਿਆ ਸੋ ਦਿੱਤਾ। ਇਹ ਉਸ ਤੋਂ ਅਲੱਗ ਸੀ ਜਿਹੜਾ ਸੁਲੇਮਾਨ ਨੇ ਆਪਣੀ ਸਾਰੀ ਸਖਾਵਤ ਨਾਲ ਦਿੱਤਾ ਸੀ। ਸੋ ਉਹ ਆਪਣੇ ਸੇਵਕਾਂ ਦੇ ਨਾਲ ਆਪਣੇ ਦੇਸ ਨੂੰ ਮੁੜ ਗਈ।
And king Solomon gave to the queen of Sheba all her desire, whatever she asked, besides that which Solomon gave her of his royal bounty. So she turned and went to her own country, she and her servants.
14 ੧੪ ਉਸ ਸੋਨੇ ਦਾ ਭਾਰ ਜਿਹੜਾ ਹਰ ਸਾਲ ਸੁਲੇਮਾਨ ਦੇ ਕੋਲ ਆਉਂਦਾ ਸੀ ਛੇ ਸੌ ਛਿਆਹਠ ਤੋੜੇ ਸੋਨਾ ਸੀ।
Now the weight of gold that came to Solomon in one year was six hundred and sixty and six talents of gold,
15 ੧੫ ਉਸ ਤੋਂ ਬਿਨਾਂ ਹੋਰ ਵੀ ਜਿਹੜਾ ਵਪਾਰੀਆਂ ਕੋਲੋਂ ਤੇ ਸੌਦਾਗਰਾਂ ਤੋਂ ਅਤੇ ਅਰਬ ਦੇ ਸਾਰੇ ਰਾਜਿਆਂ ਕੋਲੋਂ ਤੇ ਦੇਸ ਦੇ ਹਾਕਮਾਂ ਕੋਲੋਂ ਆਉਂਦਾ ਸੀ।
Besides what he had of the merchants, and of the trade of the spice merchants, and of all the kings of Arabia, and of the governors of the country.
16 ੧੬ ਅਤੇ ਸੁਲੇਮਾਨ ਪਾਤਸ਼ਾਹ ਨੇ ਸੋਨਾ ਘੜ੍ਹ ਕੇ ਦੋ ਸੌ ਵੱਡੀਆਂ ਢਾਲਾਂ ਬਣਾਈਆਂ ਅਤੇ ਇੱਕ-ਇੱਕ ਢਾਲ਼ ਨੂੰ ਤੇਈ ਕਿੱਲੋ ਸੋਨਾ ਲੱਗਾ।
And king Solomon made two hundred shields of beaten gold: six hundred shekels of gold went to one shield.
17 ੧੭ ਅਤੇ ਸੋਨੇ ਦੀਆਂ ਘੜ੍ਹਵੀਆਂ ਤਿੰਨ ਸੌ ਛੋਟੀਆਂ ਢਾਲਾਂ ਬਣਾਈਆਂ ਅਤੇ ਇੱਕ-ਇੱਕ ਢਾਲ਼ ਨੂੰ ਦੋ ਕਿੱਲੋ ਕੁ ਸੋਨਾ ਲੱਗਾ ਤਾਂ ਪਾਤਸ਼ਾਹ ਨੇ ਉਨ੍ਹਾਂ ਨੂੰ ਲਬਾਨੋਨੀ ਬਣ ਦੇ ਮਹਿਲ ਵਿੱਚ ਰੱਖਿਆ।
And he made three hundred shields of beaten gold; three pounds of gold went to one shield: and the king put them in the house of the forest of Lebanon.
18 ੧੮ ਪਾਤਸ਼ਾਹ ਨੇ ਹਾਥੀ ਦੰਦ ਦਾ ਇੱਕ ਵੱਡਾ ਸਿੰਘਾਸਣ ਬਣਵਾਇਆ ਅਤੇ ਉਹ ਦੇ ਉੱਤੇ ਕੁੰਦਨ ਸੋਨਾ ਮੜ੍ਹਵਾਇਆ।
Moreover the king made a great throne of ivory, and overlaid it with the best gold.
19 ੧੯ ਉਸ ਸਿੰਘਾਸਣ ਦੀ ਛੇ ਪੌਡਿਆਂ ਦੀ ਪੌੜੀ ਸੀ ਅਤੇ ਸਿੰਘਾਸਣ ਦਾ ਉੱਪਰਲਾ ਥਾਂ ਪਿੱਛਿਓਂ ਗੋਲ ਸੀ ਅਤੇ ਬੈਠਣ ਦੇ ਥਾਂ ਦੇ ਆਲੇ-ਦੁਆਲੇ ਦੋਹੀਂ ਪਾਸੀਂ ਢਾਸਣੇ ਸਨ ਅਤੇ ਢਾਸਣਿਆਂ ਦੇ ਕੋਲ ਦੋ ਬੱਬਰ ਸ਼ੇਰ ਖੜ੍ਹੇ ਸਨ।
The throne had six steps, and the top of the throne was round behind: and there were arms on either side on the place of the seat, and two lions stood beside the arms.
20 ੨੦ ਉਨ੍ਹਾਂ ਛੇਆਂ ਪੌੜੀਆਂ ਦੇ ਉੱਤੇ ਬਾਰਾਂ ਸ਼ੇਰ ਦੋਵੇਂ ਪਾਸੀਂ ਖੜ੍ਹੇ ਸਨ ਅਤੇ ਸਾਰੀਆਂ ਪਾਤਸ਼ਾਹੀਆਂ ਵਿੱਚ ਕਿਤੇ ਇਹੋ ਜਿਹਾ ਸਿੰਘਾਸਣ ਨਹੀਂ ਬਣਿਆ ਸੀ।
And twelve lions stood there on the one side and on the other upon the six steps: there was not the like made in any kingdom.
21 ੨੧ ਸੁਲੇਮਾਨ ਪਾਤਸ਼ਾਹ ਦੇ ਪੀਣ ਦੇ ਸਾਰੇ ਭਾਂਡੇ ਸੋਨੇ ਦੇ ਸਨ ਅਤੇ ਲਬਾਨੋਨੀ ਬਣ ਦੇ ਮਹਿਲ ਦੇ ਸਾਰੇ ਭਾਂਡੇ ਵੀ ਖਾਲ਼ਸ ਸੋਨੇ ਦੇ ਸਨ। ਚਾਂਦੀ ਦਾ ਇੱਕ ਵੀ ਨਹੀਂ ਸੀ ਸੁਲੇਮਾਨ ਦੇ ਦਿਨਾਂ ਵਿੱਚ ਚਾਂਦੀ ਨੂੰ ਕੋਈ ਪੁੱਛਦਾ ਵੀ ਨਹੀਂ ਸੀ।
And all king Solomon’s drinking vessels were of gold, and all the vessels of the house of the forest of Lebanon were of pure gold; none were of silver: it was not considered as any thing in the days of Solomon.
22 ੨੨ ਕਿਉਂ ਜੋ ਪਾਤਸ਼ਾਹ ਦਾ ਸਮੁੰਦਰ ਦੇ ਉੱਤੇ ਇੱਕ ਤਰਸ਼ੀਸ਼ੀ ਬੇੜਾ ਹੀਰਾਮ ਦੇ ਬੇੜੇ ਦੇ ਨਾਲ ਸੀ। ਤਿੰਨ ਸਾਲ ਵਿੱਚ ਇੱਕ ਵਾਰ ਇਹ ਤਰਸ਼ੀਸ਼ੀ ਬੇੜਾ ਸੋਨਾ, ਚਾਂਦੀ, ਹਾਥੀ ਦੰਦ, ਬਾਂਦਰ ਤੇ ਮੋਰ ਲੱਦ ਕੇ ਲਿਆਉਂਦਾ ਹੁੰਦਾ ਸੀ।
For the king had at sea a navy of Tharshish with the navy of Hiram: once in three years came the navy of Tharshish, bringing gold, and silver, ivory, and apes, and peacocks.
23 ੨੩ ਇਸ ਤਰ੍ਹਾਂ ਸੁਲੇਮਾਨ ਪਾਤਸ਼ਾਹ ਧਰਤੀ ਦੇ ਸਾਰਿਆਂ ਰਾਜਿਆਂ ਨਾਲੋਂ ਧਨ ਅਤੇ ਬੁੱਧ ਵਿੱਚ ਬਹੁਤ ਵੱਡਾ ਸੀ।
So king Solomon exceeded all the kings of the earth for riches and for wisdom.
24 ੨੪ ਅਤੇ ਸਾਰੀ ਧਰਤੀ ਦੇ ਲੋਕ ਸੁਲੇਮਾਨ ਦੇ ਮੂੰਹ ਵੱਲ ਤੱਕਦੇ ਸਨ ਕਿ ਉਹ ਦੀ ਬੁੱਧੀ ਨੂੰ ਸੁਣਨ ਜਿਹੜੀ ਪਰਮੇਸ਼ੁਰ ਨੇ ਉਹ ਦੇ ਮਨ ਵਿੱਚ ਪਾਈ ਸੀ।
And all the earth consulted Solomon, to hear his wisdom, which God had put in his heart.
25 ੨੫ ਉਨ੍ਹਾਂ ਵਿੱਚੋਂ ਹਰ ਮਨੁੱਖ ਆਪਣਾ ਨਜ਼ਰਾਨਾ ਅਰਥਾਤ ਚਾਂਦੀ ਦੇ ਭਾਂਡੇ, ਸੋਨੇ ਦੇ ਭਾਂਡੇ, ਬਸਤਰ, ਸ਼ਸਤਰ, ਮਸਾਲੇ, ਘੋੜੇ ਅਤੇ ਖੱਚਰਾਂ ਨੂੰ ਸਾਲ ਦੇ ਸਾਲ ਲਿਆਉਂਦਾ ਹੁੰਦਾ ਸੀ।
And they brought every man his present, vessels of silver, and vessels of gold, and garments, and armour, and spices, horses, and mules, a rate year by year.
26 ੨੬ ਸੁਲੇਮਾਨ ਨੇ ਰੱਥ ਅਤੇ ਸਵਾਰ ਇਕੱਠੇ ਕੀਤੇ ਅਤੇ ਉਹ ਦੇ ਚੌਦਾਂ ਸੌ ਰੱਥ ਅਤੇ ਬਾਰਾਂ ਹਜ਼ਾਰ ਘੋੜ ਸਵਾਰ ਸਨ ਜਿਨ੍ਹਾਂ ਨੂੰ ਉਸ ਨੇ ਰਥਾਂ ਦੇ ਸ਼ਹਿਰਾਂ ਵਿੱਚ ਅਤੇ ਯਰੂਸ਼ਲਮ ਵਿੱਚ ਪਾਤਸ਼ਾਹ ਦੇ ਕੋਲ ਰੱਖਿਆ।
And Solomon gathered chariots and horsemen: and he had a thousand and four hundred chariots, and twelve thousand horsemen, whom he bestowed in the cities for chariots, and with the king at Jerusalem.
27 ੨੭ ਪਾਤਸ਼ਾਹ ਨੇ ਯਰੂਸ਼ਲਮ ਵਿੱਚ ਚਾਂਦੀ ਪੱਥਰਾਂ ਵਾਂਗੂੰ ਦਿੱਤੀ ਅਤੇ ਦਿਆਰ ਨੂੰ ਗੁੱਲਰ ਵਾਂਗੂੰ ਦਿੱਤਾ ਜਿਹੜੀ ਬੇਟ ਵਿੱਚ ਢੇਰਾਂ ਦੇ ਢੇਰ ਮਿਲਦੀ ਹੈ।
And the king made silver to be in Jerusalem as stones, and cedars he made to be as the sycamore trees that are in the vale, for abundance.
28 ੨੮ ਉਹ ਘੋੜੇ ਜਿਹੜੇ ਸੁਲੇਮਾਨ ਕੋਲ ਸਨ ਮਿਸਰ ਤੋਂ ਲਿਆਏ ਜਾਂਦੇ ਸਨ ਅਤੇ ਪਾਤਸ਼ਾਹ ਦੇ ਵਪਾਰੀ ਉਨ੍ਹਾਂ ਦਾ ਭਾਅ ਬਣਾ ਕੇ ਲੈਂਦੇ ਸਨ।
And Solomon had horses brought from Egypt, and linen yarn: the king’s merchants received the linen yarn at a price.
29 ੨੯ ਅਤੇ ਇੱਕ ਰਥ ਛੇ ਸੌ ਰੁਪਏ ਨਾਲ ਮਿਸਰੋਂ ਉਤਾਹਾਂ ਲਿਆਇਆ ਜਾਂਦਾ ਸੀ ਅਤੇ ਇੱਕ ਘੋੜਾ ਡੇਢ ਸੌ ਨਾਲ ਇਸੇ ਤਰ੍ਹਾਂ ਹਿੱਤੀਆਂ ਦੇ ਸਾਰਿਆਂ ਰਾਜਿਆਂ ਲਈ ਅਤੇ ਅਰਾਮੀਆਂ ਦੇ ਰਾਜਿਆਂ ਲਈ ਉਨ੍ਹਾਂ ਦੀ ਰਾਹੀਂ ਲਿਆਏ ਜਾਂਦੇ ਸਨ।
And a chariot came up and went out of Egypt for six hundred shekels of silver, and an horse for an hundred and fifty: and so for all the kings of the Hittites, and for the kings of Syria, did they bring them out by their means.

< 1 ਰਾਜਿਆਂ 10 >