< 1 ਯੂਹੰਨਾ 4 >
1 ੧ ਹੇ ਪਿਆਰਿਓ, ਹਰੇਕ ਆਤਮਾ ਉੱਤੇ ਵਿਸ਼ਵਾਸ ਨਾ ਕਰੋ ਸਗੋਂ ਆਤਮਿਆਂ ਨੂੰ ਪਰਖੋ ਕਿ ਉਹ ਪਰਮੇਸ਼ੁਰ ਤੋਂ ਹਨ ਕਿ ਨਹੀਂ, ਕਿਉਂ ਜੋ ਬਹੁਤ ਝੂਠੇ ਨਬੀ ਸੰਸਾਰ ਵਿੱਚ ਨਿੱਕਲ ਆਏ ਹਨ।
ਹੇ ਪ੍ਰਿਯਤਮਾਃ, ਯੂਯੰ ਸਰ੍ੱਵੇਸ਼਼੍ਵਾਤ੍ਮਸੁ ਨ ਵਿਸ਼੍ਵਸਿਤ ਕਿਨ੍ਤੁ ਤੇ ਈਸ਼੍ਵਰਾਤ੍ ਜਾਤਾ ਨ ਵੇਤ੍ਯਾਤ੍ਮਨਃ ਪਰੀਕ੍ਸ਼਼ਧ੍ਵੰ ਯਤੋ ਬਹਵੋ ਮ੍ਰੁʼਸ਼਼ਾਭਵਿਸ਼਼੍ਯਦ੍ਵਾਦਿਨੋ ਜਗਨ੍ਮਧ੍ਯਮ੍ ਆਗਤਵਨ੍ਤਃ|
2 ੨ ਇਸ ਤੋਂ ਤੁਸੀਂ ਪਰਮੇਸ਼ੁਰ ਦੇ ਆਤਮਾ ਨੂੰ ਜਾਣ ਲਵੋ। ਹਰੇਕ ਆਤਮਾ ਜਿਹੜਾ ਮੰਨ ਲੈਂਦਾ ਹੈ ਕਿ ਯਿਸੂ ਮਸੀਹ ਦੇਹਧਾਰੀ ਹੋ ਕੇ ਆਇਆ, ਉਹ ਪਰਮੇਸ਼ੁਰ ਤੋਂ ਹੈ।
ਈਸ਼੍ਵਰੀਯੋ ਯ ਆਤ੍ਮਾ ਸ ਯੁਸ਼਼੍ਮਾਭਿਰਨੇਨ ਪਰਿਚੀਯਤਾਂ, ਯੀਸ਼ੁਃ ਖ੍ਰੀਸ਼਼੍ਟੋ ਨਰਾਵਤਾਰੋ ਭੂਤ੍ਵਾਗਤ ਏਤਦ੍ ਯੇਨ ਕੇਨਚਿਦ੍ ਆਤ੍ਮਨਾ ਸ੍ਵੀਕ੍ਰਿਯਤੇ ਸ ਈਸ਼੍ਵਰੀਯਃ|
3 ੩ ਅਤੇ ਹਰੇਕ ਆਤਮਾ ਜਿਹੜਾ ਯਿਸੂ ਨੂੰ ਨਹੀਂ ਮੰਨਦਾ ਉਹ ਪਰਮੇਸ਼ੁਰ ਵੱਲੋਂ ਨਹੀਂ, ਅਤੇ ਇਹ ਉਹ ਆਤਮਾ ਹੈ ਜੋ ਮਸੀਹ ਵਿਰੋਧੀ ਹੈ ਜਿਹੜਾ ਤੁਸੀਂ ਸੁਣਿਆ ਕਿ ਆਉਂਦਾ ਹੈ ਅਤੇ ਉਹ ਹੁਣ ਵੀ ਸੰਸਾਰ ਵਿੱਚ ਹੈ।
ਕਿਨ੍ਤੁ ਯੀਸ਼ੁਃ ਖ੍ਰੀਸ਼਼੍ਟੋ ਨਰਾਵਤਾਰੋ ਭੂਤ੍ਵਾਗਤ ਏਤਦ੍ ਯੇਨ ਕੇਨਚਿਦ੍ ਆਤ੍ਮਨਾ ਨਾਙ੍ਗੀਕ੍ਰਿਯਤੇ ਸ ਈਸ਼੍ਵਰੀਯੋ ਨਹਿ ਕਿਨ੍ਤੁ ਖ੍ਰੀਸ਼਼੍ਟਾਰੇਰਾਤ੍ਮਾ, ਤੇਨ ਚਾਗਨ੍ਤਵ੍ਯਮਿਤਿ ਯੁਸ਼਼੍ਮਾਭਿਃ ਸ਼੍ਰੁਤੰ, ਸ ਚੇਦਾਨੀਮਪਿ ਜਗਤਿ ਵਰ੍ੱਤਤੇ|
4 ੪ ਹੇ ਬੱਚਿਓ, ਤੁਸੀਂ ਤਾਂ ਪਰਮੇਸ਼ੁਰ ਤੋਂ ਹੋ ਅਤੇ ਉਨ੍ਹਾਂ ਨੂੰ ਜਿੱਤ ਲਿਆ ਹੈ, ਕਿਉਂਕਿ ਜਿਹੜਾ ਤੁਹਾਡੇ ਵਿੱਚ ਹੈ ਸੋ ਉਸ ਨਾਲੋਂ ਵੱਡਾ ਹੈ ਜਿਹੜਾ ਸੰਸਾਰ ਵਿੱਚ ਹੈ।
ਹੇ ਬਾਲਕਾਃ, ਯੂਯਮ੍ ਈਸ਼੍ਵਰਾਤ੍ ਜਾਤਾਸ੍ਤਾਨ੍ ਜਿਤਵਨ੍ਤਸ਼੍ਚ ਯਤਃ ਸੰਸਾਰਾਧਿਸ਼਼੍ਠਾਨਕਾਰਿਣੋ (ਅ)ਪਿ ਯੁਸ਼਼੍ਮਦਧਿਸ਼਼੍ਠਾਨਕਾਰੀ ਮਹਾਨ੍|
5 ੫ ਉਹ ਸੰਸਾਰ ਤੋਂ ਹਨ ਇਸ ਕਰਕੇ ਸੰਸਾਰਕ ਗੱਲਾਂ ਬੋਲਦੇ ਹਨ ਅਤੇ ਸੰਸਾਰ ਉਨ੍ਹਾਂ ਦੀ ਸੁਣਦਾ ਹੈ।
ਤੇ ਸੰਸਾਰਾਤ੍ ਜਾਤਾਸ੍ਤਤੋ ਹੇਤੋਃ ਸੰਸਾਰਾਦ੍ ਭਾਸ਼਼ਨ੍ਤੇ ਸੰਸਾਰਸ਼੍ਚ ਤੇਸ਼਼ਾਂ ਵਾਕ੍ਯਾਨਿ ਗ੍ਰੁʼਹ੍ਲਾਤਿ|
6 ੬ ਅਸੀਂ ਪਰਮੇਸ਼ੁਰ ਤੋਂ ਹਾਂ। ਜਿਹੜਾ ਪਰਮੇਸ਼ੁਰ ਨੂੰ ਜਾਣਦਾ ਹੈ, ਉਹ ਸਾਡੀ ਸੁਣਦਾ ਹੈ। ਜੋ ਕੋਈ ਪਰਮੇਸ਼ੁਰ ਵੱਲੋਂ ਨਹੀਂ, ਉਹ ਸਾਡੀ ਨਹੀਂ ਸੁਣਦਾ। ਇਸ ਤੋਂ ਅਸੀਂ ਸਚਿਆਈ ਦੇ ਆਤਮਾ ਅਤੇ ਧੋਖੇ ਦੇ ਆਤਮਾ ਨੂੰ ਜਾਣ ਲੈਂਦੇ ਹਾਂ।
ਵਯਮ੍ ਈਸ਼੍ਵਰਾਤ੍ ਜਾਤਾਃ, ਈਸ਼੍ਵਰੰ ਯੋ ਜਾਨਾਤਿ ਸੋ(ਅ)ਸ੍ਮਦ੍ਵਾਕ੍ਯਾਨਿ ਗ੍ਰੁʼਹ੍ਲਾਤਿ ਯਸ਼੍ਚੇਸ਼੍ਵਰਾਤ੍ ਜਾਤੋ ਨਹਿ ਸੋ(ਅ)ਸ੍ਮਦ੍ਵਾਕ੍ਯਾਨਿ ਨ ਗ੍ਰੁʼਹ੍ਲਾਤਿ; ਅਨੇਨ ਵਯੰ ਸਤ੍ਯਾਤ੍ਮਾਨੰ ਭ੍ਰਾਮਕਾਤ੍ਮਾਨਞ੍ਚ ਪਰਿਚਿਨੁਮਃ|
7 ੭ ਹੇ ਪਿਆਰਿਓ, ਆਓ ਅਸੀਂ ਇੱਕ ਦੂਜੇ ਨਾਲ ਪਿਆਰ ਰੱਖੀਏ ਕਿਉਂ ਜੋ ਪਿਆਰ ਪਰਮੇਸ਼ੁਰ ਤੋਂ ਹੈ ਅਤੇ ਹਰੇਕ ਜਿਹੜਾ ਪਿਆਰ ਕਰਦਾ ਹੈ ਉਹ ਪਰਮੇਸ਼ੁਰ ਤੋਂ ਜੰਮਿਆ ਹੋਇਆ ਹੈ ਅਤੇ ਪਰਮੇਸ਼ੁਰ ਨੂੰ ਜਾਣਦਾ ਹੈ।
ਹੇ ਪ੍ਰਿਯਤਮਾਃ, ਵਯੰ ਪਰਸ੍ਪਰੰ ਪ੍ਰੇਮ ਕਰਵਾਮ, ਯਤਃ ਪ੍ਰੇਮ ਈਸ਼੍ਵਰਾਤ੍ ਜਾਯਤੇ, ਅਪਰੰ ਯਃ ਕਸ਼੍ਚਿਤ੍ ਪ੍ਰੇਮ ਕਰੋਤਿ ਸ ਈਸ਼੍ਵਰਾਤ੍ ਜਾਤ ਈਸ਼੍ਵਰੰ ਵੇੱਤਿ ਚ|
8 ੮ ਜਿਹੜਾ ਪਿਆਰ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਨਹੀਂ ਜਾਣਦਾ, ਕਿਉਂਕਿ ਪਰਮੇਸ਼ੁਰ ਪਿਆਰ ਹੈ।
ਯਃ ਪ੍ਰੇਮ ਨ ਕਰੋਤਿ ਸ ਈਸ਼੍ਵਰੰ ਨ ਜਾਨਾਤਿ ਯਤ ਈਸ਼੍ਵਰਃ ਪ੍ਰੇਮਸ੍ਵਰੂਪਃ|
9 ੯ ਪਰਮੇਸ਼ੁਰ ਦਾ ਪਿਆਰ ਸਾਡੇ ਵਿੱਚ ਇਸ ਤੋਂ ਪ੍ਰਗਟ ਹੋਇਆ ਜੋ ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਸੰਸਾਰ ਵਿੱਚ ਭੇਜਿਆ ਤਾਂ ਕਿ ਅਸੀਂ ਉਹ ਦੇ ਰਾਹੀਂ ਜੀਵਨ ਪ੍ਰਾਪਤ ਕਰੀਏ।
ਅਸ੍ਮਾਸ੍ਵੀਸ਼੍ਵਰਸ੍ਯ ਪ੍ਰੇਮੈਤੇਨ ਪ੍ਰਾਕਾਸ਼ਤ ਯਤ੍ ਸ੍ਵਪੁਤ੍ਰੇਣਾਸ੍ਮਭ੍ਯੰ ਜੀਵਨਦਾਨਾਰ੍ਥਮ੍ ਈਸ਼੍ਵਰਃ ਸ੍ਵੀਯਮ੍ ਅਦ੍ਵਿਤੀਯੰ ਪੁਤ੍ਰੰ ਜਗਨ੍ਮਧ੍ਯੰ ਪ੍ਰੇਸ਼਼ਿਤਵਾਨ੍|
10 ੧੦ ਪਿਆਰ ਇਸ ਗੱਲ ਵਿੱਚ ਹੈ, ਨਾ ਇਹ ਕਿ ਅਸੀਂ ਪਰਮੇਸ਼ੁਰ ਨਾਲ ਪਿਆਰ ਕੀਤਾ ਸਗੋਂ ਇਹ ਕਿ ਉਹ ਨੇ ਸਾਨੂੰ ਪਿਆਰ ਕੀਤਾ ਅਤੇ ਆਪਣੇ ਪੁੱਤਰ ਨੂੰ ਭੇਜਿਆ ਤਾਂ ਕਿ ਉਹ ਸਾਡੇ ਪਾਪਾਂ ਦਾ ਪ੍ਰਾਸਚਿੱਤ ਹੋਵੇ।
ਵਯੰ ਯਦ੍ ਈਸ਼੍ਵਰੇ ਪ੍ਰੀਤਵਨ੍ਤ ਇਤ੍ਯਤ੍ਰ ਨਹਿ ਕਿਨ੍ਤੁ ਸ ਯਦਸ੍ਮਾਸੁ ਪ੍ਰੀਤਵਾਨ੍ ਅਸ੍ਮਤ੍ਪਾਪਾਨਾਂ ਪ੍ਰਾਯਸ਼੍ਚਿਰ੍ੱਤਾਰ੍ਥੰ ਸ੍ਵਪੁਤ੍ਰੰ ਪ੍ਰੇਸ਼਼ਿਤਵਾਂਸ਼੍ਚੇਤ੍ਯਤ੍ਰ ਪ੍ਰੇਮ ਸਨ੍ਤਿਸ਼਼੍ਠਤੇ|
11 ੧੧ ਹੇ ਪਿਆਰਿਓ, ਜਦੋਂ ਪਰਮੇਸ਼ੁਰ ਨੇ ਸਾਨੂੰ ਇਸ ਪ੍ਰਕਾਰ ਪਿਆਰ ਕੀਤਾ ਤਾਂ ਸਾਨੂੰ ਚਾਹੀਦਾ ਹੈ ਜੋ ਅਸੀਂ ਵੀ ਇੱਕ ਦੂਜੇ ਨਾਲ ਪਿਆਰ ਕਰੀਏ।
ਹੇ ਪ੍ਰਿਯਤਮਾਃ, ਅਸ੍ਮਾਸੁ ਯਦੀਸ਼੍ਵਰੇਣੈਤਾਦ੍ਰੁʼਸ਼ੰ ਪ੍ਰੇਮ ਕ੍ਰੁʼਤੰ ਤਰ੍ਹਿ ਪਰਸ੍ਪਰੰ ਪ੍ਰੇਮ ਕਰ੍ੱਤੁਮ੍ ਅਸ੍ਮਾਕਮਪ੍ਯੁਚਿਤੰ|
12 ੧੨ ਪਰਮੇਸ਼ੁਰ ਨੂੰ ਕਿਸੇ ਨੇ ਕਦੇ ਵੀ ਨਹੀਂ ਦੇਖਿਆ। ਜੇ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਤਾਂ ਪਰਮੇਸ਼ੁਰ ਸਾਡੇ ਵਿੱਚ ਰਹਿੰਦਾ ਹੈ ਅਤੇ ਉਹ ਦਾ ਪਿਆਰ ਸਾਡੇ ਵਿੱਚ ਸੰਪੂਰਨ ਕੀਤਾ ਹੋਇਆ ਹੈ।
ਈਸ਼੍ਵਰਃ ਕਦਾਚ ਕੇਨਾਪਿ ਨ ਦ੍ਰੁʼਸ਼਼੍ਟਃ ਯਦ੍ਯਸ੍ਮਾਭਿਃ ਪਰਸ੍ਪਰੰ ਪ੍ਰੇਮ ਕ੍ਰਿਯਤੇ ਤਰ੍ਹੀਸ਼੍ਵਰੋ (ਅ)ਸ੍ਮਨ੍ਮਧ੍ਯੇ ਤਿਸ਼਼੍ਠਤਿ ਤਸ੍ਯ ਪ੍ਰੇਮ ਚਾਸ੍ਮਾਸੁ ਸੇਤ੍ਸ੍ਯਤੇ|
13 ੧੩ ਉਹ ਨੇ ਆਪਣੇ ਆਤਮਾ ਵਿੱਚੋਂ ਸਾਨੂੰ ਦਾਨ ਕੀਤਾ ਹੈ ਇਸ ਤੋਂ ਅਸੀਂ ਜਾਣਦੇ ਹਾਂ ਜੇ ਅਸੀਂ ਉਹ ਦੇ ਵਿੱਚ ਰਹਿੰਦੇ ਹਾਂ ਅਤੇ ਉਹ ਸਾਡੇ ਵਿੱਚ ਰਹਿੰਦਾ ਹੈ।
ਅਸ੍ਮਭ੍ਯੰ ਤੇਨ ਸ੍ਵਕੀਯਾਤ੍ਮਨੋਂ(ਅ)ਸ਼ੋ ਦੱਤ ਇਤ੍ਯਨੇਨ ਵਯੰ ਯਤ੍ ਤਸ੍ਮਿਨ੍ ਤਿਸ਼਼੍ਠਾਮਃ ਸ ਚ ਯਦ੍ ਅਸ੍ਮਾਸੁ ਤਿਸ਼਼੍ਠਤੀਤਿ ਜਾਨੀਮਃ|
14 ੧੪ ਅਸੀਂ ਵੇਖਿਆ ਹੈ ਅਤੇ ਗਵਾਹੀ ਦਿੰਦੇ ਹਾਂ ਜੋ ਪਿਤਾ ਨੇ ਪੁੱਤਰ ਨੂੰ ਭੇਜਿਆ ਕਿ ਉਹ ਸੰਸਾਰ ਦਾ ਮੁਕਤੀਦਾਤਾ ਹੋਵੇ।
ਪਿਤਾ ਜਗਤ੍ਰਾਤਾਰੰ ਪੁਤ੍ਰੰ ਪ੍ਰੇਸ਼਼ਿਤਵਾਨ੍ ਏਤਦ੍ ਵਯੰ ਦ੍ਰੁʼਸ਼਼੍ਟ੍ਵਾ ਪ੍ਰਮਾਣਯਾਮਃ|
15 ੧੫ ਜੋ ਕੋਈ ਮੰਨ ਲੈਂਦਾ ਹੈ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ ਤਾਂ ਪਰਮੇਸ਼ੁਰ ਉਹ ਦੇ ਵਿੱਚ ਅਤੇ ਉਹ ਪਰਮੇਸ਼ੁਰ ਦੇ ਵਿੱਚ ਰਹਿੰਦਾ ਹੈ।
ਯੀਸ਼ੁਰੀਸ਼੍ਵਰਸ੍ਯ ਪੁਤ੍ਰ ਏਤਦ੍ ਯੇਨਾਙ੍ਗੀਕ੍ਰਿਯਤੇ ਤਸ੍ਮਿਨ੍ ਈਸ਼੍ਵਰਸ੍ਤਿਸ਼਼੍ਠਤਿ ਸ ਚੇਸ਼੍ਵਰੇ ਤਿਸ਼਼੍ਠਤਿ|
16 ੧੬ ਅਤੇ ਅਸੀਂ ਪਰਮੇਸ਼ੁਰ ਦੇ ਉਸ ਪਿਆਰ ਨੂੰ ਜੋ ਉਸ ਨੇ ਕੀਤਾ ਹੈ, ਜਾਣਿਆ ਅਤੇ ਉਹ ਦੇ ਉੱਤੇ ਵਿਸ਼ਵਾਸ ਕੀਤਾ ਹੈ। ਪਰਮੇਸ਼ੁਰ ਪਿਆਰ ਹੈ ਅਤੇ ਜਿਹੜਾ ਪਿਆਰ ਵਿੱਚ ਰਹਿੰਦਾ ਹੈ ਉਹ ਪਰਮੇਸ਼ੁਰ ਵਿੱਚ ਰਹਿੰਦਾ ਹੈ ਅਤੇ ਪਰਮੇਸ਼ੁਰ ਉਸ ਵਿੱਚ ਰਹਿੰਦਾ ਹੈ।
ਅਸ੍ਮਾਸ੍ਵੀਸ਼੍ਵਰਸ੍ਯ ਯਤ੍ ਪ੍ਰੇਮ ਵਰ੍ੱਤਤੇ ਤਦ੍ ਵਯੰ ਜ੍ਞਾਤਵਨ੍ਤਸ੍ਤਸ੍ਮਿਨ੍ ਵਿਸ਼੍ਵਾਸਿਤਵਨ੍ਤਸ਼੍ਚ| ਈਸ਼੍ਵਰਃ ਪ੍ਰੇਮਸ੍ਵਰੂਪਃ ਪ੍ਰੇਮ੍ਨੀ ਯਸ੍ਤਿਸ਼਼੍ਠਤਿ ਸ ਈਸ਼੍ਵਰੇ ਤਿਸ਼਼੍ਠਤਿ ਤਸ੍ਮਿੰਸ਼੍ਚੇਸ਼੍ਵਰਸ੍ਤਿਸ਼਼੍ਠਤਿ|
17 ੧੭ ਪਿਆਰ ਸਾਡੇ ਵਿੱਚ ਇਸ ਤੋਂ ਸੰਪੂਰਨ ਹੋਇਆ ਹੈ ਕਿ ਨਿਆਂ ਦੇ ਦਿਨ ਸਾਨੂੰ ਦਲੇਰੀ ਹੋਵੇ, ਕਿਉਂਕਿ ਜਿਵੇਂ ਉਹ ਹੈ ਉਸੇ ਤਰ੍ਹਾਂ ਅਸੀਂ ਵੀ ਇਸ ਸੰਸਾਰ ਵਿੱਚ ਹਾਂ।
ਸ ਯਾਦ੍ਰੁʼਸ਼ੋ (ਅ)ਸ੍ਤਿ ਵਯਮਪ੍ਯੇਤਸ੍ਮਿਨ੍ ਜਗਤਿ ਤਾਦ੍ਰੁʼਸ਼ਾ ਭਵਾਮ ਏਤਸ੍ਮਾਦ੍ ਵਿਚਾਰਦਿਨੇ (ਅ)ਸ੍ਮਾਭਿ ਰ੍ਯਾ ਪ੍ਰਤਿਭਾ ਲਭ੍ਯਤੇ ਸਾਸ੍ਮਤ੍ਸਮ੍ਬਨ੍ਧੀਯਸ੍ਯ ਪ੍ਰੇਮ੍ਨਃ ਸਿੱਧਿਃ|
18 ੧੮ ਪਿਆਰ ਵਿੱਚ ਡਰ ਨਹੀਂ ਸਗੋਂ ਸਿੱਧ ਪਿਆਰ ਡਰ ਨੂੰ ਹਟਾ ਦਿੰਦਾ ਹੈ, ਕਿਉਂਕਿ ਡਰ ਵਿੱਚ ਸਜ਼ਾ ਹੈ ਅਤੇ ਉਹ ਜੋ ਡਰਦਾ ਹੈ, ਸੋ ਪਿਆਰ ਵਿੱਚ ਸੰਪੂਰਨ ਨਹੀਂ ਹੋਇਆ ਹੈ।
ਪ੍ਰੇਮ੍ਨਿ ਭੀਤਿ ਰ੍ਨ ਵਰ੍ੱਤਤੇ ਕਿਨ੍ਤੁ ਸਿੱਧੰ ਪ੍ਰੇਮ ਭੀਤਿੰ ਨਿਰਾਕਰੋਤਿ ਯਤੋ ਭੀਤਿਃ ਸਯਾਤਨਾਸ੍ਤਿ ਭੀਤੋ ਮਾਨਵਃ ਪ੍ਰੇਮ੍ਨਿ ਸਿੱਧੋ ਨ ਜਾਤਃ|
19 ੧੯ ਅਸੀਂ ਪਿਆਰ ਕਰਦੇ ਹਾਂ ਇਸ ਲਈ ਜੋ ਪਹਿਲਾਂ ਉਸ ਨੇ ਸਾਨੂੰ ਪਿਆਰ ਕੀਤਾ।
ਅਸ੍ਮਾਸੁ ਸ ਪ੍ਰਥਮੰ ਪ੍ਰੀਤਵਾਨ੍ ਇਤਿ ਕਾਰਣਾਦ੍ ਵਯੰ ਤਸ੍ਮਿਨ੍ ਪ੍ਰੀਯਾਮਹੇ|
20 ੨੦ ਜੇ ਕੋਈ ਆਖੇ ਕਿ ਮੈਂ ਪਰਮੇਸ਼ੁਰ ਨੂੰ ਪਿਆਰ ਕਰਦਾ ਹਾਂ ਅਤੇ ਆਪਣੇ ਭਰਾ ਨਾਲ ਵੈਰ ਰੱਖੇ ਤਾਂ ਉਹ ਝੂਠਾ ਹੈ, ਕਿਉਂਕਿ ਜਿਹੜਾ ਆਪਣੇ ਭਰਾ ਨਾਲ ਜਿਸ ਨੂੰ ਉਸ ਨੇ ਵੇਖਿਆ ਹੈ ਪਿਆਰ ਨਹੀਂ ਰੱਖਦਾ ਤਾਂ ਉਹ ਪਰਮੇਸ਼ੁਰ ਨੂੰ ਜਿਸ ਨੂੰ ਉਹ ਨੇ ਨਹੀਂ ਵੇਖਿਆ ਪਿਆਰ ਕਰ ਹੀ ਨਹੀਂ ਸਕਦਾ।
ਈਸ਼੍ਵਰੇ (ਅ)ਹੰ ਪ੍ਰੀਯ ਇਤ੍ਯੁਕ੍ਤ੍ਵਾ ਯਃ ਕਸ਼੍ਚਿਤ੍ ਸ੍ਵਭ੍ਰਾਤਰੰ ਦ੍ਵੇਸ਼਼੍ਟਿ ਸੋ (ਅ)ਨ੍ਰੁʼਤਵਾਦੀ| ਸ ਯੰ ਦ੍ਰੁʼਸ਼਼੍ਟਵਾਨ੍ ਤਸ੍ਮਿਨ੍ ਸ੍ਵਭ੍ਰਾਤਰਿ ਯਦਿ ਨ ਪ੍ਰੀਯਤੇ ਤਰ੍ਹਿ ਯਮ੍ ਈਸ਼੍ਵਰੰ ਨ ਦ੍ਰੁʼਸ਼਼੍ਟਵਾਨ੍ ਕਥੰ ਤਸ੍ਮਿਨ੍ ਪ੍ਰੇਮ ਕਰ੍ੱਤੁੰ ਸ਼ਕ੍ਨੁਯਾਤ੍?
21 ੨੧ ਅਤੇ ਸਾਨੂੰ ਉਸ ਕੋਲੋਂ ਇਹ ਹੁਕਮ ਮਿਲਿਆ ਹੈ ਕਿ ਜਿਹੜਾ ਪਰਮੇਸ਼ੁਰ ਨੂੰ ਪਿਆਰ ਕਰਦਾ ਹੈ ਉਹ ਆਪਣੇ ਭਰਾ ਨੂੰ ਵੀ ਪਿਆਰ ਕਰੇ ।
ਅਤ ਈਸ਼੍ਵਰੇ ਯਃ ਪ੍ਰੀਯਤੇ ਸ ਸ੍ਵੀਯਭ੍ਰਾਤਰ੍ੱਯਪਿ ਪ੍ਰੀਯਤਾਮ੍ ਇਯਮ੍ ਆਜ੍ਞਾ ਤਸ੍ਮਾਦ੍ ਅਸ੍ਮਾਭਿ ਰ੍ਲਬ੍ਧਾ|