< 1 ਕੁਰਿੰਥੀਆਂ ਨੂੰ 16 >

1 ਹੁਣ ਉਸ ਭੇਟ ਦੇ ਵਿਖੇ ਜਿਹੜੀ ਸੰਤਾਂ ਲਈ ਹੈ ਜਿਵੇਂ ਮੈਂ ਗਲਾਤਿਯਾ ਦੀਆਂ ਕਲੀਸਿਯਾਂਵਾ ਨੂੰ ਆਗਿਆ ਦਿੱਤੀ ਸੀ ਤਿਵੇਂ ਤੁਸੀਂ ਵੀ ਕਰੋ।
ܥܠ ܡܕܡ ܕܝܢ ܕܡܬܟܢܫ ܠܩܕܝܫܐ ܐܝܟܢܐ ܕܦܩܕܬ ܠܥܕܬܐ ܕܓܠܛܝܐ ܗܟܢܐ ܐܦ ܐܢܬܘܢ ܥܒܕܘ
2 ਹਰ ਹਫ਼ਤੇ ਦੇ ਪਹਿਲੇ ਦਿਨ ਤੁਹਾਡੇ ਵਿੱਚੋਂ ਹਰੇਕ ਆਪਣੀ ਯੋਗਤਾ ਅਨੁਸਾਰ ਵੱਖ ਕਰ ਕੇ ਆਪਣੇ ਕੋਲ ਰੱਖ ਛੱਡੇ ਕਿ ਜਦ ਮੈਂ ਆਵਾਂ ਤਦ ਉਗਰਾਹੀ ਨਾ ਕਰਨੀ ਪਵੇ।
ܒܟܠ ܚܕ ܒܫܒܐ ܐܢܫ ܐܢܫ ܡܢܟܘܢ ܒܒܝܬܗ ܢܗܘܐ ܤܐܡ ܘܢܛܪ ܗܘ ܡܕܡ ܕܡܛܐ ܒܐܝܕܘܗܝ ܕܠܐ ܡܐ ܕܐܬܝܬ ܗܝܕܝܢ ܢܗܘܝܢ ܓܒܝܬܐ
3 ਅਤੇ ਜਦ ਮੈਂ ਆਵਾਂ ਤਦ ਜਿਨ੍ਹਾਂ ਨੂੰ ਤੁਸੀਂ ਪਰਵਾਨ ਕਰੋ ਉਹਨਾਂ ਨੂੰ ਮੈਂ ਚਿੱਠੀਆਂ ਦੇ ਕੇ ਭੇਜਾਂਗਾ ਜੋ ਤੁਹਾਡਾ ਦਾਨ ਯਰੂਸ਼ਲਮ ਤੱਕ ਪੁਚਾਉਣ।
ܘܡܐ ܕܐܬܝܬ ܠܐܝܠܝܢ ܕܓܒܝܢ ܐܢܬܘܢ ܠܗܘܢ ܐܫܕܪ ܒܐܓܪܬܐ ܕܢܘܒܠܘܢ ܛܝܒܘܬܟܘܢ ܠܐܘܪܫܠܡ
4 ਜੇ ਮੇਰਾ ਵੀ ਜਾਣਾ ਉੱਚਿਤ ਹੋਵੇ ਤਾਂ ਉਹ ਮੇਰੇ ਨਾਲ ਜਾਣਗੇ।
ܐܢ ܕܝܢ ܫܘܐ ܗܘ ܤܘܥܪܢܐ ܕܐܦ ܐܢܐ ܐܙܠ ܥܡܝ ܢܐܙܠܘܢ
5 ਅਤੇ ਜਦ ਮੈਂ ਮਕਦੂਨਿਯਾ ਵਿੱਚੋਂ ਦੀ ਲੰਘਾਂਗਾ ਤਦ ਤੁਹਾਡੇ ਕੋਲ ਆਵਾਂਗਾ ਕਿਉਂ ਜੋ ਮੈਂ ਮਕਦੂਨਿਯਾ ਰਾਹੀਂ ਲੰਘਣਾ ਹੈ।
ܐܬܐ ܐܢܐ ܕܝܢ ܠܘܬܟܘܢ ܡܐ ܕܥܒܪܬ ܡܢ ܡܩܕܘܢܝܐ ܥܒܪ ܐܢܐ ܠܗ ܓܝܪ ܠܡܩܕܘܢܝܐ
6 ਪਰ ਕੀ ਜਾਣੀਏ ਜੋ ਮੈਂ ਤੁਹਾਡੇ ਕੋਲ ਠਹਿਰਾਂ ਸਗੋਂ ਸਿਆਲ ਵੀ ਕੱਟਾਂ ਕਿ ਤੁਸੀਂ ਮੈਨੂੰ ਅਗਾਹਾਂ ਪਹੁੰਚਾ ਦਿਓ ਜਿੱਥੇ ਕਿਤੇ ਮੈਂ ਜਾਣਾ ਹੋਵੇ।
ܘܟܒܪ ܐܦ ܠܘܬܟܘܢ ܐܩܘܐ ܐܘ ܐܤܬܐ ܠܘܬܟܘܢ ܕܐܢܬܘܢ ܬܠܘܘܢܢܝ ܠܐܬܪ ܕܐܙܠ ܐܢܐ
7 ਕਿਉਂ ਜੋ ਮੈਂ ਨਹੀਂ ਚਾਹੁੰਦਾ ਜੋ ਇਸ ਵਾਰ ਤੁਹਾਨੂੰ ਰਸਤੇ ਵਿੱਚ ਹੀ ਮਿਲਾਂ ਕਿਉਂ ਜੋ ਮੇਰੀ ਆਸ ਹੈ ਕਿ ਜੇ ਪ੍ਰਭੂ ਦੀ ਆਗਿਆ ਹੋਵੇ ਤਾਂ ਕੁਝ ਚਿਰ ਤੁਹਾਡੇ ਕੋਲ ਠਹਿਰਾਂ।
ܠܐ ܓܝܪ ܨܒܐ ܐܢܐ ܕܗܫܐ ܐܝܟ ܥܒܪ ܐܘܪܚܐ ܐܚܙܝܟܘܢ ܡܤܒܪ ܐܢܐ ܓܝܪ ܕܐܘܚܪ ܙܒܢܐ ܠܘܬܟܘܢ ܐܢ ܡܪܝ ܡܦܤ ܠܝ
8 ਪਰ ਪੰਤੇਕੁਸਤ ਤੱਕ ਮੈਂ ਅਫ਼ਸੁਸ ਵਿੱਚ ਰਹਾਂਗਾ।
ܡܩܘܐ ܐܢܐ ܕܝܢ ܒܐܦܤܘܤ ܥܕܡܐ ܠܦܢܛܩܘܤܛܐ
9 ਕਿਉਂ ਜੋ ਇੱਕ ਵੱਡਾ ਅਤੇ ਕੰਮ ਵਾਲਾ ਦਰਵਾਜ਼ਾ ਮੇਰੇ ਲਈ ਖੁੱਲਿਆ ਹੈ ਅਤੇ ਵਿਰੋਧੀ ਬਹੁਤ ਹਨ।
ܬܪܥܐ ܓܝܪ ܪܒܐ ܐܬܦܬܚ ܠܝ ܕܡܠܐ ܤܘܥܪܢܐ ܘܤܩܘܒܠܐ ܤܓܝܐܝܢ
10 ੧੦ ਜੇ ਤਿਮੋਥਿਉਸ ਆਵੇ ਤਾਂ ਵੇਖਣਾ ਜੋ ਉਹ ਤੁਹਾਡੇ ਕੋਲ ਨਿਸਚਿੰਤ ਰਹੇ ਕਿਉਂ ਜੋ ਉਹ ਪ੍ਰਭੂ ਦਾ ਕੰਮ ਕਰਦਾ ਹਾਂ ਜਿਵੇਂ ਮੈਂ ਵੀ ਕਰਦਾ ਹਾਂ।
ܐܢ ܕܝܢ ܢܐܬܐ ܨܐܕܝܟܘܢ ܛܝܡܬܐܘܤ ܚܙܘ ܕܕܠܐ ܕܚܠܐ ܢܗܘܐ ܠܘܬܟܘܢ ܥܒܕܐ ܓܝܪ ܕܡܪܝܐ ܦܠܚ ܐܟܘܬܝ
11 ੧੧ ਸੋ ਕੋਈ ਉਸ ਨੂੰ ਤੁੱਛ ਨਾ ਜਾਣੇ ਸਗੋਂ ਤੁਸੀਂ ਉਸ ਨੂੰ ਸੁੱਖ-ਸਾਂਦ ਨਾਲ ਅਗਾਹਾਂ ਨੂੰ ਤੋਰ ਦੇਣਾ ਜੋ ਉਹ ਮੇਰੇ ਕੋਲ ਆ ਜਾਵੇ ਕਿਉਂ ਜੋ ਮੈਂ ਉਸ ਨੂੰ ਭਰਾਵਾਂ ਸਣੇ ਉਡੀਕਦਾ ਹਾਂ।
ܠܡܐ ܗܟܝܠ ܐܢܫ ܢܫܘܛܝܘܗܝ ܐܠܐ ܠܘܐܘܗܝ ܒܫܠܡܐ ܕܢܐܬܐ ܠܘܬܝ ܡܩܘܐ ܐܢܐ ܠܗ ܓܝܪ ܥܡ ܐܚܐ
12 ੧੨ ਪਰ ਭਾਈ ਅਪੁੱਲੋਸ ਦੀ ਇਹ ਗੱਲ ਹੈ ਕਿ ਮੈਂ ਉਹ ਦੇ ਅੱਗੇ ਬਹੁਤ ਬੇਨਤੀ ਕੀਤੀ ਜੋ ਉਹ ਭਰਾਵਾਂ ਦੇ ਨਾਲ ਤੁਹਾਡੇ ਕੋਲ ਜਾਵੇ ਅਤੇ ਉਹ ਦਾ ਜੀ ਤੁਹਾਡੇ ਕੋਲ ਇਸ ਵਾਰ ਆਉਣ ਨੂੰ ਮੂਲੋਂ ਨਹੀਂ ਕਰਦਾ ਸੀ ਪਰ ਜਦ ਉਹ ਨੂੰ ਕਦੇ ਵਿਹਲ ਹੋਵੇ ਤਾਂ ਆਵੇਗਾ।
ܡܢ ܐܦܠܘ ܕܝܢ ܐܚܝ ܤܓܝ ܒܥܝܬ ܡܢܗ ܕܢܐܬܐ ܠܘܬܟܘܢ ܥܡ ܐܚܐ ܘܟܒܪ ܠܐ ܗܘܐ ܨܒܝܢܐ ܕܢܐܬܐ ܠܘܬܟܘܢ ܐܡܬܝ ܕܝܢ ܕܢܗܘܐ ܠܗ ܐܬܪܐ ܐܬܐ ܠܘܬܟܘܢ
13 ੧੩ ਜਾਗਦੇ ਰਹੋ। ਵਿਸ਼ਵਾਸ ਵਿੱਚ ਦ੍ਰਿੜ੍ਹ ਰਹੋ, ਹੌਂਸਲਾ ਰੱਖੋ, ਤਕੜੇ ਹੋਵੋ।
ܐܬܬܥܝܪܘ ܘܩܘܡܘ ܒܗܝܡܢܘܬܐ ܐܬܓܒܪܘ ܐܬܚܤܢܘ
14 ੧੪ ਤੁਹਾਡੇ ਸਾਰੇ ਕੰਮ ਪਿਆਰ ਨਾਲ ਹੋਣ।
ܘܟܠܗܝܢ ܨܒܘܬܟܘܢ ܒܚܘܒܐ ܢܗܘܝܢ
15 ੧੫ ਹੁਣ ਹੇ ਭਰਾਵੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ (ਤੁਸੀਂ ਤਾਂ ਸਤਫ਼ਨਾਸ ਦਾ ਘਰਾਣਾ ਜਾਣਦੇ ਹੋ ਕਿ ਉਹ ਅਖਾਯਾ ਦਾ ਪਹਿਲਾ ਫਲ ਹੋਇਆ ਅਤੇ ਉਨ੍ਹਾਂ ਨੇ ਸੰਤਾਂ ਦੀ ਟਹਿਲ ਸੇਵਾ ਕੀਤੀ)
ܒܥܐ ܐܢܐ ܕܝܢ ܡܢܟܘܢ ܐܚܝ ܥܠ ܒܝܬܐ ܕܐܤܛܦܢܐ ܡܛܠ ܕܝܕܥܝܢ ܐܢܬܘܢ ܕܗܢܘܢ ܐܢܘܢ ܪܫܝܬܐ ܕܐܟܐܝܐ ܘܤܡܘ ܢܦܫܗܘܢ ܠܬܫܡܫܬܐ ܕܩܕܝܫܐ
16 ੧੬ ਕਿ ਤੁਸੀਂ ਅਜਿਹਿਆਂ ਦੇ ਵੀ ਅਧੀਨ ਰਹੋ ਨਾਲੇ ਹਰੇਕ ਦੇ ਜਿਹੜਾ ਕੰਮ ਵਿੱਚ ਸਹਿਯੋਗੀ ਅਤੇ ਮਿਹਨਤੀ ਹੈ।
ܕܐܦ ܐܢܬܘܢ ܬܗܘܘܢ ܡܫܬܡܥܝܢ ܠܐܝܠܝܢ ܕܗܟܢܐ ܐܢܘܢ ܘܠܟܠܢܫ ܕܠܐܐ ܥܡܢ ܘܡܥܕܪ
17 ੧੭ ਅਤੇ ਮੈਂ ਸਤਫ਼ਨਾਸ, ਫ਼ੁਰਤੂਨਾਤੁਸ ਅਤੇ ਅਖਾਇਕੁਸ ਦੇ ਆਉਣ ਕਰਕੇ ਅਨੰਦ ਹਾਂ ਕਿਉਂ ਜੋ ਤੁਹਾਡੀ ਵੱਲੋਂ ਜਿਹੜਾ ਘਾਟਾ ਸੀ, ਸੋ ਉਨ੍ਹਾਂ ਨੇ ਪੂਰਾ ਕਰ ਦਿੱਤਾ।
ܚܕܐ ܐܢܐ ܕܝܢ ܒܡܐܬܝܬܗ ܕܐܤܛܦܢܐ ܘܕܦܪܛܘܢܛܘܤ ܘܕܐܟܐܝܩܘܤ ܕܡܕܡ ܕܒܨܪܬܘܢ ܠܘܬܝ ܗܢܘܢ ܡܠܝܘ
18 ੧੮ ਕਿਉਂ ਜੋ ਉਨ੍ਹਾਂ ਨੇ ਮੇਰੇ ਅਤੇ ਤੁਹਾਡੇ ਆਤਮਾ ਨੂੰ ਤ੍ਰਿਪਤ ਕੀਤਾ ਇਸ ਕਰਕੇ ਤੁਸੀਂ ਅਜਿਹਿਆਂ ਦੀ ਗੱਲ ਮੰਨੋ।
ܐܢܝܚܘ ܓܝܪ ܪܘܚܝ ܕܝܠܝ ܘܕܝܠܟܘܢ ܗܘܝܬܘܢ ܗܟܝܠ ܡܫܬܘܕܥܝܢ ܠܐܝܠܝܢ ܕܗܟܢܐ ܐܢܘܢ
19 ੧੯ ਅਸਿਯਾ ਦੀਆਂ ਕਲੀਸਿਯਾਵਾਂ ਤੁਹਾਡੀ ਸੁੱਖ-ਸਾਂਦ ਪੁੱਛਦੀਆਂ ਹਨ। ਅਕੂਲਾ ਅਤੇ ਪਰਿਸਕਾ ਉਸ ਕਲੀਸਿਯਾ ਸਣੇ ਜੋ ਉਹਨਾਂ ਦੇ ਘਰ ਵਿੱਚ ਹੈ ਪ੍ਰਭੂ ਵਿੱਚ ਬਹੁਤ ਬਹੁਤ ਕਰਕੇ ਤੁਹਾਡੀ ਸੁੱਖ-ਸਾਂਦ ਪੁੱਛਦੇ ਹਨ।
ܫܐܠܢ ܒܫܠܡܟܘܢ ܥܕܬܐ ܟܠܗܝܢ ܕܒܐܤܝܐ ܫܐܠܝܢ ܒܫܠܡܟܘܢ ܤܓܝ ܒܡܪܢ ܐܩܠܘܤ ܘܦܪܝܤܩܠܐ ܥܡ ܥܕܬܐ ܕܒܒܝܬܗܘܢ
20 ੨੦ ਸਾਰੇ ਭਰਾ ਤੁਹਾਡੀ ਸੁੱਖ-ਸਾਂਦ ਪੁੱਛਦੇ ਹਨ। ਤੁਸੀਂ ਪਵਿੱਤਰ ਚੁਮੰਨ ਨਾਲ ਇੱਕ ਦੂਜੇ ਦੀ ਸੁੱਖ-ਸਾਂਦ ਪੁੱਛੋ।
ܫܐܠܝܢ ܒܫܠܡܟܘܢ ܐܚܝܢ ܟܠܗܘܢ ܫܐܠܘ ܒܫܠܡܐ ܚܕ ܕܚܕ ܒܢܘܫܩܬܐ ܩܕܝܫܬܐ
21 ੨੧ ਮੇਰਾ ਪੌਲੁਸ ਦਾ ਆਪਣੇ ਹੱਥ ਦਾ ਲਿਖਿਆ ਹੋਇਆ ਸਲਾਮ।
ܫܠܡܐ ܒܟܬܒܬ ܐܝܕܐ ܕܝܠܝ ܕܦܘܠܘܤ
22 ੨੨ ਜੇ ਕੋਈ ਪ੍ਰਭੂ ਨਾਲ ਪਿਆਰ ਨਹੀਂ ਰੱਖਦਾ ਤਾਂ ਉਹ ਸਰਾਪਤ ਹੋਵੇ! ਹੇ ਸਾਡੇ ਪ੍ਰਭੂ, ਆ!
ܡܢ ܕܠܐ ܪܚܡ ܠܡܪܢ ܝܫܘܥ ܡܫܝܚܐ ܢܗܘܐ ܚܪܡ ܡܪܢ ܐܬܐ
23 ੨੩ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਉੱਤੇ ਹੋਵੇ।
ܛܝܒܘܬܗ ܕܡܪܢ ܝܫܘܥ ܡܫܝܚܐ ܥܡܟܘܢ
24 ੨੪ ਮਸੀਹ ਯਿਸੂ ਵਿੱਚ ਤੁਹਾਨੂੰ ਸਾਰਿਆਂ ਨੂੰ ਮੇਰਾ ਪਿਆਰ। ਆਮੀਨ।
ܘܚܘܒܝ ܥܡ ܟܠܟܘܢ ܒܡܫܝܚܐ ܝܫܘܥ

< 1 ਕੁਰਿੰਥੀਆਂ ਨੂੰ 16 >