< 1 ਕੁਰਿੰਥੀਆਂ ਨੂੰ 11 >

1 ਮੇਰੇ ਵਰਗੀ ਚਾਲ ਚੱਲੋ ਜਿਵੇਂ ਮੈਂ ਮਸੀਹ ਵਰਗੀ ਚਾਲ ਚੱਲਦਾ ਹਾਂ।
ܐܬܕܡܘ ܒܝ ܐܝܟܢܐ ܕܐܦ ܐܢܐ ܒܡܫܝܚܐ
2 ਅਤੇ ਜਿਸ ਪ੍ਰਕਾਰ ਮੈਂ ਤੁਹਾਨੂੰ ਰੀਤਾਂ ਸੌਂਪੀਆਂ, ਉਸੇ ਪ੍ਰਕਾਰ ਤੁਸੀਂ ਉਨ੍ਹਾਂ ਨੂੰ ਫੜ੍ਹੀ ਰੱਖਦੇ ਹੋ।
ܡܫܒܚ ܐܢܐ ܠܟܘܢ ܕܝܢ ܐܚܝ ܕܒܟܠ ܡܕܡ ܡܥܗܕ ܐܢܬܘܢ ܠܝ ܘܐܝܟܢܐ ܕܐܫܠܡܬ ܠܟܘܢ ܦܘܩܕܢܐ ܐܚܝܕܝܢ ܐܢܬܘܢ
3 ਪਰ ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣ ਲਵੋ ਕਿ ਹਰੇਕ ਆਦਮੀ ਦਾ ਸਿਰ ਮਸੀਹ ਹੈ ਅਤੇ ਔਰਤ ਦਾ ਸਿਰ ਆਦਮੀ ਹੈ ਅਤੇ ਮਸੀਹ ਦਾ ਸਿਰ ਪਰਮੇਸ਼ੁਰ ਹੈ।
ܨܒܐ ܐܢܐ ܕܝܢ ܕܬܕܥܘܢ ܕܟܠ ܓܒܪ ܪܫܗ ܡܫܝܚܐ ܗܘ ܘܪܫܗ ܕܐܢܬܬܐ ܓܒܪܐ ܗܘ ܘܪܫܗ ܕܡܫܝܚܐ ܐܠܗܐ ܗܘ
4 ਹਰੇਕ ਆਦਮੀ ਜਿਹੜਾ ਸਿਰ ਢੱਕੇ ਹੋਏ ਪ੍ਰਾਰਥਨਾ ਅਥਵਾ ਭਵਿੱਖਬਾਣੀ ਕਰਦਾ ਹੈ, ਉਹ ਆਪਣੇ ਸਿਰ ਦਾ ਨਿਰਾਦਰ ਕਰਦਾ ਹੈ।
ܟܠ ܓܒܪܐ ܕܡܨܠܐ ܐܘ ܡܬܢܒܐ ܟܕ ܡܟܤܝ ܪܫܗ ܡܒܗܬ ܪܫܗ
5 ਪਰ ਹਰੇਕ ਔਰਤ ਜਿਹੜੀ ਬਿਨ੍ਹਾਂ ਸਿਰ ਢੱਕੇ ਪ੍ਰਾਰਥਨਾ ਅਥਵਾ ਭਵਿੱਖਬਾਣੀ ਕਰਦੀ ਹੈ, ਉਹ ਆਪਣੇ ਸਿਰ ਦਾ ਨਿਰਾਦਰ ਕਰਦੀ ਹੈ ਕਿਉਂ ਜੋ ਇਹ ਇਹੋ ਜਿਹੀ ਗੱਲ ਹੈ, ਜਿਵੇਂ ਉਸ ਦਾ ਸਿਰ ਮੁੰਨਿਆ ਗਿਆ।
ܘܟܠ ܐܢܬܬܐ ܕܡܨܠܝܐ ܐܘ ܡܬܢܒܝܐ ܟܕ ܓܠܐ ܪܫܗ ܡܒܗܬܐ ܪܫܗ ܫܘܝܐ ܗܝ ܓܝܪ ܥܡ ܗܝ ܕܓܪܝܥ ܪܫܗ
6 ਕਿਉਂਕਿ ਜੇ ਔਰਤ ਸਿਰ ਨਾ ਢੱਕੇ ਤਾਂ ਆਪਣੇ ਵਾਲ਼ ਕਟਵਾ ਲਵੇ, ਜੇ ਔਰਤ ਨੂੰ ਵਾਲ਼ ਕਟਵਾਉਣ ਵਿੱਚ ਸ਼ਰਮ ਹੁੰਦੀ ਹੈ ਤਾਂ ਸਿਰ ਨੂੰ ਢੱਕ ਲਵੇ।
ܐܢ ܓܝܪ ܠܐ ܡܬܟܤܝܐ ܐܢܬܬܐ ܐܦ ܬܤܬܦܪ ܐܢ ܕܝܢ ܡܫܟܪ ܗܘ ܠܐܢܬܬܐ ܠܡܤܬܦܪܘ ܐܘ ܠܡܓܪܥ ܬܬܟܤܐ
7 ਕਿਉਂ ਜੋ ਆਦਮੀ ਨੂੰ ਆਪਣਾ ਸਿਰ ਢੱਕ ਕੇ ਰੱਖਣਾ ਨਹੀਂ ਚਾਹੀਦਾ, ਕਿਉਂ ਜੋ ਉਹ ਪਰਮੇਸ਼ੁਰ ਦਾ ਸਰੂਪ ਅਤੇ ਮਹਿਮਾ ਹੈ; ਪਰੰਤੂ ਔਰਤ ਆਦਮੀ ਦਾ ਮਹਿਮਾ ਹੈ।
ܓܒܪܐ ܓܝܪ ܠܐ ܚܝܒ ܕܢܟܤܐ ܪܫܗ ܡܛܠ ܕܕܡܘܬܐ ܗܘ ܘܬܫܒܘܚܬܐ ܕܐܠܗܐ ܐܢܬܬܐ ܕܝܢ ܬܫܒܘܚܬܐ ܗܝ ܕܓܒܪܐ
8 ਕਿਉਂ ਜੋ ਆਦਮੀ ਔਰਤ ਤੋਂ ਨਹੀਂ ਹੋਇਆ ਪਰ ਔਰਤ ਆਦਮੀ ਤੋਂ ਹੋਈ।
ܠܐ ܓܝܪ ܐܝܬܘܗܝ ܓܒܪܐ ܡܢ ܐܢܬܬܐ ܐܠܐ ܐܢܬܬܐ ܡܢ ܓܒܪܐ
9 ਅਤੇ ਨਾ ਆਦਮੀ ਔਰਤ ਲਈ ਉਤਪਤ ਹੋਇਆ ਪਰ ਔਰਤ ਆਦਮੀ ਦੇ ਲਈ ਉਤਪਤ ਹੋਈ।
ܘܐܦܠܐ ܓܝܪ ܓܒܪܐ ܐܬܒܪܝ ܡܛܠ ܐܢܬܬܐ ܐܠܐ ܐܢܬܬܐ ܡܛܠ ܓܒܪܐ
10 ੧੦ ਇਸ ਕਰਕੇ ਔਰਤ ਨੂੰ ਚਾਹੀਦਾ ਹੈ ਜੋ ਦੂਤਾਂ ਦੇ ਕਾਰਨ ਆਪਣੇ ਸਿਰ ਉੱਤੇ ਅਧਿਕਾਰ ਨੂੰ ਰੱਖੇ।
ܡܛܠ ܗܢܐ ܚܝܒܐ ܐܢܬܬܐ ܕܫܘܠܛܢܐ ܢܗܘܐ ܥܠ ܪܫܗ ܡܛܠ ܡܠܐܟܐ
11 ੧੧ ਤਾਂ ਵੀ ਪ੍ਰਭੂ ਵਿੱਚ ਨਾ ਔਰਤ ਆਦਮੀ ਤੋਂ ਅਲੱਗ ਹੈ ਅਤੇ ਨਾ ਆਦਮੀ ਔਰਤ ਤੋਂ ਅਲੱਗ।
ܒܪܡ ܕܝܢ ܠܐ ܓܒܪܐ ܠܒܪ ܡܢ ܐܢܬܬܐ ܐܦܠܐ ܐܢܬܬܐ ܠܒܪ ܡܢ ܓܒܪܐ ܒܡܪܢ
12 ੧੨ ਕਿਉਂਕਿ ਜਿਸ ਪ੍ਰਕਾਰ ਔਰਤ ਆਦਮੀ ਤੋਂ ਹੈ, ਉਸੇ ਪ੍ਰਕਾਰ ਆਦਮੀ ਔਰਤ ਦੇ ਰਾਹੀਂ ਹੈ, ਪਰ ਸਭ ਕੁਝ ਪਰਮੇਸ਼ੁਰ ਤੋਂ ਹੈ।
ܐܝܟܢܐ ܓܝܪ ܕܐܢܬܬܐ ܡܢ ܓܒܪܐ ܗܟܢܐ ܐܦ ܓܒܪܐ ܒܝܕ ܐܢܬܬܐ ܟܠܡܕܡ ܕܝܢ ܡܢ ܐܠܗܐ ܗܘ
13 ੧੩ ਤੁਸੀਂ ਆਪੇ ਨਿਆਂ ਕਰੋ, ਭਲਾ, ਇਹ ਚੰਗਾ ਲੱਗਦਾ ਹੈ ਜੋ ਔਰਤ ਨੰਗੇ ਸਿਰ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕਰੇ?
ܕܘܢܘ ܒܝܢܝܟܘܢ ܠܢܦܫܟܘܢ ܝܐܐ ܠܐܢܬܬܐ ܕܟܕ ܓܠܐ ܪܫܗ ܬܨܠܐ ܠܐܠܗܐ
14 ੧੪ ਕੀ ਕੁਦਰਤ ਵੀ ਆਪ ਤੁਹਾਨੂੰ ਨਹੀਂ ਸਿਖਾਉਂਦੀ ਹੈ ਕਿ ਜੇ ਆਦਮੀ ਸਿਰ ਦੇ ਵਾਲ਼ ਲੰਮੇ ਰੱਖੇ ਤਾਂ ਇਹ ਉਸ ਦੇ ਲਈ ਨਿਰਾਦਰ ਹੈ?
ܐܦܠܐ ܗܘ ܟܝܢܐ ܡܠܦ ܠܟܘܢ ܕܓܒܪܐ ܡܐ ܕܩܐܡ ܤܥܪܗ ܨܥܪܐ ܗܘ ܠܗ
15 ੧੫ ਪਰੰਤੂ ਜੇ ਔਰਤ ਲੰਮੇ ਵਾਲ਼ ਰੱਖੇ ਤਾਂ ਉਹ ਦੇ ਲਈ ਸ਼ੋਭਾ ਹੈ, ਕਿਉਂ ਜੋ ਵਾਲ਼ ਉਸ ਨੂੰ ਪੜਦੇ ਦੇ ਲਈ ਦਿੱਤੇ ਹੋਏ ਹਨ।
ܘܐܢܬܬܐ ܡܐ ܕܡܪܒܝ ܤܥܪܗ ܬܫܒܘܚܬܐ ܗܝ ܠܗ ܡܛܠ ܕܤܥܪܗ ܚܠܦ ܬܟܤܝܬܐ ܗܘ ܐܬܝܗܒ ܠܗ
16 ੧੬ ਪਰ ਜੇ ਕੋਈ ਝਗੜਾਲੂ ਹੋਵੇ ਤਾਂ ਨਾ ਸਾਡਾ ਕੋਈ ਇਹੋ ਜਿਹਾ ਦਸਤੂਰ ਹੈ ਅਤੇ ਨਾ ਪਰਮੇਸ਼ੁਰ ਦੀਆਂ ਕਲੀਸਿਯਾਵਾਂ ਦਾ।
ܐܢ ܐܢܫ ܕܝܢ ܡܬܚܪܐ ܥܠ ܗܠܝܢ ܠܢ ܠܝܬ ܥܝܕܐ ܐܝܟ ܗܢܐ ܘܠܐ ܠܥܕܬܗ ܕܐܠܗܐ
17 ੧੭ ਪਰੰਤੂ ਇਹ ਕਹਿੰਦਾ ਹੋਇਆ ਮੈਂ ਤੁਹਾਡੀ ਵਡਿਆਈ ਨਹੀਂ ਕਰਦਾ ਕਿਉਂ ਜੋ ਤੁਹਾਡੇ ਇਕੱਠੇ ਹੋਣ ਤੋਂ ਭਲਿਆਈ ਨਹੀਂ ਸਗੋਂ ਬੁਰਿਆਈ ਹੁੰਦੀ ਹੈ।
ܗܕܐ ܕܝܢ ܕܡܦܩܕ ܐܢܐ ܠܐ ܐܝܟ ܡܫܒܚ ܐܢܐ ܠܟܘܢ ܡܛܠ ܕܠܐ ܗܘܐ ܠܩܕܡܝܟܘܢ ܐܬܝܬܘܢ ܐܠܐ ܠܒܨܝܪܘܬܐ ܗܘ ܢܚܬܬܘܢ
18 ੧੮ ਇਸ ਲਈ ਜੋ ਪਹਿਲਾਂ ਤਾਂ ਮੈਂ ਇਹ ਸੁਣਦਾ ਹਾਂ ਕਿ ਜਿਸ ਵੇਲੇ ਤੁਸੀਂ ਕਲੀਸਿਯਾ ਵਿੱਚ ਇਕੱਠੇ ਹੁੰਦੇ ਹੋ ਤਾਂ ਤੁਹਾਡੇ ਵਿੱਚ ਵਿਤਕਰੇ ਪੈਂਦੇ ਹਨ ਅਤੇ ਮੈਂ ਉਸ ਨੂੰ ਥੋੜ੍ਹਾ ਬਹੁਤ ਸੱਚ ਮੰਨਦਾ ਹਾਂ।
ܠܘܩܕܡ ܓܝܪ ܡܐ ܕܡܬܟܢܫܝܢ ܐܢܬܘܢ ܒܥܕܬܐ ܦܠܓܘܬܐ ܫܡܥ ܐܢܐ ܕܐܝܬ ܒܝܢܬܟܘܢ ܘܡܕܡ ܡܕܡ ܡܗܝܡܢ ܐܢܐ
19 ੧੯ ਕਿਉਂ ਜੋ ਜ਼ਰੂਰੀ ਹੈ ਜੋ ਤੁਹਾਡੇ ਵਿੱਚ ਕੁਪੰਥ ਵੀ ਹੋਣ ਤਾਂ ਕਿ ਜਿਹੜੇ ਪਰਵਾਨ ਹਨ, ਉਹ ਤੁਹਾਡੇ ਵਿੱਚ ਉਜਾਗਰ ਹੋ ਜਾਣ।
ܥܬܝܕܝܢ ܐܢܘܢ ܓܝܪ ܐܦ ܚܪܝܢܐ ܕܢܗܘܘܢ ܒܝܢܬܟܘܢ ܕܐܝܠܝܢ ܕܒܩܝܢ ܒܟܘܢ ܢܬܝܕܥܘܢ
20 ੨੦ ਸੋ ਜਿਸ ਵੇਲੇ ਤੁਸੀਂ ਇੱਕ ਥਾਂ ਇਕੱਠੇ ਹੁੰਦੇ ਹੋ ਤਾਂ ਇਹ ਪ੍ਰਭੂ ਭੋਜ ਖਾਣ ਲਈ ਨਹੀਂ ਹੁੰਦਾ।
ܡܐ ܗܟܝܠ ܕܡܬܟܢܫܝܢ ܐܢܬܘܢ ܠܘ ܐܝܟ ܕܙܕܩ ܠܝܘܡܗ ܕܡܪܢ ܐܟܠܝܢ ܐܢܬܘܢ ܘܫܬܝܢ
21 ੨੧ ਕਿਉਂ ਜੋ ਖਾਣ ਵੇਲੇ ਹਰੇਕ ਪਹਿਲਾਂ ਆਪੋ ਆਪਣਾ ਭੋਜਨ ਖਾ ਲੈਂਦਾ ਹੈ ਅਤੇ ਕੋਈ ਭੁੱਖਾ ਰਹਿੰਦਾ ਅਤੇ ਕੋਈ ਮਤਵਾਲਾ ਹੁੰਦਾ ਹੈ!
ܐܠܐ ܐܢܫ ܐܢܫ ܚܫܡܝܬܗ ܩܕܡ ܐܟܠ ܠܗ ܘܗܘܐ ܚܕ ܟܦܢ ܘܚܕ ܪܘܐ
22 ੨੨ ਭਲਾ, ਖਾਣ-ਪੀਣ ਲਈ ਤੁਹਾਡੇ ਆਪਣੇ ਘਰ ਨਹੀਂ ਹਨ? ਜਾਂ ਤੁਸੀਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਤੁੱਛ ਸਮਝਦੇ ਅਤੇ ਜਿਨ੍ਹਾਂ ਦੇ ਕੋਲ ਨਹੀਂ ਹਨ ਉਹਨਾਂ ਨੂੰ ਲੱਜਿਆਵਾਨ ਕਰਦੇ ਹੋ? ਮੈਂ ਤੁਹਾਨੂੰ ਕੀ ਆਖਾਂ? ਭਲਾ, ਇਸ ਵਿੱਚ ਤੁਹਾਡੀ ਵਡਿਆਈ ਕਰਾਂ? ਮੈਂ ਤੁਹਾਡੀ ਵਡਿਆਈ ਨਹੀਂ ਕਰਦਾ ਹਾਂ।
ܕܠܡܐ ܒܬܐ ܠܝܬ ܠܟܘܢ ܕܬܐܟܠܘܢ ܘܬܫܬܘܢ ܐܘ ܒܥܕܬܗ ܕܐܠܗܐ ܒܤܝܢ ܐܢܬܘܢ ܘܡܒܗܬܝܢ ܐܢܬܘܢ ܠܐܝܠܝܢ ܕܠܝܬ ܠܗܘܢ ܡܢܐ ܐܡܪ ܠܟܘܢ ܐܫܒܚܟܘܢ ܒܗܕܐ ܠܐ ܡܫܒܚ ܐܢܐ
23 ੨੩ ਮੈਂ ਤਾਂ ਇਹ ਗੱਲ ਪ੍ਰਭੂ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ ਭਈ ਪ੍ਰਭੂ ਯਿਸੂ ਨੇ ਜਿਸ ਰਾਤ ਉਹ ਫੜਵਾਇਆ ਗਿਆ ਉਸ ਨੇ ਰੋਟੀ ਲਈ।
ܐܢܐ ܓܝܪ ܩܒܠܬ ܡܢ ܡܪܢ ܗܘ ܡܕܡ ܕܐܫܠܡܬ ܠܟܘܢ ܕܡܪܢ ܝܫܘܥ ܒܗܘ ܠܠܝܐ ܕܡܫܬܠܡ ܗܘܐ ܢܤܒ ܗܘܐ ܠܚܡܐ
24 ੨੪ ਅਤੇ ਧੰਨਵਾਦ ਕਰ ਕੇ ਤੋੜੀ ਅਤੇ ਕਿਹਾ, ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ। ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।
ܘܒܪܟ ܘܩܨܐ ܘܐܡܪ ܤܒܘ ܐܟܘܠܘ ܗܢܘ ܦܓܪܝ ܕܥܠ ܐܦܝܟܘܢ ܡܬܩܨܐ ܗܟܢܐ ܗܘܝܬܘܢ ܥܒܕܝܢ ܠܕܘܟܪܢܝ
25 ੨੫ ਇਸੇ ਤਰ੍ਹਾਂ ਉਸ ਨੇ ਭੋਜਨ ਖਾਣ ਦੇ ਪਿੱਛੋਂ ਪਿਆਲਾ ਵੀ ਲਿਆ ਅਤੇ ਕਿਹਾ ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ। ਜਦ ਕਦੇ ਤੁਸੀਂ ਇਹ ਨੂੰ ਪੀਵੋ ਤਾਂ ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।
ܗܟܢܐ ܡܢ ܒܬܪ ܕܐܚܫܡܘ ܐܦ ܟܤܐ ܝܗܒ ܘܐܡܪ ܗܢܐ ܟܤܐ ܐܝܬܘܗܝ ܕܝܬܩܐ ܚܕܬܐ ܒܕܡܝ ܗܟܢܐ ܗܘܝܬܘܢ ܥܒܕܝܢ ܟܠ ܐܡܬܝ ܕܫܬܝܢ ܐܢܬܘܢ ܠܕܘܟܪܢܝ
26 ੨੬ ਕਿਉਂਕਿ ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਰਹਿੰਦੇ ਹੋ ਜਦ ਤੱਕ ਉਹ ਨਾ ਆਵੇ।
ܟܠ ܐܡܬܝ ܓܝܪ ܕܐܟܠܝܢ ܐܢܬܘܢ ܠܚܡܐ ܗܢܐ ܘܫܬܝܢ ܐܢܬܘܢ ܟܤܐ ܗܢܐ ܡܘܬܗ ܗܘ ܕܡܪܢ ܡܥܗܕܝܢ ܐܢܬܘܢ ܥܕܡܐ ܠܡܐܬܝܬܗ
27 ੨੭ ਇਸ ਕਰਕੇ ਜੋ ਕੋਈ ਬਿਨ੍ਹਾਂ ਯੋਗਤਾ ਇਹ ਰੋਟੀ ਖਾਵੇ ਅਥਵਾ ਪ੍ਰਭੂ ਦਾ ਪਿਆਲਾ ਪੀਵੇ, ਸੋ ਪ੍ਰਭੂ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਵੇਗਾ।
ܐܝܢܐ ܗܟܝܠ ܕܐܟܠ ܡܢ ܠܚܡܗ ܕܡܪܝܐ ܘܫܬܐ ܡܢ ܟܤܗ ܘܠܐ ܫܘܐ ܠܗ ܡܚܝܒ ܗܘ ܠܕܡܗ ܕܡܪܝܐ ܘܠܦܓܪܗ
28 ੨੮ ਪਰ ਮਨੁੱਖ ਆਪਣੇ ਆਪ ਨੂੰ ਪਰਖੇ ਅਤੇ ਇਉਂ ਇਸ ਰੋਟੀ ਵਿੱਚੋਂ ਖਾਵੇ, ਅਤੇ ਪਿਆਲੇ ਵਿੱਚੋਂ ਪੀਵੇ।
ܡܛܠ ܗܢܐ ܢܗܘܐ ܐܢܫ ܒܩܐ ܢܦܫܗ ܘܗܝܕܝܢ ܐܟܠ ܡܢ ܠܚܡܐ ܗܢܐ ܘܫܬܐ ܡܢ ܟܤܐ ܗܢܐ
29 ੨੯ ਜਿਹੜਾ ਖਾਂਦਾ ਅਤੇ ਪੀਂਦਾ ਹੈ, ਜੇ ਉਹ ਸਰੀਰ ਦੀ ਜਾਂਚ ਨਾ ਕਰੇ ਤਾਂ ਆਪਣੇ ਉੱਤੇ ਸਜ਼ਾ ਲੈ ਕੇ ਖਾਂਦਾ ਪੀਂਦਾ ਹੈ।
ܡܢ ܕܐܟܠ ܓܝܪ ܘܫܬܐ ܡܢܗ ܟܕ ܠܐ ܫܘܐ ܚܘܝܒܐ ܗܘ ܠܢܦܫܗ ܐܟܠ ܘܫܬܐ ܕܠܐ ܦܪܫ ܦܓܪܗ ܕܡܪܝܐ
30 ੩੦ ਇਸੇ ਕਾਰਨ ਤੁਹਾਡੇ ਵਿੱਚ ਬਹੁਤ ਸਾਰੇ ਕਮਜ਼ੋਰ ਅਤੇ ਰੋਗੀ ਹਨ, ਅਤੇ ਕਈ ਮਰ ਗਏ ਹਨ।
ܡܛܠ ܗܢܐ ܤܓܝܐܝܢ ܒܟܘܢ ܡܪܥܐ ܘܟܪܝܗܐ ܘܤܓܝܐܐ ܕܕܡܟܝܢ
31 ੩੧ ਪਰ ਜੇ ਅਸੀਂ ਆਪਣੇ ਆਪ ਨੂੰ ਜਾਂਚਦੇ ਤਾਂ ਜਾਂਚੇ ਨਾ ਜਾਂਦੇ।
ܐܠܘ ܓܝܪ ܢܦܫܢ ܕܝܢܝܢ ܗܘܝܢ ܠܐ ܡܬܕܝܢܝܢ ܗܘܝܢ
32 ੩੨ ਪਰ ਜਦ ਜਾਂਚੇ ਜਾਂਦੇ ਹਾਂ ਤਾਂ ਪ੍ਰਭੂ ਤੋਂ ਤਾੜੇ ਜਾਂਦੇ ਹਾਂ ਤਾਂ ਜੋ ਅਸੀਂ ਸੰਸਾਰ ਨਾਲ ਦੋਸ਼ੀ ਨਾ ਠਹਿਰਾਏ ਜਾਈਏ।
ܟܕ ܡܬܕܝܢܝܢܢ ܕܝܢ ܡܢ ܡܪܢ ܡܬܪܕܝܘ ܡܬܪܕܝܢܢ ܕܠܐ ܥܡ ܥܠܡܐ ܢܬܚܝܒ
33 ੩੩ ਸੋ ਹੇ ਮੇਰੇ ਭਰਾਵੋ, ਜਾਂ ਤੁਸੀਂ ਖਾਣ ਲਈ ਇਕੱਠੇ ਹੋਵੋ ਤਾਂ ਇੱਕ ਦੂਜੇ ਦੀ ਉਡੀਕ ਕਰੋ।
ܡܟܝܠ ܐܚܝ ܐܡܬܝ ܕܡܬܟܢܫܝܢ ܐܢܬܘܢ ܠܡܐܟܠ ܗܘܝܬܘܢ ܡܩܘܝܢ ܚܕ ܠܚܕ
34 ੩੪ ਜੇ ਕਿਸੇ ਨੂੰ ਭੁੱਖ ਲੱਗੇ ਤਾਂ ਆਪਣੇ ਘਰ ਵਿੱਚ ਖਾਵੇ ਤਾਂ ਜੋ ਤੁਹਾਡੇ ਇਕੱਠੇ ਹੋਣ ਤੋਂ ਤੁਹਾਨੂੰ ਸਜ਼ਾ ਨਾ ਮਿਲੇ ਅਤੇ ਰਹਿੰਦੀਆਂ ਗੱਲਾਂ ਨੂੰ ਜਦੋਂ ਮੈਂ ਆਵਾਂਗਾ ਤਦ ਸੁਧਾਰਾਂਗਾ।
ܡܢ ܕܝܢ ܕܟܦܢ ܒܒܝܬܗ ܢܠܥܤ ܕܠܐ ܠܚܝܒܘܬܐ ܬܗܘܘܢ ܡܬܟܢܫܝܢ ܥܠ ܫܪܟܐ ܕܝܢ ܡܐ ܕܐܬܝܬ ܐܦܩܕܟܘܢ

< 1 ਕੁਰਿੰਥੀਆਂ ਨੂੰ 11 >