< 1 ਕੁਰਿੰਥੀਆਂ ਨੂੰ 10 >

1 ਹੇ ਭਰਾਵੋ, ਮੈਂ ਨਹੀਂ ਚਾਹੁੰਦਾ ਜੋ ਤੁਸੀਂ ਇਸ ਤੋਂ ਅਣਜਾਣ ਰਹੋ ਕਿ ਸਾਡੇ ਪਿਉ-ਦਾਦੇ ਬੱਦਲ ਦੇ ਹੇਠ ਸਨ ਅਤੇ ਉਹ ਸਾਰੇ ਸਮੁੰਦਰ ਦੇ ਵਿੱਚੋਂ ਦੀ ਲੰਘ ਗਏ।
ܨܒܐ ܐܢܐ ܕܝܢ ܕܬܕܥܘܢ ܐܚܝ ܕܐܒܗܝܢ ܟܠܗܘܢ ܬܚܝܬ ܥܢܢܐ ܗܘܘ ܘܟܠܗܘܢ ܒܝܡܐ ܥܒܪܘ
2 ਅਤੇ ਸਭਨਾਂ ਨੂੰ ਉਸ ਬੱਦਲ ਅਤੇ ਉਸ ਸਮੁੰਦਰ ਵਿੱਚ ਮੂਸਾ ਦਾ ਬਪਤਿਸਮਾ ਮਿਲਿਆ।
ܘܟܠܗܘܢ ܒܝܕ ܡܘܫܐ ܥܡܕܘ ܒܥܢܢܐ ܘܒܝܡܐ
3 ਸਭਨਾਂ ਨੇ ਇੱਕੋ ਆਤਮਿਕ ਭੋਜਨ ਖਾਧਾ।
ܘܟܠܗܘܢ ܚܕܐ ܡܐܟܘܠܬܐ ܕܪܘܚܐ ܐܟܠܘ
4 ਅਤੇ ਸਭਨਾਂ ਨੇ ਇੱਕੋ ਆਤਮਿਕ ਜਲ ਪੀਤਾ ਕਿਉਂ ਜੋ ਉਹਨਾਂ ਨੇ ਉਸ ਆਤਮਿਕ ਚੱਟਾਨ ਤੋਂ ਜਲ ਪੀਤਾ, ਜਿਹੜਾ ਉਹਨਾਂ ਦੇ ਮਗਰ-ਮਗਰ ਚੱਲਦਾ ਸੀ ਅਤੇ ਉਹ ਚੱਟਾਨ ਮਸੀਹ ਸੀ।
ܘܟܠܗܘܢ ܚܕ ܡܫܬܝܐ ܕܪܘܚܐ ܐܫܬܝܘ ܫܬܝܢ ܗܘܘ ܓܝܪ ܡܢ ܟܐܦܐ ܕܪܘܚܐ ܕܐܬܝܐ ܗܘܬ ܥܡܗܘܢ ܟܐܦܐ ܕܝܢ ܗܝ ܗܘ ܗܘܐ ܡܫܝܚܐ
5 ਪਰੰਤੂ ਪਰਮੇਸ਼ੁਰ ਉਹਨਾਂ ਵਿੱਚੋਂ ਬਹੁਤਿਆਂ ਨਾਲ ਖੁਸ਼ ਨਹੀਂ ਸੀ, ਇਸ ਲਈ ਉਹ ਉਜਾੜ ਵਿੱਚ ਹੀ ਮਰ ਗਏ।
ܐܠܐ ܠܐ ܗܘܐ ܒܤܘܓܐܗܘܢ ܐܨܛܒܝ ܐܠܗܐ ܢܦܠܘ ܓܝܪ ܒܡܕܒܪܐ
6 ਅਤੇ ਇਹ ਗੱਲਾਂ ਸਾਡੇ ਲਈ ਨਸੀਹਤ ਬਣੀਆਂ ਕਿ ਅਸੀਂ ਮਾੜੀਆਂ ਗੱਲਾਂ ਦੀਆਂ ਕਾਮਨਾਂ ਨਾ ਕਰੀਏ ਜਿਵੇਂ ਉਹਨਾਂ ਨੇ ਕੀਤੀਆਂ ਸਨ।
ܗܠܝܢ ܕܝܢ ܛܘܦܤܐ ܠܢ ܗܘ ܗܘܘ ܕܠܐ ܗܘܝܢ ܪܓܝܢ ܒܝܫܬܐ ܐܝܟܢܐ ܕܗܢܘܢ ܪܓܘ
7 ਅਤੇ ਤੁਸੀਂ ਮੂਰਤੀ ਪੂਜਕ ਨਾ ਹੋਵੇ ਜਿਵੇਂ ਉਹਨਾਂ ਵਿੱਚੋਂ ਕਈ ਬਣ ਗਏ ਸਨ। ਜਿਸ ਪ੍ਰਕਾਰ ਲਿਖਿਆ ਹੋਇਆ ਹੈ “ਜੋ ਉਹ ਲੋਕ ਖਾਣ-ਪੀਣ ਨੂੰ ਬੈਠੇ ਅਤੇ ਹੱਸਣ ਖੇਡਣ ਨੂੰ ਉੱਠੇ।”
ܘܐܦܠܐ ܢܗܘܐ ܦܠܚܝ ܦܬܟܪܐ ܐܝܟܢܐ ܕܐܦ ܡܢܗܘܢ ܦܠܚܘ ܐܝܟ ܕܟܬܝܒ ܕܝܬܒ ܥܡܐ ܠܡܐܟܠ ܘܠܡܫܬܐ ܘܩܡܘ ܠܡܫܬܥܝܘ
8 ਅਤੇ ਅਸੀਂ ਹਰਾਮਕਾਰੀ ਨਾ ਕਰੀਏ ਜਿਵੇਂ ਉਹਨਾਂ ਨੇ ਕੀਤੀ ਅਤੇ ਇੱਕੋ ਦਿਨ ਵਿੱਚ ਤੇਈ ਹਜ਼ਾਰ ਮਰ ਗਏ।
ܘܐܦܠܐ ܢܙܢܐ ܐܝܟܢܐ ܕܡܢܗܘܢ ܙܢܝܘ ܘܢܦܠܘ ܒܚܕ ܝܘܡܐ ܥܤܪܝܢ ܘܬܠܬܐ ܐܠܦܝܢ
9 ਅਤੇ ਅਸੀਂ ਪ੍ਰਭੂ ਨੂੰ ਨਾ ਪਰਤਾਈਏ ਜਿਵੇਂ ਉਹਨਾਂ ਨੇ ਪਰਤਾਇਆ ਸੀ ਅਤੇ ਸੱਪਾਂ ਤੋਂ ਨਾਸ ਹੋਏ।
ܘܠܐ ܢܢܤܐ ܠܡܫܝܚܐ ܐܝܟܢܐ ܕܡܢܗܘܢ ܢܤܝܘ ܘܐܘܒܕܘ ܐܢܘܢ ܚܘܘܬܐ
10 ੧੦ ਅਤੇ ਤੁਸੀਂ ਬੁੜ-ਬੁੜ ਵੀ ਨਾ ਕਰੋ ਜਿਵੇਂ ਉਹਨਾਂ ਵਿੱਚੋਂ ਕਈਆਂ ਨੇ ਬੁੜ-ਬੁੜ ਕੀਤੀ ਅਤੇ ਮੌਤ ਦੇ ਦੂਤ ਦੁਆਰਾ ਨਸ਼ਟ ਕੀਤੇ ਗਏ।
ܘܐܦܠܐ ܬܪܛܢܘܢ ܐܝܟܢܐ ܕܡܢܗܘܢ ܪܛܢܘ ܘܐܒܕܘ ܒܐܝܕܝ ܡܚܒܠܢܐ
11 ੧੧ ਇਹ ਗੱਲਾਂ ਉਹਨਾਂ ਉੱਤੇ ਨਸੀਹਤ ਦੇ ਲਈ ਵਾਪਰੀਆਂ ਅਤੇ ਸਾਨੂੰ ਮੱਤ ਦੇਣ ਲਈ ਲਿਖੀਆਂ ਹੋਈਆਂ ਹਨ, ਅਸੀਂ ਸੰਸਾਰ ਦੇ ਅੰਤ ਵਿੱਚ ਰਹਿ ਰਹੇ ਹਾਂ। (aiōn g165)
ܗܠܝܢ ܕܝܢ ܟܠܗܝܢ ܕܓܕܫ ܠܗܘܢ ܠܛܘܦܤܢ ܗܘܝ ܘܐܬܟܬܒ ܡܛܠ ܡܪܕܘܬܐ ܕܝܠܢ ܕܚܪܬܗܘܢ ܕܥܠܡܐ ܥܠܝܢ ܡܛܝܬ (aiōn g165)
12 ੧੨ ਗੱਲ ਇਹ ਹੈ ਜੋ ਕੋਈ ਆਪਣੇ ਆਪ ਨੂੰ ਮਜ਼ਬੂਤ ਸਮਝਦਾ ਹੈ, ਸੋ ਸੁਚੇਤ ਰਹੇ ਜੋ ਉਹ ਕਿਤੇ ਡਿੱਗ ਨਾ ਪਵੇ।
ܡܟܝܠ ܡܢ ܕܤܒܪ ܕܩܡ ܢܙܕܗܪ ܕܠܐ ܢܦܠ
13 ੧੩ ਤੁਹਾਡੇ ਉੱਤੇ ਇਹੋ ਜਿਹਾ ਕੋਈ ਪਰਤਾਵਾ ਨਹੀਂ ਪਿਆ ਜੋ ਮਨੁੱਖ ਤੋਂ ਨਹੀਂ ਝੱਲਿਆ ਜਾਂਦਾ, ਪਰੰਤੂ ਪਰਮੇਸ਼ੁਰ ਵਫ਼ਾਦਾਰ ਹੈ ਜੋ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਰਸਤਾ ਵੀ ਕੱਢ ਦੇਵੇਗਾ ਤਾਂ ਜੋ ਤੁਸੀਂ ਸਹਿ ਸਕੋ।
ܢܤܝܘܢܐ ܠܐ ܡܛܝܟܘܢ ܐܠܐ ܕܒܢܝܢܫܐ ܡܗܝܡܢ ܗܘ ܕܝܢ ܐܠܗܐ ܕܠܐ ܢܪܦܝܟܘܢ ܕܬܬܢܤܘܢ ܝܬܝܪ ܡܢ ܡܕܡ ܕܡܨܝܢ ܐܢܬܘܢ ܐܠܐ ܢܥܒܕ ܠܢܤܝܘܢܟܘܢ ܡܦܩܢܐ ܐܝܟܢܐ ܕܬܫܟܚܘܢ ܠܡܤܝܒܪܘ
14 ੧੪ ਇਸ ਕਰਕੇ ਮੇਰੇ ਪਿਆਰਿਓ, ਤੁਸੀਂ ਮੂਰਤੀ ਪੂਜਾ ਤੋਂ ਦੂਰ ਰਹੋ।
ܡܛܠ ܗܢܐ ܚܒܝܒܝ ܥܪܘܩܘ ܡܢ ܦܘܠܚܢܐ ܕܦܬܟܪܐ
15 ੧੫ ਮੈਂ ਤੁਹਾਨੂੰ ਬੁੱਧਵਾਨ ਸਮਝ ਕੇ ਤੁਹਾਡੇ ਨਾਲ ਬੋਲਦਾ ਹਾਂ। ਜੋ ਮੈਂ ਆਖਦਾ ਹਾਂ ਸੋ ਤੁਸੀਂ ਉਹ ਦੀ ਜਾਂਚ ਕਰੋ।
ܐܝܟ ܕܠܚܟܝܡܐ ܐܡܪ ܐܢܐ ܕܘܢܘ ܐܢܬܘܢ ܡܕܡ ܕܐܡܪ ܐܢܐ
16 ੧੬ ਉਹ ਬਰਕਤ ਦਾ ਪਿਆਲਾ ਜਿਹ ਦੇ ਉੱਤੇ ਅਸੀਂ ਬਰਕਤ ਮੰਗਦੇ ਹਾਂ ਕੀ ਉਹ ਮਸੀਹ ਦੇ ਲਹੂ ਵਿੱਚ ਸਾਂਝ ਨਹੀਂ? ਉਹ ਰੋਟੀ ਜਿਸ ਨੂੰ ਅਸੀਂ ਤੋੜਦੇ ਹਾਂ ਕੀ ਉਹ ਮਸੀਹ ਦੇ ਸਰੀਰ ਵਿੱਚ ਸਾਂਝ ਨਹੀਂ?
ܟܤܐ ܗܘ ܕܬܘܕܝܬܐ ܕܡܒܪܟܝܢܢ ܠܐ ܗܘܐ ܫܘܬܦܘܬܐ ܐܝܬܘܗܝ ܕܕܡܗ ܕܡܫܝܚܐ ܘܠܚܡܐ ܗܘ ܕܩܨܝܢܢ ܠܐ ܗܘܐ ܫܘܬܦܘܬܐ ܐܝܬܘܗܝ ܕܦܓܪܗ ܕܡܫܝܚܐ
17 ੧੭ ਰੋਟੀ ਇੱਕੋ ਹੈ ਇਸ ਲਈ ਅਸੀਂ ਜੋ ਬਹੁਤੇ ਹਾਂ ਸੋ ਮਿਲ ਕੇ ਇੱਕ ਸਰੀਰ ਹਾਂ ਕਿਉਂ ਅਸੀਂ ਸਾਰੇ ਇੱਕ ਰੋਟੀ ਵਿੱਚ ਸਾਂਝੀ ਹਾਂ।
ܐܝܟܢܐ ܕܚܕ ܗܘ ܠܚܡܐ ܗܘ ܗܟܢܐ ܟܠܢ ܚܕ ܚܢܢ ܦܓܪ ܟܠܢ ܓܝܪ ܡܢ ܗܘ ܗܘ ܚܕ ܠܚܡܐ ܢܤܒܝܢܢ
18 ੧੮ ਤੁਸੀਂ ਉਹਨਾਂ ਵੱਲ ਧਿਆਨ ਕਰੋ ਜਿਹੜੇ ਸਰੀਰ ਦੇ ਸਬੰਧ ਕਰਕੇ ਇਸਰਾਏਲੀ ਹਨ। ਜੋ ਚੜ੍ਹਾਵੇ ਦੇ ਖਾਣ ਵਾਲੇ ਹਨ ਕੀ ਉਹ ਜਗਵੇਦੀ ਵਿੱਚ ਸਾਂਝ ਨਹੀਂ ਰੱਖਦੇ?
ܚܙܘ ܠܐܝܤܪܝܠ ܕܒܒܤܪ ܠܐ ܗܘܐ ܐܝܠܝܢ ܕܐܟܠܝܢ ܕܒܚܐ ܗܘܝܢ ܫܘܬܦܐ ܠܡܕܒܚܐ
19 ੧੯ ਸੋ ਮੈਂ ਕੀ ਆਖਦਾ ਹਾਂ? ਕੀ ਮੂਰਤੀ ਦਾ ਚੜ੍ਹਾਵਾ ਕੁਝ ਹੈ? ਅਥਵਾ ਮੂਰਤੀ ਕੁਝ ਹੈ?
ܡܢܐ ܗܟܝܠ ܐܡܪ ܐܢܐ ܕܦܬܟܪܐ ܡܕܡ ܐܝܬܘܗܝ ܐܘ ܕܒܚܐ ܕܦܬܟܪܐ ܡܕܡ ܗܘ ܠܐ
20 ੨੦ ਮੈਂ ਸਗੋਂ ਇਹ ਆਖਦਾ ਹਾਂ ਭਈ ਜਿਹੜੀਆਂ ਵਸਤਾਂ ਪਰਾਈਆਂ ਕੌਮਾਂ ਚੜ੍ਹਾਵੇ ਚੜ੍ਹਾਂਉਂਦੀਆਂ ਹਨ ਸੋ ਭੂਤਾਂ ਲਈ ਚੜ੍ਹਾਵੇ ਚੜ੍ਹਾਂਉਂਦੀਆਂ ਹਨ, ਪਰਮੇਸ਼ੁਰ ਲਈ ਨਹੀਂ, ਅਤੇ ਮੈਂ ਨਹੀਂ ਚਾਹੁੰਦਾ ਜੋ ਤੁਸੀਂ ਭੂਤਾਂ ਦੇ ਸਾਂਝੀ ਬਣੋ!
ܐܠܐ ܗܘ ܡܕܡ ܕܕܒܚܝܢ ܚܢܦܐ ܠܫܐܕܐ ܗܘ ܕܒܚܝܢ ܘܠܐ ܠܐܠܗܐ ܠܐ ܕܝܢ ܨܒܐ ܐܢܐ ܕܬܗܘܘܢ ܫܘܬܦܐ ܠܫܐܕܐ
21 ੨੧ ਤੁਸੀਂ ਪ੍ਰਭੂ ਦਾ ਪਿਆਲਾ ਨਾਲੇ ਭੂਤਾਂ ਦਾ ਪਿਆਲਾ ਦੋਵੇਂ ਨਹੀਂ ਪੀ ਸਕਦੇ। ਤੁਸੀਂ ਪ੍ਰਭੂ ਦੀ ਮੇਜ਼ ਨਾਲੇ ਭੂਤਾਂ ਦੀ ਮੇਜ਼ ਦੋਹਾਂ ਦੇ ਸਾਂਝੀ ਨਹੀਂ ਹੋ ਸਕਦੇ।
ܠܐ ܡܫܟܚܝܢ ܐܢܬܘܢ ܕܬܫܬܘܢ ܟܤܐ ܕܡܪܢ ܘܟܤܐ ܕܫܐܕܐ ܘܠܐ ܡܫܟܚܝܢ ܐܢܬܘܢ ܕܬܫܬܘܬܦܘܢ ܒܦܬܘܪܐ ܕܡܪܢ ܘܒܦܬܘܪܐ ܕܫܐܕܐ
22 ੨੨ ਅਥਵਾ ਕੀ ਅਸੀਂ ਪ੍ਰਭੂ ਦਾ ਕ੍ਰੋਧ ਭੜਕਾਉਂਦੇ ਹਾਂ? ਕੀ ਅਸੀਂ ਉਸ ਨਾਲੋਂ ਜਿਆਦਾ ਬਲਵਾਨ ਹਾਂ?।
ܐܘ ܕܠܡܐ ܡܛܢܘ ܡܛܢܝܢܢ ܠܡܪܢ ܕܠܡܐ ܚܤܝܢܝܢܢ ܡܢܗ
23 ੨੩ ਸਾਰੀਆਂ ਵਸਤਾਂ ਉੱਚਿਤ ਹਨ ਪਰ ਸਭ ਲਾਭਦਾਇਕ ਨਹੀਂ। ਸਾਰੀਆਂ ਵਸਤਾਂ ਉੱਚਿਤ ਹਨ ਪਰ ਸਭ ਗੁਣਕਾਰ ਨਹੀਂ।
ܟܠ ܡܕܡ ܫܠܝܛ ܠܝ ܐܠܐ ܠܐ ܟܠ ܡܕܡ ܦܩܚ ܟܠ ܡܕܡ ܫܠܝܛ ܠܝ ܐܠܐ ܠܐ ܟܠ ܡܕܡ ܡܒܢܐ
24 ੨੪ ਕੋਈ ਆਪਣੇ ਹੀ ਨਹੀਂ, ਸਗੋਂ ਦੂਜੇ ਦੇ ਭਲੇ ਲਈ ਜਤਨ ਕਰੋ।
ܠܐ ܐܢܫ ܕܢܦܫܗ ܢܗܘܐ ܒܥܐ ܐܠܐ ܟܠܢܫ ܐܦ ܕܚܒܪܗ
25 ੨੫ ਜੋ ਕੁਝ ਕਸਾਈਆਂ ਦੀ ਹੱਟੀ ਵਿੱਚ ਵਿਕਦਾ ਹੈ, ਸੋ ਖਾਓ ਅਤੇ ਵਿਵੇਕ ਦੇ ਕਾਰਨ ਕੋਈ ਗੱਲ ਨਾ ਪੁੱਛੋ।
ܟܠܡܕܡ ܕܡܙܕܒܢ ܒܡܩܠܘܢ ܗܘܝܬܘܢ ܐܟܠܝܢ ܕܠܐ ܥܘܩܒܐ ܡܛܠ ܬܐܪܬܐ
26 ੨੬ ਕਿਉਂ ਜੋ ਧਰਤੀ ਅਤੇ ਉਸ ਦੀ ਭਰਪੂਰੀ ਪ੍ਰਭੂ ਦੀ ਹੈ।
ܕܡܪܝܐ ܗܝ ܓܝܪ ܐܪܥܐ ܒܡܠܐܗ
27 ੨੭ ਜੇ ਅਵਿਸ਼ਵਾਸੀਆਂ ਵਿੱਚੋਂ ਕੋਈ ਤੁਹਾਨੂੰ ਘਰ ਸੱਦਾ ਦੇਵੇ ਅਤੇ ਤੁਹਾਡਾ ਮਨ ਜਾਣ ਨੂੰ ਕਰੇ ਤਾਂ ਜੋ ਕੁਝ ਤੁਹਾਡੇ ਅੱਗੇ ਰੱਖਿਆ ਜਾਵੇ ਖਾ ਲਵੋ ਅਤੇ ਵਿਵੇਕ ਦੇ ਕਾਰਨ ਕੋਈ ਗੱਲ ਨਾ ਪੁਛੋ।
ܐܢ ܐܢܫ ܕܝܢ ܡܢ ܚܢܦܐ ܩܪܐ ܠܟܘܢ ܘܨܒܝܢ ܐܢܬܘܢ ܠܡܐܙܠ ܟܠܡܕܡ ܕܡܬܤܝܡ ܩܕܡܝܟܘܢ ܐܟܘܠܘ ܕܠܐ ܥܘܩܒܐ ܡܛܠ ܬܐܪܬܐ
28 ੨੮ ਪਰ ਜੇ ਕੋਈ ਤੁਹਾਨੂੰ ਆਖੇ ਕਿ ਇਹ ਚੜ੍ਹਾਵੇ ਕਰਕੇ ਚੜਾਈ ਗਈ ਸੀ ਤਾਂ ਉਸ ਦੱਸਣ ਵਾਲੇ ਦੇ ਕਾਰਨ ਅਤੇ ਵਿਵੇਕ ਦੇ ਕਾਰਨ ਨਾ ਖਾਓ।
ܐܢ ܐܢܫ ܕܝܢ ܢܐܡܪ ܠܟܘܢ ܕܗܢܐ ܕܕܒܝܚܐ ܗܘ ܠܐ ܬܐܟܠܘܢ ܡܛܠ ܗܘ ܕܐܡܪ ܠܟܘܢ ܘܡܛܠ ܬܐܪܬܐ
29 ੨੯ ਵਿਵੇਕ ਜੋ ਮੈਂ ਕਹਿੰਦਾ ਹਾਂ ਸੋ ਤੇਰਾ ਨਹੀਂ ਸਗੋਂ ਦੂਜੇ ਦਾ ਇਸ ਲਈ ਜੋ ਮੇਰੀ ਅਜ਼ਾਦੀ ਦੂਜੇ ਦੇ ਵਿਵੇਕ ਤੋਂ ਕਿਉਂ ਜਾਂਚੀ ਜਾਂਦੀ ਹੈ?
ܬܐܪܬܐ ܕܝܢ ܐܡܪ ܐܢܐ ܠܐ ܗܘܐ ܕܝܠܟܘܢ ܐܠܐ ܕܗܘ ܕܐܡܪ ܠܡܢܐ ܓܝܪ ܚܐܪܘܬܝ ܡܬܕܝܢܐ ܡܢ ܬܐܪܬܐ ܕܐܚܪܢܐ
30 ੩੦ ਜੇ ਮੈਂ ਧੰਨਵਾਦ ਕਰ ਕੇ ਭੋਜਨ ਖਾਂਦਾ ਹਾਂ ਤਾਂ ਜਿਸ ਦੇ ਲਈ ਮੈਂ ਧੰਨਵਾਦ ਕਰਦਾ ਹਾਂ ਉਸ ਦੇ ਕਾਰਨ ਮੇਰੀ ਨਿੰਦਿਆ ਕਿਉਂ ਹੁੰਦੀ ਹੈ?
ܐܢ ܐܢܐ ܒܛܝܒܘܬܐ ܡܬܚܫܚ ܐܢܐ ܡܢܐ ܡܬܓܕܦ ܐܢܐ ܥܠ ܡܕܡ ܕܐܢܐ ܡܘܕܐܢܐ
31 ੩੧ ਸੋ ਭਾਵੇਂ ਤੁਸੀਂ ਖਾਂਦੇ ਭਾਵੇਂ ਪੀਂਦੇ ਭਾਵੇਂ ਕੁਝ ਵੀ ਕਰਦੇ ਹੋ, ਸਭ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ।
ܐܢ ܐܟܠܝܢ ܐܢܬܘܢ ܗܟܝܠ ܘܐܢ ܫܬܝܢ ܐܢܬܘܢ ܘܐܢ ܡܕܡ ܥܒܕܝܢ ܐܢܬܘܢ ܟܠܡܕܡ ܠܬܫܒܘܚܬܐ ܕܐܠܗܐ ܗܘܝܬܘܢ ܥܒܕܝܢ
32 ੩੨ ਤੁਸੀਂ ਨਾ ਯਹੂਦੀਆਂ, ਨਾ ਯੂਨਾਨੀਆਂ, ਨਾ ਪਰਮੇਸ਼ੁਰ ਦੀ ਕਲੀਸਿਯਾ ਦੇ ਲਈ ਠੋਕਰ ਦੇ ਕਾਰਨ ਬਣੋ।
ܕܠܐ ܬܘܩܠܐ ܗܘܘ ܠܝܗܘܕܝܐ ܘܠܐܪܡܝܐ ܘܠܥܕܬܗ ܕܐܠܗܐ
33 ੩੩ ਜਿਵੇਂ ਮੈਂ ਸਭਨਾਂ ਗੱਲਾਂ ਵਿੱਚ ਸਭਨਾਂ ਨੂੰ ਪਰਸੰਨ ਰੱਖਦਾ ਹਾਂ ਅਤੇ ਆਪਣੇ ਹੀ ਨਹੀਂ ਸਗੋਂ ਬਹੁਤਿਆਂ ਦੇ ਭਲੇ ਲਈ ਜਤਨ ਕਰਦਾ ਹਾਂ, ਜੋ ਉਹ ਬਚਾਏ ਜਾਣ ਤੁਸੀਂ ਮੇਰੀ ਰੀਸ ਕਰੋ ਜਿਵੇਂ ਮੈਂ ਵੀ ਮਸੀਹ ਦੀ ਰੀਸ ਕਰਦਾ ਹਾਂ।
ܐܝܟ ܕܐܦ ܐܢܐ ܒܟܠ ܡܕܡ ܠܟܠܢܫ ܫܦܪ ܐܢܐ ܘܠܐ ܒܥܐ ܐܢܐ ܡܕܡ ܕܠܝ ܦܩܚ ܐܠܐ ܡܕܡ ܕܠܤܓܝܐܐ ܦܩܚ ܕܢܚܘܢ

< 1 ਕੁਰਿੰਥੀਆਂ ਨੂੰ 10 >