< 1 ਇਤਿਹਾਸ 9 >
1 ੧ ਸਾਰਾ ਇਸਰਾਏਲ ਕੁਲਪੱਤ੍ਰੀਆਂ ਦੇ ਨਾਲ ਗਿਣਿਆ ਹੋਇਆ ਸੀ ਅਤੇ ਵੇਖੋ, ਉਨ੍ਹਾਂ ਦੇ ਨਾਮ ਇਸਰਾਏਲ ਦੇ ਪਾਤਸ਼ਾਹਾਂ ਦੀ ਪੋਥੀ ਵਿੱਚ ਲਿਖੇ ਹੋਏ ਹਨ ਅਤੇ ਯਹੂਦਾਹ ਨੂੰ ਆਪਣਿਆਂ ਅਪਰਾਧਾਂ ਦੇ ਕਾਰਨ ਬਾਬਲ ਨੂੰ ਗ਼ੁਲਾਮ ਕਰ ਕੇ ਲੈ ਗਏ।
А ввесь Ізраїль був перепи́саний, й ось вони були запи́сані в книзі Ізраїлевих царів. А Юда був пересе́лений до Вавилону за своє спроневі́рення.
2 ੨ ਪਹਿਲੇ ਵਾਸੀ ਜਿਹੜੇ ਆਪਣੀ ਮਲਕੀਅਤ ਵਿੱਚ ਤੇ ਆਪਣੇ ਸ਼ਹਿਰਾਂ ਵਿੱਚ ਵੱਸਦੇ ਸਨ ਇਸਰਾਏਲੀ, ਜਾਜਕ, ਲੇਵੀ ਤੇ ਨਥੀਨੀਮ ਸਨ
А перші ме́шканці, що сиділи в своїй посілості, по своїх містах, були: Ізраїль, священики, Левити та слуги храму.
3 ੩ ਅਤੇ ਯਹੂਦੀਆਂ ਵਿੱਚੋਂ, ਬਿਨਯਾਮੀਨੀਆਂ ਵਿੱਚੋਂ, ਇਫ਼ਰਾਈਮੀਆਂ ਵਿੱਚੋਂ ਅਤੇ ਮਨੱਸ਼ੀਆਂ ਵਿੱਚੋਂ ਯਰੂਸ਼ਲਮ ਵਿੱਚ ਇਹ ਵੱਸਦੇ ਸਨ,
А в Єрусалимі сиділи з Юдиних синів, і з Веніяминових синів, і з синів Єфремових та Манасіїних:
4 ੪ ਊਥਈ ਅੰਮੀਹੂਦ ਦਾ ਪੁੱਤਰ ਆਮਰੀ ਦਾ ਪੁੱਤਰ, ਇਮਰੀ ਦਾ ਪੁੱਤਰ, ਬਾਨੀ ਦਾ ਪੁੱਤਰ, ਪਰਸ ਦੇ ਪੁੱਤਰਾਂ ਵਿੱਚੋਂ, ਯਹੂਦਾਹ ਦਾ ਪੁੱਤਰ,
Утай, син Аммігуда, сина Омрі, сина Імрі, сина Бані, з синів Переца, Юдиного сина.
5 ੫ ਅਤੇ ਸ਼ੀਲੋਨੀਆਂ ਵਿੱਚੋਂ, ਅਸਾਯਾਹ ਪਹਿਲੌਠਾ ਤੇ ਉਹ ਦਾ ਪੁੱਤਰ
А з шілонян: перворо́джений Асая та сини́ його.
6 ੬ ਅਤੇ ਜ਼ਰਹ ਦੇ ਪੁੱਤਰਾਂ ਵਿੱਚੋਂ, ਯਊਏਲ ਤੇ ਉਨ੍ਹਾਂ ਦੇ ਭਰਾ ਛੇ ਸੌ ਨੱਬੇ
А з синів Зерахових: Єуїл та брати їх, — шість сотень і дев'ятдеся́т.
7 ੭ ਅਤੇ ਬਿਨਯਾਮੀਨ ਦੇ ਪੁੱਤਰਾਂ ਵਿੱਚੋਂ ਸੱਲੂ ਮਸ਼ੁੱਲਾਮ ਦਾ ਪੁੱਤਰ, ਹੋਦਵਯਾਹ ਦਾ ਪੁੱਤਰ, ਹਸਨੂਆਹ ਦਾ ਪੁੱਤਰ,
А з синів Веніяминових: Саллу, син Мешуллама, сина Годавії, сина Сенуї,
8 ੮ ਤੇ ਯਿਬਨਯਾਹ ਯਰੋਹਾਮ ਦਾ ਪੁੱਤਰ ਤੇ ਏਲਾਹ ਉੱਜ਼ੀ ਦਾ ਪੁੱਤਰ, ਮਿਕਰੀ ਦਾ ਪੁੱਤਰ ਤੇ ਮਸ਼ੁੱਲਾਮ ਸ਼ਫਟਯਾਹ ਦਾ ਪੁੱਤਰ, ਰਊਏਲ ਦਾ ਪੁੱਤਰ, ਯਿਬਨੀਯਾਹ ਦਾ ਪੁੱਤਰ
і Ївнея, син Єрохамів; і Ела, син Уззі, сина Міхрі, і Мешуллам, син Шефатії, сина Реуїла, сина Ївнійї,
9 ੯ ਅਤੇ ਉਨ੍ਹਾਂ ਦੇ ਭਰਾ ਆਪਣੀਆਂ ਪੀੜ੍ਹੀਆਂ ਅਨੁਸਾਰ ਨੌ ਸੌ ਛਿਪੰਜਾ ਸਨ। ਇਹ ਸਾਰੇ ਮਨੁੱਖ ਆਪਣੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ।
і брати їхні за їхніми наща́дками, — дев'ять сотень і п'ятдеся́т і шість. Усі ці мужі — го́лови батькі́в, дому батьків своїх.
10 ੧੦ ਅਤੇ ਜਾਜਕਾਂ ਵਿੱਚੋਂ ਯਦਾਯਾਹ ਤੇ ਯਹੋਯਾਰੀਬ ਤੇ ਯਾਕੀਨ
А із священиків: Єдая, і Єгоярів, і Яхін.
11 ੧੧ ਅਤੇ ਅਜ਼ਰਯਾਹ ਹਿਲਕੀਯਾਹ ਦਾ ਪੁੱਤਰ, ਮਸ਼ੁੱਲਾਮ ਦਾ ਪੁੱਤਰ, ਸਾਦੋਕ ਦਾ ਪੁੱਤਰ, ਮਰਾਯੋਥ ਦਾ ਪੁੱਤਰ, ਅਹੀਟੂਬ ਦਾ ਪੁੱਤਰ, ਪਰਮੇਸ਼ੁਰ ਦੇ ਭਵਨ ਦਾ ਪ੍ਰਧਾਨ
А Азарія, син Хілкійї, сина Мешуллама, сина Садока, сина Мерайота, сина Ахітава, — управи́тель Божого дому;
12 ੧੨ ਅਤੇ ਅਦਾਯਾਹ ਯਰੋਹਾਮ ਦਾ ਪੁੱਤਰ, ਪਸ਼ਹੂਰ ਦਾ ਪੁੱਤਰ, ਮਲਕੀਯਾਹ ਦਾ ਪੁੱਤਰ ਅਤੇ ਮਅਸਈ ਅਦੀਏਲ ਦਾ ਪੁੱਤਰ, ਯਹਜ਼ੇਰਾਹ ਦਾ ਪੁੱਤਰ, ਮਸ਼ੁੱਲਾਮ ਦਾ ਪੁੱਤਰ, ਮਸ਼ਿੱਲੇਮੀਥ ਦਾ ਪੁੱਤਰ, ਇੰਮੇਰ ਦਾ ਪੁੱਤਰ
і Адая, син Єрохама, сина Нашхура, сина Малкійї; і Масай, син Адіїла, сина Яхзери, сина Мешуллама, сина Мешіллеміта, сина Іммера;
13 ੧੩ ਅਤੇ ਉਨ੍ਹਾਂ ਦੇ ਭਰਾ ਆਪਣੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਇੱਕ ਹਜ਼ਾਰ ਸੱਤ ਸੌ ਸੱਠ ਸਨ ਜਿਹੜੇ ਪਰਮੇਸ਼ੁਰ ਦੇ ਭਵਨ ਦੀ ਸੇਵਾ ਦੇ ਕਾਰਜ ਲਈ ਬਹੁਤ ਕੁਸ਼ਲ ਸਨ।
і брати їх, го́лови дому своїх батьків — тисяча й сім сотень і шістдеся́т, дуже добрі мужі на працю в ділі Божого дому.
14 ੧੪ ਅਤੇ ਲੇਵੀਆਂ ਵਿੱਚੋਂ, ਸ਼ਮਅਯਾਹ ਹਸ਼ੂਬ ਦਾ ਪੁੱਤਰ, ਅਜ਼ਰੀਕਾਮ ਦਾ ਪੁੱਤਰ, ਹਸ਼ਬਯਾਹ ਦਾ ਪੁੱਤਰ, ਮਰਾਰੀ ਦੇ ਪੁੱਤਰਾਂ ਵਿੱਚੋਂ
А з Левитів: Шемая, син Хассува, сина Азрікама, сина Хашав'ї, з синів Мерарі;
15 ੧੫ ਅਤੇ ਬਕਬੱਕਰ, ਹਰਸ਼ ਤੇ ਗਾਲਾਲ ਤੇ ਮੱਤਨਯਾਹ ਮੀਕਾ ਦਾ ਪੁੱਤਰ, ਜ਼ਿਕਰੀ ਦਾ ਪੁੱਤਰ, ਆਸਾਫ਼ ਦਾ ਪੁੱਤਰ
і Бакбаккар, Хереш, і Балал, і Маттанія, син Міхи, сина Зіхрі, сина Асафа;
16 ੧੬ ਅਤੇ ਓਬਦਯਾਹ ਸ਼ਮਅਯਾਹ ਦਾ ਪੁੱਤਰ, ਗਾਲਾਲ ਦਾ ਪੁੱਤਰ, ਯਦੂਥੂਨ ਦਾ ਪੁੱਤਰ ਅਤੇ ਬਰਕਯਾਹ ਆਸਾ ਦਾ ਪੁੱਤਰ, ਅਲਕਾਨਾਹ ਦੇ ਪੁੱਤਰ ਜਿਹੜੇ ਨਟੋਫਾਥੀਆਂ ਦੇ ਪਿੰਡਾਂ ਵਿੱਚ ਵੱਸਦੇ ਸਨ।
і Авадія, син Шемаї, сина Ґалала, сина Єдутуна; і Берехія, син Аси, сина Елкани, що сидів в осадах нетоф'ян.
17 ੧੭ ਅਤੇ ਕਰਬਾਨ ਇਹ ਸਨ, ਸ਼ੱਲੂਮ ਤੇ ਅੱਕੂਬ ਤੇ ਤਲਮੋਨ ਤੇ ਅਹੀਮਾਨ ਤੇ ਉਨ੍ਹਾਂ ਦਾ ਭਰਾ ਸ਼ੱਲੂਮ ਮੁਖੀਆ ਸੀ
А придве́рні: Шаллум, і Аккув, і Талмон, і Ахіман, і брати їхні; Шаллум був голова.
18 ੧੮ ਅਤੇ ਹੁਣ ਤੱਕ ਓਹ ਪਾਤਸ਼ਾਹ ਦੇ ਫਾਟਕ ਕੋਲ ਚੜਦੇ ਪਾਸੇ ਰਹਿੰਦੇ ਸਨ। ਓਹ ਲੇਵੀਆਂ ਦੇ ਡੇਰੇ ਵਿੱਚ ਦਰਬਾਨ ਸਨ
І аж дотепе́р вони в царські́й брамі на схід, вони придве́рні табо́рів Левієвих синів.
19 ੧੯ ਅਤੇ ਸ਼ੱਲੂਮ ਕੋਰੇ ਦਾ ਪੁੱਤਰ, ਅਬਯਾਸਾਫ ਦਾ ਪੁੱਤਰ, ਕੋਰਹ ਦਾ ਪੁੱਤਰ ਤੇ ਉਹ ਦੇ ਭਰਾ ਜਿਹੜੇ ਉਹ ਦੇ ਪਿਤਾ ਦੇ ਘਰਾਣੇ ਦੇ ਕਾਰਹੀ ਸਨ ਉਪਾਸਨਾ ਦੇ ਕੰਮ ਉੱਤੇ ਸਨ ਤੇ ਤੰਬੂ ਦੇ ਦਰਵਾਜ਼ੇ ਦੇ ਰਾਖੇ ਸਨ ਅਤੇ ਉਨ੍ਹਾਂ ਦੇ ਪਿਤਾ ਦਾਦੇ ਯਹੋਵਾਹ ਦੇ ਡੇਰੇ ਦੇ ਦਰਵਾਜ਼ੇ ਦੇ ਰਾਖੇ ਹੋਏ ਸਨ
А Шаллум, син Коре, сина Ев'ясафа, сина Кораха, і брати його з дому його батька, корахівці, на праці служби, стерегли́ пороги скинії, а їхні батьки були над Господнім табо́ром, стерегли вхід.
20 ੨੦ ਅਤੇ ਫ਼ੀਨਹਾਸ ਅਲਆਜ਼ਾਰ ਦਾ ਪੁੱਤਰ ਪਹਿਲੇ ਸਮੇਂ ਵਿੱਚ ਉਨ੍ਹਾਂ ਦਾ ਹਾਕਮ ਸੀ ਤੇ ਯਹੋਵਾਹ ਉਹ ਦੇ ਨਾਲ ਸੀ
І Пінхас, син Елеазарів, був над ними колись зве́рхником, і Господь був із ним.
21 ੨੧ ਅਤੇ ਮਸ਼ਲਮਯਾਹ ਦਾ ਪੁੱਤਰ ਜ਼ਕਰਯਾਹ ਮੰਡਲੀ ਦੇ ਤੰਬੂ ਦੇ ਫਾਟਕ ਦਾ ਦਰਬਾਨ ਸੀ
Захарій, син Мешелемії, був придве́рний при вході скинії заповіту.
22 ੨੨ ਜਿੰਨੇ ਦਰਵਾਜ਼ਿਆਂ ਦੇ ਦਰਬਾਨ ਹੋਣ ਲਈ ਚੁਣੇ ਗਏ ਦੋ ਸੌ ਬਾਰਾਂ ਸਨ। ਇਹ ਆਪਣੀਆਂ ਕੁਲਪੱਤ੍ਰੀਆਂ ਅਨੁਸਾਰ ਆਪਣਿਆਂ ਪਿੰਡਾਂ ਵਿੱਚ ਗਿਣੇ ਹੋਏ ਸਨ ਜਿਨ੍ਹਾਂ ਨੂੰ ਦਾਊਦ ਤੇ ਸਮੂਏਲ ਅਗੰਮ ਗਿਆਨੀ ਨੇ ਉਨ੍ਹਾਂ ਦੀ ਮਿੱਥੀ ਹੋਈ ਜ਼ਿੰਮੇਵਾਰੀ ਉੱਤੇ ਥਾਪਿਆ
Усіх їх, ви́браних на придве́рних при поро́гах, було двісті й дванадцять. Вони переписані по своїх оса́дах. Їх поставив Давид та прозорли́вець Самуїл за їх вірність.
23 ੨੩ ਐਉਂ ਓਹ ਤੇ ਉਨ੍ਹਾਂ ਦੇ ਪੁੱਤਰ ਯਹੋਵਾਹ ਦੇ ਭਵਨ ਦੀ ਅਰਥਾਤ ਤੰਬੂ ਦੇ ਭਵਨ ਦੀ ਰਾਖੀ ਪਹਿਰਿਆਂ ਅਨੁਸਾਰ ਕਰਦੇ ਸਨ
І вони та їхні сини були при брамах Господнього дому, дому скинії, за ва́ртами.
24 ੨੪ ਚਾਰੋਂ ਪਾਸੇ ਪੂਰਬ, ਪੱਛਮ, ਉੱਤਰ, ਦੱਖਣ ਵੱਲ ਦਰਬਾਨ ਸਨ
На чотири боки були придве́рні: на схід, на за́хід, на пі́вніч, на пі́вдень.
25 ੨੫ ਅਤੇ ਉਨ੍ਹਾਂ ਦੇ ਭਰਾ ਜਿਹੜੇ ਉਨ੍ਹਾਂ ਦੇ ਪਿੰਡਾਂ ਵਿੱਚ ਸਨ ਹਰ ਹਫ਼ਤੇ ਵਾਰੋ-ਵਾਰੀ ਉਨ੍ਹਾਂ ਦੇ ਨਾਲ ਬੈਠਣ ਆਉਂਦੇ ਸਨ
А брати їхні були по се́лах, мусіли прихо́дити на сім день, від ча́су до ча́су, щоб бути з ними на службі,
26 ੨੬ ਕਿਉਂ ਜੋ ਉਹ ਚਾਰ ਮੁੱਖ ਦਰਬਾਨ ਜਿਹੜੇ ਲੇਵੀ ਸਨ, ਇੱਕ ਜ਼ਿੰਮੇਵਾਰ ਅਹੁਦੇ ਵਿੱਚ ਸਨ ਅਤੇ ਪਰਮੇਸ਼ੁਰ ਦੇ ਭਵਨ ਦੀਆਂ ਕੋਠੜੀਆਂ ਉੱਤੇ ਅਤੇ ਖਜ਼ਾਨਿਆਂ ਉੱਤੇ ਸਨ
бо в службі були чотири перші придве́рні, вони Левити; вони ж доглядали поме́шкань та скарбів Божого дому.
27 ੨੭ ਅਤੇ ਓਹ ਪਰਮੇਸ਼ੁਰ ਦੇ ਭਵਨ ਦੇ ਆਲੇ-ਦੁਆਲੇ ਟਿਕਿਆ ਕਰਦੇ ਸਨ ਕਿਉਂ ਜੋ ਉਹ ਦੀ ਜ਼ਿੰਮੇਵਾਰੀ ਉਨ੍ਹਾਂ ਉੱਤੇ ਸੀ ਅਤੇ ਹਰ ਪਰਭਾਤ ਵੇਲੇ ਉਸ ਦਾ ਖੋਲ੍ਹਣਾ ਉਨ੍ਹਾਂ ਦੇ ਜਿਮੇਂ ਲੱਗਾ ਹੋਇਆ ਸੀ।
І вони всю ніч перебува́ли навколо Божого дому, бо на них був обов'я́зок ва́рти, і вони щоранку відмикали двері.
28 ੨੮ ਅਤੇ ਉਨ੍ਹਾਂ ਵਿੱਚੋਂ ਕਈ ਉਪਾਸਨਾ ਦੇ ਭਾਂਡਿਆਂ ਉੱਤੇ ਥਾਪੇ ਹੋਏ ਸਨ ਕਿਉਂਕਿ ਓਹ ਉਨ੍ਹਾਂ ਨੂੰ ਗਿਣ ਕੇ ਅੰਦਰ ਲਿਆਉਂਦੇ ਤੇ ਗਿਣ ਕੇ ਬਾਹਰ ਲੈ ਜਾਂਦੇ ਸਨ
І з них були дехто коло службо́вого по́суду, бо за числом його прино́сили, і за числом його вино́сили.
29 ੨੯ ਅਤੇ ਕਈ ਉਨ੍ਹਾਂ ਵਿੱਚੋਂ ਵੀ ਸਮਾਨ ਉੱਤੇ, ਪਵਿੱਤਰ ਸਥਾਨ ਦੇ ਸਾਰੇ ਭਾਂਡਿਆਂ ਉੱਤੇ, ਮੈਦੇ, ਦਾਖ਼ਰਸ, ਤੇਲ, ਧੂਪ ਅਤੇ ਮਸਾਲੇ ਉੱਤੇ ਥਾਪੇ ਹੋਏ ਸਨ
І з них дехто були призначені до по́суду та до всяких святих речей: і над пшеничною мукою, і над вином, і над оливою, і над ладаном, і над па́хощами.
30 ੩੦ ਅਤੇ ਜਾਜਕ ਦੇ ਪੁੱਤਰਾਂ ਵਿੱਚੋਂ ਕਈ ਸੁਗੰਧੀਆਂ ਦੇ ਮਸਾਲਿਆਂ ਦਾ ਕੰਮ ਕਰਦੇ ਸਨ
А з священичих синів були ті, що мішали запашне́ на кадило.
31 ੩੧ ਅਤੇ ਮੱਤਿਥਯਾਹ ਲੇਵੀਆਂ ਵਿੱਚੋਂ ਜਿਹੜਾ ਕਾਰਹੀ ਸ਼ੱਲੂਮ ਦਾ ਪਹਿਲੌਠਾ ਸੀ ਤਵਿਆਂ ਦੀਆਂ ਰੋਟੀਆਂ ਉੱਤੇ ਜ਼ਿੰਮੇਵਾਰੀ ਰੱਖਦਾ ਸੀ
А Маттітія з Левитів, — він перворо́джений корахівця Шаллума, — був у службі над справою сковорід.
32 ੩੨ ਅਤੇ ਕਹਾਥੀਆਂ ਦੇ ਭਰਾਵਾਂ ਵਿੱਚੋਂ ਕਈ ਚੜਾਵੇ ਦੀ ਰੋਟੀ ਉੱਤੇ ਜ਼ਿੰਮੇਵਾਰ ਸਨ ਕਿ ਹਰ ਸਬਤ ਉਹ ਨੂੰ ਤਿਆਰ ਕਰਨ।
А з синів кегатівців, з їхніх браті́в, були над хлібом показни́м, щоб приготовля́ти щосуботи.
33 ੩੩ ਅਤੇ ਇਹ ਉਹ ਗਵੱਯੇ ਸਨ ਜਿਹੜੇ ਲੇਵੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਅਤੇ ਕੋਠੜੀਆਂ ਦੇ ਵਿੱਚ ਰਹਿ ਕੇ ਦੂਜੇ ਦੇ ਕੰਮ ਤੋਂ ਅੱਡ ਸਨ, ਕਿਉਂ ਜੋ ਉਹ ਰਾਤ-ਦਿਨ ਆਪਣੇ ਕੰਮ ਵਿੱਚ ਰੁੱਝੇ ਰਹਿੰਦੇ ਸਨ
А оце співаки́, го́лови ба́тьківських домів Левитів, по кімна́тах, були вільні від іншої праці, бо вдень та вночі були́ вони при своїй роботі.
34 ੩੪ ਇਹ ਲੇਵੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਤੇ ਆਪਣੀਆਂ ਪੀੜ੍ਹੀਆਂ ਵਿੱਚ ਮੁਖੀਏ ਰਹੇ। ਇਹ ਯਰੂਸ਼ਲਮ ਵਿੱਚ ਵੱਸਦੇ ਸਨ।
Оце го́лови ба́тьківських домів Левитів за їхніми наща́дками, го́лови, що сиділи в Єрусалимі.
35 ੩੫ ਗਿਬਓਨ ਵਿੱਚ ਗਿਬਓਨ ਦਾ ਪਿਤਾ ਯਈਏਲ ਵੱਸਦਾ ਸੀ, ਉਹ ਦੀ ਪਤਨੀ ਦਾ ਨਾਮ ਮਅਕਾਹ ਸੀ।
А в Ґів'оні сиділи: ба́тько Ґів'ону Єіїл, а ім'я́ його жінці Мааха,
36 ੩੬ ਉਹ ਦਾ ਪਹਿਲੌਠਾ ਪੁੱਤਰ ਅਬਦੋਨ ਸੀ ਫੇਰ ਸੂਰ ਤੇ ਕੀਸ਼ ਤੇ ਬਆਲ ਤੇ ਨੇਰ ਤੇ ਨਾਦਾਬ
і перворо́джений син його Авдон, і Цур, і Кіш, і Баал, і Нер, і Надав,
37 ੩੭ ਅਤੇ ਗਦੋਰ ਤੇ ਅਹਯੋ ਤੇ ਜ਼ਕਰਯਾਹ ਤੇ ਮਿਕਲੋਥ
і Ґедор, і Ахйо, і Захарій, і Міклот.
38 ੩੮ ਅਤੇ ਮਿਕਲੋਥ ਤੋਂ ਸ਼ਿਮਆਮ ਜੰਮਿਆ ਅਤੇ ਉਹ ਵੀ ਯਰੂਸ਼ਲਮ ਵਿੱਚ ਆਪਣੇ ਭਰਾਵਾਂ ਦੇ ਨਾਲ ਆਹਮੋ-ਸਾਹਮਣੇ ਵੱਸਦੇ ਸਨ।
А Міклот породив Шім'ама. І вони теж сиділи в Єрусалимі при брата́х своїх, зо своїми брата́ми.
39 ੩੯ ਅਤੇ ਨੇਰ ਤੋਂ ਕੀਸ਼ ਜੰਮਿਆ ਅਤੇ ਕੀਸ਼ ਤੋਂ ਸ਼ਾਊਲ ਜੰਮਿਆ ਅਤੇ ਸ਼ਾਊਲ ਤੋਂ ਯੋਨਾਥਾਨ, ਮਲਕੀਸ਼ੂਆ, ਅਬੀਨਾਦਾਬ ਅਤੇ ਅਸ਼ਬਅਲ ਜੰਮੇ
А Нер породив Кіша, а Кіш породив Саула, а Саул породив і Йонатана, і Малкі-Шую, і Авінадава, і Ешбаала.
40 ੪੦ ਅਤੇ ਯੋਨਾਥਾਨ ਦਾ ਪੁੱਤਰ ਮਰੀਬ-ਬਅਲ ਸੀ ਅਤੇ ਮਰੀਬ-ਬਅਲ ਤੋਂ ਮੀਕਾਹ ਜੰਮਿਆ
А син Йонатанів — Мерів-Баал, а Мерів-Баал породив Міху.
41 ੪੧ ਅਤੇ ਮੀਕਾਹ ਦੇ ਪੁੱਤਰ, ਪੀਥੋਨ ਤੇ ਮਲਕ ਤੇ ਤਹਰੇਆ
А сини Міхи: Пітон, і Мелех, і Тахрея.
42 ੪੨ ਅਤੇ ਆਹਾਜ਼ ਤੋਂ ਯਾਰਾਹ ਜੰਮਿਆ ਤੇ ਯਾਰਾਹ ਤੋਂ ਆਲਮਥ ਤੇ ਅਜ਼ਮਾਵਥ ਤੇ ਜ਼ਿਮਰੀ ਜੰਮੇ ਅਤੇ ਜ਼ਿਮਰੀ ਤੋਂ ਮੋਸਾ ਜੰਮਿਆ
А Ахаз породив Яру, а Яра, породив Алмета, і Азмавета, і Зімрі. А Зімрі породив Моцу.
43 ੪੩ ਅਤੇ ਮੋਸਾ ਤੋਂ ਬਿਨਆ ਜੰਮਿਆ ਅਤੇ ਰਫ਼ਾਯਾਹ ਉਹ ਦਾ ਪੁੱਤਰ, ਅਲਾਸਾਹ ਉਹ ਦਾ ਪੁੱਤਰ, ਆਸੇਲ ਉਹ ਦਾ ਪੁੱਤਰ
А Моца породив Бін'ю, його син — Рефая, його син — Ел'аса, його син — Ацел.
44 ੪੪ ਅਤੇ ਆਸੇਲ ਦੇ ਛੇ ਪੁੱਤਰ ਸਨ ਜਿਨ੍ਹਾਂ ਦੇ ਨਾਮ ਇਹ ਸਨ, ਅਜ਼ਰੀਕਾਮ, ਬੋਕਰੂ ਤੇ ਇਸਮਾਏਲ ਤੇ ਸ਼ਅਰਯਾਹ ਤੇ ਓਬਦਯਾਹ ਤੇ ਹਾਨਾਨ। ਇਹ ਸਾਰੇ ਆਸੇਲ ਦੇ ਪੁੱਤਰ ਸਨ।
А в Ацела було ше́стеро синів, а оце їхні імена: Азрікам, Бохеру, і Ізмаїл, і Шеар'я, і Овадія, і Ханан, — оце сини Ацелові.