< 1 ਇਤਿਹਾਸ 7 >

1 ਯਿੱਸਾਕਾਰ ਦੇ ਚਾਰ ਪੁੱਤਰ ਸਨ, ਤੋਲਾ ਤੇ ਫੂਆਹ ਤੇ ਯਾਸ਼ੂਬ ਤੇ ਸ਼ਿਮਰੋਨ
И сии сынове Иссахаровы: Фола и Фуа, и Ясув и Сомврам, четыре.
2 ਅਤੇ ਤੋਲਾ ਦੇ ਪੁੱਤਰ ਉੱਜ਼ੀ ਤੇ ਰਫ਼ਾਯਾਹ ਤੇ ਯਰੀਏਲ ਤੇ ਯਹਮਈ ਤੇ ਯਿਬਸਾਮ ਤੇ ਸ਼ਮੂਏਲ ਜਿਹੜੇ ਆਪਣੇ ਪਿਤਾ ਤੋਲਾ ਦੇ ਘਰਾਣਿਆਂ ਦੇ ਮੁਖੀਏ ਅਤੇ ਆਪਣੀਆਂ ਪੀੜ੍ਹੀਆਂ ਵਿੱਚ ਸੂਰਬੀਰ ਯੋਧੇ ਸਨ। ਦਾਊਦ ਦੇ ਦਿਨਾਂ ਵਿੱਚ ਉਨ੍ਹਾਂ ਦੀ ਗਿਣਤੀ ਬਾਈ ਹਜ਼ਾਰ ਛੇ ਸੌ ਸੀ
Сынове же Фолы: Озий и Рафеа, и Иериил и Амин, и Иаффам и Самуил, князи по домом отечеств их, иже от колена Фолина, крепцы силою по родом их, ихже число во дни Давидовы двадесять и две тысящы и шесть сот.
3 ਅਤੇ ਉੱਜ਼ੀ ਦੇ ਪੁੱਤਰ ਯਿਜ਼ਰਹਯਾਹ ਅਤੇ ਯਿਜ਼ਰਹਯਾਹ ਦੇ ਪੁੱਤਰ, ਮੀਕਾਏਲ ਤੇ ਓਬਦਯਾਹ ਤੇ ਯੋਏਲ, ਯਿੱਸ਼ੀਯਾਹ, ਪੰਜ, ਸਾਰੇ ਮੁਖੀਏ
Сынове же Озиины Иезрий, и сынове Иезриины Михаил и Авдиа, и Иоиль и Иесиа, пять всех князей.
4 ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੀਆਂ ਪੀੜ੍ਹੀਆਂ ਅਨੁਸਾਰ ਅਤੇ ਉਨ੍ਹਾਂ ਦੇ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਯੋਧਿਆਂ ਦੇ ਵੱਡੇ ਜੱਥੇ ਸਨ, ਛੱਤੀ ਹਜ਼ਾਰ ਜੁਆਨ ਕਿਉਂ ਜੋ ਉਨ੍ਹਾਂ ਦੀਆਂ ਬਹੁਤ ਸਾਰੀਆਂ ਪਤਨੀਆਂ ਅਤੇ ਪੁੱਤਰ ਸਨ
И с ними по родом их, по домом отечеств их, препоясани и сильни ко ополчению на брань, тридесять и шесть тысящ: много бо имеша жен и сынов.
5 ਅਤੇ ਉਨ੍ਹਾਂ ਦੇ ਭਰਾ ਯਿੱਸਾਕਾਰ ਦੀਆਂ ਸਾਰੀਆਂ ਕੁਲਾਂ ਵਿੱਚ ਡਾਢੇ ਸੂਰਮੇ ਸਨ ਜਿਹੜੇ ਉਨ੍ਹਾਂ ਦੀਆਂ ਕੁਲਪੱਤ੍ਰੀਆਂ ਵਿੱਚ ਗਿਣੇ ਹੋਏ ਸਤਾਸੀ ਹਜ਼ਾਰ ਸਨ।
Братия же их во всех племенех Иссахаровых крепцы силою, осмьдесят и седмь тысящ сочтение всех их.
6 ਬਿਨਯਾਮੀਨ ਦੇ ਪੁੱਤਰ, ਬਲਾ ਤੇ ਬਕਰ ਤੇ ਯਦੀਏਲ, ਤਿੰਨ
Сынове же Вениаминовы: Валай и Ховор и Иедиил, три.
7 ਅਤੇ ਬਲਾ ਦੇ ਪੁੱਤਰ, ਅਸਬੋਨ ਤੇ ਉੱਜ਼ੀ ਤੇ ਉੱਜ਼ੀਏਲ ਤੇ ਯਰੀਮੋਥ ਤੇ ਈਰੀ, ਪੰਜ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ, ਬਹੁਤ ਤਕੜੇ ਸੂਰਮੇ ਅਤੇ ਆਪਣੀਆਂ ਕੁਲਪੱਤ੍ਰੀਆਂ ਦੇ ਵਿੱਚ ਉਹ ਬਾਈ ਹਜ਼ਾਰ ਚੌਂਤੀ ਗਿਣੇ ਗਏ ਸਨ।
Сынове же Вллаевы: Есевон и Озиа, и Озиил и Иеримуф и Уриа, пять князей домов отечеств их, крепцы силою, и число их двадесять и две тысящы и тридесять четыре.
8 ਬਕਰ ਦੇ ਪੁੱਤਰ ਜ਼ਮੀਰਾਹ ਤੇ ਯੋਆਸ਼ ਤੇ ਅਲੀਅਜ਼ਰ ਤੇ ਅਲਯੋਏਨਈ ਤੇ ਆਮਰੀ ਤੇ ਯਿਰੇਮੋਥ ਤੇ ਅਬਿਯਾਹ ਤੇ ਅਨਾਥੋਥ ਤੇ ਆਲਾਮਥ ਇਹ ਸਾਰੇ ਬਕਰ ਦੇ ਪੁੱਤਰ ਸਨ।
Сынове же Ховоровы: Замириа и Иоав, и Елиезер и Елиана, и Амариа и Иеримуф и Авиа и Анафоф и Елмефем: вси сии сынове Ховоровы.
9 ਕੁੱਲ-ਪੱਤਰੀ ਵਿੱਚ ਉਨ੍ਹਾਂ ਦੀਆਂ ਪੀੜ੍ਹੀਆਂ ਅਨੁਸਾਰ ਉਨ੍ਹਾਂ ਦੀ ਗਿਣਤੀ ਵੀਹ ਹਜ਼ਾਰ ਦੋ ਸੌ ਸੀ, ਡਾਢੇ ਸੂਰਮੇ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ
Сочтение же их по родом их, князи домов отечеств их, крепцы силою, двадесять тысящ и двести.
10 ੧੦ ਅਤੇ ਯਦੀਏਲ ਦੇ ਪੁੱਤਰ, ਬਿਲਹਾਨ ਅਤੇ ਬਿਲਹਾਨ ਦੇ ਪੁੱਤਰ, ਯਊਸ਼ ਤੇ ਬਿਨਯਾਮੀਨ ਤੇ ਏਹੂਦ ਤੇ ਕਨਾਨਾਹ ਤੇ ਜ਼ੇਥਾਨ ਤੇ ਤਰਸ਼ੀਸ਼ ਤੇ ਅਹੀਸ਼ਾਹਰ
Сынове же Иедиилевы Валаам, и сынове Валаамовы Иеос и Вениамин, и Аоф и Аханаан, и Зифан и Фарсис и Асаир:
11 ੧੧ ਇਹ ਸਾਰੇ ਯਦੀਏਲ ਦੇ ਪੁੱਤਰ ਆਪੋ ਆਪਣੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਅਨੁਸਾਰ ਡਾਢੇ ਸੂਰਮੇ ਸਤਾਰਾਂ ਹਜ਼ਾਰ ਦੋ ਸੌ ਸਨ ਜਿਹੜੇ ਸੈਨਾਂ ਵਿੱਚ ਯੁੱਧ ਕਰਨ ਜੋਗ ਸਨ
вси сии сынове Иедиилевы, князи племен крепчайшии силою, седмьнадесять тысящ и двести ко ополчению с силою исходящии.
12 ੧੨ ਅਤੇ ਸ਼ੁੱਪੀਮ ਤੇ ਹੁੱਪੀਮ ਈਰ ਦੇ ਪੁੱਤਰ, ਹੁਸ਼ੀਮ ਅਹੇਰ ਦੇ ਪੁੱਤਰ।
И Сафан и Ифан, сынове Иеримуфовы, Есуд сын его,
13 ੧੩ ਨਫ਼ਤਾਲੀ ਦੇ ਪੁੱਤਰ, ਯਹਸੀਏਲ ਤੇ ਗੂਨੀ ਤੇ ਯੇਸਰ ਤੇ ਸ਼ੱਲੂਮ ਬਿਲਹਾਹ ਦੇ ਪੁੱਤਰ।
Неффалим сын его, и Есиил и Гоини, и Иесер и Селлим, сынове его, Валаам сын его.
14 ੧੪ ਮਨੱਸ਼ਹ ਦੇ ਪੁੱਤਰ, ਅਸਰੀਏਲ ਜਿਹ ਨੂੰ ਉਹ ਦੀ ਅਰਾਮੀ ਦਾਸੀ ਨੇ ਜਨਮ ਦਿੱਤਾ, ਉਸ ਨੇ ਗਿਲਆਦ ਦੇ ਪਿਤਾ ਮਾਕੀਰ ਨੂੰ ਜਨਮ ਦਿੱਤਾ।
Сынове Манассии: Езриил, егоже роди наложница его Сира, роди же ему и Махира отца Галаадова.
15 ੧੫ ਮਾਕੀਰ ਨੇ ਹੁੱਪੀਮ ਤੇ ਸ਼ੁੱਪੀਮ ਇੱਕ ਔਰਤ ਵਿਆਹ ਲਈ ਜਿਹ ਦੀ ਭੈਣ ਦਾ ਨਾਮ ਮਅਕਾਹ ਸੀ। ਦੂਜੇ ਦਾ ਨਾਮ ਸਲਾਫ਼ਹਾਦ ਸੀ ਅਤੇ ਸਲਾਫਹਾਦ ਦੀਆਂ ਧੀਆਂ ਹੀ ਸਨ।
Махир же поят жену Офирови и Сафинови, и имя сестре его Мооха, имя же второму Салпаад. Родишажеся Салпааду дщери.
16 ੧੬ ਮਾਕੀਰ ਦੀ ਔਰਤ ਮਅਕਾਹ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਹ ਦਾ ਨਾਮ ਪਰਸ਼ ਰੱਖਿਆ ਅਤੇ ਉਹ ਦੇ ਭਰਾ ਦਾ ਨਾਮ ਸ਼ਰਸ਼ ਸੀ ਅਤੇ ਉਹ ਦੇ ਪੁੱਤਰ ਊਲਾਮ ਤੇ ਰਾਕਮ ਸਨ
И роди Мооха жена Махирова сына и нарече имя его Фарес: и имя брату его Сороор: и сынове его Улам и Ракам.
17 ੧੭ ਅਤੇ ਊਲਾਮ ਦੇ ਪੁੱਤਰ, ਬਦਾਨ। ਇਹ ਗਿਲਆਦ ਦੇ ਪੁੱਤਰ ਸਨ ਜਿਹੜਾ ਮਾਕੀਰ ਦੇ ਪੁੱਤਰ ਤੇ ਮਨੱਸ਼ਹ ਦਾ ਪੋਤਾ ਸੀ
Сынове же Уламовы Валаам: сии сынове Галаада сына Махирова сына Манассиева.
18 ੧੮ ਅਤੇ ਉਹ ਦੀ ਭੈਣ ਹੰਮੋਲਕੋਥ ਨੇ ਈਸ਼ਹੋਦ ਤੇ ਅਬੀਅਜ਼ਰ ਤੇ ਮਹਲਾਹ ਜਣੇ
Сестра же его Малехеф роди Иесуда и Авиезера и Маалу.
19 ੧੯ ਅਤੇ ਸ਼ਮੀਦਾ ਦੇ ਪੁੱਤਰ ਇਹ ਸਨ, ਅਹਯਾਨ ਤੇ ਸ਼ਕਮ ਤੇ ਲਿਕਹੀ ਤੇ ਅਨੀਆਮ।
Беху же сынове Семира: Аим и Сихем, и Докиим и Ениам.
20 ੨੦ ਇਫ਼ਰਾਈਮ ਦੇ ਪੁੱਤਰ, ਸ਼ੁਥਲਹ ਤੇ ਉਹ ਦਾ ਪੁੱਤਰ ਬਰਦ ਤੇ ਉਹ ਦਾ ਤਹਥ, ਤੇ ਉਹ ਦਾ ਅਲਆਦਾਹ ਤੇ ਉਹ ਦਾ ਪੁੱਤਰ ਤਹਥ
Сынове же Ефремли Фусалам, и Раам сын его, и Фаам сын его, и Елаад сын его, и Фаа сын его,
21 ੨੧ ਅਤੇ ਉਹ ਦਾ ਪੁੱਤਰ ਜ਼ਾਬਾਦ ਤੇ ਉਹ ਦਾ ਪੁੱਤਰ ਸ਼ੁਥਲਹ ਤੇ ਅਜ਼ਰ ਤੇ ਅਲਆਦ ਜਿਨ੍ਹਾਂ ਨੂੰ ਗਥ ਦੇ ਮਨੁੱਖਾਂ ਨੇ ਜਿਹੜੇ ਉਸ ਦੇਸ ਵਿੱਚ ਜੰਮੇ ਸਨ ਇਸ ਲਈ ਮਾਰ ਸੁੱਟਿਆ ਕਿ ਉਹ ਉਨ੍ਹਾਂ ਦੇ ਪਸ਼ੂਆਂ ਦੀ ਚੋਰੀ ਕਰਨ ਨੂੰ ਆਏ ਸਨ।
и Завад сын его, и Софела сын его, и Езер и Езлада. Убиша же их мужие Гефстии, иже родишася в земли той: зане изыдоша взяти скоты их.
22 ੨੨ ਉਨ੍ਹਾਂ ਦਾ ਪਿਤਾ ਇਫ਼ਰਾਈਮ ਬਹੁਤ ਦਿਨਾਂ ਤੱਕ ਸੋਗ ਕਰਦਾ ਰਿਹਾ, ਉਹ ਦਾ ਭਾਈਚਾਰਾ ਉਸ ਨੂੰ ਤਸੱਲੀ ਦੇਣ ਲਈ ਆਏ
И плакася Ефрем отец их многи дни: и приидоша братия его, да утешат его.
23 ੨੩ ਉਹ ਆਪਣੀ ਔਰਤ ਕੋਲ ਗਿਆ ਅਤੇ ਉਹ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਮ ਬਰੀਆਹ ਰੱਖਿਆ ਕਿਉਂ ਜੋ ਉਹ ਦੇ ਘਰ ਵਿੱਚ ਬੁਰਿਆਈ ਆਈ ਸੀ
И вниде к жене своей: и зача во чреве, и роди сына, и нарече имя его Вариа, яко в злых дому его рожден есть.
24 ੨੪ ਅਤੇ ਉਹ ਦੀ ਧੀ ਸ਼ਅਰਾਹ ਸੀ ਜਿਸ ਨੇ ਹੇਠਲੇ ਤੇ ਉੱਪਰਲੇ ਬੈਤ-ਹੋਰੋਨ ਨੂੰ ਅਤੇ ਉੱਜ਼ੇਨ-ਸ਼ਅਰਾਹ ਨੂੰ ਬਣਾਇਆ
Дщи же его Сараа, и бо оных оставшихся: и созда Вефорон нижний и вышний и Садру.
25 ੨੫ ਅਤੇ ਉਹ ਦਾ ਪੁੱਤਰ ਰਫਹ ਤੇ ਰਸ਼ਫ਼ ਤੇ ਉਹ ਦਾ ਪੁੱਤਰ ਤਲਹ ਤੇ ਉਹ ਦਾ ਪੁੱਤਰ ਤਹਨ
Рафай же сын его, и Расеф и Фалай сынове его, и Фаан сын его,
26 ੨੬ ਉਹ ਦਾ ਪੁੱਤਰ ਲਅਦਾਨ, ਉਹ ਦਾ ਪੁੱਤਰ ਅੰਮੀਹੂਦ, ਉਹ ਦਾ ਪੁੱਤਰ ਅਲੀਸ਼ਾਮਾ,
и Ладан сын его, и Амиуд сын его, Елисама сын его,
27 ੨੭ ਉਹ ਦਾ ਪੁੱਤਰ ਨੂਨ, ਉਹ ਦਾ ਪੁੱਤਰ ਯਹੋਸ਼ੁਆ।
Рун сын его, Иосий сын его.
28 ੨੮ ਉਨ੍ਹਾਂ ਦੇ ਜਾਇਦਾਦ ਤੇ ਵਸੇਬੇ ਇਹ ਸਨ, ਬੈਤਏਲ ਉਹ ਦੇ ਪਿੰਡਾਂ ਸਣੇ ਅਤੇ ਚੜਦੇ ਪਾਸੇ ਨਅਰਾਨ ਅਤੇ ਲਹਿੰਦੇ ਪਾਸੇ ਗਜ਼ਰ ਉਹ ਦੇ ਪਿੰਡਾਂ ਸਣੇ, ਨਾਲੇ ਸ਼ਕਮ ਉਹ ਦੇ ਪਿੰਡਾਂ ਸਣੇ ਅੱਯਾਹ ਤੱਕ ਉਹ ਦੇ ਪਿੰਡਾਂ ਸਣੇ
И одержание их и обитание их Вефиль и веси его противу востока Наараня, и к западней стране Газера и веси его, и Сихем и веси его даже до Газы и веси ея,
29 ੨੯ ਅਤੇ ਮਨੱਸ਼ੀਆਂ ਦੀਆਂ ਹੱਦਾਂ ਕੋਲ ਬੈਤ ਸ਼ਾਨ ਦੇ ਪਿੰਡਾਂ ਸਣੇ, ਤਆਨਾਕ ਉਹ ਦੇ ਪਿੰਡਾਂ ਸਣੇ, ਮਗਿੱਦੋ ਉਹ ਦੇ ਪਿੰਡਾਂ ਸਣੇ, ਦੋਰ ਉਹ ਦੇ ਪਿੰਡਾਂ ਸਣੇ। ਇਹਨਾਂ ਵਿੱਚ ਇਸਰਾਏਲ ਦੇ ਪੁੱਤਰ ਯੂਸੁਫ਼ ਦੇ ਪੁੱਤਰ ਵੱਸਦੇ ਸਨ।
и даже до предел сынов Манассииных, Вефсан и веси его, Фанаах и веси его, и Магеддон и веси его, Дор и веси его: в тех вселишася сынове Иосифа сына Израилева.
30 ੩੦ ਆਸ਼ੇਰ ਦੇ ਪੁੱਤਰ, ਯਿਮਨਾਹ ਤੇ ਯਿਸ਼ਵਾਹ ਤੇ ਯਿਸ਼ਵੀ ਤੇ ਬਰੀਆਹ ਤੇ ਉਨ੍ਹਾਂ ਦੀ ਭੈਣ ਸਰਹ
Сынове Асировы: Иамна и Есуд, и Иесуе и Вариа, и Сарреа сестра их.
31 ੩੧ ਅਤੇ ਬਰੀਆਹ ਦੇ ਪੁੱਤਰ, ਹੇਬਰ ਤੇ ਮਲਕੀਏਲ ਜਿਹੜਾ ਬਿਰਜ਼ਾਵਿਥ ਦਾ ਪਿਤਾ ਹੈ
Сынове же Вариевы Ховер и Мелхиил: сей отец Завефов.
32 ੩੨ ਅਤੇ ਹੇਬਰ ਤੋਂ ਯਫਲੇਟ ਤੇ ਸ਼ੋਮਰ ਤੇ ਹੋਥਾਮ ਤੇ ਉਨ੍ਹਾਂ ਦੀ ਭੈਣ ਸ਼ੂਆ ਨੇ ਜਨਮ ਲਿਆ
И Ховер роди Иафлета и Сомира, и Хофана и Сулу сестру их.
33 ੩੩ ਅਤੇ ਯਫਲੇਟ ਦੇ ਪੁੱਤਰ, ਪਾਸਕ ਤੇ ਬਿਮਹਾਲ ਤੇ ਅਸ਼ਵਥ। ਇਹ ਯਫਲੇਟ ਦੇ ਪੁੱਤਰ ਸਨ
И сынове Иафлетовы: Фасех и Амамааф и Асоаф: сии сынове Иафлетовы.
34 ੩੪ ਅਤੇ ਸ਼ਮਰ ਦੇ ਪੁੱਤਰ, ਅਹੀ ਤੇ ਰੋਹਗਾਹ, ਤੇ ਹੁੱਬਾਹ ਤੇ ਅਰਾਮ
Сынове же Сомировы: Ихиур, Равгоа и Иава и Арам.
35 ੩੫ ਅਤੇ ਉਹ ਦਾ ਭਰਾ ਹੇਲਮ ਦੇ ਪੁੱਤਰ, ਸੋਫਾਹ ਤੇ ਯਿਮਨਾ ਤੇ ਸ਼ੇਲਸ਼ ਤੇ ਆਮਲ
Сынове же Асуда брата его: Софа и Иамна, и Елим и Алам.
36 ੩੬ ਸੋਫਾਹ ਦੇ ਪੁੱਤਰ, ਸੂਅਹ ਤੇ ਹਰਨਫਰ ਤੇ ਸ਼ੂਆਲ ਤੇ ਬੇਰੀ ਤੇ ਯਿਮਰਾਹ
Сынове Софовы: Суе, Ариафер и Суан, и Ворин и Имрам,
37 ੩੭ ਬਸਰ ਤੇ ਹੋਦ ਤੇ ਸ਼ੰਮਾ ਤੇ ਸ਼ਿਲਸ਼ਾਹ ਤੇ ਯਿਥਰਾਨ ਤੇ ਬਏਰਾ
и Васар и Иуд, и Самма и Селимван, и Иефран и Веера.
38 ੩੮ ਅਤੇ ਯਥਰ ਦੇ ਪੁੱਤਰ, ਯਫ਼ੁੰਨਹ ਤੇ ਪਿਸਪਾ ਤੇ ਅਰਾ
Сынове же Иеферовы: Иефон и Фасфа и Арей.
39 ੩੯ ਅਤੇ ਉੱਲਾ ਦੇ ਪੁੱਤਰ, ਆਰਹ ਤੇ ਹੰਨੀਏਲ ਤੇ ਰਿਸਯਾ
Сынове же Олани: Орех и Аниил и Расиа.
40 ੪੦ ਇਹ ਸਾਰੇ ਆਸ਼ੇਰ ਦੇ ਪੁੱਤਰ ਸਨ, ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ, ਉੱਤਮ ਤੇ ਬਹੁਤ ਤਕੜੇ ਸੂਰਮੇ, ਸਰਦਾਰ ਅਤੇ ਜਿੰਨੇ ਕੁਲ ਪੱਤ੍ਰੀ ਅਨੁਸਾਰ ਸੈਨਾਂ ਦੇ ਯੋਧੇ ਗਿਣੇ ਗਏ ਸੋ ਛੱਬੀ ਹਜ਼ਾਰ ਸਨ।
Вси сии сынове Асировы, вси князи домов отечества избраннии и крепцы силою, князи, воеводы: сочтение их во время брани на ополчение двадесять шесть тысящ мужей.

< 1 ਇਤਿਹਾਸ 7 >