< 1 ਇਤਿਹਾਸ 6 >
1 ੧ ਲੇਵੀ ਦੇ ਪੁੱਤਰ, ਗੇਰਸ਼ੋਨ, ਕਹਾਥ ਤੇ ਮਰਾਰੀ
Filii Levi: Gerson, Caath, et Merari.
2 ੨ ਅਤੇ ਕਹਾਥ ਦੇ ਪੁੱਤਰ, ਅਮਰਾਮ, ਯਿਸਹਾਰ ਤੇ ਹਬਰੋਨ ਤੇ ਉੱਜ਼ੀਏਲ
Filii Caath: Amram, Isaar, Hebron, et Oziel.
3 ੩ ਅਤੇ ਅਮਰਾਮ ਦੇ ਪੁੱਤਰ, ਹਾਰੂਨ ਦੇ ਮੂਸਾ ਤੇ ਮਿਰਯਮ, ਅਤੇ ਹਾਰੂਨ ਦੇ ਪੁੱਤਰ, ਨਾਦਾਬ ਤੇ ਅਬੀਹੂ, ਅਲਆਜ਼ਾਰ ਤੇ ਈਥਾਮਾਰ
Filii Amram: Aaron, Moyses, et Maria: Filii Aaron: Nadab et Abiu, Eleazar et Ithamar.
4 ੪ ਅਲਆਜ਼ਾਰ ਤੋਂ ਫ਼ੀਨਹਾਸ ਜੰਮਿਆ, ਫ਼ੀਨਹਾਸ ਤੋਂ ਅਬੀਸ਼ੂਆ ਜੰਮਿਆ
Eleazar genuit Phinees, et Phinees genuit Abisue.
5 ੫ ਅਤੇ ਅਬੀਸ਼ੂਆ ਤੋਂ ਬੁੱਕੀ ਜੰਮਿਆ ਅਤੇ ਬੁੱਕੀ ਤੋਂ ਉੱਜ਼ੀ
Abisue vero genuit Bocci, et Bocci genuit Ozi.
6 ੬ ਅਤੇ ਉੱਜ਼ੀ ਤੋਂ ਜ਼ਰਹਯਾਹ ਜੰਮਿਆ ਜ਼ਰਹਯਾਹ ਤੋਂ ਮਰਾਯੋਥ ਜੰਮਿਆ
Ozi genuit Zaraiam, et Zaraias genuit Meraioth.
7 ੭ ਮਰਾਯੋਥ ਤੋਂ ਅਮਰਯਾਹ ਜੰਮਿਆ ਤੇ ਅਮਰਯਾਹ ਤੋਂ ਅਹੀਟੂਬ ਜੰਮਿਆ
Porro Meraioth genuit Amariam, et Amarias genuit Achitob.
8 ੮ ਅਤੇ ਅਹੀਟੂਬ ਤੋਂ ਸਾਦੋਕ ਜੰਮਿਆ ਅਤੇ ਸਾਦੋਕ ਤੋਂ ਅਹੀਮਅਸ ਜੰਮਿਆ
Achitob genuit Sadoc, et Sadoc genuit Achimaas,
9 ੯ ਅਤੇ ਅਹੀਮਅਸ ਤੋਂ ਅਜ਼ਰਯਾਹ ਜੰਮਿਆ ਅਤੇ ਅਜ਼ਰਯਾਹ ਤੋਂ ਯੋਹਾਨਾਨ ਜੰਮਿਆ
Achimaas genuit Azariam, Azarias genuit Iohanan.
10 ੧੦ ਅਤੇ ਯੋਹਾਨਾਨ ਤੋਂ ਅਜ਼ਰਯਾਹ ਜੰਮਿਆ ਉਹੀ ਜਿਹੜਾ ਯਰੂਸ਼ਲਮ ਵਿੱਚ ਸੁਲੇਮਾਨ ਦੇ ਬਣਾਏ ਹੋਏ ਭਵਨ ਵਿੱਚ ਜਾਜਕਾਈ ਦਾ ਕੰਮ ਕਰਦਾ ਸੀ
Iohanan genuit Azariam. Ipse est qui sacerdotio functus est in domo, quam ædificavit Salomon in Ierusalem.
11 ੧੧ ਅਤੇ ਅਜ਼ਰਯਾਹ ਤੋਂ ਅਮਰਯਾਹ ਜੰਮਿਆ ਅਤੇ ਅਮਰਯਾਹ ਤੋਂ ਅਹੀਟੂਬ ਜੰਮਿਆ
Genuit autem Azarias Amariam, et Amarias genuit Achitob.
12 ੧੨ ਅਤੇ ਅਹੀਟੂਬ ਤੋਂ ਸਾਦੋਕ ਜੰਮਿਆ ਅਤੇ ਸਾਦੋਕ ਤੋਂ ਸ਼ੱਲੂਮ ਜੰਮਿਆ
Achitob genuit Sadoc, et Sadoc genuit Sellum.
13 ੧੩ ਅਤੇ ਸ਼ੱਲੂਮ ਤੋਂ ਹਿਲਕੀਯਾਹ ਜੰਮਿਆ ਅਤੇ ਹਿਲਕੀਯਾਹ ਤੋਂ ਅਜ਼ਰਯਾਹ ਜੰਮਿਆ
Sellum genuit Helciam, et Helcias genuit Azariam.
14 ੧੪ ਅਤੇ ਅਜ਼ਰਯਾਹ ਤੋਂ ਸਰਾਯਾਹ ਜੰਮਿਆ ਅਤੇ ਸਰਾਯਾਹ ਤੋਂ ਯਹੋਸਾਦਾਕ ਜੰਮਿਆ
Azarias genuit Saraiam, et Saraias genuit Iosedec.
15 ੧੫ ਅਤੇ ਜਦ ਯਹੋਵਾਹ ਯਹੂਦਾਹ ਦੇ ਯਰੂਸ਼ਲਮ ਨੂੰ ਨਬੂਕਦਨੱਸਰ ਦੇ ਹੱਥੋਂ ਲੈ ਗਿਆ ਤਦ ਯਹੋਸਾਦਾਕ ਵੀ ਗ਼ੁਲਾਮ ਹੋ ਕੇ ਗਿਆ।
Porro Iosedec egressus est, quando transtulit Dominus Iudam, et Ierusalem per manus Nabuchodonosor.
16 ੧੬ ਲੇਵੀ ਦੇ ਪੁੱਤਰ, ਗੇਰਸ਼ੋਮ, ਕਹਾਥ ਤੇ ਮਰਾਰੀ
Filii ergo Levi: Gersom, Caath, et Merari.
17 ੧੭ ਇਹ ਗੇਰਸ਼ੋਮ ਦੇ ਪੁੱਤਰਾਂ ਦੇ ਨਾਮ ਸਨ, ਲਿਬਨੀ ਤੇ ਸ਼ਿਮਈ
Et hæc nomina filiorum Gersom: Lobni, et Semei.
18 ੧੮ ਅਤੇ ਕਹਾਥ ਦੇ ਪੁੱਤਰ, ਅਮਰਾਮ ਤੇ ਯਿਸਹਾਰ ਤੇ ਹਬਰੋਨ ਤੇ ਉੱਜ਼ੀਏਲ
Filii Caath: Amram, et Isaar, et Hebron, et Oziel.
19 ੧੯ ਮਰਾਰੀ ਦੇ ਪੁੱਤਰ, ਮਹਲੀ ਤੇ ਮੂਸ਼ੀ ਤੇ ਇਹ ਲੇਵੀ ਦੀਆਂ ਕੁਲ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਸਨ
Filii Merari: Moholi et Musi. Hæ autem cognationes Levi secundum familias eorum.
20 ੨੦ ਗੇਰਸ਼ੋਮ ਦੀ, ਉਹ ਦਾ ਪੁੱਤਰ ਲਿਬਨੀ, ਉਹ ਦਾ ਪੁੱਤਰ ਯਹਥ, ਉਹ ਦਾ ਪੁੱਤਰ ਜ਼ਿੰਮਾਹ,
Gersom: Lobni filius eius, Iahath filius eius, Zamma filius eius,
21 ੨੧ ਉਹ ਦਾ ਪੁੱਤਰ ਯੋਆਹ, ਉਹ ਦਾ ਪੁੱਤਰ ਇੱਦੋ, ਉਹ ਦਾ ਪੁੱਤਰ ਜ਼ਰਹ, ਉਹ ਦਾ ਪੁੱਤਰ ਯਅਥਰਈ
Ioah filius eius, Addo filius eius, Zara filius eius, Iethrai filius eius.
22 ੨੨ ਕਹਾਥ ਦੇ ਪੁੱਤਰ, ਉਹ ਦਾ ਪੁੱਤਰ ਅੰਮੀਨਾਦਾਬ, ਉਹ ਦਾ ਪੁੱਤਰ ਕੋਰਹ, ਉਹ ਦਾ ਪੁੱਤਰ ਅੱਸੀਰ,
Filii Caath: Aminadab filius eius, Core filius eius, Asir filius eius,
23 ੨੩ ਉਹਦਾ ਪੁੱਤਰ ਅਲਕਾਨਾਹ ਤੇ ਉਹਦਾ ਪੁੱਤਰ ਅਬਯਾਸਾਫ ਤੇ ਉਹਦਾ ਪੁੱਤਰ ਅੱਸੀਰ
Elcana filius eius, Abiasaph filius eius, Asir filius eius,
24 ੨੪ ਉਹ ਦਾ ਪੁੱਤਰ ਤਹਥ, ਉਹ ਦਾ ਪੁੱਤਰ ਊਰੀਏਲ, ਉਹ ਦਾ ਪੁੱਤਰ ਉੱਜ਼ੀਯਾਹ ਅਤੇ ਉਹ ਦਾ ਪੁੱਤਰ ਸ਼ਾਊਲ
Thahath filius eius, Uriel filius eius, Ozias filius eius, Saul filius eius.
25 ੨੫ ਅਤੇ ਅਲਕਾਨਾਹ ਦੇ ਪੁੱਤਰ ਅਮਾਸਈ ਤੇ ਅਹੀਮੋਥ
Filii Elcana: Amasai et Achimoth
26 ੨੬ ਅਲਕਾਨਾਹ ਦੇ ਪੁੱਤਰ, ਉਹ ਦਾ ਪੁੱਤਰ ਸੋਫ਼ਈ ਤੇ ਉਹ ਦਾ ਪੁੱਤਰ ਨਹਥ
et Elcana. Filii Elcana: Sophai filius eius, Nahath filius eius,
27 ੨੭ ਉਹ ਦਾ ਪੁੱਤਰ ਅਲੀਆਬ, ਉਹ ਦਾ ਪੁੱਤਰ ਯਰੋਹਾਮ, ਉਹ ਦਾ ਪੁੱਤਰ ਅਲਕਾਨਾਹ
Eliab filius eius, Ieroham filius eius, Elcana filius eius.
28 ੨੮ ਅਤੇ ਸਮੂਏਲ ਦੇ ਪੁੱਤਰ, ਉਹ ਦਾ ਪਹਿਲੌਠਾ ਵਸ਼ਨੀ ਤੇ ਅਬਿਯਾਹ
Filii Samuel: primogenitus Vasseni, et Abia.
29 ੨੯ ਮਰਾਰੀ ਦੇ ਪੁੱਤਰ, ਮਹਲੀ, ਉਹ ਦਾ ਪੁੱਤਰ ਲਿਬਨੀ, ਉਹ ਦਾ ਪੁੱਤਰ ਸ਼ਿਮਈ, ਉਹ ਦਾ ਪੁੱਤਰ ਉੱਜ਼ਾਹ,
Filii autem Merari, Moholi: Lobni filius eius, Semei filius eius, Oza filius eius,
30 ੩੦ ਉਹ ਦਾ ਪੁੱਤਰ ਸ਼ਿਮਆ, ਉਹ ਦਾ ਪੁੱਤਰ ਹੱਗੀਯਾਹ, ਉਹ ਦਾ ਪੁੱਤਰ ਅਸਾਯਾਹ।
Sammaa filius eius, Haggia filius eius, Asaia filius eius.
31 ੩੧ ਇਹ ਉਹ ਹਨ ਜਿਨ੍ਹਾਂ ਨੂੰ ਦਾਊਦ ਨੇ ਯਹੋਵਾਹ ਭਵਨ ਦੇ ਗਵੱਈਯਾਂ ਉੱਤੇ ਨਿਯੁਕਤ ਕੀਤਾ, ਜਦੋਂ ਸੰਦੂਕ ਮੁੱਖ ਸਥਾਨ ਵਿੱਚ ਆਇਆ ਸੀ
Isti sunt, quos constituit David super cantores domus Domini, ex quo collocata est arca:
32 ੩੨ ਅਤੇ ਜਦ ਤੱਕ ਕਿ ਸੁਲੇਮਾਨ ਨੇ ਯਰੂਸ਼ਲਮ ਵਿੱਚ ਯਹੋਵਾਹ ਦੇ ਭਵਨ ਨੂੰ ਪੂਰਾ ਕੀਤਾ, ਓਹ ਮੰਡਲੀ ਦੇ ਤੰਬੂ ਦੇ ਡੇਰੇ ਦੇ ਅੱਗੇ ਗਾਉਣ ਦੀ ਸੇਵਾ ਕਰਦੇ ਸਨ ਅਤੇ ਓਹ ਆਪਣੀ-ਆਪਣੀ ਵਾਰੀ ਦੇ ਅਨੁਸਾਰ ਆਪਣੀ ਟਹਿਲ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ।
et ministrabant coram tabernaculo testimonii, canentes donec ædificaret Salomon domum Domini in Ierusalem: stabant autem iuxta ordinem suum in ministerio.
33 ੩੩ ਇਹ ਹਾਜ਼ਰ ਰਹਿੰਦੇ ਸਨ ਅਤੇ ਉਨ੍ਹਾਂ ਦੇ ਪੁੱਤਰ, ਕਹਾਥੀਆਂ ਵਿੱਚੋਂ ਹੇਮਾਨ ਗਵੱਯਾ, ਯੋਏਲ ਦਾ ਪੁੱਤਰ, ਸਮੂਏਲ ਦਾ ਪੁੱਤਰ,
Hi vero sunt, qui assistebant cum filiis suis, de filiis Caath, Hemam cantor filius Ioel, filii Samuel,
34 ੩੪ ਅਲਕਾਨਾਹ ਦਾ ਪੁੱਤਰ, ਯਰੋਹਾਮ ਦਾ ਪੁੱਤਰ, ਅਲੀਏਲ ਦਾ ਪੁੱਤਰ, ਤੋਆਹ ਦਾ ਪੁੱਤਰ,
filii Elcana, filii Ieroham, filii Eliel, filii Thohu,
35 ੩੫ ਸੂਫ਼ ਦਾ ਪੁੱਤਰ, ਅਲਕਾਨਾਹ ਦਾ ਪੁੱਤਰ, ਮਹਥ ਦਾ ਪੁੱਤਰ, ਅਮਾਸਈ ਦਾ ਪੁੱਤਰ
filii Suph, filii Elcana, filii Mahath, filii Amasai,
36 ੩੬ ਅਲਕਾਨਾਹ ਦਾ ਪੁੱਤਰ, ਯੋਏਲ ਦਾ ਪੁੱਤਰ, ਅਜ਼ਰਯਾਹ ਦਾ ਪੁੱਤਰ, ਸਫਨਯਾਹ ਦਾ ਪੁੱਤਰ
filii Elcana, filii Iohel, filii Azariæ, filii Sophoniæ,
37 ੩੭ ਤਹਥ ਦਾ ਪੁੱਤਰ, ਅੱਸੀਰ ਦਾ ਪੁੱਤਰ, ਅਬਯਾਸਾਫ ਦਾ ਪੁੱਤਰ, ਕੋਰਹ ਦਾ ਪੁੱਤਰ
filii Thahath, filii Asir, filii Abiasaph, filii Core,
38 ੩੮ ਯਿਸਹਾਰ ਦਾ ਪੁੱਤਰ, ਕਹਾਥ ਦਾ ਪੁੱਤਰ, ਲੇਵੀ ਦਾ ਪੁੱਤਰ, ਇਸਰਾਏਲ ਦਾ ਪੁੱਤਰ
filii Isaar, filii Caath, filii Levi, filii Israel.
39 ੩੯ ਅਤੇ ਉਹ ਦਾ ਭਰਾ ਆਸਾਫ਼, ਜਿਹੜਾ ਉਹ ਦੇ ਸੱਜੇ ਪਾਸੇ ਖੜ੍ਹਾ ਹੁੰਦਾ ਸੀ ਆਸਾਫ਼ ਬਰਕਯਾਹ ਦਾ ਪੁੱਤਰ, ਸ਼ਿਮਆ ਦਾ ਪੁੱਤਰ,
Et frater eius Asaph, qui stabat a dextris eius, Asaph filius Barachiæ, filii Samaa,
40 ੪੦ ਮੀਕਾਏਲ ਦਾ ਪੁੱਤਰ, ਬਅਸੇਯਾਹ ਦਾ ਪੁੱਤਰ, ਮਲਕੀਯਾਹ ਦਾ ਪੁੱਤਰ,
filii Michael, filii Basaiæ, filii Melchiæ,
41 ੪੧ ਅਥਨੀ ਦਾ ਪੁੱਤਰ, ਜ਼ਰਹ ਦਾ ਪੁੱਤਰ, ਅਦਾਯਾਹ ਦਾ ਪੁੱਤਰ,
filii Athanai, filii Zara, filii Adaia,
42 ੪੨ ਏਥਾਨ ਦਾ ਪੁੱਤਰ, ਜ਼ਿੰਮਾਹ ਦਾ ਪੁੱਤਰ, ਸ਼ਮਈ ਦਾ ਪੁੱਤਰ,
filii Ethan, filii Zamma, filii Semei,
43 ੪੩ ਯਹਥ ਦਾ ਪੁੱਤਰ, ਗੇਰਸ਼ੋਮ ਦਾ ਪੁੱਤਰ, ਲੇਵੀ ਦਾ ਪੁੱਤਰ
filii Ieth, filii Gersom, filii Levi.
44 ੪੪ ਅਤੇ ਉਨ੍ਹਾਂ ਦੇ ਭਰਾ ਮਰਾਰੀ ਦੇ ਪੁੱਤਰ ਖੱਬੇ ਪਾਸੇ, ਏਥਾਨ ਕੀਸ਼ੀ ਦਾ ਪੁੱਤਰ, ਅਬਦੀ ਦਾ ਪੁੱਤਰ, ਮੱਲੂਕ ਦਾ ਪੁੱਤਰ,
Filii autem Merari fratres eorum, ad sinistram, Ethan filius Cusi, filii Abdi, filii Maloch,
45 ੪੫ ਹਸ਼ਬਯਾਹ ਦਾ ਪੁੱਤਰ, ਅਮਸਯਾਹ ਦਾ ਪੁੱਤਰ, ਹਿਲਕੀਯਾਹ ਦਾ ਪੁੱਤਰ
filii Hasabiæ, filii Amasiæ, filii Helciæ,
46 ੪੬ ਅਮਸੀ ਦਾ ਪੁੱਤਰ, ਬਾਨੀ ਦਾ ਪੁੱਤਰ, ਸ਼ਾਮਰ ਦਾ ਪੁੱਤਰ
filii Amasai, filii Boni, filii Somer,
47 ੪੭ ਮਹਲੀ ਦਾ ਪੁੱਤਰ, ਮੂਸ਼ੀ ਦਾ ਪੁੱਤਰ, ਮਰਾਰੀ ਦਾ ਪੁੱਤਰ, ਲੇਵੀ ਦਾ ਪੁੱਤਰ
filii Moholi, filii Musi, filii Merari, filii Levi.
48 ੪੮ ਅਤੇ ਉਨ੍ਹਾਂ ਦੇ ਭਰਾ ਲੇਵੀ ਪਰਮੇਸ਼ੁਰ ਦੇ ਭਵਨ ਦੇ ਡੇਰੇ ਦੀ ਸਾਰੀ ਟਹਿਲ ਸੇਵਾ ਲਈ ਥਾਪੇ ਗਏ।
Fratres quoque eorum Levitæ, qui ordinati sunt in cunctum ministerium tabernaculi domus Domini.
49 ੪੯ ਪਰ ਹਾਰੂਨ ਤੇ ਉਹ ਦੇ ਪੁੱਤਰ ਹੋਮ ਦੀ ਜਗਵੇਦੀ ਉੱਤੇ ਧੂਪ ਦੀ ਜਗਵੇਦੀ ਉੱਤੇ ਅਤੇ ਅੱਤ ਪਵਿੱਤਰ ਸਥਾਨ ਦੇ ਸਾਰੇ ਕੰਮ ਲਈ ਅਤੇ ਇਸਰਾਏਲ ਦੇ ਪ੍ਰਾਸਚਿਤ ਲਈ ਭੇਟਾਂ ਚੜ੍ਹਾਉਂਦੇ ਸਨ ਜਿਵੇਂ ਹੀ ਪਰਮੇਸ਼ੁਰ ਦੇ ਦਾਸ ਮੂਸਾ ਨੇ ਹੁਕਮ ਦਿੱਤਾ ਸੀ
Aaron vero, et filii eius adolebant incensum super altare holocausti, et super altare thymiamatis, in omne opus Sancti Sanctorum: et ut precarentur pro Israel iuxta omnia, quæ præceperat Moyses servus Dei.
50 ੫੦ ਅਤੇ ਇਹ ਹਾਰੂਨ ਦੇ ਪੁੱਤਰ ਸਨ, ਉਹ ਦਾ ਪੁੱਤਰ ਅਲਆਜ਼ਾਰ, ਉਹ ਦਾ ਪੁੱਤਰ ਫ਼ੀਨਹਾਸ, ਉਹ ਦਾ ਪੁੱਤਰ ਅਬੀਸ਼ੂਆ,
Hi sunt autem filii Aaron: Eleazar filius eius, Phinees filius eius, Abisue filius eius,
51 ੫੧ ਉਹ ਦਾ ਪੁੱਤਰ ਬੁੱਕੀ, ਉਹ ਦਾ ਪੁੱਤਰ ਉੱਜ਼ੀ, ਉਹ ਦਾ ਪੁੱਤਰ ਜ਼ਰਹਯਾਹ,
Bocci filius eius, Ozi filius eius, Zarahia filius eius,
52 ੫੨ ਉਹ ਦਾ ਪੁੱਤਰ ਮਰਾਯੋਥ, ਉਹ ਦਾ ਪੁੱਤਰ ਅਮਰਯਾਹ, ਉਹ ਦਾ ਪੁੱਤਰ ਅਹੀਟੂਬ,
Meraioth filius eius, Amarias filius eius, Achitob filius eius,
53 ੫੩ ਉਹ ਦਾ ਪੁੱਤਰ ਸਾਦੋਕ, ਉਹ ਦਾ ਪੁੱਤਰ ਅਹੀਮਅਸ।
Sadoc filius eius, Achimaas filius eius.
54 ੫੪ ਇਹ ਉਨ੍ਹਾਂ ਦੇ ਵਸੇਬੇ ਉਨ੍ਹਾਂ ਦੀਆਂ ਛਾਉਣੀਆਂ ਅਨੁਸਾਰ ਉਨ੍ਹਾਂ ਦੀਆਂ ਹੱਦਾਂ ਵਿੱਚ ਸਨ। ਕਹਾਥੀਆਂ ਦੇ ਪਰਿਵਾਰਾਂ ਵਿੱਚੋਂ ਹਾਰੂਨ ਦੇ ਪੁੱਤਰਾਂ ਨੂੰ ਕਿਉਂ ਜੋ ਉਹਨਾਂ ਦਾ ਪਹਿਲਾ ਗੁਣਾ ਨਿੱਕਲਿਆ
Et hæc habitacula eorum per vicos atque confinia, filiorum scilicet Aaron, iuxta cognationes Caathitarum: ipsis enim sorte contigerant.
55 ੫੫ ਸੋ ਉਨ੍ਹਾਂ ਨੇ ਉਹਨਾਂ ਨੂੰ ਯਹੂਦੀਆਂ ਦੇ ਸਾਰੇ ਦੇਸ ਵਿੱਚ ਹਬਰੋਨ ਤੇ ਉਹ ਦੀਆਂ ਆਲੇ-ਦੁਆਲੇ ਦੀਆਂ ਸ਼ਾਮਲਾਟਾਂ ਦਿੱਤੀਆਂ
Dederunt igitur eis Hebron in terra Iuda, et suburbana eius per circuitum:
56 ੫੬ ਪਰ ਸ਼ਹਿਰ ਦੀਆਂ ਪੈਲੀਆਂ ਤੇ ਉਹ ਦੇ ਪਿੰਡ ਉਨ੍ਹਾਂ ਨੇ ਯਫ਼ੁੰਨਹ ਦੇ ਪੁੱਤਰ ਕਾਲੇਬ ਨੂੰ ਦਿੱਤੇ
agros autem civitatis, et villas, Caleb filio Iephone.
57 ੫੭ ਅਤੇ ਉਨ੍ਹਾਂ ਨੇ ਹਾਰੂਨ ਦੇ ਪੁੱਤਰਾਂ ਨੂੰ ਪਨਾਹ ਦੇ ਨਗਰ ਦਿੱਤੇ ਅਰਥਾਤ ਹਬਰੋਨ, ਲਿਬਨਾਹ ਉਹ ਦੀਆਂ ਸ਼ਾਮਲਾਟਾਂ ਸਣੇ, ਯੱਤੀਰ, ਅਸ਼ਤਮੋਆ ਉਹ ਦੀਆਂ ਸ਼ਾਮਲਾਟਾਂ ਸਣੇ
Porro filiis Aaron dederunt civitates ad confugiendum Hebron, et Lobna, et suburbana eius,
58 ੫੮ ਤੇ ਹੀਲੇਨ ਉਹ ਦੀਆਂ ਸ਼ਾਮਲਾਟਾਂ ਸਣੇ, ਦਬੀਰ ਉਹ ਦੀਆਂ ਸ਼ਾਮਲਾਟਾਂ ਸਣੇ
Iether quoque, et Esthemo cum suburbanis suis, sed et Helon, et Dabir cum suburbanis suis,
59 ੫੯ ਤੇ ਆਸ਼ਾਨ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਬੈਤ ਸ਼ਮਸ਼ ਉਹ ਦੀਆਂ ਸ਼ਾਮਲਾਟਾਂ ਸਣੇ
Asan quoque, et Bethsemes, et suburbana earum.
60 ੬੦ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ, ਗਬਾ ਉਹ ਦੀਆਂ ਸ਼ਾਮਲਾਟਾਂ ਸਣੇ, ਅੱਲਮਥ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਅਨਾਥੋਥ ਉਹ ਦੀਆਂ ਸ਼ਾਮਲਾਟਾਂ ਸਣੇ। ਉਨ੍ਹਾਂ ਦੀਆਂ ਕੁਲਾਂ ਦੇ ਸਾਰੇ ਸ਼ਹਿਰ ਤੇਰ੍ਹਾਂ ਸ਼ਹਿਰ ਸਨ।
De tribu autem Beniamin: Gabee et suburbana eius, et Almath cum suburbanis suis, Anathoth quoque cum suburbanis suis. Omnes civitates, tredecim, per cognationes suas.
61 ੬੧ ਕਹਾਥ ਦੇ ਪੁੱਤਰਾਂ ਲਈ ਜਿਹੜੇ ਉਸ ਗੋਤ ਦੀ ਕੁਲ ਵਿੱਚੋਂ ਬਾਕੀ ਸਨ ਉਸ ਅੱਧੇ ਗੋਤ ਤੋਂ ਅਰਥਾਤ ਮਨੱਸ਼ਹ ਦੇ ਅੱਧੇ ਗੋਤ ਤੋਂ ਗੁਣਾ ਪਾ ਕੇ ਦਸ ਸ਼ਹਿਰ ਮਿਲੇ
Filiis autem Caath residuis de cognatione sua dederunt ex dimidia tribu Manasse in possessionem urbes decem.
62 ੬੨ ਅਤੇ ਗੇਰਸ਼ੋਮ ਦੇ ਪੁੱਤਰਾਂ ਲਈ ਉਨ੍ਹਾਂ ਦੀਆਂ ਕੁਲਾਂ ਅਨੁਸਾਰ, ਯਿੱਸਾਕਾਰ ਦੇ ਗੋਤ ਤੋਂ ਤੇ ਆਸ਼ੇਰ ਦੇ ਗੋਤ ਤੋਂ ਤੇ ਨਫ਼ਤਾਲੀ ਦੇ ਗੋਤ ਤੋਂ ਤੇ ਮਨੱਸ਼ਹ ਦੇ ਗੋਤ ਤੋਂ ਬਾਸ਼ਾਨ ਵਿੱਚ ਤੇਰ੍ਹਾਂ ਸ਼ਹਿਰ
Porro filiis Gersom per cognationes suas de tribu Issachar, et de tribu Aser, et de tribu Nephthali, et de tribu Manasse in Basan, urbes tredecim.
63 ੬੩ ਮਰਾਰੀ ਦੇ ਪੁੱਤਰਾਂ ਲਈ ਉਨ੍ਹਾਂ ਦੀਆਂ ਕੁਲਾਂ ਅਨੁਸਾਰ ਰਊਬੇਨ ਦੇ ਗੋਤ ਤੋਂ, ਗਾਦ ਦੇ ਗੋਤ ਤੋਂ ਤੇ ਜ਼ਬੂਲੁਨ ਦੇ ਗੋਤ ਤੋਂ ਗੁਣਾ ਪਾ ਕੇ ਬਾਰਾਂ ਸ਼ਹਿਰ
Filiis autem Merari per cognationes suas de tribu Ruben, et de tribu Gad, et de tribu Zabulon, dederunt sorte civitates duodecim.
64 ੬੪ ਅਤੇ ਇਸਰਾਏਲੀਆਂ ਨੇ ਲੇਵੀਆਂ ਨੂੰ ਇਹ ਸ਼ਹਿਰ ਉਨ੍ਹਾਂ ਦੀਆਂ ਸ਼ਾਮਲਾਟਾਂ ਸਣੇ ਦਿੱਤੇ
Dederunt quoque filii Israel Levitis civitates, et suburbana earum:
65 ੬੫ ਅਤੇ ਉਨ੍ਹਾਂ ਨੇ ਗੁਣਾ ਪਾ ਕੇ ਯਹੂਦੀਆਂ ਦੇ ਗੋਤ ਤੋਂ ਤੇ ਸ਼ਿਮਓਨੀਆਂ ਦੇ ਗੋਤ ਤੋਂ ਤੇ ਬਿਨਯਾਮੀਨੀਆਂ ਦੇ ਗੋਤ ਤੋਂ ਇਹ ਸ਼ਹਿਰ ਦਿੱਤੇ ਜਿਨ੍ਹਾਂ ਦੇ ਨਾਵਾਂ ਦਾ ਵਰਨਣ ਹੋਇਆ ਹੈ।
dederuntque per sortem, ex tribu filiorum Iuda, et ex tribu filiorum Simeon, et ex tribu filiorum Beniamin urbes has, quas vocaverunt nominibus suis,
66 ੬੬ ਅਤੇ ਕਹਾਥੀਆਂ ਦੀਆਂ ਕਈ ਕੁਲਾਂ ਲਈ ਉਨ੍ਹਾਂ ਦੇ ਬੰਨਿਆਂ ਦੇ ਸ਼ਹਿਰ ਇਫ਼ਰਾਈਮ ਦੇ ਗੋਤ ਤੋਂ ਸਨ
et his, qui erant de cognatione filiorum Caath, fueruntque civitates in terminis eorum de tribu Ephraim.
67 ੬੭ ਅਤੇ ਉਨ੍ਹਾਂ ਨੇ ਉਹਨਾਂ ਨੂੰ ਪਨਾਹ ਨਗਰ ਦਿੱਤੇ ਅਰਥਾਤ ਸ਼ਕਮ ਉਹ ਦੀਆਂ ਸ਼ਾਮਲਾਟਾਂ ਸਣੇ, ਇਫ਼ਰਾਈਮ ਦੇ ਪਰਬਤ ਵਿੱਚ ਅਤੇ ਗਜ਼ਰ ਉਹ ਦੀਆਂ ਸ਼ਾਮਲਾਟਾਂ ਸਣੇ
Dederunt ergo eis urbes ad confugiendum, Sichem cum suburbanis suis in monte Ephraim, et Gazer cum suburbanis suis,
68 ੬੮ ਅਤੇ ਯਾਕਮਆਮ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਬੈਤ-ਹੋਰੋਨ ਉਹ ਦਿਨ ਸ਼ਾਮਲਾਟਾਂ ਸਣੇ
Iecmaam quoque cum suburbanis suis, et Bethoron similiter,
69 ੬੯ ਅਤੇ ਅੱਯਾਲੋਨ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਗਥ-ਰਿੰਮੋਨ ਉਹ ਦੀਆਂ ਸ਼ਾਮਲਾਟਾਂ ਸਣੇ
necnon et Helon cum suburbanis suis, et Gethremmon in eundem modum.
70 ੭੦ ਅਤੇ ਮਨੱਸ਼ਹ ਦੇ ਅੱਧੇ ਗੋਤ ਤੋਂ ਆਨੇਰ ਉਹ ਦੀਆਂ ਸ਼ਾਮਲਾਟਾਂ ਸਣੇ, ਬਿਲਆਮ ਉਹ ਦੀਆਂ ਸ਼ਾਮਲਾਟਾਂ ਸਣੇ, ਕਹਾਥੀਆਂ ਦੀ ਕੁਲ ਦੇ ਬਾਕੀਆਂ ਲਈ।
Porro ex dimidia tribu Manasse, Aner et suburbana eius, Balaam et suburbana eius: his videlicet, qui de cognatione filiorum Caath reliqui erant.
71 ੭੧ ਗੇਰਸ਼ੋਮ ਦੇ ਪੁੱਤਰਾਂ ਲਈ, ਮਨੱਸ਼ਹ ਦੇ ਅੱਧੇ ਗੋਤ ਦੀ ਕੁਲ ਤੋਂ ਬਾਸ਼ਾਨ ਵਿੱਚ ਗੋਲਾਨ ਉਹ ਦੀਆਂ ਸ਼ਾਮਲਾਟਾਂ ਸਣੇ ਅਤੇ ਅਸ਼ਤਾਰੋਥ ਉਹ ਦੀਆਂ ਸ਼ਾਮਲਾਟਾਂ ਸਣੇ
Filiis autem Gersom de cognatione dimidiæ tribus Manasse Gaulon in Basan, et suburbana eius, et Astaroth cum suburbanis suis;
72 ੭੨ ਅਤੇ ਯਿੱਸਾਕਾਰ ਦੇ ਗੋਤ ਤੋਂ ਕਦਸ਼ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਦਾਬਰਥ ਉਹ ਦੀਆਂ ਸ਼ਾਮਲਾਟਾਂ ਸਣੇ
de tribu Issachar, Cedes et suburbanis suis, et Dabereth cum suburbanis suis;
73 ੭੩ ਅਤੇ ਰਾਮੋਥ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਆਨੇਮ ਉਹ ਦੀਆਂ ਸ਼ਾਮਲਾਟਾਂ ਸਣੇ
Ramoth quoque et suburbana eius, et Anem cum suburbanis suis;
74 ੭੪ ਅਤੇ ਆਸ਼ੇਰ ਦੇ ਗੋਤ ਤੋਂ ਮਾਸ਼ਾਲ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਅਬਦੋਨ ਉਹ ਦੀਆਂ ਸ਼ਾਮਲਾਟਾਂ ਸਣੇ
de tribu vero Aser: Masal cum suburbanis suis, et Abdon similiter;
75 ੭੫ ਅਤੇ ਹੂਕੋਕ ਉਹ ਦੀਆਂ ਸ਼ਾਮਲਾਟਾਂ ਸਣੇ ਅਤੇ ਰਹੋਬ ਉਹ ਦੀਆਂ ਸ਼ਾਮਲਾਟਾਂ ਸਣੇ
Husac quoque et suburbana eius, et Rohob cum suburbanis suis;
76 ੭੬ ਅਤੇ ਨਫ਼ਤਾਲੀ ਦੇ ਗੋਤ ਤੋਂ, ਕਾਦੇਸ਼ ਗਲੀਲ ਵਿੱਚ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਹੰਮੋਨ ਉਹ ਦੀਆਂ ਸ਼ਾਮਲਾਟਾਂ ਸਣੇ ਕਿਰਯਾਥੈਮ ਉਹ ਦੀਆਂ ਸ਼ਾਮਲਾਟਾਂ ਸਣੇ।
porro de tribu Nephthali, Cedes in Galilæa et suburbana eius, Hamon cum suburbanis suis, et Cariathaim et suburbana eius.
77 ੭੭ ਬਾਕੀ ਮਰਾਰੀਆਂ ਲਈ ਜ਼ਬੂਲੁਨ ਦੇ ਗੋਤ ਤੋਂ ਰਿੰਮੋਨ ਉਹ ਦੀਆਂ ਸ਼ਾਮਲਾਟਾਂ ਸਣੇ, ਤਾਬੋਰ ਉਹ ਦੀਆਂ ਸ਼ਾਮਲਾਟਾਂ ਸਣੇ
Filiis autem Merari residuis: de tribu Zabulon, Remmono et suburbana eius, et Thabor cum suburbanis sus:
78 ੭੮ ਅਤੇ ਯਰਦਨ ਪਾਰ ਯਰੀਹੋ ਕੋਲ ਯਰਦਨ ਦੇ ਚੜਦੇ ਪਾਸੇ ਰਊਬੇਨ ਦੇ ਗੋਤ ਤੋਂ ਬਸਰ ਉਜਾੜ ਵਿੱਚ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਯਹਾਸ ਉਹ ਦੀਆਂ ਸ਼ਾਮਲਾਟਾਂ ਸਣੇ
trans Iordanem quoque ex adverso Iericho contra Orientem Iordanis, de tribu Ruben, Bosor in solitudine cum suburbanis suis, et Iassa cum suburbanis suis;
79 ੭੯ ਅਤੇ ਕਦੇਮੋਥ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਮੇਫ਼ਾਅਥ ਉਹ ਦੀਆਂ ਸ਼ਾਮਲਾਟਾਂ ਸਣੇ
Cademoth quoque et suburbana eius, et Mephaat cum suburbanis suis;
80 ੮੦ ਅਤੇ ਗਾਦ ਦੇ ਗੋਤ ਤੋਂ ਰਾਮੋਥ ਗਿਲਆਦ ਵਿੱਚ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਮਹਨਇਮ ਉਹ ਦੀਆਂ ਸ਼ਾਮਲਾਟਾਂ ਸਣੇ
necnon et de tribu Gad, Ramoth in Galaad et suburbana eius, et Manaim cum suburbanis suis;
81 ੮੧ ਅਤੇ ਹਸ਼ਬੋਨ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਯਾਜ਼ੇਰ ਉਹ ਦੀਆਂ ਸ਼ਾਮਲਾਟਾਂ ਸਣੇ।
sed et Hesebon cum suburbanis suis, et Iezer cum suburbanis suis.