< 1 ਇਤਿਹਾਸ 4 >

1 ਯਹੂਦਾਹ ਦੇ ਪੁੱਤਰ: ਪਰਸ, ਹਸਰੋਨ, ਕਰਮੀ, ਹੂਰ ਅਤੇ ਸ਼ੋਬਾਲ।
בני יהודה פרץ חצרון וכרמי וחור ושובל׃
2 ਸ਼ੋਬਾਲ ਦੇ ਪੁੱਤਰ ਰਆਯਾਹ, ਉਹ ਦਾ ਪੁੱਤਰ ਯਹਥ, ਉਹ ਦੇ ਪੁੱਤਰ ਅਹੂਮਈ ਤੇ ਲਹਦ। ਇਹ ਸਾਰਆਥੀਆਂ ਦੇ ਕੁੱਲਾਂ ਦੇ ਪੁਰਖੇ ਸਨ।
וראיה בן שובל הוליד את יחת ויחת הליד את אחומי ואת להד אלה משפחות הצרעתי׃
3 ਏਟਾਮ ਦੇ ਪਿਤਾ ਦੇ ਇਹ ਪੁੱਤਰ ਸਨ: ਯਿਜ਼ਰਏਲ, ਯਿਸ਼ਮਾ, ਯਿਦਬਾਸ਼ ਅਤੇ ਉਨ੍ਹਾਂ ਦੀ ਭੈਣ ਹੱਸਲਲਪੋਨੀ ਸੀ।
ואלה אבי עיטם יזרעאל וישמא וידבש ושם אחותם הצללפוני׃
4 ਫਨੂਏਲ ਗਦੋਰ ਦਾ ਪਿਤਾ ਏਜ਼ਰ, ਹੂਸ਼ਾਹ ਦਾ ਪਿਤਾ। ਇਹ ਬੈਤਲਹਮ ਦੇ ਪਿਤਾ ਅਫਰਾਥਾਹ ਦੇ ਪਹਿਲੌਠੇ ਹੂਰ ਦੇ ਪੁੱਤਰ ਸਨ
ופנואל אבי גדר ועזר אבי חושה אלה בני חור בכור אפרתה אבי בית לחם׃
5 ਅਤੇ ਤਕੋਆਹ ਦੇ ਪਿਤਾ ਅਸ਼ਹੂਰ ਦੀਆਂ ਦੋ ਪਤਨੀਆਂ ਸਨ, ਹਲਾਹ ਅਤੇ ਨਅਰਾਹ।
ולאשחור אבי תקוע היו שתי נשים חלאה ונערה׃
6 ਨਅਰਾਹ ਨੇ ਉਹ ਦੇ ਲਈ ਅਹੁੱਜ਼ਾਮ, ਹੇਫ਼ਰ, ਤੇਮਨੀ ਅਤੇ ਹਾਅਹਸ਼ਤਾਰੀ ਨੂੰ ਜਨਮ ਦਿੱਤਾ। ਇਹ ਨਅਰਾਹ ਦੇ ਪੁੱਤਰ ਸਨ।
ותלד לו נערה את אחזם ואת חפר ואת תימני ואת האחשתרי אלה בני נערה׃
7 ਹਲਾਹ ਦੇ ਪੁੱਤਰ: ਸਰਥ, ਯਿਸਹਰ ਅਤੇ ਅਥਨਾਨ ਸਨ।
ובני חלאה צרת יצחר ואתנן׃
8 ਕੋਸ ਤੋਂ ਆਨੂਬ, ਸੋਬੇਬਾਹ ਅਤੇ ਹਾਰੁਮ ਦੇ ਪੁੱਤਰ ਅਹਰਹੇਲ ਦੇ ਪਰਿਵਾਰ ਜੰਮੇ।
וקוץ הוליד את ענוב ואת הצבבה ומשפחות אחרחל בן הרום׃
9 ਯਾਬੇਸ ਆਪਣੇ ਭਰਾਵਾਂ ਨਾਲੋਂ ਪਤਵੰਤ ਸੀ ਅਤੇ ਉਹ ਦੀ ਮਾਤਾ ਨੇ ਇਹ ਆਖ ਕੇ ਉਹ ਦਾ ਨਾਮ ਯਅਬੇਸ ਰੱਖਿਆ ਕਿ ਮੈਂ ਉਹ ਨੂੰ ਦੁੱਖ ਨਾਲ ਜਨਮ ਦਿੱਤਾ ਹੈ।
ויהי יעבץ נכבד מאחיו ואמו קראה שמו יעבץ לאמר כי ילדתי בעצב׃
10 ੧੦ ਯਾਬੇਸ ਨੇ ਇਸਰਾਏਲ ਦੇ ਪਰਮੇਸ਼ੁਰ ਅੱਗੇ ਬੇਨਤੀ ਕਰ ਕੇ ਆਖਿਆ, “ਕਾਸ਼ ਕਿ ਤੂੰ ਮੈਨੂੰ ਸੱਚ-ਮੁੱਚ ਬਰਕਤ ਦਿੰਦਾ, ਮੇਰੀਆਂ ਹੱਦਾਂ ਨੂੰ ਵਧਾਉਂਦਾ, ਤੇਰਾ ਹੱਥ ਮੇਰੇ ਨਾਲ ਰਹਿੰਦਾ ਅਤੇ ਤੂੰ ਮੈਨੂੰ ਬੁਰਿਆਈ ਤੋਂ ਬਚਾਉਂਦਾ ਤਾਂ ਜੋ ਉਹ ਮੈਨੂੰ ਨੂੰ ਦੁੱਖ ਨਾ ਦੇਵੇ!” ਪਰਮੇਸ਼ੁਰ ਨੇ ਉਸ ਦੀ ਪ੍ਰਾਰਥਨਾ ਸੁਣ ਲਈ ਅਤੇ ਉਸ ਦੇ ਅਨੁਸਾਰ ਕੀਤਾ।
ויקרא יעבץ לאלהי ישראל לאמר אם ברך תברכני והרבית את גבולי והיתה ידך עמי ועשית מרעה לבלתי עצבי ויבא אלהים את אשר שאל׃
11 ੧੧ ਸ਼ੂਹਾਹ ਦੇ ਭਰਾ ਕਲੂਬ ਤੋਂ ਮਹੀਰ ਜੰਮਿਆ ਜੋ ਅਸ਼ਤੋਨ ਦਾ ਪਿਤਾ ਸੀ।
וכלוב אחי שוחה הוליד את מחיר הוא אבי אשתון׃
12 ੧੨ ਅਸ਼ਤੋਨ ਤੋਂ ਬੈਤਰਾਫਾ, ਪਾਸੇਆਹ ਅਤੇ ਈਰ-ਨਾਹਾਸ਼ ਦੇ ਪਿਤਾ ਤਹਿੰਨਾਹ ਜਨਮੇ। ਇਹ ਰੇਕਾਹ ਦੇ ਮਨੁੱਖ ਸਨ।
ואשתון הוליד את בית רפא ואת פסח ואת תחנה אבי עיר נחש אלה אנשי רכה׃
13 ੧੩ ਕਨਜ਼ ਦੇ ਪੁੱਤਰ ਆਥਨੀਏਲ ਅਤੇ ਸਰਾਯਾਹ, ਆਥਨੀਏਲ ਦਾ ਪੁੱਤਰ ਹਥਥ।
ובני קנז עתניאל ושריה ובני עתניאל חתת׃
14 ੧੪ ਮਓਨੋਥਈ ਤੋਂ ਆਫਰਾਹ ਜੰਮਿਆ ਅਤੇ ਸਰਾਯਾਹ ਤੋਂ ਯੋਆਬ ਜੰਮਿਆ ਜਿਹੜਾ ਗੇ-ਹਰਾਸ਼ੀਮ ਦਾ ਪੁਰਖਾ ਸੀ, ਜਿਸ ਦੇ ਲੋਕ ਕਾਰੀਗਰ ਸਨ।
ומעונתי הוליד את עפרה ושריה הוליד את יואב אבי גיא חרשים כי חרשים היו׃
15 ੧੫ ਯਫ਼ੁੰਨਹ ਦੇ ਪੁੱਤਰ ਕਾਲੇਬ ਦੇ ਪੁੱਤਰ: ਈਰੂ, ਏਲਾਹ ਅਤੇ ਨਅਮ ਸਨ ਅਤੇ ਏਲਾਹ ਪੁੱਤਰ ਕਨਜ਼
ובני כלב בן יפנה עירו אלה ונעם ובני אלה וקנז׃
16 ੧੬ ਅਤੇ ਯਹੱਲੇਲ ਦੇ ਪੁੱਤਰ, ਜ਼ੀਫ ਤੇ ਜ਼ੀਫਾਹ, ਤੀਰਯਾ ਤੇ ਅਸਰੇਲ
ובני יהללאל זיף וזיפה תיריא ואשראל׃
17 ੧੭ ਅਤੇ ਅਜ਼ਰਾਹ ਦੇ ਪੁੱਤਰ ਯਥਰ, ਮਰਦ, ਏਫਰ ਅਤੇ ਯਾਲੋਨ ਅਤੇ ਉਹ ਮਿਰਯਮ ਤੇ ਸ਼ੰਮਈ ਤੇ ਯਿਸ਼ਬਹ ਅਸ਼ਤਮੋਆ ਦਾ ਪਿਤਾ ਜਣੀ
ובן עזרה יתר ומרד ועפר וילון ותהר את מרים ואת שמי ואת ישבח אבי אשתמע׃
18 ੧੮ ਅਤੇ ਉਹ ਦੀ ਯਹੂਦਣ ਔਰਤ ਨੇ ਗਦੋਰ ਦਾ ਪਿਤਾ ਯਰਦ ਤੇ ਸੋਕੋਹ ਦਾ ਪਿਤਾ ਹੇਬਰ ਤੇ ਜ਼ਾਨੋਅਹ ਦਾ ਪਿਤਾ ਯਕੂਥੀਏਲ ਜਣੇ ਅਤੇ ਇਹ ਫ਼ਿਰਊਨ ਦੀ ਧੀ ਬਿਥਯਾਹ ਦੇ ਪੁੱਤਰ ਸਨ ਜਿਹ ਨੂੰ ਮਰਦ ਨੇ ਵਿਆਹ ਲਿਆ
ואשתו היהדיה ילדה את ירד אבי גדור ואת חבר אבי שוכו ואת יקותיאל אבי זנוח ואלה בני בתיה בת פרעה אשר לקח מרד׃
19 ੧੯ ਅਤੇ ਹੋਦੀਯਾਹ ਦੀ ਔਰਤ ਨਹਮ ਦੀ ਭੈਣ ਦੇ ਪੁੱਤਰ ਗਰਮੀ ਕਈਲਾਹ ਦਾ ਪਿਤਾ ਅਤੇ ਮਆਕਾਥੀ ਅਸ਼ਤਮੋਆ ਸਨ
ובני אשת הודיה אחות נחם אבי קעילה הגרמי ואשתמע המעכתי׃
20 ੨੦ ਅਤੇ ਸ਼ੀਮੋਨ ਦੇ ਪੁੱਤਰ ਅਮਨੋਨ ਤੇ ਰਿੰਨਾਹ ਬਨ-ਹਾਨਾਨ ਤੇ ਤੀਲੋਨ ਅਤੇ ਯਿਸ਼ਈ ਦੇ ਪੁੱਤਰ ਜ਼ੋਹੇਥ ਤੇ ਬਨ-ਜ਼ੋਹੇਥ।
ובני שימון אמנון ורנה בן חנן ותולון ובני ישעי זוחת ובן זוחת׃
21 ੨੧ ਯਹੂਦਾਹ ਦੇ ਪੁੱਤਰ ਸ਼ੇਲਾਹ ਦੇ ਪੁੱਤਰ, ਲੇਕਾਹ ਦਾ ਪਿਤਾ ਏਰ ਤੇ ਮਾਰੇਸ਼ਾਹ ਦਾ ਪਿਤਾ ਲਅਦਾਹ ਅਤੇ ਬੈਤ ਅਸ਼ਬੇਆ ਦੇ ਘਰਾਣੇ ਦੇ ਪਰਿਵਾਰ ਜਿਹੜੇ ਮਹੀਨ ਕਤਾਨ ਬੁਣਨ ਵਾਲਿਆਂ ਦੇ ਘਰਾਣੇ ਦੇ ਸਨ
בני שלה בן יהודה ער אבי לכה ולעדה אבי מרשה ומשפחות בית עבדת הבץ לבית אשבע׃
22 ੨੨ ਅਤੇ ਯੋਕੀਮ ਤੇ ਕੋਜ਼ੇਬਾ ਦੇ ਮਨੁੱਖ ਤੇ ਯੋਆਸ਼ ਤੇ ਸਾਰਾਫ ਜੋ ਮੋਆਬ ਤੇ ਹਕੂਮਤ ਕਰਦੇ ਸਨ ਅਤੇ ਯਾਸ਼ੂਬੀ-ਲਹਮ। ਇਹ ਗੱਲਾਂ ਪੁਰਾਣੀਆਂ ਹਨ
ויוקים ואנשי כזבא ויואש ושרף אשר בעלו למואב וישבי לחם והדברים עתיקים׃
23 ੨੩ ਇਹ ਘੁਮਿਆਰ ਸਨ ਅਤੇ ਗਦੇਰਾਹ ਤੇ ਨਟਾਈਮ ਦੇ ਵੱਸਣ ਵਾਲੇ ਸਨ। ਉੱਥੇ ਉਹ ਪਾਤਸ਼ਾਹ ਦਾ ਕੰਮ ਕਰਦੇ ਹੋਏ ਉਸ ਦੇ ਨਾਲ ਰਹਿੰਦੇ ਸਨ।
המה היוצרים וישבי נטעים וגדרה עם המלך במלאכתו ישבו שם׃
24 ੨੪ ਸ਼ਿਮਓਨ ਦੇ ਪੁੱਤਰ, ਨਮੂਏਲ ਤੇ ਯਾਮੀਨ, ਯਾਰੀਬ, ਜ਼ਰਹ ਸ਼ਾਊਲ
בני שמעון נמואל וימין יריב זרח שאול׃
25 ੨੫ ਉਹ ਦਾ ਪੁੱਤਰ ਸ਼ੱਲੂਮ, ਉਹ ਦਾ ਮਿਬਸਾਮ, ਉਹ ਦਾ ਪੁੱਤਰ ਮਿਸ਼ਮਾ
שלם בנו מבשם בנו משמע בנו׃
26 ੨੬ ਅਤੇ ਮਿਸ਼ਮਾ ਦੇ ਪੁੱਤਰ ਹੰਮੂਏਲ, ਉਹ ਦਾ ਪੁੱਤਰ ਜ਼ੱਕੂਰ, ਉਹ ਦਾ ਪੁੱਤਰ ਸ਼ਿਮਈ
ובני משמע חמואל בנו זכור בנו שמעי בנו׃
27 ੨੭ ਅਤੇ ਸ਼ਿਮਈ ਦੇ ਸੋਲ਼ਾਂ ਪੁੱਤਰ ਅਤੇ ਛੇ ਧੀਆਂ ਸਨ ਪਰ ਉਸ ਦੇ ਭਰਾਵਾਂ ਦੇ ਬਹੁਤ ਬਾਲ ਬੱਚੇ ਨਹੀਂ ਸਨ ਅਤੇ ਉਹਨਾਂ ਦੇ ਸਾਰੇ ਕੁਲ ਯਹੂਦੀਆਂ ਦੇ ਕੁੱਲ ਵਾਂਗੂੰ ਨਾ ਵਧੇ
ולשמעי בנים ששה עשר ובנות שש ולאחיו אין בנים רבים וכל משפחתם לא הרבו עד בני יהודה׃
28 ੨੮ ਅਤੇ ਓਹ ਬਏਰਸ਼ਬਾ ਵਿੱਚ ਤੇ ਮੋਲਾਦਾਹ ਤੇ ਹਸਰਸ਼ੂਆਲ ਵਿੱਚ ਵੱਸਦੇ ਸਨ
וישבו בבאר שבע ומולדה וחצר שועל׃
29 ੨੯ ਅਤੇ ਬਿਲਹਾਹ ਵਿੱਚ ਤੇ ਆਸਮ ਵਿੱਚ ਤੇ ਤੋਲਾਦ ਵਿੱਚ
ובבלהה ובעצם ובתולד׃
30 ੩੦ ਅਤੇ ਬਥੂਏਲ ਵਿੱਚ ਤੇ ਹਾਰਮਾਹ ਵਿੱਚ ਤੇ ਸਿਕਲਗ ਵਿੱਚ
ובבתואל ובחרמה ובציקלג׃
31 ੩੧ ਅਤੇ ਬੈਤ ਮਰਕਾਬੋਥ ਵਿੱਚ ਤੇ ਹਸਰ-ਸੂਸੀਮ ਵਿੱਚ ਤੇ ਬੈਤ-ਬਿਰਈ ਵਿੱਚ ਤੇ ਸ਼ਅਰਇਮ ਵਿੱਚ। ਇਹ ਉਨ੍ਹਾਂ ਦੇ ਸ਼ਹਿਰ ਦਾਊਦ ਦੇ ਰਾਜ ਤੱਕ ਸਨ
ובבית מרכבות ובחצר סוסים ובבית בראי ובשערים אלה עריהם עד מלך דויד׃
32 ੩੨ ਉਨ੍ਹਾਂ ਦੇ ਪਿੰਡ, ਏਟਾਮ ਤੇ ਏਨ, ਰਿੰਮੋਨ ਤੇ ਤੋਕਨ ਤੇ ਆਸ਼ਾਨ, ਪੰਜ ਸ਼ਹਿਰ
וחצריהם עיטם ועין רמון ותכן ועשן ערים חמש׃
33 ੩੩ ਨਾਲੇ ਇਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੇ ਸਾਰੇ ਪਿੰਡ ਬਆਲ ਤੱਕ। ਇਹ ਉਨ੍ਹਾਂ ਦੇ ਵਸੇਬੇ ਸਨ ਅਤੇ ਉਨ੍ਹਾਂ ਦੀਆਂ ਕੁਲਪੱਤ੍ਰੀਆਂ ਸਨ
וכל חצריהם אשר סביבות הערים האלה עד בעל זאת מושבתם והתיחשם להם׃
34 ੩੪ ਅਤੇ ਮਸ਼ੋਬਾਬ ਤੇ ਯਮਲੇਕ ਤੇ ਯੋਸ਼ਾਹ ਅਮਸਯਾਹ ਦਾ ਪੁੱਤਰ
ומשובב וימלך ויושה בן אמציה׃
35 ੩੫ ਅਤੇ ਯੋਏਲ ਤੇ ਯੇਹੂ ਯੋਸ਼ਿਬਯਾਹ ਦਾ ਪੁੱਤਰ, ਸਰਾਯਾਹ ਦਾ ਪੁੱਤਰ, ਅਸੀਏਲ ਦਾ ਪੁੱਤਰ
ויואל ויהוא בן יושביה בן שריה בן עשיאל׃
36 ੩੬ ਅਤੇ ਅਲਯੋਏਨਈ ਤੇ ਯਅਕੋਬਾਹ ਤੇ ਯਸ਼ੋਹਾਯਾਹ ਤੇ ਅਸਾਯਾਹ ਤੇ ਅਦੀਏਲ ਤੇ ਯਿਸੀਮਿਏਲ ਤੇ ਬਨਾਯਾਹ
ואליועיני ויעקבה וישוחיה ועשיה ועדיאל וישימאל ובניה׃
37 ੩੭ ਅਤੇ ਸ਼ਿਫ਼ਈ ਦਾ ਪੁੱਤਰ ਜ਼ੀਜ਼ਾ, ਅੱਲੋਨ ਦਾ ਪੁੱਤਰ ਯਦਾਯਾਹ ਦਾ ਪੁੱਤਰ, ਸ਼ਿਮਰੀ ਦਾ ਪੁੱਤਰ, ਸ਼ਮਅਯਾਹ ਦਾ ਪੁੱਤਰ
וזיזא בן שפעי בן אלון בן ידיה בן שמרי בן שמעיה׃
38 ੩੮ ਇਹ ਜਿਨ੍ਹਾਂ ਦੇ ਨਾਵਾਂ ਦਾ ਵਰਨਣ ਹੋਇਆ ਆਪੋ ਆਪਣੇ ਕੁੱਲਾਂ ਦੇ ਸਰਦਾਰ ਸਨ ਅਤੇ ਉਨ੍ਹਾਂ ਦੇ ਘਰਾਣੇ ਬਹੁਤ ਹੀ ਵਧ ਗਏ।
אלה הבאים בשמות נשיאים במשפחותם ובית אבותיהם פרצו לרוב׃
39 ੩੯ ਅਤੇ ਉਹ ਗਦੋਰ ਤੋਂ ਬਾਹਰ ਉਸ ਘਾਟੀ ਦੇ ਪੂਰਬ ਤੱਕ ਆਪਣਿਆਂ ਇੱਜੜਾਂ ਲਈ ਚਾਰਗਾਹ ਲੱਭਣ ਗਏ।
וילכו למבוא גדר עד למזרח הגיא לבקש מרעה לצאנם׃
40 ੪੦ ਉੱਥੇ ਉਨ੍ਹਾਂ ਨੂੰ ਵਧੀਆ ਤੋਂ ਵਧੀਆ ਅਤੇ ਖੁੱਲ੍ਹੀ ਚਾਰਗਾਹ ਲੱਭੀ, ਅਤੇ ਉਹ ਦੇਸ ਲੰਮਾ ਚੌੜਾ, ਸ਼ਾਂਤੀ ਅਤੇ ਸੁੱਖ ਚੈਨ ਵਾਲਾ ਸੀ, ਕਿਉਂ ਜੋ ਹਾਮ ਦੇ ਲੋਕ ਮੁੱਢੋਂ ਉੱਥੇ ਵੱਸਦੇ ਸਨ।
וימצאו מרעה שמן וטוב והארץ רחבת ידים ושקטת ושלוה כי מן חם הישבים שם לפנים׃
41 ੪੧ ਉਹ ਜਿਨ੍ਹਾਂ ਦੇ ਨਾਮ ਲਿਖੇ ਗਏ ਹਨ, ਉਹਨਾਂ ਨੇ ਯਹੂਦੀਆਂ ਦੇ ਪਾਤਸ਼ਾਹ ਹਿਜ਼ਕੀਯਾਹ ਦੇ ਸਮੇਂ ਉਹਨਾਂ ਦੇ ਡੇਰਿਆਂ ਤੇ ਹਮਲਾ ਕੀਤਾ ਅਤੇ ਮਊਨੀਮ ਉੱਤੇ ਜਿਹੜੇ ਉੱਥੇ ਰਹਿੰਦੇ ਸਨ, ਉਹਨਾਂ ਨੂੰ ਅਜਿਹਾ ਮਾਰਿਆ ਕਿ ਉਹ ਪੂਰੀ ਤਰ੍ਹਾਂ ਨਸ਼ਟ ਹੋ ਗਏ ਤੇ ਆਪ ਉੱਥੇ ਰਹਿਣ ਲੱਗੇ ਕਿਉਂ ਜੋ ਉੱਥੇ ਉਨ੍ਹਾਂ ਦੇ ਇੱਜੜਾਂ ਦੇ ਲਈ ਚਾਰਾ ਸੀ
ויבאו אלה הכתובים בשמות בימי יחזקיהו מלך יהודה ויכו את אהליהם ואת המעינים אשר נמצאו שמה ויחרימם עד היום הזה וישבו תחתיהם כי מרעה לצאנם שם׃
42 ੪੨ ਅਤੇ ਉਨ੍ਹਾਂ ਵਿੱਚੋਂ ਅਰਥਾਤ ਸ਼ਿਮਓਨ ਦੇ ਪੁੱਤਰਾਂ ਵਿੱਚੋਂ ਪੰਜ ਸੌ ਪੁਰਸ਼ ਸੇਈਰ ਦੇ ਪਰਬਤ ਉੱਤੇ ਗਏ ਅਤੇ ਉਨ੍ਹਾਂ ਦੇ ਮੁਖੀਏ ਯਿਸ਼ਈ ਦੇ ਪੁੱਤਰ ਪਲਟਯਾਹ ਤੇ ਨਅਰਯਾਹ ਤੇ ਰਫ਼ਾਯਾਹ ਤੇ ਉੱਜ਼ੀਏਲ ਸਨ
ומהם מן בני שמעון הלכו להר שעיר אנשים חמש מאות ופלטיה ונעריה ורפיה ועזיאל בני ישעי בראשם׃
43 ੪੩ ਅਤੇ ਉਨ੍ਹਾਂ ਨੇ ਰਹਿੰਦਿਆਂ ਅਮਾਲੇਕੀਆਂ ਨੂੰ ਜਿਹੜੇ ਭੱਜ ਨਿੱਕਲੇ ਸਨ ਮਾਰ ਸੁੱਟਿਆ ਅਤੇ ਉਹ ਆਪ ਉੱਥੇ ਅੱਜ ਤੱਕ ਵੱਸਦੇ ਹਨ।
ויכו את שארית הפלטה לעמלק וישבו שם עד היום הזה׃

< 1 ਇਤਿਹਾਸ 4 >