< 1 ਇਤਿਹਾਸ 24 >

1 ਹਾਰੂਨ ਦੇ ਪੁੱਤਰਾਂ ਦੇ ਦਲ ਇਹ ਹਨ, ਹਾਰੂਨ ਦੇ ਪੁੱਤਰ ਨਾਦਾਬ ਤੇ ਅਬੀਹੂ, ਅਲਆਜ਼ਾਰ ਤੇ ਈਥਾਮਾਰ
ולבני אהרן מחלקותם בני אהרן--נדב ואביהוא אלעזר ואיתמר
2 ਪਰ ਨਾਦਾਬ ਤੇ ਅਬੀਹੂ ਆਪਣੇ ਪਿਤਾ ਦੇ ਮਰਨ ਤੋਂ ਪਹਿਲਾ ਬੇ-ਔਲਾਦ ਮਰ ਗਏ ਇਸ ਕਾਰਨ ਅਲਆਜ਼ਾਰ ਤੇ ਈਥਾਮਾਰ ਨੇ ਜਾਜਕਾਈ ਦਾ ਕੰਮ ਕੀਤਾ।
וימת נדב ואביהוא לפני אביהם ובנים לא היו להם ויכהנו אלעזר ואיתמר
3 ਅਤੇ ਦਾਊਦ ਨੇ ਉਨ੍ਹਾਂ ਨੂੰ ਅਰਥਾਤ ਅਲਆਜ਼ਾਰ ਦੇ ਪੁੱਤਰਾਂ ਵਿੱਚੋਂ ਅਹੀਮਲਕ ਨੂੰ ਉਨ੍ਹਾਂ ਦੇ ਫਰਜ਼ਾਂ ਅਨੁਸਾਰ ਉਨ੍ਹਾਂ ਦੀ ਉਪਾਸਨਾ ਲਈ ਵੰਡ ਦਿੱਤਾ
ויחלקם דויד--וצדוק מן בני אלעזר ואחימלך מן בני איתמר לפקדתם בעבדתם
4 ਅਤੇ ਅਲਆਜ਼ਾਰ ਦੇ ਪੁੱਤਰਾਂ ਵਿੱਚੋਂ ਈਥਾਮਾਰ ਦੇ ਪੁੱਤਰਾਂ ਨਾਲੋਂ ਵੱਧ ਮੁਖੀਏ ਪੁਰਸ਼ ਪਾਏ ਗਏ ਸਨ ਅਤੇ ਉਹ ਇਸ ਤਰ੍ਹਾਂ ਵੰਡੇ ਗਏ, ਅਲਆਜ਼ਾਰ ਦੇ ਪੁੱਤਰਾਂ ਵਿੱਚੋਂ ਪਿਤਾਵਾਂ ਦੇ ਘਰਾਣਿਆਂ ਦੇ ਸੋਲ਼ਾਂ ਮੁਖੀਏ ਸਨ ਅਤੇ ਈਥਾਮਾਰ ਦੇ ਪੁੱਤਰਾਂ ਵਿੱਚੋਂ ਪਿਤਾਵਾਂ ਦੇ ਘਰਾਣਿਆਂ ਦੇ ਅੱਠ ਸਨ
וימצאו בני אלעזר רבים לראשי הגברים מן בני איתמר--ויחלקום לבני אלעזר ראשים לבית אבות ששה עשר ולבני איתמר לבית אבותם שמונה
5 ਇਸ ਤਰ੍ਹਾਂ ਪਰਚੀਆਂ ਪਾ ਕੇ ਉਹ ਬਰਾਬਰ ਵੰਡੇ ਗਏ ਕਿਉਂ ਜੋ ਅਲਆਜ਼ਾਰ ਦੇ ਪੁੱਤਰਾਂ ਵਿੱਚੋਂ ਨਾਲੇ ਈਥਾਮਾਰ ਦੇ ਪੁੱਤਰਾਂ ਵਿੱਚੋਂ ਪਵਿੱਤਰ ਸਥਾਨ ਦੇ ਸਰਦਾਰ ਅਤੇ ਪਰਮੇਸ਼ੁਰ ਦੇ ਸਰਦਾਰ ਸਨ
ויחלקום בגורלות אלה עם אלה כי היו שרי קדש ושרי האלהים מבני אלעזר ובבני איתמר
6 ਅਤੇ ਲੇਵੀਆਂ ਵਿੱਚੋਂ ਨਥਨਏਲ ਦੇ ਪੁੱਤਰ ਸ਼ਮਅਯਾਹ ਲਿਖਾਰੀ ਨੇ ਉਨ੍ਹਾਂ ਨੂੰ ਪਾਤਸ਼ਾਹ ਦੇ ਅਤੇ ਸਰਦਾਰਾਂ ਦੇ ਅਤੇ ਸਾਦੋਕ ਜਾਜਕ ਦੇ ਅਤੇ ਅਬਯਾਥਾਰ ਦੇ ਪੁੱਤਰ ਅਹੀਮਲਕ ਦੇ ਅਤੇ ਲੇਵੀਆਂ ਦੇ ਜਾਜਕਾਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਦੇ ਸਨਮੁਖ ਲਿਖਿਆ। ਪਿਤਾਵਾਂ ਦਾ ਇੱਕ ਘਰਾਣਾ ਅਲਆਜ਼ਾਰ ਲਈ ਅਤੇ ਇੱਕ ਈਥਾਮਾਰ ਲਈ ਲਿਆ ਗਿਆ।
ויכתבם שמעיה בן נתנאל הסופר מן הלוי לפני המלך והשרים וצדוק הכהן ואחימלך בן אביתר וראשי האבות לכהנים וללוים--בית אב אחד אחז לאלעזר ואחז אחז לאיתמר
7 ਪਹਿਲੀ ਪਰਚੀ ਯਹੋਯਾਰੀਬ ਦੀ ਨਿੱਕਲੀ, ਦੂਜੀ ਯਦਾਯਾਹ ਦੀ,
ויצא הגורל הראשון ליהויריב לידעיה השני
8 ਤੀਸਰੀ ਹਾਰੀਮ ਦੀ, ਚੌਥੀ ਸਓਰੀਮ ਦੀ,
לחרם השלישי לשערים הרבעי
9 ਪੰਜਵੀਂ ਮਲਕੀਯਾਹ ਦੀ, ਛੇਵੀਂ ਮੀਯਾਮੀਨ ਦੀ,
למלכיה החמישי למימן הששי
10 ੧੦ ਸੱਤਵੀਂ ਹਕੋਸ ਦੀ, ਅੱਠਵੀਂ ਅਬਿਯਾਹ ਦੀ,
להקוץ השבעי לאביה השמיני
11 ੧੧ ਨੌਵੀਂ ਯੇਸ਼ੂਆ ਦੀ, ਦਸਵੀਂ ਸ਼ਕਨਯਾਹ ਦੀ
לישוע התשעי לשכניהו העשרי
12 ੧੨ ਗਿਆਰਵੀਂ ਅਲਯਾਸ਼ੀਬ ਦੀ, ਬਾਰਵੀਂ ਯਾਕੀਮ ਦੀ,
לאלישיב עשתי עשר ליקים שנים עשר
13 ੧੩ ਤੇਰ੍ਹਵੀਂ ਹੁੱਪਾਹ ਦੀ, ਚੌਦਵੀਂ ਯਸ਼ਬਆਬ ਦੀ,
לחפה שלשה עשר לישבאב ארבעה עשר
14 ੧੪ ਪੰਦਰਵੀਂ ਬਿਲਗਾਹ ਦੀ, ਸੋਲ਼ਵੀਂ ਇੰਮੇਰ ਦੀ,
לבלגה חמשה עשר לאמר ששה עשר
15 ੧੫ ਸਤਾਰਵੀਂ ਹੇਜ਼ੀਰ ਦੀ, ਅਠਾਰਵੀਂ ਹੱਪੀਸੇਸ ਦੀ,
לחזיר שבעה עשר להפצץ שמונה עשר
16 ੧੬ ਉਂਨੀਵੀਂ ਪਥਹਯਾਹ ਦੀ, ਵੀਹਵੀਂ ਯਹਜ਼ਕੇਲ ਦੀ,
לפתחיה תשעה עשר ליחזקאל העשרים
17 ੧੭ ਇੱਕੀਵੀਂ ਯਾਕੀਨ ਦੀ, ਬਾਈਵੀਂ ਗਾਮੂਲ ਦੀ,
ליכין אחד ועשרים לגמול שנים ועשרים
18 ੧੮ ਤੇਈਵੀਂ ਦਲਾਯਾਹ ਦੀ, ਚੌਵੀਵੀਂ ਮਅਜ਼ਯਾਹ ਦੀ।
לדליהו שלשה ועשרים למעזיהו ארבעה ועשרים
19 ੧੯ ਇਹ ਉਨ੍ਹਾਂ ਦੀ ਉਪਾਸਨਾ ਦੀਆਂ ਵਾਰੀਆਂ ਸਨ ਕਿ ਉਹ ਯਹੋਵਾਹ ਦੇ ਭਵਨ ਵਿੱਚ ਉਸ ਦੇ ਹੁਕਮ ਦੇ ਅਨੁਸਾਰ ਆਉਣ ਜਿਹ ਦਾ ਹੁਕਮ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਦੇ ਪਿਤਾ ਹਾਰੂਨ ਦੇ ਰਾਹੀਂ ਦਿੱਤਾ ਸੀ।
אלה פקדתם לעבדתם לבוא לבית יהוה כמשפטם ביד אהרן אביהם כאשר צוהו יהוה אלהי ישראל
20 ੨੦ ਲੇਵੀ ਦੇ ਰਹਿੰਦੇ ਪੁੱਤਰ ਇਹ ਸਨ, ਅਮਰਾਮ ਦੇ ਪੁੱਤਰਾਂ ਵਿੱਚੋਂ ਸ਼ੂਬਾਏਲ। ਸ਼ੂਬਾਏਲ ਦੇ ਪੁੱਤਰਾਂ ਵਿੱਚੋਂ, ਜਹਦਯਾਹ
ולבני לוי הנותרים לבני עמרם שובאל לבני שובאל יחדיהו
21 ੨੧ ਰਹਾਬਯਾਹ, ਰਹਾਬਯਾਹ ਦੇ ਪੁੱਤਰਾਂ ਵਿੱਚੋਂ ਪਹਿਲਾ ਯਿੱਸ਼ੀਯਾਹ ਸੀ
לרחביהו--לבני רחביהו הראש ישיה
22 ੨੨ ਯਿਸਹਾਰੀਆਂ ਵਿੱਚੋਂ ਸ਼ਲੋਮੋਥ ਦੇ ਪੁੱਤਰਾਂ ਵਿੱਚੋਂ, ਯਹਥ
ליצהרי שלמות לבני שלמות יחת
23 ੨੩ ਅਤੇ ਹਬਰੋਨ ਦੇ ਪੁੱਤਰਾਂ ਵਿੱਚੋਂ ਯਰੀਯਾਹ, ਅਮਰਯਾਹ ਦੂਜਾ ਯਹਜ਼ੀਏਲ ਤੀਜਾ, ਯਿਕਮਆਮ ਚੌਥਾ
ובני יריהו אמריהו השני יחזיאל השלישי יקמעם הרביעי
24 ੨੪ ਉੱਜ਼ੀਏਲ ਦੇ ਪੁੱਤਰਾਂ ਵਿੱਚੋਂ, ਮੀਕਾਹ। ਮੀਕਾਹ ਦੇ ਪੁੱਤਰਾਂ ਵਿੱਚੋਂ, ਸ਼ਾਮੀਰ
בני עזיאל מיכה לבני מיכה שמור (שמיר)
25 ੨੫ ਮੀਕਾਹ ਦੇ ਭਰਾ ਯਿੱਸ਼ੀਯਾਹ, ਯਿੱਸ਼ੀਯਾਹ ਦੇ ਪੁੱਤਰਾਂ ਵਿੱਚੋਂ ਜ਼ਕਰਯਾਹ
אחי מיכה ישיה לבני ישיה זכריהו
26 ੨੬ ਮਰਾਰੀ ਦੇ ਪੁੱਤਰ, ਮਹਲੀ ਤੇ ਮੂਸ਼ੀ। ਯਅਜ਼ੀਯਾਹ ਦੇ ਪੁੱਤਰ, ਬਨੋ
בני מררי מחלי ומושי בני יעזיהו בנו
27 ੨੭ ਮਰਾਰੀ ਦੇ ਪੁੱਤਰ, ਯਅਜ਼ੀਯਾਹ ਦੀ ਬਨੋ ਤੇ ਸ਼ੋਹਮ ਤੇ ਜ਼ੱਕੂਰ ਤੇ ਈਬਰੀ
בני מררי--ליעזיהו בנו ושהם וזכור ועברי
28 ੨੮ ਮਹਲੀ ਦੀ ਅਲਆਜ਼ਾਰ ਜਿਹ ਦੇ ਪੁੱਤਰ ਨਹੀਂ ਸਨ
למחלי אלעזר ולא היה לו בנים
29 ੨੯ ਰਿਹਾ ਕੀਸ਼, ਕੀਸ਼ ਦਾ ਪੁੱਤਰ, ਯਰਹਮਏਲ
לקיש בני קיש ירחמאל
30 ੩੦ ਅਤੇ ਮੂਸ਼ੀ ਦੇ ਪੁੱਤਰ ਮਹਲੀ ਤੇ ਏਦਰ ਤੇ ਯਰੀਮੋਥ। ਇਹ ਲੇਵੀ ਦੇ ਪੁੱਤਰ ਆਪਣੇ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਸਨ
ובני מושי מחלי ועדר וירימות אלה בני הלוים לבית אבתיהם
31 ੩੧ ਇਨ੍ਹਾਂ ਨੇ ਵੀ ਹਾਰੂਨ ਦੇ ਪੁੱਤਰਾਂ ਆਪਣੇ ਭਰਾਵਾਂ ਵਾਂਗੂੰ ਦਾਊਦ ਪਾਤਸ਼ਾਹ ਦੇ, ਸਾਦੋਕ ਦੇ, ਅਹੀਮਲਕ ਦੇ ਅਤੇ ਲੇਵੀਆਂ ਤੇ ਜਾਜਕਾਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਦੇ ਸਨਮੁਖ ਪਰਚੀਆਂ ਪਈਆਂ ਅਰਥਾਤ ਮੁਖੀਏ ਦੇ ਪਿਤਾਵਾਂ ਦੇ ਘਰਾਣੇ ਆਪਣੇ ਛੋਟੇ ਭਰਾਵਾਂ ਦੇ ਬਰਾਬਰ।
ויפילו גם הם גורלות לעמת אחיהם בני אהרן לפני דויד המלך וצדוק ואחימלך וראשי האבות לכהנים וללוים--אבות הראש לעמת אחיו הקטן

< 1 ਇਤਿਹਾਸ 24 >