< 1 ਇਤਿਹਾਸ 23 >

1 ਹੁਣ ਦਾਊਦ ਬੁੱਢਾ ਹੋ ਗਿਆ ਅਤੇ ਉਮਰ ਭੋਗ ਚੁੱਕਿਆ। ਉਸ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਇਸਰਾਏਲ ਉੱਤੇ ਪਾਤਸ਼ਾਹ ਬਣਾਇਆ।
וְדָוִיד זָקֵן וְשָׂבַע יָמִים וַיַּמְלֵךְ אֶת־שְׁלֹמֹה בְנוֹ עַל־יִשְׂרָאֵֽל׃
2 ਉਸ ਨੇ ਇਸਰਾਏਲ ਦੇ ਸਾਰੇ ਸਰਦਾਰਾਂ ਨੂੰ ਜਾਜਕਾਂ ਅਤੇ ਲੇਵੀਆਂ ਸਣੇ ਇਕੱਠਿਆਂ ਕੀਤਾ
וַיֶּאֱסֹף אֶת־כָּל־שָׂרֵי יִשְׂרָאֵל וְהַכֹּהֲנִים וְהַלְוִיִּֽם׃
3 ਅਤੇ ਲੇਵੀ ਜਿਹੜੇ ਤੀਹ ਸਾਲਾਂ ਦੇ ਅਤੇ ਉਸ ਤੋਂ ਵੱਧ ਉਮਰ ਵਾਲੇ ਸਨ, ਉਹ ਗਿਣੇ ਗਏ। ਉਨ੍ਹਾਂ ਦੀ ਗਿਣਤੀ ਅਠੱਤੀ ਹਜ਼ਾਰ ਸੀ।
וַיִּסָּֽפְרוּ הַלְוִיִּם מִבֶּן שְׁלֹשִׁים שָׁנָה וָמָעְלָה וַיְהִי מִסְפָּרָם לְגֻלְגְּלֹתָם לִגְבָרִים שְׁלֹשִׁים וּשְׁמוֹנָה אָֽלֶף׃
4 ਇੰਨ੍ਹਾਂ ਵਿੱਚੋਂ ਚੌਵੀ ਹਜ਼ਾਰ ਯਹੋਵਾਹ ਦੇ ਭਵਨ ਦੀ ਸੇਵਾ ਦੇ ਲਈ ਨਿਯੁਕਤ ਕੀਤੇ ਹੋਏ ਸਨ ਅਤੇ ਛੇ ਹਜ਼ਾਰ ਲਿਖਾਰੀ, ਅਤੇ ਨਿਆਈਂ ਸਨ
מֵאֵלֶּה לְנַצֵּחַ עַל־מְלֶאכֶת בֵּית־יְהוָה עֶשְׂרִים וְאַרְבָּעָה אָלֶף וְשֹׁטְרִים וְשֹׁפְטִים שֵׁשֶׁת אֲלָפִֽים׃
5 ਅਤੇ ਚਾਰ ਹਜ਼ਾਰ ਦਰਬਾਨ ਸਨ ਅਤੇ ਚਾਰ ਹਜ਼ਾਰ ਉਨ੍ਹਾਂ ਸਾਜ਼ਾਂ ਅਤੇ ਵਜੰਤ੍ਰਾਂ ਨੂੰ ਵਜਾਉਂਦੇ ਸਨ ਜਿਹੜੇ ਮੈਂ, ਦਾਊਦ ਨੇ ਆਖਿਆ ਹੈ, ਯਹੋਵਾਹ ਦੀ ਉਸਤਤ ਲਈ ਬਣਾਏ ਸਨ।
וְאַרְבַּעַת אֲלָפִים שֹׁעֲרִים וְאַרְבַּעַת אֲלָפִים מְהַֽלְלִים לַיהוָה בַּכֵּלִים אֲשֶׁר עָשִׂיתִי לְהַלֵּֽל׃
6 ਦਾਊਦ ਨੇ ਉਨ੍ਹਾਂ ਨੂੰ ਲੇਵੀ ਦੇ ਪੁੱਤਰਾਂ ਦੀ ਗਿਣਤੀ ਅਨੁਸਾਰ ਅਰਥਾਤ ਗੇਰਸ਼ੋਨ, ਕਹਾਥ ਅਤੇ ਮਰਾਰੀ ਨੂੰ ਅਲੱਗ-ਅਲੱਗ ਦਲਾਂ ਵਿੱਚ ਵੰਡ ਦਿੱਤਾ ਸੀ।
וַיֶּֽחָלְקֵם דָּוִיד מַחְלְקוֹת לִבְנֵי לֵוִי לְגֵרְשׁוֹן קְהָת וּמְרָרִֽי׃
7 ਗੇਰਸ਼ੋਨੀਆਂ ਵਿੱਚੋਂ, ਲਅਦਾਨ ਤੇ ਸ਼ਿਮਈ
לַגֵּרְשֻׁנִּי לַעְדָּן וְשִׁמְעִֽי׃
8 ਲਅਦਾਨ ਦੇ ਪੁੱਤਰ, ਯਹੀਏਲ ਮੁਖੀਆ ਤੇ ਜ਼ੇਥਾਮ ਤੇ ਯੋਏਲ ਤਿੰਨ
בְּנֵי לַעְדָּן הָרֹאשׁ יְחִיאֵל וְזֵתָם וְיוֹאֵל שְׁלֹשָֽׁה׃
9 ਸ਼ਿਮਈ ਦੇ ਪੁੱਤਰ, ਸ਼ਲੋਮੀਥ ਤੇ ਹਜ਼ੀਏਲ ਤੇ ਹਾਰਾਨ, ਤਿੰਨ। ਇਹ ਲਅਦਾਨ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ
בְּנֵי שִׁמְעִי שלמות שְׁלוֹמִית וַחֲזִיאֵל וְהָרָן שְׁלֹשָׁה אֵלֶּה רָאשֵׁי הָאָבוֹת לְלַעְדָּֽן׃
10 ੧੦ ਸ਼ਿਮਈ ਦੇ ਪੁੱਤਰ, ਯਹਥ, ਜ਼ੀਨਾ ਤੇ ਯਊਸ਼ ਤੇ ਬਰੀਆਹ ਇਹ ਸ਼ਿਮਈ ਦੇ ਪੁੱਤਰ ਸਨ, ਚਾਰ
וּבְנֵי שִׁמְעִי יַחַת זִינָא וִיעוּשׁ וּבְרִיעָה אֵלֶּה בְנֵי־שִׁמְעִי אַרְבָּעָֽה׃
11 ੧੧ ਅਤੇ ਯਹਥ ਮੁਖੀਆ ਤੇ ਜ਼ੀਜ਼ਾਹ ਦੂਜਾ ਪਰ ਯਊਸ਼ ਤੇ ਬਰੀਆਹ ਦੇ ਬਹੁਤ ਪੁੱਤਰ ਨਹੀਂ ਸਨ, ਤਦੇ ਉਹ ਮਿਲ ਕੇ ਪਿਤਾਵਾਂ ਦਾ ਇੱਕ ਘਰਾਣਾ ਠਹਿਰੇ।
וַֽיְהִי־יַחַת הָרֹאשׁ וְזִיזָה הַשֵּׁנִי וִיעוּשׁ וּבְרִיעָה לֹֽא־הִרְבּוּ בָנִים וַיִּֽהְיוּ לְבֵית אָב לִפְקֻדָּה אֶחָֽת׃
12 ੧੨ ਕਹਾਥ ਦੇ ਪੁੱਤਰ, ਅਮਰਾਮ, ਯਿਸਹਾਰ, ਹਬਰੋਨ ਤੇ ਉੱਜ਼ੀਏਲ, ਚਾਰ
בְּנֵי קְהָת עַמְרָם יִצְהָר חֶבְרוֹן וְעֻזִּיאֵל אַרְבָּעָֽה׃
13 ੧੩ ਅਮਰਾਮ ਦੇ ਪੁੱਤਰ, ਹਾਰੂਨ ਤੇ ਮੂਸਾ, ਅਤੇ ਹਾਰੂਨ ਵੱਖਰਾ ਕੀਤਾ ਗਿਆ ਕਿ ਉਹ ਅੱਤ ਪਵਿੱਤਰ ਵਸਤਾਂ ਨੂੰ ਪਵਿੱਤਰ ਰੱਖੇ, ਉਹ ਤੇ ਉਹ ਦੇ ਪੁੱਤਰ ਸਦਾ ਲਈ, ਅਤੇ ਉਹ ਯਹੋਵਾਹ ਅੱਗੇ ਧੂਪ ਵੀ ਧੁਖਾਉਣ, ਉਹ ਦੀ ਉਪਾਸਨਾ ਕਰਨ ਤੇ ਸਦੀਪਕ ਕਾਲ ਉਹ ਦਾ ਨਾਮ ਲੈ ਕੇ ਬਰਕਤ ਦੇਣ।
בְּנֵי עַמְרָם אַהֲרֹן וּמֹשֶׁה וַיִּבָּדֵל אַהֲרֹן לְֽהַקְדִּישׁוֹ קֹדֶשׁ קָֽדָשִׁים הֽוּא־וּבָנָיו עַד־עוֹלָם לְהַקְטִיר לִפְנֵי יְהוָה לְשָׁרְתוֹ וּלְבָרֵךְ בִּשְׁמוֹ עַד־עוֹלָֽם׃
14 ੧੪ ਮੂਸਾ ਪਰਮੇਸ਼ੁਰ ਦਾ ਭਗਤ ਸੀ, ਉਹ ਦੇ ਪੁੱਤਰ ਲੇਵੀ ਦੇ ਗੋਤ ਵਿੱਚ ਗਿਣੇ ਗਏ ਸਨ
וּמֹשֶׁה אִישׁ הָאֱלֹהִים בָּנָיו יִקָּרְאוּ עַל־שֵׁבֶט הַלֵּוִֽי׃
15 ੧੫ ਮੂਸਾ ਦੇ ਪੁੱਤਰ, ਗੇਰਸ਼ੋਮ ਤੇ ਅਲੀਅਜ਼ਰ
בְּנֵי מֹשֶׁה גֵּרְשֹׁם וֶאֱלִיעֶֽזֶר׃
16 ੧੬ ਗੇਰਸ਼ੋਮ ਦੇ ਪੁੱਤਰ, ਸ਼ਬੂਏਲ ਮੁਖੀਆ ਸੀ
בְּנֵי גֵרְשׁוֹם שְׁבוּאֵל הָרֹֽאשׁ׃
17 ੧੭ ਅਤੇ ਅਲੀਅਜ਼ਰ ਦੇ ਪੁੱਤਰ, ਰਹਾਬਯਾਹ ਮੁਖੀਆ ਸੀ ਅਤੇ ਅਲੀਅਜ਼ਰ ਦੇ ਹੋਰ ਪੁੱਤਰ ਨਹੀਂ ਸਨ ਪਰ ਰਹਾਬਯਾਹ ਦੇ ਪੁੱਤਰ ਬਹੁਤ ਸਾਰੇ ਸਨ
וַיִּֽהְיוּ בְנֵי־אֱלִיעֶזֶר רְחַבְיָה הָרֹאשׁ וְלֹא־הָיָה לֶאֱלִיעֶזֶר בָּנִים אֲחֵרִים וּבְנֵי רְחַבְיָה רָבוּ לְמָֽעְלָה׃
18 ੧੮ ਯਿਸਹਾਰ ਦੇ ਪੁੱਤਰ, ਸ਼ਲੋਮੀਥ ਮੁਖੀਆ
בְּנֵי יִצְהָר שְׁלֹמִית הָרֹֽאשׁ׃
19 ੧੯ ਹਬਰੋਨ ਦੇ ਪੁੱਤਰ, ਯਰੀਯਾਹ ਮੁਖੀਆ, ਅਮਰਯਾਹ ਦੂਜਾ, ਯਹਜ਼ੀਏਲ ਤੀਜਾ ਤੇ ਯਿਕਮਆਮ ਚੌਥਾ
בְּנֵי חֶבְרוֹן יְרִיָּהוּ הָרֹאשׁ אֲמַרְיָה הַשֵּׁנִי יַחֲזִיאֵל הַשְּׁלִישִׁי וִֽיקַמְעָם הָרְבִיעִֽי׃
20 ੨੦ ਉੱਜ਼ੀਏਲ ਦੇ ਪੁੱਤਰ, ਮੀਕਾਹ ਮੁਖੀਆ ਤੇ ਯਿੱਸ਼ੀਯਾਹ ਦੂਜਾ।
בְּנֵי עֻזִּיאֵל מִיכָה הָרֹאשׁ וְיִשִּׁיָּה הַשֵּׁנִֽי׃
21 ੨੧ ਮਰਾਰੀ ਦੇ ਪੁੱਤਰ, ਮਹਲੀ ਤੇ ਮੂਸ਼ੀ। ਮਹਲੀ ਦੇ ਪੁੱਤਰ ਅਲਆਜ਼ਾਰ ਤੇ ਕੀਸ਼
בְּנֵי מְרָרִי מַחְלִי וּמוּשִׁי בְּנֵי מַחְלִי אֶלְעָזָר וְקִֽישׁ׃
22 ੨੨ ਅਤੇ ਅਲਆਜ਼ਾਰ ਮਰ ਗਿਆ ਅਤੇ ਉਹ ਦੇ ਪੁੱਤਰ ਨਹੀਂ ਸਨ ਪਰ ਧੀਆਂ ਸਨ ਅਤੇ ਉਨ੍ਹਾਂ ਦੇ ਭਰਾਵਾਂ ਕੀਸ਼ ਦੇ ਪੁੱਤਰਾਂ ਨੇ ਉਨ੍ਹਾਂ ਨਾਲ ਵਿਆਹ ਕੀਤੇ
וַיָּמָת אֶלְעָזָר וְלֹא־הָיוּ לוֹ בָּנִים כִּי אִם־בָּנוֹת וַיִּשָּׂאוּם בְּנֵי־קִישׁ אֲחֵיהֶֽם׃
23 ੨੩ ਮੂਸ਼ੀ ਦੇ ਪੁੱਤਰ, ਮਹਲੀ ਤੇ ਏਦਰ ਤੇ ਯਿਰੇਮੋਥ, ਤਿੰਨ।
בְּנֵי מוּשִׁי מַחְלִי וְעֵדֶר וִירֵמוֹת שְׁלֹשָֽׁה׃
24 ੨੪ ਇਹ ਲੇਵੀ ਦੇ ਪੁੱਤਰ ਆਪਣਿਆਂ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਅਰਥਾਤ ਇਹ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਜਿਹੜੇ ਨਾਮ ਲੈ ਲੈ ਕੇ ਵੱਖੋ-ਵੱਖਰੇ ਕਰ ਕੇ ਗਿਣੇ ਗਏ ਸਨ ਅਤੇ ਵੀਹ ਵਰਿਆਂ ਦੀ ਉਮਰ ਤੇ ਉਸ ਤੋਂ ਉੱਤੇ ਯਹੋਵਾਹ ਦੇ ਭਵਨ ਦੀ ਉਪਾਸਨਾ ਦਾ ਕੰਮ ਕਰਦੇ ਸਨ।
אֵלֶּה בְנֵֽי־לֵוִי לְבֵית אֲבֹתֵיהֶם רָאשֵׁי הָאָבוֹת לִפְקוּדֵיהֶם בְּמִסְפַּר שֵׁמוֹת לְגֻלְגְּלֹתָם עֹשֵׂה הַמְּלָאכָה לַעֲבֹדַת בֵּית יְהוָה מִבֶּן עֶשְׂרִים שָׁנָה וָמָֽעְלָה׃
25 ੨੫ ਕਿਉਂ ਜੋ ਦਾਊਦ ਨੇ ਆਖਿਆ, ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਆਪਣੀ ਪਰਜਾ ਨੂੰ ਵਿਸ਼ਰਾਮ ਦਿੱਤਾ ਹੈ ਅਤੇ ਉਸ ਦੀ ਪਰਜਾ ਯਰੂਸ਼ਲਮ ਵਿੱਚ ਸਦੀਪਕ ਕਾਲ ਤੱਕ ਵੱਸੇਗੀ ।
כִּי אָמַר דָּוִיד הֵנִיחַ יְהוָה אֱלֹהֵֽי־יִשְׂרָאֵל לְעַמּוֹ וַיִּשְׁכֹּן בִּירוּשָׁלַ͏ִם עַד־לְעוֹלָֽם׃
26 ੨੬ ਨਾਲੇ ਲੇਵੀਆਂ ਨੂੰ ਵੀ ਡੇਰਾ ਤੇ ਉਹ ਦਾ ਸਾਰਾ ਸਮਾਨ ਉਸ ਦੀ ਉਪਾਸਨਾ ਲਈ ਫੇਰ ਨਾ ਚੁੱਕਣਾ ਪਵੇਗਾ
וְגַם לַלְוִיִּם אֵין־לָשֵׂאת אֶת־הַמִּשְׁכָּן וְאֶת־כָּל־כֵּלָיו לַעֲבֹדָתֽוֹ׃
27 ੨੭ ਕਿਉਂ ਜੋ ਦਾਊਦ ਦੇ ਆਖਰੀ ਹੁਕਮ ਅਨੁਸਾਰ ਉਹ ਲੇਵੀ ਜਿਹੜੇ ਵੀਹ ਸਾਲ ਤੋਂ ਉੱਤੇ ਸਨ, ਗਿਣੇ ਗਏ
כִּי בְדִבְרֵי דָוִיד הָאַחֲרֹנִים הֵמָּה מִסְפַּר בְּנֵי־לֵוִי מִבֶּן עֶשְׂרִים שָׁנָה וּלְמָֽעְלָה׃
28 ੨੮ ਅਤੇ ਉਨ੍ਹਾਂ ਦਾ ਕੰਮ ਇਹ ਸੀ ਜੋ ਹਾਰੂਨ ਦੀ ਸੰਤਾਨ ਕੋਲ ਹਾਜ਼ਰ ਰਹਿਣ ਕਿ ਯਹੋਵਾਹ ਦੇ ਭਵਨ ਦੀ ਉਪਾਸਨਾ ਵਿਹੜਿਆਂ ਤੇ ਕੋਠੜੀਆਂ ਵਿੱਚ ਕਰਨ, ਅਤੇ ਸਾਰੀਆਂ ਪਵਿੱਤਰ ਵਸਤਾਂ ਨੂੰ ਸ਼ੁੱਧ ਕਰਨ ਅਰਥਾਤ ਪਰਮੇਸ਼ੁਰ ਦੇ ਭਵਨ ਦੀ ਉਪਾਸਨਾ ਕਰਨ
כִּי מַעֲמָדָם לְיַד־בְּנֵי אַהֲרֹן לַעֲבֹדַת בֵּית יְהוָה עַל־הַחֲצֵרוֹת וְעַל־הַלְּשָׁכוֹת וְעַֽל־טָהֳרַת לְכָל־קֹדֶשׁ וּמֽ͏ַעֲשֵׂה עֲבֹדַת בֵּית הָאֱלֹהִֽים׃
29 ੨੯ ਚੜਾਵੇ ਦੀ ਰੋਟੀ, ਅੰਨ ਬਲੀ ਦੇ ਮੈਦੇ, ਪਤੀਰਿਆਂ ਫੁਲਕਿਆਂ, ਤਵੇ ਉੱਤੇ ਪਕਾਈਆਂ ਹੋਈਆਂ ਰੋਟੀਆਂ, ਪੂਰੀਆਂ ਦੇ ਲਈ ਅਤੇ ਹਰ ਤਰ੍ਹਾਂ ਦੀ ਮਿਣਤੀ ਲਈ
וּלְלֶחֶם הַֽמַּעֲרֶכֶת וּלְסֹלֶת לְמִנְחָה וְלִרְקִיקֵי הַמַּצּוֹת וְלַֽמַּחֲבַת וְלַמֻּרְבָּכֶת וּלְכָל־מְשׂוּרָה וּמִדָּֽה׃
30 ੩੦ ਅਤੇ ਹਰ ਰੋਜ਼ ਸਵੇਰ ਦੇ ਵੇਲੇ ਖੜੇ ਹੋ ਕੇ ਯਹੋਵਾਹ ਦਾ ਧੰਨਵਾਦ ਤੇ ਉਸਤਤ ਕਰਨ ਅਤੇ ਇਸੇ ਤਰ੍ਹਾਂ ਸ਼ਾਮ ਦੇ ਵੇਲੇ ਵੀ ਕਰਨ
וְלַעֲמֹד בַּבֹּקֶר בַּבֹּקֶר לְהֹדוֹת וּלְהַלֵּל לַיהוָה וְכֵן לָעָֽרֶב׃
31 ੩੧ ਅਤੇ ਸਬਤਾਂ ਤੇ ਅਮੱਸਿਆ ਤੇ ਠਹਿਰਾਏ ਹੋਏ ਪਰਬਾਂ ਦੇ ਸਮਿਆਂ ਉੱਤੇ ਜਿਨ੍ਹਾਂ ਦੀ ਗਿਣਤੀ ਹੁਕਮਨਾਮੇ ਅਨੁਸਾਰ ਹੈ, ਉਹ ਯਹੋਵਾਹ ਲਈ ਸਾਰੀਆਂ ਹੋਮ ਬਲੀਆਂ ਨੂੰ ਨੇਮ ਦੇ ਅਨੁਸਾਰ ਹਰ ਰੋਜ਼ ਯਹੋਵਾਹ ਦੇ ਹਜ਼ੂਰ ਚੜਾਇਆ ਕਰਨ
וּלְכֹל הַעֲלוֹת עֹלוֹת לַיהוָה לַשַּׁבָּתוֹת לֶחֳדָשִׁים וְלַמֹּעֲדִים בְּמִסְפָּר כְּמִשְׁפָּט עֲלֵיהֶם תָּמִיד לִפְנֵי יְהוָֽה׃
32 ੩੨ ਅਤੇ ਉਹ ਮੰਡਲੀ ਦੇ ਤੰਬੂ ਦੀ ਜ਼ਿੰਮੇਵਾਰੀ ਅਤੇ ਪਵਿੱਤਰ ਸਥਾਨ ਦੀ ਜ਼ਿੰਮੇਵਾਰੀ ਅਤੇ ਆਪਣੇ ਭਰਾਵਾਂ ਹਾਰੂਨ ਦੇ ਪੁੱਤਰਾਂ ਦੀ ਜ਼ਿੰਮੇਵਾਰੀ ਯਹੋਵਾਹ ਦੇ ਭਵਨ ਦੀ ਉਪਾਸਨਾ ਲਈ ਉਠਾਉਣ।
וְשָׁמְרוּ אֶת־מִשְׁמֶרֶת אֹֽהֶל־מוֹעֵד וְאֵת מִשְׁמֶרֶת הַקֹּדֶשׁ וּמִשְׁמֶרֶת בְּנֵי אַהֲרֹן אֲחֵיהֶם לַעֲבֹדַת בֵּית יְהוָֽה׃

< 1 ਇਤਿਹਾਸ 23 >