< 1 ਇਤਿਹਾਸ 20 >
1 ੧ ਫਿਰ ਇਸ ਤਰ੍ਹਾਂ ਹੋਇਆ ਕਿ ਨਵੇਂ ਸਾਲ ਦੇ ਅਰੰਭ ਵਿੱਚ, ਜਦੋਂ ਰਾਜੇ ਯੁੱਧ ਕਰਨ ਨੂੰ ਬਾਹਰ ਨਿੱਕਲਦੇ ਹਨ, ਤਾਂ ਯੋਆਬ ਨੇ ਫ਼ੌਜ ਦੇ ਮੁਖੀ ਸੂਰਮਿਆਂ ਨੂੰ ਲੈ ਜਾ ਕੇ ਅੰਮੋਨੀਆਂ ਦੀ ਧਰਤੀ ਨੂੰ ਲੁੱਟਿਆ ਅਤੇ ਰੱਬਾਹ ਨਗਰ ਨੂੰ ਆ ਕੇ ਘੇਰਾ ਪਾਇਆ, ਪਰ ਦਾਊਦ ਯਰੂਸ਼ਲਮ ਵਿੱਚ ਹੀ ਰਿਹਾ ਅਤੇ ਯੋਆਬ ਨੇ ਰੱਬਾਹ ਨੂੰ ਜਿੱਤ ਲਿਆ ਤੇ ਉਸ ਨੂੰ ਪੂਰੀ ਤਰ੍ਹਾਂ ਉਜਾੜ ਦਿੱਤਾ।
Följande år, vid den tid då konungarna plägade draga i fält, tågade Joab ut med krigshären och härjade Ammons barns land, och kom så och belägrade Rabba, medan David stannade kvar i Jerusalem. Och Joab intog Rabba och förstörde det.
2 ੨ ਦਾਊਦ ਨੇ ਉਨ੍ਹਾਂ ਦੇ ਰਾਜੇ ਦਾ ਮੁਕਟ ਉਸ ਦੇ ਸਿਰ ਤੋਂ ਲਾਹ ਲਿਆ ਅਤੇ ਇਹ ਪਤਾ ਕੀਤਾ ਕਿ ਉਹ ਦਾ ਸੋਨਾ ਤੋਲ ਵਿੱਚ ਇੱਕ ਤੋੜਾ ਸੀ ਅਤੇ ਹੀਰਿਆਂ ਮੋਤੀਆਂ ਦੇ ਨਾਲ ਜੜਿਆ ਹੋਇਆ ਸੀ। ਉਹ ਮੁਕਟ ਦਾਊਦ ਦੇ ਸਿਰ ਉੱਤੇ ਰੱਖਿਆ ਗਿਆ ਅਤੇ ਉਸ ਨੇ ਉਸ ਸ਼ਹਿਰ ਵਿੱਚੋਂ ਬਹੁਤ ਕੁਝ ਲੁੱਟ ਲਿਆ
Och David tog deras konungs krona från hans huvud, den befanns väga en talent guld och var prydd med en dyrbar sten. Den sattes nu på Davids huvud. Och han förde ut byte från staden i stor myckenhet.
3 ੩ ਅਤੇ ਉਸ ਨੇ ਉਸ ਦੇ ਵਿੱਚੋਂ ਲੋਕਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਨੂੰ ਆਰੀਆਂ, ਲੋਹੇ ਦੇ ਹੱਲਾਂ ਅਤੇ ਕੁਹਾੜੀਆਂ ਨਾਲ ਵੱਢ ਸੁੱਟਿਆ, ਦਾਊਦ ਨੇ ਅੰਮੋਨੀਆਂ ਦੇ ਸਾਰੇ ਨਗਰਾਂ ਨਾਲ ਇਸੇ ਤਰ੍ਹਾਂ ਕੀਤਾ, ਫੇਰ ਦਾਊਦ ਸਾਰੇ ਲੋਕਾਂ ਨਾਲ ਯਰੂਸ਼ਲਮ ਨੂੰ ਮੁੜ ਆਇਆ।
Och folket därinne förde han ut och söndersargade dem med sågar och tröskvagnar av järn och med bilor. Så gjorde David mot Ammons barns alla städer. Sedan vände David med allt folket tillbaka till Jerusalem.
4 ੪ ਫਿਰ ਗਜ਼ਰ ਵਿੱਚ ਫ਼ਲਿਸਤੀਆਂ ਨਾਲ ਯੁੱਧ ਦਾ ਅਰੰਭ ਹੋਇਆ, ਤਦ ਹੁਸ਼ਾਥੀ ਸਿਬਕੀ ਨੇ ਸਿੱਪਈ ਨੂੰ ਜਿਹੜਾ ਰਫ਼ਾ ਦੀ ਅੰਸ ਵਿੱਚੋਂ ਸੀ ਮਾਰ ਸੁੱਟਿਆ ਅਤੇ ਉਹ ਹਾਰ ਗਏ।
Därefter uppstod en strid med filistéerna vid Geser; husatiten Sibbekai slog då ned Sippai, en av rafaéernas avkomlingar; så blevo de kuvade.
5 ੫ ਫ਼ਲਿਸਤੀਆਂ ਨਾਲ ਫੇਰ ਲੜਾਈ ਹੋਈ, ਤਦ ਯਾਈਰ ਦੇ ਪੁੱਤਰ ਅਲਹਨਾਨ ਨੇ ਗਿੱਤੀ ਗੋਲਿਅਥ ਦੇ ਭਰਾ ਲਹਮੀ ਨੂੰ ਜਿਹ ਦੇ ਨੇਜੇ ਦਾ ਡੰਡਾ ਜੁਲਾਹੇ ਦੇ ਸ਼ਤੀਰ ਵਰਗਾ ਸੀ, ਮਾਰ ਸੁੱਟਿਆ।
Åter stod en strid med filistéerna; Elhanan, Jaurs son, slog då ned Lami, gatiten Goljats broder, som hade ett spjut vars skaft liknade en vävbom.
6 ੬ ਗਥ ਵਿੱਚ ਇੱਕ ਹੋਰ ਲੜਾਈ ਹੋਈ ਅਤੇ ਉੱਥੇ ਇੱਕ ਵੱਡੀ ਡੀਲ ਡੌਲ ਵਾਲਾ ਯੋਧਾ ਸੀ, ਜਿਸ ਦੇ ਹੱਥਾਂ ਪੈਰਾਂ ਦੀਆਂ ਛੇ-ਛੇ ਉਂਗਲੀਆਂ ਅਰਥਾਤ ਉਸ ਦੀਆਂ ਚੌਵੀ ਉਂਗਲੀਆਂ ਸਨ ਅਤੇ ਉਹ ਰਫ਼ਾ ਦੇ ਵੰਸ਼ ਵਿੱਚੋਂ ਸੀ।
Åter stod en strid vid Gat. Där var en reslig man som hade sex fingrar och sex tår, tillsammans tjugufyra; han var ock en avkomling av rafaéerna.
7 ੭ ਜਦੋਂ ਉਸ ਨੇ ਇਸਰਾਏਲ ਨੂੰ ਬਹੁਤ ਲਲਕਾਰਿਆ, ਤਾਂ ਦਾਊਦ ਦੇ ਭਰਾ ਸ਼ਿਮਆਹ ਦੇ ਪੁੱਤਰ ਯੋਨਾਥਾਨ ਨੇ ਉਸ ਨੂੰ ਜਾਨੋਂ ਮਾਰ ਦਿੱਤਾ।
Denne smädade Israel; då blev han nedgjord av Jonatan, son till Simea, Davids broder.
8 ੮ ਇਹ ਗਥ ਦੇ ਵਿੱਚ ਰਫ਼ਾ ਦੇ ਘਰ ਜੰਮੇ, ਉਹ ਦਾਊਦ ਅਤੇ ਉਹ ਦੇ ਸੇਵਕਾਂ ਦੇ ਹੱਥੋਂ ਮਾਰੇ ਗਏ।
Dessa voro avkomlingar av rafaéerna i Gat; och de föllo för Davids och hans tjänares hand.