< 1 ਇਤਿਹਾਸ 2 >

1 ਇਹ ਇਸਰਾਏਲ ਦੇ ਪੁੱਤਰ ਸਨ: ਰਊਬੇਨ, ਸ਼ਿਮਓਨ, ਲੇਵੀ, ਯਹੂਦਾਹ, ਯਿੱਸਾਕਾਰ, ਜ਼ਬੂਲੁਨ
אלה בני ישראל ראובן שמעון לוי ויהודה יששכר וזבלון
2 ਦਾਨ, ਯੂਸੁਫ਼, ਬਿਨਯਾਮੀਨ, ਨਫ਼ਤਾਲੀ, ਗਾਦ ਅਤੇ ਆਸ਼ੇਰ।
דן יוסף ובנימן נפתלי גד ואשר
3 ਯਹੂਦਾਹ ਦੇ ਪੁੱਤਰ: ਏਰ, ਓਨਾਨ ਅਤੇ ਸ਼ੇਲਾਹ ਜਿਹਨਾਂ ਤਿੰਨਾਂ ਨੂੰ ਉਸ ਕਨਾਨਣ ਸ਼ੂਆ ਦੀ ਧੀ ਨੇ, ਉਹ ਦੇ ਲਈ ਜਨਮ ਦਿੱਤਾ। ਏਰ ਯਹੂਦਾਹ ਦਾ ਪਹਿਲੌਠਾ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ, ਇਸ ਲਈ ਉਸ ਨੇ ਉਹ ਨੂੰ ਮਾਰ ਸੁੱਟਿਆ।
בני יהודה ער ואונן ושלה--שלושה נולד לו מבת שוע הכנענית ויהי ער בכור יהודה רע בעיני יהוה--וימיתהו
4 ਤਾਮਾਰ ਉਹ ਦੀ ਨੂੰਹ ਨੇ ਉਹ ਦੇ ਲਈ ਪਰਸ ਤੇ ਜ਼ਰਹ ਨੂੰ ਜਨਮ ਦਿੱਤਾ। ਯਹੂਦਾਹ ਦੇ ਪੰਜ ਪੁੱਤਰ ਸਨ।
ותמר כלתו ילדה לו את פרץ ואת זרח כל בני יהודה חמשה
5 ਪਰਸ ਦੇ ਪੁੱਤਰ: ਹਸਰੋਨ ਅਤੇ ਹਾਮੂਲ ਸਨ।
בני פרץ חצרון וחמול
6 ਜ਼ਰਹ ਦੇ ਪੁੱਤਰ: ਜ਼ਿਮਰੀ, ਏਥਾਨ, ਹੇਮਾਨ, ਕਲਕੋਲ ਅਤੇ ਦਾਰਾ ਇਹ ਸਾਰੇ ਪੰਜ ਸਨ।
ובני זרח זמרי ואיתן והימן וכלכל ודרע--כלם חמשה
7 ਕਰਮੀ ਦਾ ਪੁੱਤਰ: ਆਕਾਰ ਜਿਹੜਾ ਇਸਰਾਏਲ ਦਾ ਦੁੱਖ ਦੇਣ ਵਾਲਾ ਸੀ ਜਦੋਂ ਉਸ ਨੇ ਪਰਮੇਸ਼ੁਰ ਨੂੰ ਸਮਰਪਤ ਚੀਜ਼ ਦੇ ਵਿਖੇ ਅਪਰਾਧ ਕੀਤਾ ਸੀ।
ובני כרמי--עכר עוכר ישראל אשר מעל בחרם
8 ਏਥਾਨ ਦਾ ਪੁੱਤਰ: ਅਜ਼ਰਯਾਹ।
ובני איתן עזריה
9 ਹਸਰੋਨ ਦੇ ਪੁੱਤਰ: ਯਰਹਮਏਲ, ਰਾਮ ਅਤੇ ਕਲੂਬਾਈ ਸਨ।
ובני חצרון אשר נולד לו--את ירחמאל ואת רם ואת כלובי
10 ੧੦ ਰਾਮ ਦਾ ਪੁੱਤਰ ਅੰਮੀਨਾਦਾਬ ਸੀ ਅਤੇ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਯਹੂਦੀਆਂ ਦਾ ਸ਼ਹਿਜ਼ਾਦਾ ਸੀ।
ורם הוליד את עמינדב ועמינדב הוליד את נחשון נשיא בני יהודה
11 ੧੧ ਨਹਸ਼ੋਨ ਦਾ ਪੁੱਤਰ ਸਲਮਾ ਸੀ ਅਤੇ ਸਲਮਾ ਦਾ ਪੁੱਤਰ ਬੋਅਜ਼ ਸੀ।
ונחשון הוליד את שלמא ושלמא הוליד את בעז
12 ੧੨ ਬੋਅਜ਼ ਦਾ ਪੁੱਤਰ ਓਬੇਦ ਸੀ ਅਤੇ ਓਬੇਦ ਦਾ ਪੁੱਤਰ ਯੱਸੀ ਸੀ।
ובעז הוליד את עובד ועובד הוליד את ישי
13 ੧੩ ਯੱਸੀ ਦਾ ਪਹਿਲੌਠਾ ਪੁੱਤਰ ਅਲੀਆਬ ਸੀ, ਅਬੀਨਾਦਾਬ ਦੂਜਾ, ਸ਼ਿਮਆਹ ਤੀਜਾ,
ואישי הוליד את בכרו את אליאב--ואבינדב השני ושמעא השלשי
14 ੧੪ ਨਥਨੇਲ ਚੌਥਾ, ਰੱਦਈ ਪੰਜਵਾਂ,
נתנאל הרביעי רדי החמישי
15 ੧੫ ਓਸਮ ਛੇਵਾਂ ਅਤੇ ਦਾਊਦ ਸੱਤਵਾਂ ਸੀ।
אצם הששי דויד השבעי
16 ੧੬ ਜਿਨ੍ਹਾਂ ਦੀਆਂ ਭੈਣਾਂ ਸਰੂਯਾਹ ਅਤੇ ਅਬੀਗੈਲ ਸਨ ਅਤੇ ਸਰੂਯਾਹ ਦੇ ਪੁੱਤਰ: ਅਬੀਸ਼ਈ, ਯੋਆਬ ਅਤੇ ਅਸਾਹੇਲ ਸਨ।
ואחיתיהם צרויה ואביגיל ובני צרויה אבשי ויואב ועשהאל--שלשה
17 ੧੭ ਅਬੀਗੈਲ ਦਾ ਪੁੱਤਰ ਅਮਾਸਾ ਸੀ ਅਤੇ ਅਮਾਸਾ ਦਾ ਪਿਤਾ ਯਥਰ ਇਸਮਾਏਲੀ ਸੀ।
ואביגיל ילדה את עמשא ואבי עמשא יתר הישמעאלי
18 ੧੮ ਹਸਰੋਨ ਦੇ ਪੁੱਤਰ ਕਾਲੇਬ ਲਈ ਉਹ ਦੀ ਔਰਤ ਅਜ਼ੁਬਾਹ ਅਤੇ ਉਸ ਦੀ ਧੀ ਯਰੀਓਥ ਨੇ ਪੁੱਤਰਾਂ ਨੂੰ ਜਨਮ ਦਿੱਤਾ ਅਤੇ ਇਹ ਉਹ ਦੇ ਪੁੱਤਰ ਸਨ: ਯੇਸ਼ਰ, ਸੋਬਾਬ ਅਤੇ ਅਰਿਦੋਨ।
וכלב בן חצרון הוליד את עזובה אשה--ואת יריעות ואלה בניה ישר ושובב וארדון
19 ੧੯ ਜਦੋਂ ਅਜ਼ੁਬਾਹ ਮਰ ਗਈ ਤਾਂ ਕਾਲੇਬ ਨੇ ਅਫਰਾਥ ਨਾਲ ਵਿਆਹ ਲਿਆ ਅਤੇ ਉਸ ਨੇ ਉਹ ਦੇ ਲਈ ਹੂਰ ਨੂੰ ਜਨਮ ਦਿੱਤਾ।
ותמת עזובה ויקח לו כלב את אפרת ותלד לו את חור
20 ੨੦ ਹੂਰ ਦਾ ਪੁੱਤਰ ਊਰੀ ਸੀ ਅਤੇ ਊਰੀ ਦਾ ਪੁੱਤਰ ਬਸਲਏਲ ਸੀ।
וחור הוליד את אורי ואורי הוליד את בצלאל
21 ੨੧ ਫੇਰ ਹਸਰੋਨ ਗਿਲਆਦ ਦੇ ਪਿਤਾ ਮਾਕੀਰ ਦੀ ਧੀ ਕੋਲ ਗਿਆ, ਜਿਹ ਨਾਲ ਉਸ ਨੇ ਸੱਠ ਸਾਲਾਂ ਦਾ ਹੋ ਕੇ ਵਿਆਹ ਕਰ ਲਿਆ ਅਤੇ ਉਸ ਨੇ ਉਹ ਦੇ ਲਈ ਸਗੂਬ ਨੂੰ ਜਨਮ ਦਿੱਤਾ।
ואחר בא חצרון אל בת מכיר אבי גלעד והוא לקחה והוא בן ששים שנה ותלד לו את שגוב
22 ੨੨ ਸਗੂਬ ਦਾ ਪੁੱਤਰ ਯਾਈਰ ਸੀ ਜਿਹ ਦੇ ਕੋਲ ਗਿਲਆਦ ਦੇਸ ਵਿੱਚ ਤੇਈ ਸ਼ਹਿਰ ਸਨ।
ושגוב הוליד את יאיר ויהי לו עשרים ושלוש ערים בארץ הגלעד
23 ੨੩ ਗਸ਼ੂਰ ਅਤੇ ਅਰਾਮ ਨੇ ਯਾਈਰ ਦੇ ਨਗਰਾਂ ਨੂੰ ਅਤੇ ਕਨਾਥ ਵੀ ਉਹ ਦੇ ਪਿੰਡਾਂ ਸਮੇਤ ਉਨ੍ਹਾਂ ਕੋਲੋਂ ਲੈ ਲਿਆ ਅਰਥਾਤ ਸੱਠਾਂ ਨਗਰਾਂ ਨੂੰ। ਇਹ ਸਭ ਗਿਲਆਦ ਦੇ ਪਿਤਾ ਮਾਕੀਰ ਦੇ ਪੁੱਤਰ ਸਨ।
ויקח גשור וארם את חות יאיר מאתם את קנת ואת בנתיה--ששים עיר כל אלה בני מכיר אבי גלעד
24 ੨੪ ਇਹ ਦੇ ਮਗਰੋਂ ਕਿ ਹਸਰੋਨ ਕਾਲੇਬ ਅਫਰਾਥਾਹ ਵਿੱਚ ਮਰ ਗਿਆ ਤਾਂ ਹਸਰੋਨ ਦੀ ਔਰਤ ਅਬਿਯਾਹ ਨੇ ਉਹ ਦੇ ਲਈ ਅਸ਼ਹੂਰ ਜਿਹੜਾ ਤਕੋਆਹ ਦਾ ਪਿਤਾ ਸੀ ਨੂੰ ਜਨਮ ਦਿੱਤਾ।
ואחר מות חצרון בכלב אפרתה ואשת חצרון אביה ותלד לו את אשחור אבי תקוע
25 ੨੫ ਹਸਰੋਨ ਦੇ ਪਹਿਲੌਠੇ ਯਰਹਮਏਲ ਦੇ ਪੁੱਤਰ ਸਨ: ਰਾਮ ਜਿਹੜਾ ਪਹਿਲੌਠਾ ਸੀ, ਬੂਨਾਹ, ਓਰਨ, ਅਤੇ ਓਸਮ ਅਹੀਯਾਹ।
ויהיו בני ירחמאל בכור חצרון הבכור רם ובונה וארן ואצם אחיה
26 ੨੬ ਯਰਹਮਏਲ ਦੀ ਇੱਕ ਹੋਰ ਔਰਤ ਸੀ ਜਿਹ ਦਾ ਨਾਮ ਅਟਾਰਾਹ ਸੀ। ਉਹ ਓਨਾਮ ਦੀ ਮਾਤਾ ਸੀ।
ותהי אשה אחרת לירחמאל ושמה עטרה היא אם אונם
27 ੨੭ ਯਰਹਮਏਲ ਦੇ ਪਹਿਲੌਠੇ ਰਾਮ ਦੇ ਪੁੱਤਰ: ਮਅਸ, ਯਾਮੀਨ ਅਤੇ ਏਕਰ ਸਨ।
ויהיו בני רם בכור ירחמאל--מעץ וימין ועקר
28 ੨੮ ਓਨਾਮ ਦੇ ਪੁੱਤਰ ਸ਼ੰਮਈ ਅਤੇ ਯਾਦਾ ਸਨ। ਸ਼ੰਮਈ ਦੇ ਪੁੱਤਰ ਨਾਦਾਬ ਅਤੇ ਅਬੀਸ਼ੂਰ ਸਨ।
ויהיו בני אונם שמי וידע ובני שמי נדב ואבישור
29 ੨੯ ਅਬੀਸ਼ੂਰ ਦੀ ਔਰਤ ਦਾ ਨਾਮ ਅਬੀਹੈਲ ਸੀ ਅਤੇ ਉਸ ਨੇ ਉਹ ਦੇ ਲਈ ਅਹਬਾਨ ਅਤੇ ਮੋਲੀਦ ਨੂੰ ਜਨਮ ਦਿੱਤਾ।
ושם אשת אבישור אביהיל ותלד לו את אחבן ואת מוליד
30 ੩੦ ਨਾਦਾਬ ਦੇ ਪੁੱਤਰ: ਸਲਦ, ਅੱਪਇਮ ਸਨ। ਪਰ ਸਲਦ ਬੇ-ਔਲਾਦ ਹੀ ਮਰ ਗਿਆ।
ובני נדב סלד ואפים וימת סלד לא בנים
31 ੩੧ ਅੱਪਇਮ ਦਾ ਪੁੱਤਰ ਯਿਸ਼ਈ ਸੀ, ਯਿਸ਼ਈ ਦਾ ਪੁੱਤਰ ਸ਼ੇਸ਼ਾਨ ਸੀ ਅਤੇ ਸ਼ੇਸ਼ਾਨ ਦਾ ਪੁੱਤਰ ਅਹਲਈ ਸੀ
ובני אפים ישעי ובני ישעי ששן ובני ששן אחלי
32 ੩੨ ਸ਼ੰਮਈ ਦੇ ਭਰਾ ਯਾਦਾ ਦੇ ਪੁੱਤਰ ਯਥਰ ਅਤੇ ਯੋਨਾਥਾਨ ਸਨ। ਯਥਰ ਬੇ-ਔਲਾਦ ਹੀ ਮਰ ਗਿਆ।
ובני ידע אחי שמי יתר ויונתן וימת יתר לא בנים
33 ੩੩ ਯੋਨਾਥਾਨ ਦੇ ਪੁੱਤਰ ਪਲਥ ਅਤੇ ਜ਼ਾਜ਼ਾ ਸਨ। ਇਹ ਯਰਹਮਏਲ ਦੇ ਪੁੱਤਰ ਸਨ।
ובני יונתן פלת וזזא אלה היו בני ירחמאל
34 ੩੪ ਸ਼ੇਸ਼ਾਨ ਦੇ ਪੁੱਤਰ ਨਹੀਂ ਸਨ ਪਰ ਧੀਆਂ ਸਨ ਅਤੇ ਸ਼ੇਸ਼ਾਨ ਦਾ ਇੱਕ ਮਿਸਰੀ ਟਹਿਲੂਆ ਸੀ ਜਿਹ ਦਾ ਨਾਮ ਯਰਹਾ ਸੀ।
ולא היה לששן בנים כי אם בנות ולששן עבד מצרי ושמו ירחע
35 ੩੫ ਸ਼ੇਸ਼ਾਨ ਨੇ ਆਪਣੀ ਧੀ ਦਾ ਵਿਆਹ ਆਪਣੇ ਟਹਿਲੂਏ ਯਰਹਾ ਨਾਲ ਕਰ ਦਿੱਤਾ ਅਤੇ ਉਸ ਨੇ ਉਹ ਦੇ ਲਈ ਅੱਤਈ ਨੂੰ ਜਨਮ ਦਿੱਤਾ।
ויתן ששן את בתו לירחע עבדו לאשה ותלד לו את עתי
36 ੩੬ ਅੱਤਈ ਦਾ ਪੁੱਤਰ ਨਾਥਾਨ ਸੀ ਅਤੇ ਨਾਥਾਨ ਦਾ ਪੁੱਤਰ ਜ਼ਾਬਾਦ ਸੀ।
ועתי הליד את נתן ונתן הוליד את זבד
37 ੩੭ ਜ਼ਾਬਾਦ ਦਾ ਪੁੱਤਰ ਅਫ਼ਲਾਲ ਸੀ ਅਤੇ ਅਫ਼ਲਾਲ ਦਾ ਪੁੱਤਰ ਓਬੇਦ ਸੀ।
וזבד הוליד את אפלל ואפלל הוליד את עובד
38 ੩੮ ਓਬੇਦ ਦਾ ਪੁੱਤਰ ਯੇਹੂ ਸੀ ਅਤੇ ਯੇਹੂ ਦਾ ਪੁੱਤਰ ਅਜ਼ਰਯਾਹ ਸੀ।
ועובד הוליד את יהוא ויהוא הליד את עזריה
39 ੩੯ ਅਜ਼ਰਯਾਹ ਦਾ ਪੁੱਤਰ ਹਲਸ ਸੀ ਅਤੇ ਹਲਸ ਦਾ ਪੁੱਤਰ ਅਲਾਸਾਹ ਸੀ।
ועזריה הליד את חלץ וחלץ הליד את אלעשה
40 ੪੦ ਅਲਾਸਾਹ ਦਾ ਪੁੱਤਰ ਸਿਸਮਾਈ ਸੀ ਅਤੇ ਸਿਸਮਾਈ ਦਾ ਪੁੱਤਰ ਸ਼ੱਲੂਮ ਸੀ।
ואלעשה הליד את ססמי וססמי הליד את שלום
41 ੪੧ ਸ਼ੱਲੂਮ ਦਾ ਪੁੱਤਰ ਯਕਮਯਾਹ ਸੀ ਅਤੇ ਯਕਮਯਾਹ ਦਾ ਪੁੱਤਰ ਅਲੀਸ਼ਾਮਾ ਸੀ।
ושלום הוליד את יקמיה ויקמיה הליד את אלישמע
42 ੪੨ ਯਰਹਮਏਲ ਦੇ ਭਰਾ ਕਾਲੇਬ ਦੇ ਪੁੱਤਰ ਮੇਸ਼ਾ ਉਹ ਦਾ ਪਹਿਲੌਠਾ ਜਿਹੜਾ ਜ਼ੀਫ ਦਾ ਪਿਤਾ ਅਤੇ ਹਬਰੋਨ ਦੇ ਪਿਤਾ ਮਾਰੇਸ਼ਾਹ ਦੇ ਪੁੱਤਰ
ובני כלב אחי ירחמאל מישע בכרו הוא אבי זיף ובני מרשה אבי חברון
43 ੪੩ ਹਬਰੋਨ ਦੇ ਪੁੱਤਰ: ਕੋਰਹ, ਤੱਪੂਆਹ, ਰਕਮ ਅਤੇ ਸ਼ਮਾ ਸਨ।
ובני חברון--קרח ותפח ורקם ושמע
44 ੪੪ ਸ਼ਮਾ ਦਾ ਪੁੱਤਰ ਰਹਮ ਸੀ ਜਿਹੜਾ ਯਾਰਕਆਮ ਦਾ ਪਿਤਾ ਹੋਇਆ ਅਤੇ ਰਕਮ ਦਾ ਪੁੱਤਰ ਸ਼ੰਮਈ ਸੀ।
ושמע הוליד את רחם אבי ירקעם ורקם הוליד את שמי
45 ੪੫ ਸ਼ੰਮਈ ਦਾ ਪੁੱਤਰ ਮਾਓਨ ਸੀ ਅਤੇ ਮਾਓਨ ਬੈਤ ਸੂਰ ਦਾ ਪਿਤਾ ਸੀ।
ובן שמי מעון ומעון אבי בית צור
46 ੪੬ ਕਾਲੇਬ ਦੀ ਦਾਸੀ ਏਫਾਹ ਨੇ ਹਾਰਾਨ, ਮੋਸਾ ਅਤੇ ਗਾਜ਼ੇਜ਼ ਨੂੰ ਜਨਮ ਦਿੱਤਾ ਅਤੇ ਹਾਰਾਨ ਦਾ ਪੁੱਤਰ ਗਾਜ਼ੇਜ਼ ਸੀ।
ועיפה פילגש כלב ילדה את חרן ואת מוצא ואת גזז וחרן הליד את גזז
47 ੪੭ ਯਾਹਦਈ ਦੇ ਪੁੱਤਰ: ਰਗਮ, ਯੋਥਾਮ, ਗੇਸ਼ਾਨ, ਪਲਟ, ਏਫਾਹ ਅਤੇ ਸ਼ਾਅਫ ਸੀ।
ובני יהדי--רגם ויותם וגישן ופלט ועיפה ושעף
48 ੪੮ ਮਅਕਾਹ ਕਾਲੇਬ ਦੀ ਦਾਸੀ ਨੇ ਸ਼ਬਰ ਅਤੇ ਤਿਰਹਨਾਹ ਨੂੰ ਜਨਮ ਦਿੱਤਾ।
פילגש כלב מעכה ילד שבר ואת תרחנה
49 ੪੯ ਉਸ ਨੇ ਵੀ ਮਦਮੰਨਾਹ ਦੇ ਪਿਤਾ ਸ਼ਅਫ, ਮਕਬੇਨਾ ਦੇ ਪਿਤਾ ਸ਼ਵਾ ਅਤੇ ਗਿਬਆਹ ਦੇ ਪਿਤਾ ਨੂੰ ਜਨਮ ਦਿੱਤਾ ਅਤੇ ਕਾਲੇਬ ਦੀ ਧੀ ਅਕਸਾਹ ਸੀ।
ותלד שעף אבי מדמנה את שוא אבי מכבנה ואבי גבעא ובת כלב עכסה
50 ੫੦ ਇਹ ਹੂਰ ਦਾ ਪੁੱਤਰ ਜਿਹੜਾ ਅਫਰਾਥਾਹ ਦਾ ਪਹਿਲੌਠਾ ਸੀ, ਕਾਲੇਬ ਦੇ ਪੁੱਤਰ ਸਨ, ਕਿਰਯਥ-ਯਾਰੀਮ ਦਾ ਪਿਤਾ ਸ਼ੋਬਾਲ,
אלה היו בני כלב בן חור בכור אפרתה--שובל אבי קרית יערים
51 ੫੧ ਬੈਤਲਹਮ ਦਾ ਪਿਤਾ ਸਾਲਮਾ, ਬੈਤਗਾਦੇਰ ਦਾ ਪਿਤਾ ਹਾਰੇਫ।
שלמא אבי בית לחם חרף אבי בית גדר
52 ੫੨ ਕਿਰਯਥ-ਯਾਰੀਮ ਦੇ ਪਿਤਾ ਸ਼ੋਬਾਲ ਦੇ ਪੁੱਤਰ ਸਨ, ਹਾਰੋਆਹ ਤੇ ਮਨੁਹੋਥ ਦਾ ਅੱਧਾ ਹਿੱਸਾ।
ויהיו בנים לשובל אבי קרית יערים הראה חצי המנחות
53 ੫੩ ਕਿਰਯਥ-ਯਾਰੀਮ ਦੀਆਂ ਕੁੱਲਾਂ, ਯਿਥਰੀ, ਪੂਥੀ, ਸ਼ੁਮਾਥੀ ਅਤੇ ਮਿਸ਼ਰਾਈ ਜਿਨ੍ਹਾਂ ਤੋਂ ਸਾਰਆਥੀ ਅਤੇ ਅਸ਼ਤਾਉਲੀ ਨਿੱਕਲੇ।
ומשפחות קרית יערים--היתרי והפותי והשמתי והמשרעי מאלה יצאו הצרעתי--והאשתאלי
54 ੫੪ ਸਾਲਮਾ ਦੇ ਪੁੱਤਰ, ਬੈਤਲਹਮ ਨਟੋਫਾਥੀ, ਅਟਰੋਥ-ਬੈਤ-ਯੋਆਬ ਦਾ ਘਰਾਣਾ ਤੇ ਮਨਹਥੀਆਂ ਦਾ ਅੱਧਾ ਹਿੱਸਾ, ਸਾਰਈ
בני שלמא בית לחם ונטופתי עטרות בית יואב וחצי המנחתי הצרעי
55 ੫੫ ਅਤੇ ਉਨ੍ਹਾਂ ਲਿਖਾਰੀਆਂ ਦੀਆਂ ਕੁਲਾਂ ਜਿਹੜੇ ਯਾਬੇਸ ਵਿੱਚ ਵੱਸਦੇ ਸਨ, ਤੀਰਆਥੀ ਸ਼ਿਮਆਥੀ ਅਤੇ ਸੂਕਾਥੀ। ਇਹ ਕੇਨੀ ਹਨ ਜਿਹੜੇ ਰੇਕਾਬ ਦੇ ਘਰਾਣੇ ਦੇ ਪਿਤਾ ਹੰਮਥ ਤੋਂ ਆਏ ਸਨ।
ומשפחות ספרים ישבו (ישבי) יעבץ תרעתים שמעתים שוכתים המה הקינים הבאים מחמת אבי בית רכב

< 1 ਇਤਿਹਾਸ 2 >