< 1 ਇਤਿਹਾਸ 19 >
1 ੧ ਇਹ ਦੇ ਪਿੱਛੋਂ ਅਜਿਹਾ ਹੋਇਆ ਜੋ ਅੰਮੋਨੀਆਂ ਦਾ ਰਾਜਾ ਮਰ ਗਿਆ ਅਤੇ ਉਸ ਦਾ ਪੁੱਤਰ ਹਾਨੂਨ ਉਸ ਦੀ ਥਾਂ ਸਿੰਘਾਸਣ ਉੱਤੇ ਬੈਠਾ।
After this, Nahash the king of the children of Ammon died, and his son reigned in his place.
2 ੨ ਅਤੇ ਦਾਊਦ ਨੇ ਆਖਿਆ, ਮੈਂ ਨਾਹਾਸ਼ ਦੇ ਪੁੱਤਰ ਹਾਨੂਨ ਨਾਲ ਦਯਾ ਦਾ ਵਿਹਾਰ ਕਰਾਂਗਾ ਕਿਉਂ ਜੋ ਉਹ ਦੇ ਪਿਤਾ ਨੇ ਮੇਰੇ ਨਾਲ ਉਸੇ ਤਰ੍ਹਾਂ ਕੀਤਾ ਸੀ, ਸੋ ਦਾਊਦ ਨੇ ਦੂਤਾਂ ਨੂੰ ਭੇਜ ਦਿੱਤਾ ਜੋ ਉਸ ਦੇ ਪਿਤਾ ਦਾ ਅਫ਼ਸੋਸ ਕਰਨ ਅਤੇ ਦਾਊਦ ਦੇ ਸੇਵਕ ਅੰਮੋਨੀਆਂ ਦੇ ਦੇਸ਼ ਵਿੱਚ ਹਾਨੂਨ ਕੋਲ ਆ ਪਹੁੰਚੇ ਕਿ ਉਸ ਨੂੰ ਤਸੱਲੀ ਦੇਣ
David said, “I will show kindness to Hanun the son of Nahash, because his father showed kindness to me.” So David sent messengers to comfort him concerning his father. David’s servants came into the land of the children of Ammon to Hanun to comfort him.
3 ੩ ਤਦ ਅੰਮੋਨੀਆਂ ਦੇ ਪ੍ਰਧਾਨਾਂ ਨੇ ਹਾਨੂਨ ਨੂੰ ਆਖਿਆ, “ਮਹਾਰਾਜ ਤੁਹਾਨੂੰ ਇਸ ਤਰ੍ਹਾਂ ਕਿਉਂ ਲੱਗਦਾ ਹੈ ਕਿ ਦਾਊਦ ਨੇ ਤੁਹਾਡੇ ਪਿਤਾ ਦਾ ਅਫ਼ਸੋਸ ਕਰਨ ਲਈ ਤੁਹਾਡੇ ਕੋਲ ਲੋਕ ਭੇਜੇ ਹਨ? ਕੀ ਉਹ ਦੇ ਸੇਵਕ ਤੁਹਾਡੇ ਕੋਲ ਇਸ ਲਈ ਨਹੀਂ ਆਏ ਕਿ ਖੋਜ ਕਰਨ, ਨਾਸ ਕਰਨ ਅਤੇ ਦੇਸ ਦਾ ਭੇਤ ਲੈਣ?”
But the princes of the children of Ammon said to Hanun, “Do you think that David honors your father, in that he has sent comforters to you? Haven’t his servants come to you to search, to overthrow, and to spy out the land?”
4 ੪ ਗੱਲ ਕਾਹਦੀ, ਹਾਨੂਨ ਨੇ ਦਾਊਦ ਦੇ ਸੇਵਕਾਂ ਨੂੰ ਫੜ੍ਹ ਕੇ ਉਨ੍ਹਾਂ ਦੀਆਂ ਦਾੜ੍ਹੀਆਂ ਮੁਨਵਾ ਦਿੱਤੀਆਂ, ਅਤੇ ਉਨ੍ਹਾਂ ਦੇ ਬਸਤਰ ਅੱਧ ਵਿਚਕਾਰੋਂ ਲੱਕ ਤੱਕ ਫਾੜ ਸੁੱਟੇ ਅਤੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ।
So Hanun took David’s servants, shaved them, and cut off their garments in the middle at their buttocks, and sent them away.
5 ੫ ਤਾਂ ਕਈਆਂ ਨੇ ਜਾ ਕੇ ਦਾਊਦ ਨੂੰ ਇਨ੍ਹਾਂ ਪੁਰਸ਼ਾਂ ਦਾ ਸਾਰਾ ਹਾਲ ਸੁਣਾਇਆ ਅਤੇ ਉਸ ਨੇ ਉਨ੍ਹਾਂ ਨੂੰ ਮਿਲਣ ਲਈ ਲੋਕਾਂ ਨੂੰ ਭੇਜਿਆ, ਕਿਉਂ ਜੋ ਉਹ ਲੋਕ ਵੱਡੇ ਸ਼ਰਮਿੰਦੇ ਕੀਤੇ ਗਏ ਸਨ ਅਤੇ ਰਾਜਾ ਨੇ ਉਨ੍ਹਾਂ ਨੂੰ ਆਖਿਆ ਕਿ ਜਦ ਤੱਕ ਤੁਹਾਡੀਆਂ ਦਾੜ੍ਹੀਆਂ ਨਾ ਵਧਣ ਤਦ ਤੱਕ ਯਰੀਹੋ ਸ਼ਹਿਰ ਵਿੱਚ ਰਹੋ।
Then some people went and told David how the men were treated. He sent to meet them; for the men were greatly humiliated. The king said, “Stay at Jericho until your beards have grown, and then return.”
6 ੬ ਜਦੋਂ ਅੰਮੋਨੀਆਂ ਨੇ ਇਹ ਵੇਖਿਆ ਕਿ ਅਸੀਂ ਦਾਊਦ ਦੀ ਨਿਗਾਹ ਵਿੱਚ ਬੁਰੇ ਠਹਿਰੇ ਹਾਂ, ਤਾਂ ਹਾਨੂਨ ਅਤੇ ਅੰਮੋਨੀਆਂ ਨੇ ਇੱਕ ਹਜ਼ਾਰ ਤੋੜੇ ਚਾਂਦੀ ਭੇਜੀ ਕਿ ਮਸੋਪੋਤਾਮੀਆ, ਨਹਰੈਮ, ਮਅਕਾਹ ਅਤੇ ਸੋਬਾਹ ਤੋਂ ਰੱਥਾਂ ਅਤੇ ਸਵਾਰਾਂ ਨੂੰ ਕਿਰਾਏ ਤੇ ਲੈ ਆਉਣ।
When the children of Ammon saw that they had made themselves odious to David, Hanun and the children of Ammon sent one thousand talents of silver to hire chariots and horsemen out of Mesopotamia, out of Aram-maacah, and out of Zobah.
7 ੭ ਸੋ ਉਨ੍ਹਾਂ ਨੇ ਬੱਤੀ ਹਜ਼ਾਰ ਰੱਥਾਂ, ਮਅਕਾਹ ਦੇ ਪਾਤਸ਼ਾਹ ਅਤੇ ਉਸ ਦੀ ਸੈਨਾਂ ਨੂੰ ਕਿਰਾਏ ਤੇ ਲਿਆ। ਇਹਨਾਂ ਨੇ ਆ ਕੇ ਮੇਦਬਾ ਦੇ ਅੱਗੇ ਡੇਰੇ ਲਾ ਦਿੱਤੇ ਅਤੇ ਅੰਮੋਨੀ ਆਪੋ ਆਪਣੇ ਨਗਰਾਂ ਤੋਂ ਇਕੱਠੇ ਹੋਏ ਅਤੇ ਯੁੱਧ ਕਰਨ ਨੂੰ ਆਏ।
So they hired for themselves thirty-two thousand chariots, and the king of Maacah with his people, who came and encamped near Medeba. The children of Ammon gathered themselves together from their cities, and came to battle.
8 ੮ ਜਦੋਂ ਇਹ ਗੱਲ ਦਾਊਦ ਨੇ ਸੁਣੀ ਤਾਂ ਉਸ ਨੇ ਯੋਆਬ ਅਤੇ ਸੂਰਮਿਆਂ ਦੀ ਸਾਰੀ ਸੈਨਾਂ ਨੂੰ ਭੇਜਿਆ।
When David heard of it, he sent Joab with all the army of the mighty men.
9 ੯ ਤਾਂ ਅੰਮੋਨੀਆਂ ਨੇ ਨਿੱਕਲ ਕੇ ਸ਼ਹਿਰ ਦੇ ਫਾਟਕ ਦੇ ਅੱਗੇ ਲੜਾਈ ਲਈ ਕਤਾਰ ਬੰਨ੍ਹੀ, ਅਤੇ ਉਹ ਪਾਤਸ਼ਾਹ ਜਿਹੜੇ ਆਏ ਸਨ, ਅਲੱਗ ਮੈਦਾਨ ਵਿੱਚ ਸਨ।
The children of Ammon came out, and put the battle in array at the gate of the city; and the kings who had come were by themselves in the field.
10 ੧੦ ਜਦ ਯੋਆਬ ਨੇ ਵੇਖਿਆ ਕਿ ਉਨ੍ਹਾਂ ਦੇ ਵਿਰੁੱਧ ਦੋਹੀਂ ਪਾਸੀਂ, ਅੱਗੇ-ਪਿੱਛੇ ਲੜਾਈ ਲਈ ਕਤਾਰ ਬੰਨ੍ਹੀ ਗਈ ਹੈ ਤਾਂ ਉਸ ਨੇ ਇਸਰਾਏਲ ਵਿੱਚੋਂ ਚੰਗੇ-ਚੰਗੇ ਸੂਰਮਿਆਂ ਵਿੱਚੋਂ ਕੁਝ ਨੂੰ ਚੁਣ ਲਿਆ ਅਤੇ ਅਰਾਮੀਆਂ ਦੇ ਸਾਹਮਣੇ ਕਤਾਰ ਬੰਨ੍ਹੀ।
Now when Joab saw that the battle was set against him before and behind, he chose some of all the choice men of Israel, and put them in array against the Syrians.
11 ੧੧ ਅਤੇ ਬਾਕੀ ਲੋਕਾਂ ਨੂੰ ਉਸ ਨੇ ਆਪਣੇ ਭਰਾ ਅਬੀਸ਼ਈ ਦੇ ਹਵਾਲੇ ਕਰ ਦਿੱਤਾ ਅਤੇ ਉਨ੍ਹਾਂ ਨੇ ਅੰਮੋਨੀਆਂ ਦੇ ਸਾਹਮਣੇ ਕਤਾਰ ਬੰਨ੍ਹੀ
The rest of the people he committed into the hand of Abishai his brother; and they put themselves in array against the children of Ammon.
12 ੧੨ ਅਤੇ ਉਸ ਨੇ ਆਖਿਆ, ਜੇਕਰ ਅਰਾਮੀ ਮੇਰੇ ਉੱਤੇ ਪਰਬਲ ਹੋਣ ਤਾਂ ਤੂੰ ਮੇਰੀ ਸਹਾਇਤਾ ਕਰੀਂ ਅਤੇ ਜੇ ਅੰਮੋਨੀ ਤੇਰੇ ਉੱਤੇ ਪਰਬਲ ਹੋਣ ਤਾਂ ਮੈਂ ਆ ਕੇ ਤੇਰੀ ਸਹਾਇਤਾ ਕਰਾਂਗਾ
He said, “If the Syrians are too strong for me, then you are to help me; but if the children of Ammon are too strong for you, then I will help you.
13 ੧੩ ਸੋ ਤਕੜੇ ਰਹੋ ਅਤੇ ਆਓ ਅਸੀਂ ਆਪਣੇ ਲੋਕਾਂ ਦੇ ਲਈ ਅਤੇ ਆਪਣੇ ਪਰਮੇਸ਼ੁਰ ਦੇ ਨਗਰਾਂ ਲਈ ਬਹਾਦੁਰੀ ਨਾਲ ਲੜੀਏ ਅਤੇ ਜੋ ਯਹੋਵਾਹ ਨੂੰ ਚੰਗਾ ਲੱਗੇ, ਉਹ ਉਸੇ ਤਰ੍ਹਾਂ ਹੀ ਕਰੇ।
Be courageous, and let’s be strong for our people and for the cities of our God. May Yahweh do that which seems good to him.”
14 ੧੪ ਫਿਰ ਯੋਆਬ ਅਤੇ ਉਹ ਲੋਕ ਜੋ ਉਸ ਦੇ ਨਾਲ ਸਨ ਅਰਾਮੀਆਂ ਦੇ ਉੱਤੇ ਹਮਲਾ ਕਰਨ ਨੂੰ ਅੱਗੇ ਵਧੇ ਅਤੇ ਅਰਾਮੀ ਉਨ੍ਹਾਂ ਦੇ ਅੱਗਿਓਂ ਭੱਜ ਗਏ।
So Joab and the people who were with him came near to the front of the Syrians to the battle; and they fled before him.
15 ੧੫ ਜਦੋਂ ਅੰਮੋਨੀਆਂ ਨੇ ਦੇਖਿਆ ਕਿ ਅਰਾਮੀ ਭੱਜ ਗਏ ਹਨ, ਤਾਂ ਉਹ ਵੀ ਉਸ ਦੇ ਭਰਾ ਅਬੀਸ਼ਈ ਦੇ ਅੱਗੋਂ ਭੱਜ ਗਏ ਅਤੇ ਸ਼ਹਿਰ ਵਿੱਚ ਜਾ ਵੜੇ, ਤਾਂ ਯੋਆਬ ਯਰੂਸ਼ਲਮ ਨੂੰ ਮੁੜ ਆਇਆ।
When the children of Ammon saw that the Syrians had fled, they likewise fled before Abishai his brother, and entered into the city. Then Joab came to Jerusalem.
16 ੧੬ ਜਦੋਂ ਅਰਾਮੀਆਂ ਨੇ ਵੇਖਿਆ ਕਿ ਅਸੀਂ ਇਸਰਾਏਲੀਆਂ ਦੇ ਅੱਗੇ ਹਾਰ ਗਏ ਹਾਂ, ਤਾਂ ਉਹ ਦੂਤਾਂ ਨੂੰ ਭੇਜ ਕੇ ਉਨ੍ਹਾਂ ਦਰਿਆ ਦੇ ਪਾਰ ਵਾਲਿਆਂ ਅਰਾਮੀਆਂ ਨੂੰ ਸੱਦ ਲਿਆਏ, ਅਤੇ ਹਦਦਅਜ਼ਰ ਦਾ ਸੈਨਾਪਤੀ ਸ਼ੋਫਕ ਉਨ੍ਹਾਂ ਦਾ ਸੈਨਾਪਤੀ ਸੀ
When the Syrians saw that they were defeated by Israel, they sent messengers and called out the Syrians who were beyond the River, with Shophach the captain of the army of Hadadezer leading them.
17 ੧੭ ਇਹ ਖ਼ਬਰ ਦਾਊਦ ਤੱਕ ਪਹੁੰਚੀ ਅਤੇ ਉਸ ਨੇ ਸਾਰੇ ਇਸਰਾਏਲ ਨੂੰ ਇਕੱਠਾ ਕੀਤਾ ਅਤੇ ਯਰਦਨ ਨਦੀ ਦੇ ਪਾਰ ਲੰਘ ਕੇ ਉਨ੍ਹਾਂ ਉੱਤੇ ਚੜਾਈ ਕੀਤੀ ਅਤੇ ਉਨ੍ਹਾਂ ਦੇ ਸਾਹਮਣੇ ਲੜਾਈ ਦਾ ਪਿੜ ਬੰਨਿਆ। ਜਦੋਂ ਦਾਊਦ ਨੇ ਅਰਾਮੀਆਂ ਦੇ ਸਨਮੁਖ ਲੜਾਈ ਦਾ ਪਿੜ ਬੰਨਿਆ, ਤਾਂ ਉਹ ਉਸ ਨਾਲ ਯੁੱਧ ਨੂੰ ਜੁੱਟ ਪਏ
David was told that, so he gathered all Israel together, passed over the Jordan, came to them, and set the battle in array against them. So when David had put the battle in array against the Syrians, they fought with him.
18 ੧੮ ਅਤੇ ਅਰਾਮੀ ਇਸਰਾਏਲ ਦੇ ਅੱਗੋਂ ਭੱਜ ਗਏ ਅਤੇ ਦਾਊਦ ਨੇ ਅਰਾਮੀਆਂ ਦੇ ਸੱਤ ਹਜ਼ਾਰ ਰੱਥਾਂ ਦੇ ਸਵਾਰਾਂ ਨੂੰ ਅਤੇ ਚਾਲ੍ਹੀ ਹਜ਼ਾਰ ਸਿਪਾਹੀਆਂ ਨੂੰ ਜਾਨੋਂ ਮਾਰ ਸੁੱਟਿਆ, ਸੈਨਾਂ ਦੇ ਸੈਨਾਪਤੀ ਸ਼ੋਫਕ ਨੂੰ ਵੀ ਜਾਨੋਂ ਮਾਰ ਮੁਕਾਇਆ
The Syrians fled before Israel; and David killed of the Syrian men seven thousand charioteers and forty thousand footmen, and also killed Shophach the captain of the army.
19 ੧੯ ਅਤੇ ਜਦੋਂ ਹਦਦਅਜ਼ਰ ਦੇ ਨੌਕਰਾਂ ਨੇ ਵੇਖਿਆ ਕਿ ਅਸੀਂ ਇਸਰਾਏਲ ਤੋਂ ਹਾਰ ਗਏ ਹਾਂ, ਤਾਂ ਦਾਊਦ ਨਾਲ ਸਮਝੌਤਾ ਕਰ ਕੇ ਉਸ ਦੇ ਅਧੀਨ ਹੋ ਗਏ। ਅਖ਼ੀਰ, ਅਰਾਮੀਆਂ ਨੇ ਅੰਮੋਨੀਆਂ ਦੀ ਫੇਰ ਸਹਾਇਤਾ ਨਾ ਕੀਤੀ।
When the servants of Hadadezer saw that they were defeated by Israel, they made peace with David and served him. The Syrians would not help the children of Ammon any more.