< 1 ਇਤਿਹਾਸ 15 >
1 ੧ ਦਾਊਦ ਨੇ ਆਪਣੇ ਲਈ ਆਪਣੇ ਨਗਰ ਵਿੱਚ ਮਹਿਲ ਬਣਾਵੇ, ਉਸ ਨੇ ਪਰਮੇਸ਼ੁਰ ਦੇ ਸੰਦੂਕ ਲਈ ਇੱਕ ਸਥਾਨ ਬਣਵਾਇਆ ਅਤੇ ਉਸ ਦੇ ਲਈ ਇੱਕ ਤੰਬੂ ਖੜਾ ਕੀਤਾ।
И начини себи Давид куће у граду Давидовом, и спреми место за ковчег Божји, и разапе му шатор.
2 ੨ ਉਸ ਵੇਲੇ ਦਾਊਦ ਨੇ ਆਖਿਆ, “ਲੇਵੀਆਂ ਤੋਂ ਬਿਨ੍ਹਾਂ ਕੋਈ ਪਰਮੇਸ਼ੁਰ ਦੇ ਸੰਦੂਕ ਦੇ ਚੁੱਕਣ ਜੋਗ ਨਹੀਂ, ਕਿਉਂ ਜੋ ਯਹੋਵਾਹ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਸੰਦੂਕ ਨੂੰ ਚੁੱਕਣ ਲਈ ਅਤੇ ਸਦਾ ਤੱਕ ਉਸ ਦੇ ਅੱਗੇ ਸੇਵਾ ਕਰਨ ਲਈ ਚੁਣਿਆ ਹੈ।”
Тада рече Давид: Не ваља да носи ковчег Божји нико осим Левити, јер је њих изабрао Господ да носе ковчег Божји и да му служе до века.
3 ੩ ਦਾਊਦ ਨੇ ਸਾਰੇ ਇਸਰਾਏਲ ਨੂੰ ਯਰੂਸ਼ਲਮ ਵਿੱਚ ਸੱਦ ਕੇ ਇਕੱਠਾ ਕੀਤਾ ਤਾਂ ਕਿ ਉਹ ਯਹੋਵਾਹ ਦੇ ਸੰਦੂਕ ਨੂੰ ਉਸ ਸਥਾਨ ਵਿੱਚ ਲੈ ਆਉਣ, ਜਿਹੜਾ ਉਸ ਨੇ ਉਹ ਦੇ ਲਈ ਤਿਆਰ ਕੀਤਾ ਸੀ।
И скупи Давид све синове Израиљеве у Јерусалим да пренесу ковчег Господњи на место његово, које беше спремио.
4 ੪ ਅਤੇ ਦਾਊਦ ਨੇ ਹਾਰੂਨ ਦੇ ਵੰਸ਼ ਨੂੰ ਅਤੇ ਲੇਵੀਆਂ ਨੂੰ ਇਕੱਠਾ ਕੀਤਾ,
Скупи Давид и синове Аронове и Левите,
5 ੫ ਕਹਾਥੀਆਂ ਵਿੱਚੋਂ ਸਰਦਾਰ ਊਰੀਏਲ ਤੇ ਉਹ ਦੇ ਭਰਾ, ਇੱਕ ਸੌ ਵੀਹ
Од синова Катових: Урила поглавара и браће његове сто и двадесет;
6 ੬ ਮਰਾਰੀਆਂ ਵਿੱਚੋਂ ਉਹ ਦੇ ਸਰਦਾਰ ਅਸਾਯਾਹ ਤੇ ਉਹ ਦੇ ਭਰਾ, ਦੋ ਸੌ ਵੀਹ
Од синова Мераријевих: Асају поглавара и браће његове двеста и двадесет;
7 ੭ ਗੇਰਸ਼ੋਮੀਆਂ ਵਿੱਚੋਂ ਸਰਦਾਰ ਯੋਏਲ ਤੇ ਉਹ ਦਾ ਭਰਾ, ਇੱਕ ਸੌ ਤੀਹ
Од синова Гирсонових: Јоила поглавара и браће његове сто и тридесет;
8 ੮ ਅਲੀਸਾਫ਼ਾਨ ਦੇ ਪੁੱਤਰਾਂ ਵਿੱਚੋਂ ਸਰਦਾਰ ਸ਼ਮਅਯਾਹ ਤੇ ਉਹ ਦੇ ਭਰਾ, ਦੋ ਸੌ
Од синова Елисафанових: Семају поглавара и браће његове двеста;
9 ੯ ਹਬਰੋਨ ਦੇ ਪੁੱਤਰਾਂ ਵਿੱਚੋਂ ਸਰਦਾਰ ਅਲੀਏਲ ਤੇ ਉਹ ਦੇ ਭਰਾ, ਅੱਸੀ
Од синова Хевронових: Елила поглавара и браће његове осамдесет;
10 ੧੦ ਉੱਜ਼ੀਏਲ ਦੇ ਪੁੱਤਰਾਂ ਵਿੱਚੋਂ ਸਰਦਾਰ ਅੰਮੀਨਾਦਾਬ ਤੇ ਉਹ ਦੇ ਭਰਾ, ਇੱਕ ਸੌ ਬਾਰਾਂ
Од синова Озилових: Аминадава поглавара и браће његове сто и дванаест.
11 ੧੧ ਅਤੇ ਦਾਊਦ ਨੇ ਸਾਦੋਕ ਤੇ ਅਬਯਾਥਾਰ ਜਾਜਕਾਂ ਨੂੰ ਅਤੇ ਊਰੀਏਲ, ਅਸਾਯਾਹ ਤੇ ਯੋਏਲ, ਸ਼ਮਅਯਾਹ ਤੇ ਅਲੀਏਲ ਤੇ ਅੰਮੀਨਾਦਾਬ ਲੇਵੀਆਂ ਨੂੰ ਸੱਦਿਆ
Тада дозва Давид Садока и Авијатара свештенике, и Левите и Урила и Асају и Јоила и Самају и Елила и Аминадава,
12 ੧੨ ਅਤੇ ਉਨ੍ਹਾਂ ਨੂੰ ਆਖਿਆ, ਤੁਸੀਂ ਲੇਵੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਹੋ। ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ, ਨਾਲੇ ਤੁਸੀਂ ਤੇ ਤੁਹਾਡੇ ਭਰਾ ਵੀ ਤਾਂ ਕਿ ਤੁਸੀਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਉਸ ਸਥਾਨ ਉੱਤੇ ਲੈ ਆਓ, ਜਿਹੜਾ ਮੈਂ ਉਸ ਲਈ ਤਿਆਰ ਕੀਤਾ ਹੈ।
И рече им: Ви сте поглавари породица отачких међу Левитима освештајте себе и браћу своју да донесете ковчег Господа Бога Израиљевог на место које сам му спремио.
13 ੧੩ ਤੁਸੀਂ ਲੋਕਾਂ ਨੇ ਪਹਿਲੀ ਵਾਰੀ ਸੰਦੂਕ ਨਾ ਚੁੱਕਿਆ, ਇਸ ਲਈ ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਉੱਤੇ ਕ੍ਰੋਧਿਤ ਹੋਇਆ, ਕਿਉਂਕਿ ਅਸੀਂ ਉਸ ਦੀ ਭਾਲ ਠਹਿਰਾਈ ਹੋਈ ਰੀਤੀ ਨਾਲ ਨਾ ਕੀਤੀ।
Јер што пре не учинисте то, Господ Бог наш продре нас, јер Га не тражисмо како треба.
14 ੧੪ ਤਦ ਜਾਜਕਾਂ ਅਤੇ ਲੇਵੀਆਂ ਨੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਲਿਆਉਣ ਲਈ, ਆਪਣੇ ਆਪ ਨੂੰ ਪਵਿੱਤਰ ਕੀਤਾ।
И освешташе се свештеници и Левити да пренесу ковчег Господа Бога Израиљевог.
15 ੧੫ ਲੇਵੀਆਂ ਨੇ ਪਰਮੇਸ਼ੁਰ ਦੇ ਸੰਦੂਕ ਨੂੰ ਚੋਬਾਂ ਨਾਲ ਆਪਣੇ ਮੋਢੇ ਉੱਤੇ ਚੁੱਕਿਆ, ਜਿਵੇਂ ਮੂਸਾ ਨੇ ਯਹੋਵਾਹ ਦੀ ਬਾਣੀ ਦੇ ਅਨੁਸਾਰ ਆਗਿਆ ਦਿੱਤੀ ਸੀ।
И носише синови левитски ковчег Божији као што је заповедио Мојсије по речи Господњој на раменима својим и полугама.
16 ੧੬ ਦਾਊਦ ਨੇ ਲੇਵੀਆਂ ਦੇ ਸਰਦਾਰਾਂ ਨੂੰ ਆਗਿਆ ਦਿੱਤੀ ਜੋ ਆਪਣੇ ਭਰਾਵਾਂ ਵਿੱਚੋਂ ਗਵੱਈਯਾਂ ਨੂੰ ਠਹਿਰਾਉਣ, ਤਾਂ ਕਿ ਉਹ ਜੈ ਕਾਰ ਤੇ ਵਜੰਤਰ ਅਰਥਾਤ ਤੰਬੂਰੇ, ਸਤਾਰਾਂ, ਮਜੀਰੇ ਛੇੜਨ, ਉੱਚੀਆਂ ਸੁਰਾਂ ਕਰ ਕੇ ਅਨੰਦਤਾਈ ਦੇ ਨਾਲ ਗਾਉਣ।
И рече Давид поглаварима левитским да поставе између браће своје певаче са справама музичким, са псалтирима и гуслама и кимвалима, да певају у глас весело.
17 ੧੭ ਸੋ ਲੇਵੀਆਂ ਨੇ ਯੋਏਲ ਦੇ ਪੁੱਤਰ ਹੇਮਾਨ ਨੂੰ ਠਹਿਰਾਇਆ, ਨਾਲੇ ਉਹ ਦੇ ਭਰਾਵਾਂ ਵਿੱਚੋਂ ਬਰਕਯਾਹ ਦੇ ਪੁੱਤਰ ਆਸਾਫ਼ ਨੂੰ ਅਤੇ ਉਨ੍ਹਾਂ ਦੇ ਮਰਾਰੀ ਭਰਾਵਾਂ ਵਿੱਚੋਂ ਕੂਸ਼ਾਯਾਹ ਦੇ ਪੁੱਤਰ ਏਥਾਨ ਨੂੰ
И поставише Левити Емана, сина Јоиловог, и од браће његове Асафа сина Варахијиног, и од синова Мераријевих, браће њихове, Етана сина Кисајиног;
18 ੧੮ ਅਤੇ ਉਨ੍ਹਾਂ ਦੇ ਭਰਾਵਾਂ ਨੂੰ ਜਿਹੜੇ ਦੂਜੇ ਦਰਜੇ ਦੇ ਸਨ, ਜ਼ਕਰਯਾਹ, ਬੇਨ, ਯਅਜ਼ੀਏਲ, ਸ਼ਮੀਰਾਮੋਥ, ਯਹੀਏਲ, ਉੱਨੀ, ਅਲੀਆਬ, ਬਨਾਯਾਹ, ਮਅਸੇਯਾਹ, ਮੱਤਿਥਯਾਹ, ਅਲੀਫਲੇਹੂ, ਮਿਕਨੇਯਾਹ, ਓਬੇਦ-ਅਦੋਮ ਅਤੇ ਯਈਏਲ ਦਰਬਾਨਾਂ ਨੂੰ
И с њима браћу њихову другог реда: Захарију и Вена и Јазила и Семирамота и Јехила и Унија и Елијава и Венају и Масију и Мататију и Елифела и Микмеју и Овид-Едома и Јеила, вратаре.
19 ੧੯ ਅਤੇ ਹੇਮਾਨ, ਆਸਾਫ਼ ਤੇ ਏਥਾਨ ਗਵੱਯੇ ਪਿੱਤਲ ਦੇ ਛੈਣਿਆਂ ਨਾਲ ਵਜਾਉਣ ਲਈ ਠਹਿਰਾਏ ਗਏ
И певачи Еман и Асаф и Етан удараху у кимвале бронзане;
20 ੨੦ ਅਤੇ ਜ਼ਕਰਯਾਹ, ਅਜ਼ੀਏਲ, ਸ਼ਮੀਰਾਮੋਥ, ਯਹੀਏਲ, ਉੱਨੀ, ਅਲੀਆਬ, ਮਅਸੇਯਾਹ, ਬਨਾਯਾਹ ਅਤੇ ਅਲਾਮੋਥ ਸੁਰ ਉੱਤੇ ਸਿਤਾਰਾਂ ਨਾਲ
А Захарија и Озило и Семирамот и Јехило и Уније и Елијав и Масија и Венаја у псалтире високо,
21 ੨੧ ਅਤੇ ਮੱਤਿਥਯਾਹ ਤੇ ਅਲੀਫਲੇਹੂ ਤੇ ਮਿਕਨੇਯਾਹ ਤੇ ਓਬੇਦ-ਅਦੋਮ ਤੇ ਯਈਏਲ ਤੇ ਅਜ਼ਜ਼ਯਾਹ, ਕਿ ਉਹ ਸ਼ਮੀਨੀਥ ਸੂਰ ਉੱਤੇ ਬਰਬਤਾਂ ਨਾਲ ਅਗਵਾਈ ਕਰਨ
А Мататија и Елифел и Микмеја, и Овид-Едом, и Јеило и Азазија у гусле ниско.
22 ੨੨ ਅਤੇ ਲੇਵੀਆਂ ਦਾ ਸਰਦਾਰ ਕਾਨਨਯਾਹ ਗਾਉਣ ਲਈ। ਉਹ ਗਾਉਣਾ ਸਿਖਾਉਂਦਾ ਸੀ ਕਿਉਂ ਜੋ ਉਹ ਵੱਡਾ ਗੁਣੀ ਸੀ
А Хенанија поглавар међу Левитима који ношаху ковчег уређиваше како ће се носити, јер беше вешт.
23 ੨੩ ਅਤੇ ਬਰਕਯਾਹ ਤੇ ਅਲਕਾਨਾਹ ਸੰਦੂਕ ਦੇ ਦਰਬਾਨ ਸਨ
А Варахија и Елкана беху вратари код ковчега.
24 ੨੪ ਅਤੇ ਸ਼ਬਨਯਾਹ, ਯੋਸ਼ਾਫ਼ਾਤ ਨਥਨਏਲ, ਅਮਾਸਈ, ਜ਼ਕਰਯਾਹ, ਬਨਾਯਾਹ ਅਤੇ ਅਲੀਅਜ਼ਰ ਜਾਜਕ ਤੁਰ੍ਹੀਆਂ ਉੱਤੇ ਪਰਮੇਸ਼ੁਰ ਦੇ ਸੰਦੂਕ ਦੇ ਅੱਗੇ ਵਜਾਉਂਦੇ ਸਨ ਅਤੇ ਓਬੇਦ-ਅਦੋਮ ਤੇ ਯਿਹਯਾਹ ਸੰਦੂਕ ਦੇ ਦਰਬਾਨ ਸਨ।
А Севанија и Јосафат и Натанаило и Амасај и Захарија и Венаја и Елијезер, свештеници, трубљаху у трубе пред ковчегом Божјим; а Овид-Едом и Јехија беху вратари код ковчега.
25 ੨੫ ਸੋ ਦਾਊਦ ਤੇ ਇਸਰਾਏਲ ਦੇ ਬਜ਼ੁਰਗ ਤੇ ਹਜ਼ਾਰਾਂ ਦੇ ਸਰਦਾਰ ਤੁਰ ਪਏ ਤਾਂ ਜੋ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਓਬੇਦ-ਅਦੋਮ ਦੇ ਘਰੋਂ ਅਨੰਦ ਨਾਲ ਚੁੱਕ ਲਿਆਉਣ।
И тако Давид и старешине Израиљеве и хиљадници иђаху пратећи ковчег Завета Господњег из куће Овид-Едомове с весељем.
26 ੨੬ ਅਤੇ ਅਜਿਹਾ ਹੋਇਆ, ਕਿ ਜਿਸ ਵੇਲੇ ਪਰਮੇਸ਼ੁਰ ਨੇ ਉਨ੍ਹਾਂ ਲੇਵੀਆਂ ਦੀ ਸਹਾਇਤਾ ਕੀਤੀ ਜਿਹੜੇ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕੀ ਲਈ ਜਾਂਦੇ ਸਨ ਤਾਂ ਉਨ੍ਹਾਂ ਨੇ ਸੱਤ ਬਲ਼ਦ ਅਤੇ ਸੱਤ ਮੇਂਢੇ ਬਲੀਦਾਨ ਲਈ ਚੜਾਏ।
И кад Бог поможе Левитима који ношаху ковчег завета Господњег принесоше седам волова и седам овнова.
27 ੨੭ ਦਾਊਦ, ਸਾਰੇ ਲੇਵੀ ਜਿਹੜੇ ਸੰਦੂਕ ਨੂੰ ਚੁੱਕੀ ਲਈ ਜਾਂਦੇ ਸਨ, ਗਵੱਯਾ ਅਤੇ ਗਵੱਈਯਾਂ ਦੇ ਨਾਲ ਕਨਨਯਾਹ ਜਿਹੜਾ ਗਾਉਣ ਵਾਲਿਆਂ ਦਾ ਆਗੂ ਸੀ, ਸਭ ਨੇ ਕਤਾਨ ਦੇ ਚੋਲੇ ਪਹਿਨੇ ਹੋਏ ਸਨ, ਅਤੇ ਦਾਊਦ ਨੇ ਕਤਾਨ ਦਾ ਏਫ਼ੋਦ ਪਹਿਨਿਆ ਹੋਇਆ ਸੀ।
И Давид беше огрнут плаштем од танког платна, тако и сви Левити који ношаху ковчег и певачи, Хенанија који управљаше носиоцима међу певачима. И Давид имаше на себи оплећак ланен.
28 ੨੮ ਅਤੇ ਸਾਰੇ ਇਸਰਾਏਲ ਨੇ ਜੈਕਾਰਾ ਬੁਲਾਉਂਦੇ, ਤੁਰ੍ਹੀਆਂ ਤੇ ਨਰਸਿੰਗੇ ਫੂਕਦੇ-ਫੂਕਦੇ ਅਤੇ ਮਜੀਰਿਆਂ, ਸਿਤਾਰਾਂ ਤੇ ਬੀਨਾਂ ਨੂੰ ਉੱਚੀ ਅਵਾਜ਼ ਨਾਲ ਵਜਾਉਂਦਿਆਂ ਹੋਇਆਂ, ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕ ਲਿਆਏ।
И тако сав народ Израиљев праћаше ковчег завета Господњег кликујући и трубећи у трубе и у рогове и ударајући у кимвале и у псалтире и у гусле.
29 ੨੯ ਜਦੋਂ ਯਹੋਵਾਹ ਦਾ ਸੰਦੂਕ ਦਾਊਦ ਦੇ ਸ਼ਹਿਰ ਵਿੱਚ ਪਹੁੰਚਿਆ, ਤਾਂ ਸ਼ਾਊਲ ਦੀ ਧੀ ਮੀਕਲ ਨੇ ਬਾਰੀ ਵਿੱਚੋਂ ਦੀ ਝਾਤੀ ਮਾਰੀ ਅਤੇ ਦੇਖਿਆ ਕਿ ਦਾਊਦ ਰਾਜਾ ਨੱਚਦਾ ਅਤੇ ਕੁੱਦਦਾ ਹੈ, ਤਾਂ ਉਸ ਨੇ ਆਪਣੇ ਮਨ ਵਿੱਚ ਉਹ ਨੂੰ ਤੁੱਛ ਜਾਣਿਆ।
А кад ковчег завета Господњег улажаше у град Давидов, Михала кћи Саулова гледајући с прозора виде цара Давида где скаче и игра, и подругну му се у срцу свом.