< 1 ਇਤਿਹਾਸ 12 >

1 ਇਹ ਉਹ ਹਨ ਜਿਹੜੇ ਸਿਕਲਗ ਵਿੱਚ ਦਾਊਦ ਕੋਲ ਉਸ ਸਮੇਂ ਆ ਪਹੁੰਚੇ ਜਦੋਂ ਉਹ ਕੀਸ਼ ਦੇ ਪੁੱਤਰ ਸ਼ਾਊਲ ਦੇ ਕਾਰਨ ਲੁੱਕਦਾ ਫਿਰਦਾ ਸੀ ਅਤੇ ਇਹ ਉਹ ਦੇ ਸੂਰਮਿਆਂ ਵਿੱਚ ਸਨ ਜਿਹੜੇ ਲੜਾਈ ਵਿੱਚ ਉਹ ਦੇ ਸਹਾਇਕ ਸਨ
ואלה הבאים אל דויד לציקלג עוד עצור מפני שאול בן קיש והמה בגבורים עזרי המלחמה׃
2 ਉਹ ਤੀਰ-ਅੰਦਾਜ਼ ਸਨ ਅਤੇ ਸੱਜੇ ਤੇ ਖੱਬੇ ਹੱਥਾਂ ਨਾਲ ਪੱਥਰਾਂ ਨੂੰ ਮਾਰਦੇ ਸਨ, ਧਣੁੱਖ ਨਾਲ ਬਾਣਾਂ ਨੂੰ ਚਲਾਉਂਦੇ ਸਨ ਅਤੇ ਉਹ ਬਿਨਯਾਮੀਨੀ ਤੇ ਸ਼ਾਊਲ ਦੇ ਭਰਾਵਾਂ ਵਿੱਚੋਂ ਸਨ
נשקי קשת מימינים ומשמאלים באבנים ובחצים בקשת מאחי שאול מבנימן׃
3 ਮੁਖੀਆ ਅਹੀਅਜ਼ਰ ਸੀ, ਫੇਰ ਯੋਆਸ਼ ਗਿਬਆਥੀ ਸ਼ਮਾਆਹ ਦੇ ਪੁੱਤਰ ਤੇ ਅਜ਼ਮਾਵਥ ਦੇ ਪੁੱਤਰ ਯਿਜ਼ੀਏਲ ਤੇ ਫਲਟ ਅਤੇ ਬਰਾਕਾਹ ਤੇ ਅੰਨਥੋਥੀ ਯੇਹੂ
הראש אחיעזר ויואש בני השמעה הגבעתי ויזואל ופלט בני עזמות וברכה ויהוא הענתתי׃
4 ਅਤੇ ਗਿਬਓਨੀ ਯਿਸ਼ਮਅਯਾਹ ਜਿਹੜਾ ਤੀਹਾਂ ਵਿੱਚ ਸੂਰਮਾ ਸੀ ਅਤੇ ਤੀਹਾਂ ਉੱਤੇ ਸੀ ਅਤੇ ਯਿਰਮਿਯਾਹ ਤੇ ਯਹਜ਼ੀਏਲ ਤੇ ਯੋਹਾਨਾਨ ਤੇ ਗਦੇਰਾਥੀ ਯੋਜ਼ਾਬਾਦ
וישמעיה הגבעוני גבור בשלשים ועל השלשים וירמיה ויחזיאל ויוחנן ויוזבד הגדרתי׃
5 ਅਲਊਜ਼ਈ ਤੇ ਯਰੀਮੋਥ ਤੇ ਬਅਲਯਾਹ ਤੇ ਸ਼ਮਰਯਾਹ ਤੇ ਸ਼ਫਟਯਾਹ ਹਰੁਫੀ
אלעוזי וירימות ובעליה ושמריהו ושפטיהו החריפי׃
6 ਅਲਕਾਨਾਹ ਤੇ ਯਿੱਸ਼ੀਯਾਹ ਤੇ ਅਜ਼ਰਏਲ ਤੇ ਯੋਅਜ਼ਰ ਤੇ ਯਾਸ਼ਾਬਆਮ ਕਾਰਹੀ
אלקנה וישיהו ועזראל ויועזר וישבעם הקרחים׃
7 ਅਤੇ ਯੋਏਲਾਹ ਤੇ ਜ਼ਬਦਯਾਹ ਗਦੋਰ ਦੇ ਯਰੋਹਾਮ ਦੇ ਪੁੱਤਰ।
ויועאלה וזבדיה בני ירחם מן הגדור׃
8 ਗਾਦੀਆਂ ਵਿੱਚੋਂ ਕਿੰਨੇ ਕੁ ਮਹਾਂ ਬਲੀ ਸੂਰਮੇ, ਚੰਗੇ ਯੋਧੇ ਜਿਹੜੇ ਢਾਲ਼ ਤੇ ਬਰਛੇ ਦੀ ਵਿੱਦਿਆ ਜਾਣਨ ਵਾਲੇ ਸਨ ਜਿਨ੍ਹਾਂ ਦੇ ਮੂੰਹ ਸ਼ੇਰ ਦੇ ਮੂੰਹ ਵਰਗੇ ਸਨ ਅਤੇ ਪਰਬਤਾਂ ਉੱਤੇ ਹਿਰਨਾਂ ਵਾਂਗੂੰ ਤੇਜ ਦੌੜਦੇ ਸਨ, ਇਹ ਗਾਦੀਆਂ ਤੋਂ ਅਲੱਗ ਹੋ ਕੇ ਉਜਾੜ ਦੇ ਗੜ੍ਹ ਵਿੱਚ ਦਾਊਦ ਦੀ ਵੱਲ ਹੋ ਗਏ
ומן הגדי נבדלו אל דויד למצד מדברה גברי החיל אנשי צבא למלחמה ערכי צנה ורמח ופני אריה פניהם וכצבאים על ההרים למהר׃
9 ਏਜ਼ਰ ਮੁਖੀਆ, ਓਬਦਯਾਹ ਦੂਜਾ, ਅਲੀਆਬ ਤੀਜਾ
עזר הראש עבדיה השני אליאב השלשי׃
10 ੧੦ ਮਿਸ਼ਮੰਨਾਹ ਚੌਥਾ, ਯਿਰਮਿਯਾਹ ਪੰਜਵਾਂ
משמנה הרביעי ירמיה החמשי׃
11 ੧੧ ਅੱਤਈ ਛੇਵਾਂ, ਅਲੀਏਲ ਸੱਤਵਾਂ
עתי הששי אליאל השבעי׃
12 ੧੨ ਯੋਹਾਨਾਨ ਅੱਠਵਾਂ, ਅਲਜ਼ਾਬਾਦ ਨੌਵਾਂ
יוחנן השמיני אלזבד התשיעי׃
13 ੧੩ ਯਿਰਮਿਯਾਹ ਦਸਵਾਂ, ਮਕਬੰਨਈ ਗਿਆਰਵਾਂ
ירמיהו העשירי מכבני עשתי עשר׃
14 ੧੪ ਇਹ ਗਾਦੀਆਂ ਵਿੱਚੋਂ ਸੈਨਾਪਤੀ ਸਨ। ਇਨ੍ਹਾਂ ਵਿੱਚੋਂ ਜਿਹੜਾ ਸਭਨਾਂ ਨਾਲੋਂ ਨਿੱਕਾ ਸੀ, ਉਹ ਸੌ ਜੁਆਨਾਂ ਦੇ ਬਰਾਬਰ ਸੀ, ਅਤੇ ਜਿਹੜਾ ਸਾਰਿਆਂ ਤੋਂ ਵੱਡਾ ਸੀ, ਉਹ ਹਜ਼ਾਰ ਜੁਆਨ ਦੇ ਬਰਾਬਰ ਸੀ
אלה מבני גד ראשי הצבא אחד למאה הקטן והגדול לאלף׃
15 ੧੫ ਇਹ ਉਹ ਹਨ ਜਿਹੜੇ ਪਹਿਲੇ ਮਹੀਨੇ ਵਿੱਚ ਉਸ ਸਮੇਂ ਪਾਰ ਉਤਰੇ ਜਦੋਂ ਯਰਦਨ ਨਦੀ ਸਾਰੇ ਕੰਢਿਆਂ ਤੱਕ ਚੜ੍ਹੀ ਹੋਈ ਸੀ ਅਤੇ ਘਾਟੀਆਂ ਦੇ ਸਭਨਾਂ ਵਸਨੀਕਾਂ ਨੂੰ ਪੂਰਬ ਵੱਲ ਅਤੇ ਪੱਛਮ ਵੱਲ ਭਜਾ ਦਿੱਤਾ।
אלה הם אשר עברו את הירדן בחדש הראשון והוא ממלא על כל גדיתיו ויבריחו את כל העמקים למזרח ולמערב׃
16 ੧੬ ਬਿਨਯਾਮੀਨ ਅਤੇ ਯਹੂਦਾਹ ਦੀ ਅੰਸ ਵਿੱਚੋਂ ਕਿੰਨੇ ਕੁ ਲੋਕ ਗੜ੍ਹ ਵਿੱਚ ਦਾਊਦ ਕੋਲ ਆਏ।
ויבאו מן בני בנימן ויהודה עד למצד לדויד׃
17 ੧੭ ਦਾਊਦ ਉਨ੍ਹਾਂ ਨੂੰ ਮਿਲਣ ਲਈ ਅੱਗੋਂ ਲੈਣ ਆਇਆ ਅਤੇ ਉਨ੍ਹਾਂ ਨੂੰ ਅੱਗੋਂ ਆਖਿਆ, ਜੇ ਮੇਰੀ ਸਹਾਇਤਾ ਲਈ ਤੁਸੀਂ ਲੋਕ ਸ਼ੁੱਧ ਸੁਭਾਅ ਨਾਲ ਮੇਰੇ ਕੋਲ ਆਏ ਹੋ, ਤਾਂ ਮੇਰਾ ਮਨ ਤੁਹਾਡੇ ਨਾਲ ਮਿਲਿਆ ਰਹੇ, ਪਰ ਜੇ ਮੈਨੂੰ ਮੇਰੇ ਵੈਰੀਆਂ ਦੇ ਹੱਥ ਫੜ੍ਹਾਉਣ ਨੂੰ ਆਏ ਹੋ, ਭਾਵੇਂ ਮੇਰੇ ਹੱਥੋਂ ਕੁਝ ਬੁਰਾ ਨਹੀਂ ਹੋਇਆ, ਤਾਂ ਸਾਡੇ ਪੁਰਖਿਆਂ ਦਾ ਪਰਮੇਸ਼ੁਰ ਇਸ ਗੱਲ ਵੱਲ ਧਿਆਨ ਕਰੇ, ਅਤੇ ਤਾੜਨਾ ਕਰੇ
ויצא דויד לפניהם ויען ויאמר להם אם לשלום באתם אלי לעזרני יהיה לי עליכם לבב ליחד ואם לרמותני לצרי בלא חמס בכפי ירא אלהי אבותינו ויוכח׃
18 ੧੮ ਤਾਂ ਅਮਾਸਈ ਉੱਤੇ ਜਿਹੜਾ ਸੂਬੇਦਾਰਾਂ ਦਾ ਵੱਡਾ ਸੀ ਆਤਮਾ ਦਾ ਪਰਕਾਸ਼ ਹੋਇਆ ਅਤੇ ਉਹ ਬੋਲਿਆ, ਹੇ ਦਾਊਦ ਅਸੀਂ ਤੇਰੇ ਨਾਲ ਹਾਂ, ਅਤੇ ਹੇ ਯੱਸੀ ਦੇ ਪੁੱਤਰ, ਅਸੀਂ ਤੇਰੀ ਵੱਲ ਹਾਂ, ਸਲਾਮਤੀ ਤੈਨੂੰ ਸਲਾਮਤੀ ਅਤੇ ਤੇਰੇ ਸਹਾਇਕਾਂ ਨੂੰ ਸਲਾਮਤੀ, ਕਿਉਂ ਜੋ ਤੇਰਾ ਪਰਮੇਸ਼ੁਰ ਤੇਰੀ ਸਹਾਇਤਾ ਕਰਦਾ ਹੈ! ਤਦ ਦਾਊਦ ਨੇ ਉਨ੍ਹਾਂ ਨੂੰ ਰੱਖ ਲਿਆ ਅਤੇ ਸੈਨਾਪਤੀ ਨਿਯੁਕਤ ਕੀਤਾ।
ורוח לבשה את עמשי ראש השלושים לך דויד ועמך בן ישי שלום שלום לך ושלום לעזרך כי עזרך אלהיך ויקבלם דויד ויתנם בראשי הגדוד׃
19 ੧੯ ਮਨੱਸ਼ਹ ਵਿੱਚੋਂ ਵੀ ਅਨੇਕ ਲੋਕ ਦਾਊਦ ਦੀ ਵੱਲ ਆ ਕੇ ਮਿਲ ਗਏ, ਜਦੋਂ ਉਹ ਫ਼ਲਿਸਤੀਆਂ ਦੇ ਨਾਲ ਮਿਲ ਕੇ ਸ਼ਾਊਲ ਦੇ ਨਾਲ ਯੁੱਧ ਕਰਨ ਨੂੰ ਗਿਆ, ਪਰ ਉਹ ਉਹਨਾਂ ਦੀ ਕੁਝ ਸਹਾਇਤਾ ਨਾ ਕਰ ਸਕਿਆ, ਕਿਉਂ ਜੋ ਫ਼ਲਿਸਤੀਆਂ ਦੇ ਸਰਦਾਰਾਂ ਨੇ ਇਹ ਸਲਾਹ ਕਰਕੇ ਉਸ ਨੂੰ ਭੇਜ ਦਿੱਤਾ, ਕਿ ਉਹ ਸਾਡੇ ਸਿਰਾਂ ਨੂੰ ਕੱਟਵਾ ਕੇ ਆਪਣੇ ਸੁਆਮੀ ਸ਼ਾਊਲ ਨਾਲ ਜਾ ਮਿਲੇਗਾ
וממנשה נפלו על דויד בבאו עם פלשתים על שאול למלחמה ולא עזרם כי בעצה שלחהו סרני פלשתים לאמר בראשינו יפול אל אדניו שאול׃
20 ੨੦ ਤਾਂ ਸਿਕਲਗ ਨੂੰ ਤੁਰ ਗਿਆ, ਤਾਂ ਮਨੱਸ਼ੀਆਂ ਵਿੱਚੋਂ ਅਦਨਾਹ ਅਤੇ ਯੋਜ਼ਾਬਾਦ, ਅਤੇ ਯਦੀਏਲ, ਅਤੇ ਮੀਕਾਏਲ, ਅਤੇ ਯੋਜ਼ਾਬਾਦ, ਅਤੇ ਅਲੀਹੂ ਅਤੇ ਸਿੱਲਥਈ ਜਿਹੜੇ ਮਨੱਸ਼ੀਆਂ ਵਿੱਚੋਂ ਹਜ਼ਾਰਾਂ ਦੇ ਮੁਖੀਏ ਸਨ, ਉਸ ਦੀ ਵੱਲ ਆ ਕੇ ਮਿਲ ਗਏ
בלכתו אל ציקלג נפלו עליו ממנשה עדנח ויוזבד וידיעאל ומיכאל ויוזבד ואליהוא וצלתי ראשי האלפים אשר למנשה׃
21 ੨੧ ਅਤੇ ਉਨ੍ਹਾਂ ਨੇ ਉਸ ਮੰਡਲੀ ਦੇ ਵਿਰੋਧ ਵਿੱਚ ਦਾਊਦ ਦੀ ਸਹਾਇਤਾ ਕੀਤੀ, ਕਿਉਂ ਜੋ ਉਹ ਸੱਭੇ ਮਹਾਂ ਬਲੀ ਸੂਰਮੇ ਤੇ ਸੈਨਾਂ ਵਿੱਚ ਸਰਦਾਰ ਸਨ
והמה עזרו עם דויד על הגדוד כי גבורי חיל כלם ויהיו שרים בצבא׃
22 ੨੨ ਅਤੇ ਦਿਨੋਂ-ਦਿਨ ਲੋਕ ਦਾਊਦ ਦੀ ਸਹਾਇਤਾ ਲਈ ਉਸ ਦੇ ਨਾਲ ਰਲਦੇ ਜਾਂਦੇ ਸਨ, ਇਥੋਂ ਤੱਕ ਜੋ ਉਹ ਸੈਨਾਂ ਪਰਮੇਸ਼ੁਰ ਦੀ ਸੈਨਾਂ ਵਾਂਗੂੰ ਵੱਡੀ ਬਣ ਗਈ।
כי לעת יום ביום יבאו על דויד לעזרו עד למחנה גדול כמחנה אלהים׃
23 ੨੩ ਇਹ ਉਨ੍ਹਾਂ ਮੁਖੀਆਂ ਦੀ ਗਿਣਤੀ ਹੈ ਜਿਹੜੇ ਲੜਨ ਲਈ ਸ਼ਸਤਰ ਧਾਰ ਕੇ ਹਬਰੋਨ ਵਿੱਚ ਦਾਊਦ ਨਾਲ ਮਿਲ ਗਏ, ਤਾਂ ਜੋ ਯਹੋਵਾਹ ਦੇ ਬਚਨ ਦੇ ਅਨੁਸਾਰ ਸ਼ਾਊਲ ਦੇ ਰਾਜ ਨੂੰ ਉਸ ਦੀ ਵੱਲ ਮੋੜ ਲਿਆਉਣ।
ואלה מספרי ראשי החלוץ לצבא באו על דויד חברונה להסב מלכות שאול אליו כפי יהוה׃
24 ੨੪ ਯਹੂਦੀ ਛੇ ਹਜ਼ਾਰ ਅੱਠ ਸੌ ਸਨ, ਜਿਹੜੇ ਢਾਲਾਂ, ਅਤੇ ਬਰਛੇ ਧਾਰ ਕੇ ਯੁੱਧ ਦੇ ਲਈ ਲੱਕ ਬੰਨ੍ਹ ਖਲੋਤੇ ਸਨ
בני יהודה נשאי צנה ורמח ששת אלפים ושמונה מאות חלוצי צבא׃
25 ੨੫ ਸ਼ਿਮਓਨੀਆਂ ਵਿੱਚੋਂ ਸੱਤ ਹਜ਼ਾਰ ਇੱਕ ਸੌ ਮਹਾਂ ਯੋਧੇ ਸਨ
מן בני שמעון גבורי חיל לצבא שבעת אלפים ומאה׃
26 ੨੬ ਲੇਵੀਆਂ ਵਿੱਚੋਂ ਚਾਰ ਹਜ਼ਾਰ ਛੇ ਸੌ ਸਨ।
מן בני הלוי ארבעת אלפים ושש מאות׃
27 ੨੭ ਯਹੋਯਾਦਾ ਹਾਰੂਨ ਦੇ ਘਰਾਣੇ ਦਾ ਸਰਦਾਰ ਸੀ, ਅਤੇ ਉਸ ਦੇ ਨਾਲ ਤਿੰਨ ਹਜ਼ਾਰ ਸੱਤ ਸੌ ਜੁਆਨ ਸਨ
ויהוידע הנגיד לאהרן ועמו שלשת אלפים ושבע מאות׃
28 ੨੮ ਅਤੇ ਸਾਦੋਕ ਇੱਕ ਮਹਾਂ ਬਲੀ ਸੂਰਮਾ ਅਤੇ ਉਸ ਦੇ ਵੱਡ-ਵਡੇਰਿਆਂ ਦੀ ਕੁਲ ਦੇ ਬਾਈ ਸਰਦਾਰ ਸਨ
וצדוק נער גבור חיל ובית אביו שרים עשרים ושנים׃
29 ੨੯ ਅਤੇ ਬਿਨਯਾਮੀਨ ਦੇ ਕੁਲ ਵਿੱਚੋਂ ਤਿੰਨ ਹਜ਼ਾਰ ਸਨ, ਸ਼ਾਊਲ ਵੀ ਇਸੇ ਕੁਲ ਵਿੱਚੋਂ ਸੀ, ਇਸ ਲਈ ਅਜੇ ਤੱਕ ਬਹੁਤੇ ਸ਼ਾਊਲ ਦੀ ਕੁਲ ਦੇ ਵਫ਼ਾਦਾਰ ਸਨ
ומן בני בנימן אחי שאול שלשת אלפים ועד הנה מרביתם שמרים משמרת בית שאול׃
30 ੩੦ ਅਤੇ ਇਫ਼ਰਾਈਮੀਆਂ ਵਿੱਚੋਂ ਵੀਹ ਹਜ਼ਾਰ ਅੱਠ ਸੌ, ਜਿਹੜੇ ਵੱਡੇ ਸੂਰਬੀਰ, ਅਤੇ ਆਪੋ ਆਪਣੇ ਪੁਰਖਿਆਂ ਦੇ ਪਰਿਵਾਰਾਂ ਵਿੱਚ ਪ੍ਰਸਿੱਧ ਸਨ
ומן בני אפרים עשרים אלף ושמונה מאות גבורי חיל אנשי שמות לבית אבותם׃
31 ੩੧ ਅਤੇ ਮਨੱਸ਼ਹ ਦੇ ਅੱਧੇ ਗੋਤ ਵਿੱਚੋਂ ਅਠਾਰਾਂ ਹਜ਼ਾਰ ਜਿਹੜੇ ਚੁਣ-ਚੁਣ ਕੇ ਸੱਦੇ ਗਏ, ਤਾਂ ਕਿ ਜਾ ਕੇ ਦਾਊਦ ਨੂੰ ਰਾਜਾ ਬਣਾਉਣ
ומחצי מטה מנשה שמונה עשר אלף אשר נקבו בשמות לבוא להמליך את דויד׃
32 ੩੨ ਅਤੇ ਯਿੱਸਾਕਾਰੀਆਂ ਵਿੱਚੋਂ ਜਿਹੜੇ ਸਮੇਂ ਨੂੰ ਪਹਿਚਾਣਦੇ ਸਨ ਅਤੇ ਜਾਣਦੇ ਸਨ ਕਿ ਇਸਰਾਏਲ ਨੂੰ ਕੀ ਕਰਨਾ ਚਾਹੀਦਾ ਹੈ, ਸੋ ਉਨ੍ਹਾਂ ਦੇ ਮੁਖੀਏ ਦੋ ਸੌ ਸਨ, ਅਤੇ ਉਨ੍ਹਾਂ ਦੇ ਸਾਰੇ ਭਰਾ ਉਨ੍ਹਾਂ ਦੀ ਆਗਿਆ ਵਿੱਚ ਰਹਿੰਦੇ ਸਨ
ומבני יששכר יודעי בינה לעתים לדעת מה יעשה ישראל ראשיהם מאתים וכל אחיהם על פיהם׃
33 ੩੩ ਜ਼ਬੂਲੁਨ ਵਿੱਚੋਂ ਜਿਹੜੇ ਰਣ ਭੂਮੀ ਵਿੱਚ ਜਾਣ ਲਈ ਤਿਆਰ ਅਤੇ ਸੈਨਾਂ ਦੀਆਂ ਪਾਲਾਂ ਬੰਨ੍ਹਣ ਵਾਲੇ ਅਤੇ ਲੜਾਈ ਦੇ ਸ਼ਸ਼ਤਰਾਂ ਵਿੱਚ ਮਾਹਿਰ ਸਨ, ਉਹ ਪੰਜਾਹ ਹਜ਼ਾਰ ਸਨ। ਉਹ ਲੜਾਈ ਦੀਆਂ ਪਾਲਾਂ ਬਣਾਉਣੀਆਂ ਜਾਣਦੇ ਸਨ ਅਤੇ ਦੁਚਿੱਤੇ ਨਹੀਂ ਸਨ
מזבלון יוצאי צבא ערכי מלחמה בכל כלי מלחמה חמשים אלף ולעדר בלא לב ולב׃
34 ੩੪ ਅਤੇ ਨਫ਼ਤਾਲੀ ਵਿੱਚੋਂ ਇੱਕ ਹਜ਼ਾਰ ਸਰਦਾਰ, ਅਤੇ ਉਨ੍ਹਾਂ ਦੇ ਸਾਥੀ ਸੈਂਤੀ ਹਜ਼ਾਰ ਢਾਲਾਂ ਅਤੇ ਬਰਛੇ ਰੱਖਣ ਵਾਲੇ ਸਨ
ומנפתלי שרים אלף ועמהם בצנה וחנית שלשים ושבעה אלף׃
35 ੩੫ ਅਤੇ ਦਾਨੀਆਂ ਵਿੱਚੋਂ ਅਠਾਈ ਹਜ਼ਾਰ ਛੇ ਸੌ ਸਨ, ਜਿਹੜੇ ਲੜਾਈ ਦੀਆਂ ਪਾਲਾਂ ਬੰਨ੍ਹਣ ਵਾਲੇ ਸਨ
ומן הדני ערכי מלחמה עשרים ושמונה אלף ושש מאות׃
36 ੩੬ ਆਸ਼ੇਰ ਦੇ ਵਿੱਚੋਂ ਚਾਲ੍ਹੀ ਹਜ਼ਾਰ ਸਨ, ਜਿਹੜੇ ਦਲਾਂ ਦੇ ਨਾਲ ਨਿੱਕਲ ਜਾਣ ਵਾਲੇ ਅਤੇ ਲੜਾਈ ਦੀਆਂ ਪਾਲਾਂ ਬੰਨ੍ਹਣ ਵਾਲੇ ਸਨ
ומאשר יוצאי צבא לערך מלחמה ארבעים אלף׃
37 ੩੭ ਅਤੇ ਯਰਦਨ ਦੇ ਪਾਰ ਦੇ ਰਊਬੇਨੀਆਂ ਤੇ ਗਾਦੀਆਂ ਤੇ ਮਨੱਸ਼ਹ ਦੇ ਅੱਧੇ ਗੋਤ ਵਿੱਚੋਂ ਇੱਕ ਲੱਖ ਵੀਹ ਹਜ਼ਾਰ ਸਨ, ਜਿਹਨਾਂ ਨੇ ਯੁੱਧ ਦੇ ਹਰੇਕ ਪ੍ਰਕਾਰ ਦੇ ਸ਼ਸਤਰ ਧਾਰੇ ਹੋਏ ਸਨ
ומעבר לירדן מן הראובני והגדי וחצי שבט מנשה בכל כלי צבא מלחמה מאה ועשרים אלף׃
38 ੩੮ ਇਹ ਸੱਭੇ ਯੋਧੇ ਪੁਰਸ਼ ਜਿਹੜੇ ਲੜਾਈ ਦੀਆਂ ਪਾਲਾਂ ਬੰਨ੍ਹਣ ਜਾਣਦੇ ਸਨ, ਸ਼ੁੱਧ ਮਨ ਨਾਲ ਹਬਰੋਨ ਵਿੱਚ ਆ ਪਹੁੰਚੇ, ਤਾਂ ਕਿ ਦਾਊਦ ਨੂੰ ਸਾਰੇ ਇਸਰਾਏਲ ਦਾ ਪਾਤਸ਼ਾਹ ਬਣਾਉਣ, ਅਤੇ ਇਸਰਾਏਲ ਦੇ ਸਾਰੇ ਰਹਿੰਦੇ ਲੋਕ ਵੀ ਦਾਊਦ ਨੂੰ ਪਾਤਸ਼ਾਹ ਬਣਾਉਣ ਲਈ ਇੱਕ ਮਨ ਹੋ ਗਏ
כל אלה אנשי מלחמה עדרי מערכה בלבב שלם באו חברונה להמליך את דויד על כל ישראל וגם כל שרית ישראל לב אחד להמליך את דויד׃
39 ੩੯ ਅਤੇ ਉਹ ਉੱਥੇ ਦਾਊਦ ਨਾਲ ਤਿੰਨਾਂ ਦਿਨਾਂ ਤੱਕ ਖਾਂਦੇ-ਪੀਂਦੇ ਰਹੇ, ਕਿਉਂ ਜੋ ਉਨ੍ਹਾਂ ਦੇ ਭਰਾਵਾਂ ਨੇ ਉਨ੍ਹਾਂ ਲਈ ਤਿਆਰੀ ਕੀਤੀ ਸੀ
ויהיו שם עם דויד ימים שלושה אכלים ושותים כי הכינו להם אחיהם׃
40 ੪੦ ਇਸ ਤੋਂ ਇਲਾਵਾ ਉਹ ਜੋ ਉਨ੍ਹਾਂ ਦੇ ਨੇੜੇ ਸਨ ਅਤੇ ਉਹ ਜਿਹੜੇ ਯਿੱਸਾਕਾਰ, ਜ਼ਬੂਲੁਨ ਅਤੇ ਨਫ਼ਤਾਲੀ ਤੱਕ ਵੀ ਵੱਸਦੇ ਸਨ, ਉਹ ਵੀ ਗਧਿਆਂ ਉੱਤੇ, ਊਠਾਂ ਉੱਤੇ, ਖੱਚਰਾਂ ਉੱਤੇ ਅਤੇ ਬਲ਼ਦਾਂ ਉੱਤੇ ਲੱਦ ਕੇ ਰੋਟੀਆਂ, ਆਟਾ, ਅੰਜੀਰਾਂ ਦੀਆਂ ਪਿੰਨੀਆਂ, ਕਿਸ਼ਮਿਸ਼ ਦੇ ਗੁੱਛੇ, ਦਾਖ਼ਰਸ, ਤੇਲ, ਬਲ਼ਦ ਅਤੇ ਭੇਡਾਂ ਬਹੁਤਾਇਤ ਨਾਲ ਲਿਆਏ, ਇਸ ਲਈ ਜੋ ਇਸਰਾਏਲ ਵਿੱਚ ਅਨੰਦ ਹੋਇਆ।
וגם הקרובים אליהם עד יששכר וזבלון ונפתלי מביאים לחם בחמורים ובגמלים ובפרדים ובבקר מאכל קמח דבלים וצמוקים ויין ושמן ובקר וצאן לרב כי שמחה בישראל׃

< 1 ਇਤਿਹਾਸ 12 >