< Salmenes 51 >

1 Til sangmesteren; en salme av David, da profeten Natan var kommet til ham, efterat han var gått inn til Batseba. Vær mig nådig, Gud, efter din miskunnhet, utslett mine overtredelser efter din store barmhjertighet!
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ, ਜਦੋਂ ਨਾਥਾਨ ਨਬੀ ਉਸ ਦੇ ਕੋਲ ਇਸ ਲਈ ਆਇਆ ਕਿ ਉਹ ਬਥ-ਸ਼ਬਾ ਦੇ ਕੋਲ ਗਿਆ ਸੀ। ਹੇ ਪਰਮੇਸ਼ੁਰ, ਆਪਣੀ ਕਿਰਪਾ ਦੇ ਅਨੁਸਾਰ ਮੇਰੇ ਉੱਤੇ ਦਯਾ ਕਰ, ਆਪਣੀਆਂ ਰਹਿਮਤਾਂ ਦੇ ਅਨੁਸਾਰ ਮੇਰੇ ਅਪਰਾਧ ਮਿਟਾ ਦੇ!
2 Tvett mig vel, så jeg blir fri for misgjerning, og rens mig fra min synd!
ਮੇਰੀ ਬਦੀ ਤੋਂ ਮੈਨੂੰ ਚੰਗੀ ਤਰ੍ਹਾਂ ਧੋ, ਅਤੇ ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ,
3 For mine overtredelser kjenner jeg, og min synd er alltid for mig.
ਕਿਉਂ ਜੋ ਮੈਂ ਆਪਣੇ ਅਪਰਾਧ ਜਾਣਦਾ ਹਾਂ, ਅਤੇ ਮੇਰਾ ਪਾਪ ਸਦਾ ਮੇਰੇ ਸਾਹਮਣੇ ਹੈ।
4 Mot dig alene har jeg syndet, og hvad ondt er i dine øine, har jeg gjort, forat du skal være rettferdig når du taler, være ren når du dømmer.
ਮੈਂ ਤੇਰਾ, ਹਾਂ, ਤੇਰਾ ਹੀ ਪਾਪ ਕੀਤਾ, ਅਤੇ ਤੇਰੀ ਨਿਗਾਹ ਵਿੱਚ ਇਹ ਬੁਰਿਆਈ ਕੀਤੀ, ਤਾਂ ਜੋ ਤੂੰ ਆਪਣੇ ਫੈਸਲੇ ਵਿੱਚ ਧਰਮੀ ਠਹਿਰੇਂ, ਅਤੇ ਆਪਣੇ ਨਿਆਂ ਵਿੱਚ ਤੂੰ ਸਾਫ਼ ਨਿੱਕਲੇਂ।
5 Se, jeg er født i misgjerning, og min mor har undfanget mig i synd.
ਵੇਖ, ਮੈਂ ਬਦੀ ਵਿੱਚ ਜੰਮਿਆ, ਅਤੇ ਪਾਪ ਵਿੱਚ ਮੇਰੀ ਮਾਤਾ ਨੇ ਮੈਨੂੰ ਕੁੱਖ ਵਿੱਚ ਲਿਆ।
6 Se, du har lyst til sannhet i hjertets innerste; så lær mig da visdom i hjertets dyp!
ਵੇਖ, ਤੂੰ ਅੰਦਰਲੀ ਸਚਿਆਈ ਚਾਹੁੰਦਾ ਹੈਂ, ਅਤੇ ਗੁਪਤ ਮਨ ਵਿੱਚ ਮੈਨੂੰ ਬੁੱਧੀ ਸਿਖਾਵੇਂਗਾ।
7 Rens mig fra synd med isop så jeg blir ren, tvett mig så jeg blir hvitere enn sne!
ਜੂਫ਼ੇ ਨਾਲ ਮੈਨੂੰ ਪਾਕ ਕਰ ਤਾਂ ਮੈਂ ਸ਼ੁੱਧ ਹੋ ਜਾਂਵਾਂਗਾ, ਮੈਨੂੰ ਧੋ, ਤਾਂ ਮੈਂ ਬਰਫ਼ ਨਾਲੋਂ ਵੀ ਚਿੱਟਾ ਹੋ ਜਾਂਵਾਂਗਾ।
8 La mig høre fryd og glede, la de ben fryde sig som du har sønderknust!
ਮੈਨੂੰ ਖੁਸ਼ੀ ਅਤੇ ਅਨੰਦ ਸੁਣਾ, ਤਾਂ ਜੋ ਓਹ ਹੱਡੀਆਂ ਜਿਨ੍ਹਾਂ ਨੂੰ ਤੂੰ ਤੋੜ ਦਿੱਤਾ ਅਨੰਦ ਹੋਣ।
9 Skjul ditt åsyn for mine synder, og utslett alle mine misgjerninger!
ਮੇਰਿਆਂ ਪਾਪਾਂ ਵੱਲੋਂ ਮੂੰਹ ਫੇਰ ਲੈ, ਅਤੇ ਮੇਰੀਆਂ ਸਾਰੀਆਂ ਬਦੀਆਂ ਨੂੰ ਮਿਟਾ ਦੇ!
10 Gud, skap i mig et rent hjerte, og forny en stadig ånd inneni mig!
੧੦ਹੇ ਪਰਮੇਸ਼ੁਰ, ਮੇਰੇ ਲਈ ਇੱਕ ਪਾਕ ਮਨ ਉਤਪੰਨ ਕਰ, ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ ਵੀ।
11 Kast mig ikke bort fra ditt åsyn, og ta ikke din Hellige Ånd fra mig!
੧੧ਮੈਨੂੰ ਆਪਣੇ ਹਜ਼ੂਰੋਂ ਨਾ ਧੱਕ, ਅਤੇ ਆਪਣਾ ਪਵਿੱਤਰ ਆਤਮਾ ਮੈਥੋਂ ਨਾ ਲੈ!
12 Gi mig igjen din frelses fryd, og ophold mig med en villig ånd!
੧੨ਆਪਣੀ ਮੁਕਤੀ ਦੀ ਖੁਸ਼ੀ ਮੈਨੂੰ ਮੋੜ ਦੇ, ਅਤੇ ਆਪਣੇ ਪਰਮ ਆਤਮਾ ਨਾਲ ਮੈਨੂੰ ਸੰਭਾਲ।
13 Så vil jeg lære overtredere dine veier, og syndere skal omvende sig til dig.
੧੩ਤਦ ਮੈਂ ਅਪਰਾਧੀਆਂ ਨੂੰ ਤੇਰੇ ਰਾਹ ਸਿਖਾਵਾਂਗਾ, ਅਤੇ ਪਾਪੀ ਤੇਰੇ ਵੱਲ ਮੁੜਨਗੇ।
14 Fri mig fra blodskyld, Gud, min frelses Gud! Så skal min tunge juble over din rettferdighet.
੧੪ਹੇ ਪਰਮੇਸ਼ੁਰ, ਮੇਰੀ ਮੁਕਤੀ ਦੇ ਪਰਮੇਸ਼ੁਰ, ਮੈਨੂੰ ਖੂਨ ਦੇ ਦੋਸ਼ ਤੋਂ ਛੁਡਾ, ਤਾਂ ਮੇਰੀ ਜੀਭ ਤੇਰੇ ਧਰਮ ਦਾ ਜੈ-ਜੈਕਾਰ ਕਰੇਗੀ।
15 Herre, oplat mine leber! Så skal min munn kunngjøre din pris.
੧੫ਹੇ ਪ੍ਰਭੂ, ਮੇਰੇ ਬੁੱਲ੍ਹਾਂ ਨੂੰ ਖੋਲ੍ਹ ਦੇ, ਤਾਂ ਮੇਰਾ ਮੂੰਹ ਤੇਰੀ ਉਸਤਤ ਸੁਣਾਵੇਗਾ।
16 For du har ikke lyst til slaktoffer, ellers vilde jeg gi dig det; i brennoffer har du ikke behag.
੧੬ਤੂੰ ਤਾਂ ਬਲੀਦਾਨ ਨਾਲ ਪਰਸੰਨ ਨਹੀਂ ਹੁੰਦਾ, ਨਹੀਂ ਤਾਂ ਮੈਂ ਉਹ ਦਿੰਦਾ, ਹੋਮ ਬਲੀ ਤੋਂ ਤੂੰ ਖੁਸ਼ ਨਹੀਂ ਹੁੰਦਾ।
17 Offere for Gud er en sønderbrutt ånd, et sønderbrutt og sønderknust hjerte vil du, Gud, ikke forakte.
੧੭ਪਰਮੇਸ਼ੁਰ ਦਾ ਬਲੀਦਾਨ ਟੁੱਟਾ ਹੋਇਆ ਆਤਮਾ ਹੈ, ਹੇ ਪਰਮੇਸ਼ੁਰ, ਟੁੱਟੇ ਅਤੇ ਕੁਚਲੇ ਹੋਏ ਮਨ ਨੂੰ ਤੂੰ ਤੁੱਛ ਨਾ ਜਾਣੇਗਾ।
18 Gjør vel imot Sion efter din nåde, bygg Jerusalems murer!
੧੮ਆਪਣੀ ਕਿਰਪਾ ਨਾਲ ਸੀਯੋਨ ਦਾ ਭਲਾ ਕਰ, ਅਤੇ ਯਰੂਸ਼ਲਮ ਦੀਆਂ ਹੱਦਾਂ ਨੂੰ ਬਣਾ ਦੇ।
19 Da skal du ha behag i rettferdighets offere, i brennoffer og heloffer; da skal de ofre okser på ditt alter.
੧੯ਤਦ ਤੂੰ ਧਰਮ ਦੇ ਬਲੀਦਾਨਾਂ ਵਿੱਚ ਪਰਸੰਨ ਹੋਵੇਂਗਾ, ਅਰਥਾਤ ਹੋਮ ਅਤੇ ਪੂਰੀ ਹੋਮ ਬਲੀ ਵਿੱਚ, ਤਦ ਓਹ ਤੇਰੀ ਜਗਵੇਦੀ ਉੱਤੇ ਬਲ਼ਦ ਚੜ੍ਹਾਉਣਗੇ।

< Salmenes 51 >