< Jeremias 40 >
1 Dette er det ord som kom til Jeremias fra Herren efterat Nebusaradan, høvdingen over livvakten, hadde løslatt ham fra Rama, da han hentet ham mens han var bundet med lenker midt iblandt alle de fanger fra Jerusalem og Juda som blev bortført til Babel.
੧ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਕੋਲ ਆਇਆ ਇਹ ਦੇ ਪਿੱਛੋਂ ਕਿ ਜੱਲਾਦਾਂ ਦੇ ਕਪਤਾਨ ਨਬੂਜ਼ਰਦਾਨ ਨੇ ਉਹ ਨੂੰ ਰਾਮਾਹ ਤੋਂ ਘੱਲ ਦਿੱਤਾ ਜਦ ਉਸ ਨੂੰ ਸਾਰੇ ਗ਼ੁਲਾਮਾਂ ਦੇ ਵਿਚਕਾਰ ਬੇੜੀਆਂ ਨਾਲ ਬੰਨ੍ਹ ਕੇ ਲਈ ਜਾਂਦਾ ਸੀ, ਜਿਹੜੇ ਯਰੂਸ਼ਲਮ ਅਤੇ ਯਹੂਦਾਹ ਤੋਂ ਗ਼ੁਲਾਮ ਹੋ ਕੇ ਬਾਬਲ ਨੂੰ ਲਿਆਏ ਜਾਂਦੇ ਸਨ
2 Høvdingen over livvakten hentet Jeremias og sa til ham: Herren din Gud har forkynt denne ulykke mot dette sted.
੨ਜੱਲਾਦਾਂ ਦੇ ਕਪਤਾਨ ਨੇ ਯਿਰਮਿਯਾਹ ਨੂੰ ਲੈ ਕੇ ਆਖਿਆ ਕਿ ਯਹੋਵਾਹ ਤੇਰੇ ਪਰਮੇਸ਼ੁਰ ਨੇ ਇਸ ਬੁਰਿਆਈ ਨੂੰ ਇਸ ਸਥਾਨ ਉੱਤੇ ਕਿਹਾ ਹੈ
3 Og Herren lot det komme og gjorde som han hadde talt; for I hadde syndet mot Herren og ikke hørt på hans røst, og så hendte dette eder.
੩ਯਹੋਵਾਹ ਇਹ ਨੂੰ ਲਿਆਇਆ ਅਤੇ ਜਿਵੇਂ ਉਸ ਨੇ ਗੱਲ ਕੀਤੀ ਤਿਵੇਂ ਉਸ ਨੇ ਪੂਰਾ ਕੀਤਾ ਕਿਉਂ ਜੋ ਤੁਸੀਂ ਯਹੋਵਾਹ ਦਾ ਪਾਪ ਕੀਤਾ ਅਤੇ ਉਸ ਦੀ ਅਵਾਜ਼ ਨਹੀਂ ਸੁਣੀ ਤਾਹੀਏਂ ਤੁਹਾਡੇ ਲਈ ਇਹ ਗੱਲ ਹੋਈ ਹੈ
4 Og se, nu har jeg idag løst dig av lenkene om din hånd. Er det godt i dine øine å komme med mig til Babel, så kom, og jeg vil la mitt øie våke over dig. Men er det ikke godt i dine øine å komme med mig til Babel, så la det være! Se, hele landet ligger for dig; hvor det er godt og rett i dine øine å gå, dit kan du gå.
੪ਹੁਣ ਵੇਖ, ਅੱਜ ਮੈਂ ਤੈਨੂੰ ਇਹਨਾਂ ਬੇੜੀਆਂ ਵਿੱਚੋਂ ਛੱਡਦਾ ਹਾਂ ਜਿਹੜੀਆਂ ਤੇਰੇ ਹੱਥਾਂ ਵਿੱਚ ਹਨ। ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਮੇਰੇ ਨਾਲ ਬਾਬਲ ਨੂੰ ਚਲਾ ਚੱਲ। ਮੈਂ ਤੇਰੀ ਵੱਲ ਨਿਗਾਹ ਰੱਖਾਂਗਾ, ਅਤੇ ਜੇ ਤੈਨੂੰ ਮੇਰੇ ਨਾਲ ਬਾਬਲ ਨੂੰ ਜਾਣਾ ਬੁਰਾ ਲੱਗੇ ਤਾਂ ਨਾ ਜਾ। ਵੇਖ, ਸਾਰਾ ਦੇਸ ਤੇਰੇ ਅੱਗੇ ਹੈ, ਜਿੱਧਰ ਤੈਨੂੰ ਚੰਗਾ ਅਤੇ ਠੀਕ ਲੱਗੇ ਉੱਥੇ ਚੱਲਿਆ ਜਾ
5 Og da han ennu ikke vendte sig til nogen kant, sa han: Så vend tilbake til Gedalja, sønn av Akikam, Safans sønn, som Babels konge har satt over Judas byer, og bli hos ham midt iblandt folket, eller gå hvor som helst det er rett i dine øine å gå! Og høvdingen over livvakten gav ham mat og gaver og lot ham fare.
੫ਜਦੋਂ ਉਹ ਅਜੇ ਮੁੜਿਆ ਨਹੀਂ ਸੀ - ਤਾਂ ਤੂੰ ਸ਼ਾਫਾਨ ਦੇ ਪੋਤੇ ਅਤੇ ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਮੁੜ ਜਾ ਜਿਹ ਨੂੰ ਬਾਬਲ ਦੇ ਰਾਜਾ ਨੇ ਯਹੂਦਾਹ ਦੇ ਸ਼ਹਿਰਾਂ ਉੱਤੇ ਹਾਕਮ ਬਣਾਇਆ ਹੈ ਅਤੇ ਲੋਕਾਂ ਦੇ ਵਿਚਕਾਰ ਉਹ ਦੇ ਨਾਲ ਰਹਿ, ਨਹੀਂ ਤਾਂ ਜਿੱਥੇ ਤੇਰੀ ਨਿਗਾਹ ਵਿੱਚ ਠੀਕ ਹੈ ਉੱਥੇ ਚੱਲਿਆ ਜਾ। ਫਿਰ ਜੱਲਾਦਾਂ ਦੇ ਕਪਤਾਨ ਨੇ ਉਹ ਨੂੰ ਰਸਤ ਅਤੇ ਨਜ਼ਰਾਨਾ ਦੇ ਕੇ ਉਹ ਨੂੰ ਵਿਦਿਆ ਕਰ ਦਿੱਤਾ
6 Og Jeremias kom til Gedalja, Akikams sønn, i Mispa, og han blev hos ham midt iblandt folket, blandt dem som var blitt tilbake i landet.
੬ਤਾਂ ਯਿਰਮਿਯਾਹ ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਮਿਸਪਾਹ ਵਿੱਚ ਗਿਆ ਅਤੇ ਲੋਕਾਂ ਦੇ ਵਿੱਚ ਉਹ ਦੇ ਨਾਲ ਅਤੇ ਦੇਸ ਦੇ ਬਾਕੀ ਰਹੇ ਹੋਇਆਂ ਨਾਲ ਟਿਕਿਆ ਰਿਹਾ।
7 Og da alle hærførerne, som var ute på landsbygden, de og deres menn, hørte at Babels konge hadde satt Gedalja, Akikams sønn, til å styre landet, og at han hadde overgitt til hans opsyn menn og kvinner og små barn og dem av almuen i landet som ikke var blitt bortført til Babel,
੭ਜਦ ਫੌਜਾਂ ਦੇ ਸਾਰੇ ਸਰਦਾਰਾਂ ਨੇ ਜਿਹੜੇ ਰਣ ਵਿੱਚ ਸਨ ਅਤੇ ਉਹਨਾਂ ਦੇ ਮਨੁੱਖਾਂ ਨੇ ਸੁਣਿਆ ਕਿ ਬਾਬਲ ਦੇ ਰਾਜਾ ਨੇ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਦੇਸ ਉੱਤੇ ਹਾਕਮ ਬਣਾ ਦਿੱਤਾ ਹੈ, ਨਾਲੇ ਉਸ ਦੇ ਮਨੁੱਖ ਅਤੇ ਔਰਤਾਂ, ਬੱਚੇ ਅਤੇ ਦੇਸ ਦੇ ਗਰੀਬ ਜਿਹੜੇ ਗ਼ੁਲਾਮ ਹੋ ਕੇ ਬਾਬਲ ਨੂੰ ਨਹੀਂ ਗਏ ਸਨ ਉਸ ਦੀ ਜ਼ਿੰਮੇਵਾਰੀ ਵਿੱਚ ਕਰ ਦਿੱਤੇ ਹਨ
8 så kom de til Gedalja i Mispa, både Ismael, Netanjas sønn, og Johanan og Tonatan, Kareahs sønner, og Seraja, Tanhumets sønn, og sønnene til Ofai fra Netofa og Jesanja, ma'akatittens sønn, de og deres menn.
੮ਤਾਂ ਨਥਨਯਾਹ ਦਾ ਪੁੱਤਰ ਇਸਮਾਏਲ, ਕਾਰੇਆਹ ਦੇ ਪੁੱਤਰ ਯੋਹਾਨਾਨ ਅਤੇ ਯੋਨਾਥਾਨ, ਤਨਹੁਮਥ ਦਾ ਪੁੱਤਰ ਸਰਾਯਾਹ ਅਤੇ ਏਫਈ ਨਟੋਫਾਥੀ ਦੇ ਪੁੱਤਰ ਅਤੇ ਮਆਕਾਥੀ ਦਾ ਪੁੱਤਰ ਯਜ਼ਨਯਾਹ, ਉਹ ਅਤੇ ਉਹਨਾਂ ਦੇ ਮਨੁੱਖ ਮਿਸਪਾਹ ਵਿੱਚ ਗਦਲਯਾਹ ਕੋਲ ਆਏ
9 Og Gedalja, sønn av Akikam, Safans sønn, svor dem og deres menn en ed og sa: Frykt ikke for å tjene kaldeerne! Bli i landet og tjen Babels konge! Så skal det gå eder vel.
੯ਤਾਂ ਸ਼ਾਫਾਨ ਦੇ ਪੋਤੇ ਅਹੀਕਾਮ ਦੇ ਪੁੱਤਰ ਗਦਲਯਾਹ ਨੇ ਉਨ੍ਹਾਂ ਨਾਲ ਅਤੇ ਉਨ੍ਹਾਂ ਦੇ ਮਨੁੱਖਾਂ ਨਾਲ ਸਹੁੰ ਖਾਧੀ ਕਿ ਕਸਦੀਆਂ ਦੀ ਸੇਵਾ ਕਰਨ ਤੋਂ ਨਾ ਡਰੋ, ਦੇਸ ਵਿੱਚ ਵੱਸੋ ਅਤੇ ਬਾਬਲ ਦੇ ਰਾਜਾ ਦੀ ਸੇਵਾ ਕਰੋ, ਤਾਂ ਤੁਹਾਡਾ ਭਲਾ ਹੋਵੇਗਾ
10 Se, jeg blir boende i Mispa for å ta imot de kaldeere som kommer til oss, men I skal samle vin og frukt og olje og legge det i eders kar, og I skal bli i eders byer, som I har tatt til eie.
੧੦ਮੈਂ, ਵੇਖ ਮੈਂ, ਮਿਸਪਾਹ ਵਿੱਚ ਵੱਸਦਾ ਹਾਂ ਭਈ ਉਹਨਾਂ ਕਸਦੀਆਂ ਦੇ ਅੱਗੇ ਖਲੋਵਾਂ ਜਿਹੜੇ ਸਾਡੇ ਕੋਲ ਆਉਣਗੇ ਪਰ ਤੁਸੀਂ ਮੈ, ਗਰਮੀ ਦੀ ਰੁੱਤ ਦੇ ਮੇਵੇ ਅਤੇ ਤੇਲ ਇਕੱਠਾ ਕਰੋ, ਆਪਣਿਆਂ ਭਾਂਡਿਆਂ ਵਿੱਚ ਰੱਖੋ ਅਤੇ ਆਪਣੇ ਸ਼ਹਿਰਾਂ ਵਿੱਚ ਵੱਸੋ ਜਿਹੜੇ ਤੁਸੀਂ ਆਪਣੇ ਕਬਜ਼ੇ ਵਿੱਚ ਕਰ ਲਏ ਹਨ
11 Også alle de jøder som var i Moab og iblandt Ammons barn og i Edom, og de som var i alle andre land, hørte at Babels konge hadde latt en rest av folket bli tilbake i Juda, og at han hadde satt Gedalja, sønn av Akikam, Safans sønn, over dem.
੧੧ਜਦ ਸਾਰੇ ਯਹੂਦੀਆਂ ਨੇ ਵੀ ਜਿਹੜੇ ਮੋਆਬ ਵਿੱਚ ਅਤੇ ਅੰਮੋਨੀਆਂ ਦੇ ਵਿੱਚ ਅਤੇ ਅਦੋਮ ਵਿੱਚ ਸਨ ਅਤੇ ਜਿਹੜੇ ਸਾਰੇ ਦੇਸਾਂ ਵਿੱਚ ਸਨ ਸੁਣਿਆ ਕਿ ਬਾਬਲ ਦੇ ਰਾਜਾ ਨੇ ਯਹੂਦਾਹ ਵਿੱਚ ਕੁਝ ਬਕੀਆ ਛੱਡ ਦਿੱਤਾ ਹੈ ਅਤੇ ਸ਼ਾਫਾਨ ਦੇ ਪੋਤੇ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਉਹਨਾਂ ਉੱਤੇ ਹਾਕਮ ਥਾਪਿਆ ਹੈ
12 Og alle disse jøder vendte tilbake fra alle de steder som de var drevet bort til, og kom til Juda land, til Gedalja i Mispa, og de samlet vin og frukt i stor mengde.
੧੨ਤਾਂ ਸਾਰੇ ਯਹੂਦੀ ਸਾਰਿਆਂ ਥਾਵਾਂ ਤੋਂ ਜਿੱਥੇ-ਜਿੱਥੇ ਉਹ ਧੱਕੇ ਗਏ ਸਨ ਮੁੜੇ ਅਤੇ ਉਹ ਗਦਲਯਾਹ ਕੋਲ ਮਿਸਪਾਹ ਵਿੱਚ ਯਹੂਦਾਹ ਦੇ ਦੇਸ ਨੂੰ ਆਏ ਅਤੇ ਉਹਨਾਂ ਨੇ ਮੈ ਅਤੇ ਗਰਮੀ ਦੀ ਰੁੱਤ ਦੇ ਮੇਵੇ ਬਹੁਤ ਹੀ ਸਾਰੇ ਇਕੱਠੇ ਕੀਤੇ।
13 Men Johanan, Kareahs sønn, og alle hærførerne, som var ute på landsbygden, kom til Gedalja i Mispa,
੧੩ਤਾਂ ਕਾਰੇਆਹ ਦਾ ਪੁੱਤਰ ਯੋਹਾਨਾਨ ਅਤੇ ਫੌਜਾਂ ਦੇ ਸਾਰੇ ਸਰਦਾਰ ਜਿਹੜੇ ਰਣ ਵਿੱਚ ਸਨ ਮਿਸਪਾਹ ਵਿੱਚ ਗਦਲਯਾਹ ਕੋਲ ਆਏ
14 og de sa til ham: Vet du at Ba'alis, Ammons barns konge, har sendt Ismael, Netanjas sønn, for å slå dig ihjel? Men Gedalja, Akikams sønn, trodde dem ikke.
੧੪ਅਤੇ ਉਹ ਨੂੰ ਆਖਿਆ, ਕੀ ਤੂੰ ਸੱਚ-ਮੁੱਚ ਜਾਣ ਲਿਆ ਹੈ ਕਿ ਅੰਮੋਨੀਆਂ ਦੇ ਰਾਜੇ ਬਅਲੀਸ ਨੇ ਨਥਨਯਾਹ ਦੇ ਪੁੱਤਰ ਇਸਮਾਏਲ ਨੂੰ ਭੇਜਿਆ ਹੈ ਭਈ ਤੈਨੂੰ ਜਾਨੋਂ ਮਾਰ ਦੇਵੇ? ਪਰ ਅਹੀਕਾਮ ਦੇ ਪੁੱਤਰ ਗਦਲਯਾਹ ਨੇ ਉਹਨਾਂ ਦਾ ਯਕੀਨ ਨਾ ਕੀਤਾ
15 Og Johanan, Kareahs sønn, sa i lønndom til Gedalja i Mispa: La mig gå avsted og slå Ismael, Netanjas sønn, ihjel, uten at nogen får vite det! Hvorfor skal han slå dig ihjel, og hele Juda, som har samlet sig om dig, bli spredt, og den rest som er blitt tilbake av Juda, gå til grunne?
੧੫ਤਾਂ ਕਾਰੇਆਹ ਦੇ ਪੁੱਤਰ ਯੋਹਾਨਾਨ ਨੇ ਗਦਲਯਾਹ ਨੂੰ ਮਿਸਪਾਹ ਵਿੱਚ ਪੜਦੇ ਨਾਲ ਆਖਿਆ ਕਿ ਮੈਨੂੰ ਜ਼ਰਾ ਜਾਣ ਦਿਓ, ਕਿ ਮੈਂ ਨਥਨਯਾਹ ਦੇ ਪੁੱਤਰ ਇਸਮਾਏਲ ਨੂੰ ਮਾਰ ਦੇ। ਇਸ ਨੂੰ ਕੋਈ ਨਾ ਜਾਣੇਗਾ। ਉਹ ਤੁਹਾਨੂੰ ਕਿਉਂ ਜਾਨੋਂ ਮਾਰੇ ਭਈ ਸਾਰੇ ਯਹੂਦੀ ਜਿਹੜੇ ਤੁਹਾਡੇ ਕੋਲ ਇਕੱਠੇ ਹੋਏ ਹਨ ਖੇਰੂੰ-ਖੇਰੂੰ ਹੋ ਜਾਣ ਅਤੇ ਯਹੂਦਾਹ ਦਾ ਬਕੀਆ ਮਿਟ ਜਾਵੇ?
16 Men Gedalja, Akikams sønn, sa til Johanan, Kareahs sønn: Gjør ikke det; for det er løgn det du sier om Ismael.
੧੬ਤਾਂ ਅਹੀਕਾਮ ਦੇ ਪੁੱਤਰ ਗਦਲਯਾਹ ਨੇ ਕਾਰੇਆਹ ਦੇ ਪੁੱਤਰ ਯੋਹਾਨਾਨ ਨੂੰ ਆਖਿਆ ਕਿ ਤੂੰ ਇਹ ਕੰਮ ਨਾ ਕਰ ਕਿਉਂ ਜੋ ਤੂੰ ਇਸਮਾਏਲ ਦੇ ਬਾਰੇ ਝੂਠ ਬੋਲਦਾ ਹੈ।