< गन्ती 34 >
1 परमप्रभु मोशासँग बोल्नुभयो,
੧ਤਦ ਯਹੋਵਾਹ ਨੇ ਮੂਸਾ ਨੂੰ ਆਖਿਆ,
2 “इस्राएलका मानिसहरूलाई आज्ञा दे र तिनीहरूलाई भन्, 'जब तिमीहरू कनान देशमा प्रवेश गर्छौ, त्यो देश अर्थात् कनानको भूमि र यसका सिमानाहरू तिमीहरूको स्वामित्वमा हुने छ,
੨ਇਸਰਾਏਲੀਆਂ ਨੂੰ ਹੁਕਮ ਦੇ ਕੇ ਆਖ ਕਿ ਜਦ ਤੁਸੀਂ ਕਨਾਨ ਦੇਸ ਵਿੱਚ ਪ੍ਰਵੇਸ਼ ਕਰੋ (ਉਹ ਦੇਸ ਜਿਹੜਾ ਤੁਹਾਡੀ ਵਿਰਾਸਤ ਹੋਣ ਲਈ ਮਿਲੇਗਾ ਅਰਥਾਤ ਕਨਾਨ ਦੇਸ ਉਹ ਦੀਆਂ ਹੱਦਾਂ ਤੱਕ)
3 तिमीहरूका दक्षिणी सिमाना सीनको मरुभूमिदेखि एदोमको सिमानासम्म हुने छ । पूर्वतिर दक्षिणी सिमानाको अन्त मृत सागरको दक्षिणी किनारासम्म हुने छ ।
੩ਤਾਂ ਤੁਹਾਡਾ ਦੱਖਣ ਦਾ ਪਾਸਾ ਸੀਨ ਦੀ ਉਜਾੜ ਤੋਂ ਅਦੋਮ ਦੇ ਨੇੜੇ ਹੋਵੇ ਅਤੇ ਤੁਹਾਡੇ ਦੱਖਣ ਦੀ ਹੱਦ ਖਾਰੇ ਸਮੁੰਦਰ ਦੇ ਸਿਰੇ ਤੋਂ ਪੂਰਬ ਵੱਲ ਹੋਵੇ।
4 तिमीहरूको सिमाना दक्षिणबाट अक्रबीमको डाँडा र सीनक मरुभूमि हुँदै जाने छ । त्यहाँबाट यो कादेश-बर्नेतिर रहसर-अद्दर र अज्मोनतिर अघि बढ्नेछ ।
੪ਤੁਹਾਡੀ ਹੱਦ ਦੱਖਣ ਵਿੱਚ ਅਕਰਾਬੀਮ ਦੀ ਚੜ੍ਹਾਈ ਵੱਲ ਮੁੜੇ, ਫਿਰ ਸੀਨ ਵੱਲ ਹੁੰਦੀ ਹੋਈ ਉਹ ਦਾ ਫੈਲਾਓ ਦੱਖਣ ਤੋਂ ਕਾਦੇਸ਼-ਬਰਨੇਆ ਤੱਕ ਹੋਵੇ ਅਤੇ ਹਸਰ-ਅੱਦਾਰ ਤੱਕ ਜਾ ਕੇ ਅਸਮੋਨ ਨੂੰ ਪਹੁੰਚੇ।
5 त्यहाँबाट सिमाना अज्मोनबाट मिश्रको खोलातर्फ लाग्ने छ र समुद्रमा अन्त हुने छ ।
੫ਤਾਂ ਉਹ ਹੱਦ ਅਸਮੋਨ ਤੋਂ ਮਿਸਰ ਦੀ ਨਦੀ ਤੱਕ ਘੁੰਮੇ ਅਤੇ ਉਹ ਦਾ ਫੈਲਾਓ ਸਮੁੰਦਰ ਤੱਕ ਹੋਵੇ।
6 पश्चिमी सिमाना भूमध्य सागरको तट हुने छ । यो तिमीहरूको पश्चिमी सिमाना हुने छ ।
੬ਅਤੇ ਤੁਹਾਡੀ ਪੱਛਮ ਵਾਲੇ ਪਾਸੇ ਦੀ ਹੱਦ ਮਹਾਂ ਸਮੁੰਦਰ ਹੋਵੇ। ਇਹ ਤੁਹਾਡੇ ਪੱਛਮ ਵਾਲੇ ਪਾਸੇ ਦੀ ਹੱਦ ਹੋਵੇ।
7 तिमीहरूका उत्तरी सिमाना भूमध्य सागरदेखि होर पर्वततिर जाने छ,
੭ਮਹਾਂ ਸਮੁੰਦਰ ਤੋਂ ਤੁਸੀਂ ਹੋਰ ਨਾਮ ਦੇ ਪਰਬਤ ਤੱਕ ਨਿਸ਼ਾਨ ਲਾਓ ਜੋ ਇਹ ਤੁਹਾਡੀ ਉੱਤਰ ਵੱਲ ਦੀ ਹੱਦ ਹੋਵੇ।
8 त्यसपछि होर पर्वतबाट लेबो-हमातसम्म अनि सदादसम्म हुने छ ।
੮ਹੋਰ ਪਰਬਤ ਤੋਂ ਤੁਸੀਂ ਨਿਸ਼ਾਨ ਹਮਾਥ ਦੇ ਰਾਹ ਤੱਕ ਲਗਾਉ ਤਾਂ ਇਹ ਹੱਦ ਸਦਾਦ ਤੱਕ ਪਹੁੰਚੇ।
9 अनि सिमाना सिप्रोनतिर अघि बढ्ने छ र हसर-एनानमा टुङ्गिनेछ । यो तिमीहरूको उत्तरी सिमाना हुने छ ।
੯ਫੇਰ ਹੱਦ ਜ਼ਿਫਰੋਨ ਤੱਕ ਜਾਵੇ ਅਤੇ ਉਹ ਦਾ ਫੈਲਾਓ ਹਸਰ-ਏਨਾਨ ਤੱਕ ਹੋਵੇ। ਇਹ ਤੁਹਾਡੀ ਉੱਤਰ ਦੀ ਹੱਦ ਹੋਵੇ।
10 तिमीहरूले तिमीहरूको पूर्वी सिमाना हसर-एनानदेखि दक्षिणमा सपामसम्म चिनो लगाउनुपर्छ ।
੧੦ਤੁਸੀਂ ਆਪਣੀ ਪੂਰਬੀ ਹੱਦ ਲਈ ਹਸਰ-ਏਨਾਨ ਤੋਂ ਸ਼ਫਾਮ ਤੱਕ ਨਿਸ਼ਾਨ ਲਾਓ।
11 पूर्वतिरको सिमाना सपामदेखि तल झरेर ऐनको पूर्वतिर पर्ने रिब्लासम्म जाने छ ।
੧੧ਅਤੇ ਸ਼ਫਾਮ ਤੋਂ ਰਿਬਲਾਹ ਤੱਕ ਆਯਿਨ ਦੇ ਪੂਰਬ ਵੱਲੋਂ ਹੇਠਾਂ ਨੂੰ ਜਾਵੇ। ਅਤੇ ਪੂਰਬ ਵੱਲ ਕਿੰਨਰਥ ਦੀ ਝੀਲ ਦੇ ਕੰਢੇ ਤੱਕ ਪਹੁੰਚ ਕੇ ਤੁਹਾਡੀ ਹੱਦ ਪੱਛਮ ਨੂੰ ਜਾਵੇ।
12 यो सिमाना किन्नरेत समुद्रको पूर्व किनारसम्म अघि बढ्ने छ । त्यो सिमाना यर्दन नदी हुँदै मृत सागरसम्म र मृत सागरको पूर्वी किनाराबट तल झर्ने छ । चारैतिरका सिमानासहितको यो तिमीहरूको देश हुने छ ।
੧੨ਅਤੇ ਹੱਦ ਯਰਦਨ ਤੱਕ ਹੇਠਾਂ ਜਾਵੇ ਅਤੇ ਉਹ ਦਾ ਫੈਲਾਓ ਖਾਰੇ ਸਮੁੰਦਰ ਤੱਕ ਹੋਵੇ। ਇਹ ਤੁਹਾਡੀ ਧਰਤੀ ਦੇ ਆਲੇ-ਦੁਆਲੇ ਦੀਆਂ ਹੱਦਾਂ ਹੋਣ।
13 मोशाले इस्राएलका मानिसहरूलाई आज्ञा गरे र भने, “तिमीहरूले चिट्ठाद्वारा पाउने मुलुक यही हो, जसलाई साँढे नौ कुललाई दिन परमप्रभुले आज्ञा दिनुभएको छ ।
੧੩ਫੇਰ ਮੂਸਾ ਨੇ ਇਸਰਾਏਲੀਆਂ ਨੂੰ ਹੁਕਮ ਦੇ ਕੇ ਆਖਿਆ, ਇਹ ਉਹ ਦੇਸ ਹੈ ਜਿਸ ਦਾ ਅਧਿਕਾਰ ਤੁਸੀਂ ਪਰਚੀਆਂ ਪਾ ਕੇ ਲਵੋਗੇ ਜਿਵੇਂ ਤੁਹਾਨੂੰ ਯਹੋਵਾਹ ਨੇ ਹੁਕਮ ਦਿੱਤਾ ਕਿ ਉਹ ਉਨ੍ਹਾਂ ਨੌਂ ਗੋਤਾਂ ਨੂੰ ਅਤੇ ਉਸ ਅੱਧੇ ਗੋਤ ਨੂੰ ਦਿੱਤੀ ਜਾਵੇ।
14 रूबेनका सन्तानहरूका कुलले तिनीहरूको कुलअनुसारको सम्पत्तिको अंश, गादका सन्तानहरूका कुलले तिनीहरूका कुलअनुसारको सम्पत्तिको अंश र मनश्शेका आधा कुलले तिनीहरूको भूमि पाएका छन् ।
੧੪ਕਿਉਂ ਜੋ ਰਊਬੇਨੀਆਂ ਦੇ ਗੋਤ ਨੇ ਆਪਣਿਆਂ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਅਤੇ ਗਾਦੀਆਂ ਨੇ ਆਪਣਿਆਂ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਆਪਣੀ ਜ਼ਮੀਨ ਨੂੰ ਪਾ ਲਿਆ ਹੈ।
15 अढाइ कुलले तिनीहरूको हिस्सा यरीहोमा यर्दनपारि पूर्वतिर अर्थात् सूर्योदय हुने दिशामा पाएका छन् ।
੧੫ਇਨ੍ਹਾਂ ਦੋਹਾਂ ਗੋਤਾਂ ਨੇ ਅਤੇ ਅੱਧੇ ਗੋਤ ਨੇ ਆਪਣੀ ਜ਼ਮੀਨ ਨੂੰ ਯਰਦਨ ਪਾਰ ਯਰੀਹੋ ਕੋਲ, ਪੂਰਬ ਦਿਸ਼ਾ ਵੱਲ ਪਾ ਲਿਆ ਹੈ।
16 परमप्रभु मोशासँग बोल्नुभयो,
੧੬ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
17 “तिनीहरूको अंशको निम्ति भूमिको भाग लगाउनेहरूका नाउँ यिनै हुन्ः पुजारी एलाजार र नूनका छोरा यहोशू ।
੧੭ਇਹ ਉਨ੍ਹਾਂ ਮਨੁੱਖਾਂ ਦੇ ਨਾਮ ਹਨ ਜੋ ਤੁਹਾਡੇ ਲਈ ਦੇਸ ਦੀ ਜ਼ਮੀਨ ਵੰਡਣ। ਅਲਆਜ਼ਾਰ ਜਾਜਕ ਅਤੇ ਨੂਨ ਦਾ ਪੁੱਤਰ ਯਹੋਸ਼ੁਆ।
18 तिनीहरूको वंशको निम्ति भूमि भाग लगाउन तिमीहरूले हरेक कुलबाट एक-एक जना अगुवा छान्नुपर्छ
੧੮ਨਾਲੇ ਤੁਸੀਂ ਹਰ ਗੋਤ ਤੋਂ ਇੱਕ-ਇੱਕ ਪ੍ਰਧਾਨ ਦੇਸ ਦੀ ਜ਼ਮੀਨ ਵੰਡਣ ਲਈ ਲਿਓ।
19 ती मानिसहरूका नाउँ यिनै हुन्ः
੧੯ਅਤੇ ਇਹ ਉਨ੍ਹਾਂ ਮਨੁੱਖਾਂ ਦੇ ਨਾਮ ਹੋਣ, ਯਹੂਦਾਹ ਦੇ ਗੋਤ ਲਈ ਯਫ਼ੁੰਨਹ ਦਾ ਪੁੱਤਰ ਕਾਲੇਬ
20 यहूदाको कुलबाट यपून्नेका छोरो कालेब ।
੨੦ਸ਼ਿਮਓਨੀਆਂ ਦੇ ਗੋਤ ਲਈ ਅੰਮੀਹੂਦ ਦਾ ਪੁੱਤਰ ਸ਼ਮੂਏਲ
21 शिमियोनको सन्तानहरूको कुलबाट अम्मीहुदका छोरो शेमुएल,
੨੧ਬਿਨਯਾਮੀਨ ਦੇ ਗੋਤ ਲਈ ਕਿਸਲੋਨ ਦਾ ਪੁੱਤਰ ਅਲੀਦਾਦ
22 बेन्यामीनको कुलबाट किसलोनका छोरो एलीदाद, दानको सन्तानहरूको कुलबाट एक जना अगुवा योगलीका छोरो बुक्की,
੨੨ਦਾਨੀਆਂ ਦੇ ਗੋਤ ਲਈ ਇੱਕ ਪ੍ਰਧਾਨ ਯਾਗਲੀ ਦਾ ਪੁੱਤਰ ਬੁੱਕੀ
23 योसेफका सन्तानहरू मनश्शेका सन्तानरूका कुलको एक जना अगुवा एपोदका छोरो हन्नीएल,
੨੩ਯੂਸੁਫ਼ ਦੇ ਪੁੱਤਰਾਂ ਵਿੱਚੋਂ ਮਨੱਸ਼ੀਆਂ ਦੇ ਗੋਤ ਲਈ ਇੱਕ ਪ੍ਰਧਾਨ ਏਫ਼ੋਦ ਦਾ ਪੁੱਤਰ ਹੰਨੀਏਲ
24 एफ्राइमका सन्तानहरूका कुलबाट एक जना अगुवा शिप्तानको छोरो कमूएल,
੨੪ਅਤੇ ਇਫ਼ਰਾਈਮੀਆਂ ਦੇ ਗੋਤ ਲਈ ਇੱਕ ਪ੍ਰਧਾਨ ਸ਼ਿਫ਼ਟਾਨ ਦਾ ਪੁੱਤਰ ਕਮੂਏਲ
25 जबूलूनका सन्तानकहरूका कुलबाट एक जना अगुवा पर्नाकको छोरो एलीजापान,
੨੫ਅਤੇ ਜ਼ਬੂਲੁਨੀਆਂ ਦੇ ਗੋਤ ਲਈ ਇੱਕ ਪ੍ਰਧਾਨ ਪਰਨਾਕ ਦਾ ਪੁੱਤਰ ਅਲੀਸਾਫ਼ਾਨ
26 इस्साकारका सन्तानहरूका कुलबाट एक जना अगुवा अजानको छोरो पल्तिएल,
੨੬ਅਤੇ ਯਿੱਸਾਕਾਰੀਆਂ ਦੇ ਗੋਤ ਲਈ ਇੱਕ ਪ੍ਰਧਾਨ ਅੱਜ਼ਾਨ ਦਾ ਪੁੱਤਰ ਪਲਟੀਏਲ
27 आशेरको सन्ताहरूका कुलबाट एक जना अगुवा शलोमीको छोरो अहीहूद,
੨੭ਅਤੇ ਆਸ਼ੇਰੀਆਂ ਦੇ ਗੋਤ ਲਈ ਇੱਕ ਪ੍ਰਧਾਨ ਸ਼ਲੋਮੀ ਦਾ ਪੁੱਤਰ ਅਹੀਹੂਦ
28 नप्तालीको सन्तानहरूको कुलबाट एक जना अगुवा अम्मीहूदका छोरो पदहेल ।”
੨੮ਅਤੇ ਨਫ਼ਤਾਲੀਆਂ ਦੇ ਗੋਤ ਲਈ ਇੱਕ ਪ੍ਰਧਾਨ ਅੰਮੀਹੂਦ ਦਾ ਪੁੱਤਰ ਪਦਹੇਲ
29 परमप्रभुले यी मानिसहरूलाई कनानको भूमि भाग लगाउन र इस्राएलका कुल-कुललाई तिनीहरूको अंश दिन आज्ञा दिनुभयो ।
੨੯ਇਹ ਉਹ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਹੁਕਮ ਦਿੱਤਾ ਸੀ ਕਿ ਉਹ ਇਸਰਾਏਲੀਆਂ ਲਈ ਕਨਾਨ ਦੇਸ ਦੀ ਜ਼ਮੀਨ ਵੰਡਣ।