< १ इतिहास 27 >

1 यो इस्राएली परिवारका अगुवाहरू, हजार र सयका कामण्‍डरहरू, अनि विभिन्‍न किसिमले राजाको सेवा गर्ने सेनाका अधिकारीहरू सूची हो । हरेक सेनाको दलले एक महिनापछि अर्को महिनामा गर्दै वर्षभरि सेवा गर्थे । हरेक दलमा चौबिस हजार जना मानिसहरू थिए ।
ਹੁਣ ਇਸਰਾਏਲੀ ਆਪਣੀ ਗਿਣਤੀ ਦੇ ਅਨੁਸਾਰ ਜਿਹੜੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਤੇ ਹਜ਼ਾਰਾਂ ਤੇ ਸੈਂਕੜਿਆਂ ਦੇ ਸਰਦਾਰ ਸਨ ਤੇ ਉਨ੍ਹਾਂ ਦੇ ਅਫ਼ਸਰ ਜਿਹੜੇ ਵਾਰੀ ਵਾਲਿਆਂ ਦੀ ਹਰ ਇੱਕ ਗੱਲ ਵਿੱਚ ਪਾਤਸ਼ਾਹ ਦੀ ਸੇਵਾ ਕਰਦੇ ਸਨ ਅਤੇ ਸਾਲ ਦੇ ਬਾਰਾਂ ਮਹੀਨਿਆਂ ਵਿੱਚ ਮਹੀਨੇ ਦੇ ਮਹੀਨੇ ਆਇਆ ਜਾਇਆ ਕਰਦੇ ਸਨ, ਸੋ ਹਰੇਕ ਵਾਰੀ ਵਿੱਚ ਚੌਵੀ ਹਜ਼ਾਰ ਸਨ
2 पहिलो महिनाको भाग जब्‍दीएलका छोरा याशोबामको थियो । तिनको भागमा चौबिस हजार जना मानिसहरू थिए ।
ਪਹਿਲੇ ਮਹੀਨੇ ਦੀ ਪਹਿਲੀ ਵਾਰੀ ਉੱਤੇ ਜ਼ਬਦੀਏਲ ਦਾ ਪੁੱਤਰ ਯਾਸ਼ਾਬਆਮ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
3 तिनी फारेसका सन्‍तान थिए, अनि पहिलो महिनाको लागि सेनाका अधिकारीहरूका निरीक्षक थिए ।
ਪਰਸ ਦੇ ਪੁੱਤਰਾਂ ਵਿੱਚੋਂ ਉਹ ਸੀ ਅਤੇ ਪਹਿਲੇ ਮਹੀਨੇ ਦੇ ਸੈਨਾਂ ਪਤੀਆਂ ਦਾ ਮੁਖੀਆ ਸੀ
4 अहोहाका कुलका दोदै दोस्रो महिनाको लागि त्‍यस भागका सेनापति भए । मिक्‍लोत दोस्रो दर्जामा थिए । तिनको भागमा चौबिस हजार जना मानिसहरू थिए ।
ਅਤੇ ਦੂਜੇ ਮਹੀਨੇ ਦੀ ਵਾਰੀ ਉੱਤੇ ਅਹੋਹੀ ਦੋਦਈ ਸੀ ਅਤੇ ਉਸ ਦੀ ਵਾਰੀ ਉੱਤੇ ਮਿਕਲੋਥ ਹਾਕਮ ਸੀ। ਉਹ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
5 अगुवा र पूजाहारी यहोयादाका छोरा बनायाह तेस्रो महिनाको लागि तेस्रा कमाण्‍डर थिए । तिनको भागमा चौबिस हजार जना मानिसहरू थिए ।
ਤੀਜੇ ਮਹੀਨੇ ਦੀ ਤੀਜੀ ਸੈਨਾਂ ਦਾ ਸਰਦਾਰ ਬਨਾਯਾਹ ਸੀ ਜਿਹੜਾ ਯਹੋਯਾਦਾ ਪ੍ਰਧਾਨ ਜਾਜਕ ਦਾ ਪੁੱਤਰ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
6 यिनी ती नै बनायाह थिए, जो तिस जनाका अगुवा थिए र तिस जना माथि थिए । तिनका छोरा अम्‍मीजाबाद तिनको दलमा थिए ।
ਇਹ ਉਹ ਬਨਾਯਾਹ ਹੈ ਜਿਹੜਾ ਤੀਹਾਂ ਵਿੱਚੋਂ ਮਹਾਂ ਸੂਰਮਾ ਸੀ, ਅਤੇ ਉਨ੍ਹਾਂ ਤੀਹਾਂ ਦੇ ਉੱਤੇ ਸੀ, ਉਸ ਦੀ ਵਾਰੀ ਵਿੱਚ ਉਸ ਦਾ ਪੁੱਤਰ ਅੰਮੀਜ਼ਾਬਾਦ ਸੀ
7 चौथो महिनाको लागि योआबका भाइ असाहेल सेनापति भए । तिनीपछि तिनका छोरा जबदियाह कमाण्‍डर भए । तिनको भागमा चौबिस हजार जना मानिसहरू थिए ।
ਚੌਥੇ ਮਹੀਨੇ ਦੇ ਲਈ ਚੌਥਾ ਸਰਦਾਰ ਯੋਆਬ ਦਾ ਭਰਾ ਅਸਾਹੇਲ ਸੀ ਅਤੇ ਉਸ ਦੇ ਪਿੱਛੇ ਉਸ ਦਾ ਪੁੱਤਰ ਜ਼ਬਦਯਾਹ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
8 पाँचौं महिनाको लागि यिज्‍याहका सन्तान शम्‍हूत कमाण्‍डर भए । तिनको भागमा चौबिस हजार जना मानिसहरू थिए ।
ਪੰਜਵੇਂ ਮਹੀਨੇ ਦੇ ਲਈ ਪੰਜਵਾਂ ਸਰਦਾਰ ਸ਼ਮਹੂਥ ਇਜ਼ਰਾਹੀ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
9 छैटौं महिनाको लागि तकोका मानिस इक्‍केशका छोरा ईरा कमाण्‍डर भए । तिनको भागमा चौबिस हजार जना मानिसहरू थिए ।
ਛੇਵੇਂ ਮਹੀਨੇ ਦੇ ਲਈ ਛੇਵਾਂ ਸਰਦਾਰ ਤਕੋਈ ਇੱਕੇਸ਼ ਦਾ ਪੁੱਤਰ ਈਰਾ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
10 सातौं महिनाको लागि एफ्राइमका पेलोनी हेलेस कमाण्‍डर भए । तिनको भागमा चौबिस हजार जना मानिसहरू थिए ।
੧੦ਸੱਤਵੇਂ ਮਹੀਨੇ ਦੇ ਲਈ ਸੱਤਵਾਂ ਸਰਦਾਰ ਇਫ਼ਰਾਈਮੀਆਂ ਵਿੱਚੋਂ ਹਲਸ ਪਲੋਨੀ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
11 आठौं महिनाको लागि जेरहको घरानाका हूशाती सिब्‍बकै कमाण्‍डर भए । तिनको भागमा चौबिस हजार जना मानिसहरू थिए ।
੧੧ਅੱਠਵੇਂ ਮਹੀਨੇ ਦੇ ਲਈ ਅੱਠਵਾਂ ਸਰਦਾਰ ਹੁਸ਼ਾਥੀ ਸਿਬਕੀ ਜ਼ਰਹੀਆਂ ਵਿੱਚੋਂ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
12 नवौं महिनाको लागि बेन्‍यामीन कुलका अनातोती अबीएजेर कमाण्‍डर भए । तिनको भागमा चौबिस हजार जना मानिसहरू थिए ।
੧੨ਨੌਵੇਂ ਮਹੀਨੇ ਲਈ ਨੌਵਾਂ ਸਰਦਾਰ ਬਿਨਯਾਮੀਨੀਆਂ ਵਿੱਚੋਂ ਅੰਨਥੋਥੀ ਅਬੀਅਜ਼ਰ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
13 दशौं महिनाको लागि जेरहको घरानाका नतोपा सहरका महरै कमाण्‍डर भए । तिनको भागमा चौबिस हजार जना मानिसहरू थिए ।
੧੩ਦਸਵੇਂ ਮਹੀਨੇ ਲਈ ਦਸਵਾਂ ਸਰਦਾਰ ਜ਼ਰਹੀਆਂ ਵਿੱਚੋਂ ਮਹਰਈ ਨਟੋਫਾਥੀ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
14 एघारौं महिनाको लागि एफ्राइमका पिरातोन सहरका बनायाह कमाण्‍डर भए । तिनको भागमा चौबिस हजार जना मानिसहरू थिए ।
੧੪ਗਿਆਰਵੇਂ ਮਹੀਨੇ ਲਈ ਗਿਆਰਵਾਂ ਸਰਦਾਰ ਇਫ਼ਰਾਈਮੀਆਂ ਵਿੱਚੋਂ ਪਿਰਾਥੋਨੀ ਬਨਾਯਾਹ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
15 बाह्रौं महिनाको लागि ओत्‍निएलको घरानाका नतोपात सहरका हेल्‍दै कमाण्‍डर भए । तिनको भागमा चौबिस हजार जना मानिसहरू थिए ।
੧੫ਬਾਰਵੇਂ ਮਹੀਨੇ ਲਈ ਬਾਰਵਾਂ ਸਰਦਾਰ ਆਥਨੀਏਲ ਤੋਂ ਨਟੋਫਾਥੀ ਹਲਦਈ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ।
16 इस्राएलका कुलहरूका अगुवाहरू यी नै थिएः रूबेनको कुलका निम्ति जिक्रीका छोरा एलीएजर अगुवा थिए । शिमियोनका कुलका निम्ति माकाका छोरा शपत्‍याह अगुवा थिए ।
੧੬ਉਪਰੰਤ ਇਸਰਾਏਲ ਦਿਆਂ ਗੋਤਾਂ ਦੇ ਉੱਤੇ ਅਧਿਕਾਰੀ ਇਹ ਸਨ, ਰਊਬੇਨੀਆਂ ਦਾ ਹਾਕਮ ਜ਼ਿਕਰੀ ਦਾ ਪੁੱਤਰ ਅਲੀਅਜ਼ਰ ਸੀ। ਸ਼ਿਮਓਨੀਆਂ ਦਾ ਮਆਕਾਹ ਦਾ ਪੁੱਤਰ ਸ਼ਫਟਯਾਹ
17 लेवीका कुलका निम्ति कमूएलका छोरा हशब्‍याह अगुवा थिए, अनि हारूनका कुलका निम्ति सादोक अगुवा थिए ।
੧੭ਲੇਵੀਆਂ ਦਾ, ਕਮੂਏਲ ਦਾ ਪੁੱਤਰ ਹਸ਼ਬਯਾਹ, ਹਾਰੂਨ ਦੀ ਅੰਸ ਦਾ ਸਾਦੋਕ,
18 यहूदाका कुलका निम्ति दाऊदका दाजु एलीहू अगुवा थिए । इस्‍साखारका कुलका निम्ति मिखाएलका छोरा ओम्री अगुवा थिए ।
੧੮ਯਹੂਦਾਹ ਦਾ, ਦਾਊਦ ਦੇ ਭਰਾਵਾਂ ਵਿੱਚੋਂ ਅਲੀਹੂ। ਯਿੱਸਾਕਾਰ ਦਾ, ਮੀਕਾਏਲ ਦਾ ਪੁੱਤਰ ਆਮਰੀ,
19 जबूलूनका कुलका निम्ति ओबदियाका छोरा यिश्‍मायाह अगुवा थिए । नप्‍तालीका कुलका निम्ति अज्रीएलका छोरा यरीमोत अगुवा थिए ।
੧੯ਜ਼ਬੂਲੁਨ ਦਾ, ਓਬਦਯਾਹ ਦਾ ਪੁੱਤਰ ਯਿਸ਼ਮਅਯਾਹ। ਨਫ਼ਤਾਲੀ ਦਾ, ਅਜ਼ਰੀਏਲ ਦਾ ਪੁੱਤਰ ਯਰੀਮੋਥ,
20 एफ्राइमका कुलका निम्ति अजज्‍याहका छोरा होशिया अगुवा थिए । मनश्‍शेको आधा कुलका निम्ति पदायाहका छोरा योएल अगुवा थिए ।
੨੦ਇਫ਼ਰਾਈਮੀਆਂ ਦਾ, ਅਜ਼ਜ਼ਯਾਹ ਦਾ ਪੁੱਤਰ ਹੋਸ਼ੇਆ। ਮਨੱਸ਼ਹ ਦੇ ਅੱਧੀ ਗੋਤ ਦਾ, ਪਦਾਯਾਹ ਦਾ ਪੁੱਤਰ ਯੋਏਲ,
21 गिलादमा भएका मनश्‍शेको आधाकुलका निम्ति जकरियाका छोरा इद्दो अगुवा थिए । बेन्‍यामीनका कुलका निम्ति अबनेरका छोरा यासीएल अगुवा थिए ।
੨੧ਮਨੱਸ਼ਹ ਦੇ ਅੱਧੇ ਗੋਤ ਦਾ ਗਿਲਆਦ ਵੱਲ ਜ਼ਕਰਯਾਹ ਦਾ ਪੁੱਤਰ ਯਿੱਦੋ। ਬਿਨਯਾਮੀਨ ਦਾ, ਅਬਨੇਰ ਦਾ ਪੁੱਤਰ ਯਅਸੀਏਲ,
22 दानका कुलका निम्ति अबनेरका छोरा यहोराम अगुवा थिए । इस्राएलका कुलहरूका अगुवाहरू यिनै थिए ।
੨੨ਦਾਨ ਦਾ, ਯਰੋਹਾਮ ਦਾ ਪੁੱਤਰ ਅਜ਼ਰਏਲ। ਇਹ ਇਸਰਾਏਲ ਦੇ ਗੋਤਾਂ ਦੇ ਸਰਦਾਰ ਸਨ।
23 दाऊदले बीस वर्षदेखि मुनिकाहरूको जनसंख्‍या लिएनन्, किनभने परमप्रभुले इस्राएलको संख्‍या आकाशका ताराहरूझैं बढाउने प्रतिज्ञा गर्नुभएको थियो ।
੨੩ਅਤੇ ਦਾਊਦ ਨੇ ਉਨ੍ਹਾਂ ਦੀ ਗਿਣਤੀ ਨਾ ਕੀਤੀ ਜਿਹੜੇ ਵੀਹ ਸਾਲਾਂ ਅਤੇ ਇਸ ਤੋਂ ਘੱਟ ਉਮਰ ਵਾਲੇ ਸਨ, ਕਿਉਂ ਜੋ ਯਹੋਵਾਹ ਨੇ ਬਚਨ ਕੀਤਾ ਸੀ ਕਿ ਮੈਂ ਇਸਰਾਏਲੀਆਂ ਨੂੰ ਅਕਾਸ਼ ਦੇ ਤਾਰਿਆਂ ਵਾਂਗੂੰ ਵਧਾਵਾਂਗਾ
24 सरूयाहका छोरा योआबले जनसंख्‍या लिन सुरु गरे, तर तिनले त्‍यो काम सिद्ध्याएनन्‌ । यसले गर्दा इस्राएलमाथि क्रोध आइपर्‍यो । यो जनसंख्‍या दाऊद राजाको इतिहासमा लेखिएन ।
੨੪ਸਰੂਯਾਹ ਦੇ ਪੁੱਤਰ ਯੋਆਬ ਨੇ ਗਿਣਤੀ ਕਰਨ ਦਾ ਅਰੰਭ ਕੀਤਾ ਪਰ ਸਮਾਪਤ ਨਾ ਕੀਤਾ, ਇਸੇ ਕਾਰਨ ਕਿ ਇਸਰਾਏਲ ਉੱਤੇ ਕ੍ਰੋਧ ਹੋਇਆ ਅਤੇ ਉਹ ਗਿਣਤੀ ਦਾਊਦ ਪਾਤਸ਼ਾਹ ਦੇ ਇਤਿਹਾਸ ਦੇ ਵਰਨਣ ਵਿੱਚ ਨਹੀਂ ਲਿਖੀ ਗਈ।
25 राजाका भण्‍डारहरूको जिम्‍मा अदीएलका छोरा अज्‍मावेतलाई दिइयो । देशका, सहरहरूका, गाउँहरूका र किल्‍ला भएका सहरहरूका भण्‍डारहरू उज्‍जियाहका छोरा जोनाथनको जिम्‍मामा दिइयो ।
੨੫ਪਾਤਸ਼ਾਹ ਦੇ ਭੰਡਾਰਾਂ ਉੱਤੇ ਅਦੀਏਲ ਦਾ ਪੁੱਤਰ ਅਜ਼ਮਾਵਥ ਸੀ, ਅਤੇ ਖੇਤਾਂ ਵਿੱਚ, ਨਗਰਾਂ ਵਿੱਚ, ਪਿੰਡਾਂ ਵਿੱਚ ਅਤੇ ਗੜਾਂ ਵਿੱਚ ਦੇ ਭੰਡਾਰਾਂ ਉੱਤੇ ਉੱਜ਼ੀਯਾਹ ਦਾ ਪੁੱਤਰ ਯੋਨਾਥਾਨ ਸੀ
26 देशमा जमिन जोत्दै खेती-किसानी गर्नेहरू कलूबको छोरा एस्रीको जिम्‍मामा थिए ।
੨੬ਅਤੇ ਖੇਤਾਂ ਵਾਲਿਆਂ ਉੱਤੇ ਜਿਹੜੇ ਧਰਤੀ ਨੂੰ ਵਾਹੁੰਦੇ ਬੀਜਦੇ ਸਨ, ਕਲੂਬ ਦਾ ਪੁੱਤਰ ਅਜ਼ਰੀ ਸੀ
27 दाखबारीहरू रामती शिमीको जिम्‍मामा थिए, अनि दाख र दाखमद्य व्‍यापारीको जिम्‍मा शेपेमी जब्‍दीको दिइयो ।
੨੭ਅਤੇ ਦਾਖ਼ ਦੇ ਬਾਗ਼ਾਂ ਉੱਤੇ ਸ਼ਿਮਈ ਰਾਮਾਥੀ ਸੀ, ਅਤੇ ਦਾਖ਼ ਦੀ ਪੈਦਾਵਾਰੀ ਉੱਤੇ ਅਤੇ ਦਾਖ਼ਰਸ ਦੇ ਭੰਡਾਰਾਂ ਉੱਤੇ ਜ਼ਬਦੀ ਸ਼ਿਫਮੀ ਵਾਲਾ ਸੀ
28 तराईमा भएका भद्राक्ष र अञ्‍जीरको हेरचाह गर्ने गेदेरी बाल-हानान थिए, र तेल राख्‍ने भण्‍डार योआशको जिम्‍मामा थियो ।
੨੮ਅਤੇ ਜ਼ੈਤੂਨ ਦੇ ਬਾਗ਼ਾਂ ਅਤੇ ਗੁੱਲਰ ਦੇ ਬੂਟਿਆਂ ਉੱਤੇ ਜਿਹੜੇ ਨਿਵਾਣਾਂ ਵਿੱਚ ਸਨ, ਬਆਲਹਾਨਾਨ ਗਦੇਰੀ ਸੀ, ਅਤੇ ਯੋਆਸ਼ ਤੇਲ ਦੇ ਭੰਡਾਰ ਉੱਤੇ ਸੀ
29 शारोनमा चर्ने गाईबस्‍तु शारोनी शित्रैको जिम्‍मामा थिए, र बेसीमा चर्ने गाईबस्‍तु अदलैका छोरा शाफातको जिम्‍मामा थिए ।
੨੯ਅਤੇ ਗਊਆਂ ਬਲ਼ਦਾਂ ਦੇ ਵੱਗਾਂ ਉੱਤੇ ਜਿਹੜੇ ਸ਼ਾਰੋਨ ਵਿੱਚ ਚਰਦੇ ਸਨ, ਸ਼ਿਟਰਈ ਸ਼ਾਰੋਨੀ ਸੀ ਅਤੇ ਅਦਲਾਇ ਦਾ ਪੁੱਤਰ ਸ਼ਾਫਾਟ ਉਨ੍ਹਾਂ ਵੱਗਾਂ ਉੱਤੇ ਸੀ ਜਿਹੜੇ ਨਿਵਾਣਾਂ ਵਿੱਚ ਚਰਦੇ ਹੁੰਦੇ ਸਨ,
30 ऊँटहरू इश्‍माएली ओबीलको जिम्‍मामा थिए, र गधाहरू मेरोनोती येहदयाहको जिम्‍मामा थिए । भेडाबाख्रा हग्री याजीजको जिम्‍मामा थिए ।
੩੦ਅਤੇ ਓਬੀਲ ਇਸਮਾਏਲੀ ਊਠਾਂ ਉੱਤੇ ਸੀ ਅਤੇ ਗਧੀਆਂ ਉੱਤੇ ਯਹਦੇਯਾਹ ਮੇਰੋਨੋਥੀ ਸੀ
31 हग्री याजीज भेडाबाख्राका निरीक्षक थिए। यी अधिकारीहरू दाऊद राजाका सम्‍पत्तिका निरीक्षक थिए ।
੩੧ਅਤੇ ਯਾਜ਼ੀਜ਼ ਹਗਰੀ ਇੱਜੜਾਂ ਉੱਤੇ ਸੀ। ਇਹ ਸਭ ਦਾਊਦ ਪਾਤਸ਼ਾਹ ਦੇ ਮਾਲ ਉੱਤੇ ਠਹਿਰਾਏ ਹੋਏ ਸਨ।
32 दाऊदका काका जोनाथन सल्‍लाहकार थिए, किनकि तिनी बुद्धिमानी र शास्‍त्री थिए । हक्‍मोनीका छोरा यहीएलले राजाका छोराहरूको रेखदेख गरे ।
੩੨ਦਾਊਦ ਦਾ ਚਾਚਾ ਯੋਨਾਥਾਨ ਵੀ ਵਜ਼ੀਰ, ਬੁੱਧਵਾਨ ਤੇ ਲਿਖਾਰੀ ਸੀ, ਅਤੇ ਯਹੀਏਲ ਹਕਮੋਨੀ ਦਾ ਪੁੱਤਰ ਰਾਜਕੁਮਾਰਾਂ ਦੇ ਨਾਲ ਰਹਿੰਦਾ ਸੀ
33 अहीतोपेल राजाका सल्‍लाहकार थिए, र अरकी मानिसका हूशै राजाका व्‍यक्‍तिगत सल्‍लाहकार थिए ।
੩੩ਅਤੇ ਅਹੀਥੋਫ਼ਲ ਪਾਤਸ਼ਾਹ ਦਾ ਮੰਤਰੀ ਸੀ ਅਤੇ ਹੂਸ਼ਈ ਅਰਕੀ ਪਾਤਸ਼ਾਹ ਦਾ ਮਿੱਤਰ ਸੀ
34 अहीतोपेलको पद बनायाहका छोरा यहोयादा र अबियाथारले लिए । योआब राजाका सेनाका कमाण्‍डर थिए ।
੩੪ਅਤੇ ਅਹੀਥੋਫ਼ਲ ਦੇ ਪਿੱਛੋਂ ਯਹੋਯਾਦਾ ਬਨਾਯਾਹ ਦਾ ਪੁੱਤਰ ਅਤੇ ਅਬਯਾਥਾਰ ਸਨ, ਅਤੇ ਯੋਆਬ ਪਾਤਸ਼ਾਹ ਦੇ ਦਲ ਦਾ ਸੈਨਾਪਤੀ ਸੀ।

< १ इतिहास 27 >