< 2 Tantara 32 >
1 Ie añe i fitoloñañe naho figahiñañe izay, le pok’ eo t’i Senakeribe mpanjaka’ i Asore naname Iehodà le nañarikatoke o rova fatratseo vaho naereñere’e ty hiboroboñak’ ao am-bata’e.
੧ਇਨ੍ਹਾਂ ਗੱਲਾਂ ਅਤੇ ਇਸ ਸ਼ਰਧਾ ਭਾਵ ਦੇ ਮਗਰੋਂ ਅੱਸ਼ੂਰ ਦਾ ਪਾਤਸ਼ਾਹ ਸਨਹੇਰੀਬ ਚੜ੍ਹ ਆਇਆ ਅਤੇ ਯਹੂਦਾਹ ਵਿੱਚ ਆ ਕੇ ਸਫ਼ੀਲਾਂ ਵਾਲੇ ਸ਼ਹਿਰਾਂ ਦੇ ਸਾਹਮਣੇ ਡੇਰੇ ਲਾ ਦਿੱਤੇ ਅਤੇ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲਿਆਉਣ ਦਾ ਜਤਨ ਕੀਤਾ
2 Aa ie nioni’ Iekizkia te pok’ eo t’i Senakeribe, misafiry ty hialy am’ Ierosalaime,
੨ਤਾਂ ਜਦ ਹਿਜ਼ਕੀਯਾਹ ਨੇ ਵੇਖਿਆ ਕਿ ਸਨਹੇਰੀਬ ਆਇਆ ਹੈ ਅਤੇ ਲੜਾਈ ਲਈ ਯਰੂਸ਼ਲਮ ਵੱਲ ਉਹ ਦਾ ਮੂੰਹ ਹੈ
3 le nilahatse amo roandriañeo naho amo fanalolahio ty hamempeañe o rano migoangoañe alafe’ i rovaio vaho nañolots’ aze iereo.
੩ਤਾਂ ਉਸ ਨੇ ਆਪਣਿਆਂ ਸਰਦਾਰਾਂ ਅਤੇ ਸੂਰਬੀਰਾਂ ਦੇ ਨਾਲ ਸਲਾਹ ਕੀਤੀ ਕਿ ਉਨ੍ਹਾਂ ਪਾਣੀ ਦੇ ਸੋਮਿਆਂ ਨੂੰ ਜੋ ਸ਼ਹਿਰੋਂ ਬਾਹਰ ਸਨ ਬੰਦ ਕਰ ਦੇਵੇ ਤਾਂ ਉਨ੍ਹਾਂ ਨੇ ਉਸ ਦੀ ਹਾਮੀ ਭਰੀ
4 Aa le maro t’indaty nivory nampizenjeñe o rano migoangoañeo naho i torahañe niranga i taney, ami’ty hoe: Aa vaho homb’ etoa hao o mpanjaka’ i Asoreo hañisake rano maro?
੪ਅਤੇ ਬਹੁਤ ਸਾਰੇ ਲੋਕ ਇਕੱਠੇ ਹੋਏ ਅਤੇ ਉਹਨਾਂ ਨੇ ਸਾਰੇ ਸੋਮਿਆਂ ਨੂੰ ਅਤੇ ਉਸ ਨਦੀ ਨੂੰ ਜੋ ਉਸ ਧਰਤੀ ਦੇ ਵਿੱਚੋਂ ਦੀ ਵਗਦੀ ਸੀ ਬੰਦ ਕਰ ਦਿੱਤਾ ਅਤੇ ਆਖਿਆ ਕਿ ਅੱਸ਼ੂਰ ਦੇ ਪਾਤਸ਼ਾਹ ਆ ਕੇ ਬਹੁਤਾ ਪਾਣੀ ਕਿਉਂ ਲੈਣ?
5 Nañosi-batan-dre namboatse i nirobak’ amy kijoliy naho nampitroatse fitalakesañ’ abo ama’e naho i kijoly alafe’ey naho nifatrare’e ty Milo an-drova’ i Davide ao vaho niranjie’e fialiañe naho aron-defo tsifotofoto.
੫ਤਾਂ ਉਸ ਨੇ ਹਿੰਮਤ ਕੀਤੀ ਅਤੇ ਸਾਰੀ ਕੰਧ ਨੂੰ ਜਿਹੜੀ ਟੁੱਟੀ ਹੋਈ ਸੀ ਬਣਾਇਆ ਅਤੇ ਬੁਰਜ਼ਾਂ ਨੂੰ ਉੱਚਾ ਕੀਤਾ ਅਤੇ ਉਸ ਦੇ ਬਾਹਰਲੀ ਵੱਲ ਇੱਕ ਹੋਰ ਕੰਧ ਬਣਾਈ ਅਤੇ ਦਾਊਦ ਦੇ ਸ਼ਹਿਰ ਮਿੱਲੋ ਨੂੰ ਪੱਕਿਆਂ ਕੀਤਾ ਅਤੇ ਬਹੁਤ ਸਾਰੇ ਸ਼ਸਤਰ ਅਤੇ ਢਾਲਾਂ ਬਣਾਈਆਂ
6 Le nampijadoña’e am’ondatio ty mpiaolo añ’aly naho nampivoria’e an-tane midañadaña an-dalambei’ i rovay vaho nisaontsy fañosihañe am’ iereo ami’ty hoe:
੬ਉਸ ਨੇ ਲੋਕਾਂ ਉੱਤੇ ਫ਼ੌਜੀ ਸਰਦਾਰ ਨਿਯੁਕਤ ਕੀਤੇ ਅਤੇ ਸ਼ਹਿਰ ਦੇ ਫਾਟਕ ਦੇ ਮੈਦਾਨ ਵਿੱਚ ਉਨ੍ਹਾਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਦੇ ਨਾਲ ਤਸੱਲੀ ਦੀਆਂ ਗੱਲਾਂ ਕੀਤੀਆਂ ਅਤੇ ਆਖਿਆ,
7 Mihafatrara naho mahasibeha, ko hembañe, ko miroreke amy mpanjaka’ i Asorey, ndra i valobohòke mindre ama’ey, amy te bey i aman-tikañey ta i ama’ey;
੭ਤਕੜੇ ਹੋਵੋ ਅਤੇ ਬਹਾਦੁਰੀ ਕਰੋ! ਅੱਸ਼ੂਰ ਦੇ ਪਾਤਸ਼ਾਹ ਅਤੇ ਇਸ ਸਾਰੇ ਮਹੈਣ ਤੋਂ ਜੋ ਉਸ ਦੇ ਨਾਲ ਹੈ ਨਾ ਡਰੋ ਅਤੇ ਨਾ ਘਬਰਾਓ ਕਿਉਂ ਜੋ ਸਾਡੇ ਨਾਲ ਹੈ, ਉਨ੍ਹਾਂ ਨਾਲੋਂ ਵੱਡਾ ਹੈ
8 fitañe nofotse ty ama’e; fe aman-tika t’Iehovà Andrianañaharentika hañolotse an-tika naho hialy amo hotakotan-tikañeo. Le nampanintsiñe ondatio ty enta’ Iekizkia mpanjaka’ Iehoda.
੮ਉਹ ਦੇ ਨਾਲ ਮਨੁੱਖ ਦਾ ਹੱਥ ਹੈ ਪਰ ਸਾਡੇ ਨਾਲ ਯਹੋਵਾਹ ਸਾਡਾ ਪਰਮੇਸ਼ੁਰ ਹੈ ਜੋ ਸਾਡੀ ਸਹਾਇਤਾ ਕਰਦਾ ਅਤੇ ਸਾਡੀਆਂ ਲੜਾਈਆਂ ਲੜਦਾ ਹੈ ਤਾਂ ਲੋਕਾਂ ਨੇ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੀਆਂ ਗੱਲਾਂ ਉੱਤੇ ਭਰੋਸਾ ਕੀਤਾ
9 Ie añe le nampihitrife’ i Senakeribe mpanjaka’ i Asore mb’e Ierosalaime—ie niatreatre i Lakise henane zay rekets’ i valobohòn-dahin-defo’ey—mb’ amy Iekizkia mpanjaka’ Iehoda naho mb’e Iehoda vaho Ierosalaime mb’eo o mpitoro’eo nanao ty hoe:
੯ਉਸ ਦੇ ਮਗਰੋਂ ਅੱਸ਼ੂਰ ਦੇ ਰਾਜਾ ਸਨਹੇਰੀਬ ਨੇ ਜੋ ਆਪਣੇ ਸਾਰੇ ਮਹੈਣ ਸਣੇ ਲਾਕੀਸ਼ ਦੇ ਸਾਹਮਣੇ ਡੇਰੇ ਲਾਈ ਬੈਠਾ ਸੀ ਆਪਣੇ ਨੌਕਰ ਯਰੂਸ਼ਲਮ ਵੱਲ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੇ ਕੋਲ ਅਤੇ ਸਾਰੇ ਯਹੂਦਾਹ ਦੇ ਕੋਲ ਜੋ ਯਰੂਸ਼ਲਮ ਵਿੱਚ ਸਨ ਇਹ ਆਖਣ ਲਈ ਭੇਜੇ
10 Hoe t’i Senakeribe mpanjaka’ i Asore: Ino ty iatoa’ areo kanao ifeaha’ areo ty fañarikatohañe Ierosalaime.
੧੦ਕਿ ਸਨਹੇਰੀਬ ਅੱਸ਼ੂਰ ਦਾ ਪਾਤਸ਼ਾਹ ਇਹ ਆਖਦਾ ਹੈ, ਤੁਹਾਡਾ ਕਿਸ ਉੱਤੇ ਭਰੋਸਾ ਹੈ ਤੁਸੀਂ ਜੋ ਯਰੂਸ਼ਲਮ ਵਿੱਚ ਬੱਝੇ ਬੈਠੇ ਹੋ?
11 Tsy Iekizkia hao ty mamañahy anahareo, hanolora’ areo vatañe hampivetrahe’ ty kerè naho ty harandrano, ami’ty hoe: Iehovà Andrianañaharen-tika ty hamotsotse antika am-pità’ i mpanjaka’ i Asorey?
੧੧ਕੀ ਹਿਜ਼ਕੀਯਾਹ ਤੁਹਾਨੂੰ ਕਾਲ ਅਤੇ ਤੇਹ ਦੀ ਮੌਤ ਦੇ ਹਵਾਲੇ ਕਰਨ ਨੂੰ ਨਹੀਂ ਭਰਮਾ ਰਿਹਾ ਕਿ ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਅੱਸ਼ੂਰ ਦੇ ਪਾਤਸ਼ਾਹ ਦੇ ਹੱਥੋਂ ਬਚਾ ਲਵੇਗਾ?
12 Tsy Iekizkiay hao ty nañafake o tamboho’eo naho o kitreli’eo vaho nandily Iehoda naho Ierosalaime ami’ty hoe; Añatrefa’ ty kitrely raike ty hitalahoa’ areo, le ama’e ty hisoroña’ areo?
੧੨ਕੀ ਇਸੇ ਹਿਜ਼ਕੀਯਾਹ ਨੇ ਉਸ ਦੇ ਉੱਚੇ ਥਾਵਾਂ ਅਤੇ ਉਸ ਦੀਆਂ ਜਗਵੇਦੀਆਂ ਨੂੰ ਜਦ ਉਸ ਨੇ ਯਹੂਦਾਹ ਤੇ ਯਰੂਸ਼ਲਮ ਨੂੰ ਆਖਿਆ ਸੀ ਨਹੀਂ ਢਾਇਆ, ਇਹ ਆਖਦੇ ਹੋਏ ਕਿ ਤੁਸੀਂ ਇੱਕੋ ਹੀ ਜਗਵੇਦੀ ਦੇ ਅੱਗੇ ਮੱਥਾ ਟੇਕੋ ਅਤੇ ਉਹ ਦੇ ਉੱਤੇ ਹੀ ਧੂਪ ਧੁਖਾਓ?
13 Tsy fohi’ areo hao o nanoeko naho o roaeko amo hene’ ondaty an-taneoo? Ia amo ‘ndrahare’ o kilakila’ ondatioo ty naharombake i tane’ iareoy an-tañako?
੧੩ਕੀ ਤੁਸੀਂ ਨਹੀਂ ਜਾਣਦੇ ਜੋ ਮੈਂ ਅਤੇ ਮੇਰੇ ਪੁਰਖਿਆਂ ਨੇ ਸਾਰਿਆਂ ਲੋਕਾਂ ਅਤੇ ਦੇਸਾਂ ਲਈ ਕੀ ਕੀਤਾ? ਕੀ ਉਨ੍ਹਾਂ ਦੇਸਾਂ ਦੀਆਂ ਕੌਮਾਂ ਦੇ ਦੇਵਤੇ ਮੇਰੇ ਹੱਥੋਂ ਉਨ੍ਹਾਂ ਦੇ ਦੇਸਾਂ ਨੂੰ ਛੁਡਾ ਸਕੇ?
14 Ia amo fonga ‘ndrahare’ o kilakila’ ondaty nifongoren-droaekoo ty naharombake ondati’eo an-tañako, te haharombak’ anahareo an-tañako ka t’i Andrianañahare’ areo?
੧੪ਉਨ੍ਹਾਂ ਕੌਮਾਂ ਦੇ ਸਾਰੇ ਦੇਵਤਿਆਂ ਵਿੱਚੋਂ ਕਿਹੜਾ ਸੀ ਜਿਸ ਨੂੰ ਮੇਰੇ ਪੁਰਖਿਆਂ ਨੇ ਉੱਕਾ ਹੀ ਨਾਸ ਨਹੀਂ ਕੀਤਾ ਜਿਹੜਾ ਮੇਰੇ ਹੱਥੋਂ ਆਪਣਿਆਂ ਲੋਕਾਂ ਨੂੰ ਬਚਾ ਸਕਿਆ ਕਿ ਤੁਹਾਡਾ ਪਰਮੇਸ਼ੁਰ ਵੀ ਮੇਰੇ ਹੱਥੋਂ ਤੁਹਾਨੂੰ ਛੁਡਾ ਲਵੇ?
15 Ie amy zao, ko apo’ areo ho sigìhe’ Iekizkia, ndra ho risihe’e an-tsata inoñe, ko iantofañe; fa tsy eo ze o ndraharem-pifeheañe ndra fifelehañe naharombake ondati’eo an-tañako naho am-pitàn-droaeko zao; somandrake te tsy haharombak’ anahareo an-tañako t’i Andrianañahare’ areo.
੧੫ਹੁਣ ਹਿਜ਼ਕੀਯਾਹ ਤੁਹਾਨੂੰ ਧੋਖਾ ਨਾ ਦੇਵੇ ਅਤੇ ਨਾ ਹੀ ਤੁਹਾਨੂੰ ਇਸ ਗੱਲ ਵਿੱਚ ਭੁਲਾਵੇ! ਉਹ ਦੇ ਉੱਤੇ ਭਰੋਸਾ ਨਾ ਰੱਖੋ ਕਿਉਂ ਜੋ ਕਿਸੇ ਕੌਮ ਦਾ ਜਾਂ ਪਾਤਸ਼ਾਹੀ ਦਾ ਕੋਈ ਦੇਵਤਾ ਅਜਿਹਾ ਨਹੀਂ ਜੋ ਮੇਰੇ ਹੱਥੋਂ ਜਾਂ ਮੇਰੇ ਪੁਰਖਿਆਂ ਦੇ ਹੱਥੋਂ ਆਪਣੇ ਲੋਕਾਂ ਨੂੰ ਛੁਡਾ ਸਕਿਆ ਹੋਵੇ। ਫੇਰ ਤੁਹਾਡਾ ਪਰਮੇਸ਼ੁਰ ਕਿਵੇਂ ਤੁਹਾਨੂੰ ਮੇਰੇ ਹੱਥੋਂ ਛੁਡਾ ਲਵੇਗਾ?
16 Mbe nanovoñ-inje am’ Iehovà Andrianañahare naho niatreatre i mpitoro’e Iekizkiay o mpitoro’eo.
੧੬ਅਤੇ ਉਹ ਦੇ ਨੌਕਰਾਂ ਨੇ ਯਹੋਵਾਹ ਪਰਮੇਸ਼ੁਰ ਦੇ ਵਿਰੁੱਧ ਅਤੇ ਉਹ ਦੇ ਸੇਵਕ ਹਿਜ਼ਕੀਯਾਹ ਦੇ ਵਿਰੁੱਧ ਹੋਰ ਬਹੁਤ ਸਾਰੀਆਂ ਗੱਲਾਂ ਆਖੀਆਂ
17 Nanokitse taratasy ka re nanigìke Iehovà Andrianañahare’ Israele naho nañabiañe Aze, ami’ty hoe: Hambañe amy te tsy naharombake ondati’eo an-tañako o ndrahare’ o fifeheañe an-taneoo ro tsy haharombahan’ Añahare’ Iekizkia an-tañako ondati’eo.
੧੭ਅਤੇ ਉਸ ਨੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਨਿਰਾਦਰੀ ਕਰਨ ਅਤੇ ਉਸ ਦੇ ਵਿਖੇ ਝੂਠ ਬੋਲਣ ਦੇ ਲਈ ਇਸ ਭਾਵ ਦੀਆਂ ਚਿੱਠੀਆਂ ਵੀ ਲਿਖੀਆਂ ਕਿ ਜਿਵੇਂ ਹੋਰਨਾਂ ਦੇਸਾਂ ਦੀਆਂ ਕੌਮਾਂ ਦੇ ਦੇਵਤਿਆਂ ਨੇ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਨਹੀਂ ਬਚਾਇਆ ਹੈ ਓਵੇਂ ਹੀ ਹਿਜ਼ਕੀਯਾਹ ਦਾ ਪਰਮੇਸ਼ੁਰ ਵੀ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਨਹੀਂ ਬਚਾ ਸਕੇਗਾ
18 Le nitazataza am-peo mafe ami’ty saontsin-te-Iehoda am’ ondati’ Ierosalaime ambone’ i kijoliio, hampirevendreveñe naho hañembañe, handrambesa’ iareo i rovay.
੧੮ਅਤੇ ਉਨ੍ਹਾਂ ਨੇ ਉੱਚੀ ਆਵਾਜ਼ ਦੇ ਨਾਲ ਬੋਲ ਕੇ ਯਹੂਦੀਆਂ ਦੀ ਬੋਲੀ ਵਿੱਚ ਯਰੂਸ਼ਲਮ ਦੇ ਲੋਕਾਂ ਨੂੰ ਜਿਹੜੇ ਕੰਧ ਉੱਤੇ ਸਨ ਇਹ ਗੱਲਾਂ ਆਖ ਕੇ ਸੁਣਾਈਆਂ ਤਾਂ ਜੋ ਉਨ੍ਹਾਂ ਨੂੰ ਡਰਾਉਣ ਤੇ ਫ਼ਿਕਰ ਵਿੱਚ ਪਾ ਦੇਣ ਅਤੇ ਸ਼ਹਿਰ ਨੂੰ ਲੈ ਲੈਣ
19 Le nampanahafe’ iareo talily amo ndraharen-kilakila-ndati’ ty tane toio, o toe satam-pità’ ondatio, t’i Andrianañahare’ Ierosalaime.
੧੯ਉਨ੍ਹਾਂ ਨੇ ਯਰੂਸ਼ਲਮ ਦੇ ਪਰਮੇਸ਼ੁਰ ਦਾ ਵਰਣਨ ਧਰਤੀ ਦੀਆਂ ਕੌਮਾਂ ਦੇ ਦੇਵਤਿਆਂ ਵਾਂਗਰ ਕੀਤਾ ਜਿਹੜੇ ਆਦਮੀਆਂ ਦੇ ਹੱਥਾਂ ਦੀ ਬਣਤ ਹਨ।
20 Aa le izay ty nihalalia’ Iekizkia mpanjaka naho Iesaià mpitoky ana’ i Amotse, an-toreo mb’an-dindiñ’ añe.
੨੦ਤਾਂ ਹਿਜ਼ਕੀਯਾਹ ਪਾਤਸ਼ਾਹ ਅਤੇ ਆਮੋਸ ਦੇ ਪੁੱਤਰ ਯਸਾਯਾਹ ਨਬੀ ਨੇ ਪ੍ਰਾਰਥਨਾ ਕੀਤੀ ਅਤੇ ਆਕਾਸ਼ ਵੱਲ ਦੁਹਾਈ ਦਿੱਤੀ
21 Nañirak’ anjely amy zao t’Iehovà, nampaito o fanalolahy iabio naho o mpifeheo naho o mpifeleke an-tobem-panjaka’ i Asoreo. Aa le nimpoly an-kasalaran-daharan-dre mb’an-tane’e mb’eo. Aa ie nimoak’ an-trañon-drahare’e ao, le nanjevoñ’ aze am-pibara o nimoak’ an-kova’eo.
੨੧ਤਾਂ ਯਹੋਵਾਹ ਨੇ ਇੱਕ ਦੂਤ ਨੂੰ ਭੇਜਿਆ ਜਿਸ ਨੇ ਅੱਸ਼ੂਰ ਦੇ ਪਾਤਸ਼ਾਹ ਦੇ ਲਸ਼ਕਰਾਂ ਵਿੱਚੋਂ ਸਾਰੇ ਸੂਰਬੀਰਾਂ ਨੂੰ ਅਤੇ ਅਫ਼ਸਰਾਂ ਨੂੰ ਅਤੇ ਸਰਦਾਰਾਂ ਨੂੰ ਮਾਰ ਸੁੱਟਿਆ। ਸੋ ਉਹ ਸ਼ਰਮਿੰਦਾ ਹੋ ਕੇ ਆਪਣੇ ਦੇਸ ਨੂੰ ਮੁੜ ਗਿਆ ਅਤੇ ਜਦ ਉਹ ਆਪਣੇ ਦੇਵਤੇ ਦੇ ਮੰਦਰ ਵਿੱਚ ਗਿਆ ਤਾਂ ਉਹ ਦੀ ਅੰਸ ਵਿੱਚੋਂ ਹੀ ਕਿਸੇ ਉਹ ਨੂੰ ਉੱਥੇ ਹੀ ਤਲਵਾਰ ਨਾਲ ਵੱਢ ਸੁੱਟਿਆ
22 Aa le rinomba’ Iehovà t’Iekizkia naho o mpimone’ Ierosalaimeo am-pità’ i Senakeribe mpanjaka’ i Asore naho am-pità’ iareo iaby vaho nañaro iareo añ’ariary.
੨੨ਐਉਂ ਯਹੋਵਾਹ ਨੇ ਹਿਜ਼ਕੀਯਾਹ ਨੂੰ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਅੱਸ਼ੂਰ ਦੇ ਪਾਤਸ਼ਾਹ ਸਨਹੇਰੀਬ ਦੇ ਹੱਥੋਂ ਬਚਾ ਲਿਆ ਅਤੇ ਹਰ ਪਾਸਿਓਂ ਉਨ੍ਹਾਂ ਦੀ ਅਗਵਾਈ ਕੀਤੀ
23 Le maro ty ninday ravoravo mb’am’ Iehovà e Ierosalaime ao naho raha fanjàka am’ Iekizkia mpanjaka’ Iehoda, ie nonjoneñe am-pahaisaha’ o kilakila’ondatio henane zay.
੨੩ਅਤੇ ਬਹੁਤ ਲੋਕ ਯਹੋਵਾਹ ਲਈ ਯਰੂਸ਼ਲਮ ਵਿੱਚ ਚੜ੍ਹਾਵੇ ਲਿਆਏ ਅਤੇ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੇ ਲਈ ਬਹੁਮੁੱਲੀਆਂ ਵਸਤੂਆਂ ਲਿਆਏ ਸੋ ਉਹ ਉਸ ਸਮੇਂ ਤੋਂ ਸਾਰੀਆਂ ਕੌਮਾਂ ਦੀ ਨਿਗਾਹ ਵਿੱਚ ਉੱਚਾ ਹੋ ਗਿਆ।
24 Natindry an-tihy fa heta’e t’Iekizkia tamy andro rezay le nihalaly amy Iehovà naho nanoiñe aze t’Iehovà vaho tinolo’e viloñe.
੨੪ਉਨ੍ਹਾਂ ਦਿਨਾਂ ਵਿੱਚ ਹਿਜ਼ਕੀਯਾਹ ਅਜਿਹਾ ਬਿਮਾਰ ਹੋਇਆ ਜੋ ਮਰਨ ਦੇ ਨੇੜੇ ਜਾ ਪੁੱਜਾ ਅਤੇ ਉਹ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਤਦ ਉਸ ਨੇ ਉਹ ਨੂੰ ਆਖਿਆ ਅਤੇ ਉਹ ਨੂੰ ਇੱਕ ਨਿਸ਼ਾਨ ਦਿੱਤਾ
25 Fe nifotetse amy hasoa nanoeñe ama’ey t’Iekizkia, fa nitoabotse ty arofo’e le nivotrak’ ama’e naho am’Iehodà vaho am’ Ierosalaime ty haviñerañe
੨੫ਪਰ ਹਿਜ਼ਕੀਯਾਹ ਨੇ ਉਸ ਤਰਸ ਦੇ ਅਨੁਸਾਰ ਜੋ ਉਸ ਉੱਤੇ ਕੀਤਾ ਗਿਆ ਸੀ ਕੰਮ ਨਾ ਕੀਤਾ ਕਿਉਂ ਜੋ ਉਹ ਦੇ ਮਨ ਵਿੱਚ ਹੰਕਾਰ ਸਮਾ ਗਿਆ ਸੀ ਇਸ ਲਈ ਉਹ ਦੇ ਉੱਤੇ ਅਤੇ ਯਹੂਦਾਹ ਅਤੇ ਯਰੂਸ਼ਲਮ ਉੱਤੇ ਕਹਿਰ ਭੜਕਿਆ
26 Aa le nirèke amy fitoaborañ’ arofo’ey t’Iekizkia, ie naho o mpimone’ Ierosalaimeo vaho tsy nifetsak’ am’ iereo ty haviñera’ Iehovà tañ’ andro’ Iekizkia.
੨੬ਜਦ ਹਿਜ਼ਕੀਯਾਹ ਤੇ ਯਰੂਸ਼ਲਮ ਦੇ ਵਾਸੀਆਂ ਨੇ ਆਪਣੇ ਮਨ ਵਿੱਚ ਹੰਕਾਰ ਦੇ ਥਾਂ ਅਧੀਨਗੀ ਫੜੀ ਤਾਂ ਹਿਜ਼ਕੀਯਾਹ ਦੇ ਦਿਨਾਂ ਵਿੱਚ ਉਨ੍ਹਾਂ ਉੱਤੇ ਕਹਿਰ ਨਾ ਪਿਆ।
27 Nanam-bara naho asiñe ra’elahy t’Iekizkia; le namboare’e fañajàñe volafoty naho volamena naho vatosoa naho fampafiriañe naho fikalañe vaho ze hene karazam-panake soa;
੨੭ਹਿਜ਼ਕੀਯਾਹ ਦੀ ਦੌਲਤ ਅਤੇ ਮਾਣ ਬਹੁਤ ਵੱਧ ਗਿਆ ਅਤੇ ਉਸ ਨੇ ਚਾਂਦੀ-ਸੋਨੇ ਅਤੇ ਬਹੁਮੁੱਲੇ ਪੱਥਰਾਂ ਅਤੇ ਮਸਾਲੇ, ਢਾਲਾਂ ਅਤੇ ਹਰ ਪ੍ਰਕਾਰ ਦੀਆਂ ਕੀਮਤੀ ਚੀਜ਼ਾਂ ਦੇ ਲਈ ਖਜ਼ਾਨੇ
28 riha ho amo nivokareñeo, ty ampemba naho divay vaho menake; naho lapalapa ho a ze hene karazan-kare naho mpirai-troke vaho mpirai-lia.
੨੮ਅਤੇ ਅਨਾਜ ਅਤੇ ਮੈ ਅਤੇ ਤੇਲ ਦੇ ਵਾਧੇ ਲਈ ਕੋਠੜੀਆਂ ਅਤੇ ਹਰ ਪ੍ਰਕਾਰ ਦੇ ਪਸ਼ੂਆਂ ਲਈ ਥਾਂ ਅਤੇ ਭੇਡ ਬੱਕਰੀਆਂ ਲਈ ਵਾੜੇ ਬਣਾਏ ।
29 Mbore nañoren-drova ho am-bata’e naho nanontoñe mpirai-lia naho mpirai-troke tsifotofoto; fa nitoloran’ Añahare vara bey.
੨੯ਉਸ ਨੇ ਆਪਣੇ ਲਈ ਸ਼ਹਿਰ ਬਣਾਏ ਅਤੇ ਚੌਣੇ ਅਤੇ ਇੱਜੜ ਅਤੇ ਗਾਂਈਆਂ ਬਲ਼ਦ ਉਸ ਦੇ ਕੋਲ ਬਹੁਤ ਸਨ ਕਿਉਂਕਿ ਪਰਮੇਸ਼ੁਰ ਨੇ ਉਹ ਦੇ ਮਾਲ ਵਿੱਚ ਬਹੁਤ ਵਾਧਾ ਕੀਤਾ ਸੀ ।
30 Iekizkia ty nanampe ty loha-rano’ i Gihone vaho nampizotsoe’e mivantañe mañandrefa’ i rova’ i Davidey. Le niraorao amo fitoloña’e iabio t’Iekizkia.
੩੦ਇਸੇ ਹਿਜ਼ਕੀਯਾਹ ਨੇ ਗੀਹੋਨ ਦੇ ਪਾਣੀ ਦੇ ਉੱਪਰਲੇ ਸੋਤੇ ਨੂੰ ਬੰਦ ਕਰ ਦਿੱਤਾ ਸੀ ਅਤੇ ਉਹ ਨੂੰ ਦਾਊਦ ਦੇ ਸ਼ਹਿਰ ਦੇ ਲਹਿੰਦੇ ਪਾਸੇ ਵੱਲ ਸਿੱਧਾ ਪਹੁੰਚਾ ਦਿੱਤਾ ਅਤੇ ਹਿਜ਼ਕੀਯਾਹ ਆਪਣੇ ਸਾਰੇ ਕੰਮ ਵਿੱਚ ਸਫ਼ਲ ਹੋਇਆ ।
31 Fe o sorotà’ i Bavele niraheñe mb’ama’e mb’eo hañontane o halatsàñe nanoeñe amy taneioo, le nengan’ Añahare re hitsoha’e aze haharofoana’e ze hene añ’arofo’e ao.
੩੧ਤਾਂ ਵੀ ਬਾਬਲ ਦੇ ਸਰਦਾਰਾਂ ਦੇ ਸੰਦੇਸ਼ਵਾਹਕਾਂ ਦੀ ਗੱਲ ਵਿੱਚ ਜਿਹੜੇ ਉਹ ਦੇ ਕੋਲ ਭੇਜੇ ਗਏ ਕਿ ਉਹ ਉਸ ਕਰਾਮਾਤ ਦਾ ਹਾਲ ਜਿਹੜੀ ਉਸ ਦੇਸ ਵਿੱਚ ਵਿਖਾਈ ਗਈ ਸੀ ਪਤਾ ਕਰਨ ਪਰਮੇਸ਼ੁਰ ਨੇ ਉਹ ਨੂੰ ਪਰਤਾਉਣ ਲਈ ਛੱਡ ਦਿੱਤਾ ਤਾਂ ਜੋ ਪਤਾ ਕਰੇ ਕਿ ਉਹ ਦੇ ਮਨ ਵਿੱਚ ਕੀ ਹੈ।
32 Aa naho o fitoloña’ Iekizkia naho o fatariha’eo, oniño t’ie misokitse amy aroñaro’ Iesaia mpitoky ana’ i Amotsey vaho amy bokem-panjaka’ Iehodà naho Israeley.
੩੨ਹੁਣ ਹਿਜ਼ਕੀਯਾਹ ਦੇ ਬਾਕੀ ਕੰਮ ਅਤੇ ਉਸ ਦੀਆਂ ਮਿਹਰਬਾਨੀਆਂ ਆਮੋਸ ਦੇ ਪੁੱਤਰ ਯਸਾਯਾਹ ਨਬੀ ਦੇ ਦਰਸ਼ਣ ਵਿੱਚ ਅਤੇ ਯਹੂਦਾਹ ਅਤੇ ਇਸਰਾਏਲ ਦੇ ਪਾਤਸ਼ਾਹਾਂ ਦੀ ਪੋਥੀ ਵਿੱਚ ਲਿਖੇ ਹਨ
33 Le nitrao-piròtse aman-droae’e t’Iekizkia naho nalente’ iareo amy talèn-kiborin’ ana’ i Davidey; le hene niasy aze amy havilasi’ey t’Iehodà naho o mpimone’ Ierosalaimeo vaho nandimbe aze nifehe t’i Menasè ana’e.
੩੩ਅਤੇ ਹਿਜ਼ਕੀਯਾਹ ਮਰ ਕੇ ਆਪਣੇ ਪੁਰਖਿਆਂ ਦੇ ਨਾਲ ਜਾ ਮਿਲਿਆ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੀ ਵੰਸ਼ ਦੀਆਂ ਕਬਰਾਂ ਵਿੱਚ ਉੱਚੇ ਥਾਂ ਉੱਤੇ ਦੱਬਿਆ ਅਤੇ ਸਾਰੇ ਯਹੂਦਾਹ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਨੇ ਉਹ ਦੀ ਮੌਤ ਉੱਤੇ ਉਸ ਦਾ ਸਤਿਕਾਰ ਕੀਤਾ ਅਤੇ ਉਹ ਦਾ ਪੁੱਤਰ ਮਨੱਸ਼ਹ ਉਹ ਦੇ ਥਾਂ ਰਾਜ ਕਰਨ ਲੱਗਾ।