< Psalmorum 128 >
1 Canticum graduum. Beati omnes qui timent Dominum, qui ambulant in viis ejus.
੧ਯਾਤਰਾ ਦਾ ਗੀਤ ਧੰਨ ਹੈ ਹਰੇਕ ਜੋ ਯਹੋਵਾਹ ਦਾ ਭੈਅ ਮੰਨਦਾ ਹੈ, ਅਤੇ ਉਸ ਦੇ ਰਾਹਾਂ ਉੱਤੇ ਚੱਲਦਾ ਹੈ!
2 Labores manuum tuarum quia manducabis: beatus es, et bene tibi erit.
੨ਤੂੰ ਆਪਣੇ ਹੱਥਾਂ ਦੀ ਕਮਾਈ ਜ਼ਰੂਰ ਖਾਵੇਂਗਾ, ਤੂੰ ਧੰਨ ਹੋਵੇਂਗਾ ਅਤੇ ਤੇਰਾ ਭਲਾ ਹੋਵੇਗਾ।
3 Uxor tua sicut vitis abundans in lateribus domus tuæ; filii tui sicut novellæ olivarum in circuitu mensæ tuæ.
੩ਤੇਰੀ ਵਹੁਟੀ ਫਲਦਾਰ ਦਾਖ ਵਾਂਗੂੰ ਤੇਰੇ ਘਰ ਦੇ ਅੰਦਰ ਹੋਵੇਗੀ, ਤੇਰੇ ਬੱਚੇ ਜ਼ੈਤੂਨ ਦੇ ਬੂਟਿਆਂ ਵਾਂਗੂੰ ਤੇਰੀ ਮੇਜ਼ ਦੇ ਆਲੇ-ਦੁਆਲੇ ਹੋਣਗੇ।
4 Ecce sic benedicetur homo qui timet Dominum.
੪ਵੇਖੋ, ਉਹ ਮਨੁੱਖ ਮੁਬਾਰਕ ਹੋਵੇਗਾ, ਜਿਹੜਾ ਯਹੋਵਾਹ ਦਾ ਭੈਅ ਮੰਨਦਾ ਹੈ।
5 Benedicat tibi Dominus ex Sion, et videas bona Jerusalem omnibus diebus vitæ tuæ.
੫ਯਹੋਵਾਹ ਸੀਯੋਨ ਤੋਂ ਤੈਨੂੰ ਬਰਕਤ ਦੇਵੇ, ਅਤੇ ਤੂੰ ਜੀਵਨ ਭਰ ਯਰੂਸ਼ਲਮ ਦੀ ਭਲਿਆਈ ਵੇਖੇਂ,
6 Et videas filios filiorum tuorum: pacem super Israël.
੬ਸਗੋਂ ਤੂੰ ਆਪਣੇ ਦੋਹਤ੍ਰੇ-ਪੋਤ੍ਰੇ ਵੇਖੇਂ! ਇਸਰਾਏਲ ਉੱਤੇ ਸਲਾਮਤੀ ਹੋਵੇ।