< Ii Regum 6 >
1 Dixerunt autem filii prophetarum ad Eliseum: Ecce locus in quo habitamus coram te, angustus est nobis.
੧ਨਬੀਆਂ ਦੇ ਪੁੱਤਰਾਂ ਨੇ ਅਲੀਸ਼ਾ ਨੂੰ ਆਖਿਆ, ਵੇਖ ਇਹ ਥਾਂ ਜਿੱਥੇ ਅਸੀਂ ਤੇਰੇ ਨਾਲ ਰਹਿੰਦੇ ਹਾਂ ਸਾਡੇ ਲਈ ਬਹੁਤ ਤੰਗ ਹੈ।
2 Eamus usque ad Jordanem, et tollant singuli de silva materias singulas, ut ædificemus nobis ibi locum ad habitandum. Qui dixit: Ite.
੨ਤੂੰ ਸਾਨੂੰ ਯਰਦਨ ਤੱਕ ਜਾਣ ਦੇ ਤਾਂ ਕਿ ਹਰ ਮਨੁੱਖ ਉੱਥੋਂ ਇੱਕ-ਇੱਕ ਬੱਲੀ ਲਿਆਵੇ ਕਿ ਅਸੀਂ ਇੱਕ ਥਾਂ ਬਣਾਈਏ ਜਿਸ ਵਿੱਚ ਅਸੀਂ ਰਹਿ ਸਕੀਏ। ਉਸ ਨੇ ਆਖਿਆ, ਜਾਓ।
3 Et ait unus ex illis: Veni ergo et tu cum servis tuis. Respondit: Ego veniam.
੩ਤਦ ਉਹਨਾਂ ਵਿੱਚੋਂ ਇੱਕ ਨੇ ਆਖਿਆ, ਕਿਰਪਾ ਕਰ ਕੇ ਤੂੰ ਆਪਣੇ ਦਾਸਾਂ ਨਾਲ ਚੱਲ।
4 Et abiit cum eis. Cumque venissent ad Jordanem, cædebant ligna.
੪ਅਲੀਸ਼ਾ ਨੇ ਆਖਿਆ, ਮੈਂ ਚੱਲਾਂਗਾ, ਸੋ ਉਹ ਉਨ੍ਹਾਂ ਦੇ ਨਾਲ ਗਿਆ ਅਤੇ ਜਦ ਉਹ ਯਰਦਨ ਕੋਲ ਆਏ, ਉਹ ਲੱਕੜਾਂ ਵੱਢਣ ਲੱਗੇ।
5 Accidit autem ut cum unus materiam succidisset, caderet ferrum securis in aquam: exclamavitque ille, et ait: Heu! heu! heu! domine mi: et hoc ipsum mutuo acceperam.
੫ਤਦ ਅਜਿਹਾ ਹੋਇਆ ਕਿ ਟਾਹਣਾ ਵੱਢਦਿਆਂ ਇੱਕ ਦੀ ਕੁਹਾੜੀ ਦਾ ਫਲ ਪਾਣੀ ਵਿੱਚ ਡਿੱਗ ਪਿਆ। ਇਸ ਲਈ ਉਹ ਨੇ ਦੁਹਾਈ ਦਿੱਤੀ ਕਿ ਹਾਏ ਮੇਰੇ ਸੁਆਮੀ ਜੀ, ਉਹ ਤਾਂ ਮੈਂ ਮੰਗ ਕੇ ਲਿਆਂਦੀ ਸੀ।
6 Dixit autem homo Dei: Ubi cecidit? At ille monstravit ei locum. Præcidit ergo lignum, et misit illuc: natavitque ferrum,
੬ਤਦ ਪਰਮੇਸ਼ੁਰ ਦੇ ਜਨ ਨੇ ਆਖਿਆ, “ਉਹ ਕਿੱਥੇ ਡਿੱਗਿਆ?” ਉਹ ਨੇ ਉਸ ਨੂੰ ਉਹ ਥਾਂ ਵਿਖਾਇਆ ਅਤੇ ਉਸ ਨੇ ਲੱਕੜੀ ਦਾ ਇੱਕ ਡੰਡਾ ਵੱਢ ਕੇ ਉਸੇ ਥਾਂ ਪਾ ਦਿੱਤਾ, ਤਦ ਲੋਹਾ ਤੈਰਨ ਲੱਗ ਪਿਆ।
7 et ait: Tolle. Qui extendit manum, et tulit illud.
੭ਉਸ ਨੇ ਆਖਿਆ, “ਉਹ ਨੂੰ ਚੁੱਕ ਲੈ ਅਤੇ ਉਹ ਨੇ ਹੱਥ ਵਧਾ ਕੇ ਉਹ ਨੂੰ ਚੁੱਕ ਲਿਆ।”
8 Rex autem Syriæ pugnabat contra Israël, consiliumque iniit cum servis suis, dicens: In loco illo et illo ponamus insidias.
੮ਅਰਾਮ ਦਾ ਰਾਜਾ ਇਸਰਾਏਲ ਨਾਲ ਲੜ ਰਿਹਾ ਸੀ। ਸੋ ਉਹ ਨੇ ਆਪਣੇ ਸੇਵਕਾਂ ਨਾਲ ਯੋਜਨਾ ਬਣਾਈ ਅਤੇ ਆਖਿਆ ਮੇਰਾ ਡੇਰਾ ਕਿੱਥੇ ਲੱਗੇਗਾ।
9 Misit itaque vir Dei ad regem Israël, dicens: Cave ne transeas in locum illum: quia ibi Syri in insidiis sunt.
੯ਫਿਰ ਪਰਮੇਸ਼ੁਰ ਦੇ ਜਨ ਨੇ ਇਸਰਾਏਲ ਦੇ ਰਾਜਾ ਨੂੰ ਸੁਨੇਹਾ ਭੇਜਿਆ ਕਿ ਖ਼ਬਰਦਾਰ ਇਸ ਥਾਂ ਦੇ ਵਿੱਚ ਦੀ ਨਾ ਲੰਘੀ, ਕਿਉਂ ਜੋ ਉੱਧਰ ਅਰਾਮੀ ਆ ਰਹੇ ਹਨ।
10 Misit itaque rex Israël ad locum quem dixerat ei vir Dei, et præoccupavit eum, et observavit se ibi non semel neque bis.
੧੦ਅਤੇ ਇਸਰਾਏਲ ਦੇ ਰਾਜਾ ਨੇ ਉਸ ਥਾਂ ਨੂੰ ਜਿਹ ਦੇ ਬਾਰੇ ਪਰਮੇਸ਼ੁਰ ਦੇ ਜਨ ਨੇ ਚੇਤਾਵਨੀ ਦਿੱਤੀ ਸੀ, ਆਦਮੀ ਭੇਜੇ ਅਤੇ ਉੱਥੇ ਕਈ ਵਾਰ ਆਪਣਾ ਬਚਾਓ ਕੀਤਾ।
11 Conturbatumque est cor regis Syriæ pro hac re: et convocatis servis suis, ait: Quare non indicatis mihi quis proditor mei sit apud regem Israël?
੧੧ਤਦ ਇਸ ਗੱਲ ਦੇ ਕਾਰਨ ਅਰਾਮ ਦੇ ਰਾਜਾ ਦਾ ਮਨ ਘਬਰਾ ਗਿਆ ਅਤੇ ਉਹ ਨੇ ਆਪਣੇ ਸੇਵਕਾਂ ਨੂੰ ਸੱਦ ਕੇ ਉਨ੍ਹਾਂ ਨੂੰ ਆਖਿਆ, “ਕੀ ਤੁਸੀਂ ਮੈਨੂੰ ਨਹੀਂ ਦੱਸੋਗੇ ਕਿ ਸਾਡੇ ਵਿੱਚੋਂ ਕੌਣ ਆਦਮੀ ਇਸਰਾਏਲ ਦੇ ਰਾਜਾ ਵੱਲ ਹੈ?”
12 Dixitque unus servorum ejus: Nequaquam, domine mi rex, sed Eliseus propheta qui est in Israël, indicat regi Israël omnia verba quæcumque locutus fueris in conclavi tuo.
੧੨ਤਦ ਉਹ ਦੇ ਸੇਵਕਾਂ ਵਿੱਚੋਂ ਇੱਕ ਨੇ ਆਖਿਆ, “ਮੇਰੇ ਸੁਆਮੀ ਤੇ ਰਾਜਾ ਕੋਈ ਨਹੀਂ, ਪਰ ਅਲੀਸ਼ਾ ਨਬੀ ਜੋ ਇਸਰਾਏਲ ਵਿੱਚ ਹੈ ਤੇਰੀਆਂ ਉਹ ਗੱਲਾਂ ਜੋ ਤੂੰ ਆਪਣੇ ਸੌਣ ਵਾਲੇ ਕਮਰੇ ਵਿੱਚ ਕਰਦਾ ਹੈਂ, ਇਸਰਾਏਲ ਦੇ ਰਾਜਾ ਨੂੰ ਦੱਸਦਾ ਹੈ।”
13 Dixitque eis: Ite, et videte ubi sit, ut mittam, et capiam eum. Annuntiaveruntque ei, dicentes: Ecce in Dothan.
੧੩ਤਦ ਉਹ ਬੋਲਿਆ, ਜਾ ਕੇ ਵੇਖੋ ਉਹ ਕਿੱਥੇ ਹੈ ਕਿ ਮੈਂ ਉਸ ਨੂੰ ਫੜ੍ਹ ਕੇ ਲੈ ਆਵਾਂ। ਫਿਰ ਉਹ ਨੂੰ ਦੱਸਿਆ ਗਿਆ ਕਿ ਵੇਖੋ ਉਹ ਦੋਥਾਨ ਵਿੱਚ ਹੈ।
14 Misit ergo illuc equos et currus, et robur exercitus: qui cum venissent nocte, circumdederunt civitatem.
੧੪ਸੋ ਉਹ ਨੇ ਘੋੜਿਆਂ, ਰੱਥਾਂ ਤੇ ਇੱਕ ਤਕੜੀ ਫੌਜ ਨੂੰ ਉੱਧਰ ਭੇਜਿਆ ਅਤੇ ਉਨ੍ਹਾਂ ਨੇ ਰਾਤੋ ਰਾਤ ਆ ਕੇ ਸ਼ਹਿਰ ਨੂੰ ਘੇਰ ਲਿਆ।
15 Consurgens autem diluculo minister viri Dei, egressus vidit exercitum in circuitu civitatis, et equos et currus: nuntiavitque ei, dicens: Heu! heu! heu! domine mi: quid faciemus?
੧੫ਜਦ ਪਰਮੇਸ਼ੁਰ ਦੇ ਜਨ ਦਾ ਸੇਵਕ ਸਵੇਰੇ ਉੱਠ ਕੇ ਬਾਹਰ ਗਿਆ, ਤਦ ਉਸ ਨੇ ਵੇਖਿਆ ਕਿ ਇੱਕ ਫੌਜ ਨੇ ਘੋੜਿਆਂ ਤੇ ਰੱਥਾਂ ਨਾਲ ਸ਼ਹਿਰ ਨੂੰ ਘੇਰਿਆ ਹੋਇਆ ਹੈ। ਤਦ ਉਸ ਦੇ ਸੇਵਕ ਨੇ ਉਸ ਨੂੰ ਆਖਿਆ, ਹਾਏ ਮੇਰੇ ਸੁਆਮੀ ਜੀ! ਅਸੀਂ ਕੀ ਕਰੀਏ?
16 At ille respondit: Noli timere: plures enim nobiscum sunt, quam cum illis.
੧੬ਉਸ ਨੇ ਆਖਿਆ, “ਨਾ ਡਰ, ਕਿਉਂਕਿ ਜੋ ਸਾਡੇ ਵੱਲ ਹਨ, ਉਹ ਉਨ੍ਹਾਂ ਦੇ ਨਾਲੋਂ ਜ਼ਿਆਦਾ ਹਨ।”
17 Cumque orasset Eliseus, ait: Domine, aperi oculos hujus, ut videat. Et aperuit Dominus oculos pueri, et vidit: et ecce mons plenus equorum et curruum igneorum in circuitu Elisei.
੧੭ਤਦ ਅਲੀਸ਼ਾ ਨੇ ਬੇਨਤੀ ਕੀਤੀ ਤੇ ਆਖਿਆ ਕਿ ਹੇ ਯਹੋਵਾਹ, ਤੂੰ ਉਹ ਦੀਆਂ ਅੱਖਾਂ ਖੋਲ੍ਹ ਕਿ ਉਹ ਵੇਖੇ ਅਤੇ ਯਹੋਵਾਹ ਨੇ ਉਸ ਸੇਵਕ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਹ ਨੇ ਨਿਗਾਹ ਕਰ ਕੇ ਵੇਖਿਆ ਕਿ ਅਲੀਸ਼ਾ ਦੇ ਦੁਆਲੇ ਦਾ ਪਰਬਤ ਅਗਨ ਦੇ ਘੋੜਿਆਂ ਤੇ ਰੱਥਾਂ ਨਾਲ ਭਰਿਆ ਹੋਇਆ ਹੈ।
18 Hostes vero descenderunt ad eum: porro Eliseus oravit ad Dominum, dicens: Percute, obsecro, gentem hanc cæcitate. Percussitque eos Dominus ne viderent, juxta verbum Elisei.
੧੮ਜਦ ਉਹ ਅਲੀਸ਼ਾ ਵੱਲ ਆਉਣ ਲੱਗੇ ਤਦ ਅਲੀਸ਼ਾ ਨੇ ਯਹੋਵਾਹ ਦੇ ਅੱਗੇ ਬੇਨਤੀ ਕੀਤੀ ਅਤੇ ਆਖਿਆ ਕਿ ਇਸ ਕੌਮ ਨੂੰ ਅੰਨ੍ਹੀ ਕਰ ਦੇ। ਉਸ ਨੇ ਅਲੀਸ਼ਾ ਦੇ ਆਖੇ ਅਨੁਸਾਰ ਉਨ੍ਹਾਂ ਨੂੰ ਅੰਨ੍ਹਿਆਂ ਕਰ ਦਿੱਤਾ।
19 Dixit autem ad eos Eliseus: Non est hæc via, neque ista est civitas: sequimini me, et ostendam vobis virum quem quæritis. Duxit ergo eos in Samariam:
੧੯ਤਦ ਅਲੀਸ਼ਾ ਨੇ ਉਨ੍ਹਾਂ ਨੂੰ ਆਖਿਆ, “ਇਹ ਉਹ ਰਾਹ ਨਹੀਂ, ਨਾ ਹੀ ਉਹ ਸ਼ਹਿਰ ਹੈ।” ਮੇਰੇ ਪਿੱਛੇ ਆਓ ਕਿ ਮੈਂ ਤੁਹਾਨੂੰ ਉਸ ਆਦਮੀ ਕੋਲ ਲੈ ਚੱਲਾਂ, ਜਿਹ ਨੂੰ ਤੁਸੀਂ ਲੱਭਦੇ ਹੋ, ਸੋ ਉਹ ਉਨ੍ਹਾਂ ਨੂੰ ਸਾਮਰਿਯਾ ਨੂੰ ਲੈ ਗਿਆ।
20 cumque ingressi fuissent in Samariam, dixit Eliseus: Domine, aperi oculos istorum, ut videant. Aperuitque Dominus oculos eorum, et viderunt se esse in medio Samariæ.
੨੦ਅਤੇ ਅਜਿਹਾ ਹੋਇਆ ਜਦ ਉਹ ਸਾਮਰਿਯਾ ਵਿੱਚ ਵੜੇ ਤਦ ਅਲੀਸ਼ਾ ਨੇ ਆਖਿਆ, ਹੇ ਯਹੋਵਾਹ, ਇਨ੍ਹਾਂ ਲੋਕਾਂ ਦੀਆਂ ਅੱਖੀਆਂ ਖੋਲ੍ਹ ਕਿ ਉਹ ਵੇਖਣ। ਤਦ ਯਹੋਵਾਹ ਨੇ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਨ੍ਹਾਂ ਨੇ ਵੇਖਿਆ ਕਿ ਅਸੀਂ ਸਾਮਰਿਯਾ ਦੇ ਵਿੱਚ ਹਾਂ।
21 Dixitque rex Israël ad Eliseum, cum vidisset eos: Numquid percutiam eos, pater mi?
੨੧ਜਦ ਇਸਰਾਏਲ ਦੇ ਰਾਜਾ ਨੇ ਉਨ੍ਹਾਂ ਨੂੰ ਵੇਖਿਆ ਤਾਂ ਅਲੀਸ਼ਾ ਨੂੰ ਆਖਿਆ, ਹੇ ਮੇਰੇ ਪਿਤਾ, ਕੀ ਮੈਂ ਉਨ੍ਹਾਂ ਨੂੰ ਮਾਰਾਂ? ਮੈਂ ਉਨ੍ਹਾਂ ਨੂੰ ਮਾਰਾਂ?
22 At ille ait: Non percuties: neque enim cepisti eos gladio et arcu tuo, ut percutias: sed pone panem et aquam coram eis, ut comedant et bibant, et vadant ad dominum suum.
੨੨ਅੱਗੋਂ ਉਸ ਨੇ ਆਖਿਆ, ਉਨ੍ਹਾਂ ਨੂੰ ਨਾ ਮਾਰੀਂ। ਜਿਨ੍ਹਾਂ ਨੂੰ ਤੂੰ ਆਪਣੀ ਤਲਵਾਰ ਤੇ ਧਣੁੱਖ ਨਾਲ ਗੁਲਾਮ ਬਣਾਇਆ, ਕੀ ਤੂੰ ਉਨ੍ਹਾਂ ਨੂੰ ਮਾਰ ਸੁੱਟੇਂਗਾ? ਉਨ੍ਹਾਂ ਦੇ ਅੱਗੇ ਰੋਟੀ ਤੇ ਪਾਣੀ ਰੱਖ ਕਿ ਉਹ ਖਾਣ-ਪੀਣ ਅਤੇ ਆਪਣੇ ਸੁਆਮੀ ਕੋਲ ਵਾਪਸ ਚਲੇ ਜਾਣ।
23 Appositaque est eis ciborum magna præparatio, et comederunt et biberunt, et dimisit eos, abieruntque ad dominum suum, et ultra non venerunt latrones Syriæ in terram Israël.
੨੩ਫਿਰ ਉਸ ਨੇ ਉਨ੍ਹਾਂ ਲਈ ਵੱਡਾ ਭੋਜਨ ਤਿਆਰ ਕੀਤਾ ਅਤੇ ਜਦ ਉਹ ਖਾ ਪੀ ਚੁੱਕੇ ਤਾਂ ਉਸ ਨੇ ਉਨ੍ਹਾਂ ਨੂੰ ਜਾਣ ਦਿੱਤਾ ਅਤੇ ਉਹ ਆਪਣੇ ਸੁਆਮੀ ਕੋਲ ਚੱਲੇ ਗਏ ਅਤੇ ਅਰਾਮ ਦੇ ਦਲ ਫੇਰ ਕਦੇ ਇਸਰਾਏਲ ਦੇ ਦੇਸ ਵਿੱਚ ਨਾ ਆਏ।
24 Factum est autem post hæc, congregavit Benadad rex Syriæ universum exercitum suum, et ascendit, et obsidebat Samariam.
੨੪ਪਰ ਇਹ ਦੇ ਬਾਅਦ ਅਜਿਹਾ ਹੋਇਆ ਕਿ ਅਰਾਮ ਦੇ ਰਾਜੇ ਬਨ-ਹਦਦ ਨੇ ਆਪਣੀ ਫੌਜ ਨੂੰ ਇਕੱਠੀ ਕਰਕੇ ਚੜ੍ਹਾਈ ਕੀਤੀ ਅਤੇ ਸਾਮਰਿਯਾ ਨੂੰ ਘੇਰ ਲਿਆ।
25 Factaque est fames magna in Samaria: et tamdiu obsessa est, donec venundaretur caput asini octoginta argenteis, et quarta pars cabi stercoris columbarum quinque argenteis.
੨੫ਸਾਮਰਿਯਾ ਵਿੱਚ ਮਹਾਂ ਕਾਲ ਪੈ ਗਿਆ ਅਤੇ ਵੇਖੋ, ਉਹਨਾਂ ਨੇ ਉਹ ਨੂੰ ਘੇਰੀਂ ਰੱਖਿਆ, ਐਥੋਂ ਤੱਕ ਕਿ ਗਧੇ ਦਾ ਸਿਰ ਅੱਸੀ ਰੁਪਏ ਨੂੰ ਤੇ ਕਬੂਤਰ ਦੀ ਵਿੱਠ ਦਾ ਅੱਧਾ ਸੇਰ ਪੰਜ ਰੁਪਏ ਨੂੰ ਵਿਕਣ ਲੱਗ ਪਿਆ।
26 Cumque rex Israël transiret per murum, mulier quædam exclamavit ad eum, dicens: Salva me, domine mi rex.
੨੬ਤਦ ਅਜਿਹਾ ਹੋਇਆ ਜਦ ਇਸਰਾਏਲ ਦਾ ਰਾਜਾ ਕੰਧ ਉੱਤੇ ਘੁੰਮ ਰਿਹਾ ਸੀ ਤਾਂ ਇੱਕ ਔਰਤ ਨੇ ਇਹ ਆਖ ਕੇ ਉਹ ਦੀ ਦੁਹਾਈ ਦਿੱਤੀ ਕਿ ਹੇ ਮੇਰੇ ਮਹਾਰਾਜ ਰਾਜਾ, ਬਚਾ ਲਓ।
27 Qui ait: Non te salvat Dominus: unde te possum salvare? de area, vel de torculari? Dixitque ad eam rex: Quid tibi vis? Quæ respondit:
੨੭ਉਸ ਨੇ ਅੱਗੋਂ ਆਖਿਆ, “ਜੇ ਯਹੋਵਾਹ ਹੀ ਤੈਨੂੰ ਨਾ ਬਚਾਵੇ ਤਾਂ ਮੈਂ ਤੈਨੂੰ ਕਿੱਥੋਂ ਬਚਾਵਾਂ? ਕੀ ਖਲਵਾੜੇ ਤੋਂ ਜਾਂ ਦਾਖ ਦੇ ਚੁਬੱਚੇ ਤੋਂ?”
28 Mulier ista dixit mihi: Da filium tuum, ut comedamus eum hodie, et filium meum comedemus cras.
੨੮ਰਾਜਾ ਨੇ ਉਸ ਨੂੰ ਆਖਿਆ, “ਤੈਨੂੰ ਕੀ ਦੁੱਖ ਹੈ?” ਉਹ ਬੋਲੀ, “ਇਸ ਔਰਤ ਨੇ ਮੈਨੂੰ ਆਖਿਆ ਕਿ ਆਪਣਾ ਪੁੱਤਰ ਦੇ ਕਿ ਅਸੀਂ ਅੱਜ ਉਹ ਨੂੰ ਖਾਈਏ ਅਤੇ ਮੇਰੇ ਪੁੱਤਰ ਨੂੰ ਅਸੀਂ ਕੱਲ ਖਾ ਲਵਾਂਗੀਆਂ।
29 Coximus ergo filium meum, et comedimus. Dixique ei die altera: Da filium tuum, ut comedamus eum. Quæ abscondit filium suum.
੨੯ਸੋ ਮੇਰੇ ਪੁੱਤਰ ਨੂੰ ਅਸੀਂ ਪਕਾਇਆ ਤੇ ਖਾ ਲਿਆ ਅਤੇ ਅਗਲੇ ਦਿਨ ਮੈਂ ਉਹ ਨੂੰ ਆਖਿਆ ਕਿ ਆਪਣਾ ਪੁੱਤਰ ਦੇ ਕਿ ਉਹ ਨੂੰ ਖਾਈਏ, ਪਰ ਉਹ ਨੇ ਆਪਣੇ ਪੁੱਤਰ ਨੂੰ ਲੁਕਾ ਲਿਆ।”
30 Quod cum audisset rex, scidit vestimenta sua, et transibat per murum. Viditque omnis populus cilicium quo vestitus erat ad carnem intrinsecus.
੩੦ਜਦ ਰਾਜੇ ਨੇ ਉਸ ਔਰਤ ਦੀਆਂ ਗੱਲਾਂ ਸੁਣੀਆਂ ਤੇ ਉਹ ਨੇ ਕੰਧ ਉੱਤੋਂ ਦੀ ਲੰਘਦਿਆਂ ਆਪਣੇ ਕੱਪੜੇ ਪਾੜੇ ਅਤੇ ਲੋਕਾਂ ਨੇ ਵੇਖਿਆ ਕਿ ਉਹ ਦੇ ਸਰੀਰ ਉੱਤੇ ਟਾਟ ਹੈ।
31 Et ait rex: Hæc mihi faciat Deus, et hæc addat, si steterit caput Elisei filii Saphat super ipsum hodie.
੩੧ਉਹ ਨੇ ਆਖਿਆ ਕਿ ਜੇ ਅੱਜ ਸ਼ਾਫਾਟ ਦੇ ਪੁੱਤਰ ਅਲੀਸ਼ਾ ਦਾ ਸਿਰ ਉਹ ਦੇ ਤਨ ਉੱਤੇ ਰਹਿ ਜਾਵੇ ਤਾਂ ਪਰਮੇਸ਼ੁਰ ਮੇਰੇ ਨਾਲ ਇਸੇ ਤਰ੍ਹਾਂ ਸਗੋਂ ਇਹ ਦੇ ਨਾਲੋਂ ਵੀ ਵਧ ਕੇ ਕਰੇ।
32 Eliseus autem sedebat in domo sua, et senes sedebant cum eo. Præmisit itaque virum: et antequam veniret nuntius ille, dixit ad senes: Numquid scitis quod miserit filius homicidæ hic, ut præcidatur caput meum? videte ergo: cum venerit nuntius, claudite ostium, et non sinatis eum introire: ecce enim sonitus pedum domini ejus post eum est.
੩੨ਜਦ ਅਲੀਸ਼ਾ ਆਪਣੇ ਘਰ ਬੈਠਾ ਸੀ, ਬਜ਼ੁਰਗ ਉਹ ਦੇ ਨਾਲ ਬੈਠੇ ਸਨ ਤਦ ਰਾਜਾ ਨੇ ਆਪਣੇ ਅੱਗੋਂ ਇੱਕ ਆਦਮੀ ਨੂੰ ਭੇਜਿਆ। ਇਸ ਤੋਂ ਪਹਿਲਾਂ ਕਿ ਸੰਦੇਸ਼ਵਾਹਕ ਉਸ ਦੇ ਕੋਲ ਪਹੁੰਚੇ, ਉਸ ਨੇ ਆਪ ਹੀ ਬਜ਼ੁਰਗਾਂ ਨੂੰ ਆਖਿਆ ਕਿ ਤੁਸੀਂ ਵੇਖਦੇ ਹੋ ਕਿ ਉਸ ਖੂਨੀ ਦੇ ਪੁੱਤਰ ਨੇ ਮੇਰਾ ਸਿਰ ਲੈਣ ਲਈ ਇੱਕ ਜਣੇ ਨੂੰ ਭੇਜਿਆ ਹੈ? ਵੇਖੋ, ਜਦ ਉਹ ਸੰਦੇਸ਼ਵਾਹਕ ਆਵੇ ਤਾਂ ਤੁਸੀਂ ਦਰਵਾਜ਼ਾ ਬੰਦ ਕਰਕੇ ਉਸ ਨੂੰ ਰੋਕੀ ਰੱਖਿਓ। ਕੀ ਉਸ ਦੇ ਪਿੱਛੋਂ ਉਸ ਦੇ ਸੁਆਮੀ ਦੇ ਪੈਰਾਂ ਦੀ ਅਵਾਜ਼? ਨਹੀਂ?
33 Adhuc illo loquente eis, apparuit nuntius qui veniebat ad eum. Et ait: Ecce, tantum malum a Domino est: quid amplius expectabo a Domino?
੩੩ਜਦੋਂ ਉਹ ਉਨ੍ਹਾਂ ਨਾਲ ਗੱਲਾਂ ਹੀ ਕਰਦਾ ਸੀ ਕਿ ਵੇਖੋ, ਉਹ ਸੰਦੇਸ਼ਵਾਹਕ ਉਹ ਦੇ ਕੋਲ ਆ ਪਹੁੰਚਿਆ ਅਤੇ ਆਖਿਆ ਕਿ ਵੇਖੋ, ਇਹ ਮੁਸੀਬਤ ਯਹੋਵਾਹ ਦੀ ਵੱਲੋਂ ਹੈ। ਹੁਣ ਮੈਂ ਅੱਗੇ ਨੂੰ ਯਹੋਵਾਹ ਦੀ ਉਡੀਕ ਕਿਉਂ ਕਰਾਂ?