< Danihelis Prophetæ 11 >
1 Ego autem ab anno primo Darii Medi stabam ut confortaretur, et roboraretur.
੧ਦਾਰਾ ਮਾਦੀ ਦੇ ਰਾਜ ਦੇ ਪਹਿਲੇ ਸਾਲ ਵਿੱਚ ਮੈਂ ਹੀ ਸੀ ਜੋ ਖੜਾ ਸੀ, ਇਸ ਕਰਕੇ ਜੋ ਉਹ ਨੂੰ ਪੱਕਾ ਕਰਾਂ ਅਤੇ ਜ਼ੋਰ ਦੇਵਾਂ
2 Et nunc veritatem annunciabo tibi. Ecce adhuc tres reges stabunt in Perside, et quartus ditabitur opibus nimiis super omnes: et cum invaluerit divitiis suis, concitabit omnes adversum regnum Græciæ.
੨ਅਤੇ ਹੁਣ ਮੈਂ ਤੈਨੂੰ ਸੱਚੀ ਗੱਲ ਦੱਸਾਂਗਾ। ਵੇਖ, ਫ਼ਾਰਸ ਵਿੱਚ ਤਿੰਨ ਰਾਜੇ ਹੋਰ ਵੀ ਉੱਠਣਗੇ ਅਤੇ ਚੌਥਾ ਸਭਨਾਂ ਨਾਲੋਂ ਵਧੀਕ ਧਨੀ ਹੋਵੇਗਾ ਅਤੇ ਜਦ ਉਹ ਆਪਣੇ ਧੰਨ ਕਰਕੇ ਜ਼ੋਰਾਵਰ ਹੋਵੇਗਾ, ਤਦ ਉਹ ਸਭਨਾਂ ਨੂੰ ਚੁੱਕੇਗਾ ਜੋ ਯੂਨਾਨ ਦੇ ਰਾਜ ਦਾ ਸਾਹਮਣਾ ਕਰਨ।
3 Surget vero rex fortis, et dominabitur potestate multa: et faciet quod placuerit ei.
੩ਪਰ ਇੱਕ ਵੱਡਾ ਡਾਢਾ ਰਾਜਾ ਉੱਠੇਗਾ ਅਤੇ ਵੱਡੀ ਸਮਰੱਥਾ ਨਾਲ ਰਾਜ ਕਰੇਗਾ ਅਤੇ ਜੋ ਚਾਹੇਗਾ ਸੋਈ ਕਰੇਗਾ।
4 Et cum steterit, conteretur regnum eius, et dividetur in quattuor ventos cæli: sed non in posteros eius, neque secundum potentiam illius, qua dominatus est. lacerabitur enim regnum eius etiam in externos, exceptis his.
੪ਜਦੋਂ ਉਹ ਉੱਠੇਗਾ ਤਦ ਉਹ ਦਾ ਰਾਜ ਟੁੱਟ ਪਏਗਾ ਅਤੇ ਅਕਾਸ਼ ਦੀਆਂ ਚਾਰ ਪੌਣਾਂ ਵੱਲ ਵੰਡਿਆ ਜਾਵੇਗਾ, ਪਰ ਉਸ ਦੇ ਵੰਸ਼ੀਆਂ ਕੋਲ ਨਾ ਜਾਵੇਗਾ। ਉਸ ਦੀ ਸਮਰੱਥਾ ਦੇ ਸਮਾਨ ਜਿਹ ਦੇ ਨਾਲ ਉਹ ਰਾਜ ਕਰਦਾ ਸੀ, ਕੋਈ ਵੀ ਨਾ ਹੋਵੇਗਾ ਕਿਉਂ ਜੋ ਉਹ ਦਾ ਰਾਜ ਮੁੱਢੋਂ ਪੁੱਟਿਆ ਜਾਵੇਗਾ ਅਤੇ ਜੋ ਉਸ ਤੋਂ ਵੱਖਰੇ ਹਨ, ਉਹਨਾਂ ਲਈ ਹੋਵੇਗਾ।
5 Et confortabitur rex Austri: et de principibus eius prævalebit super eum, et dominabitur ditione: multa enim dominatio eius.
੫ਦੱਖਣ ਦਾ ਰਾਜਾ ਜਿੱਤ ਪਾਏਗਾ ਅਤੇ ਉਹ ਦੇ ਨਾਲੋਂ ਉਹ ਦੇ ਸਰਦਾਰਾਂ ਵਿੱਚੋਂ ਇੱਕ ਵਧੀਕ ਜ਼ੋਰਾਵਰ ਹੋਵੇਗਾ, ਸਮਰੱਥਾ ਪਾਏਗਾ ਅਤੇ ਉਸ ਦਾ ਰਾਜ ਇੱਕ ਵੱਡਾ ਰਾਜ ਹੋਵੇਗਾ।
6 Et post finem annorum fœderabuntur: filiaque regis Austri veniet ad regem Aquilonis facere amicitiam, et non obtinebit fortitudinem brachii, nec stabit semen eius: et tradetur ipsa, et qui adduxerunt eam, adolescentes eius, et qui confortabant eam in temporibus.
੬ਬਹੁਤ ਸਾਲਾਂ ਦੇ ਪਿੱਛੋਂ ਉਹ ਆਪਸ ਵਿੱਚ ਮੇਲ ਕਰਨਗੇ ਕਿਉਂ ਜੋ ਦੱਖਣ ਦੇ ਰਾਜੇ ਦੀ ਧੀ ਉੱਤਰ ਦੇ ਰਾਜੇ ਕੋਲ ਆਵੇਗੀ, ਤਾਂ ਜੋ ਏਕਤਾ ਕਰੇ ਪਰ ਉਹ ਆਪਣੇ ਬਾਹਾਂ ਦੇ ਜ਼ੋਰ ਨੂੰ ਨਾ ਰੱਖੇਗੀ, ਉਹ ਵੀ ਨਾ ਖੜਾ ਹੋਵੇਗਾ ਅਤੇ ਨਾ ਹੀ ਉਹ ਦੀ ਬਾਂਹ, ਸਗੋਂ ਜੋ ਉਸ ਨੂੰ ਲਿਆਏ ਸਨ ਉਹਨਾਂ ਸਣੇ, ਉਹਨਾਂ ਦੇ ਪਿਉ ਸਣੇ ਅਤੇ ਜਿਸ ਨੇ ਉਹਨਾਂ ਦਿਨਾਂ ਵਿੱਚ ਉਸ ਨੂੰ ਜ਼ੋਰ ਦਿੱਤਾ ਸੀ ਉਸ ਦੇ ਸਣੇ ਛੱਡ ਦਿੱਤੀ ਜਾਏਗੀ।
7 Et stabit de germine radicum eius plantatio: et veniet cum exercitu, et ingredietur provinciam regis Aquilonis: et abutetur eis, et obtinebit.
੭ਪਰ ਉਹ ਦੀਆਂ ਜੜ੍ਹਾਂ ਵਿੱਚੋਂ ਦੀ ਟਹਿਣੀ ਤੋਂ ਇੱਕ ਉਹ ਦੇ ਥਾਂ ਉੱਠੇਗਾ। ਉਹ ਇੱਕ ਫ਼ੌਜ ਨਾਲ ਆਵੇਗਾ ਅਤੇ ਉੱਤਰ ਦੇ ਰਾਜੇ ਦੇ ਗੜ੍ਹ ਵਿੱਚ ਵੜੇਗਾ ਅਤੇ ਹਮਲਾ ਕਰ ਕੇ ਉਹਨਾਂ ਨੂੰ ਹਰਾਵੇਗਾ।
8 Insuper et deos eorum, et sculptilia, vasa quoque pretiosa argenti, et auri captiva ducet in Ægyptum: ipse prævalebit adversus regem Aquilonis.
੮ਉਹ ਉਹਨਾਂ ਦੇ ਦੇਵਤਿਆਂ ਨੂੰ ਉਹਨਾਂ ਦੀਆਂ ਢਾਲੀਆਂ ਹੋਈਆਂ ਮੂਰਤਾਂ ਸਣੇ ਅਤੇ ਉਹਨਾਂ ਦੇ ਸੋਨੇ ਚਾਂਦੀ ਦੇ ਚੰਗੇ ਭਾਂਡਿਆਂ ਸਣੇ ਕੈਦ ਕਰ ਕੇ ਮਿਸਰ ਨੂੰ ਲੈ ਜਾਵੇਗਾ ਅਤੇ ਕਈਆਂ ਸਾਲਾਂ ਤੱਕ ਉਹ ਉੱਤਰ ਦੇ ਰਾਜੇ ਨੂੰ ਛੇੜਨ ਤੋਂ ਰਹੇਗਾ।
9 Et intrabit in regnum rex Austri, et revertetur ad terram suam.
੯ਫਿਰ ਉਹ ਦੱਖਣ ਦੇ ਪਾਤਸ਼ਾਹ ਦੇ ਰਾਜ ਵਿੱਚ ਵੜੇਗਾ ਪਰ ਆਪਣੇ ਦੇਸ ਵਿੱਚ ਮੁੜ ਆਵੇਗਾ।
10 Filii autem eius provocabuntur, et congregabunt multitudinem exercituum plurimorum: et veniet properans, et inundans: et revertetur, et concitabitur, et congredietur cum robere eius.
੧੦ਉਹ ਦੇ ਪੁੱਤਰ ਯੁੱਧ ਕਰਨਗੇ ਅਤੇ ਇੱਕ ਵੱਡੀ ਭੀੜ ਵਾਲੀ ਫ਼ੌਜ ਇਕੱਠੀ ਕਰਨਗੇ ਜਿਹੜੀ ਵਗੀ ਆਏਗੀ, ਫੈਲੇਗੀ ਤੇ ਲੰਘੇਗੀ ਅਤੇ ਉਹ ਮੁੜਨਗੇ ਤੇ ਇਹ ਦੇ ਕੋਟ ਤੋੜੀ ਲੜਨਗੇ
11 Et provocatus rex Austri egredietur, et pugnabit adversus regem Aquilonis, et præparabit multitudinem nimiam, et dabitur multitudo in manu eius.
੧੧ਅਤੇ ਦੱਖਣ ਦੇ ਰਾਜੇ ਦਾ ਕ੍ਰੋਧ ਜਾਗੇਗਾ ਅਤੇ ਉਹ ਨਿੱਕਲ ਕੇ ਉਸ ਦੇ ਨਾਲ, ਹਾਂ, ਉੱਤਰ ਦੇ ਰਾਜੇ ਦੇ ਨਾਲ ਲੜਾਈ ਕਰੇਗਾ ਅਤੇ ਵੱਡਾ ਦਲ ਲੈ ਕੇ ਆਵੇਗਾ ਅਤੇ ਉਹ ਵੱਡਾ ਦਲ ਉਸ ਦੇ ਹੱਥ ਵਿੱਚ ਦਿੱਤਾ ਜਾਵੇਗਾ।
12 Et capiet multitudinem, et exaltabitur cor eius, et deiiciet multa millia, sed non prævalebit.
੧੨ਭੀੜ ਚੁੱਕੀ ਜਾਏਗੀ ਅਤੇ ਉਹ ਦੇ ਦਿਲ ਵਿੱਚ ਹੰਕਾਰ ਹੋਵੇਗਾ ਅਤੇ ਉਹ ਦਸ ਹਜ਼ਾਰਾਂ ਨੂੰ ਡੇਗੇਗਾ ਪਰ ਉਹ ਨਾ ਜਿੱਤੇਗਾ।
13 Convertetur enim rex Aquilonis, et præparabit multitudinem multo maiorem quam prius: et in fine temporum, annorumque veniet properans cum exercitu magno, et opibus nimiis.
੧੩ਉਹ ਉੱਤਰ ਦਾ ਰਾਜਾ ਮੁੜੇਗਾ ਅਤੇ ਇੱਕ ਦਲ ਨੂੰ ਜੋ ਪਹਿਲਾਂ ਨਾਲੋਂ ਡਾਢਾ ਹੋਵੇਗਾ ਇਕੱਠਿਆਂ ਕਰੇਗਾ ਅਤੇ ਕਈਆਂ ਸਾਲਾਂ ਪਿੱਛੋਂ ਉਹ ਆਪਣੀ ਵੱਡੀ ਫ਼ੌਜ ਅਤੇ ਢੇਰ ਸਾਰੇ ਮਾਲ ਸਣੇ ਆਵੇਗਾ।
14 Et in temporibus illis multi consurgent adversus regem Austri: filii quoque prævaricatorum populi tui extollentur ut impleant visionem, et corruent.
੧੪ਉਹਨੀਂ ਦਿਨੀਂ ਬਥੇਰੇ ਦੱਖਣ ਦੇ ਰਾਜੇ ਦੇ ਵਿਰੁੱਧ ਉੱਠ ਖੜ੍ਹੇ ਹੋਣਗੇ ਅਤੇ ਤੇਰੇ ਲੋਕਾਂ ਦੇ ਧਾੜਵੀ ਵੀ ਉੱਠਣਗੇ ਜੋ ਉਸ ਦਰਸ਼ਣ ਨੂੰ ਪੂਰਾ ਕਰਨ ਪਰ ਉਹ ਡਿੱਗ ਪੈਣਗੇ।
15 Et venit rex Aquilonis, et comportabit aggerem, et capiet urbes munitissimas: et brachia Austri non sustinebunt, et consurgent electi eius ad resistendum, et non erit fortitudo.
੧੫ਕਿਉਂ ਜੋ ਉੱਤਰ ਦਾ ਰਾਜਾ ਆਵੇਗਾ, ਦਮਦਮਾ ਬਣਾਵੇਗਾ, ਪੱਕੇ-ਪੱਕੇ ਸ਼ਹਿਰਾਂ ਨੂੰ ਲੈ ਲਵੇਗਾ, ਦੱਖਣ ਦੀਆਂ ਬਾਹਾਂ ਨਾ ਅੜਨਗੀਆਂ ਅਤੇ ਨਾ ਹੀ ਉਹ ਦੇ ਚੁਣੇ ਹੋਏ ਲੋਕਾਂ ਵਿੱਚ ਅੜਨ ਦਾ ਜ਼ੋਰ ਹੋਵੇਗਾ।
16 Et faciet veniens super eum iuxta placitum suum, et non erit qui stet contra faciem eius: et stabit in terra inclyta, et consumetur in manu eius.
੧੬ਉਹ ਜੋ ਉਸ ਦੇ ਉੱਤੇ ਚੜ੍ਹ ਕੇ ਆਵੇਗਾ ਸੋ ਆਪਣੀ ਇੱਛਿਆ ਦੇ ਅਨੁਸਾਰ ਕੰਮ ਕਰੇਗਾ ਅਤੇ ਉਹ ਦਾ ਸਾਹਮਣਾ ਕੋਈ ਨਾ ਕਰ ਸਕੇਗਾ। ਉਹ ਉਸ ਪ੍ਰਤਾਪਵਾਨ ਦੇਸ ਵਿੱਚ ਖੜਾ ਜਾਵੇਗਾ ਅਤੇ ਉਹ ਦੇ ਹੱਥ ਵਿੱਚ ਨਾਸ ਹੋਵੇਗਾ।
17 Et ponet faciem suam ut veniat ad tenendum universum regnum eius, et recta faciet cum eo: et filiam feminarum dabit ei, ut evertat illud: et non stabit, nec illius erit.
੧੭ਉਹ ਆਪਣੇ ਸਾਰੇ ਰਾਜ ਦੇ ਜ਼ੋਰ ਨਾਲ ਆਉਣ ਨੂੰ ਆਪਣਾ ਮੁਹਾਣਾ ਮੋੜੇਗਾ ਅਤੇ ਉਹ ਦੇ ਨਾਲ ਸਹੀ ਸ਼ਰਤਾਂ ਹੋਣਗੀਆਂ। ਉਹਨਾਂ ਨੂੰ ਪੂਰਾ ਕਰੇਗਾ ਅਤੇ ਉਹ ਉਸ ਨੂੰ ਤੀਵੀਆਂ ਦੀ ਧੀ ਦੇਵੇਗਾ ਭਈ ਉਹ ਉਸ ਨੂੰ ਵਿਗਾੜੇ ਪਰ ਉਹ ਨਾ ਤਾਂ ਖਲੋਵੇਗੀ ਨਾ ਉਹ ਉਸ ਦੇ ਲਈ ਹੋਵੇਗੀ।
18 Et convertet faciem suam ad insulas, et capiet multas: et cessare faciet principem opprobrii sui, et opprobrium eius convertetur in eum.
੧੮ਉਹ ਦੇ ਪਿੱਛੋਂ ਉਹ ਆਪਣਾ ਮੂੰਹ ਟਾਪੂਆਂ ਵੱਲ ਕਰੇਗਾ ਅਤੇ ਬਹੁਤਿਆਂ ਨੂੰ ਲੈ ਲਵੇਗਾ ਪਰ ਇੱਕ ਪਰਧਾਨ ਉਸ ਉਲਾਂਭੇ ਨੂੰ ਜੋ ਉਸ ਨੇ ਉਹ ਦੀ ਵੱਲੋਂ ਲਿਆ ਸੀ ਹਟਾ ਦੇਵੇਗਾ, ਸਗੋਂ ਉਸ ਉਲਾਂਭੇ ਨੂੰ ਉਸੇ ਉੱਤੇ ਫੇਰ ਦੇਵੇਗਾ।
19 Et convertet faciem suam ad imperium terræ suæ, et impinget, et corruet, et non invenietur.
੧੯ਤਦ ਆਪਣੇ ਦੇਸ ਦੇ ਕੋਟਾਂ ਵੱਲ ਮੂੰਹ ਮੋੜੇਗਾ ਪਰ ਉਹ ਟੱਕਰ ਖਾਏਗਾ ਅਤੇ ਡਿੱਗ ਪਏਗਾ, ਫਿਰ ਉਹ ਲੱਭਿਆ ਨਾ ਜਾਵੇਗਾ।
20 Et stabit in loco eius vilissimus, et indignus decore regio: et in paucis diebus conteretur, non in furore, nec in prælio.
੨੦ਉਹ ਦੇ ਥਾਂ ਉੱਤੇ ਇੱਕ ਹੋਰ ਉੱਠੇਗਾ ਜੋ ਉਸ ਸੋਹਣੇ ਰਾਜ ਦੇ ਵਿਚਕਾਰ ਚੁੰਗੀ ਨੂੰ ਭੇਜੇਗਾ ਪਰ ਉਹ ਥੋੜ੍ਹਿਆਂ ਦਿਨਾਂ ਵਿੱਚ ਹੀ ਨਸ਼ਟ ਹੋ ਜਾਵੇਗਾ, ਨਾ ਕ੍ਰੋਧ ਨਾਲ, ਨਾ ਹੀ ਲੜਾਈ ਨਾਲ।
21 Et stabit in loco eius despectus, et non tribuetur ei honor regius: et veniet clam, et obtinebit regnum in fraudulentia.
੨੧ਫਿਰ ਉਹ ਦੇ ਥਾਂ ਇੱਕ ਪਖੰਡੀ ਉੱਠੇਗਾ ਜਿਸ ਨੂੰ ਉਹ ਪਾਤਸ਼ਾਹ ਦੀ ਪਤ ਨਾ ਦੇਣਗੇ ਪਰ ਉਹ ਬਚਾਓ ਦੇ ਵੇਲੇ ਆਵੇਗਾ ਲੱਲੋ-ਪੱਤੋ ਕਰ ਕੇ ਰਾਜ ਲੈ ਲਵੇਗਾ।
22 Et brachia pugnantis expugnabuntur a facie eius, et conterentur: insuper et dux fœderis.
੨੨ਦਬਾਉਣ ਵਾਲੀ ਫ਼ੌਜ ਉਸ ਦੇ ਅੱਗੇ ਦਬਾਈ ਜਾਏਗੀ ਅਤੇ ਤੋੜੀ ਜਾਏਗੀ, ਹਾਂ, ਨੇਮ ਦੇ ਸ਼ਹਿਜ਼ਾਦਾ ਵੀ ਨਾਲੇ ਹੀ
23 Et post amicitias, cum eo faciet dolum: et ascendet, et superabit in modico populo.
੨੩ਅਤੇ ਜਦੋਂ ਉਸ ਦੇ ਨਾਲ ਤਕਰਾਰ ਕੀਤਾ ਜਾਵੇਗਾ ਤਾਂ ਉਹ ਅੱਗੋਂ ਢੁੱਚਰ ਡਾਹੇਗਾ ਕਿਉਂ ਜੋ ਉਹ ਚੜ੍ਹਾਈ ਕਰੇਗਾ ਅਤੇ ਥੋੜੇ ਜਿਹੇ ਲੋਕਾਂ ਦੀ ਸਹਾਇਤਾ ਦੇ ਨਾਲ ਵੱਡਾ ਬਣੇਗਾ।
24 Et abundantes, et uberes urbes ingredietur: et faciet quæ non fecerunt patres eius, et patres patrum eius: rapinas, et prædam, et divitias eorum dissipabit, et contra firmissimas cogitationes inibit: et hoc usque ad tempus.
੨੪ਉਹ ਬਚਾਉ ਦੇ ਵੇਲੇ ਜ਼ਿਲ੍ਹੇ ਦੇ ਚੰਗਿਆਂ ਉੱਜਲਿਆਂ ਥਾਵਾਂ ਵਿੱਚ ਵੜੇਗਾ ਅਤੇ ਅਜਿਹਾ ਕੁਝ ਕਰੇਗਾ, ਜੋ ਉਸ ਦੇ ਪੁਰਖਿਆਂ ਨੇ ਅਤੇ ਉਸ ਦੇ ਦਾਦਿਆਂ ਦੇ ਪੜਦਾਦਿਆਂ ਨੇ ਨਹੀਂ ਕੀਤਾ। ਉਹ ਲੁੱਟ ਪੁੱਟ ਦੇ ਮਾਲ ਨੂੰ ਉਹਨਾਂ ਵਿੱਚ ਵੰਡੇਗਾ ਅਤੇ ਕੁਝ ਚਿਰ ਤੱਕ ਪੱਕੀਆਂ ਕੋਟਾਂ ਦੇ ਵਿਰੁੱਧ ਆਪਣੀਆਂ ਚਤਰਾਈਆਂ ਵਰਤੇਗਾ।
25 Et concitabitur fortitudo eius, et cor eius adversum regem Austri in exercitu magno: et rex Austri provocabitur ad bellum multis auxiliis, et fortibus nimis: et non stabunt, quia inibunt adversus eum consilia.
੨੫ਉਹ ਆਪਣੇ ਜ਼ੋਰ ਨੂੰ ਅਤੇ ਆਪਣੇ ਹੌਂਸਲੇ ਨੂੰ ਅਜਿਹਾ ਚੁੱਕੇਗਾ ਜੋ ਵੱਡੀ ਫ਼ੌਜ ਲੈ ਕੇ ਦੱਖਣ ਦੇ ਰਾਜੇ ਉੱਤੇ ਚੜ੍ਹੇ ਅਤੇ ਦੱਖਣ ਦਾ ਰਾਜਾ ਵੀ ਅੱਤ ਵੱਡੀ ਅਤੇ ਜ਼ੋਰਾਵਰ ਫ਼ੌਜ ਨਾਲ ਯੁੱਧ ਵਿੱਚ ਲੜੇਗਾ ਪਰ ਉਹ ਨਾ ਠਹਿਰੇਗਾ ਕਿਉਂ ਜੋ ਉਹ ਉਸ ਦੇ ਵਿਰੁੱਧ ਉਪਾਅ ਕਰਨਗੇ।
26 Et comedentes panem cum eo, conterent illum, exercitusque eius opprimetur: et cadent interfecti plurimi.
੨੬ਹਾਂ, ਓਹੋ ਜਿਹੜੇ ਉਸ ਦੀ ਸੁਆਦਲੀ ਰੋਟੀ ਵਿੱਚੋਂ ਖਾਂਦੇ ਹਨ ਉਹੋ ਉਸ ਨੂੰ ਨਾਸ ਕਰ ਸੁੱਟਣਗੇ ਅਤੇ ਉਸ ਦੀ ਫ਼ੌਜ ਆਫ਼ਰੇਗੀ ਅਤੇ ਢੇਰ ਸਾਰੇ ਮਾਰੇ ਜਾਣਗੇ।
27 Duorum quoque regnum cor erit ut malefaciant, et ad mensam unam mendacium loquentur, et non proficient: quia adhuc finis in aliud tempus.
੨੭ਉਹਨਾਂ ਦੋਹਾਂ ਰਾਜਿਆਂ ਦੇ ਦਿਲ ਬੁਰੇ ਕੰਮਾਂ ਵੱਲ ਹੋਣਗੇ ਅਤੇ ਉਹ ਇੱਕੋ ਪੰਗਤ ਵਿੱਚ ਬੈਠ ਕੇ ਝੂਠ ਬੋਲਣਗੇ, ਪਰ ਉਹ ਫਲੇਗਾ ਨਾ ਕਿਉਂ ਜੋ ਅੰਤ ਠਹਿਰਾਏ ਹੋਏ ਵੇਲੇ ਸਿਰ ਹੋਵੇਗਾ।
28 Et revertetur in terram suam cum opibus multis: et cor eius adversum testamentum sanctum, et faciet, et revertetur in terram suam.
੨੮ਤਦ ਉਹ ਵੱਡੇ ਧੰਨ ਨਾਲ ਆਪਣੇ ਦੇਸ ਵਿੱਚ ਮੁੜ ਜਾਵੇਗਾ, ਉਸ ਦਾ ਮਨ ਪਵਿੱਤਰ ਨੇਮ ਦਾ ਸਾਹਮਣਾ ਕਰੇਗਾ ਅਤੇ ਉਹ ਆਪਣਾ ਕੰਮ ਕਰ ਕੇ ਆਪਣੇ ਦੇਸ ਵਿੱਚ ਮੁੜੇਗਾ।
29 Statuto tempore revertetur, et veniet ad Austrum: et non erit priori simile novissimum.
੨੯ਠਹਿਰਾਏ ਹੋਏ ਵੇਲੇ ਸਿਰ ਉਹ ਮੁੜੇਗਾ ਅਤੇ ਦੱਖਣ ਵੱਲ ਆਵੇਗਾ ਪਰ ਉਸ ਵੇਲੇ ਅਜਿਹਾ ਹਾਲ ਨਾ ਹੋਵੇਗਾ ਜਿਹੋ ਜਿਹਾ ਪਹਿਲਾਂ ਸੀ।
30 Et veniet super eum Trieres, et Romani: et percutietur, et revertetur, et indignabitur contra testamentum sanctuarii, et faciet: reverteturque et cogitabit adversum eos, qui dereliquerunt testamentum sanctuarii.
੩੦ਕਿਉਂ ਜੋ ਕਿੱਤੀਆਂ ਦੇ ਜਹਾਜ਼ ਉਸ ਦਾ ਸਾਹਮਣਾ ਕਰਨਗੇ ਸੋ ਉਹ ਉਦਾਸ ਹੋਵੇਗਾ ਅਤੇ ਮੁੜੇਗਾ ਅਤੇ ਪਵਿੱਤਰ ਨੇਮ ਉੱਤੇ ਉਸ ਦਾ ਕ੍ਰੋਧ ਜਾਗੇਗਾ ਅਤੇ ਉਸੇ ਦੇ ਅਨੁਸਾਰ ਉਹ ਕੰਮ ਕਰੇਗਾ ਸਗੋਂ ਉਹ ਮੁੜੇਗਾ ਅਤੇ ਜਿਹਨਾਂ ਲੋਕਾਂ ਨੇ ਪਵਿੱਤਰ ਨੇਮ ਛੱਡ ਦਿੱਤਾ ਹੈ ਉਹਨਾਂ ਲੋਕਾਂ ਨਾਲ ਮੇਲ ਕਰੇਗਾ।
31 Et brachia ex eo stabunt, et polluent sanctuarium fortitudinis, et auferent iuge sacrificium: et dabunt abominationem in desolationem.
੩੧ਜੱਥੇ ਉਸ ਦੀ ਵਲੋਂ ਉੱਠਣਗੇ ਅਤੇ ਉਹ ਪਵਿੱਤਰ ਥਾਂ ਅਰਥਾਤ ਕੋਟ ਨੂੰ ਭਰਿਸ਼ਟ ਕਰਨਗੇ ਅਤੇ ਉਹ ਸਦਾ ਦੀ ਹੋਮ ਦੀ ਬਲੀ ਨੂੰ ਹਟਾਉਣਗੇ ਅਤੇ ਵਿਗਾੜਨ ਵਾਲੀ ਘਿਣਾਉਣੀ ਵਸਤ ਨੂੰ ਉਸ ਦੇ ਵਿੱਚ ਰੱਖ ਦੇਣਗੇ।
32 Et impii in testamentum simulabunt fraudulenter: populus autem sciens Deum suum, obtinebit, et faciet.
੩੨ਅਤੇ ਜਿਹੜੇ ਨੇਮ ਦੇ ਨਾਲ ਭੈੜੀ ਕਰਤੂਤ ਕਰਦੇ ਹਨ ਉਹਨਾਂ ਨੂੰ ਉਹ ਲੱਲੋ-ਪੱਤੋ ਕਰ ਕੇ ਵਿਗਾੜੇਗਾ ਪਰ ਜਿਹੜੇ ਲੋਕ ਆਪਣੇ ਪਰਮੇਸ਼ੁਰ ਨੂੰ ਪਛਾਣਦੇ ਹਨ ਉਹ ਬਲਵਾਨ ਹੋਣਗੇ ਅਤੇ ਕੰਮ ਕਰਨਗੇ
33 Et docti in populo docebunt plurimos: et ruent in gladio, et in flamma, et in captivitate, et in rapina dierum.
੩੩ਅਤੇ ਇਹ ਜੋ ਲੋਕਾਂ ਦੇ ਵਿਚਕਾਰ ਬੁੱਧਵਾਨ ਹਨ ਕਈਆਂ ਨੂੰ ਸਿਖਾਉਣਗੇ ਪਰ ਉਹ ਤਲਵਾਰ ਨਾਲ ਅਤੇ ਅੱਗ ਨਾਲ ਅਤੇ ਕੈਦ ਹੋਣ ਕਰਕੇ ਅਤੇ ਲੁੱਟੇ ਜਾਣ ਕਰਕੇ ਢੇਰ ਦਿਨਾਂ ਤੱਕ ਤਬਾਹ ਰਹਿਣਗੇ।
34 Cumque corruerint, sublevabuntur auxilio parvulo: et applicabuntur eis plurimi fraudulenter.
੩੪ਜਦ ਉਹ ਤਬਾਹ ਹੋਣਗੇ ਤਦ ਉਹਨਾਂ ਦੀ ਥੋੜੀ ਜਿਹੀ ਸਹਾਇਤਾ ਹੋਵੇਗੀ ਪਰ ਬਹੁਤ ਸਾਰੇ ਲੱਲੋ-ਪੱਤੋ ਕਰਕੇ ਉਹਨਾਂ ਨਾਲ ਰਲ ਜਾਣਗੇ।
35 Et de eruditis ruent, ut conflentur, et eligantur, et dealbentur usque ad tempus præfinitum: quia adhuc aliud tempus erit.
੩੫ਕਈ ਬੁੱਧਵਾਨ ਵੀ ਡਿੱਗ ਪੈਣਗੇ ਇਸ ਕਰਕੇ ਜੋ ਉਹ ਪਰਤਾਏ ਜਾਣ ਅਤੇ ਉਹ ਸਫ਼ਾ ਅਤੇ ਚਿੱਟੇ ਹੋ ਜਾਣ ਐਥੋਂ ਤੱਕ ਜੋ ਆਖਰੀ ਸਮਾਂ ਆਵੇ ਕਿਉਂ ਜੋ ਇਹ ਵੇਲੇ ਸਿਰ ਉੱਤੇ ਠਹਿਰਾਈ ਹੋਈ ਹੈ।
36 Et faciet iuxta voluntatem suam rex, et elevabitur, et magnificabitur adversus omnem deum: et adversus Deum deorum loquetur magnifica, et dirigetur, donec compleatur iracundia: perpetrata quippe est definitio.
੩੬ਰਾਜਾ ਆਪਣੀ ਇੱਛਿਆ ਦੇ ਅਨੁਸਾਰ ਕੰਮ ਕਰੇਗਾ ਅਤੇ ਆਪ ਨੂੰ ਉੱਚਾ ਕਰੇਗਾ ਅਤੇ ਆਪਣੇ ਆਪ ਨੂੰ ਸਾਰਿਆਂ ਦੇਵਤਿਆਂ ਨਾਲੋਂ ਵੱਡਾ ਜਾਣੇਗਾ ਅਤੇ ਈਸ਼ਵਰਾਂ ਦੇ ਪਰਮੇਸ਼ੁਰ ਦੇ ਵਿਰੁੱਧ ਢੇਰ ਸਾਰੀਆਂ ਅਚਰਜ਼ ਗੱਲਾਂ ਆਖੇਗਾ ਅਤੇ ਭਾਗਵਾਨ ਹੋਵੇਗਾ ਐਥੋਂ ਤੱਕ ਜੋ ਕ੍ਰੋਧ ਦੇ ਦਿਨ ਪੂਰੇ ਹੋਣ ਕਿਉਂਕਿ ਉਹ ਜੋ ਠਹਿਰਾਇਆ ਗਿਆ ਹੈ ਸੋ ਹੋਵੇਗਾ।
37 Et Deum patrum suorum non reputabit: et erit in concupiscentiis feminarum, nec quemquam deorum curabit: quia adversum universa consurget.
੩੭ਉਹ ਆਪਣੇ ਪੁਰਖਿਆਂ ਦੇ ਦੇਵਤਿਆਂ ਦੀ ਵੱਲ ਕੁਝ ਲੋੜ ਨਾ ਰੱਖੇਗਾ ਅਤੇ ਨਾ ਹੀ ਔਰਤਾਂ ਦੀ, ਨਾ ਹੀ ਕਿਸੇ ਦੇਵਤੇ ਨੂੰ ਮੰਨੇਗਾ ਸਗੋਂ ਆਪ ਨੂੰ ਸਭਨਾਂ ਨਾਲੋਂ ਵੱਡਾ ਜਾਣੇਗਾ।
38 Deum autem Maozim in loco suo venerabitur: et Deum, quem ignoraverunt patres eius, colet auro, et argento, et lapide pretioso, rebusque pretiosis.
੩੮ਪਰ ਉਸ ਦੇ ਥਾਂ ਤੇ ਕੋਟਾਂ ਦੇ ਦਿਓਤੇ ਦਾ ਆਦਰ ਕਰੇਗਾ ਅਤੇ ਉਸ ਦੇਵਤੇ ਦਾ ਜਿਹ ਨੂੰ ਉਸ ਦੇ ਪਿਉ-ਦਾਦੇ ਨਹੀਂ ਜਾਂਦੇ ਸਨ ਸੋਨੇ, ਚਾਂਦੀ, ਬਹੁਮੁੱਲੇ ਪੱਥਰ ਅਤੇ ਸੁਆਦ ਵਾਲੀਆਂ ਵਸਤਾਂ ਨਾਲ ਆਦਰ ਕਰੇਗਾ।
39 Et faciet ut muniat Maozim cum Deo alieno, quem cognovit, et multiplicabit gloriam, et dabit eis potestatem in multis, et terram dividet gratuito.
੩੯ਉਹ ਸਾਰਿਆਂ ਨਾਲੋਂ ਪੱਕੀਆਂ ਕੋਟਾਂ ਦੇ ਵਿਰੁੱਧ ਪਰਾਏ ਦੇਵਤੇ ਦੀ ਸਹਾਇਤਾ ਨਾਲ ਕੰਮ ਕਰੇਗਾ, ਉਸ ਦੇ ਮੰਨਣ ਵਾਲਿਆਂ ਨੂੰ ਉਹ ਵੱਡਾ ਆਦਰ ਕਰੇਗਾ ਅਤੇ ਉਹਨਾਂ ਨੂੰ ਕਈਆਂ ਦਾ ਸਰਦਾਰ ਬਣਾਵੇਗਾ ਅਤੇ ਮੁੱਲ ਲਈ ਧਰਤੀ ਨੂੰ ਵੰਡੇਗਾ।
40 Et in tempore præfinito præliabitur adversus eum rex Austri, et quasi tempestas veniet contra illum rex Aquilonis in curribus, et in equitibus, et in classe magna, et ingredietur terras, et conteret, et pertransiet.
੪੦ਅਤੇ ਅਖ਼ੀਰ ਦੇ ਸਮੇਂ ਵਿੱਚ ਦੱਖਣ ਦਾ ਰਾਜਾ ਉਸ ਨੂੰ ਧੱਕ ਦੇਵੇਗਾ ਅਤੇ ਉੱਤਰ ਦਾ ਰਾਜਾ ਰੱਥ ਅਤੇ ਘੋੜ ਚੜ੍ਹੇ ਅਤੇ ਬਹੁਤੇ ਜਹਾਜ਼ ਲੈ ਕੇ ਵਾਵਰੋਲੇ ਵਾਂਗੂੰ ਉਸ ਦੇ ਉੱਤੇ ਚੜ੍ਹਾਈ ਕਰੇਗਾ ਅਤੇ ਉਹਨਾਂ ਦੇਸਾਂ ਵਿੱਚ ਵੜੇਗਾ ਅਤੇ ਆਫ਼ਰੇਗਾ ਅਤੇ ਲੰਘੇਗਾ।
41 Et introibit in terram gloriosam, et multæ corruent: hæ autem solæ salvabuntur de manu eius, Edom, et Moab, et principium filiorum Ammon.
੪੧ਪ੍ਰਤਾਪਵਾਨ ਦੇਸ ਵਿੱਚ ਵੀ ਵੜੇਗਾ ਅਤੇ ਬਹੁਤ ਢਾਹੇ ਜਾਣਗੇ ਪਰ ਅਦੋਮ ਅਤੇ ਮੋਆਬ ਅਤੇ ਅੰਮੋਨੀਆਂ ਦਾ ਵੱਡਾ ਹਿੱਸਾ ਵੀ ਉਸ ਦੇ ਹੱਥੋਂ ਬਚ ਜਾਣਗੇ।
42 Et mittet manum suam in terras: et Terra Ægypti non effugiet.
੪੨ਉਹ ਆਪਣਾ ਹੱਥ ਦੇਸਾਂ ਉੱਤੇ ਚਲਾਵੇਗਾ ਅਤੇ ਮਿਸਰ ਦੇਸ ਵੀ ਛੁਟਕਾਰਾ ਨਾ ਪਾਏਗਾ।
43 Et dominabitur thesaurorum auri, et argenti, et in omnibus pretiosis Ægypti: per Libyam quoque, et Æthiopiam transibit.
੪੩ਪਰ ਉਹ ਸੋਨੇ, ਚਾਂਦੀ ਦੇ ਖਜ਼ਾਨਿਆਂ ਅਤੇ ਮਿਸਰ ਦੇਸ ਦਿਆਂ ਸਾਰਿਆਂ ਪਦਾਰਥਾਂ ਉੱਤੇ ਜ਼ੋਰ ਰੱਖੇਗਾ ਅਤੇ ਲੂਬੀ ਅਤੇ ਕੂਸ਼ੀ ਉਸ ਦੇ ਮਗਰ ਲੱਗਣਗੇ।
44 Et fama turbabit eum ab Oriente et ab Aquilone: et veniet in multitudine magna ut conterat et interficiat plurimos.
੪੪ਪਰ ਚੜ੍ਹਦੇ ਅਤੇ ਉੱਤਰ ਵੱਲ ਦੀਆਂ ਖ਼ਬਰਾਂ ਉਸ ਨੂੰ ਘਬਰਾਉਣਗੀਆਂ, ਇਸ ਲਈ ਉਹ ਵੱਡੇ ਕ੍ਰੋਧ ਨਾਲ ਨਿੱਕਲੇਗਾ ਜੋ ਬਹੁਤਿਆਂ ਦਾ ਨਾਸ ਕਰੇ ਅਤੇ ਉਹਨਾਂ ਨੂੰ ਮੂਲੋਂ ਮਿਟਾ ਸੁੱਟੇ।
45 Et figet tabernaculum suum Apadno inter maria, super montem inclytum et sanctum: et veniet usque ad summitatem eius, et nemo auxiliabitur ei.
੪੫ਉਹ ਆਪਣੇ ਸ਼ਾਹੀ ਡੇਰੇ ਸਮੁੰਦਰ ਤੇ ਪ੍ਰਤਾਪਵਾਨ ਪਵਿੱਤਰ ਪਰਬਤ ਦੇ ਵਿਚਕਾਰ ਲਵੇਗਾ ਪਰ ਉਹ ਆਪਣੇ ਅੰਤ ਨੂੰ ਪੁੱਜ ਪਵੇਗਾ ਅਤੇ ਉਸ ਦਾ ਸਹਾਇਕ ਕੋਈ ਨਾ ਹੋਵੇਗਾ।