< I Regum 15 >
1 Igitur in octavodecimo anno regni Jeroboam filii Nabat, regnavit Abiam super Judam.
੧ਨਬਾਟ ਦੇ ਪੁੱਤਰ ਯਾਰਾਬੁਆਮ ਦੇ ਰਾਜ ਦੇ ਅਠਾਰਵੇਂ ਸਾਲ ਤੋਂ ਅਬਿਯਾਹ ਯਹੂਦਾਹ ਉੱਤੇ ਰਾਜ ਕਰਨ ਲੱਗਾ।
2 Tribus annis regnavit in Jerusalem: nomen matris ejus Maacha filia Abessalom.
੨ਉਸ ਨੇ ਯਰੂਸ਼ਲਮ ਵਿੱਚ ਤਿੰਨ ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਮ ਮਅਕਾਹ ਸੀ ਜੋ ਅਬੀਸ਼ਾਲੋਮ ਦੀ ਧੀ ਸੀ।
3 Ambulavitque in omnibus peccatis patris sui, quæ fecerat ante eum: nec erat cor ejus perfectum cum Domino Deo suo, sicut cor David patris ejus.
੩ਉਹ ਆਪਣੇ ਪਿਤਾ ਦੇ ਉਨ੍ਹਾਂ ਸਭਨਾਂ ਪਾਪਾਂ ਦੇ ਪਿੱਛੇ ਲੱਗਾ ਜੋ ਉਹ ਅੱਗੇ ਕਰਦਾ ਸੀ ਅਤੇ ਉਹ ਦਾ ਮਨ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਲ ਠੀਕ ਨਹੀਂ ਸੀ ਜਿਵੇਂ ਉਹ ਦੇ ਪਿਤਾ ਦਾਊਦ ਦਾ ਮਨ ਸੀ।
4 Sed propter David dedit ei Dominus Deus suus lucernam in Jerusalem, ut suscitaret filium ejus post eum, et statueret Jerusalem:
੪ਤਾਂ ਵੀ ਦਾਊਦ ਦੇ ਕਾਰਨ ਯਹੋਵਾਹ ਉਸ ਦੇ ਪਰਮੇਸ਼ੁਰ ਨੇ ਯਰੂਸ਼ਲਮ ਵਿੱਚ ਇੱਕ ਚਿਰਾਗ ਦਿੱਤਾ ਅਰਥਾਤ ਉਸ ਦੇ ਪੁੱਤਰ ਨੂੰ ਉਸ ਦੇ ਪਿੱਛੋਂ ਠਹਿਰਾਇਆ ਅਤੇ ਯਰੂਸ਼ਲਮ ਵਿੱਚ ਕਾਇਮ ਰੱਖਿਆ।
5 eo quod fecisset David rectum in oculis Domini, et non declinasset ab omnibus quæ præceperat ei cunctis diebus vitæ suæ, excepto sermone Uriæ Hethæi.
੫ਕਿਉਂ ਜੋ ਦਾਊਦ ਨੇ ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਅਤੇ ਆਪਣੇ ਜੀਵਨ ਦੇ ਸਭ ਦਿਨ ਉਸ ਸਾਰੇ ਤੋਂ ਜਿਸ ਦਾ ਉਸ ਨੂੰ ਹੁਕਮ ਸੀ ਹਿੱਤੀ ਊਰਿੱਯਾਹ ਦੀ ਗੱਲ ਤੋਂ ਬਿਨਾਂ ਕਿਸੇ ਪਾਸੇ ਨਾ ਫਿਰਿਆ।
6 Attamen bellum fuit inter Roboam et Jeroboam omni tempore vitæ ejus.
੬ਰਹਬੁਆਮ ਅਤੇ ਯਾਰਾਬੁਆਮ ਦੇ ਵਿੱਚ ਉਹ ਦੇ ਸਾਰੇ ਜੀਵਨ ਭਰ ਲੜਾਈ ਰਹੀ।
7 Reliqua autem sermonum Abiam, et omnia quæ fecit, nonne hæc scripta sunt in libro verborum dierum regum Juda? Fuitque prælium inter Abiam et inter Jeroboam.
੭ਅਤੇ ਅਬੀਯਾਮ ਦੀਆਂ ਬਾਕੀ ਗੱਲਾਂ ਅਤੇ ਉਹ ਸਭ ਜੋ ਉਸ ਕੀਤਾ ਕੀ ਉਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਨਹੀਂ ਹਨ? ਅਬੀਯਾਮ ਤੇ ਯਾਰਾਬੁਆਮ ਵਿੱਚ ਵੀ ਲੜਾਈ ਰਹੀ।
8 Et dormivit Abiam cum patribus suis, et sepelierunt eum in civitate David, regnavitque Asa filius ejus pro eo.
੮ਤਦ ਅਬਿਯਾਹ ਮਰ ਗਿਆ ਅਤੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦੱਬ ਦਿੱਤਾ ਤਦ ਉਸ ਦਾ ਪੁੱਤਰ ਆਸਾ ਉਸ ਦੇ ਥਾਂ ਰਾਜ ਕਰਨ ਲੱਗਾ।
9 In anno ergo vigesimo Jeroboam regis Israël regnavit Asa rex Juda,
੯ਇਸਰਾਏਲ ਦੇ ਪਾਤਸ਼ਾਹ ਯਾਰਾਬੁਆਮ ਦੇ ਰਾਜ ਦੇ ਵੀਹਵੇਂ ਸਾਲ ਆਸਾ ਯਹੂਦਾਹ ਉੱਤੇ ਰਾਜ ਕਰਨ ਲੱਗਾ।
10 et quadraginta et uno anno regnavit in Jerusalem. Nomen matris ejus Maacha filia Abessalom.
੧੦ਅਤੇ ਉਸ ਨੇ ਇੱਕਤਾਲੀ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ। ਉਸ ਦੀ ਦਾਦੀ ਦਾ ਨਾਮ ਮਅਕਾਹ ਸੀ ਜੋ ਅਬੀਸ਼ਾਲੋਮ ਦੀ ਧੀ ਸੀ।
11 Et fecit Asa rectum ante conspectum Domini, sicut David pater ejus:
੧੧ਅਤੇ ਆਸਾ ਨੇ ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਜਿਵੇਂ ਉਸ ਦੇ ਪਿਤਾ ਦਾਊਦ ਨੇ ਕੀਤਾ ਸੀ।
12 et abstulit effeminatos de terra, purgavitque universas sordes idolorum quæ fecerant patres ejus.
੧੨ਉਸ ਨੇ ਦੇਸ ਵਿੱਚੋਂ ਸਮਲਿੰਗੀਆਂ ਨੂੰ ਕੱਢ ਦਿੱਤਾ ਅਤੇ ਉਹ ਮੂਰਤਾਂ ਜੋ ਉਸ ਦੇ ਪੁਰਖਿਆਂ ਨੇ ਬਣਾਈਆਂ ਸਨ, ਦੂਰ ਦਫ਼ਾ ਕਰ ਦਿੱਤੀਆਂ ਕਰ ਦਿੱਤੀਆਂ।
13 Insuper et Maacham matrem suam amovit, ne esset princeps in sacris Priapi, et in luco ejus quem consecraverat: subvertitque specum ejus, et confregit simulacrum turpissimum, et combussit in torrente Cedron:
੧੩ਉਸ ਨੇ ਆਪਣੀ ਦਾਦੀ ਮਅਕਾਹ ਨੂੰ ਵੀ ਰਾਜ ਮਾਤਾ ਦੀ ਪਦਵੀ ਤੋਂ ਹਟਾ ਦਿੱਤਾ ਕਿਉਂ ਜੋ ਉਸ ਨੇ ਅਸ਼ੇਰਾਹ ਦੇਵੀ ਲਈ ਇੱਕ ਅੱਤ ਘਿਣਾਉਣੀ ਮੂਰਤ ਬਣਾਈ ਜਿਸ ਨੂੰ ਆਸਾ ਨੇ ਭੰਨ ਕੇ ਕਿਦਰੋਨ ਦੀ ਵਾਦੀ ਵਿੱਚ ਸਾੜ ਦਿੱਤਾ।
14 excelsa autem non abstulit. Verumtamen cor Asa perfectum erat cum Domino cunctis diebus suis:
੧੪ਪਰ ਉੱਚੇ ਥਾਂ ਢਾਹੇ ਨਾ ਗਏ ਤਾਂ ਵੀ ਆਸਾ ਦਾ ਮਨ ਸਾਰੀ ਉਮਰ ਪੂਰੀ ਤਰ੍ਹਾਂ ਦੇ ਨਾਲ ਪਰਮੇਸ਼ੁਰ ਨੂੰ ਸਮਰਪਿਤ ਰਿਹਾ।
15 et intulit ea quæ sanctificaverat pater suus, et voverat, in domum Domini, argentum, et aurum, et vasa.
੧੫ਅਤੇ ਉਹ ਉਨ੍ਹਾਂ ਚੀਜ਼ਾਂ ਨੂੰ ਜੋ ਉਸ ਦੇ ਪਿਤਾ ਨੇ ਪਵਿੱਤਰ ਠਹਿਰਾਈਆਂ ਸਨ ਨਾਲੇ ਉਨ੍ਹਾਂ ਨੂੰ ਜੋ ਉਸ ਨੇ ਆਪ ਪਵਿੱਤਰ ਠਹਿਰਾਈਆਂ ਸਨ ਯਹੋਵਾਹ ਦੇ ਭਵਨ ਵਿੱਚ ਲਿਆਇਆ ਅਰਥਾਤ ਚਾਂਦੀ, ਸੋਨਾ ਅਤੇ ਭਾਂਡੇ।
16 Bellum autem erat inter Asa, et Baasa regem Israël cunctis diebus eorum.
੧੬ਆਸਾ ਅਤੇ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਵਿੱਚ ਉਨ੍ਹਾਂ ਦੇ ਸਾਰੇ ਦਿਨ ਲੜਾਈ ਹੁੰਦੀ ਰਹੀ।
17 Ascendit quoque Baasa rex Israël in Judam, et ædificavit Rama, ut non posset quispiam egredi vel ingredi de parte Asa regis Juda.
੧੭ਤਾਂ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨੇ ਯਹੂਦਾਹ ਉੱਤੇ ਚੜ੍ਹਾਈ ਕੀਤੀ ਅਤੇ ਰਾਮਾਹ ਨੂੰ ਬਣਾਇਆ ਤਾਂ ਜੋ ਯਹੂਦਾਹ ਦੇ ਪਾਤਸ਼ਾਹ ਕੋਲ ਨਾ ਕੋਈ ਜਾਵੇ ਨਾ ਕੋਈ ਆਵੇ।
18 Tollens itaque Asa omne argentum et aurum quod remanserat in thesauris domus Domini, et in thesauris domus regiæ, et dedit illud in manus servorum suorum: et misit ad Benadad filium Tabremon filii Hezion, regem Syriæ, qui habitabat in Damasco, dicens:
੧੮ਤਾਂ ਆਸਾ ਨੇ ਯਹੋਵਾਹ ਦੇ ਭਵਨ ਦੇ ਖਜ਼ਾਨਿਆਂ ਦੀ ਬਾਕੀ ਚਾਂਦੀ ਅਤੇ ਸੋਨਾ ਅਤੇ ਸ਼ਾਹੀ ਮਹਿਲ ਦੇ ਖਜ਼ਾਨੇ ਤੋਂ ਲੈ ਕੇ ਆਪਣੇ ਟਹਿਲੂਆਂ ਦੇ ਹੱਥਾਂ ਵਿੱਚ ਦੇ ਦਿੱਤੇ ਅਤੇ ਆਸਾ ਪਾਤਸ਼ਾਹ ਨੇ ਉਨ੍ਹਾਂ ਨੂੰ ਅਰਾਮ ਦੇ ਪਾਤਸ਼ਾਹ ਬਨ-ਹਦਦ ਕੋਲ ਜੋ ਹਜ਼ਯੋਨ ਦਾ ਪੋਤਾ ਅਤੇ ਟਬਰਿੰਮੋਨ ਦਾ ਪੁੱਤਰ ਸੀ ਜੋ ਦੰਮਿਸ਼ਕ ਵਿੱਚ ਵੱਸਦਾ ਸੀ ਇਹ ਆਖ ਕੇ ਭੇਜ ਦਿੱਤਾ ਕਿ
19 Fœdus est inter me et te, et inter patrem meum et patrem tuum: ideo misi tibi munera, argentum et aurum: et peto ut venias, et irritum facias fœdus quod habes cum Baasa rege Israël, et recedat a me.
੧੯ਉਹ ਨੇਮ ਜੋ ਮੇਰੇ ਤੇਰੇ ਵਿੱਚ ਹੈ ਅਤੇ ਮੇਰੇ ਪਿਤਾ ਅਤੇ ਤੇਰੇ ਪਿਤਾ ਦੇ ਵਿੱਚ ਸੀ ਵੇਖ ਮੈਂ ਤੇਰੇ ਕੋਲ ਚਾਂਦੀ ਅਤੇ ਸੋਨੇ ਦਾ ਗੱਫ਼ਾ ਭੇਜਦਾ ਹਾਂ ਕਿ ਤੂੰ ਜਾ ਕੇ ਆਪਣਾ ਨੇਮ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨਾਲੋਂ ਤੋੜ ਲਵੇਂ ਤਾਂ ਜੋ ਉਹ ਮੇਰੇ ਕੋਲੋਂ ਮੁੜ ਜਾਵੇ।
20 Acquiescens Benadad regi Asa, misit principes exercitus sui in civitates Israël, et percusserunt Ahion, et Dan, et Abeldomum Maacha, et universam Cenneroth, omnem scilicet terram Nephthali.
੨੦ਤਾਂ ਬਨ-ਹਦਦ ਨੇ ਆਸਾ ਪਾਤਸ਼ਾਹ ਦੀ ਗੱਲ ਮੰਨੀ ਅਤੇ ਆਪਣੀਆਂ ਫੌਜਾਂ ਦੇ ਸਰਦਾਰਾਂ ਨੂੰ ਇਸਰਾਏਲੀ ਸ਼ਹਿਰਾਂ ਦੇ ਵਿਰੁੱਧ ਭੇਜਿਆ ਅਤੇ ਉਨ੍ਹਾਂ ਨੇ ਈਯੋਨ ਨੂੰ, ਦਾਨ ਨੂੰ, ਆਬੇਲ ਬੈਤ ਮਆਕਾਹ ਨੂੰ ਅਤੇ ਸਾਰੇ ਕਿੰਨਰਥ ਨੂੰ ਨਫ਼ਤਾਲੀ ਦੇ ਸਾਰੇ ਦੇਸ ਸਣੇ ਮਾਰ ਸੁੱਟਿਆ।
21 Quod cum audisset Baasa, intermisit ædificare Rama, et reversus est in Thersa.
੨੧ਤਾਂ ਇਸ ਤਰ੍ਹਾਂ ਹੋਇਆ ਕਿ ਜਦ ਬਆਸ਼ਾ ਨੇ ਇਹ ਸੁਣਿਆ ਤਾਂ ਰਾਮਾਹ ਦਾ ਬਣਾਉਣਾ ਛੱਡ ਕੇ ਤਿਰਸਾਹ ਵਿੱਚ ਜਾ ਵੱਸਿਆ।
22 Rex autem Asa nuntium misit in omnem Judam, dicens: Nemo sit excusatus. Et tulerunt lapides de Rama, et ligna ejus, quibus ædificaverat Baasa, et exstruxit de eis rex Asa Gabaa Benjamin, et Maspha.
੨੨ਤਾਂ ਆਸਾ ਪਾਤਸ਼ਾਹ ਨੇ ਸਾਰੇ ਯਹੂਦਾਹ ਨੂੰ ਇਹ ਸੁਣਾਇਆ ਅਤੇ ਕੋਈ ਬਾਕੀ ਨਾ ਰਹਿਣ ਦਿੱਤਾ ਤਾਂ ਉਹ ਰਾਮਾਹ ਦੇ ਪੱਥਰਾਂ ਅਤੇ ਲੱਕੜੀਆਂ ਨੂੰ ਚੁੱਕ ਕੇ ਲੈ ਗਏ ਜਿਨ੍ਹਾਂ ਨਾਲ ਬਆਸ਼ਾ ਨੇ ਰਾਮਾਹ ਨੂੰ ਬਣਾਇਆ ਸੀ। ਉਨ੍ਹਾਂ ਨਾਲ ਆਸਾ ਪਾਤਸ਼ਾਹ ਨੇ ਬਿਨਯਾਮੀਨ ਦਾ ਗਬਾ ਅਤੇ ਮਿਸਪਾਹ ਬਣਾਏ।
23 Reliqua autem omnium sermonum Asa, et universæ fortitudines ejus, et cuncta quæ fecit, et civitates quas exstruxit, nonne hæc scripta sunt in libro verborum dierum regum Juda? Verumtamen in tempore senectutis suæ doluit pedes.
੨੩ਅਤੇ ਆਸਾ ਦੇ ਬਾਕੀ ਕੰਮ ਅਤੇ ਉਹ ਦਾ ਸਾਰਾ ਬਲ ਅਤੇ ਉਹ ਸਭ ਜੋ ਉਸ ਕੀਤਾ ਅਤੇ ਸ਼ਹਿਰ ਜੋ ਉਸਨੇ ਬਣਾਏ ਕੀ ਉਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਨਹੀਂ ਹਨ? ਪਰ ਉਸ ਦੇ ਬੁਢੇਪੇ ਵਿੱਚ ਉਸ ਦੇ ਪੈਰਾਂ ਦਾ ਰੋਗ ਲੱਗ ਗਿਆ।
24 Et dormivit cum patribus suis, et sepultus est cum eis in civitate David patris sui. Regnavitque Josaphat filius ejus pro eo.
੨੪ਤਾਂ ਆਸਾ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਨ੍ਹਾਂ ਨੇ ਉਸ ਨੂੰ ਉਸ ਦੇ ਪੁਰਖਿਆਂ ਦੇ ਨਾਲ ਦਾਊਦ ਦੇ ਸ਼ਹਿਰ ਵਿੱਚ ਦੱਬ ਦਿੱਤਾ ਤਾਂ ਉਸ ਦੇ ਥਾਂ ਉਸ ਦਾ ਪੁੱਤਰ ਯਹੋਸ਼ਾਫ਼ਾਤ ਰਾਜ ਕਰਨ ਲੱਗਾ।
25 Nadab vero filius Jeroboam regnavit super Israël anno secundo Asa regis Juda: regnavitque super Israël duobus annis.
੨੫ਅਤੇ ਯਾਰਾਬੁਆਮ ਦਾ ਪੁੱਤਰ ਨਾਦਾਬ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਦੂਜੇ ਸਾਲ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਉਸ ਨੇ ਦੋ ਸਾਲ ਇਸਰਾਏਲ ਉੱਤੇ ਰਾਜ ਕੀਤਾ।
26 Et fecit quod malum est in conspectu Domini, et ambulavit in viis patris sui, et in peccatis ejus quibus peccare fecit Israël.
੨੬ਪਰ ਉਸ ਨੇ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ ਅਤੇ ਆਪਣੇ ਪਿਤਾ ਦੇ ਰਾਹ ਵਿੱਚ ਚੱਲਿਆ ਅਤੇ ਆਪਣੇ ਪਾਪਾਂ ਨਾਲ ਉਸ ਨੇ ਇਸਰਾਏਲ ਨੂੰ ਪਾਪੀ ਬਣਾਇਆ।
27 Insidiatus est autem ei Baasa filius Ahiæ de domo Issachar, et percussit eum in Gebbethon, quæ est urbs Philisthinorum: siquidem Nadab et omnis Israël obsidebant Gebbethon.
੨੭ਅਤੇ ਯਿੱਸਾਕਾਰ ਦੇ ਘਰਾਣੇ ਦੇ ਅਹੀਯਾਹ ਦੇ ਪੁੱਤਰ ਬਆਸ਼ਾ ਉਸ ਦੇ ਵਿਰੁੱਧ ਗੋਸ਼ਟ ਕੀਤੀ ਅਤੇ ਬਆਸ਼ਾ ਨੇ ਉਸ ਨੂੰ ਫ਼ਲਿਸਤੀਆਂ ਦੇ ਸ਼ਹਿਰ ਗਿਬਥੋਨ ਵਿੱਚ ਵੱਢ ਸੁੱਟਿਆ ਜਦ ਨਾਦਾਬ ਅਤੇ ਸਾਰਾ ਇਸਰਾਏਲ ਗਿਬਥੋਨ ਨੂੰ ਘੇਰੀਂ ਬੈਠਾ ਸੀ।
28 Interfecit ergo illum Baasa in anno tertio Asa regis Juda, et regnavit pro eo.
੨੮ਸੋ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਤੀਜੇ ਸਾਲ ਬਆਸ਼ਾ ਨੇ ਉਹ ਨੂੰ ਮਾਰ ਲਿਆ ਅਤੇ ਉਸ ਦੇ ਥਾਂ ਰਾਜ ਕਰਨ ਲੱਗਾ।
29 Cumque regnasset, percussit omnem domum Jeroboam: non dimisit ne unam quidem animam de semine ejus donec deleret eum, juxta verbum Domini quod locutus fuerat in manu servi sui Ahiæ Silonitis,
੨੯ਤਾਂ ਇਸ ਤਰ੍ਹਾਂ ਹੋਇਆ ਕਿ ਜਦ ਉਹ ਰਾਜ ਕਰਨ ਲੱਗਾ ਤਾਂ ਉਹ ਨੇ ਯਾਰਾਬੁਆਮ ਦੇ ਸਾਰੇ ਘਰਾਣੇ ਨੂੰ ਵੱਢ ਸੁੱਟਿਆ ਅਤੇ ਯਾਰਾਬੁਆਮ ਦਾ ਇੱਕ ਵੀ ਸਾਹ ਲੈਣ ਵਾਲਾ ਬਲੀ ਨਾ ਛੱਡਿਆ। ਜਦ ਤੱਕ ਉਹ ਨੇ ਉਨ੍ਹਾਂ ਦਾ ਨਾਸ ਨਾ ਕਰ ਲਿਆ ਅਤੇ ਇਹ ਯਹੋਵਾਹ ਦੇ ਉਸ ਬਚਨ ਅਨੁਸਾਰ ਜੋ ਉਹ ਆਪਣੇ ਦਾਸ ਅਹੀਯਾਹ ਸ਼ੀਲੋਨੀ ਦੇ ਰਾਹੀਂ ਬੋਲਿਆ ਸੀ।
30 propter peccata Jeroboam, quæ peccaverat, et quibus peccare fecerat Israël: et propter delictum quo irritaverat Dominum Deum Israël.
੩੦ਯਾਰਾਬੁਆਮ ਦੇ ਪਾਪਾਂ ਦੇ ਕਾਰਨ ਇਹ ਹੋਇਆ ਜੋ ਉਸ ਆਪ ਕੀਤੇ ਅਤੇ ਇਸਰਾਏਲ ਤੋਂ ਵੀ ਕਰਾਏ ਅਤੇ ਉਸ ਭੜਕਾਉਣ ਦੇ ਨਾਲ ਜਿਸ ਤੋਂ ਉਸ ਨੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੂੰ ਗੁੱਸੇ ਕੀਤਾ।
31 Reliqua autem sermonum Nadab, et omnia quæ operatus est, nonne hæc scripta sunt in libro verborum dierum regum Israël?
੩੧ਨਾਦਾਬ ਦੇ ਬਾਕੀ ਕੰਮ ਅਤੇ ਉਹ ਸਭ ਜੋ ਉਸ ਕੀਤਾ ਕੀ ਉਹ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਨਹੀਂ?
32 Fuitque bellum inter Asa, et Baasa regem Israël, cunctis diebus eorum.
੩੨ਆਸਾ ਅਤੇ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਵਿੱਚ ਉਨ੍ਹਾਂ ਦੇ ਸਾਰੇ ਦਿਨ ਲੜਾਈ ਹੁੰਦੀ ਰਹੀ।
33 Anno tertio Asa regis Juda, regnavit Baasa filius Ahiæ super omnem Israël in Thersa, viginti quatuor annis.
੩੩ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਤੀਜੇ ਸਾਲ, ਅਹੀਯਾਹ ਦਾ ਪੁੱਤਰ ਬਆਸ਼ਾ ਤਿਰਸਾਹ ਵਿੱਚ ਰਾਜ ਕਰਨ ਲੱਗਾ ਅਤੇ ਉਸ ਨੇ ਚੌਵੀ ਸਾਲ ਰਾਜ ਕੀਤਾ।
34 Et fecit malum coram Domino, ambulavitque in via Jeroboam, et in peccatis ejus quibus peccare fecit Israël.
੩੪ਉਸ ਨੇ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਯਾਰਾਬੁਆਮ ਦੇ ਰਾਹ ਵਿੱਚ ਚੱਲਿਆ ਅਤੇ ਉਹ ਦੇ ਪਾਪ ਵਿੱਚ ਜਿਸ ਨਾਲ ਉਹ ਨੇ ਇਸਰਾਏਲ ਨੂੰ ਪਾਪੀ ਬਣਾਇਆ ਲੱਗਾ ਰਿਹਾ।